PLAY PODCASTS
SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

1,684 episodes — Page 32 of 34

‘ਕਿਸਾਨ’ ਭਰਾਵਾਂ ਦੇ ਦੁੱਧ-ਦਹੀਂ ਨੇ ਜਿੱਤੇ ਸੋਨੇ-ਚਾਂਦੀ ਦੇ ਐਵਾਰਡ

FULL

ਵਿਕਟੋਰੀਆ ਦੇ ਸ਼ੈਪਰਟਨ ਤੋਂ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਦੇ ‘ਕਿਸਾਨ’ ਉਤਪਾਦਾਂ ਨੇ 6 ਗੋਲਡ, 9 ਸਿਲਵਰ ਮੈਡਲ ਦੇ ਨਾਲ-ਨਾਲ ਸਭ ਤੋਂ ਸਿਖਰਲੇ ਮੁਕਾਮ ਵਾਲਾ ਸਨਮਾਨ ਵੀ ਹਾਸਲ ਕੀਤਾ ਹੈ। ਡੇਅਰੀ ਇੰਡਸਟਰੀ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਵਲੋਂ ਮਿਆਰੀ ਡੇਅਰੀ ਉਤਪਾਦਾਂ ਦਾ ਮੁਕਾਮ ਹਾਸਿਲ ਹੋਣ ਤੋਂ ਬਾਅਦ ‘ਕਿਸਾਨ’ ਦੇ ਸੁਰਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਿੱਥੇ ਸਾਰੀ ਕਹਾਣੀ ਬਿਆਨ ਕੀਤੀ ਹੈ, ਉੱਥੇ ਹੀ ਕਾਰੋਬਾਰ ਦੀ ਸਫ਼ਲਤਾ ਦੇ ਨੁਕਤੇ ਵੀ ਸਾਂਝੇ ਕੀਤੇ ਹਨ।

Jun 18, 202513 min

ਪੰਜਾਬੀ ਡਾਇਰੀ: ਪੰਜਾਬ ਸਰਕਾਰ, ਕਾਂਗਰਸ ਤੇ ਅਕਾਲੀ ਦਲ ਵੱਲੋਂ ‘ਵਨ ਨੇਸ਼ਨ ਵਨ ਇਲੈਕਸ਼ਨ’ ਵਾਲੇ ਪ੍ਰਸਤਾਵ ਦਾ ਸਖਤ ਵਿਰੋਧ

FULL

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਨੂੰ ਸੰਯੁਕਤ ਸੰਸਦੀ ਕਮੇਟੀ ਦੀ ਮੀਟਿੰਗ ਵਿੱਚ ਭਾਜਪਾ ਸਰਕਾਰ ਦੇ ‘ਵਨ ਨੇਸ਼ਨ ਵਨ ਇਲੈਕਸ਼ਨ’ ਯਾਨੀ ਇੱਕ ਰਾਸ਼ਟਰ, ਇੱਕ ਚੋਣ ਵਾਲੇ ਪ੍ਰਸਤਾਵ ਦਾ ਸਖ਼ਤ ਵਿਰੋਧ ਕੀਤਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪ੍ਰਸਤਾਵ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵੱਲੋਂ ਬਣਾਏ ਸੰਵਿਧਾਨ ਦੀ ਬੁਨਿਆਦ ਅਤੇ ਭਾਵਨਾ 'ਤੇ ਸਿੱਧਾ ਹਮਲਾ ਹੈ। ਪੰਜਾਬ ਤੋਂ ਹੋਰ ਕਿਹੜੀਆਂ ਹਨ ਖਾਸ ਖਬਰਾਂ, ਜਾਨਣ ਲਈ ਸੁਣੋ ਇਹ ਪੰਜਾਬੀ ਡਾਇਰੀ...

Jun 18, 20259 min

How home and contents insurance works in Australia - ਆਸਟ੍ਰੇਲੀਆ ਵਿੱਚ ਘਰ ਅਤੇ ਸਾਜੋ-ਸਮਾਨ ਦਾ ਬੀਮਾ ਕਿਵੇਂ ਕੰਮ ਕਰਦਾ ਹੈ?

FULL

Home and contents insurance is a safety net many households expect to rely on during difficult times. But it’s also a financial product that even experts can find challenging to navigate. Whether you own or rent your home, understanding your level of cover, knowing what fine print to look out for, and learning how to manage rising premiums can help you make more informed choices as a consumer. - ਘਰ ਅਤੇ ਸਾਜੋ-ਸਾਮਾਨ ਬੀਮਾ ਇੱਕ ਸੁਰੱਖਿਆ ਜਾਲ ਹੈ ਜਿਸ 'ਤੇ ਬਹੁਤ ਸਾਰੇ ਪਰਿਵਾਰ ਮੁਸ਼ਕਲ ਸਮੇਂ ਦੌਰਾਨ ਭਰੋਸਾ ਕਰਨ ਦੀ ਉਮੀਦ ਕਰਦੇ ਹਨ। ਪਰ ਇਹ ਇੱਕ ਵਿੱਤੀ ਉਤਪਾਦ ਵੀ ਹੈ ਜਿਸ ਨੂੰ ਸਮਝਣਾ ਮਾਹਿਰਾਂ ਲਈ ਵੀ ਚੁਣੌਤੀਪੂਰਨ ਹੋ ਸਕਦਾ ਹੈ। ਭਾਵੇਂ ਤੁਸੀਂ ਆਪਣਾ ਘਰ ਬਣਾ ਰਹੇ ਹੋ ਜਾਂ ਕਿਰਾਏ 'ਤੇ ਲੈਂਦੇ ਹੋ, ਆਪਣੇ ਕਵਰ ਦੇ ਪੱਧਰ ਨੂੰ ਸਮਝਣਾ, ਇਹ ਜਾਣਨਾ ਕਿ ਕਿਹੜੀਆਂ ਬਾਰੀਕੀਆਂ ਵੱਲ ਧਿਆਨ ਦੇਣਾ ਹੈ, ਅਤੇ ਵਧਦੇ ਪ੍ਰੀਮੀਅਮਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ, ਇੱਕ ਖਪਤਕਾਰ ਦੇ ਤੌਰ 'ਤੇ ਤੁਹਾਨੂੰ ਵਧੇਰੇ ਸੂਚਿਤ ਵਿਕਲਪ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

Jun 17, 20257 min

ਖ਼ਬਰਨਾਮਾ: ਐਲਬਨੀਜ਼ੀ- ਟਰੰਪ ਦੀ ਮੁਲਾਕਾਤ ਰੱਦ, ਦੀਪਿਕਾ ਲੁਥਰਾ ਨੂੰ ਮਿਲੀ ਪੁਲਿਸ ਸੁਰੱਖਿਆ ਤੇ ਹੋਰ ਖਬਰਾਂ

FULL

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਯੋਜਨਾਬੱਧ ਮੁਲਾਕਾਤ ਨਹੀਂ ਕਰ ਸਕਣਗੇ। ਰਾਸ਼ਟਰਪਤੀ ਡੋਨਲਡ ਟਰੰਪ G-7 ਸੰਮੇਲਨ ਵਿੱਚ ਅੱਜ ਰਾਤ ਵਿਸ਼ਵ ਨੇਤਾਵਾਂ ਨਾਲ ਰਾਤ ਦੇ ਖਾਣੇ ਤੋਂ ਬਾਅਦ ਵਾਪਸ ਚਲੇ ਜਾਣਗੇ। ਓਧਰ ਪੰਜਾਬ ਵਿੱਚ, ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਹੁਣ ਪੰਜਾਬ ਪੁਲਿਸ ਦੀ ਸੁਰੱਖਿਆ ਮਿਲ ਗਈ ਹੈ। ਕੀ ਹੈ ਪੂਰਾ ਮਾਮਲਾ ਅਤੇ ਦਿਨ ਦੀਆਂ ਹੋਰ ਖਬਰਾਂ ਜਾਣੋ, ਇਸ ਪੌਡਕਾਸਟ ਵਿੱਚ...

Jun 17, 20254 min

ਸਾਹਿਤ ਅਤੇ ਕਲਾ: ਮੁਹੱਮਦ ਯੂਸੁਫ਼ ਦੀ ਕਿਤਾਬ 'ਰੋਗ ਅਵੱਲੜਾ' ਦੀ ਪੜਚੋਲ

FULL

2009 ਵਿੱਚ ਛਪੀ ਚਾਚਾ ਮੁਹੱਮਦ ਯੂਸੁਫ਼ ਦੀ ਕਿਤਾਬ 'ਰੋਗ ਅਵੱਲੜਾ' ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ। ਇਸ ਪੌਡਕਾਸਟ ਰਾਹੀਂ ਸੁਣੋ ਪਾਕਿਸਤਾਨੀ ਪੰਜਾਬੀ ਸ਼ਾਇਰ ਅਤੇ ਲੇਖ਼ਕ 'ਚਾਚਾ ਯੂਸੁਫ਼' ਆਪਣੀ ਕਲਮ ਰਾਹੀਂ ਕਿਵੇਂ ਦੱਸਦੇ ਹਨ ਆਵਾਮ ਦੀ ਕਹਾਣੀਆਂ ...

Jun 16, 20257 min

ਖ਼ਬਰਨਾਮਾ: ਚਾਈਲਡਕੇਅਰ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਮਜ਼ਬੂਤ ਨਿਯਮਾਂ 'ਤੇ ਸਹਿਮਤੀ

FULL

ਬੱਚਿਆਂ ਦੇ ਦੇਖਭਾਲ ਖੇਤਰ ਯਾਨੀ ਚਾਈਲਡਕੇਅਰ ਵਿੱਚ ਨਿਯਮਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ, ਜਿਸ ਦੇ ਅੰਤਰਗਤ ਕੁਝ ਜ਼ਰੂਰੀ ਨਿਯਮ 1 ਸਤੰਬਰ ਤੋਂ ਲਾਗੂ ਹੋਣ ਜਾ ਰਹੇ ਹਨ। ਇਹਨਾਂ ਤਬਦੀਲੀਆਂ ਨੂੰ ਆਸਟ੍ਰੇਲੀਆ ਦੇ ਸਾਰੇ ਰਾਜਾਂ ਅਤੇ ਟੇਰੀਟਰੀਜ਼ ਦੇ ਸਿੱਖਿਆ ਮੰਤਰੀਆਂ ਵੱਲੋਂ ਸਹਿਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ। ਨਵੇਂ ਨਿਯਮਾਂ ਵਿੱਚ ਸਰੀਰਕ ਜਾਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਸੂਚਨਾ ਹੁਣ 7 ਦਿਨਾਂ ਦੀ ਥਾਂ 24 ਘੰਟਿਆਂ ਵਿੱਚ ਦੇਣਾ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਨੇ ਨਵੇਂ ਕਦਮ ਅਤੇ ਅੱਜ ਦੀਆਂ ਹੋਰ ਖਬਰਾਂ, ਜਾਨਣ ਲਈ ਸੁਣੋ ਇਹ ਖਬਰਨਾਮਾ...

Jun 16, 20253 min

Your guide to snow trips in Australia - ਬਰਫ਼ ਵਾਲੇ ਇਲਾਕੇ ਦੀ ਯਾਤਰਾ ਕਰਨ ਤੋਂ ਪਹਿਲਾਂ ਧਿਆਨ 'ਚ ਰੱਖੋ ਕੁੱਝ ਖਾਸ ਗੱਲਾਂ

FULL

Australia may be known for its beaches, but its snowfields offer unforgettable winter experiences—whether you're skiing, tobogganing, throwing snowballs, or seeing snow for the very first time. In this episode, we’ll guide you through everything you need to know for a snow trip, from what to pack and where to go, to how to stay safe, warm, and ready for fun. - ਭਾਵੇਂ ਆਸਟ੍ਰੇਲੀਆ ਆਪਣੇ ਸ਼ਾਨਦਾਰ ਧੁੱਪਾਂ ਵਾਲੇ ਬੀਚਾਂ ਅਤੇ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਵਾਲੀ ਇੱਕ ਥਾਂ ਵਜੋਂ ਮਸ਼ਹੂਰ ਹੈ ਪਰ ਇੱਥੇ ਲਾਜਵਾਬ ਬਰਫੀਲੇ ਸਥਾਨ ਵੀ ਹਨ ਜੋ ਸਰਦੀਆਂ ਵਿੱਚ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਰਫ ‘ਤੇ ਘੁੰਮਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

Jun 16, 202511 min

ਤਸਮਾਨੀਆ ਵਿੱਚ ‘ਮਿਸਟਰ ਲੌਨਸੈਸਟਨ’ ਖਿਤਾਬ ਜਿੱਤਣ ਵਾਲਾ ਸਿੱਖ ਨੌਜਵਾਨ ਸੁਮੀਤਪਾਲ ਸਿੰਘ

FULL

ਬੌਡੀਬਿਲਡਿੰਗ ਦੇ ਖੇਤਰ ਵਿੱਚ ਵੱਡੀ ਮੱਲ ਮਾਰਦੇ ਹੋਏ ਹੋਬਾਰਟ ਦੇ ਰਹਿਣ ਵਾਲੇ ਸੁਮੀਤਪਾਲ ਨੇ ਲੌਨਸੈਸਟਨ ਬੌਡੀਬਿਲਡਿੰਗ ਚੈਂਪੀਅਨਸ਼ਿਪ 'ਚ ਤਿੰਨ ਸੋਨੇ ਦੇ ਤਗਮੇ ਹਾਸਿਲ ਕਰਦੇ ਹੋਏ ਉਵਰਆਲ ਚੈਂਪੀਅਨ ਬਨਣ ਵਿੱਚ ਕਾਮਯਾਬੀ ਪਾਈ ਹੈ। ਜਲੰਧਰ ਤੋਂ ਆਸਟ੍ਰੇਲੀਆ ਇੱਕ ਵਿਦਿਆਰਥੀ ਵਜੋਂ ਆਏ ਸੁਮੀਤਪਾਲ ਦਾ ਇਸ ਚੈਂਪੀਅਨਸ਼ਿਪ ਜਿੱਤਣ ਤੱਕ ਦਾ ਸਫਰ ਇਸ ਪੌਡਕਾਸਟ ਰਾਹੀਂ ਜਾਣੋ।

Jun 15, 202512 min

ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੌਰਾਨ ਮਰਨ ਵਾਲਿਆਂ ਵਿੱਚ ਸਿਡਨੀ ਨਿਵਾਸੀ ਦੇ ਰਿਸ਼ਤੇਦਾਰ ਵੀ ਸ਼ਾਮਲ

FULL

ਐਸ ਬੀ ਐਸ ਗੁਜਰਾਤੀ ਨਾਲ ਗੱਲ ਕਰਦੇ ਹੋਏ ਸਿਡਨੀ ਨਿਵਾਸੀ ਯੋਗਿਤਾ ਪਟੇਲ ਨੇ ਦੱਸਿਆ ਕਿ ਉਸ ਦੀ ਭਾਬੀ ਰੂਪਲ ਪਟੇਲ ਦੀ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਵਿੱਚ ਹੋਈ ਦੁਖਦਾਈ ਮੌਤ ਕਾਰਨ ਸਾਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਇੰਤਜ਼ਾਰ ਕਰ ਰਿਹਾ ਹੈ ਕਿ ਹਾਦਸੇ ਦੇ ਕਾਰਨਾਂ ਬਾਰੇ ਪਤਾ ਲੱਗ ਸਕੇ। ਯੋਗਿਤਾ ਨਾਲ ਹੋਈ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ....

Jun 13, 20253 min

ਖ਼ਬਰਨਾਮਾ: ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ 'ਤੇ ਕੀਤਾ ਹਮਲਾ, ਪੂਰੇ ਤਹਿਰਾਨ ਵਿੱਚ ਹੋਏ ਧਮਾਕੇ

FULL

ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਪੁਸ਼ਟੀ ਕੀਤੀ ਕਿ ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ 'ਤੇ ਹਮਲਾ ਕੀਤਾ ਹੈ, ਜਿਸਦੇ ਨਾਲ ਪੂਰੇ ਤਹਿਰਾਨ ਵਿੱਚ ਧਮਾਕੇ ਹੋਣ ਦੀ ਖ਼ਬਰ ਹੈ। ਇਜ਼ਰਾਈਲ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਕਾਟਜ਼ ਨੇ ਹਮਲਿਆਂ ਨੂੰ ਰੋਕਥਾਮ ਵਜੋਂ ਦੱਸਿਆ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ:

Jun 13, 20253 min

ਗ੍ਰਿਫਿਥ ਸਿੱਖ ਖੇਡਾਂ 'ਚ ਇਸ ਸਾਲ ਲਿਆਂਦੇ ਗਏ ਨਵੇਂ ਬਦਲਾਅ, ਭਾਰੀ ਮਾਤਰਾ ਵਿੱਚ ਪਹੁੰਚਿਆ ਭਾਈਚਾਰਾ

FULL

ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼ਹੀਦਾਂ ਨੂੰ ਸਮਰਪਿਤ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਹਰ ਸਾਲ ਦੀ ਤਰਾਂ ਇਸ ਸਾਲ ਵੀ 7 ਅਤੇ 8 ਜੂਨ 2025 ਨੂੰ ਨਿਊ ਸਾਊਥ ਵੇਲਜ਼ ਦੇ ਖੇਤਰੀ ਸ਼ਹਿਰ ਗ੍ਰਿਫਿਥ ਵਿਖੇ ਕਰਵਾਇਆ ਗਿਆ ਹੈ। ਇਸ ਸਾਲ ਵੀ ਭਾਈਚਾਰੇ ਨੇ ਵੱਧ ਚੜ ਕੇ ਇਹਨਾਂ ਖੇਡਾਂ ਅਤੇ ਸਮਾਗਮਾਂ ਵਿੱਚ ਭਾਗ ਲਿਆ। ਪ੍ਰਬੰਧਕਾਂ ਦੇ ਮੁਤਾਬਿਕ ਇਸ ਸਾਲ ਦੀਆਂ ਖੇਡਾਂ ਵਿੱਚ ਪਹਿਲਾਂ ਨਾਲੋਂ ਬਹੁਤ ਸਾਰੇ ਸੁਧਾਰ ਕੀਤੇ ਗਏ ਸਨ। ਕਿਹੜੇ ਨਵੇਂ ਸੁਧਾਰ ਇਸ ਵਾਰ ਅਮਲ ਵਿੱਚ ਲਿਆਂਦੇ ਗਏ ਅਤੇ ਕਿਹੜੀਆਂ ਟੀਮਾਂ ਨੇ ਖੇਡਾਂ ਵਿੱਚ ਜਿੱਤ ਹਾਸਲ ਕੀਤੀ ਇਸ ਬਾਰੇ ਅਸੀਂ ਗੱਲ ਕੀਤੀ ਪ੍ਰਬੰਧਕ ਕਮੇਟੀ ਤੋਂ ਸਰਦਾਰ ਸਰਵਣ ਸਿੰਘ ਦੇ ਨਾਲ। ਸੁਣੋ ਪੂਰੀ ਇੰਟਰਵਿਊ ਇਸ ਪੌਡਕਾਸਟ ਰਾਹੀਂ...

Jun 13, 202511 min

ਏਅਰ ਇੰਡੀਆ ਹਾਦਸੇ ਵਿੱਚ ਘੱਟੋ-ਘੱਟ 240 ਲੋਕਾਂ ਦੀ ਹੋਈ ਮੌਤ, ਸਿਰਫ਼ ਇੱਕ ਵਿਅਕਤੀ ਬਚਿਆ ਜ਼ਿੰਦਾ

FULL

ਏਅਰ ਇੰਡੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਸ਼ਹਿਰ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਇੱਕ ਜਹਾਜ਼ ਵਿੱਚ 240 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ ਹਨ। ਦੁਰਘਟਨਾ ਵਾਲੀ ਥਾਂ 'ਤੇ ਇਮਾਰਤਾਂ ਵਿੱਚ ਮੌਜੂਦ ਅਣਜਾਣ ਲੋਕਾਂ ਦੀ ਵੀ ਮੌਤ ਹੋਣ ਦੀ ਵੀ ਖ਼ਬਰ ਹੈ। ਬੋਇੰਗ 787-8 ਦੇ ਹਾਦਸੇ ਵਿੱਚ ਸਿਰਫ਼ ਇੱਕ ਯਾਤਰੀ, ਜੋ ਕਿ ਬ੍ਰਿਟਿਸ਼ ਨਾਗਰਿਕ ਹੈ, ਜ਼ਿੰਦਾ ਬਚ ਗਿਆ ਹੈ, ਹਾਲਾਂਕਿ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ਼ ਚਾਰ ਦਿਨ ਪਹਿਲਾਂ ਇਹ ਜਹਾਜ਼ ਆਸਟ੍ਰੇਲੀਆ ਵਿੱਚ ਸੀ ਅਤੇ ਮੈਲਬਰਨ ਦੇ ਤੁਲਾਮਰਿਨ ਹਵਾਈ ਅੱਡੇ ਤੋਂ ਵਾਪਸ ਭਾਰਤ ਲਈ ਉੱਡਾਨ ਭਰੀ ਸੀ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ:

Jun 13, 20256 min

ਖਬਰਾਂ ਫਟਾਫੱਟ: ਅਹਿਮਦਾਬਾਦ 'ਚ ਜਹਾਜ਼ ਕ੍ਰੈਸ਼, ਮੂਸੇਵਾਲਾ ਦੀ ਡਾਕੂਮੈਂਟਰੀ 'ਤੇ ਬੈਨ ਦੀ ਮੰਗ ਤੇ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ

FULL

ਏਅਰ ਇੰਡੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਦੇ ਸ਼ਹਿਰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ 241 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ। ਓਧਰ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਦਸਤਾਵੇਜ਼ੀ ਫਿਲਮ ਦੀ ਰਿਲੀਜ਼ 'ਤੇ ਪਾਬੰਦੀ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਵੀਰਵਾਰ 12 ਜੂਨ ਨੂੰ ਮਾਨਸਾ ਅਦਾਲਤ ਵਿੱਚ ਹੋਈ। ਅਦਾਲਤ ਨੇ ਇਸ ਮਾਮਲੇ ਵਿੱਚ ਬੀਬੀਸੀ ਤੋਂ 16 ਜੂਨ ਤੱਕ ਜਵਾਬ ਮੰਗਿਆ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...

Jun 13, 20254 min

ਪੁਲਿਸ ਹਿਰਾਸਤ ਦੌਰਾਨ ਸੁਰਤ ਗੁਵਾਉਣ ਵਾਲੇ 42 ਸਾਲਾ ਪੰਜਾਬੀ ਗੌਰਵ ਕੁੰਡੀ ਦਾ ਦੇਹਾਂਤ

FULL

29 ਮਈ ਨੂੰ ਐਡੀਲੇਡ ਪੁਲਿਸ ਵੱਲੋਂ ਗ੍ਰਿਫਤਾਰੀ ਦੀ ਕੋਸ਼ਿਸ਼ ਦੌਰਾਨ ਸਿਰ ‘ਤੇ ਸੱਟ ਲੱਗਣ ਕਾਰਨ ਬੇਹੋਸ਼ ਹੋਣ ਵਾਲੇ 42 ਸਾਲਾ ਗੌਰਵ ਕੁੰਡੀ ਦਾ ਅੱਜ (13 ਜੂਨ ਨੂੰ) ਦੇਹਾਂਤ ਹੋ ਗਿਆ ਹੈ। ਉਹਨਾਂ ਨੂੰ 16 ਸਾਲਾਂ ਤੋਂ ਜਾਨਣ ਵਾਲੇ ਪੋਰਟ ਔਗਸਟਾ ਦੇ ਸਿਟੀ ਕੌਂਸਲਰ ਸਨੀ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਗੌਰਵ ਕੁੰਡੀ ਦੇ ਪਿਤਾ ਕੱਲ ਹੀ ਭਾਰਤ ਤੋਂ ਆਸਟ੍ਰੇਲੀਆ ਆਏ ਸਨ।

Jun 13, 20253 min

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ‘ਪੇਰੈਂਟ ਬੂਸਟ ਵੀਜ਼ਾ’ ਸਬੰਧੀ ਨੀਤੀ ਦਾ ਐਲਾਨ

FULL

ਨਿਊਜ਼ੀਲੈਂਡ ਵਿੱਚ ਪਿਛਲੇ ਕਾਫੀ ਸਮੇਂ ਤੋਂ ਪਰਵਾਸੀਆਂ ਵਲੋਂ ਲੰਬੇ ਪੇਰੈਂਟ ਟੂਰੀਸਟ ਵੀਜ਼ਾ ਲਈ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧ ਵਿੱਚ ਹੁਣ ਇੱਕ ਨਵੀਂ ਨੀਤੀ ਦਾ ਐਲਾਨ ਹੋ ਗਿਆ ਹੈ। ਪਰ ਇਸ ਪੇਰੈਂਟ ਬੂਸਟ ਵੀਜ਼ਾ ਬਾਰੇ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ? ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Jun 12, 20258 min

How do Australia's new laws help prevent and respond to hate speech? - SBS Examines: ਨਫ਼ਰਤ ਭਰੇ ਭਾਸ਼ਣ ਨੂੰ ਰੋਕਣ ਵਾਲੇ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਬਾਰੇ ਜਾਣੋ

According to the United Nations, governments around the world are struggling to counter hate speech. - ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆ ਭਰ ਦੀਆਂ ਸਰਕਾਰਾਂ ਨਫ਼ਰਤ ਭਰੇ ਭਾਸ਼ਣ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।

Jun 12, 20256 min

ਖਬਰਨਾਮਾ: ਰੱਖਿਆ ਮੰਤਰੀ ਰਿਚਰਡ ਮਾਰਲਸ ਨੇ AUKUS ਸਮਝੌਤੇ ਦੇ ਭਵਿੱਖ 'ਤੇ ਸ਼ੰਕਾਵਾਂ ਨੂੰ ਕੀਤਾ ਰੱਦ

FULL

ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਇਨ੍ਹਾਂ ਅਟਕਲਾਂ ਨੂੰ ਰੱਦ ਕਰ ਦਿੱਤਾ ਹੈ ਕਿ ਸੰਯੁਕਤ ਰਾਜ ਅਮਰੀਕਾ ਆਸਟ੍ਰੇਲੀਆ ਅਤੇ ਯੂਕੇ ਨਾਲ ਆਪਣੇ AUKUS ਰੱਖਿਆ ਸਮਝੌਤੇ ਤੋਂ ਪਿੱਛੇ ਹਟ ਸਕਦਾ ਹੈ। ਮਾਰਲਸ ਨੇ ABC ਨੂੰ ਦੱਸਿਆ ਹੈ ਕਿ ਉਹ ਆਸ਼ਾਵਾਦੀ ਹਨ ਕਿ AUKUS ਅੱਗੇ ਵਧੇਗਾ ਅਤੇ ਪਹਿਲੀਆਂ ਅਮਰੀਕੀ ਪ੍ਰਮਾਣੂ-ਸੰਚਾਲਿਤ ਪਣਡੁੱਬੀਆਂ 2030 ਤੱਕ ਆ ਜਾਣਗੀਆਂ।

Jun 12, 20255 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

FULL

ਅੱਜ ਦੇ ਰੇਡੀਓ ਪ੍ਰੋਗਰਾਮ 'ਚ ਨਿਊ ਸਾਊਥ ਵੇਲਜ਼ ਦੇ ਖੇਤਰੀ ਸ਼ਹਿਰ ਗ੍ਰਿਫਿਥ 'ਚ ਇੱਕ ਰਾਊਂਡਬਾਊਟ ਦਾ ਨਾਮ ਹੁਣ 'ਖਾਲਸਾ ਚੌਂਕ' ਰੱਖ ਦਿੱਤਾ ਗਿਆ ਹੈ, ਇਸ ਬਾਰੇ ਗੱਲ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਰਿਪੋਰਟ ਪੇਸ਼ ਕਰਾਂਗੇ ਉਹਨਾਂ ਦੋ ਭਾਰਤੀ ਮੂਲ ਦੇ ਭਰਾਵਾਂ ਦੀ ਜਿੰਨਾਂ ਨੇ ਇਸ ਵਾਰ ਕਿੰਗਸ ਬਰਥਡੇਅ ਆਨਰਸ ਲਿਸਟ ਵਿੱਚ ਆਪਣੀ ਜਗ੍ਹਾ ਬਣਾਈ ਹੈ ਅਤੇ ਗੱਲਬਾਤ ਮੈਲਬਰਨ ਵਿੱਚ ਹੋਏ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਕੀਰਤਨ ਦਰਬਾਰ 'ਆਤਮਰਸ' ਦੀ। ਦਿਨ ਦਾ ਨਿਊਜ਼ ਬੁਲੈਟਿਨ ਤੇ ਪਾਕਿਸਤਾਨ ਤੋਂ ਕੀ ਹੈ ਖ਼ਬਰ ਸਾਰ, ਸਾਰਾ ਕੁਝ ਸੁਣੋ ਸਾਡੇ ਇਸ ਪੂਰੇ ਰੇਡੀਓ ਪ੍ਰੋਗਰਾਮ 'ਚ...

Jun 12, 202548 min

ਆਸਟਰੀਆ ਦੇ ਸਕੂਲ ਵਿੱਚ ਹੋਈ ਘਾਤਕ ਗੋਲੀਬਾਰੀ ਤੋਂ ਬਾਅਦ ਸੋਗ ਦੀ ਲਹਿਰ

FULL

ਆਸਟਰੀਆ ਨੇ ਗ੍ਰੈਜ਼ ਸ਼ਹਿਰ ਦੇ ਇੱਕ ਹਾਈ ਸਕੂਲ ਵਿੱਚ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕਰ ਦਿੱਤਾ ਹੈ। ਆਸਟਰੀਆ ਦੇ ਆਧੁਨਿਕ ਇਤਿਹਾਸ ਦੇ ਇਸ ਸਭ ਤੋਂ ਘਾਤਕ ਬੰਦੂਕ ਹਮਲੇ ਵਿੱਚ ਸ਼ੂਟਰ ਸਮੇਤ ਗਿਆਰਾਂ ਲੋਕ ਮਾਰੇ ਗਏ ਹਨ ਅਤੇ ਕਈ ਗੰਭੀਰ ਜ਼ਖਮੀ ਹੋਏ ਹਨ।

Jun 11, 20255 min

ਪਾਕਿਸਤਾਨ ਡਾਇਰੀ: ਬਿਲਾਵਲ ਭੁੱਟੋ ਦਾ ਬਿਆਨ, 'ਗੱਲਬਾਤ ਤੋਂ ਭੱਜ ਰਿਹਾ ਹੈ ਭਾਰਤ'

FULL

ਅਮਰੀਕਾ ਦੇ ਵਾਸ਼ਿੰਗਟਨ 'ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਭਾਰਤ ਗੱਲਬਾਤ ਤੋਂ ਭੱਜ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚਾਹੀਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਗੱਲਬਾਤ ਲਈ ਸੱਦਣ ਤਾਂ ਜੋ ਦੋਨੋਂ ਮੁਲਕਾਂ ਵਿੱਚ ਚੱਲਦੇ ਤਣਾਅ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ ਕਿਉਂਕਿ ਪਾਕਿਸਤਾਨ ਗੱਲਬਾਤ 'ਤੇ ਯਕੀਨ ਹੀ ਰੱਖਦਾ ਹੈ। ਇਸਤੋਂ ਇਲਾਵਾ ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...

Jun 11, 20257 min

ਸਾਹਿਤ ਅਤੇ ਕਲਾ: ਲੋਕ ਫ਼ਨਕਾਰ ਸ਼ੌਕਤ ਅਲੀ ਦੀ ਕਹਾਣੀ

FULL

ਅੱਜ ਦੇ ਇਸ ਪੌਡਕਾਸਟ ਵਿੱਚ ਅਸੀਂ ਪਾਕਿਸਤਾਨ ਸੰਗੀਤ ਜਗਤ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕਰਨ ਵਾਲੇ 'ਸ਼ੌਕਤ ਅਲੀ ਖਾਨ' ਜੀ ਬਾਰੇ ਗੱਲਬਾਤ ਕੀਤੀ ਹੈ। ਸ਼ੌਕਤ ਅਲੀ ਨਾ ਕੇਵਲ ਲਹਿੰਦੇ ਪੰਜਾਬ ਵਿਚ ਬਲਕਿ ਚੜ੍ਹਦੇ ਪੰਜਾਬ (ਭਾਰਤ) ਵਿੱਚ ਵੀ ਬੇਹੱਦ ਮਕਬੂਲ ਸਨ। ਪੰਜ ਦਹਾਕਿਆਂ ਤੱਕ ਸੰਗੀਤ ਦੀ ਸੇਵਾ ਕਰਨ ਵਾਲੇ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦੀ ਕਹਾਣੀ ਸੁਣੋ ਇਸ ਪੌਡਕਾਸਟ ਰਾਹੀਂ...

Jun 11, 20255 min

ਪੰਜਾਬੀ ਡਾਇਰੀ: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੇ ਸਬੰਧ ਵਿੱਚ, ਸਿਆਸੀ ਮਾਹੌਲ ਗਰਮਾਇਆ

FULL

ਪੰਜਾਬ ਵਿੱਚ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਾਂ 19 ਜੂਨ ਨੂੰ ਪੈਣਗੀਆਂ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਈ ਇਸ ਸੀਟ ਦਾ ਨਤੀਜਾ ਬੇਹਦ ਅਹਿਮ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਆਪਣੇ ਸਾਰੇ ਵਿਧਾਇਕਾਂ ਦੀਆਂ ਡਿਊਟੀਆਂ ਉੱਥੇ ਲਗਾ ਦਿੱਤੀਆਂ ਹਨ। ਉਧਰ ਕਾਂਗਰਸ ਪਾਰਟੀ, ਅੰਦਰੂਨੀ ਖਿਚੋਤਾਣ ਦਾ ਸ਼ਿਕਾਰ ਹੋ ਰਹੀ ਹੈ। ਹੋਰ ਕੀ ਕੁਝ ਖਾਸ ਹੋ ਰਿਹਾ ਇਸ ਚੋਣ ਦੇ ਸਬੰਧ ਵਿੱਚ, ਅਤੇ ਇਸ ਤੋਂ ਇਲਾਵਾ ਪੰਜਾਬ ਨਾਲ ਸਬੰਧਿਤ ਖਬਰਾਂ ਨੂੰ ਇਸ ਪੌਡਕਾਸਟ ਰਾਹੀਂ ਜਾਣੋ।

Jun 10, 20258 min

ਖਬਰਨਾਮਾ: ਨਿਊ ਸਾਊਥ ਵੇਲਜ਼ ਦੀ ਡਿਪਟੀ ਪ੍ਰੀਮੀਅਰ ਨੂੰ ਬ੍ਰੈਸਟ ਕੈਂਸਰ, ਮੋਨਾਸ਼ ਆਈ.ਵੀ.ਐੱਫ ਦੀ ਇੱਕ ਹੋਰ ਗੜਬੜ ਆਈ ਸਾਹਮਣੇ, ਤੇ ਹੋਰ ਚੋਣਵੀਆਂ ਖਬਰਾਂ

FULL

ਨਿਊ ਸਾਊਥ ਵੇਲਜ਼ ਦੀ ਡਿਪਟੀ ਪ੍ਰੀਮੀਅਰ ਪਰੂ ਕਾਰ ਨੇ ਔਰਤਾਂ ਨੂੰ ਆਪਣੀਆਂ ਸਿਹਤ ਜਾਂਚਾਂ ਸਮੇਂ ਸਿਰ ਕਰਵਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਉਨ੍ਹਾਂ ਨੂੰ ਆਪਣੀ ਕੈਂਸਰ ਦੇ ਰੋਗ ਬਾਰੇ ਹੁਣ ਪਤਾ ਲੱਗਿਆ ਹੈ ਜਿਸ ਦੇ ਇਲਾਜ ਲਈ ਉਹ ਛੁੱਟੀ ’ਤੇ ਜਾ ਰਹੀ ਹੈ। ਓਧਰ, ਮੋਨਾਸ਼ ਆਈ.ਵੀ.ਐੱਫ ਵਿੱਚ ਭਰੂਣ ਟ੍ਰਾਂਸਫਰ ਨਾਲ ਸੰਬੰਧਿਤ ਦੂਜੀ ਗੜਬੜ ਸਾਹਮਣੇ ਆਈ ਹੈ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

Jun 10, 20253 min

ਗ੍ਰਿਫ਼ਿਥ ਨੂੰ ਮਿਲਿਆ ‘ਖ਼ਾਲਸਾ ਚੌਂਕ’

FULL

ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ ਗ੍ਰਿਫ਼ਿਥ, ਦੀ ਸਥਾਨਕ ਕੌਂਸਲ ਵਲੋਂ ਇਲਾਕੇ ਵਿੱਚ ਲੰਘਦੀ ਸਟੇਟ ਰੋਡ ’ਤੇ ਪੈਂਦੇ ਇੱਕ ਗੋਲ ਚੱਕਰ (ਰਾਊਂਡ ਅਬਾਊਟ) ਦਾ ਨਾਮ ‘ਖ਼ਾਲਸਾ ਚੌਂਕ’ ਰੱਖਿਆ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਨਾਮ ‘ਖਾਲਸਾ ਚੌਂਕ’ ਸਾਈਨ ਬੋਰਡ 'ਤੇ ਪੰਜਾਬੀ ਵਿੱਚ ਵੀ ਲਿਖਿਆ ਗਿਆ ਹੈ। ਇਹ ਚੌਂਕ ਕਿਡਮੈਨ ਵੇਅ-‘ਬੀ87’ ਅਤੇ ਥੌਰਨ ਰੋਡ-‘ਬੀ94’ ਮਾਰਗਾਂ ਨੂੰ ਆਪਸ ਵਿੱਚ ਜੋੜਦਾ ਹੈ।

Jun 10, 202513 min

Atam Ras: A historic first-of-its kind 'Kirtan darbar' in Melbourne brings thousands together - ਆਸਟ੍ਰੇਲੀਆ ਵਿੱਚ ਪਹਿਲੀ ਵਾਰ ਸਜਾਇਆ ਗਿਆ ਕੀਰਤਨ ਦਰਬਾਰ 'ਆਤਮਰਸ'

FULL

Organised to commemorate the Shaheedi Divas of Guru Arjan Dev Ji, the four-day event brought together the Sikh community through devotional Kirtan, heritage exhibitions, and health services. The gathering saw participation from renowned international ragis and kathavachaks, and welcomed political leaders and interfaith representatives, highlighting the event’s inclusive spirit. - ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੂਨ ਮਹੀਨੇ ਦੀ 6 ਤੋਂ 9 ਤਾਰੀਕ ਤੱਕ ਵਿਕਟੋਰੀਆ ਦੇ ਬਲੈਕਬਰਨ ਗੁਰੂਦੁਆਰਾ ਸਾਹਿਬ ਵਿਖੇ ਆਸਟ੍ਰੇਲੀਆ ਵਿੱਚ ਪਹਿਲਾ ਗੁਰਬਾਣੀ ਕੀਰਤਨ ਦਰਬਾਰ 'ਆਤਮ ਰਸ' ਆਯੋਜਿਤ ਕਰਵਾਇਆ ਗਿਆ। ਲੰਗਰ ਸੇਵਾ, ਕੀਰਤਨ ਅਤੇ ਕਥਾ ਦੇ ਨਾਲ ਨਾਲ ਮੁਫ਼ਤ ਹੈਲਥ ਚੈਕ-ਅੱਪ ਅਤੇ ਇਤਿਹਾਸ ਨੂੰ ਸਮਰਪਿਤ ਪ੍ਰਦਰਸ਼ਨੀ ਵੀ ਲਗਾਈ ਗਈ। ਪਸਿੱਧ ਕਥਾਵਾਚਕਾਂ ਸਮੇਤ ਆਸਟ੍ਰੇਲੀਆ ਦੇ ਰਾਜਨੀਤਿਕ ਲੀਡਰਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸੁਣੋ ਇਸ ਬਾਰੇ ਪੂਰੀ ਰਿਪੋਰਟ, ਇਸ ਪੌਡਕਾਸਟ ਰਾਹੀਂ...

Jun 10, 20259 min

ਖਬਰਨਾਮਾ: ਅਈਅਰ ਭਰਾਵਾਂ ਨੂੰ ਸੰਗੀਤ ਰਾਹੀਂ ਭਾਈਚਾਰੇ ਦੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ

FULL

ਗੋਪੀਨਾਥ ਅਤੇ ਰਾਮਨਾਥ ਸੂਰਿਆਨਾਰਾਇਣਨ ਅਈਅਰ ਭਰਾਵਾਂ ਨੂੰ ਸੰਗੀਤ ਰਾਹੀਂ ਭਾਈਚਾਰੇ ਦੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਮਾਨਤਾ ਦਿੱਤੀ ਗਈ ਹੈ। 50 ਸਾਲਾਂ ਤੋਂ ਵੱਧ ਸਮੇਂ ਤੋਂ, ਇਹਨਾਂ ਭਰਾਵਾਂ ਨੇ ਦੱਖਣੀ ਭਾਰਤ ਦੇ ਕਰਨਾਟਕ ਸੰਗੀਤ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਵਿੱਚ ਭੂਮਿਕਾ ਨਿਭਾਈ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਜਾਣੋ।

Jun 9, 20254 min

ਕਿੰਗਜ਼ ਬਰਥਡੇ ਆਨਰ ਲਿਸਟ 2025; ਭਾਰਤੀ ਮੂਲ ਦੇ ਦੋ ਸੰਗੀਤਕਾਰ ਭਰਾਵਾਂ ਨੂੰ ਮਿਲਿਆ 'ਮੈਡਲ ਆਫ਼ ਦ ਆਰਡਰ'

FULL

ਸਾਲ 2025 ਕਿੰਗਜ਼ ਬਰਥਡੇ ਆਨਰਜ਼ ਲਿਸਟ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਪ੍ਰਾਪਤੀਆਂ ਲਈ ਮਾਨਤਾ ਦਿੱਤੀ ਗਈ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਸੂਚੀ ਵਿੱਚ ਮੈਲਬੌਰਨ ਰਹਿੰਦੇ ਭਾਰਤੀ ਮੂਲ ਦੇ ਦੋ ਭਰਾ ਗੋਪੀਨਾਥ ਅਈਅਰ ਅਤੇ ਰਾਮ ਨਾਥ ਅਈਅਰ ਦੇ ਨਾਂ ਵੀ ਸ਼ਾਮਿਲ ਹਨ। ਇਨ੍ਹਾਂ ਦੋਵਾਂ ਭਰਾਵਾਂ ਦੀ ਚੋਣ, ਭਾਰਤੀ ਸ਼ਾਸ਼ਤਰੀ ਸੰਗੀਤ ਦੀ ਇੱਕ ਸ਼ੈਲੀ ਨੂੰ ਆਸਟ੍ਰੇਲੀਆ 'ਚ ਜ਼ਿੰਦਾ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੇ ਕਾਰਨ ਹੋਈ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

Jun 9, 20256 min

ਲੰਬੀ ਉਡੀਕ ਤੋਂ ਬਾਅਦ ਆਸਟ੍ਰੇਲੀਆ ਦੇ ਪਹਿਲੇ ਹਿੰਦੂ ਸਕੂਲ ਦੀ ਹੋਵੇਗੀ ਸਥਾਪਨਾ

FULL

2021 ਦੀ ਮਰਦਮਸ਼ੁਮਾਰੀ ਵਿੱਚ ਪਾਇਆ ਗਿਆ ਸੀ ਕਿ ਹਿੰਦੂ ਧਰਮ ਆਸਟ੍ਰੇਲੀਆ ਵਿੱਚ ਤੀਜਾ ਸਭ ਤੋਂ ਵੱਡਾ ਧਰਮ ਹੈ। ਪਰ 800 ਹਜ਼ਾਰ ਦੀ ਆਬਾਦੀ ਵਾਲੇ ਇਸ ਧਰਮ ਦਾ ਕੋਈ ਆਪਣਾ ਸਕੂਲ ਨਹੀਂ ਹੈ। ਪਰ ਫੈਡਰਲ ਸਰਕਾਰ ਵੱਲੋਂ 8.5 ਮਿਲੀਅਨ ਦੀ ਗ੍ਰਾਂਟ ਫੰਡਿੰਗ ਤੋਂ ਬਾਅਦ ਇਹ ਬਦਲਣ ਵਾਲਾ ਹੈ।

Jun 9, 20256 min

ਤਿੰਨ ਮਹੀਨੇ ਦੇ ਇੱਕ ਤਜ਼ੁਰਬੇ ਤੋਂ ਸ਼ੁਰੂ ਹੋਣ ਵਾਲੇ ਐਸ ਬੀ ਐਸ ਨੇ ਪੂਰੇ ਕੀਤੇ 50 ਸਾਲ

FULL

ਜੂਨ 1975 ਵਿੱਚ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਅੰਗ੍ਰੇਜ਼ੀ ਭਾਸ਼ਾ ਨਾ ਬੋਲਣ ਵਾਲਿਆਂ ਨੂੰ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਲਈ ਸਿਡਨੀ ਅਤੇ ਮੈਲਬਰਨ ‘ਚ ਦੋ ਰੇਡੀਓ ਸਟੇਸ਼ਨ ਸ਼ੁਰੂ ਕੀਤੇ ਗਏ ਸਨ। ਇਹਨਾਂ ਸਾਲਾਂ ਦੌਰਾਨ ਪਿਛਲੇ ਲਗਭਗ 33 ਸਾਲਾਂ ਤੋਂ ਐਸ ਬੀ ਐਸ ਨਾਲ ਜੁੜੇ ਮਨਪ੍ਰੀਤ ਕੌਰ ਸਿੰਘ ਐਸ ਬੀ ਐਸ ਨੂੰ ਆਪਣੀ ਪਹਿਲੀ ਸੰਤਾਨ ਦੱਸਦੇ ਹਨ। ਐਸ ਬੀ ਐਸ ਦੀ 50ਵੀਂ ਵਰ੍ਹੇਗੰਢ ਮੌਕੇ ਉਹਨਾਂ ਹੋਰ ਕੀ ਕੁਝ ਕਿਹਾ ਸੁਣੋ ਇਸ ਪੌਡਕਾਸਟ ਰਾਹੀਂ……

Jun 9, 202516 min

This rural town has grown into a thriving multicultural hub - SBS Examines: ਇਹ ਦੂਰ-ਦੁਰਾਡੇ ਦਾ ਪੇਂਡੂ ਇਲਾਕਾ ਇੱਕ ਸੰਪੰਨ ਬਹੁ-ਸੱਭਿਆਚਾਰਕ ਕੇਂਦਰ ਕਿਵੇਂ ਬਣਿਆ

In the central west of New South Wales, Dubbo is home to some of the largest Nepali and Indian communities in the state. - ਨਿਊ ਸਾਊਥ ਵੇਲਜ਼ ਦੇ ਮੱਧ ਪੱਛਮ ਵਿੱਚ ਡੱਬੋ ਰਾਜ ਵੱਡੇ ਪੱਧਰ 'ਤੇ ਨੇਪਾਲੀ ਅਤੇ ਭਾਰਤੀ ਭਾਈਚਾਰਿਆਂ ਦਾ ਘਰ ਹੈ। ਐਸ ਬੀ ਐਸ਼ ਐਗਜ਼ਾਮੀਨਜ਼ ਦੀ ਟੀਮ ਵੱਲੋਂ 'ਡੱਬੋ' ਦੀ ਯਾਤਰਾ ਕੀਤੀ ਗਈ ਅਤੇ ਉਥੋਂ ਦੇ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ।

Jun 9, 20258 min

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ

FULL

ਫੇਅਰ ਵਰਕ ਕਮਿਸ਼ਨ ਵੱਲੋਂ ਤਨਖਾਹ ਵਾਧਾ, ਆਈ.ਪੀ.ਐਲ 'ਚ ਆਰ.ਸੀ.ਬੀ. ਦੀ ਟੀਮ ਦੇ ਜਿੱਤ ਦੇ ਜਸ਼ਨਾਂ ਦੌਰਾਨ ਮਚੀ ਭਗਦੜ ਤੋਂ ਬਾਅਦ ਕਾਰਵਾਈ, 6 ਜੂਨ ਘੱਲੂਘਾਰਾ ਅਤੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੋਡਕਾਸਟ ਰਾਹੀਂ ਸੁਣੋ।

Jun 6, 20253 min

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀ ਪਰਮਿੰਦਰ ਕੌਰ ਕਿੰਗਸ ਬਰਥਡੇਅ ਮੌਕੇ ਸਨਮਾਨਿਤ

FULL

ਕਿੰਗਸ ਬਰਥਡੇਅ ਮੌਕੇ ਕ੍ਰਾਈਸਟਚਰਚ ਦੀ ਵਸਨੀਕ ਪੰਜਾਬੀ ਮੂਲ ਦੀ ਪਰਮਿੰਦਰ ਕੌਰ ਨੂੰ 'ਕਿੰਗਸ ਸਰਵਿਸ ਮੈਡਲ' ਯਾਨੀ KSM ਨਾਲ ਸਨਮਾਨਿਤ ਕੀਤਾ ਗਿਆ ਹੈ। ਪਰਮਿੰਦਰ ਕੌਰ ਨਿਊਜ਼ੀਲੈਂਡ ਵਿੱਚ ਰਹਿੰਦੇ ਹੋਏ ਬਹੁਤ ਸਾਰੇ ਬਹੁ-ਸੱਭਿਆਚਾਰਕ ਸਮਾਗਮ ਵੀ ਕਰਵਾ ਚੁੱਕੇ ਹਨ ਜਿੰਨਾਂ ਵਿੱਚ ਕ੍ਰਾਈਸਟਚਰਚ ਮਲਟੀ ਕਲਚਰਲ ਫੈਸਟੀਵਲ ਵੀ ਸ਼ਾਮਲ ਹੈ। ਉਹਨਾਂ ਨੇ 'ਵੂਮੈਨਜ਼ ਹੈਲਪਿੰਗ ਹੈਂਡ ਟਰੱਸਟ' ਦੀ ਸਥਾਪਨਾ ਵੀ ਕੀਤੀ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Jun 6, 20257 min

ਖਬਰਨਾਮਾ: ਛੇ ਬੱਚਿਆਂ ਦੀ ਮੌਤ ਵਾਲੀ ਘਟਨਾ 'ਚ ਜੰਪਿੰਗ ਕੈਸਲ ਸੰਚਾਲਕ ਦੋਸ਼ਮੁਕਤ ਕਰਾਰ

FULL

ਤਸਮਾਨੀਆ ਵਿੱਚ 2021 ਵਿੱਚ ਹੋਈ ਇੱਕ ਦੁਖਦਾਈ ਘਟਨਾ ਦੇ ਕੇਂਦਰ ਵਿੱਚ ਰਹੇ ਜੰਪਿੰਗ ਕੈਸਲ ਦੇ ਸੰਚਾਲਕ ਨੂੰ ਵਰਕਪਲੇਸ ਸੁਰੱਖਿਆ ਉਲੰਘਣਾ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਓਧਰ ਭਾਰਤ 'ਚ ਕਰਨਾਟਕ ਦੇ ਮੁੱਖ ਮੰਤਰੀ ਸੀਧਾਰਮਾਈਆ ਨੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭਗਦੜ ਮਾਮਲੇ ਵਿਚ ਬੈਂਗਲੂਰੂ ਦੇ ਪੁਲਿਸ ਕਮਿਸ਼ਨਰ ਅਤੇ ਕਈ ਹੋਰ ਪੁਲੀਸ ਅਧਿਕਾਰੀਆਂ ਨੂੰ ਮੁੱਅਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

Jun 6, 20253 min

ਅੰਗਰੇਜ਼ੀ ਰੈਪ ਰਾਹੀਂ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ L-FRESH The LION ਦਾ ਨਵਾਂ ਗੀਤ

FULL

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੰਗਰੇਜ਼ੀ ਗੀਤ ‘Red Hot Plate’ ਪੰਜਾਬੀ ਮੂਲ ਦੇ ਆਸਟ੍ਰੇਲੀਅਨ ਹਿੱਪ ਹੌਪ ਆਰਟਿਸਟ ‘L-FRESH The LION’ ਉਰਫ ਸੁਖਦੀਪ ਸਿੰਘ ਭੋਗਲ ਵਲੋਂ ਗਾਇਆ ਗਿਆ ਹੈ। ਇਸ ਗੀਤ ਦੀ ਪ੍ਰੇਰਨਾ ਪੰਜਾਬੀ ਭਾਈਚਾਰੇ ਵਲੋਂ ਆਈ ਪ੍ਰਤਿਕਿਰਿਆ ਬਣੀ ਤਾਂ ਜੋ ਬੱਚਿਆਂ ਲਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਾ ਗੀਤ ਬਣਾਇਆ ਜਾਵੇ। ਰੈਪਰ L-FRESH ਨੇ ਕਈ ਹਫਤਿਆਂ ਦੀ ਖੋਜ ਤੋਂ ਬਾਅਦ ਅੰਗਰੇਜ਼ੀ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਦਾ ਇਤਿਹਾਸ ਗਾਇਆ ਪਰ ਗੀਤ ਨੂੰ ਬਣਾਉਣ ਵਿੱਚ ਕੀ ਚੁਣੌਤੀਆਂ ਪੇਸ਼ ਆਈਆਂ ਜਾਣੋ ਇਸ ਖਾਸ ਗੱਲਬਾਤ ਵਿੱਚ।

Jun 6, 202521 min

ਕੈਨਬਰਾ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ‘ਕੱਕਾਰ’ ਪਹਿਨਣ ਦਾ ਮਿਲਿਆ ਕਾਨੂੰਨੀ ਅਧਿਕਾਰ

FULL

ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚਿਆਂ ਨੂੰ ਹੁਣ ਆਪਣੇ ਧਾਰਮਿਕ ਕੱਕਾਰਾਂ ਨੂੰ ਪਹਿਨਣ ਦਾ ਕਾਨੂੰਨੀ ਅਧਿਕਾਰ ਮਿਲ ਗਿਆ ਹੈ। ਕੈਨਬਰਾ ਸਿੱਖ ਐਸੋਸੀਏਸ਼ਨ ਵਲੋਂ ਪਿਛਲੇ ਇੱਕ ਦਹਾਕੇ ਤੋਂ ਇਸ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਸੀ।

Jun 5, 202514 min

How does media work in Australia? - ਆਸਟ੍ਰੇਲੀਆ ਵਿੱਚ ਮੀਡੀਆ ਕਿਵੇਂ ਕੰਮ ਕਰਦਾ ਹੈ?

FULL

A free, independent and diverse press is a fundamental pillar of democracy. Australia has two taxpayer-funded networks that serve the public interest (ABC and SBS), plus a variety of commercial and community media outlets. Although publicly funded media receives money from the government, it is unlike the state-sponsored outlets found overseas. - ਆਜ਼ਾਦ, ਸੁਤੰਤਰ ਅਤੇ ਵਿਭਿੰਨ ਪ੍ਰੈਸ ਲੋਕਤੰਤਰ ਦਾ ਇੱਕ ਬੁਨਿਆਦੀ ਥੰਮ੍ਹ ਹੈ। ਆਸਟ੍ਰੇਲੀਆ ਵਿੱਚ ਟੈਕਸਦਾਤਾਵਾਂ ਦੁਆਰਾ ਫੰਡ ਕੀਤੇ ਦੋ ਨੈੱਟਵਰਕ ਹਨ ਜੋ ਜਨਤਕ ਹਿੱਤਾਂ ਦੀ ਸੇਵਾ ਕਰਦੇ ਹਨ (ABC ਅਤੇ SBS), ਨਾਲ ਹੀ ਕਈ ਤਰ੍ਹਾਂ ਦੇ ਵਪਾਰਕ ਅਤੇ ਭਾਈਚਾਰਕ ਮੀਡੀਆ ਆਉਟਲੈਟਸ ਵੀ ਹਨ।

Jun 5, 202514 min

ਬਾਲੀਵੁੱਡ ਗੱਪਸ਼ੱਪ: ਗਾਇਕ ਅਰੀਜੀਤ ਸਿੰਘ ਰਚਣ ਜਾ ਰਹੇ ਹਨ ਇਤਿਹਾਸ

FULL

ਭਾਰਤੀ ਗਾਇਕ ਅਰੀਜੀਤ ਸਿੰਘ ਇਸ ਸਾਲ 5 ਸਤੰਬਰ ਨੂੰ ਯੂ ਕੇ ਦੇ ਟੋਟੇਨਹੇਮ ਹੋਟ ਸਪੋਟ ਸਟੇਡੀਅਮ ਵਿੱਚ ਗਾਉਣ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਰਚਣ ਜਾ ਰਹੇ ਹਨ। ਇਸ ਖਬਰ ਦਾ ਵੇਰਵਾ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

Jun 5, 20255 min

ਖਬਰਨਾਮਾਂ: RCB ਦੀ ਜਿੱਤ ਦੇ ਜਸ਼ਨ ਮਾਤਮ 'ਚ ਬਦਲੇ, 11 ਪ੍ਰਸ਼ੰਸਕ ਹਲਾਕ, 33 ਜ਼ਖਮੀ

FULL

ਇੰਡੀਅਨ ਪ੍ਰੀਮੀਅਰ ਲੀਗ ਦੇ ਖਿਤਾਬੀ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਕੱਠੀ ਹੋਈ ਭੀੜ ਵਿੱਚ ਫੈਲੀ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 33 ਹੋਰ ਜ਼ਖਮੀ ਹੋਏ ਹਨ। ਪ੍ਰਧਾਨ ਮੰਤਰੀ 'ਤੇ ਰਾਜ ਦੇ ਮੁੱਖ ਮੰਤਰੀ ਵੱਲੋਂ ਇਹਨਾਂ ਮੌਤਾਂ 'ਤੇ ਦੁੱਖ ਪ੍ਰਗਟਾਇਆ ਗਿਆ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ...

Jun 5, 20254 min

ਗ੍ਰਹਿ ਵਿਭਾਗ ਦੇ ਅੰਦਰ ਬਹੁ-ਸੱਭਿਆਚਾਰਕ ਮਾਮਲਿਆਂ ਲਈ ਖੁਲ੍ਹੇਗਾ ਵੱਖਰਾ ਦਫ਼ਤਰ

FULL

ਆਸਟ੍ਰੇਲੀਆ ਦੀ ਸਰਕਾਰ ਨੇ ਗ੍ਰਹਿ ਵਿਭਾਗ ਦੇ ਅੰਦਰ ਬਹੁ-ਸੱਭਿਆਚਾਰਕ ਮਾਮਲਿਆਂ ਲਈ ਇੱਕ ਵੱਖਰਾ ਦਫ਼ਤਰ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜੁਲਾਈ ਦੇ ਅਖੀਰ ਵਿੱਚ ਨਵੀਂ ਸੰਸਦ ਦੇ ਬੈਠਣ ਤੋਂ ਪਹਿਲਾਂ ਇਹ ਦਫ਼ਤਰ ਦੇ ਸ਼ੁਰੂ ਹੋਣ ਦੀ ਉਮੀਦ ਹੈ। ਇਹ ਨਵਾਂ ਅਦਾਰਾ ਕਿਉਂ ਖੋਲ੍ਹਿਆ ਜਾ ਰਿਹਾ ਹੈ? ਇਸਦਾ ਕੀ ਕੰਮ ਹੋਵੇਗਾ ਅਤੇ ਆਸਟ੍ਰੇਲੀਆ ਵਿੱਚ ਰਹਿੰਦੇ ਪ੍ਰਵਾਸੀਆਂ ਉੱਤੇ ਇਸਦਾ ਕੀ ਅਸਰ ਹੋ ਸਕਦਾ ਹੈ? ਇਹ ਜਾਣਨ ਲਈ ਇਹ ਪੌਡਕਾਸਟ ਸੁਣੋ...

Jun 5, 20256 min

'ਮੈਂ ਆਪਣੀਆਂ ਸ਼ਰਤਾਂ 'ਤੇ ਸਫਲਤਾ ਹਾਸਲ ਕੀਤੀ': ਸੁਣੋ ਰੁਪਿੰਦਰ ਕੌਰ ਦੇ ਮਸ਼ਹੂਰ ਪੰਜਾਬੀ ਸਿੰਗਰ ਬਾਣੀ ਸੰਧੂ ਬਣਨ ਦੀ ਕਹਾਣੀ

FULL

ਪੰਜਾਬ ਦੇ ਮੋਹਾਲੀ ਦੀ ਜੰਮ-ਪੱਲ ਰੁਪਿੰਦਰ ਕੌਰ ਸੰਧੂ ਉਰਫ ਬਾਣੀ ਸੰਧੂ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦੀ ਦੁਨੀਆ ਵਿੱਚ ਉੱਘਾ ਨਾਮ ਹੈ। ਆਪਣੀ ਨਵੀਂ ਫ਼ਿਲਮ 'ਡਾਕੂਆਂ ਦਾ ਮੁੰਡਾ 3' ਤੋਂ ਪਹਿਲਾਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਬਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਇਸ ਹੱਕ ਵਿੱਚ ਨਹੀਂ ਸੀ ਕਿ ਬਾਣੀ ਇਸ ਖਿੱਤੇ ਵਿੱਚ ਕੰਮ ਕਰਨ। '8 ਪਰਚੇ' ਵਰਗੇ ਧਾਕੜ ਗਾਣਿਆਂ ਤੋਂ ਮਸ਼ਹੂਰ ਬਾਣੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੀਆਂ ਸ਼ਰਤਾਂ ਉੱਤੇ ਅਤੇ ਪੰਜਾਬੀ ਕਦਰਾਂ ਕੀਮਤਾਂ ਦਾ ਮਾਣ ਰੱਖਦੇ ਹੋਏ ਇਹ ਸਫਲਤਾ ਹਾਸਲ ਕੀਤੀ ਹੈ। ਸੁਣੋ ਉਨ੍ਹਾਂ ਨਾਲ ਹੋਇਆ ਪੂਰਾ ਇੰਟਰਵਿਊ, ਇਸ ਪੌਡਕਾਸਟ ਰਾਹੀਂ...

Jun 5, 202518 min

ਐਡੀਲੇਡ ਪੁਲਿਸ ਗ੍ਰਿਫ਼ਤਾਰੀ ਦੌਰਾਨ ਬੇਹੋਸ਼ ਪੰਜਾਬੀ ਨੌਜਵਾਨ ਹਸਪਤਾਲ ’ਚ ਲੜ ਰਿਹਾ ਜ਼ਿੰਦਗੀ ਦੀ ਜੰਗ

FULL

ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਪੁਲਿਸ ਵਲੋਂ ਕੀਤੀ ਜਾ ਰਹੀ ਗ੍ਰਿਫ਼ਤਾਰੀ ਦੌਰਾਨ ਵਾਪਰੇ ਘਟਨਾਕ੍ਰਮ ਤੋਂ ਬਾਅਦ ਇੱਕ ਪੰਜਾਬੀ ਨੌਜਵਾਨ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਨੌਜਵਾਨ ਦੀ ਸ਼ਿਨਾਖਤ 42 ਸਾਲਾਂ ਦੇ ਗੌਰਵ ਕੁੰਡੀ ਵਜੋਂ ਹੋਈ ਹੈ। ਸਥਾਨਕ ਪੰਜਾਬੀ ਭਾਇਚਾਰੇ ਵਲੋਂ ਪੂਰੇ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਉੱਤੇ ਨਿਰਾਸ਼ਾ ਅਤੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ।

Jun 4, 20253 min

ਖਬਰਨਾਮਾ: ਰਾਇਲ ਚੈਲੰਜਰਸ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਜਿੱਤੀ ਆਈ ਪੀ ਐੱਲ ਟਰਾਫੀ

FULL

ਰੌਇਲ ਚੈਲੰਜਰਸ ਬੈਂਗਲੁਰੂ (RCB) ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿਚ ਪੰਜਾਬ ਕਿੰਗਜ਼ (PBKS) ਨੂੰ 6 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ, ਚੀਨ ਦੇ ਵਣਜ ਮੰਤਰੀ ਨੇ ਆਸਟ੍ਰੇਲੀਅਨ ਹਮਰੁਤਬਾ ਨਾਲ ਪੈਰਿਸ ਵਿੱਚ ਕੀਤੀ ਮੁਲਾਕਾਤ ਤੋਂ ਬਾਅਦ ਨੇੜਲੇ ਸਬੰਧਾਂ ਦਾ ਕੀਤਾ ਸਮਰਥਨ, ਮੈਲਬਰਨ ਵਿੱਚ ਬਣੇ ਇੱਕ ਨਵੇਂ ਹਸਪਤਾਲ ਵਿੱਚ ਪ੍ਰਦਰਸ਼ਤ ਹੋਵੇਗੀ 3-ਡੀ ਕਲਾਕ੍ਰਿਤੀ। ਇਹ ਅਤੇ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਖਬਰਨਾਮਾਂ...

Jun 4, 20254 min

ਪਾਕਿਸਤਾਨ ਡਾਇਰੀ: ਆਸਟ੍ਰੇਲੀਆ 'ਚ 6 ਜੂਨ ਜਦਕਿ ਪਾਕਿਸਤਾਨ 'ਚ 7 ਜੂਨ ਨੂੰ ਮਨਾਈ ਜਾਵੇਗੀ ਈਦ

FULL

ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਬਰਤਾਨੀਆ, ਗੁਲਫ ਸਮੇਤ ਹੋਰ ਦੇਸ਼ਾਂ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ 6 ਜੂਨ ਨੂੰ ਮਨਾਇਆ ਜਾਵੇਗਾ। ਜਦਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਕਈ ਹੋਰ ਇਸਲਾਮੀ ਮੁਲਕਾਂ 'ਚ ਇਹ ਤਿਉਹਾਰ ਹੱਜ ਮਹੀਨੇ ਦਾ ਚੰਨ ਦੇਖਣ ਮਗਰੋਂ 7 ਜੂਨ ਨੂੰ ਮਨਇਆ ਜਾਵੇਗਾ। ਇਸਤੋਂ ਇਲਾਵਾ ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...

Jun 4, 20257 min

Listen to SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

FULL

This latest episode of the SBS Punjabi radio program includes the top news from India and abroad, Punjabi diary, and a special conversation with Sydney based Punjabi sumo wrestler Harry Sohal. It also features a conversation with experts regarding the early signs of cancers in women. Do not miss the Kahani segment featuring ‘Kahaani Turdi Rehndi Hai’ — a story written by Dr. Nasir Baloch. Enjoy the entire Punjabi program of SBS through this podcast. - ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ, ਪੰਜਾਬ ਦੀ ਖ਼ਬਰਸਾਰ ਤੋਂ ਇਲਾਵਾ ਪੰਜਾਬੀ ਸੂਮੋ ਰੈਸਲਰ ਹੈਰੀ ਸੋਹਲ ਨਾਲ ਖਾਸ ਗੱਲਬਾਤ ਸ਼ਾਮਿਲ ਹੈ। ਇਸਦੇ ਨਾਲ ਹੀ ਕਈ ਭਾਈਚਾਰਿਆਂ 'ਚ ਔਰਤਾਂ ਦੇ ਕੁਝ ਖਾਸ ਕਿਸਮ ਦੇ ਕੈਂਸਰਾਂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਸਬੰਧੀ ਇੱਕ ਰਿਪੋਰਟ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਡਾ. ਨਾਸਿਰ ਬਲੋਚ ਦੀ ਲਿਖੀ ਕਹਾਣੀ, ‘ਕਹਾਣੀ ਤੁਰਦੀ ਰਹਿੰਦੀ ਹੈ’ ਸੁਣੀ ਜਾ ਸਕਦੀ ਹੈ। ਇਸ ਪੌਡਕਾਸਟ ਰਾਹੀਂ ਐਸ ਬੀ ਐਸ ਦੇ ਪੂਰੇ ਪੰਜਾਬੀ ਪ੍ਰੋਗਰਾਮ ਦਾ ਅਨੰਦ ਮਾਣੋ।

Jun 4, 202547 min

ਸਾਹਿਤ ਅਤੇ ਕਹਾਣੀਆਂ: ਡਾ. ਨਾਸਿਰ ਬਲੋਚ ਦੀ ਲਿਖਤ 'ਕਹਾਣੀ ਤੁਰਦੀ ਰਹਿੰਦੀ ਹੈ’

FULL

ਕੰਧ ਲਿਖਤ ਕਿਸਨੂੰ ਕਹਿੰਦੇ ਹਨ? ਉਹੀ ਜੋ ਸਾਡੀ ਆਪਣੀ ਕੀਤੀ ਕਰਨੀ ਦਾ ਫਲ ਹੁੰਦਾ ਹੈ। ਆਉ ਰੱਲ ਕੇ ਇਸ ਜਿਉਂਦੀ ਕੰਧ ਤੋਂ ਮੋਇਆਂ ਦੀ ਕਹਾਣੀ ਸੁਣੀਏ। ਡਾ. ਨਾਸਿਰ ਬਲੋਚ ਦੀ ਲਿਖਤ ‘ਕਹਾਣੀ ਤੁਰਦੀ ਰਹਿੰਦੀ ਹੈ’ ਨੂੰ ਇਸ ਪੌਡਕਾਸਟ ਰਾਹੀਂ ਸੁਣੋ।

Jun 4, 20257 min

ਖਬਰਨਾਮਾ: ਔਰਤਾਂ ਖਿਲਾਫ ਹਿੰਸਾ 'ਤੇ ਹੈਰਾਨੀਜਨਕ ਖੁਲਾਸਾ, ਘੱਟੋ-ਘੱਟ ਤਨਖਾਹ 'ਚ ਵਾਧਾ ਤੇ ਹੋਰ ਖਬਰਾਂ

FULL

ਇੱਕ ਮਹੱਤਵਪੂਰਨ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੇ 18 ਤੋਂ 65 ਸਾਲ ਦੀ ਉਮਰ ਦੇ ਤਿੰਨ ਵਿੱਚੋਂ ਇੱਕ ਤੋਂ ਵੱਧ ਪੁਰਸ਼ਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਨਜ਼ਦੀਕੀ ਸਾਥੀ ਦੇ ਖਿਲਾਫ਼ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਕੀਤੀ ਹੈ। ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਅਤੇ ਪਿਤਾ-ਪੁੱਤਰ ਦੇ ਮਾੜੇ ਰਿਸ਼ਤੇ, ਔਰਤਾਂ ਵਿਰੁੱਧ ਪੁਰਸ਼ਾਂ ਦੀ ਹਿੰਸਾ ਦੇ ਮੁੱਖ ਕਾਰਨ ਵਜੋਂ ਸਾਹਮਣੇ ਆਏ ਹਨ। ਓਧਰ, ਫੇਅਰ ਵਰਕ ਕਮਿਸ਼ਨ ਵੱਲੋਂ ਆਸਟ੍ਰੇਲੀਆ ਦੇ ਸਭ ਤੋਂ ਘੱਟ ਤਨਖਾਹ ਵਾਲੇ ਕਰਮਚਾਰੀਆਂ ਨੂੰ 3.5 ਫੀਸਦੀ ਤਨਖਾਹ ਵਾਧਾ ਮਿਲਣ ਜਾ ਰਿਹਾ ਹੈ। ਇਹ ਵਾਧਾ 1 ਜੁਲਾਈ ਤੋਂ ਲਾਗੂ ਹੋਵੇਗਾ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

Jun 3, 20254 min

ਸਾਹਿਤ ਅਤੇ ਕਲਾ: ਮਰਹੂਮ ਕਵੀ ਤਜੱਮੁਲ ਕਲੀਮ ਦੀ ਕਿਤਾਬ ‘ਬਰਫਾਂ ਹੇਠ ਤੰਦੂਰ’ ਦੀ ਕਿਤਾਬ ਪੜਚੋਲ

FULL

ਮਈ 2025 ਵਿੱਚ ਪੰਜਾਬੀ ਕਵੀ ਤਜੱਮੁਲ ਕਲੀਮ ਦਾ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਪਾਕਿਸਤਾਨ ਦੇ ਰਹਿਣ ਵਾਲੇ ਕਲੀਮ ਸਾਹਿਬ ਨੇ ਆਪਣੀ ਸ਼ਾਇਰੀ ਨਾਲ ਸਭ ਦੇ ਦਿਲਾਂ ਵਿੱਚ ਜਗ੍ਹਾ ਬਣਾਈ। ਉਹਨਾਂ ਦੀ ਕਿਤਾਬ ‘ਬਰਫਾਂ ਹੇਠ ਤੰਦੂਰ’ ਦੀ ਪੜਚੋਲ ਇਸ ਪੌਡਕਾਸਟ ਰਾਹੀਂ ਸੁਣੋ।

Jun 3, 20257 min

ਸਿੱਖ ਭਾਈਚਾਰੇ ਦੇ ਸਮਾਗਮ ਨੇ ਵੱਖ-ਵੱਖ ਧਾਰਮਿਕ ਆਗੂਆਂ ਨੂੰ ਕੀਤਾ ਇਕੱਠਾ, ਕਿਹਾ ਏਕਤਾ ਗੁਰੂ ਨਾਨਕ ਦੀ ਹੈ ਵਿਰਾਸਤ

FULL

ਵੱਧ ਰਹੇ ਫਿਰਕੂ ਤਣਾਅ ਦੇ ਚੱਲਦੇ ਹੋਏ, Sikh Interfaith Council of Victoria ਨੇ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਵਿਖੇ ਵੱਖ-ਵੱਖ ਧਰਮਾਂ ਦੇ ਲੀਡਰਾਂ ਨੂੰ ਇਕੱਠਾ ਕਰ ਕੇ ਆਪਸੀ ਭਾਈਚਾਰੇ ਅਤੇ ਸ਼ਾਂਤੀ ਬਣਾਏ ਰੱਖਣ ਬਾਰੇ ਇੱਕ ਚਰਚਾ ਕੀਤੀ। ਇਸ ਪ੍ਰੋਗਰਾਮ ਵਿੱਚ ਜੈਨ, ਹਿੰਦੂ, ਈਸਾਈ, ਇਸਲਾਮ, ਅਤੇ ਯਹੂਦੀ ਸਮੇਤ ਵਿਭਿੰਨ ਭਾਈਚਾਰਿਆਂ ਦੇ ਲੋਕਾਂ ਨੇ ਨੁਮਾਇੰਦਗੀ ਕੀਤੀ ਅਤੇ ਧਾਰਮਿਕ ਆਗੂਆਂ ਨੇ ਇਸ ਗੱਲ ਉੱਤੇ ਖੁਸ਼ੀ ਵੀ ਪ੍ਰਗਟਾਈ ਕਿ ਸਿੱਖ ਭਾਈਚਾਰੇ ਦੇ ਬੱਚੇ ਅਤੇ ਨੌਜਵਾਨ ਵੀ ਆਪਣੇ 'ਵੀਕਐਂਡ' ਨੂੰ ਅਜਿਹੇ ਸਮਾਗਮ ਵਿੱਚ ਸ਼ਿਰਕਤ ਕਰ ਕੇ ਮਨਾ ਰਹੇ ਸਨ।

Jun 3, 20259 min

ਪੰਜਾਬੀ ਡਾਇਰੀ: ਪੰਜਾਬ ਵਿੱਚ ਨਸ਼ਿਆਂ ਨੂੰ ਰੋਕਣ ਲਈ 'ਜੀ ਪੀ ਐਸ' ਦੀ ਕੀਤੀ ਜਾ ਸਕਦੀ ਹੈ ਵਰਤੋਂ

FULL

‘ਯੁੱਧ ਨਸ਼ਿਆਂ ਵਿਰੁਧ’ ਮੁਹਿਮ ਤਹਿਤ ਪੰਜਾਬ ਅੰਦਰ ਕਾਰਵਾਈ ਜਾਰੀ ਰਹੇਗੀ। ਪੰਜਾਬ ਦੇ ਡੀ ਜੀ ਪੀ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਦੀਆਂ ਨਵੀਆਂ ਸੂਚੀਆਂ ਤਿਆਰ ਕੀਤੀਆਂ ਜਾਣਗੀਆਂ। ਇਸੇ ਸਿਲਸਿਲੇ ਵਿੱਚ ਜੀ ਪੀ ਐਸ ਉਪਕਰਨਾਂ ਦੇ ਇਸਤੇਮਾਲ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Jun 3, 20258 min

ਨਰਸ ਤੋਂ ਮੰਤਰੀ ਬਣਨ ਤੱਕ ਦਾ ਸਫ਼ਰ : ਜਿਨਸਨ ਐਂਟੋ ਚਾਰਲਸ ਦੀ ਪ੍ਰੇਰਣਾਦਾਇਕ ਪ੍ਰਵਾਸ ਕਹਾਣੀ

FULL

ਆਸਟ੍ਰੇਲੀਆ 'ਚ ਨੋਰਥਰਨ ਟੈਰੀਟ੍ਰੀ ਦੇ ਮੰਤਰਾਲੇ ਦੇ 6 ਅਹੁਦੇ ਸਾਂਭਣ ਵਾਲੇ ਜਿਨਸਨ ਐਂਟੋ ਚਾਰਲਸ 14 ਸਾਲ ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਆਏ ਸਨ। ਉਨ੍ਹਾਂ ਅਨੁਸਾਰ ਇੱਕ ਪ੍ਰਵਾਸੀ ਵਜੋਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਰੀਜਨਲ ਖੇਤਰ ਵਿੱਚ ਸਥਾਪਤ ਹੋਣਾ, ਇਸ ਅਹੁਦੇ ਤੱਕ ਪਹੁੰਚਣ ਲਈ ਕਾਫੀ ਲਾਹੇਵੰਦ ਰਿਹਾ। ਆਓ ਜਾਣਦੇ ਹਾਂ ਕਿ ਉਨ੍ਹਾਂ ਨੂੰ ਇੱਥੋਂ ਦੀ ਜ਼ਿੰਦਗੀ ਕਿੰਨੀ ਕੁ ਰਾਸ ਆਈ।

Jun 2, 20254 min