
SBS Punjabi - ਐਸ ਬੀ ਐਸ ਪੰਜਾਬੀ
1,684 episodes — Page 31 of 34
Listen to the full SBS Punjabi program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ
FULLIn SBS Punjabi's latest radio program, listen to major national and international news, along with the latest updates from the state of Punjab. The show includes a report on the arrest of a 21-year-old man who allegedly travelled from Perth to Melbourne with a large amount of cash using a false identity. Do not miss a special story about the Punjabi community living in regional area of Toowoomba in Queensland. If you are planning to take a trip to the mountains during this winter season, the program also provides important information to help you prepare for your journey. - ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਅਤੇ ਦੁਨੀਆ ਦੀਆਂ ਮੁੱਖ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ, ਕਥਿਤ ਤੌਰ ਤੇ ਭਾਰੀ ਨਕਦੀ ਸਮੇਤ ਪਰਥ ਤੋਂ ਮੈਲਬਰਨ ਝੂਠੀ ਪਹਿਚਾਣ ਨਾਲ ਸਫ਼ਰ ਕਰਨ ਵਾਲੇ 21 ਸਾਲਾ ਨੌਜਵਾਨ ਦੀ ਗਿਰਫਤਾਰੀ ਦੇ ਸਬੰਧ ਵਿੱਚ ਇੱਕ ਰਿਪੋਰਟ ਅਤੇ ਟੁਵੂੰਬਾ ਦੇ ਭਾਈਚਾਰੇ ਤੋਂ ਇਕ ਖਾਸ ਕਹਾਣੀ ਮੁਲਾਕਾਤ ਦੇ ਰੂਪ ਵਿੱਚ ਸ਼ਾਮਿਲ ਹੈ। ਜੇਕਰ ਤੁਸੀਂ ਇਹਨਾਂ ਸਰਦੀਆਂ ਵਿੱਚ ਬਰਫ਼ੀਲੇ ਖੇਤਰ ਵੱਲ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਦੌਰਾਨ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਇੱਕ ਖਾਸ ਪੇਸ਼ਕਸ਼ ਵੀ ਹੈ ਪ੍ਰੋਗਰਾਮ ਦਾ ਹਿੱਸਾ ਹੈ। ਇਨ੍ਹਾਂ ਜਾਣਾਕਾਰੀ ਭਰਪੂਰ ਅਤੇ ਦਿਲਚਸਪ ਰਿਪੋਰਟਾਂ ਨੂੰ ਸੁਣੋ ਇਸ ਪ੍ਰੋਗਰਾਮ ਰਾਹੀਂ….
ਵਿਕਟੋਰੀਆ ਦੇ ਚਾਈਲਡਕੇਅਰ ਵਿੱਚ ਬੱਚਿਆਂ ਨਾਲ ਕਥਿਤ ਸ਼ੋਸ਼ਣ ਮਾਮਲੇ ਤੋਂ ਬਾਅਦ ਆਪਣੇ ਬੱਚਿਆਂ ਨਾਲ ਕਿਵੇਂ ਅਤੇ ਕੀ ਗੱਲ ਕਰੀਏ?
FULLਵਿਕਟੋਰੀਆ ਦੇ ਬਾਲ ਸੰਭਾਲ ਕੇਂਦਰ ਵਿੱਚ ਬੱਚਿਆਂ ਨਾਲ ਕਥਿਤ ਤੌਰ ਉੱਤੇ ਹੋਏ ਸ਼ੋਸ਼ਣ ਦੇ ਮਾਮਲੇ ਨੇ ਬੱਚਿਆਂ ਦੀ ਸੁਰੱਖਿਆ ਬਾਬਤ ਕਈ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਹਨ। ਮਾਹਿਰਾਂ ਮੁਤਾਬਿਕ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਉਨ੍ਹਾਂ ਨਾਲ ਸਹੀ ਗੱਲਬਾਤ ਕਰਨੀ ਬਚਾਅ ਦਾ ਹਿੱਸਾ ਹੈ। ਬੱਚੇ ਨਾਲ ਜਿਨਸੀ ਸ਼ੋਸ਼ਣ ਬਾਰੇ ਕਿਵੇਂ ਗੱਲ ਕੀਤੀ ਜਾ ਸਕਦੀ ਹੈ? ਉਨ੍ਹਾਂ ਨੂੰ ਕਿਵੇਂ ਜਾਗਰੂਕ ਕੀਤਾ ਜਾ ਸਕਦਾ ਹੈ? ਇਸ ਬਾਰੇ ਸੁਣੋ ਇਹ ਪੌਡਕਾਸਟ....
ਖ਼ਬਰਨਾਮਾ: ਚਾਈਲਡ ਕੇਅਰ ਸੈਂਟਰਾਂ ਨੂੰ ਫੈਡਰਲ ਸਰਕਾਰ ਦੀ ਚੇਤਾਵਨੀ
FULLਫੈਡਰਲ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਚਾਈਲਡ ਕੇਅਰ ਸੈਂਟਰ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ ਤਾਂ ਉਹ ਉਨ੍ਹਾਂ ਤੋਂ ਫੰਡਿੰਗ ਖੋਹਣ ਲਈ ਨਵੀਆਂ ਸ਼ਕਤੀਆਂ ਦੀ ਮੰਗ ਕਰੇਗੀ। ਇਹ ਖੁਲਾਸਾ ਵਿਕਟੋਰੀਆ ਪੁਲਿਸ ਵੱਲੋਂ ਇੱਕ ਚਾਈਲਡ ਕੇਅਰ ਕਰਮਚਾਰੀ ਨੂੰ ਗ੍ਰਿਫ਼ਤਾਰ ਕਰਨ ਅਤੇ ਕਥਿਤ ਜਿਨਸੀ ਅਪਰਾਧਾਂ ਨਾਲ ਸਬੰਧਤ 70 ਦੋਸ਼ ਲਗਾਉਣ ਤੋਂ ਬਾਅਦ ਹੋਇਆ ਹੈ। ਇਹ ਅਤੇ ਦਿਨ ਦੀਆਂ ਹੋਰ ਅਹਿਮ ਖਬਰਾਂ ਲਈ ਸੁਣੋ ਇਹ ਪੌਡਕਾਸਟ..
ਸਰਦਾਰ ਜੀ 3 ਦੇ ਰਿਲੀਜ਼ ਹੋਣ ‘ਤੇ ਛਿੜੇ ਵਿਵਾਦ ਤੋਂ ਬਾਅਦ ਕੀ ਦਿਲਜੀਤ ਦੋਸਾਂਝ ਨੂੰ ‘ਬਾਰਡਰ 2’ ਵਿਚੋਂ ਕੱਢਿਆ ਜਾਵੇਗਾ?
FULLਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਹਾਲ ਹੀ ਵਿੱਚ ਕਈ ਟਿੱਪਣੀਆਂ ਦੇ ਨਿਸ਼ਾਨਾ ਬਣ ਗਏ ਹਨ, ਜਿਸ ਦੌਰਾਨ Federation of Western India Cine Employees (FWICE) ਨੇ ਸੰਨੀ ਦਿਓਲ ਨੂੰ ਭੇਜੀ ਇੱਕ ਚਿੱਠੀ ਵਿੱਚ ‘ਬਾਰਡਰ 2’ ਫ਼ਿਲਮ ‘ਚ ਦਿਲਜੀਤ ਦੀ ਮੌਜੂਦਗੀ ‘ਤੇ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਜਿੱਥੇ ਕੁੱਝ ਹਸਤੀਆਂ ‘ਸਰਦਾਰ ਜੀ 3' ਦੀ ਰਿਲੀਜ਼ ਦੇ ਮੁੱਦੇ ਉੱਤੇ ਰੋਸ ਜ਼ਾਹਿਰ ਕਰ ਰਹੀਆਂ ਹਨ, ਉੱਥੇ ਜਸਬੀਰ ਜੱਸੀ ਅਤੇ ਹੋਰ ਕਲਾਕਾਰ ਦਿਲਜੀਤ ਦੇ ਸਮਰਥਨ ਵਿੱਚ ਖੜ੍ਹ ਰਹੇ ਹਨ। ਇੰਨ੍ਹਾਂ ਬਿਆਨਾਂ ਦਾ ਪੂਰਾ ਵੇਰਵਾ ਜਾਣੋ ਬਾਲੀਵੁੱਡ ਗੱਪਸ਼ੱਪ ਵਿੱਚ।
ਪਾਕਿਸਤਾਨ ਡਾਇਰੀ: ਇਮਰਾਨ ਖਾਨ ਦੀ ਪਾਰਟੀ ਸੰਸਦ ਦੀਆਂ ਰਾਖਵੀਆਂ ਸੀਟਾਂ ਲਈ ਅਯੋਗ ਕਰਾਰ
FULLਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ' (ਪੀਟੀਆਈ) ਨੂੰ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾਵਾਂ ਵਿੱਚ ਰਾਖਵੀਆਂ ਸੀਟਾਂ ਦਾ ਹੱਕ ਨਹੀਂ ਹੈ। ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਪੀਟੀਆਈ ਅਤੇ ਸੰਬੰਧਿਤ ਪਟੀਸ਼ਨਕਰਤਾਵਾਂ ਵੱਲੋਂ ਦਾਇਰ ਸਾਰੀਆਂ ਸਮੀਖਿਆ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..
1 ਜੁਲਾਈ ਤੋਂ ਕੰਸਟ੍ਰਕਸ਼ਨ ਵਿੱਚ ਟ੍ਰੇਨਿੰਗ ਕਰਨ ਵਾਲਿਆਂ ਲਈ ਸਰਕਾਰ ਵਲੋਂ $10,000
FULLਜੁਲਾਈ 1, 2025 ਤੋਂ ਰਿਹਾਇਸ਼ ਨਿਰਮਾਣ ਖਿੱਤੇ ਵਿੱਚ ਟਰੇਨਿੰਗ ਕਰ ਰਹੇ ਲੋਕਾਂ ਨੂੰ ਸਰਕਾਰ ਵਲੋਂ $10,000 ਪ੍ਰੋਤਸਾਹਨ (incentive) ਵਜੋਂ ਮਿਲਣਗੇ। ਅਲਬਨੀਜ਼ੀ ਸਰਕਾਰ ਨੇ ਉਸਾਰੀ ਕਾਰਜਬਲ ਭਾਵ construction workforce ਨੂੰ ਵਧਾਉਣ ਲਈ ਇਹ ਉਪਰਾਲਾ ਸ਼ੁਰੂ ਕੀਤਾ ਹੈ। ਇਸ ਦੇ ਚਲਦੇ ਯੋਗ ਅਪ੍ਰੈਂਟਿਸ / ਸਿੱਖਿਆਰਥੀ ਅਦਾ ਕੀਤੀ ਗਈ ਤਨਖਾਹ ਤੋਂ ਇਲਾਵਾ, ਕੁੱਲ $10,000 ਪ੍ਰੋਤਸਾਹਨ ਭੁਗਤਾਨਾਂ ਦੇ ਹੱਕਦਾਰ ਹੋਣਗੇ। ਇਹ ਵਜੀਫਾ ਕੌਣ ਅਤੇ ਕਿਵੇਂ ਹਾਸਲ ਕਰ ਸਕਦਾ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ।
ਖ਼ਬਰਨਾਮਾ: ਨਿਊ ਸਾਊਥ ਵੇਲਜ਼ 'ਚ 'ਬੰਬ ਚੱਕਰਵਾਤ' ਕਾਰਨ ਅਚਾਨਕ ਹੜ੍ਹਾਂ ਦਾ ਖ਼ਤਰਾ
FULLਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਸਿਡਨੀ ਨੂੰ ਪ੍ਰਭਾਵਿਤ ਕਰਨ ਵਾਲਾ ਤੇਜ਼ੀ ਨਾਲ ਵਿਕਸਤ ਹੋ ਰਿਹਾ ਤੂਫਾਨ ਅੱਜ 1 ਜੁਲਾਈ ਅਤੇ ਕੱਲ੍ਹ 2 ਜੁਲਾਈ ਨੂੰ ਨਿਊ ਸਾਊਥ ਵੇਲਜ਼ ਦੇ ਤੱਟ ਦੇ ਮਹੱਤਵਪੂਰਨ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਨੂੰ 'ਬੰਬ ਚੱਕਰਵਾਤ' ਕਿਹਾ ਜਾ ਰਿਹਾ ਹੈ ਜਿਸ ਵੱਲੋਂ ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਕੁਝ ਘੰਟਿਆਂ ਵਿੱਚ 100 ਮਿਲੀਮੀਟਰ ਤੋਂ ਵੱਧ ਮੀਂਹ ਵਰਸਾਉਣ ਦੀ ਸੰਭਾਵਨਾ ਹੈ। ਇਸਤੋਂ ਇਲਾਵਾ ਦਿਨ ਦੀਆਂ ਹੋਰ ਅਹਿਮ ਖਬਰਾਂ ਲਈ ਸੁਣੋ ਇਹ ਪੌਡਕਾਸਟ...
ਪੰਜਾਬੀ ਡਾਇਰੀ: ਮਜੀਠੀਆ ਤੇ ਕਾਰਵਾਈ ਸਬੰਧੀ ਸਵਾਲ ਚੁੱਕਣ ਵਾਲੇ AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਪਾਰਟੀ ਵਿਚੋਂ 5 ਸਾਲ ਲਈ ਮੁਅੱਤਲ
FULLਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਕਾਰਵਾਈ ਉੱਤੇ ਸਵਾਲ ਉਠਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ 5 ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
ਖਬਰਨਾਮਾ: ਐਲਬਨੀਜ਼ੀ ਨੇ ਇੱਕ ਵਾਰ ਫਿਰ ਕਿਹਾ ਕਿ ਰਾਸ਼ਟਰੀ ਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਰੱਖਿਆ ਖਰਚ ਨਹੀਂ ਵਧਾਏਗਾ ਆਸਟ੍ਰੇਲੀਆ
FULLਅਮਰੀਕਾ ਵੱਲੋਂ ਰੱਖਿਆ ਬਜਟ ਨੂੰ ਵਧਾਉਣ ਦੀਆਂ ਮੰਗਾਂ ਤੋਂ ਬਾਅਦ, ਐਂਥਨੀ ਅਲਬਾਨੀਜੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਗਲੇ ਅਪ੍ਰੈਲ ਵਿੱਚ ਰਾਸ਼ਟਰੀ ਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਰੱਖਿਆ ਖਰਚ ਨਹੀਂ ਵਧਾਏਗਾ। ਅਮਰੀਕਾ ਆਸਟ੍ਰੇਲੀਆ ਤੋਂ ਆਪਣੇ ਰੱਖਿਆ ਖਰਚ ਨੂੰ G-D-P ਦੇ 3.5 ਪ੍ਰਤੀਸ਼ਤ ਤੱਕ ਵਧਾਉਣ ਦੀ ਮੰਗ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਵਿਦੇਸ਼ ਮੰਤਰੀ ਪੈਨੀ ਵੋਂਗ ਅਮਰੀਕਾ ਦੀ ਯਾਤਰਾ ਤੇ ਜਾ ਰਹੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਐਸ ਬੀ ਐਸ ਦੇ ਇਸ ਪੌਡਕਾਸਟ ਰਾਹੀਂ ਜਾਣੋ।
ਤਸਮਾਨੀਆ: ਘਰ ਦਾ ਕਬਜ਼ਾ ਲੈਣ ਗਏ ਪੁਲਿਸ ਅਧਿਕਾਰੀ ਦੀ ਗੋਲ਼ੀ ਮਾਰ ਕੇ ਹੱਤਿਆ
FULLਤਸਮਾਨੀਆ ਦੇ ਪੇਂਡੂ ਇਲਾਕੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਇੱਕ ਘਰ ਉੱਤੇ ਕਬਜ਼ਾ ਕਰਨ ਦੇ ਹੁਕਮ ਦੇ ਰਿਹਾ ਸੀ। 57 ਸਾਲਾ ਪੁਲਿਸ ਕਾਂਸਟੇਬਲ ਸਵੇਰੇ ਕਰੀਬ 11 ਵਜੇ ਹੋਰ ਅਧਿਕਾਰੀਆਂ ਦੇ ਨਾਲ ਉੱਤਰ-ਪੱਛਮੀ ਤਸਮਾਨੀਆ ਵਿੱਚ ਇਸ ਘਰ ਨੂੰ ਜ਼ਬਤ ਕਰਨ ਗਿਆ ਸੀ।
ਪੰਜਾਬੀ ਬੱਚਿਆਂ ਦੀ ਗਰੀਬੀ ਨੂੰ ਪੜ੍ਹਾਈ ਜ਼ਰੀਏ ਖਤਮ ਕਰਨ ਦੀ ਮੁਹਿੰਮ ਆਸਟ੍ਰੇਲੀਆ ਪਹੁੰਚਾ ਰਹੇ ਹਨ ਹਰਗਗਨ ਸਿੰਘ ਕੋਹਲੀ
FULLਆਪਣੇ ਪਰਿਵਾਰ ਨੂੰ ਗਰੀਬੀ ਤੋਂ ਉਭਰਦਾ ਦੇਖਣ ਵਾਲੇ ਤੇ ਹੁਣ ਆਸਟ੍ਰੇਲੀਆ ਵੱਸਦੇ ਹਰਗਗਨ ਪੰਜਾਬ ਵਿੱਚ ਗਰੀਬੀ ਨੂੰ ਖਤਮ ਕਰਨ ਦੇ ਮੱਕਸਦ ਨਾਲ ਇੱਕ ਮੁਹਿੰਮ ਚਲਾ ਰਹੇ ਹਨ। 'ਸਿੱਖੀ ਅਵੇਅਰਨੈਸ ਫਾਊਂਡੇਸ਼ਨ' ਪੰਜਾਬ ਵਿੱਚ ਰਹਿੰਦੇ ਬੱਚਿਆਂ ਨੂੰ 'ਸਪਾਂਸਰਸ਼ਿਪ' ਦਿਲਵਾ ਕੇ ਉਨ੍ਹਾਂ ਨੂੰ ਪੜ੍ਹਾਈ ਕਰਵਾਉਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਬੱਚੇ ਦੀ ਪੜ੍ਹਾਈ ਪੂਰੇ ਪਰਿਵਾਰ ਦੀ ਗਰੀਬੀ ਖ਼ਤਮ ਕਰ ਸਕਦੀ ਹੈ। ਹੋਰ ਵੇਰਵੇ ਲਈ ਇਹ ਖਾਸ ਇੰਟਰਵਿਊ ਸੁਣੋ...
1 ਜੁਲਾਈ ਤੋਂ ਆਸਟ੍ਰੇਲੀਆ ਦੇ ਸੜਕੀ ਕਾਨੂੰਨ ਹੋਣਗੇ ਹੋਰ ਵੀ ਸਖ਼ਤ
FULLਆਸਟ੍ਰੇਲੀਆ ਦੇ ਵੱਖ-ਵੱਖ ਰਾਜਾਂ 'ਚ ਸੜਕੀ ਕਾਨੂੰਨਾਂ ਨੂੰ ਲੈ ਕੇ ਬਹੁਤ ਸਾਰੇ ਬਦਲਾਅ ਆ ਰਹੇ ਹਨ। ਸੀਟਬੈਲਟਾਂ ਨਾ ਲਾਉਣ, ਫੋਨ ਦੀ ਗੈਰ-ਕਾਨੂੰਨੀ ਵਰਤੋਂ ਅਤੇ ਤੇਜ਼ ਰਫ਼ਤਾਰ ਨਾਲ ਨਜਿੱਠਣ ਲਈ ਵੱਧ ਜੁਰਮਾਨੇ ਅਤੇ ਕਾਨੂੰਨਾਂ 'ਚ ਸਖ਼ਤਾਈ ਕੀਤੀ ਜਾ ਰਹੀ ਹੈ। ਇਸ ਪੌਡਕਾਸਟ ਰਾਹੀਂ ਹਰੇਕ ਰਾਜ ਵਿੱਚ ਬਦਲੇ ਜਾਣ ਵਾਲੇ ਕਾਨੂੰਨਾਂ ਬਾਰੇ ਜਾਣੋ...
ਖਬਰਾਂ ਫਟਾਫੱਟ: ਆਸਟ੍ਰੇਲੀਆ ਵੱਲੋਂ ਰੂਸ 'ਤੇ ਨਵੀਆਂ ਪਾਬੰਦੀਆਂ, ਮੀਕਾ ਤੇ ਬੀ ਪ੍ਰਾਕ ਤੋਂ ਬਾਅਦ ਗੁਰੂ ਰੰਧਾਵਾ ਵੀ ਦਿਲਜੀਤ ਦੇ ਵਿਰੋਧ 'ਚ
FULLਐਲਬਨੀਜ਼ੀ ਸਰਕਾਰ ਨੇ ਰੂਸ ਉੱਤੇ ਨਵੀਆਂ ਪਾਬੰਦੀਆਂ ਲਗਾ ਕੇ ਅਤੇ ਯੂਕਰੇਨ ਦੀ ਸਹਾਇਤਾ ਲਈ ਯੂਰਪ ਵਿੱਚ ਇੱਕ ਜਹਾਜ਼ ਭੇਜਣ ਦਾ ਵਾਅਦਾ ਕੀਤਾ ਹੈ। ਓਧਰ, ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰਜੀ 3’ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਮੀਕਾ ਸਿੰਘ ਅਤੇ ਬੀ ਪ੍ਰਾਕ ਤੋਂ ਬਾਅਦ ਗੁਰੂ ਰੰਧਾਵਾ ਨੇ ਵੀ ਦਿਲਜੀਤ ਦੋਸਾਂਝ ਦੇ ਰਵੱਈਏ ‘ਤੇ ਨਿਸ਼ਾਨਾ ਸਾਧਿਆ ਹੈ। ਹਾਲਾਂਕਿ ਦਿਲਜੀਤ ਦੇ ਪ੍ਰਸ਼ੰਸਕਾਂ ਦੀ ਸਖ਼ਤ ਆਲੋਚਨਾ ਕਰਕੇ ਗੁਰੂ ਨੂੰ ਆਪਣਾ ਐਕਸ ਅਕਾਊਂਟ ਹੀ ਬੰਦ ਕਰਨਾ ਪਿਆ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...
ਸਾਹਿਤ ਅਤੇ ਕਲਾ: ਕਵੀ ਨਾਸਿਰ ਮਲਿਕ ਦੀ ਕਿਤਾਬ 'ਤਰੇਲ' ਦੀ ਕਿਤਾਬ ਪੜਚੋਲ
FULL“ਦਿਲ ਦੀ ਗੱਲ ਨਾ ਪੁੱਛੇ ਮੈਥੋਂ, ਕੋਈ ਨਾ ਮੈਨੂੰ ਡੱਕੇ, ਮੈਂ ਦੁਨੀਆ ਵਿੱਚ ਇਕੱਲਾ ਰਹਿਨਾਂ, ਛੱਡ ਗਏ ਮੈਨੂੰ ਸਕੇ, ਅੱਖਾਂ ਦੇ ਵਿੱਚ ਹਿਜਰ ਵਿਛੋੜਾ, ਸੱਪਾਂ ਵਾਂਗੂ ਡੰਗੇ, ਇਹ ਵੀ ਦੁੱਖ ਹੈ ਮੇਰਾ ਦਿਲ ਹੀ ਮੈਨੂੰ ਦੇਵੇ ਧੱਕੋ...” ਇਹ ਸਤਰਾਂ ਹਨ ਕਵੀ ਨਾਸਿਰ ਮਲਿਕ ਦੀ ਕਿਤਾਬ ‘ਤਰੇਲ’ ਵਿੱਚੋਂ। ਇਸ ਕਿਤਾਬ ਦੀ ਪੜਚੋਲ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਸੁਣੋ।
ਖਬਰਨਾਮਾ: ਪ੍ਰਧਾਨ ਮੰਤਰੀ ਵੱਲੋਂ ਰੱਖਿਆ ਖਰਚ ਉੱਤੇ ਆਸਟ੍ਰੇਲੀਆ ਦੇ ਰੁਖ਼ ਦਾ ਬਚਾਅ, ਟਰੰਪ ਪ੍ਰਸ਼ਾਸਨ ਦੀ ਮੰਗ ਨੂੰ ਕੀਤਾ ਖਾਰਜ
FULLਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਰੱਖਿਆ ਖਰਚ 'ਤੇ ਸਰਕਾਰ ਦੇ ਰੁਖ਼ ਦਾ ਬਚਾਅ ਕੀਤਾ ਹੈ, ਅਤੇ ਟਰੰਪ ਪ੍ਰਸ਼ਾਸਨ ਵੱਲੋਂ ਖਰਚ ਨੂੰ G-D-P ਯਾਨੀ ਕੁੱਲ ਘਰੇਲੂ ਉਤਪਾਦ ਦੇ 3.5 ਪ੍ਰਤੀਸ਼ਤ ਤੱਕ ਵਧਾਉਣ ਦੀਆਂ ਮੰਗਾਂ ਨੂੰ ਖਾਰਜ ਕਰ ਦਿੱਤਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
ਟੈਕਸ ਰਿਟਰਨ 2025: ਕੀ ਤੁਹਾਡੀ ਤਿਆਰੀ ਹੈ ਪੂਰੀ ਅਤੇ ਇਸ ਵਾਰ ATO ਦੀ ਨਜ਼ਰ 'ਤੇ ਕੀ ਹੈ ?
FULL2024-2025 ਵਿੱਤੀ ਸਾਲ ਦਾ ਅੰਤ ਹੋ ਚੁੱਕਾ ਹੈ ਯਾਨੀ ਸਮਾਂ 'ਐਂਡ ਆਫ ਫਾਈਨੈਂਸ਼ੀਐਲ ਯੀਅਰ' ਦਾ ਹੈ। ਇਸ ਵਕਤ ਤੁਹਾਨੂੰ ਟੈਕਸ ਰਿਟਰਨ ਭਰਦੇ ਹੋਏ ਕਿਹੜੀਆਂ ਬਾਰੀਕੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੀ ਕਿਸੇ ਤਜੁਰਬੇਕਾਰ ਅਕਾਊਂਟੈਂਟ ਦੀ ਮਦਦ ਲੈਣੀ ਚਾਹੀਦੀ ਹੈ, ਆਸਟ੍ਰੇਲੀਆ ਦੇ ਟੈਕਸ ਵਿਭਾਗ ਦੀ ਕਿਹੜੀਆਂ ਚੀਜ਼ਾਂ 'ਤੇ ਨਜ਼ਰ ਹੈ ਅਤੇ ਕਿਹੜੇ ਖਰਚਿਆਂ 'ਤੇ ਤੁਸੀਂ ਦਾਅਵਾ ਕਰ ਸਕਦੇ ਹੋ? ਇਹ ਸਭ ਕੁੱਝ ਜਾਨਣ ਲਈ ਅਸੀਂ ਗੱਲ ਕੀਤੀ ਹੈ ਆਸਟ੍ਰੇਲੀਆ ਦੇ ਰਿਜਸਟਰਡ ਅਕਾਊਂਟੈਂਟ 'ਪੁਨੀਤ ਸਿੰਘ' ਦੇ ਨਾਲ। ਜਾਣੋ ਇਹ ਸਭ ਕੁੱਝ ਇਸ ਪੌਡਕਾਸਟ ਰਾਹੀਂ..
21-year-old man charged following significant cash seizure at Perth Airport - ਪਰਥ ਤੋਂ ਮੈਲਬਰਨ ਕਥਿਤ ਤੌਰ ਤੇ ਭਾਰੀ ਨਕਦੀ ਸਮੇਤ ਝੂਠੀ ਪਹਿਚਾਣ ਨਾਲ ਸਫ਼ਰ ਕਰਨ ਉੱਤੇ 21 ਸਾਲਾ ਨੌਜਵਾਨ ਗਿਰਫ਼ਤਾਰ
FULLA 21-year-old Pakistani national has been charged after Australian Federal Police (AFP) allegedly seized nearly $100,000 in cash from his carry-on luggage at Perth Airport. - ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 21 ਸਾਲਾ ਪਾਕਿਸਤਾਨੀ ਮੂਲ ਦੇ ਆਦਮੀ ‘ਅਹਿਮਦ’ ਨੂੰ ਪਰਥ ਏਅਰਪੋਰਟ ਤੋਂ ਮੈਲਬੌਰਨ ਜਾਂਦੀ ਉਡਾਣ ਵਿੱਚੋਂ ਉਤਾਰ ਕੇ ਗਿਰਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ, ਉਸਦੇ ਸਮਾਨ ਵਿੱਚੋਂ ਕਥਿਤ ਤੌਰ ‘ਤੇ ਕਰੀਬ $100,000 ਨਕਦ ਬਰਾਮਦ ਕੀਤਾ ਗਿਆ, ਜਦਕਿ ਉਸਦੇ ਹਵਾਈ ਟਿੱਕਟ ਉੱਤੇ ਦਰਜ ਨਾਮ ਵੀ ਉਸ ਦੇ ਪਹਿਚਾਣ ਪੱਤਰ ਨਾਲ ਮੇਲ ਨਹੀਂ ਖਾਂਦਾ ਸੀ।
ਪ੍ਰਧਾਨ ਮੰਤਰੀ ਅਤੇ ਗਵਰਨਰ ਜਨਰਲ ਨੇ ਮਨਾਈ ਐਸ ਬੀ ਐਸ ਦੀ 50ਵੀਂ ਵਰ੍ਹੇਗੰਢ
FULLਐਸ ਬੀ ਐਸ ਰੇਡੀਓ ਨੇ ਆਪਣੀ ਸਥਾਪਨਾ ਦੇ 50 ਵਰ੍ਹੇ ਮੁਕੰਮਲ ਹੋਣ ’ਤੇ ਆਪਣੇ ਸਿਡਨੀ ਅਤੇ ਮੈਲਬਰਨ ਸਥਿਤ ਦਫਤਰਾਂ ਵਿੱਚ ਪਿਛਲੇ ਦਿਨੀਂ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ। ਇਸ ਸਬੰਧ ਵਿੱਚ ਗਵਰਨਰ ਜਨਰਲ ਸੈਮ ਮੋਸਟਿਨ ਵਲੋਂ ਵੀ ਇੱਕ ਖਾਸ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੀ ਉਚੇਚੇ ਤੌਰ ’ਤੇ ਹਾਜ਼ਰ ਹੋਏ। ਆਪਣੇ ਸੰਬੋਧਨਾਂ ਵਿੱਚ ਉੱਘੀਆਂ ਸਖਸ਼ੀਅਤਾਂ ਨੇ ਜਿੱਥੇ ਐਸ ਬੀ ਐਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫਰ ਦਾ ਜ਼ਿਕਰ ਕੀਤਾ, ਉੱਥੇ ਹੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਖਬਰਨਾਮਾ: ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਤੋਂ ਬਾਅਦ ਆਸਟ੍ਰੇਲੀਆ ਦੇ ਦੋ ਵੱਡੇ ਬੈਂਕਾਂ ਦੀਆਂ ਵਿਆਜ ਦਰਾਂ ਘੱਟਣ ਦੀ ਭਵਿੱਖਬਾਣੀ
FULLਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ ਵਿੱਚੋਂ ਦੋ, ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀ ਭਵਿੱਖਬਾਣੀ ਕਰ ਰਹੇ ਹਨ। ਵੈਸਟਪੈਕ ਅਤੇ ਏਐਨਜ਼ੈਡ ਅਗਸਤ ਵਿੱਚ ਨਕਦੀ ਦਰ ਵਿੱਚ ਕਮੀ ਕਰ ਸਕਦੇ ਹਨ। ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...
ਪੰਜਾਬੀ ਡਾਇਸਪੋਰਾ: ਡੈਸਟਿਨੀ ਚਰਚ ਦੇ ਮੁਖੀ ਦੀ ਅਗਵਾਈ ਵਾਲੇ ਪ੍ਰਦਰਸ਼ਨ 'ਚ ਸਿੱਖ ਧਰਮ ਸਣੇ ਹੋਰਨਾਂ ਧਰਮਾਂ ਦੀ ਕੀਤੀ ਗਈ ਬੇਅਦਬੀ
FULLਨਿਊਜ਼ੀਲੈਂਡ 'ਚ ਡੈਸਟਿਨੀ ਚਰਚ ਦੇ ਮੁਖੀ ਬ੍ਰਿਆਨ ਤਮਾਕੀ ਦੀ ਅਗਵਾਈ 'ਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਸਿੱਖ, ਹਿੰਦੂ, ਇਸਲਾਮ, ਬੁੱਧ ਅਤੇ ਹੋਰ ਬਹੁਤ ਸਾਰੇ ਧਰਮਾਂ ਦੇ ਝੰਡਿਆਂ ਨੂੰ ਅੱਗ ਲਗਾਈ ਗਈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਬਾਲੀਵੁੱਡ ਗੱਪਸ਼ੱਪ: ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਤਿੰਨ ਹੋਰ ਗਾਣੇ ਰਿਲੀਜ਼
FULLਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਿੰਨ ਹੋਰ ਨਵੇਂ ਗਾਣੇ ਜਿਨ੍ਹਾਂ ਵਿੱਚ ਨੀਲ, 0008 ਤੇ ਟੇਕ ਨੋਟਸ ਸ਼ਾਮਿਲ ਹਨ, ਜਾਰੀ ਕਰ ਦਿੱਤੇ ਗਏ ਹਨ। ਦੋ ਨਵੀਆਂ ਫਿਲਮਾਂ ਸਰਦਾਰ ਜੀ-3 ਅਤੇ ਸਨ ਆਫ ਸਰਦਾਰ-2 ਦੀ ਰਿਲੀਜ਼ ਡੇਟ ਆਈ ਸਾਹਮਣੇ, ਅਤੇ ਦਿਲਜੀਤ ਦੋਸਾਂਝ ਨੇ ਨਵੀਂ ਆ ਰਹੀ ਫਿਲਮ ਬਾਰਡਰ-2 ਦੀ ਸ਼ੂਟਿੰਗ ਦੌਰਾਨ ਦਰਸ਼ਕਾਂ ਦਾ ਜਿੱਤਿਆ ਦਿਲ। ਇਹ ਅਤੇ ਬਾਲੀਵੁੱਡ ਦੀਆਂ ਹੋਰ ਢੇਰ ਸਾਰੀਆਂ ਖਬਰਾਂ ਲਈ ਸੁਣੋ ਸਾਡਾ ਹਫਤਾਵਾਰੀ ਬਾਲੀਵੁੱਡ ਖਬਰਨਾਮਾਂ….
ਸੋਸ਼ਲ ਮੀਡੀਆ ਦੀ ਵਰਤੋਂ 'ਤੇ ਉਮਰ ਸੀਮਾ ਲਾਗੂ ਕੀਤੇ ਜਾਣ 'ਤੇ ਮਾਹਰ ਚਿੰਤਿਤ
FULLਜਦੋਂ ਇਸ ਸਾਲ ਦੇ ਅੰਤ ਵਿੱਚ ਕਿਸ਼ੋਰਾਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਾਗੂ ਹੋਵੇਗੀ, ਤਾਂ ਆਸਟ੍ਰੇਲੀਆ, ਸੋਸ਼ਲ ਮੀਡੀਆ ਲਈ ਘੱਟੋ-ਘੱਟ ਉਮਰ ਨੂੰ ਲਾਗੂ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ। ਪਰ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇਸ ਦੇ ਸ਼ੁਰੂ ਹੋਣ 'ਚ ਛੇ ਮਹੀਨਿਆਂ ਤੋਂ ਵੀ ਘੱਟ ਸਮ੍ਹਾਂ ਰਹਿ ਗਿਆ ਹੈ ਅਤੇ ਇਹ ਅਜੇ ਵੀ ਸਪੱਸ਼ਟ ਨਹੀਂ ਹੈ।
2025 ਦੇ ਦੁਨੀਆ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ: ਆਸਟ੍ਰੇਲੀਆ ਦੇ ਕਿਹੜੇ ਸ਼ਹਿਰ ਹਨ ਸੂਚੀ 'ਚ? ਇੱਥੇ ਜਾਣੋ
FULLਦੁਨੀਆ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰਾਂ ਦੀ ਨਵੀਂ ਸੂਚੀ ਆ ਚੁੱਕੀ ਹੈ। ਇਕਨਾਮਿਸਟ ਇੰਟੈਲੀਜੈਂਸ ਯੂਨਿਟ ਦੀ 2025 ਗਲੋਬਲ ਲਿਵਏਬਿਲਟੀ ਇੰਡੈਕਸ ਰਿਪੋਰਟ ਅਨੁਸਾਰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਨੇ ਵਿਆਨਾ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਹੋਣ ਦਾ ਮਾਣ ਜਿੱਤ ਲਿਆ ਹੈ। ਟਾਪ-10 ਵਿੱਚ ਆਸਟ੍ਰੇਲੀਆ ਦੇ ਵੀ ਕਈ ਸ਼ਹਿਰ ਸ਼ਾਮਲ ਹਨ। ਕਿਹੜੇ ਨੇ ਆਸਟ੍ਰੇਲੀਆ ਦੇ ਸ਼ਹਿਰ ਅਤੇ ਕੀ ਤੁਹਾਡੀ ਵੀ ਸਿਟੀ ਇਸ ਲਿਸਟ ਵਿੱਚ ਹੈ, ਜਾਨਣ ਲਈ ਸੁਣੋ ਇਹ ਰਿਪੋਰਟ...
ਖਬਰਨਾਮਾਂ: ਇਜ਼ਰਾਈਲ ਵਿੱਚ ਫਸੇ 119 ਆਸਟ੍ਰੇਲੀਆਈ ਨਾਗਰਿਕਾਂ ਦੀ ਘਰ ਵਾਪਸੀ, ਪੰਜਾਬ ਮੰਤਰੀ ਮੰਡਲ ਦਾ ਵਿਸਤਾਰ ਛੇਤੀ
FULLਇੱਕ ਅਸਥਿਰ ਸ਼ੁਰੂਆਤ ਤੋਂ ਬਾਅਦ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਜਾਰੀ ਹੋ ਰਹੀ ਜਾਪਦੀ ਹੈ। ਇਜ਼ਰਾਈਲ ਦਾ ਹਵਾਈ ਖੇਤਰ ਖੁੱਲਣ ਤੋਂ ਬਾਅਦ 119 ਆਸਟ੍ਰੇਲੀਆਈ ਨਾਗਰਿਕਾਂ ਨੇ ਘਰ ਵਾਪਸੀ ਲਈ ਭਰੀ ਉਡਾਣ, ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣਗੇ ਲੁਧਿਆਣਾ ਤੋਂ ਹਾਲੀਆ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ, ਨਿਊ ਸਾਊਥ ਵੇਲਜ਼ ਦੇ ਬਜਟ ‘ਤੇ ਮਿਲੀ ਜੁਲੀ ਪ੍ਰਤਿਕਿਰਿਆ, ਸਮੇਤ ਸੁਣੋ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਇਸ ਪੌਡਕਾਸਟ ਰਾਹੀਂ….
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ
FULLਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਦੁਨੀਆਂ ਦੀਆਂ ਅਹਿਮ ਖ਼ਬਰਾਂ ਦੇ ਨਾਲ-ਨਾਲ ਕੁਝ ਖਾਸ ਪੇਸ਼ਕਾਰੀਆਂ ਵੀ ਹਨ। ਜਿਨ੍ਹਾਂ ਵਿੱਚ ਪੰਜਾਬ ਦੀਆਂ ਗਤੀਵਿਧੀਆਂ ਨੂੰ ਬਿਆਨ ਕਰਦੀ ਪੰਜਾਬੀ ਡਾਇਰੀ, ਵਿਕਟੋਰੀਆ ਸੂਬੇ ’ਚ ਵਧੀਆਂ ਅਪਰਾਧਿਕ ਘਟਨਾਵਾਂ ਦਾ ਵੇਰਵਾ ਅਤੇ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਵਿੱਤੀ ਵਰ੍ਹੇ ਵਿੱਚ ਹੋਣ ਜਾ ਰਹੀਆਂ ਤਬਦੀਲੀਆਂ ਨੂੰ ਬਿਆਨ ਕਰਦੀ ਰਿਪੋਰਟ ਸ਼ਾਮਿਲ ਹੈ। ਇੱਥੇ ਹੀ ਬੱਸ ਨਹੀ, ਆਸਟ੍ਰੇਲੀਆ ਵਿੱਚ ਵਲੋਗਿੰਗ ਤੋਂ ਸ਼ੁਰੂ ਹੋ ਕੇ ਵੱਡੇ ਪਰਦੇ ਤੱਕ ਪਹੁੰਚੇ ਮੈਲਬੌਰਨ ਵਾਸੀ ਪੰਜਾਬੀ ਨੌਜਵਾਨ ਸੈਮੀ ਗਿੱਲ ਨਾਲ ਕੀਤੀ ਗਈ ਖਾਸ ਮੁਲਾਕਾਤ ਵੀ ਹੈ। ਇਨ੍ਹਾਂ ਜਾਣਾਕਾਰੀ ਭਰਪੂਰ ਅਤੇ ਦਿਲਚਸਪ ਰਿਪੋਰਟਾਂ ਨੂੰ ਸੁਣੋ ਇਸ ਪ੍ਰੋਗਰਾਮ ਰਾਹੀਂ….
ਪਾਕਿਸਤਾਨ ਡਾਇਰੀ: ਸਿੰਧੂ ਜਲ ਸੰਧੀ 'ਤੇ ਤਣਾਅ, ਭਾਰਤ ਵੱਲੋਂ ਪਾਣੀ ਰੋਕਣ ਦੇ ਫੈਸਲੇ 'ਤੇ ਬਿਲਾਵਲ ਵੱਲੋਂ ਜੰਗ ਦੀ ਧਮਕੀ
FULLਭਾਰਤ ਦੇ ਪਾਕਿਸਤਾਨ ਦੀ ਸਿੰਧੂ ਨਦੀ ਦੇ ਪਾਣੀ ਦੀ ਸਪਲਾਈ ਰੋਕਣ ਦੇ ਫੈਸਲੇ ਨੇ ਇਸਲਾਮਾਬਾਦ ਵਿੱਚ ਪੂਰੀ ਤਰ੍ਹਾਂ ਜੰਗ ਦੀ ਚਰਚਾ ਨੂੰ ਹਵਾ ਦੇ ਦਿੱਤੀ ਹੈ। ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਧਮਕੀ ਦਿੱਤੀ ਹੈ ਕਿ ਜੇ ਸੰਧੀ ਬਹਾਲ ਨਾ ਕੀਤੀ ਗਈ ਤਾਂ ਪਾਕਿਸਤਾਨ ਜੰਗ ਲਈ ਤਿਆਰ ਰਹੇਗਾ। ਭੁੱਟੋ ਨੇ ਜਨਤਕ ਭਾਸ਼ਣ 'ਚ ਦਿੱਤੀ, "ਭਾਰਤ ਕੋਲ ਸਿਰਫ ਦੋ ਵਿਕਲਪ ਹਨ: ਜਾਂ ਤਾਂ ਸਿੰਧੂ ਜਲ ਸੰਧੀ ਨੂੰ ਮੰਨ ਲਵੇ, ਨਹੀਂ ਤਾਂ ਪਾਕਿਸਤਾਨ ਇੱਕ ਹੋਰ ਜੰਗ ਲੜੇਗਾ।" ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..
ਸਖ਼ਤ ਅੰਤਰਰਾਸ਼ਟਰੀ ਵਿਦਿਆਰਥੀ ਨਿਯਮਾਂ ਕਾਰਨ ਕਈ ਆਸਟ੍ਰੇਲੀਅਨ ਕਾਲਜ ਬੰਦ
FULLਆਸਟ੍ਰੇਲੀਆ ਸਰਕਾਰ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਵਾਲੀ ਨੀਤੀ ਨੇ ਸੁਤੰਤਰ ਸਿੱਖਿਆ ਖੇਤਰਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਇਸਦੇ ਚਲਦੇ ਕਈ ਪ੍ਰਾਈਵੇਟ ਇੰਸਟੀਟਿਊਟ ਬੰਦ ਹੋਣ ਦੀ ਕਗਾਰ 'ਤੇ ਹਨ, ਜਾਂ ਬੰਦ ਹੋ ਗਏ ਹਨ। ਇਸ ਕਾਰਨ ਇਨ੍ਹਾਂ ਸੰਸਥਾਵਾਂ ਵਿੱਚ ਦਾਖਲਾ ਲੈ ਚੁੱਕੇ ਅਤੇ ਸਿੱਖਿਆ ਪ੍ਰਾਪਤ ਕਰ ਰਹੇ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਹੁਣ ਖ਼ਤਰੇ ਵਿੱਚ ਹੈ। ਜਾਣੋ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਹਾਣੀ ਇਸ ਪੌਡਕਾਸਟ ਰਾਹੀਂ...
ਖ਼ਬਰਨਾਮਾ: ਈਰਾਨ ਨੇ ਕਿਹਾ ਕੋਈ ਜੰਗਬੰਦੀ ਨਹੀਂ ਹੋਈ, ਆਪ ਨੇ ਜਿੱਤੀਆਂ ਦੋ ਸੀਟਾਂ ਅਤੇ ਹੋਰ ਅਹਿਮ ਖਬਰਾਂ
FULLਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਕੋਈ ਜੰਗਬੰਦੀ ਸਮਝੌਤਾ ਹੋਇਆ ਹੈ, ਭਾਵੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਜਿਹਾ ਐਲਾਨ ਕੀਤਾ ਸੀ। ਓਧਰ ਪੰਜਾਬ 'ਚ, ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜ਼ਮਾਨਤ ਜਬਤ ਹੋ ਗਈ। ਦਿਨ ਦੀਆਂ ਹੋਰ ਅਹਿਮ ਖਬਰਾਂ ਲਈ ਸੁਣੋ ਇਹ ਪੌਡਕਾਸਟ...

Are cultural barriers ducking out migrant communities from Australian club cricket? - ਕੀ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਕ੍ਰਿਕੇਟ ਕਲੱਬ ਮੁੱਢਲੀਆਂ ਸਹੂਲਤਾਂ ਲਈ ਕਰ ਰਹੇ ਹਨ ਸੰਘਰਸ਼?
Despite Cricket Australia's plan to make the sport more inclusive, many migrant-led local cricket clubs claim to be facing a hard ball. - ਆਪਣੇ ਦੇਸ਼ ਤੋਂ ਪਰਵਾਸ ਕਰ ਕੇ ਆਸਟ੍ਰੇਲੀਆ ਆਏ ਕਈ ਦੱਖਣੀ ਏਸ਼ੀਆਈ ਮੂਲ ਦੇ ਲੋਕ ਬਹੁ-ਸਭਿਆਚਾਰਕ ਕਲੱਬਜ਼ ਦਾ ਹਿੱਸਾ ਬਣ ਕੇ ਕ੍ਰਿਕੇਟ ਲਈ ਆਪਣਾ ਪਿਆਰ ਜ਼ਿੰਦਾ ਰੱਖਦੇ ਹਨ ਅਤੇ ਨਾਲ ਹੀ ਆਪਣੇ ਵਰਗੇ ਹੋਰ ਕ੍ਰਿਕੇਟ ਪ੍ਰੇਮੀਆਂ ਨਾਲ ਜੁੜਦੇ ਹਨ। ਪਰ ਇਨ੍ਹਾਂ ਲੋਕਾਂ ਨੂੰ ਆਪਣੇ ਕ੍ਰਿਕੇਟ ਕਲੱਬਜ਼ ਨੂੰ ਅੱਗੇ ਵਧਾਉਣ ਵਿੱਚ ਹੋਰਨਾਂ ਦੇ ਮੁਕਾਬਲੇ ਵਧੇਰੇ ਔਂਕੜਾਂ ਦਾ ਸਾਹਮਣਾ ਕਿਓਂ ਕਰਨਾ ਪੈ ਰਿਹਾ ਹੈ ?
ਤਿਆਰੀ ਬਿਨਾਂ ਸਨੋਅ ਵਿੱਚ ਜਾਣਾ ਪੈ ਸਕਦਾ ਹੈ ਮਹਿੰਗਾ, ਪੁਲਿਸ ਵੱਲੋਂ ਹਦਾਇਤ ਜਾਰੀ
FULLਆਸਟ੍ਰੇਲੀਆ ਦੇ ਬਰਫੀਲੇ ਇਲਾਕਿਆਂ ਵੱਲ ਜਾ ਰਹੇ ਸੈਲਾਨੀਆਂ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਕਟੋਰੀਆ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇ ਤਿਆਰੀ ਬਿਨਾਂ ਤੁਸੀਂ ਅਲਪਾਈਨ ਇਲਾਕਿਆਂ ਵੱਲ ਜਾ ਰਹੇ ਹੋ, ਤਾਂ ਤੁਸੀਂ ਨਾ ਸਿਰਫ਼ ਆਪਣੀ ਸੁਰੱਖਿਆ ਨੂੰ, ਬਲਕਿ ਹੋਰਾਂ ਦੀ ਜ਼ਿੰਦਗੀ ਨੂੰ ਵੀ ਖਤਰੇ ‘ਚ ਪਾ ਰਹੇ ਹੋ। ਪਿਛਲੇ ਸਾਲ ਮਾਊਂਟ ਹੌਥਮ 'ਤੇ 1,471 ਵਾਹਨਾਂ ਨੂੰ ਵ੍ਹੀਲ ਚੇਨ ਨਾ ਹੋਣ ਕਾਰਨ ਵਾਪਸ ਮੋੜਿਆ ਗਿਆ ਸੀ। ਬਿਨਾਂ ਚੇਨ ਦੇ ਡਰਾਈਵਿੰਗ ਕਰਨ 'ਤੇ $395 ਤੋਂ ਲੈ ਕੇ $988 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਰਿਪੋਰਟ...
ਪੰਜਾਬੀ ਡਾਇਰੀ : ਪੰਜਾਬ ਦੀਆਂ ਜੇਲ੍ਹਾਂ ਵਿੱਚ ਭਰੀਆਂ ਜਾਣਗੀਆਂ 500 ਅਸਾਮੀਆਂ
FULLਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਵਲ ਸਕੱਤਰੇਤ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜੇਲ੍ਹ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਦੀਆਂ 500 ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤਹਿਤ ਭਰਤੀ ਵਿਚ 29 ਸਹਾਇਕ ਸੁਪਰਡੈਂਟ, 451 ਵਾਰਡਰ ਅਤੇ 20 ਮੈਟਰਨ ਭਰਤੀ ਕੀਤੇ ਜਾਣਗੇ। ਇਹ ਭਰਤੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਦਯੋਗਿਕ ਪਲਾਟਾਂ ਦੀ ਵੰਡ ਅਤੇ ਉਪ-ਵੰਡ ਲਈ ਵਿਆਪਕ ਨੀਤੀ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨਿਯਮ, 2025 ਬਣਾਉਣ ਅਤੇ ਪੰਜਾਬ ਕਿਰਤ ਭਲਾਈ ਫੰਡ ਐਕਟ 1965 ਵਿੱਚ ਸੋਧ ਲਈ ਮਨਜ਼ੂਰੀ ਦੇ ਦਿੱਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

This slur was used to abuse Concetta's father. For her, it's a proud identity - ਜਿਸ ਗਲ਼ਤ ਸ਼ਬਦ ਦੀ ਵਰਤੋਂ ਕੌਨਸੇਟਾ ਦੇ ਪਿਤਾ ਨੂੰ ਗਾਲ੍ਹ ਕੱਢਣ ਲਈ ਕੀਤੀ ਗਈ ਸੀ, ਉਸਦੇ ਲਈ, ਉਹ ਇੱਕ ਮਾਣ ਵਾਲੀ ਪਛਾਣ ਹੈ। SBS Examines
The term was used as an insult towards Greek and Italian migrants who arrived after the Second World War. But the generations that follow have reclaimed 'wog', redefining their cultural identity. - ਇਹ ਸ਼ਬਦ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਏ ਯੂਨਾਨੀ ਅਤੇ ਇਤਾਲਵੀ ਪ੍ਰਵਾਸੀਆਂ ਦੇ ਅਪਮਾਨ ਵਜੋਂ ਵਰਤਿਆ ਗਿਆ ਸੀ। ਪਰ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ 'ਵੋਗ' ਨੂੰ ਆਪਣੀ ਸੱਭਿਆਚਾਰਕ ਪਛਾਣ ਵਜੋਂ ਪਰਿਭਾਸ਼ਿਤ ਕੀਤਾ ਹੈ।
ਦਿੱਲ ਦੇ ਰੋਗਾਂ ਦੀ ਸਹੀ ਤੇ ਸਮੇਂ ਸਿਰ ਕੀਤੀ ਜਾਂਚ ਬਚਾਅ ਸਕਦੀ ਹੈ ਕੀਮਤੀ ਜਾਨਾਂ
FULLਜੂਨ 23 ਤੋਂ 29 ਤੱਕ ਵਾਲਾ ਹਫਤਾ ਹਾਰਟ ਫੇਲੀਅਰ ਵੀਕ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਾ ਮੰਤਵ ਹੈ ਕਿ ਲੱਖਾਂ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਸਾਈਲੈਂਟ ਪਰ ਬੜੇ ਹੀ ਘਾਤਕ ਰੋਗ ਦਿਲ ਦੇ ਫੇਲ ਹੋਣ ਬਾਰੇ ਜਾਗਰੂਕ ਕਰਨਾ।
ਖ਼ਬਰਨਾਮਾ: ਟਰੰਪ ਨੇ ਈਰਾਨ ਵਿੱਚ ਸ਼ਾਸ਼ਨ ਤਬਦੀਲੀ ਲਈ ਵਿਖਾਈ ਸਹਿਮਤੀ
FULLਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਪੋਸਟ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਈਰਾਨ ਵਿੱਚ ਸ਼ਾਸਨ ਤਬਦੀਲੀ ਦੇ ਵਿਚਾਰ ਲਈ ਤਿਆਰ ਹਨ। ਇਸ ਬਿਆਨ ਵਿੱਚ, ਉਹ ਕਹਿੰਦੇ ਹਨ ਕਿ ਜੇਕਰ ਈਰਾਨ ਵਿੱਚ ਮੌਜੂਦਾ ਲੀਡਰਸ਼ਿਪ, "ਈਰਾਨ ਨੂੰ ਦੁਬਾਰਾ ਮਹਾਨ ਬਣਾਉਣ" ਵਿੱਚ ਅਸਮਰੱਥ ਹੈ, ਤਾਂ ਸ਼ਾਸਨ ਤਬਦੀਲੀ ਇੱਕ ਵਿਕਲਪ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਦਿਨ ਦੀਆਂ ਖਬਰਾਂ ਜਾਣੋ, ਇਸ ਪੌਡਕਾਸਟ ਵਿੱਚ...
ਟੂਵੂਮਬਾ ਦਾ ਪੰਜਾਬੀ ਭਾਈਚਾਰਾ: ਆਪਸੀ ਸਾਂਝ, ਵਿਕਾਸ ਅਤੇ ਬਹੁ-ਸਭਿਆਚਾਰ ਦੀ ਜ਼ਿੰਦਾ ਮਿਸਾਲ
FULLਖੇਤਰੀ ਕੁਈਨਜ਼ਲੈਂਡ ਦੇ ਦਿਲ ਵਿੱਚ ਵਸੇ ਹੋਏ, 'ਟੂਵੂਮਬਾ' ਵਿੱਚ ਪੰਜਾਬੀ ਭਾਈਚਾਰਾ ਸਭਿਆਚਾਰਕ ਸੰਭਾਲ, ਮਿਹਨਤ ਦੀ ਮਿਸਾਲ ਅਤੇ ਭਾਈਚਾਰਕ ਭਾਵਨਾ ਦੀ ਇੱਕ ਜੀਵੰਤ ਕਹਾਣੀ ਬੁਣ ਰਿਹਾ ਹੈ।
ਕਲਾ ਅਤੇ ਕਹਾਣੀਆਂ: ਸੁਣੋ ਅਜ਼ਰਾ ਵੱਕਾਰ ਦੀ 'ਕਹਾਣੀਆਂ ਵਿੱਚ ਵੱਸਦਾ ਪਾਤਰ'
FULLਅੱਜ ਦੇ ਕਹਾਣੀ ਸੈਗਮੈਂਟ ਵਿੱਚ ਸੁਣੋ ਲਹਿੰਦੇ ਪੰਜਾਬ ਤੋਂ ਪੰਜਾਬੀ ਲੇਖਿਕਾ ਅਜ਼ਰਾ ਵੱਕਾਰ ਦੀ ਕਹਾਣੀ, 'ਕਹਾਣੀਆਂ ਵਿੱਚ ਵੱਸਦਾ ਪਾਤਰ' ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਜ਼ੁਬਾਨੀ...
ਜਾਣੋ ਕਿਨ੍ਹਾਂ ਆਸਟ੍ਰੇਲੀਅਨਜ਼ ਨੂੰ ਤਨਖਾਹ, ਸੈਂਟਰਲਿੰਕ ਭੁਗਤਾਨ, ਸੁਪਰ ਅਤੇ ਹੋਰ ਵਾਧੇ ਹਾਸਲ ਹੋਣ ਜਾ ਰਹੇ ਹਨ
FULLਆਸਟ੍ਰੇਲੀਆ ਵਿੱਚ ਸਾਲ 2024-2025 ਦਾ ਵਿੱਤੀ ਸਾਲ ਖਤਮ ਹੋਣ ਜਾ ਰਿਹਾ ਹੈ ਨਵੇਂ ਵਿੱਤੀ ਸਾਲ ਵਿੱਚ 1 ਜੁਲਾਈ ਤੋਂ ਬਾਅਦ ਬਹੁਤ ਸਾਰੇ ਨਵੇਂ ਬਦਲਾਅ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਕੁੱਝ ਬਦਲਾਅ ਨਿਸ਼ਚਿਤ ਹਨ ਜਿਹਨਾਂ ਦੀ ਘੋਸ਼ਣਾ ਹੋ ਚੁੱਕੀ ਹੈ, ਸੋ ਕਿਹੜੇ ਖੇਤਰ ਫਾਈਦੇ ਵਿੱਚ ਅਤੇ ਕਿਹੜੇ ਘਾਟੇ ‘ਚ ਜਾ ਸਕਦੇ ਹਨ ਇਸ ਬਾਬਤ ਪੇਸ਼ ਹੈ ਇਹ ਖਾਸ ਪੌਡਕਾਸਟ…
ਪੰਜਾਬੀ ਡਾਇਸਪੋਰਾ: 13 ਸਾਲਾਂ ਬਾਅਦ ਹੈਮਿਲਟਨ 'ਚ ਮੁੜ ਸ਼ੁਰੂ ਹੋਈ ਅੰਤਰਰਾਸ਼ਟਰੀ ਹਵਾਈ ਸੇਵਾ
FULLਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ ਹੈਮਿਲਟਨ ਵਿੱਚ ਅੰਤਰ-ਰਾਸ਼ਟਰੀ ਹਵਾਈ ਯਾਤਰਾ 13 ਸਾਲਾਂ ਬਾਅਦ ਮੁੜ ਤੋਂ ਸ਼ੁਰੂ ਹੋ ਗਈ ਹੈ। ਇਹ ਉਹੀ ਸ਼ਹਿਰ ਹੈ ਜਿੱਥੇ ਸਾਲ 1890 ਤੋਂ ਆ ਕੇ ਵਸੇ ਪੰਜਾਬੀ ਮੂਲ ਦੇ ਮੋਢੀ ਪ੍ਰਵਾਸੀਆਂ ਨੇ ਆਪਣੀ ਜ਼ਿੰਦਗੀ ਦਾ ਸ਼ਾਨਦਾਰ ਸਫਰ ਸ਼ੁਰੂ ਕੀਤਾ ਸੀ। ਹੈਮਿਲਟਨ ਤੋਂ ਹੁਣ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਨੂੰ ਉਡਾਣਾਂ ਜੈੱਟਸਟਾਰ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ
FULLਏਅਰ ਇੰਡੀਆ ਦੇ ਹਾਦਸਾਗ੍ਰਸਤ ਜਹਾਜ਼ ਦਾ ਦੂਜਾ ਬਲੈਕ ਬਾਕਸ ਬਰਾਮਦ, ਅਮਰੀਕਾ ਵੱਲੋਂ ਈਰਾਨ 'ਤੇ ਹਮਲਾ ਕਰਨ ਬਾਰੇ ਵਿਚਾਰ ਅਤੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੋਡਕਾਸਟ ਰਾਹੀਂ ਸੁਣੋ।
ਇਜ਼ਰਾਇਲ-ਈਰਾਨ ਵਿਚਾਲੇ ਤਣਾਅ ਜਾਰੀ, ਆਸਟ੍ਰੇਲੀਅਨ ਨਾਗਰਿਕਾਂ ਅਤੇ ਅਧਿਕਾਰੀਆਂ ਨੂੰ ਨਿਕਲਣ ਦੀ ਅਪੀਲ
FULLਇਜ਼ਰਾਇਲ ਵੱਲੋਂ ਈਰਾਨ ਦੇ ਪ੍ਰਮਾਣੂ ਅਤੇ ਫੌਜੀ ਟਿਕਾਣਿਆਂ 'ਤੇ ਹਮਲੇ ਕੀਤੇ ਜਾ ਰਹੇ ਹਨ, ਅਤੇ ਈਰਾਨ ਵੀ ਇਜ਼ਰਾਇਲ ਦੇ ਰਿਹਾਇਸ਼ੀ ਤੇ ਨਾਗਰਿਕ ਖੇਤਰਾਂ ਵਿੱਚ ਜਵਾਬੀ ਕਾਰਵਾਈ ਕਰ ਰਿਹਾ ਹੈ। ਅਜਿਹੇ ਵਿੱਚ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਸਰਕਾਰ ਇਰਾਨ ਅਤੇ ਇਜ਼ਰਾਈਲ ਵਿੱਚ ਫਸੇ ਆਸਟ੍ਰੇਲੀਅਨ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਆਸਟ੍ਰੇਲੀਆ ਨੇ ਈਰਾਨੀ ਰਾਜਧਾਨੀ ਤਹਿਰਾਨ ਵਿੱਚ ਆਪਣੇ ਦੂਤਾਵਾਸ ਦੀਆਂ ਸਾਰੀਆਂ ਗਤੀਵਿਧੀਆਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਸਾਰੇ ਆਸਟ੍ਰੇਲੀਅਨ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਹੋਰ ਕਿਹੜੀਆਂ ਹਨ ਅੱਜ ਦੀਆਂ ਹੋਰ ਖਾਸ ਖਬਰਾਂ ਜਾਣੋ, ਇਸ ਪੌਡਕਾਸਟ ਵਿੱਚ...
ਬਾਲੀਵੁੱਡ ਗੱਪਸ਼ੱਪ: ਬਾਰਡਰ 2 'ਚ ਦਿਲਜੀਤ ਤੇ ਸੰਨੀ ਦਿਓਲ ਨਾਲ ਦਿਖੇਗੀ ਸੋਨਮ ਬਾਜਵਾ
FULLਖਬਰਾਂ ਅਨੁਸਾਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਹੁਣ ਆਗਾਮੀ ਦੇਸ਼ ਭਗਤੀ ਫਿਲਮ 'ਬਾਰਡਰ- 2' ਦਾ ਹਿੱਸਾ ਹੋਵੇਗੀ। ਇਸ ਫਿਲਮ ਵਿੱਚ ਉਹ ਸੰਨੀ ਦਿਓਲ, ਦਿਲਜੀਤ ਦੋਸਾਂਝ, ਵਰੁਨ ਧਵਨ ਅਤੇ ਆਹਾਨ ਸ਼ੈੱਟੀ ਦੇ ਨਾਲ ਨਜ਼ਰ ਆਵੇਗੀ। ਬਾਰਡਰ 2, 1997 ਦੀ ਕਲਟ ਕਲਾਸਿਕ ਫਿਲਮ ਬਾਰਡਰ ਦਾ ਸੀਕਵਲ ਹੈ, ਜੋ ਕਿ ਲੌਂਗੇਵਾਲਾ ਦੀ ਲੜਾਈ 'ਤੇ ਅਧਾਰਤ ਸੀ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਫਿਲਮੀ ਜਗਤ ਤੋਂ ਖਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...
ਵਿਕਟੋਰੀਆ ਵਿੱਚ ਅਪਰਾਧ ਦਰ 'ਚ ਰਿਕਾਰਡ ਵਾਧਾ, ਪਿਛਲੇ 12 ਮਹੀਨਿਆਂ ਦੌਰਾਨ 172 ਸਾਲਾਂ 'ਚ ਸਭ ਤੋਂ ਵੱਧ ਗ੍ਰਿਫਤਾਰੀਆਂ
FULLਵਿਕਟੋਰੀਆ ਪੁਲਿਸ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਮਾਰਚ 2025 ਤੱਕ ਪਿਛਲੇ 12 ਮਹੀਨਿਆਂ ਵਿੱਚ 627,268 ਅਪਰਾਧ ਦਰਜ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਵਿੱਚ ਪਿੱਛਲੇ ਸਾਲ ਨਾਲੋਂ 17.1% (91,692 ਅਪਰਾਧਾਂ) ਦਾ ਵਾਧਾ ਦਰਜ ਕੀਤਾ ਗਿਆ ਹੈ।
ਖ਼ਬਰਨਾਮਾ: ਸ਼ਾਪਿੰਗ ਸੈਂਟਰ ਦੇ ਅੰਦਰ ਚੋਰੀ ਦੀ ਗੱਡੀ ਭਜਾਉਣ ਵਾਲਾ ਵਿਆਕਤੀ ਗ੍ਰਿਫਤਾਰ
FULLਵਿਕਟੋਰੀਆ ਪੁਲਿਸ ਨੇ ਇੱਕ 27 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ 'ਤੇ ਬੁੱਧਵਾਰ ਨੂੰ ਇੱਕ ਟੋਯੋਟਾ ਲੈਂਡਕਰੂਜ਼ਰ ਨੂੰ ਇੱਕ ਸਬਰਬਨ ਸ਼ਾਪਿੰਗ ਸੈਂਟਰ ਦੇ ਅੰਦਰ ਲੈ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਇਹ ਚੋਰੀ ਦਾ ਵਾਹਨ ਸੀ ਅਤੇ ਬਾਅਦ ਵਿੱਚ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਪ੍ਰੈਸਟਨ ਦੇ ਨੌਰਥਲੈਂਡ ਸ਼ਾਪਿੰਗ ਸੈਂਟਰ ਵਿੱਚੋਂ ਇਸ ਨੂੰ ਲੰਘਾਇਆ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਦਿਨ ਦੀਆਂ ਖਬਰਾਂ ਜਾਣੋ, ਇਸ ਪੌਡਕਾਸਟ ਵਿੱਚ...
ਯੋਗਾ ਰਾਹੀਂ ਫਿਟ ਰਹਿਣ ਵਾਲੇ 90 ਸਾਲ ਦੇ ਕਵਲ ਭਗਤ ਦਾ ਹਰ ਕਿਸੇ ਨੂੰ ਯੋਗਾ ਨਾਲ ਜੁੜਨ ਦਾ ਸੰਦੇਸ਼
FULLਮੈਲਬਰਨ ਦੇ ਰਹਿਣ ਵਾਲੇ 90 ਸਾਲ ਦੇ ਯੋਗਾ ਇੰਸਟ੍ਰਕਟਰ ਕਵਲ ਭਗਤ ਦਾ ਕਹਿਣਾ ਹੈ ਕਿ ਯੋਗ ਹਰ ਉਮਰ ਵਰਗ ਦੇ ਲੋਕਾਂ ਲਈ ਕਾਰਗਰ ਹੈ। ਕਰੀਬ ਚਾਰ ਦਹਾਕੇ ਪਹਿਲਾਂ ਯੋਗ ਨਾਲ ਜੁੜਨ ਦੀ ਉਹਨਾਂ ਦੀ ਕਹਾਣੀ ਬੇਹਦ ਰੌਚਕ ਹੈ, ਉਨ੍ਹਾਂ ਅਨੁਸਾਰ ਹੁਣ ਤੱਕ ਉਹ ਕਰੀਬ 6000 ਤੋਂ ਵੱਧ ਵਿਦਿਆਰਥੀਆਂ ਨੂੰ ਯੋਗਾ ਦੀ ਟ੍ਰੇਨਿੰਗ ਦੇ ਚੁੱਕੇ ਹਨ। ਕਵਲ ਭਗਤ ਨਾਲ ਪੂਰੀ ਗੱਲਬਾਤ ਅਤੇ ਉਨ੍ਹਾਂ ਦੀ ਕਹਾਣੀ ਇਸ ਪੌਡਕਾਸਟ ਰਾਹੀਂ ਸੁਣੋ।
Punjabi brothers win gold & silver medals at Dairy Industry Association of Australia
FULLShepparton-based dairy brand ‘Kisaan’, led by Indian-origin brothers Surinder Singh and Jaspreet Singh, has won six gold and nine silver medals at the Dairy Industry Association of Australia (DIAA) award ceremony.
ਐਸ ਬੀ ਐਸ ਦੇ 50 ਸਾਲ: ਇੱਕ ਦਿਨ ਟੂਵੂਮਬਾ ਦੇ ਪੰਜਾਬੀਆਂ ਦੇ ਨਾਲ
FULLਐਸ ਬੀ ਐਸ ਰੇਡੀਓ ਆਪਣੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਖਾਸ ਮੌਕੇ ਬੁੱਧਵਾਰ, 18 ਜੂਨ ਵਾਲੇ ਦਿਨ ਐਸ ਬੀ ਐਸ ਨੇ ਕੂਈਨਜ਼ਲੈਂਡ ਦੇ ਖੇਤਰੀ ਇਲਾਕੇ ਟੂਵੂਮਬਾ ਵਿੱਚ ਪਹੁੰਚ ਕੇ ਆਪਣੇ ਪੰਜਾਬੀ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕੀਤਾ। ਐਸ ਬੀ ਐਸ ਪੰਜਾਬੀ ਦੇ ਲਾਈਵ ਪ੍ਰਸਾਰਣ ਦੌਰਾਨ ਸਥਾਨਕ ਲੋਕਾਂ ਅਤੇ ਭਾਈਚਾਰਕ ਆਗੂਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਗਈਆਂ। ਇਸ ਦੌਰਾਨ ਸਮਾਜਿਕ ਏਕਤਾ ਦੇ ਮੁੱਦਿਆਂ 'ਤੇ ਚਰਚਾ ਦੇ ਨਾਲ-ਨਾਲ ਇਸ ਖੇਤਰ ਵਿੱਚ ਵਸਣ ਦੀ ਉਨ੍ਹਾਂ ਦੀ ਯਾਤਰਾ ਬਾਰੇ ਗੱਲਾਂ-ਬਾਤਾਂ ਅਤੇ ਖੇਤਰੀ ਇਲਾਕਿਆਂ ਵਿੱਚ ਰਹਿਣ ਦੀਆਂ ਚੁਣੌਤੀਆਂ ਤੇ ਉੱਥੇ ਉਪਲਬਧ ਸ਼ਾਨਦਾਰ ਮੌਕਿਆਂ ਬਾਰੇ ਵੀ ਵਿਚਾਰ-ਵਟਾਂਦਰੇ ਹੋਏ। ਇਹ ਸਭ ਕੁੱਝ ਸੁਣੋ ਇਸ ਪੌਡਕਾਸਟ ਰਾਹੀਂ...
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ
FULLਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਅਸੀਂ ਗੱਲ ਕੀਤੀ ਹੈ ਪੰਜਾਬੀ ਭਰਾਵਾਂ ਵੱਲੋਂ ਆਸਟ੍ਰੇਲੀਆ 'ਚ ਸ਼ੁਰੂ ਕੀਤੇ 'ਕਿਸਾਨ' ਡੇਅਰੀ ਬਾਰੇ, ਜਿੰਨ੍ਹਾਂ ਨੇ ਡੇਅਰੀ ਇੰਡਸਟਰੀ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਸਨਮਾਨ ਸਮਾਰੋਹ ਵਿੱਚ 6 ਗੋਲਡ, 9 ਸਿਲਵਰ ਮੈਡਲ ਅਤੇ ਹਾਈਐਸਟ ਸਕੋਰਿੰਗ ਐਵਾਰਡ ਹਾਸਲ ਕੀਤੇ ਹਨ। ਇਸਤੋਂ ਇਲਾਵਾ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ 'ਨਸਲਕੁਸ਼ੀ' ਬਾਰੇ। ਨਾਲ ਹੀ ਦਿਨ ਦਾ ਨਿਊਜ਼ ਬੁਲੈਟਿਨ ਤੇ ਪਾਕਿਸਤਾਨ ਤੋਂ ਕੀ ਹੈ ਖ਼ਬਰ ਸਾਰ, ਸਾਰਾ ਕੁਝ ਸੁਣੋ ਸਾਡੇ ਇਸ ਪੂਰੇ ਰੇਡੀਓ ਪ੍ਰੋਗਰਾਮ 'ਚ...
ਇਜ਼ਰਾਈਲ-ਇਰਾਨ ਤਣਾਅ ਦੇ ਦਰਮਿਆਨ ਅਮਰੀਕੀ ਫੌਜ ਵਲੋਂ ਵਧੇਰੇ ਲੜਾਕੂ ਜਹਾਜ਼ ਭੇਜਣ ਦੀ ਖਬਰ
FULLਸੰਯੁਕਤ ਰਾਜ ਅਮਰੀਕਾ ਦੀ ਫੌਜ ਮੱਧ ਪੂਰਬ ਵਿੱਚ ਆਪਣੀ ਮੌਜੂਦਗੀ ਵਧਾਉਣ ਲਈ ਲੜਾਕੂ ਜਹਾਜ਼ ਭੇਜ ਰਹੀ ਹੈ ਅਤੇ ਮਿਲੀ ਖ਼ਬਰ ਮੁਤਾਬਿਕ ਮੌਜੂਦਾ ਤਾਇਨਾਤੀਆਂ ਨੂੰ ਵੀ ਲੰਬਾ ਕਰ ਰਹੀ ਹੈ। Reuters Newsagency ਮੁਤਾਬਿਕ ਤਿੰਨ ਪ੍ਰਕਾਰ ਦੇ ਲੜਾਕੂ ਜਹਾਜ਼ ਭੇਜੇ ਗਏ ਹਨ ਜਦਕਿ ਹੋਰ ਸਰੋਤਾਂ ਨੇ ਇਸ ਨੂੰ ਇੱਕ ਰੱਖਿਆਤਮਕ ਕਦਮ ਦੇ ਨਜ਼ਰੀਏ ਤੋਂ ਦੇਖਿਆ ਹੈ। ਪੂਰਾ ਵੇਰਵਾ ਅਤੇ ਅੱਜ ਦੀਆਂ ਮੁੱਖ ਖ਼ਬਰਾਂ ਜਾਨਣ ਲਈ ਸੁਣੋ ਇਹ ਆਡੀਉ।
ਪਾਕਿਸਤਾਨ ਡਾਇਰੀ: 'ਨਿਉਕਲੀਅਰ ਹਥਿਆਰ ਅਸੀਂ ਆਪਣੀ ਰੱਖਿਆ ਲਈ ਬਣਾਏ ਹਨ', ਇਸਾਕ ਡਾਰ
FULLਪਾਕਿਸਤਾਨ ਦੇ ਡਿਪਟੀ ਪ੍ਰਧਾਨ ਮੰਤਰੀ ਇਸਾਕ ਡਾਰ ਨੇ ਕਿਹਾ ਹੈ ਇਹ ਖਬਰ ਬਿਲਕੁਲ ਗਲਤ ਹੈ ਕਿ ਜੇ ਇਜ਼ਰਾਇਲ ਨੇ ਇਰਾਨ ਉੱਤੇ ਨਿਉਕਲੀਅਰ ਹਮਲਾ ਕੀਤਾ ਤਾਂ ਪਾਕਿਸਤਾਨ ਵੀ ਜਵਾਬ 'ਚ ਇਜ਼ਰਾਇਲ 'ਤੇ ਅਟੈਕ ਕਰ ਦੇਵੇਗਾ। ਇਸਾਕ ਡਾਰ ਨੇ ਦੱਸਿਆ ਕਿ ਪਾਕਿਸਤਾਨ ਇਰਾਨ ਦੀ ਬੇਸ਼ੱਕ ਹਮਾਇਤ ਕਰਦਾ ਹੈ ਪਰ ਪਾਕਿਸਤਾਨ ਨੇ ਆਪਣੀ ਰੱਖਿਆ ਲਈ ਨਿਉਕਲੀਅਰ ਹਥਿਆਰ ਬਣਾਏ ਹਨ। ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...
ਕੀ ਦੇਵ ਖਰੌੜ ਨੂੰ ਆਪਣੇ ਹੀ ਗੁੱਸੇ ਤੋਂ ਡਰ ਲੱਗਦਾ ਹੈ, ਤੇ ਕੀ ਹੈ ਮੂਸੇਵਾਲੇ ਦੇ ਗੀਤ ਦੀ ਕਹਾਣੀ?
FULLਪੰਜਾਬੀ ਫਿਲਮਾਂ ਦੇ ਐਕਸ਼ਨ ਸਟਾਰ ਕਹੇ ਜਾਣ ਵਾਲੇ 'ਦੇਵ ਖਰੌੜ' ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਫਿਲਮ 'ਡਾਕੂਆਂ ਦੀ ਮੁੰਡਾ- 3' ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ 'ਡਾਲਰ' ਕਿਵੇਂ ਢੁੱਕਦਾ ਹੈ। ਇਸਤੋਂ ਇਲਾਵਾ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਦੇਵ ਨੇ ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਆਪਣੇ ਕੰਮ ਕਰਨ ਦੇ ਤਰੀਕੇ ਤੱਕ,ਕਈ ਗੱਲਾਬਾਤਾਂ ਸਾਂਝੀਆਂ ਕੀਤੀਆਂ, ਪੂਰੇ ਵੇਰਵੇ ਸੁਣੋ ਸਾਡੀ ਇਸ ਇੰਟਰਵਿਊ ਵਿੱਚ..