PLAY PODCASTS
SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

1,684 episodes — Page 29 of 34

ਖਬਰਨਾਮਾ: ਲਗਭਗ ਚਾਰ ਸਾਲਾਂ ਵਿੱਚ ਪਹਿਲੀ ਵਾਰ ਵਧਿਆ ਆਸਟ੍ਰੇਲੀਆਈ ਰੱਖਿਆ ਬਲ ਦਾ ਆਕਾਰ

FULL

ਆਸਟ੍ਰੇਲੀਆਈ ਰੱਖਿਆ ਬਲ ਨੇ ਪਿਛਲੇ ਵਿੱਤੀ ਸਾਲ ਵਿੱਚ ਆਪਣੇ ਫੁੱਲ ਟਾਈਮ ਕਰਮਚਾਰੀਆਂ ਵਿੱਚ 7,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਹੈ। ਇਹ ਪਿਛਲੇ 15 ਸਾਲਾਂ ਦੇ ਸਮੇਂ ਵਿੱਚ ਰੱਖਿਆ ਬਲ ਦੀ ਭਰਤੀ ਲਈ ਸਭ ਤੋਂ ਵੱਧ ਸਾਲਾਨਾ ਭਰਤੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Aug 4, 20254 min

ਸਿੱਧੂ ਮੂਸੇਵਾਲਾ ਨੂੰ ਮੁੜ-ਸੁਰਜੀਤ ਕਰੇਗਾ ਉਸ ਦਾ 'ਸਾਈਨਡ ਟੂ ਗੌਡ' 2026 ਵਰਲਡ ਟੂਰ

FULL

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਤੋਂ ਮਸ਼ਹੂਰ ਮਰਹੂਮ ਸ਼ੁੱਭਦੀਪ ਸਿੰਘ ਸਿੱਧੂ, ਆਪਣੀ ਮੌਤ ਤੋਂ ਸਾਲਾਂ ਬਾਅਦ ਇੱਕ World Tour ਕਰਨ ਜਾ ਰਹੇ ਹਨ। ਉਨ੍ਹਾਂ ਦੀ ਟੀਮ ਨੇ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ ਹੈ ਕਿ '3D ਹੋਲੋਗ੍ਰਾਮ' ਤਕਨੀਕ ਦੀ ਵਰਤੋਂ ਰਾਹੀਂ ਮੂਸੇਵਾਲਾ ਇੱਕ ਵਾਰ ਫਿਰ ਤੋਂ ਆਪਣੇ ਚਾਹੁਣ ਵਾਲਿਆਂ ਨਾਲ ਜੁੜਨਗੇ। ਬੇਸ਼ੱਕ ਇਸ ਤਰ੍ਹਾਂ ਦੇ ਉਪਰਾਲੇ ਅੰਤਰਰਾਸ਼ਟਰੀ ਪੱਧਰ ਉੱਤੇ ਪਹਿਲਾਂ ਵੀ ਹੋ ਚੁੱਕੇ ਹਨ ਪਰ ਇੱਕ ਪੰਜਾਬੀ ਕਲਾਕਾਰ ਦਾ ਇਹ ਪਹਿਲਾ ਹੋਲੋਗ੍ਰਾਫਿਕ ਟੂਰ ਹੋਵੇਗਾ। ਐਸ ਬੀ ਐਸ ਪੰਜਾਬੀ ਨਾਲ ਆਪਣੀ ਅਖੀਰਲੀ ਗੱਲਬਾਤ ਵਿੱਚ ਸਿੱਧੂ ਮੂਸੇਵਾਲਾ ਨੇ ਆਸਟ੍ਰੇਲੀਆ ਆਉਣ ਦਾ ਜ਼ਿਕਰ ਕੀਤਾ ਸੀ। ਹੁਣ ਆਸਟ੍ਰੇਲੀਆ ਰਹਿਣ ਵਾਲੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਇਸ ਟੂਰ ਨੂੰ 'ਲੇਜੈਂਡ' ਨੂੰ 'ਮੁੜ ਸੁਰਜੀਤ' ਕੀਤੇ ਜਾਣ ਦੇ ਇੱਕ ਉਪਰਾਲੇ ਵਜੋਂ ਵੇਖ ਰਹੇ ਹਨ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ......

Aug 4, 20257 min

ਸਾਹਿਤ ਅਤੇ ਕਲਾ: ਜਾਵੇਦ ਆਰਿਫ਼ ਦੀ ਕਿਤਾਬ ਅੱਥਰੂ ਆਪ ਦਲੀਲਾਂ ਦੀ ਪੜਚੋਲ

FULL

ਜਾਵੇਦ ਆਰਿਫ਼ ਓਕਾੜਾ ਤੋਂ ਇੱਕ ਸਮਕਾਲੀ ਪੰਜਾਬੀ ਕਵੀ ਹਨ ਜਿਨ੍ਹਾਂ ਨੇ ਆਧੁਨਿਕ ਪੰਜਾਬੀ ਗ਼ਜ਼ਲ ਵਿੱਚ ਆਪਣੀ ਵੱਖਰੀ ਸ਼ੈਲੀ ਬਣਾਈ ਹੈ। ਉਨ੍ਹਾਂ ਨੇ ਪੰਜਾਬੀ ਕਵਿਤਾ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ। ਉਨ੍ਹਾਂ ਦੀ ਦੂਜੀ ਕਵਿਤਾ ਦੀ ਕਿਤਾਬ, ਅੱਥਰੂ ਆਪ ਦਲੀਲਾਂ, 2010 ਵਿੱਚ ਪ੍ਰਕਾਸ਼ਤ ਹੋਈ ਸੀ। ਸੁਣੋ ਇਨ੍ਹਾਂ ਦੀਆਂ ਗ਼ਜ਼ਲਾਂ ਇਸ ਪੌਡਕਾਸਟ ਰਾਹੀਂ....

Aug 4, 20256 min

ਖ਼ਬਰਨਾਮਾ: ਅਮਰੀਕੀ ਟੈਰਿਫ ਵਾਧੇ ਤੋਂ ਬਚਿਆ ਆਸਟ੍ਰੇਲੀਆ

FULL

ਟਰੰਪ ਪ੍ਰਸ਼ਾਸਨ ਵੱਲੋਂ ਦਰਜਨਾਂ ਹੋਰ ਦੇਸ਼ਾਂ ਸਮੇਤ ਨਵੇਂ ਆਯਾਤ ਟੈਕਸਾਂ ਦੇ ਐਲਾਨ ਵਿੱਚ, ਆਸਟ੍ਰੇਲੀਆ ਨੂੰ 10 ਫੀਸਦੀ ਟੈਰਿਫ ਦੇ ਅਧੀਨ ਰਹਿਣ ਦਿੱਤਾ ਗਿਆ ਹੈ। ਜਦਕਿ ਨਿਊਜ਼ੀਲੈਂਡ ਦੇ ਆਯਾਤ 'ਤੇ 15 ਅਤੇ ਭਾਰਤੀ ਆਯਾਤ ਉੱਤੇ 25 ਫ਼ੀਸਦੀ ਟੈਕਸ ਦੀ ਗੱਲ ਕਹੀ ਗਈ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਅੱਜ ਦਾ ਖ਼ਬਰਨਾਮਾ...

Aug 1, 20253 min

ਖਬਰਾਂ ਫਟਾਫੱਟ: ਮੈਲਬਰਨ 'ਚ ਗੈਂਗਵਾਰ ਦੀ ਆਸ਼ੰਕਾ, ਬੱਚਿਆਂ ਲਈ ਯੂ-ਟਿਊਬ 'ਤੇ ਲੱਗੇਗਾ ਬੈਨ ਅਤੇ ਟਰੰਪ ਵੱਲੋਂ ਭਾਰਤ ਨੂੰ ਝਟਕਾ

FULL

ਮੈਲਬਰਨ ਵਿੱਚ ਇਕ ਹੋਰ ਅੰਡਰ-ਵਰਲਡ ਜੰਗ ਦੇ ਖਤਰੇ ਦੀ ਆਸ਼ੰਕਾ ਜਤਾਈ ਜਾ ਰਹੀ ਹੈ, ਕਿਉਂਕਿ ਐਥਨ ਬੌਰਸੀਨੋਸ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸਤੋਂ ਇਲਾਵਾ ਆਸਟ੍ਰੇਲੀਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੁਨੀਆ ਦੀ ਪਹਿਲੀ ਸੋਸ਼ਲ ਮੀਡੀਆ ਪਾਬੰਦੀ ਲਾਗੂ ਕਰਨ ਜਾ ਰਿਹਾ ਹੈ, ਜਿਸ ਵਿੱਚ ਹੁਣ YouTube ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਓਧਰ, ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਝਟਕਾ ਦਿੰਦੇ ਹੋਏ ਭਾਰਤ ਤੋਂ ਆਯਾਤ ਹੋਣ ਵਾਲੀਆਂ ਵਸਤਾਂ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...

Aug 1, 20254 min

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹੁਣ ਯੂਟਿਊਬ ਹੋਵੇਗਾ ਬੈਨ

FULL

ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜੋ ਸੋਸ਼ਲ ਮੀਡੀਆ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ, ਉਸ ਵਿੱਚ ਹੁਣ ਯੂਟਿਊਬ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਹ ਐਲਾਨ ਫੈਡਰਲ ਸਰਕਾਰ ਨੇ ਕੀਤਾ ਹੈ। ਸਾਲ ਦੇ ਅੰਤ ਵਿੱਚ ਇਸਨੂੰ ਲਾਗੂ ਕੀਤਾ ਜਾਏਗਾ। ਹਾਲਾਕਿ ਆਲੋਚਕਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵਿਅਪਕ ਅਤੇ ਗੰਭੀਰ ਸੁਧਾਰ ਲਿਆਂਦੇ ਜਾਣੇ ਚਾਹੀਦੇ ਹਨ। ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।

Aug 1, 20255 min

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵੱਲ ਪਰਵਾਸ ਦੇ ਰੁਝਾਨ 'ਚ ਵਾਧਾ

FULL

ਨਿਊਜ਼ੀਲੈਂਡ ਵਿਖੇ ਤਾਜ਼ੇ ਅੰਕੜਿਆਂ ਦੇ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ 92,000 ਤੋਂ ਵੱਧ ਨਾਗਰਿਕਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ। ਕੁਲ ਮਿਲਾ ਕੇ 35% ਵਿਦੇਸ਼ੀ ਮੂਲ ਨਿਵਾਸੀਆਂ ਨੇ ਨਿਊਜ਼ੀਲੈਂਡ ਨੂੰ ਨਾਗਰਿਕਤਾ ਹਾਸਲ ਕਰਨ ਦੀ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਪੌੜੀ ਵਾਂਗ ਵਰਤਿਆ। ਇੱਥੇ ਜ਼ਿਕਰਯੋਗ ਹੈ ਕਿ ਇਹ ਅੰਕੜੇ ਪਿਛਲੇ ਇੱਕ ਦਹਾਕੇ ਦੌਰਾਨ ਸਭ ਤੋਂ ਵੱਧ ਰਿਕਾਰਡ ਕੀਤੇ ਗਏ ਹਨ।

Aug 1, 20257 min

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ : ਅੱਜ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ

FULL

ਊਧਮ ਸਿੰਘ ਦੀ ਸ਼ਹੀਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਇੱਕ ਅਹਿਮ ਕੜੀ ਹੈ। ਅੱਜ ਦੇ ਨੌਜਵਾਨਾਂ ਲਈ ਉਹਨਾਂ ਦੀ ਕੁਰਬਾਨੀ ਸਮਾਜਿਕ ਨਿਆਂ, ਸਹਿਮਤੀ ਅਤੇ ਧਰਮ ਨਾਲ ਲੜਨ ਦੀ ਪ੍ਰੇਰਣਾ ਹੈ। ਆਓ ਇਸ ਪੌਡਕਾਸਟ ਰਾਹੀਂ ਮਾਹਿਰਾਂ ਜ਼ੁਬਾਨੀ ਸੁਣੀਏ ਕਿ ਉਹਨਾਂ ਦੀ ਕੁਰਬਾਨੀ ਅੱਜ ਵੀ ਨੌਜਵਾਨਾਂ ਲਈ ਉਮੀਦ ਅਤੇ ਜਜ਼ਬੇ ਦਾ ਸਰੋਤ ਕਿਵੇਂ ਹੈ।

Aug 1, 20255 min

ਖ਼ਬਰਨਾਮਾ: ਸਰਕਾਰ ਵੱਲੋਂ ਆਪਣੇ ਮੁੱਖ ਚੋਣ ਵਾਅਦਿਆਂ ਤਹਿਤ ਵਿਦਿਆਰਥੀ ਕਰਜ਼ ਮਾਫੀ ਬਿਲ ਪਾਸ

FULL

ਤਿੰਨ ਮਿਲੀਅਨ ਆਸਟ੍ਰੇਲੀਆਈ ਵਿਦਿਆਰਥੀਆਂ ਨੂੰ ਹੁਣ ਆਪਣੇ ਸਿੱਖਿਆ ਲਈ ਲਏ ਕਰਜ਼ੇ ਵਿੱਚ ਰਾਹਤ ਮਿਲੇਗੀ, ਕਿਉਂਕਿ ਲੇਬਰ ਸਰਕਾਰ ਦਾ 'ਸਟੂਡੈਂਟ ਲੋਨ' ਮਾਫੀ ਬਿਲ ਅੱਜ ਸੰਸਦ ਵਿੱਚ ਪਾਸ ਹੋ ਗਿਆ ਹੈ। ਅਲਬਨੀਜ਼ੀ ਸਰਕਾਰ ਨੇ ਇਹ ਬਿਲ ਪਿਛਲੇ ਹਫ਼ਤੇ ਆਪਣੀ ਪਹਿਲੀ ਤਰਜੀਹ ਵਜੋਂ ਪੇਸ਼ ਕੀਤਾ ਸੀ। ਇਹ ਕਦਮ ਲੋਕਲ ਵਿਦਿਆਰਥੀਆਂ ਉੱਤੇ ਆਰਥਿਕ ਬੋਝ ਘਟਾਉਣ ਅਤੇ ਕਰਜ਼ ਵਾਪਸੀ ਪ੍ਰਕਿਰਿਆ ਨੂੰ ਸੁਖਾਲ਼ਾ ਬਣਾਉਣ ਦੀ ਕੋਸ਼ਿਸ਼ ਹੈ।ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ....

Jul 31, 20253 min

ਬਾਲੀਵੁੱਡ ਗੱਪਸ਼ੱਪ: 'ਸਰਦਾਰ ਜੀ-3' ਤੋਂ ਬਾਅਦ ਹੁਣ 'ਚੱਲ ਮੇਰਾ ਪੁੱਤ-4' ਦੀ ਰਿਲੀਜ਼ ਵੀ ਭਾਰਤ ਵਿੱਚ ਅਟਕੀ

FULL

ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ-3' ਵਾਂਗ 'ਚੱਲ ਮੇਰਾ ਪੁੱਤ-4' ਵੀ ਕਈ ਪਾਕਿਸਤਾਨੀ ਅਦਾਕਾਰਾਂ ਦੀ ਸ਼ਮੂਲੀਅਤ ਕਾਰਨ ਚਰਚਾ ਵਿੱਚ ਹੈ। ਸੀਬੀਐਫਸੀ ਬੋਰਡ ਵੱਲੋਂ ਅਜੇ ਤੱਕ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਹਰੀ ਝੰਡੀ ਨਹੀਂ ਦਿੱਤੀ ਗਈ, ਵੈਸੇ ਨਿਰਮਾਤਾ ਵੱਲੋਂ ਇਸ ਫਿਲਮ ਨੂੰ ਪਹਿਲੀ ਅਗਸਤ ਵਾਲੇ ਦਿਨ ਰਿਲੀਜ਼ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ, ਅਨੁਪਮ ਖੇਰ ਦੀ ਨਵੀਂ ਫਿਲਮ 'ਤਨਵੀ ਦਾ ਗ੍ਰੇਟ' ਦੀ ਦਿੱਲੀ ਵਿੱਚ ਟੈਕਸ ਮੁਆਫੀ ਵੀ ਸੁਰਖੀਆਂ ਵਿੱਚ ਹੈ। ਇਹ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ...

Jul 31, 20255 min

From Kapurthala to the cockpit: Kamalpreet’s journey to the Australian skies - ਕਮਲਪ੍ਰੀਤ ਸਿੰਘ: ਕਪੂਰਥਲਾ ਤੋਂ ਭਰੀ ਸੁਪਨਿਆਂ ਦੀ ਉਡਾਣ ਅਤੇ ਆਸਟ੍ਰੇਲੀਆ ਵਿੱਚ ਬਣ ਗਏ ਫਲਾਇੰਗ ਅਫਸਰ

FULL

Trained as an engineer in India, Kamaldeep moved to Australia in search of new opportunities — but never let go of his childhood dream of serving in uniform. Now a Flying Officer in the Royal Australian Air Force (RAAF), and one of the few with Punjabi roots to wear the uniform, he shares how he turned that dream into reality, what the journey has meant to him and his community, and what it means to represent both his heritage and his new home. Listen to the full interview... - ਪੰਜਾਬ ਦੇ ਇੱਕ ਆਰਮੀ ਪਰਿਵਾਰ ਵਿੱਚ ਜੰਮੇ ਕਮਲਪ੍ਰੀਤ ਸਿੰਘ ਨੇ ਹੁਣ ਆਸਟ੍ਰੇਲੀਆ ਦਾ ਫਲਾਇੰਗ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਕਮਲਪ੍ਰੀਤ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਆਪਣੇ ਪਿਤਾ ਦੀ ਫੌਜ ਵਾਲੀ ਜ਼ਿੰਦਗੀ ਤੋਂ ਪ੍ਰੇਰਿਤ ਹੁੰਦੇ ਸਨ। ਆਰਮੀ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਕਮਲਪ੍ਰੀਤ ਨੇ ਪਹਿਲਾਂ ਪੰਜਾਬ ਵਿੱਚ ਹੀ ਬਤੌਰ ਇੰਜੀਨੀਅਰ ਕੰਮ ਕੀਤਾ ਅਤੇ ਫਿਰ ਜਦੋਂ ਆਸਟ੍ਰੇਲੀਆ ਲਈ ਉਡਾਣ ਭਰੀ ਤਾਂ ਇੱਥੇ ਆ ਕੇ ਰਾਇਲ ਆਸਟ੍ਰੇਲੀਅਨ ਏਅਰ ਫੋਰਸ (RAAF) ਵਿੱਚ ਆਪਣੀ ਮਿਹਨਤ ਅਤੇ ਪੱਕੇ ਇਰਾਦੇ ਨਾਲ ਫਲਾਇੰਗ ਅਫਸਰ ਦਾ ਅਹੁਦਾ ਪ੍ਰਾਪਤ ਕੀਤਾ। ਇਸ ਇੰਟਰਵਿਊ ਰਾਹੀਂ ਸੁਣੋ ਕਮਲਪ੍ਰੀਤ ਦੇ ਸੰਘਰਸ਼, ਮਿਹਨਤ ਅਤੇ ਕਾਮਯਾਬੀ ਦਾ ਸਫਰ..

Jul 31, 20258 min

ਖਬਰਨਾਮਾ: ਐਂਥਨੀ ਐਲਬਨੀਜ਼ੀ ਨੇ ਫਲਸਤੀਨੀ ਰਾਜ ਨੂੰ ਤੁਰੰਤ ਮਾਨਤਾ ਦੇਣ ਦੀਆਂ ਮੰਗਾਂ ਨੂੰ ਦਿੱਤੀ ਚੁਣੌਤੀ

FULL

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਫਲਸਤੀਨੀ ਰਾਜ ਨੂੰ ਤੁਰੰਤ ਮਾਨਤਾ ਦੇਣ ਦੀਆਂ ਮੰਗਾਂ ਨੂੰ ਉਸ ਸਮੇਂ ਚੁਣੌਤੀ ਦਿੱਤੀ ਹੈ, ਜਦੋਂ ਆਸਟ੍ਰੇਲੀਆ ਨੇ ਰਾਤੋ ਰਾਤ ਇੱਕ ਅਜਿਹੇ ਸਾਂਝੇ ਬਿਆਨ 'ਤੇ ਦਸਤਖਤ ਕੀਤੇ ਹਨ ਜਿਸ ਵਿੱਚ ਫਲਸਤੀਨੀ ਅਥਾਰਟੀ ਦੁਆਰਾ ਕੀਤੀਆਂ ਗਈਆਂ ਕਈ ਵਚਨਬੱਧਤਾਵਾਂ ਦਾ ਸਮਰਥਨ ਕੀਤਾ ਗਿਆ ਹੈ ਅਤੇ ਜੋ ਮਾਨਤਾ ਦਾ ਰਾਹ ਪੱਧਰਾ ਕਰ ਸਕਦੀਆਂ ਹਨ। ਉਧਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਬਿਆਨ ਦਿੱਤਾ ਹੈ ਕਿ ਕਿਸੇ ਵੀ ਦੇਸ਼ ਨੇ ਭਾਰਤ ਨੂੰ ਅਪਰੇਸ਼ਨ ਸਿੰਧੂਰ ਨੂੰ ਰੋਕਣ ਲਈ ਨਹੀਂ ਕਿਹਾ ਸੀ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ....

Jul 30, 20253 min

'Same same but different': Life as a domestic vs international student in Australia - ਪੜ੍ਹਾਈ ਇੱਕੋ ਜਿਹੀ, ਪਰ ਤਜ਼ਰਬੇ ਵੱਖੋ-ਵੱਖਰੇ : ਕਿੰਝ ਅਲੱਗ ਹੈ ਅੰਤਰਰਾਸ਼ਟਰੀ ਅਤੇ ਆਸਟ੍ਰੇਲੀਅਨ ਵਿਦਿਆਰਥੀਆਂ ਦੀ ਜ਼ਿੰਦਗੀ?

FULL

Many Punjabi-speaking students are enrolled at Macquarie University, but the challenges, experiences, and responsibilities faced by international students differ significantly from those of domestic students. Tune in to discover how both groups navigate university life. - ਸਿਡਨੀ ਦੀ ਮੈਕੁਇਰੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਦਿਆਰਥੀ ਵੱਡੀ ਗਿਣਤੀ ਵਿੱਚ ਪੜ੍ਹਦੇ ਹਨ ਪਰ ਅੰਤਰਾਸ਼ਟਰੀ ਅਤੇ ਸਥਾਨਕ ਵਿਦਿਆਰਥੀਆਂ ਦੇ ਅਨੁਭਵ, ਮੁਸ਼ਕਿਲਾਂ ਅਤੇ ਜਿੰਮੇਵਾਰੀਆਂ ਇੱਕ ਦੂਸਰੇ ਤੋਂ ਵੱਖਰੀਆਂ ਹਨ। ਇਸ ਪੌਡਕਾਸਟ ਵਿੱਚ ਸੁਣੋ ਇਨ੍ਹਾਂ ਦੀਆਂ ਕਹਾਣੀਆਂ।

Jul 30, 202528 min

ਗੁਰੂ ਨਾਨਕ ਅਤੇ ਉਨ੍ਹਾਂ ਦੇ ਸਮਕਾਲੀਆਂ ਬਾਰੇ ਖੋਜ ਕਰਨ ਵਾਲੇ ਅਮਰਦੀਪ ਸਿੰਘ ਨੇ ਦੱਸੀਆਂ ਹੈਰਾਨੀਜਨਕ ਗੱਲਾਂ

FULL

ਪਿਛਲੇ ਕਰੀਬ ਇੱਕ ਦਹਾਕੇ ਤੋਂ ਸਿੱਖ ਇਤਿਹਾਸ ਦੇ ਖੋਜ ਕਾਰਜਾਂ ਨਾਲ ਜੁੜੇ ਸਿੰਗਾਪੁਰ ਨਿਵਾਸੀ ਅਮਰਦੀਪ ਸਿੰਘ ਹੁਰਾਂ ਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸਮਕਾਲੀ ਸੂਫ਼ੀ ਸੰਤਾਂ ਵੱਲੋਂ ਦਿੱਤੀ ਗਈ ਸਿੱਖਿਆ ਬਾਰੇ ਖੋਜ ਕੀਤੀ ਹੈ। ਅਮਰਦੀਪ ਸਿੰਘ ਮੁਤਾਬਿਕ ਇਹ ਖੋਜ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਰੂਹਾਨੀ ਸਾਥੀਆਂ ਵੱਲੋਂ ਚਲਾਈ ਗਈ ਅਧਿਆਤਮਿਕ ਲਹਿਰ ਸਿਰਫ ਧਾਰਮਿਕ ਨਹੀਂ ਸੀ, ਸਗੋਂ ਨੈਤਿਕ ਇਨਕਲਾਬ ਸੀ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦੇ ਹੋਏ ਅਮਰਦੀਪ ਸਿੰਘ ਨੇ ਦੱਸਿਆ ਕਿ ਇਸ ਖੋਜ ਨੂੰ ਭਾਈਚਾਰੇ ਸਾਹਮਣੇ ਲਿਆਉਣ ਲਈ ਉਹ ਆਸਟ੍ਰੇਲੀਆ ਦੌਰੇ 'ਤੇ ਹਨ।

Jul 30, 202514 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

FULL

ਐਸਬੀਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ, ਦੁਨੀਆ ਭਰ ਦੀਆਂ ਖ਼ਬਰਾਂ ਦੇ ਨਾਲ, ਪੰਜਾਬ ਦੀਆਂ ਅਹਿਮ ਖ਼ਬਰਾਂ 'ਤੇ ਆਧਾਰਿਤ 'ਪੰਜਾਬੀ ਡਾਇਰੀ' ਦੀ ਪੇਸ਼ਕਾਰੀ ਸ਼ਾਮਲ ਹੈ। ਇਸ ਤੋਂ ਇਲਾਵਾ, ਇੱਕ ਫੁੱਲ ਟਾਈਮ ਵਰਕਰ ਵੱਲੋਂ ਘੱਟੋ-ਘੱਟ ਤਨਖਾਹ 'ਤੇ ਪ੍ਰਤੀ ਹਫ਼ਤਾ $33 ਦੀ ਬਚਤ ਬਾਰੇ ਇਕ ਰਿਪੋਰਟ, ਪ੍ਰਸਿੱਧ ਪੰਜਾਬੀ ਗੀਤਕਾਰ ਅਤੇ ਗਾਇਕ ਬੀਰ ਸਿੰਘ ਨਾਲ ਇੱਕ ਵਿਸ਼ੇਸ਼ ਇੰਟਰਵਿਊ, ਅਤੇ ਆਸਟ੍ਰੇਲੀਆ ਵਿੱਚ ਆਦਿਵਾਸੀ ਸਿੱਖਿਆ ਵਿੱਚ ਪੱਧਰੀ ਫ਼ਰਕ ਅਤੇ ਉਸਨੂੰ ਦੂਰ ਕਰਨ ਦੀ ਕੋਸ਼ਿਸ਼ਾਂ ਬਾਰੇ ਵੀ ਪੇਸ਼ਕਾਰੀ ਸ਼ਾਮਿਲ ਹੈ। ਪੂਰਾ ਰੇਡੀਓ ਪ੍ਰੋਗਰਾਮ ਇਸ ਪੋਡਕਾਸਟ ਰਾਹੀਂ ਸੁਣੋ।

Jul 29, 202540 min

ਖਬਰਨਾਮਾ: ਸੈਨੇਟਰ ਪੋਕੌਕ ਦਾ ਵੱਡੀਆਂ ਪਾਰਟੀਆਂ 'ਤੇ ਹਮਲਾ, ਆਸਟ੍ਰੇਲੀਆਈ ਗੈਸ ਵਿਦੇਸ਼ ਭੇਜਣ ਨੂੰ ਕਿਹਾ 'ਘਪਲਾ'

FULL

ਆਜ਼ਾਦ ACT ਸੈਨੇਟਰ ਡੇਵਿਡ ਪੋਕੌਕ ਨੇ ਦੋਨੋ ਵੱਡੀਆਂ ਰਾਜਨੀਤਕ ਪਾਰਟੀਆਂ 'ਤੇ ਤਿੱਖਾ ਹਮਲਾ ਕਰਦੇ ਹੋਏ ਆਰੋਪ ਲਗਾਇਆ ਹੈ ਕਿ ਉਹ ਆਸਟ੍ਰੇਲੀਆਈ ਲੋਕਾਂ ਨੂੰ ਅੰਤਰ-ਰਾਸ਼ਟਰੀ ਗੈਸ ਕੰਪਨੀਆਂ ਦੇ ਹੱਥ ਵੇਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਦੀ ਕੁਦਰਤੀ ਗੈਸ ਵਿਦੇਸ਼ ਭੇਜੀ ਜਾ ਰਹੀ ਹੈ ਜਦਕਿ ਦੇਸ਼ ਦੇ ਲੋਕਾਂ ਨੂੰ ਆਪਣੇ ਘਰਾਂ 'ਚ ਮਹਿੰਗੀਆਂ ਦਰਾਂ 'ਤੇ ਗੈਸ ਮਿਲ ਰਹੀ ਹੈ। ਓਧਰ, ਭਾਰਤੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਹਰਿਆਣਾ ਨੂੰ 4,500 ਕਿਊਸਿਕ ਵਾਧੂ ਪਾਣੀ ਦੇਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..

Jul 29, 20254 min

'ਔਜ਼ੀ ਸਲੈਂਗ' ਤੋਂ ਲੈ ਕੇ ਕੌਫੀ ਕਲਚਰ ਤੱਕ': ਸਖ਼ਤ ਵੀਜ਼ਾ ਨਿਯਮਾਂ ਦੇ ਬਾਵਜੂਦ ਵੀ ਕਿਉਂ ਆਸਟ੍ਰੇਲੀਆ ਪਸੰਦ ਕਰਦੇ ਹਨ ਪੰਜਾਬੀ ਵਿਦਿਆਰਥੀ

FULL

ਵਿਦਿਆਰਥੀ ਵੀਜ਼ਾ ਲਈ ਫੀਸ ਵਧਾ ਕੇ ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਪਰ ਫ਼ਿਰ ਵੀ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਪੜ੍ਹਾਈ ਕਰਨ ਲਈ ਇੱਕ ਪਸੰਦੀਦਾ ਦੇਸ਼ ਹੈ। ਅਜਿਹਾ ਕੀ ਹੈ ਆਸਟ੍ਰੇਲੀਆ ਵਿੱਚ ਜੋ ਭਾਰਤੀ ਅਤੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵੱਲ ਆਕਰਸ਼ਿਤ ਕਰਦਾ ਹੈ। ਹਾਲ ਹੀ ਵਿੱਚ ਹੋਏ 'ਇੰਟਰਨੈਸ਼ਨਲ ਸਟੂਡੈਂਟ ਸੱਮਿਟ' ਦੌਰਾਨ, ਐਸ ਬੀ ਐਸ ਪੰਜਾਬੀ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਰਾਬਤਾ ਪਾਇਆ, ਜਾਣੋ ਕੀ ਨੇ ਇਸ ਦੇ ਪਿੱਛੇ ਦੇ ਪ੍ਰਮੁੱਖ ਕਾਰਨ, ਇਸ ਪੌਡਕਾਸਟ ਰਹੀਂ.....

Jul 29, 20259 min

ਪੰਜਾਬੀ ਡਾਇਰੀ: ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਖੜਾ ਹੋ ਸਕਦਾ ਹੈ ਨਵਾਂ ਕਿਸਾਨ ਮੋਰਚਾ

FULL

ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਿੱਚ ਕੁਝ ਰਾਹਤ ਦੇ ਕੇ ਕਿਸਾਨਾਂ ਦਾ ਰੋਸ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਨੀਤੀ ਦੇ ਵਿਰੋਧ ਵਿੱਚ ਮਤੇ ਪਾਸ ਕਰ ਦਿੱਤੇ ਹਨ। ਇਸ ਖਬਰ ਸਮੇਤ, ਚੜਦੇ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Jul 29, 20257 min

ਭਾਰਤੀ ਮੂਲ ਦੇ ਨੌਜਵਾਨ ’ਤੇ ਚਾਕੂ ਨਾਲ ਹਮਲਾ, ਪੁਲਿਸ ਵਲੋਂ ਚਾਰ ਹਮਲਾਵਰ ਗ੍ਰਿਫਤਾਰ

FULL

ਮੈਲਬੌਰਨ ਦੇ ਦੱਖਣ-ਪੱਛਮੀ ਇਲਾਕੇ ਦੇ ਇੱਕ ਸ਼ਾਪਿੰਗ ਸੈਂਟਰ ਦੇ ਬਾਹਰ ਅੱਲੜ ਮੁੰਡਿਆਂ ਦੇ ਇੱਕ ਸਮੂਹ ਵਲੋਂ ਚਾਕੂ ਨਾਲ ਕੀਤੇ ਹਮਲੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਨਾਖਤ 33 ਵਰ੍ਹਿਆਂ ਦੇ ਸੌਰਭ ਆਨੰਦ ਵਜੋਂ ਹੋਈ ਹੈ। ਸੌਰਭ ਆਨੰਦ ਅਲਟੋਨਾ ਮੀਡੋਜ਼ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਵਿੱਚ ਫਾਰਮੇਸੀ ਤੋਂ ਦਵਾਈ ਲੈਣ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਕਿ ਸ਼ਾਪਿੰਗ ਸੈਂਟਰ ਦੇ ਬਾਹਰ ਹੀ ਕੁਝ ਮੁੰਡਿਆਂ ਨੇ ਉਸ ੳੱਤੇ ਚਾਕੂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਓਧਰ ਪੁਲਿਸ ਨੇ ਇਸ ਘਟਨਾ ਨੂੰ ਹਥਿਆਰਬੰਦ ਡਕੈਤੀ ਅਤੇ ਗੰਭੀਰ ਹਮਲਾ ਦੱਸਿਆ ਹੈ ਤੇ ਮਾਮਲੇ ਵਿੱਚ 4 ਮੁੰਡਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Jul 28, 20254 min

'ਵਿਸ਼ਵ ਜੰਗਾਂ ਦੇ ਅਣਗੌਲੇ ਸਿੱਖ ਸੂਰਮੇ': ਇਤਿਹਾਸਕਾਰ ਹਰਚੰਦ ਸਿੰਘ ਬੇਦੀ ਦੀ ਜ਼ੁਬਾਨੀ

FULL

ਹਰਚੰਦ ਸਿੰਘ ਬੇਦੀ, ਮਲੇਸ਼ੀਆ ਦੇ ਇੱਕ ਪ੍ਰਮੁੱਖ ਸਿੱਖ ਇਤਿਹਾਸਕਾਰ ਹਨ ਜੋ ਵਿਸ਼ਵ ਜੰਗਾਂ ਵਿੱਚ ਸਿੱਖ ਸੈਨਿਕਾਂ ਦੇ ਅਣਗੌਲੇ ਪਰ ਅਹਿਮ ਯੋਗਦਾਨਾਂ ਨੂੰ ਉਜਾਗਰ ਕਰਨ ਲਈ ਕੰਮ ਕਰ ਰਹੇ ਹਨ। ਉਹ ਦੋਵਾਂ ਵਿਸ਼ਵ ਯੁੱਧਾਂ 'ਤੇ ਲਿਖੇ ਆਪਣੇ ਲੇਖਾਂ ਅਤੇ ਪ੍ਰਦਰਸ਼ਨੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿੱਚ ਉਹ ਮੈਲਬਰਨ ਆਏ ਸਨ, ਜਿੱਥੇ ਉਨ੍ਹਾਂ ਨੇ ANZAC ਅਤੇ ਹੋਰ ਅੰਤਰਰਾਸ਼ਟਰੀ ਫੌਜੀ ਬਲਾਂ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ। ਉਨ੍ਹਾਂ ਨਾਲ ਹੋਈ ਦਿਲਚਸਪ ਗੱਲਬਾਤ ਸੁਣਨ ਲਈ ਇਹ ਇੰਟਰਵਿਊ ਸੁਣੋ।

Jul 28, 20259 min

ਖ਼ਬਰਨਾਮਾ: ਪੰਜ ਵਿੱਚੋਂ ਇੱਕ ਆਸਟ੍ਰੇਲੀਆਈ ਘਰ ਊਰਜਾ ਬਿਲਾਂ ਨਾਲ ਜੂਝ ਰਿਹਾ ਹੈ

FULL

ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਪੰਜ ਵਿੱਚੋਂ ਇੱਕ ਆਸਟ੍ਰੇਲੀਆਈ ਘਰ ਆਪਣੇ ਊਰਜਾ ਬਿਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਅਤੇ ਇਸ ਵਿਚ ਕਿਰਾਏਦਾਰ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਐਨਰਜੀ ਕੰਜ਼ਿਊਮਰਜ਼ ਆਸਟ੍ਰੇਲੀਆ ਦੀ ਰਿਪੋਰਟ ਦਰਸਾਉਂਦੀ ਹੈ ਕਿ ਬਹੁਤ ਸਾਰੇ ਪ੍ਰਭਾਵਿਤ ਘਰ ਇਸ ਸਬੰਧੀ ਮਦਦ ਲਈ ਉਪਲਬਧ ਰਿਟੇਲਰ ਜਾਂ ਸਰਕਾਰੀ ਸਹਾਇਤਾ ਪ੍ਰੋਗਰਾਮਾਂ ਤੱਕ ਪਹੁੰਚ ਨਹੀਂ ਕਰ ਰਹੇ ਹਨ, ਜਾਂ ਉਨ੍ਹਾਂ ਤੋਂ ਜਾਣੂ ਨਹੀਂ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Jul 28, 20255 min

ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਬਾਰਡਰ-2 ਵਿੱਚ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਕਿਰਦਾਰ ਵਿੱਚ

FULL

ਭਾਰਤੀ ਹਵਾਈ ਫੌਜ ਦੇ ਬਹਾਦਰ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੇ ਜੀਵਨ ਤੇ ਅਧਾਰਤ ਸ਼ੁਰੂ ਕੀਤੀ ਗਈ ਫਿਲਮ ਬਾਰਡਰ-2 ਵਿੱਚ ਮੁੱਖ ਕਿਰਦਾਰ ਨਿਭਾਉਣ ਲਈ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸਰਦਾਰ ਜੀ-3 ਨੇ ਪਾਕਿਸਤਾਨ ਵਿੱਚ ਕੀਤਾ 31 ਕਰੋੜ ਦਾ ਬਿਜ਼ਨਸ। ਇਹ ਅਤੇ ਇਸ ਹਫਤੇ ਦੀਆਂ ਹੋਰ ਬਾਲੀਵੁੱਡ ਦੀਆਂ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

Jul 28, 20255 min

ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲੇ ਪ੍ਰਵਾਸੀਆਂ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ

FULL

'ਕੋਈ ਵੀ ਡੁੱਬ ਸਕਦਾ ਹੈ, ਪਰ ਕਿਸੇ ਨੂੰ ਵੀ ਨਹੀਂ ਡੁੱਬਣਾ ਚਾਹੀਦਾ' ਇਹ ਕਹਿਣਾ ਹੈ ਰਾਇਲ ਲਾਈਫ ਸੇਵਿੰਗ ਸੋਸਾਇਟੀ ਆਸਟ੍ਰੇਲੀਆ ਦਾ, ਜੋ ਕਿ ਆਸਟ੍ਰੇਲੀਆ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਉੱਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ। ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ ਅਤੇ ਇਸ ਵਿੱਚ ਭਾਰਤ ਤੋਂ ਆਏ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਹਿੱਸਾ ਹੈ। ਜਿਸਦੇ ਚਲਦੇ ਆਸਟ੍ਰੇਲੀਆ ਦੇ ਪ੍ਰਵਾਸੀ ਅਤੇ ਸ਼ਰਨਾਰਥੀ ਭਾਈਚਾਰਿਆਂ ਦੀ ਦੇਖਭਾਲ ਲਈ ਤੈਰਾਕੀ ਪ੍ਰੋਗਰਾਮਾਂ ਦੀ ਮੰਗ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

Jul 25, 20257 min

ਖਬਰਾਂ ਫਟਾਫੱਟ: ਅੰਤਰਰਾਸ਼ਟਰੀ ਹਲਚਲ ਤੋਂ ਲੈ ਕੇ ਦੇਸੀ ਰਾਜਨੀਤੀ ਤੱਕ, ਜਾਣੋ ਹਫਤੇ ਦੀਆਂ ਵੱਡੀਆਂ ਖਬਰਾਂ

FULL

2020 ਵਿੱਚ ਦੋਹਾ ਹਵਾਈ ਅੱਡੇ 'ਤੇ ਕਥਿਤ ਤੌਰ ਤੇ ਜ਼ਬਰਦਸਤੀ ਮੈਡੀਕਲ ਜਾਂਚਾਂ ਦਾ ਸ਼ਿਕਾਰ ਬਣੀਆਂ ਪੰਜ ਆਸਟ੍ਰੇਲੀਆਈ ਔਰਤਾਂ ਨੇ ਆਪਣਾ ਮਾਮਲਾ ਅਦਾਲਤ ਵਿੱਚ ਲਿਜਾਣ ਦਾ ਹੱਕ ਜਿੱਤ ਲਿਆ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਕੰਬੋਡੀਆ ਅਤੇ ਥਾਈਲੈਂਡ ਦਰਮਿਆਨ ਹੋਏ ਗੋਲਾਬਾਰੀ ਹਮਲਿਆਂ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਹਨ। ਓਧਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮਜੀਠਿਆ 'ਤੇ ਕਿਸੇ ਹੋਰ ਦੇ ਨਾਮ ਦਾ ਸਿਮ ਵਰਤਣ ਦਾ ਇਲਜ਼ਾਮ ਲੱਗਿਆ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...

Jul 25, 20254 min

ਖ਼ਬਰਨਾਮਾ: ਕੰਮ ਦੇ ਵਧੇ ਘੰਟੇ ਪਰ ਫਿਰ ਵੀ ਆਸਟ੍ਰੇਲੀਆ ਕਰ ਰਿਹਾ ਹੈ 'ਪ੍ਰੋਡਕ੍ਟਿਵਟੀ' ਸੰਕਟ ਦਾ ਸਾਹਮਣਾ

FULL

ਆਸਟ੍ਰੇਲੀਆ ਇੱਕ ਉਤਪਾਦਕਤਾ (productivity) ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਉਤਪਾਦਕਤਾ ਕਮਿਸ਼ਨ ਦੀ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਲੋਕ ਪਹਿਲਾਂ ਨਾਲੋਂ ਜ਼ਿਆਦਾ ਲੰਬੇ ਘੰਟੇ ਕੰਮ ਕਰ ਰਹੇ ਹਨ, ਜਿਸਦੇ ਬਾਵਜੂਦ ਉਤਪਾਦਕਤਾ ਵਿੱਚ ਗਿਰਾਵਟ ਆਈ ਹੈ। ਕਮਿਸ਼ਨ ਦੀ ਰਿਪੋਰਟ ਸਿੱਖਿਆ, ਊਰਜਾ ਅਤੇ ਡਿਜੀਟਲ ਸਮਰੱਥਾ ਵਰਗੇ ਖੇਤਰਾਂ ਵਿੱਚ ਤੁਰੰਤ ਸੁਧਾਰਾਂ ਦੀ ਮੰਗ ਕਰਦੀ ਹੈ। ਇਹ ਅਤੇ ਹੋਰ ਮੁਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...

Jul 25, 20254 min

ਚਾਈਲਡ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਲਈ ਸੰਸਦ ਵਿੱਚ ਬਿੱਲ ਪੇਸ਼

FULL

48ਵੀਂ ਸੰਸਦ ਵਿੱਚ ਪੇਸ਼ ਕੀਤੇ ਗਏ ਪਹਿਲੇ ਦੋ ਬਿੱਲ ਸਿੱਖਿਆ 'ਤੇ ਕੇਂਦ੍ਰਿਤ ਸਨ। ਆਸਟ੍ਰੇਲੀਆਈ ਸਰਕਾਰ ਨੇ ਬਾਲ ਦੇਖਭਾਲ ਪ੍ਰਣਾਲੀ ਯਾਨੀ ਚਾਈਲਡ ਕੇਅਰ ਸਿਸਟਮ ਵਿੱਚ ਸੁਧਾਰ ਲਿਆਉਣ ਲਈ ਨਵੇਂ ਬਿੱਲ ਦੇ ਅਧੀਨ, ਉਹਨਾਂ ਕੇਂਦਰਾਂ ਦੀ ਸਰਕਾਰੀ ਫੰਡਿੰਗ 'ਚ ਕਟੌਤੀ ਕੀਤੇ ਜਾਣ ਦੀ ਗੱਲ ਰੱਖੀ ਹੈ, ਜੋ ਸੁਰੱਖਿਆ ਅਤੇ ਗੁਣਵੱਤਾ ਦੇ ਮਿਆਰਾਂ 'ਤੇ ਖਰੇ ਨਹੀਂ ਉਤਰਦੇ। ਇਸ ਸਬੰਧੀ ਹੋਰ ਜਾਣਕਾਰੀ ਇਸ ਰਿਪੋਰਟ ਰਾਹੀਂ ਸੁਣੋ।

Jul 25, 20255 min

ਖ਼ਬਰਨਾਮਾ: ਆਸਟ੍ਰੇਲੀਆ ਨੇ ਅਮਰੀਕਾ ਦੇ ਬੀਫ 'ਤੇ ਪਾਬੰਦੀ ਹਟਾਈ

FULL

ਆਸਟ੍ਰੇਲੀਆ ਨੇ ਟੈਰਿਫ ਛੋਟਾਂ ਲਈ ਯੂਐਸ ਬੀਫ 'ਤੇ ਪਾਬੰਦੀ ਹਟਾ ਦਿੱਤੀ ਹੈ। ਹੁਣ ਤੱਕ, ਇਹ ਪਾਬੰਦੀ ਉਨ੍ਹਾਂ ਪਸ਼ੂਆਂ ਦੇ ਬੀਫ 'ਤੇ ਲਾਗੂ ਹੁੰਦੀ ਸੀ ਜੋ ਤੀਜੇ ਦੇਸ਼ਾਂ ਤੋਂ ਆਏ ਸਨ, ਜਾਂ ਜਿਨ੍ਹਾਂ ਦੇ ਮੂਲ ਦਾ ਪਤਾ ਨਹੀਂ ਹੁੰਦਾ ਸੀ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

Jul 24, 20253 min

ਪੰਜਾਬੀ ਡਾਇਸਪੋਰਾ: ਕੰਮ ਤੇ ਜ਼ਿੰਦਗੀ ਦੇ ਸੰਤੁਲਨ ਲਈ ਨਿਊਜ਼ੀਲੈਂਡ ਨੂੰ ਮਿਲਿਆ ਪਹਿਲਾ ਸਥਾਨ

FULL

ਗਲੋਬਲ ਐਚ.ਆਰ ਪਲੇਟਫਾਰਮ 'ਰਿਮੋਟ' ਵੱਲੋਂ ਕਰਵਾਏ ਗਏ ਇੱਕ ਸਰਵੇਖਣ 'ਚ ਸਾਹਮਣੇ ਆਇਆ ਕਿ ਨਿਊਜ਼ੀਲੈਂਡ, ਵਰਕ-ਲਾਈਫ ਸੰਤੁਲਨ 'ਚ ਪਹਿਲੇ ਸਥਾਨ 'ਤੇ ਹੈ। ਇਸ ਵਿੱਚ 60 ਦੇਸ਼ਾਂ 'ਤੇ ਸਰਵੇਖਣ ਕੀਤਾ ਗਿਆ ਸੀ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Jul 24, 20257 min

ਆਪਣੇ ਨਾਂ 'ਤੇ ਹੋ ਰਹੀ ਵਿੱਤੀ ਠੱਗੀ ਨੂੰ ਕਿਵੇਂ ਪਛਾਣੀਏ ਅਤੇ ਰੋਕੀਏ?

FULL

'Financial Abuse' ਯਾਨੀ ਵਿੱਤੀ ਦੁਰਵਿਵਹਾਰ ਕਿਸੇ ਨਾਲ ਵੀ ਅਤੇ ਕਿਸੇ ਵੀ ਰਿਸ਼ਤੇ ਵਿੱਚ ਵਾਪਰ ਸਕਦਾ ਹੈ। ਵਿੱਤੀ ਦੁਰਵਿਵਹਾਰ ਕੀ ਹੈ ਅਤੇ ਇਸਤੋਂ ਬਚਣ ਦੇ ਕਿਹੜੇ ਤਰੀਕੇ ਹਨ। ਇਸਤੋਂ ਇਲਾਵਾ ਜੇ ਤੁਹਾਡੇ ਨਾਮ 'ਤੇ ਕਿਸੇ ਵਿਆਕਤੀ ਨੇ ਝੂਠਾ ਕਰਜ਼ਾ ਲਿਆ ਹੈ ਤਾਂ ਅਜਿਹੀ ਸਥਿਤੀ ਵਿੱਚ ਕੀ ਕਰਨਾ ਹੈ ਅਤੇ ਮਦਦ ਕਿੱਥੋਂ ਲਈ ਜਾ ਸਕਦੀ ਹੈ। ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਅਕਾਊਂਟੈਂਟ ਅਤੇ ਮਾਹਿਰ ਪੁਨੀਤ ਸਿੰਘ ਨਾਲ। ਪੁਨੀਤ ਸਿੰਘ ਨੇ ਇਹ ਵੀ ਦੱਸਿਆ ਕਿ ਅਸੀਂ ਆਪਣਾ ਕ੍ਰੈਡਿਟ ਸਕੋਰ ਕਿਵੇਂ ਵੇਖ ਸਕਦੇ ਹਾਂ ਅਤੇ ਕਿਹੜੇ ਤਰੀਕਿਆਂ ਨਾਲ ਇਸਨੂੰ ਵਧਾ ਸਕਦੇ ਹਾਂ। ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ..

Jul 24, 202512 min

Fear, vigilance and polarisation: How antisemitism is impacting Jewish Australians - SBS Examines: ਡਰ, ਚੌਕਸੀ ਅਤੇ ਧਰੁਵੀਕਰਨ: ਯਹੂਦੀ ਵਿਰੋਧੀਵਾਦ ਯਹੂਦੀ ਆਸਟ੍ਰੇਲੀਅਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ

Many in Australia’s Jewish community say political polarisation is fuelling a new wave of antisemitism. How are Jews responding in the face of high-profile incidents of hate? - ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਧਰੁਵੀਕਰਨ ਯਹੂਦੀ-ਵਿਰੋਧ ਦੀ ਇੱਕ ਨਵੀਂ ਲਹਿਰ ਨੂੰ ਹਵਾ ਦੇ ਰਿਹਾ ਹੈ। ਨਫ਼ਰਤ ਦੀਆਂ ਉੱਚ-ਪ੍ਰੋਫਾਈਲ ਘਟਨਾਵਾਂ ਦੇ ਸਾਹਮਣੇ ਯਹੂਦੀ ਕਿਵੇਂ ਪ੍ਰਤੀਕਿਰਿਆ ਦੇ ਰਹੇ ਹਨ?

Jul 24, 20256 min

ਖਬਰਨਾਮਾ: ਬਾਲ ਸੰਭਾਲ ਕੇਂਦਰਾਂ ਵਿੱਚ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉੱਦੇਸ਼ ਨਾਲ ਸੰਸਦ ਵਿੱਚ ਕਾਨੂੰਨ ਪੇਸ਼

FULL

ਸ਼ੁਰੂਆਤੀ ਸਿੱਖਿਆ ਦੇ ਮਜ਼ਬੂਤੀਕਰਨ ਨਿਯਮ ਨਾਮੀ ਇਹ ਬਿੱਲ, ਸੰਘੀ ਸਰਕਾਰ ਨੂੰ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੇ ਬਾਲ ਸੰਭਾਲ ਕੇਂਦਰਾਂ ਨੂੰ ਬੰਦ ਕਰਨ ਦੀਆਂ ਸ਼ਕਤੀਆਂ ਦੇਵੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ...

Jul 23, 20253 min

ਪਾਕਿਸਤਾਨ ਡਾਇਰੀ: ਡਾ. ਆਫੀਆ ਮਾਮਲਾ, ਸ਼ਹਿਬਾਜ਼ ਸ਼ਰੀਫ ਤੇ ਮੰਤਰੀਆਂ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ

FULL

ਇਸਲਾਮਾਬਾਦ ਦੀ ਉੱਚ ਅਦਾਲਤ ਨੇ ਅਮਰੀਕਾ ਦੀ ਜੇਲ੍ਹ ਵਿੱਚ ਕੈਦ ਨਿਊਰੋ-ਸਾਇੰਟਿਸਟ ਡਾ. ਆਫੀਆ ਸਿੱਧੀਕੀ ਦੇ ਮਾਮਲੇ ਵਿੱਚ ਜਵਾਬ ਨਾ ਦੇਣ ਕਾਰਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਕੈਬਿਨੇਟ ਮੈਂਬਰਾਂ ਨੂੰ ਅਦਾਲਤ ਦੀ ਬੇਅਦਬੀ ਦੇ ਨੋਟਿਸ ਜਾਰੀ ਕੀਤੇ ਹਨ। ਡਾ. ਆਫੀਆ ਸਿੱਧੀਕੀ ਨੂੰ 2010 ਵਿੱਚ ਅਫਗਾਨਿਸਤਾਨ ਵਿੱਚ ਅਮਰੀਕੀ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ 'ਚ ਇਕ ਅਮਰੀਕੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ। ਇਸ ਬਾਰੇ ਵਿਸਥਾਰ ਨਾਲ ਜਾਨਣ ਅਤੇ ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..

Jul 23, 20257 min

20-year-old charged over alleged assault on Punjabi man Charanpreet Singh in Adelaide car park - ਪੰਜਾਬੀ ਨੌਜਵਾਨ ਚਰਨਪ੍ਰੀਤ ਉੱਤੇ ਐਡੀਲੇਡ ਵਿੱਚ ਹੋਏ ਹਮਲੇ ਦਾ ਇੱਕ ਕਥਿਤ ਦੋਸ਼ੀ ਗਿਰਫਤਾਰ

FULL

Adelaide police have charged a 20-year-old man with assault causing harm after he allegedly attacked 22-year-old Charanpreet Singh, an Indian-origin man, over a car parking dispute. - 19 ਜੁਲਾਈ ਦੀ ਸ਼ਾਮ ਐਡੀਲੇਡ ਵਿੱਚ ਇੱਕ ਪੰਜਾਬੀ ਨੌਜਵਾਨ ਚਰਨਪ੍ਰੀਤ ਸਿੰਘ ਨਾਲ ਕੁਝ ਲੋਕਾਂ ਨੇ ਕਥਿਤ ਤੌਰ ਤੇ ਕੁੱਟਮਾਰ ਕੀਤੀ। ਇਸ ਦੌਰਾਨ ਚਰਨਪ੍ਰੀਤ ਨੂੰ ਕਈ ਸੱਟਾਂ ਵੱਜੀਆਂ। ਪੁਲੀਸ ਨੇ ਇਸ ਸਬੰਧ ਵਿੱਚ ਇੱਕ ਕਥਿਤ ਦੋਸ਼ੀ ਨੂੰ ਗਿਰਫਤਾਰ ਕੀਤਾ ਹੈ ਅਤੇ ਹੋਰਾਂ ਦੀ ਭਾਲ ਚੱਲ ਰਹੀ ਹੈ। ਇਸ ਬਾਰੇ ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਜਾਣੋ।

Jul 23, 20252 min

ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਨੂੰ ਜਨਮ ਸ਼ਤਾਬਦੀ 'ਤੇ ਸ਼ਰਧਾਂਜਲੀ

FULL

ਪੰਜਾਬ ਦੇ ਕੀਟਸ ਵਜੋਂ ਜਾਣੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਜਨੂੰਨ, ਦਰਦ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਨੂੰ ਬਿਆਨ ਕਰਨ ਦਾ ਕੁਦਰਤੀ ਹੁਨਰ ਰੱਖਦੇ ਸਨ। ਸਿਰਫ 31 ਸਾਲਾਂ ਦੀ ਉਮਰ ਵਿੱਚ ਹੀ ਸਰਵਉੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸ਼ਿਵ, ਸਿਰਫ 37 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨਿਆ ਨੂੰ ਅਲਵਿਦਾ ਆਖ ਗਏ। ਸ਼ਿਵ ਕੁਮਾਰ ਦੇ ਇਸ ਛੋਟੇ ਪਰ ਬੇਹੱਦ ਰੌਚਕ ਜੀਵਨ ਤੇ ਝਾਤ ਪਾਉਂਦੀ ਇਹ ਸ਼ਰਧਾਂਜਲੀ, ਪੌਡਕਾਸਟ ਦੇ ਰੂਪ ਵਿੱਚ ਪੇਸ਼ ਹੈ...

Jul 22, 20256 min

ਖ਼ਬਰਨਾਮਾ: ਬੰਗਲਾਦੇਸ਼ੀ ਹਵਾਈ ਸੈਨਾ ਦਾ ਜਹਾਜ਼ ਸਕੂਲ ਕੈਂਪਸ ਨਾਲ ਟਕਰਾਇਆ, ਘੱਟੋ-ਘੱਟ 20 ਲੋਕਾਂ ਦੀ ਮੌਤ ਤੇ ਹੋਰ ਖਬਰਾਂ

FULL

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਫੌਜੀ ਜਹਾਜ਼ ਦੇ ਇਕ ਕਾਲਜ ਅਤੇ ਸਕੂਲ ਕੈਂਪਸ ਵਿੱਚ ਕਰੈਸ਼ ਹੋਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਦੇਸ਼ ਦੇ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਵੱਡਾ ਹਵਾਈ ਹਾਦਸਾ ਮੰਨਿਆ ਜਾ ਰਿਹਾ ਹੈ। ਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸੋਮਵਾਰ ਨੂੰ ਵਾਪਰੀ ਇਸ ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜਤਾਈ ਹੈ। ਓਧਰ ਭਾਰਤ ਵਿੱਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੈਡੀਕਲ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੋਰ ਕਿਹੜੀਆਂ ਹਨ ਆਸਟ੍ਰੇਲੀਆਈ ਅਤੇ ਕੌਮਾਂਤਰੀ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

Jul 22, 20253 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

FULL

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ, ਚੜਦੇ ਪੰਜਾਬ ਦੀਆਂ ਅਹਿਮ ਖਬਰਾਂ ਦੀ ਪੇਸ਼ਕਾਰੀ ‘ਪੰਜਾਬੀ ਡਾਇਰੀ’ ਵੀ ਸ਼ਾਮਿਲ ਹੈ। ਇੱਕ ਰਿਪੋਰਟ ਵਿਸ਼ਵ ਪ੍ਰਸਿੱਧ ਉਮਰਦਰਾਜ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤੇ ਗਏ ਉਹਨਾਂ ਦੇ ਅੰਤਿਮ ਸਸਕਾਰ ਦੇ ਸਬੰਧ ਵਿੱਚ। ਇੱਕ ਖਾਸ ਮੁਲਾਕਾਤ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੇ ‘ਬਿੱਲਾ ਭਾਜੀ’ ਦੇ ਨਾਮ ਨਾਲ ਜਾਣੇ ਜਾਂਦੇ ਅਮ੍ਰਿਤਪਾਲ ਸਿੰਘ ਨਾਲ ਅਤੇ ਇਸ ਤੋਂ ਇਲਾਵਾ ਐਡੀਲੇਡ ਦੇ ਭੁਪਿੰਦਰ ਸਿੰਘ ਦੇ ਸਬੰਧ ਵਿੱਚ ਖਾਸ ਪੜਚੋਲ ਸ਼ਾਮਿਲ ਜਿਸਨੂੰ ਇਕ ਕੇਸ ਵਿੱਚ 5 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ, ਪਰ ਕੈਦ ਦੌਰਾਨ ਧਾਰਮਿਕ ਮੁਸ਼ਕਿਲਾਂ ਦੇ ਆਧਾਰ 'ਤੇ ਸਜ਼ਾ ਘਟਾਉਣ ਦੀ ਮੰਗ ਨੂੰ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

Jul 22, 202542 min

ਸਵਾਲਾਂ ਵਿੱਚ ਘਿਰੀ ‘ਅਰਲੀ ਚਾਈਲਡਹੁੱਡ ਐਜੂਕੇਸ਼ਨ’

FULL

ਆਸਟ੍ਰੇਲੀਆ ਵਿੱਚ ਬਚਪਨ ਦੀ ਸ਼ੁਰੂਆਤੀ ਸਿੱਖਿਆ ਭਾਵ ਕਿ ਅਰਲੀ ਚਾਈਲਡਹੁਡ ਐਜੂਕੇਸ਼ਨ ਵਿੱਚ ਲੋਕਾਂ ਦਾ ਵਿਸ਼ਵਾਸ਼ ਹੁਣ ਘੱਟ ਹੁੰਦਾ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਜਾਂਚ ਰਿਪੋਰਟਾਂ ਦੇ ਪ੍ਰਕਾਸ਼ਨ ਤੋਂ ਬਾਅਦ ਸਾਹਮਣੇ ਆਈ ਹੈ, ਜਿਨ੍ਹਾਂ ਤੋਂ ਇਹ ਪਤਾ ਲੱਗਾ ਹੈ ਕਿ ਇਹ ਖੇਤਰ ਅਣਗਿਣਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਹੈ। ਆਸਟ੍ਰੇਲੀਆ ਦੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਪ੍ਰਣਾਲੀ ਵਿੱਚ ਕੀ ਗਲਤ ਹੋਇਆ ਹੈ ਅਤੇ ਮਾਹਿਰਾਂ ਦਾ ਇਸ ਬਾਰੇ ਕੀ ਕਹਿਣਾ ਹੈ? ਇਹ ਜਾਨਣ ਲਈ ਸੁਣੋ ਇਹ ਰਿਪੋਰਟ...

Jul 22, 20257 min

ਪੰਜਾਬੀ ਡਾਇਰੀ: ਆਮ ਆਦਮੀ ਪਾਰਟੀ ਨੇ ਵਿਧਾਇਕ ਅਨਮੋਲ ਗਗਨ ਦਾ ਅਸਤੀਫਾ ਕੀਤਾ ਨਾਮਨਜ਼ੂਰ

FULL

ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਪਾਰਟੀ ਵਲੋਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਵਿੱਚ ਅਮਨ ਅਰੋੜਾ ਨੇ ਉਹਨਾਂ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Jul 22, 20259 min

'ਸਾਹ' ਤੋਂ 'ਸੂਹੇ ਵੇ ਚੀਰੇ ਵਾਲਿਆ' ਤੱਕ: ਬੀਰ ਸਿੰਘ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

FULL

ਪੰਜਾਬੀ ਦੇ ਮਸ਼ਹੂਰ ਕਲਾਕਾਰ ਬੀਰ ਸਿੰਘ ਆਪਣੀ ਕਲਾ ਦਾ ਜਾਦੂ ਬਿਖੇਰਨ ਇਸ ਵਾਰ ਮੈਲਬਰਨ ਪਹੁੰਚੇ ਹਨ। ਇਸ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਮੁਲਾਕਤ ਕਰਦੇ ਹੋਏ ਗੀਤਕਾਰ ਅਤੇ ਗਾਇਕ ਬੀਰ ਸਿੰਘ ਨੇ ਆਪਣੇ ਕਈ ਮਕਬੂਲ ਗਾਣੇ, 'ਸਾਹ", 'ਤੂੰ ਤੇ ਮੈਂ', 'ਚੁੰਨੀ ਚੋਂ ਆਸਮਾਨ', ਸਰੋਤਿਆਂ ਸਾਹਮਣੇ ਪੇਸ਼ ਕੀਤੇ। ਗਾਇਕ ਤੋਂ ਫਿਲਮ ਲੇਖਕ ਅਤੇ ਪ੍ਰੋਡਿਊਸਰ ਬਣਨ ਜਾ ਰਹੇ ਬੀਰ ਸਿੰਘ ਨੇ ਆਪਣੀ ਆਉਣ ਵਾਲੀ ਫਿਲਮ 'ਸੂਹੇ ਵੇ ਚੀਰੇ ਵਾਲਿਆ' ਦੇ ਪਿੱਛੇ ਦੀ ਕਹਾਣੀ ਵੀ ਸਾਂਝੀ ਕੀਤੀ। ਇਸਤੋਂ ਇਲਾਵਾ ਬੀਰ ਸਿੰਘ ਨੇ ਇੱਕ ਵਾਕਿਆ ਸਾਂਝਾ ਕੀਤਾ ਜਦੋਂ ਉਹਨਾਂ ਨੂੰ ਧਮਕੀ ਭਰੇ ਫੋਨ ਵੀ ਆਏ ਸਨ। ਬੀਰ ਸਿੰਘ ਦੀਆਂ ਖਾਸ ਗੱਲਾਂਬਾਤਾਂ ਅਤੇ ਜ਼ਿੰਦਗੀ ਦੇ ਰੌਚਕ ਤੱਥਾਂ ਲਈ ਸੁਣੋ ਇਹ ਪੂਰੀ ਇੰਟਰਵਿਊ।

Jul 22, 202521 min

ਖਬਰਨਾਮਾ: ਤਸਮਾਨੀਆ ਦੇ ਕਾਰੋਬਾਰੀ ਆਗੂਆਂ ਵਲੋਂ ਸਿਆਸੀ ਨੇਤਾਵਾਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਅਪੀਲ

FULL

ਤਸਮਾਨੀਆ ਦੇ ਕਾਰੋਬਾਰੀ ਆਗੂਆਂ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੰਗ ਪਾਰਲੀਮੈਂਟ (ਅਸਪਸ਼ਟ ਬਹੁਮਤ ਵਾਲੀ ਸੰਸਦ) ਦੇ ਕਾਰਣ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇਕੱਠੇ ਕੰਮ ਕਰਨ ਅਤੇ ਜਲਦੀ ਹੀ ਸੰਸਦੀ ਗਤੀਵਿਧੀਆਂ ਮੁੜ ਸ਼ੁਰੂ ਕਰਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Jul 21, 20254 min

ਕਲਾ ਅਤੇ ਕਹਾਣੀਆਂ: ਸੁਣੋ ਪਾਕਿਸਤਾਨੀ ਲਿਖਾਰੀ ਹਾਰੂਨ ਅਦੀਮ ਦੀ '20 ਮਿੰਟਾਂ ਦੀ ਕਹਾਣੀ' ਦੀ ਪੜਚੋਲ

FULL

ਅੱਜ ਦੇ ਕਹਾਣੀ ਸੈਗਮੈਂਟ ਵਿੱਚ ਸੁਣੋ ਲਹਿੰਦੇ ਪੰਜਾਬ ਤੋਂ ਪੰਜਾਬੀ ਲਿਖਾਰੀ ਹਾਰੂਨ ਅਦੀਮ ਦੀ '20 ਮਿੰਟਾਂ ਦੀ ਕਹਾਣੀ' ਦੀ ਪੜਚੋਲ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਜ਼ੁਬਾਨੀ...

Jul 21, 20256 min

What is a Justice of the Peace? When do you need one? - 'ਜਸਟਿਸ ਆਫ਼ ਦਾ ਪੀਸ' ਕੀ ਹੁੰਦਾ ਹੈ ? ਤੁਹਾਨੂੰ ਇਸਦੀ ਲੋੜ ਕਦੋਂ ਹੁੰਦੀ ਹੈ?

FULL

At some stage you will probably need help from a Justice of the Peace. It may be to prove your identity, to make an insurance claim or to certify copies of your legal documents in your language. JPs are trained volunteers who play a crucial role in the community by helping maintain the integrity of our legal system. So what exactly does a JP do and where can we find one when we need their services? - ਆਸਟ੍ਰੇਲੀਆ ਵਿੱਚ ਕਿਸੇ ਸਮੇਂ, ਤੁਹਾਨੂੰ ‘ਜਸਟਿਸ ਆਫ਼ ਦਾ ਪੀਸ’ ਯਾਨੀ ‘ਜੇਪੀ’ ਦੀ ਮਦਦ ਦੀ ਲੋੜ ਹੋ ਸਕਦੀ ਹੈ। ਇਹ ਬੀਮਾ ਦਾਅਵਾ ਕਰਨ, ਵਿਆਹ ਕਰਵਾਉਣ ਜਾਂ ਤਲਾਕ ਲੈਣ ਜਾਂ ਆਪਣੀ ਭਾਸ਼ਾ ਵਿੱਚ ਆਪਣੇ ਕਾਨੂੰਨੀ ਦਸਤਾਵੇਜ਼ਾਂ ਦੀ ਇੱਕ ਕਾਪੀ ਪਰਮਾਣਿਤ ਕਰਨ ਲਈ ਹੋ ਸਕਦਾ ਹੈ। ਜੇਪੀ, ਸਿਖਲਾਈ ਪ੍ਰਾਪਤ ਵਲੰਟੀਅਰ ਹੁੰਦੇ ਹਨ ਜੋ ਮਹੱਤਵਪੂਰਨ ਕਾਗਜ਼ੀ ਕਾਰਵਾਈਆਂ ਵਿੱਚ ਲੋਕਾਂ ਦੀ ਮਦਦ ਕਰਕੇ ਕਾਨੂੰਨੀ ਪ੍ਰਣਾਲੀ ਦਾ ਸਮਰਥਨ ਕਰਦੇ ਹਨ। ਉਹ ਦੇਸ਼ ਭਰ ਦੇ ਭਾਈਚਾਰਿਆਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਸਟ੍ਰੇਲੀਆ ਦੇ ਵਿੱਚ ਇੱਕ ਜੇਪੀ ਦਾ ਕੀ ਕੰਮ ਹੁੰਦਾ ਹੈ ਅਤੇ ਜਦੋਂ ਤੁਹਾਨੂੰ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਹੈ ਤਾਂ ਉਹ ਕਿਥੇ ਮਿਲ ਸਕਦੇ ਹਨ? ਇਸ ਪੌਡਕਾਸਟ ਰਾਹੀਂ ਇਸ ਸਬੰਧੀ ਜਾਣਕਾਰੀ ਹਾਸਿਲ ਕਰੋ।

Jul 21, 20259 min

'ਧੱਕੇਸ਼ਾਹੀ, ਸ਼ੋਸ਼ਣ, ਘੱਟ ਤਨਖਾਹ ': ਕੀ ਸਟੂਡੈਂਟ ਵੀਜ਼ਾ ਉੱਤੇ ਕੰਮ ਕਰਨ ਵਾਲਿਆਂ ਨੂੰ ਠੱਗਿਆ ਜਾ ਰਿਹਾ ਹੈ?

FULL

ਆਸਟ੍ਰੇਲੀਆ ਵਿੱਚ ਇੱਕ ਤਿਹਾਈ ਨੌਜਵਾਨ ਕਾਮਿਆਂ ਨੂੰ ਪ੍ਰਤੀ ਘੰਟਾ ਪੰਦਰਾਂ ਡਾਲਰ ਤੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ - ਜੋ ਕਿ ਘੱਟੋ-ਘੱਟ ਘੰਟੇ ਦੀ ਉਜਰਤ ਤੋਂ ਲਗਭਗ ਦਸ ਡਾਲਰ ਘੱਟ ਹੈ। ਮੈਲਬੌਰਨ ਯੂਨੀਵਰਸਿਟੀ ਦੀ ਰਿਪੋਰਟ ਦੇ ਮੁੱਖ ਨਤੀਜਿਆਂ ਵਿੱਚੋਂ ਇੱਕ ਵਿੱਚ ਦਿਖਾਇਆ ਗਿਆ ਹੈ ਕਿ ਗੈਰ-ਅੰਗਰੇਜ਼ੀ ਬੋਲਣ ਵਾਲੇ ਪਿਛੋਕੜ ਦੇ ਲੋਕਾਂ ਨਾਲ ਕੰਮ ਵਾਲੀ ਥਾਂ 'ਤੇ ਸਭ ਤੋਂ ਮਾੜਾ ਸਲੂਕ ਕੀਤਾ ਗਿਆ ਸੀ। ਇਸ ਲੜੀ ਵਿੱਚ ਭਾਰਤੀ ਮੂਲ ਦੀਆਂ ਕੁੜੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ, ਸੁਣੋ ਇਸ ਪੌਡਕਾਸਟ ਰਾਹੀਂ...

Jul 21, 20256 min

ਬਾਬਾ ਫੌਜਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਐਲਾਨ

FULL

ਬੀਤੀ 14 ਜੁਲਾਈ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਵਿਸ਼ਵ ਪ੍ਰਸਿੱਧ ਉਮਰਦਰਾਜ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਿਆਸ (ਜਲੰਧਰ) ਵਿਖੇ ਐਤਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੌਰ ਉੇਤੇ ਹਾਜ਼ਰ ਹੋਏ। ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਫੌਜਾ ਸਿੰਘ ਦੇ ਮਹਾਨ ਯੋਗਦਾਨ ਨੂੰ ਸਤਿਕਾਰ ਭੇਟ ਕਰਦੇ ਹੋਏ ਸੂਬਾ ਸਰਕਾਰ ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਨਾਮ ਬਾਬਾ ਫੌਜਾ ਸਿੰਘ ਦੇ ਨਾਮ 'ਤੇ ਰੱਖੇਗੀ ਅਤੇ ਪਿੰਡ ਦੇ ਸਟੇਡੀਅਮ ਅਤੇ ਸਪੋਰਟਸ ਕਾਲਜ, ਜਲੰਧਰ ਵਿੱਚ ਉਨ੍ਹਾਂ ਦੇ ਬੁੱਤ ਵੀ ਸਥਾਪਿਤ ਕੀਤੇ ਜਾਣਗੇ। ਯਾਦ ਰਹੇ ਕਿ ਫੌਜਾ ਸਿੰਘ ਹਮੇਸ਼ਾ ਪਗੜੀ ਪਹਿਨ ਕੇ ਮੈਰਾਥਨ ਵਿੱਚ ਹਿੱਸਾ ਲੈਂਦੇ ਸਨ ਅਤੇ ਉਨ੍ਹਾਂ ਆਪਣੀ ਜ਼ਿੰਦਾਦਿਲੀ ਅਤੇ ਜ਼ਜ਼ਬੇ ਨਾਲ ਦੁਨੀਆ ਭਰ ਵਿੱਚ ਅਨੇਕਾਂ ਕੀਰਤੀਮਾਨ ਸਥਾਪਿਤ ਕੀਤੇ ਸਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

Jul 21, 20255 min

'ਡਾਇਬੀਟੀਜ਼ ਵੀਕ 2025': ਪ੍ਰਵਾਸੀਆਂ ਵਿੱਚ ਵੱਧ ਰਿਹਾ ਸ਼ੱਕਰ ਰੋਗ, ਕੀ ਹਨ ਕਾਰਨ ਅਤੇ ਕਿਵੇਂ ਕਰੀਏ ਬਚਾਅ

FULL

ਡਾਇਬੀਟੀਜ਼ ਆਸਟ੍ਰੇਲੀਆ ਮੁਤਾਬਿਕ ਇੱਥੇ ਡਾਇਬਟੀਜ਼ ਜਾਂ ਸ਼ੂਗਰ ਇੱਕ ਮਹਾਂਮਾਰੀ ਬਣ ਚੁੱਕੀ ਹੈ। ਇਹ ਬਿਮਾਰੀ ਸਿਹਤ ਪ੍ਰਣਾਲੀ ਨੂੰ ਹਰ ਸਾਲ $9.1ਬਿਲੀਅਨ ਡਾਲਰ ਦਾ ਭਾਰੀ ਨੁਕਸਾਨ ਪਹੁੰਚਾ ਰਹੀ ਹੈ। ਇਹ ਅੰਕੜਾ ਪਹਿਲਾਂ ਦੇ ਅੰਦਾਜ਼ੇ ਨਾਲੋਂ ਲਗਭਗ ਤਿੰਨ ਗੁਣਾ ਵੱਧ ਚੁੱਕਾ ਹੈ। ਇਸ ਬਿਮਾਰੀ ਨਾਲ ਨਜਿੱਠਣ ਵਾਲੇ ਲੋਕਾਂ ਵਿੱਚੋਂ ਇੱਕ ਵੱਡਾ ਨੰਬਰ ਪ੍ਰਵਾਸੀਆਂ ਦਾ ਹੈ, ਜਿਨ੍ਹਾਂ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ। ਸ਼ੂਗਰ ਜਾਂ ਡਾਇਬਟੀਜ਼ ਨੂੰ ਕਾਬੂ ਕਰਣ ਅਤੇ ਰੋਕਣ ਦੇ ਸੁਝਾਅ ਸੰਬੰਧੀ ਐਸ ਬੀ ਐਸ ਪੰਜਾਬੀ ਨੇ ਕੈਨਬਰਾ ਤੋਂ ਡਾਇਬੀਟੀਜ਼ ਐਜੂਕੇਟਰ ਅਤੇ ਕਲੀਨਿਕਲ ਨਰਸ ਹਰਦਰਸ਼ਨ ਕੰਗ ਜੀ ਨਾਲ ਗੱਲਬਾਤ ਕੀਤੀ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....

Jul 18, 202510 min

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ

FULL

ਤਿੰਨ ਮਿਲੀਅਨ ਡਾਲਰ ਦੀ ਠੱਗੀ, ਆਸਟ੍ਰੇਲੀਆ-ਚੀਨ ਦਾ ਵਪਾਰ, ਫੌਜਾ ਸਿੰਘ ਦਾ ਦੇਹਾਂਤ, ਖ਼ੂਨਦਾਨ ਦੇ ਨਵੇਂ ਕਾਨੂੰਨ ਅਤੇ ਪੂਰੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੌਡਕਾਸਟ ਰਾਹੀਂ ਸੁਣੋ।

Jul 18, 20255 min

ਖ਼ਬਰਨਾਮਾ: 'ਆਸਟ੍ਰੇਲੀਆ ਵਿੱਚ ਵੱਧ ਰਹੀ ਬੇਰੁਜ਼ਗਾਰੀ ਹੈਰਾਨੀ ਵਾਲੀ ਗੱਲ ਨਹੀਂ ਹੈ': ਖਜ਼ਾਨਚੀ

FULL

ਖਜ਼ਾਨਚੀ ਜਿਮ ਚੈਲਮਰਸ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਵਿੱਚ ਵਾਧਾ 'ਅਣਚਾਹਿਆ ਹੈ ਪਰ ਹੈਰਾਨੀਜਨਕ ਨਹੀਂ' ਹੈ। ਉਨ੍ਹਾਂ ਮੁਤਾਬਕ ਇਹ ਅੰਕੜੇ ਹੋਰ ਵੀ ਵਧਣਗੇ। ਜੂਨ ਵਿੱਚ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ 4.1 ਫ਼ੀਸਦੀ ਤੋਂ ਵਧ ਕੇ 4.3 ਫੀਸਦੀ ਹੋ ਗਈ ਹੈ। ਚੈਲਮਰਸ ਦਾ ਕਹਿਣਾ ਹੈ ਕਿ ਇਹ ਵਾਧਾ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ ਦਾ ਨਤੀਜਾ ਹੈ। ਉਨ੍ਹਾਂ ਮੁਤਾਬਕ ਆਸਟ੍ਰੇਲੀਆ ਦੀ ਅਰਥਵਿਵਸਥਾ ਠੀਕ ਹੈ ਅਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਹ ਅਤੇ ਹੋਰ ਖਬਰਾਂ ਲਈ ਇਹ ਪੌਡਕਾਸਟ ਸੁਣੋ.....

Jul 18, 20253 min

ਸੰਗੀਤ, ਰਿਵਾਇਤ ਤੇ ਯਾਦਾਂ - ਮਾਸਟਰ ਸਲੀਮ ਨਾਲ ਯਾਦਗਾਰ ਜੁਗਲਬੰਦੀ, ਸ਼ੇਰ ਮੀਆਂ ਦਾਦ ਖਾਨ ਸਾਹਿਬ ਦੀਆਂ ਬੇਮਿਸਾਲ ਗੱਲਾਂ

FULL

ਪਾਕਿਸਤਾਨ ਤੋਂ ਪ੍ਰਸਿੱਧ ਕਵਾਲ ਅਤੇ ਲੋਕ ਗਾਇਕ ਸ਼ੇਰ ਮੀਆਂ ਦਾਦ ਖਾਨ ਸਾਹਿਬ ਨੇ ਐਸ ਬੀ ਐਸ ਪੰਜਾਬੀ ਦੇ ਮੈਲਬਰਨ ਸਟੂਡੀਓ ਪਹੁੰਚ ਕੇ ਕਈ ਪ੍ਰਸਿੱਧ ਕਵਾਲੀਆਂ ਗਾਈਆਂ ਅਤੇ ਕਵਾਲੀ ਦੀ ਬਣਤਰ ਬਾਰੇ ਵੀ ਦੱਸਿਆ। ਇਸ ਦੌਰਾਨ ਉਹਨਾਂ ਨੇ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਸਾਲ 2005 ਵਿੱਚ ਉਹ ਜਲੰਧਰ ਸ਼ਹਿਰ ਵਿੱਚ ਆਪਣੇ ਪੁਰਖਿਆਂ ਦੀ ਜਗਾ ਵੇਖਣ ਪਹੁੰਚੇ ਸਨ ਜਿੱਥੋਂ ਉਹਨਾਂ ਦੇ ਸੰਗੀਤਕ ਘਰਾਣੇ ਦੀ ਸ਼ੁਰੂਆਤ ਹੋਈ ਸੀ। ਖਾਨ ਸਾਹਿਬ ਨੇ ਮਾਸਟਰ ਸਲੀਮ ਨਾਲ ਆਪਣੀ 'ਕੋਲੈਬੋਰੇਸ਼ਨ' ਬਾਰੇ ਵੀ ਗੱਲਬਾਤ ਕੀਤੀ। ਖਾਨ ਸਾਹਿਬ ਦੀਆਂ ਮਜ਼ੇਦਾਰ ਗੱਲਾਂ ਲਈ ਸੁਣੋ ਇਹ ਇੰਟਰਵਿਊ...

Jul 18, 202519 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

FULL

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ, ਚੜਦੇ ਪੰਜਾਬ ਦੀਆਂ ਅਹਿਮ ਖਬਰਾਂ ਦੀ ਪੇਸ਼ਕਾਰੀ ‘ਪੰਜਾਬੀ ਡਾਇਰੀ’ ਵੀ ਸਾਮਿਲ ਹੈ। ਰੂਹਾਨੀ ਬਰਕਤ ਦਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਤਿੰਨ ਮਿਲੀਅਨ ਡਾਲਰ ਠੱਗੇ ਜਾਣ ਨਾਲ ਸਬੰਧਿਤ ਇੱਕ ਰਿਪੋਰਟ ਵੀ ਸ਼ਾਮਿਲ ਹੈ। ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਉੱਤੇ ਪੀਐੱਚਡੀ ਕਰਨ ਵਾਲੇ ਡਾ. ਅਮਰੀਕ ਸਿੰਘ ਪੂਨੀ ਨਾਲ ਇੱਕ ਖਾਸ ਮੁਲਾਕਾਤ ਅਤੇ ਪ੍ਰੋਗਰਾਮ ਦੇ ਆਖਰੀ ਹਿੱਸੇ ਵਿਚ ਲੋਕਤੰਤਰ ਦੀ ਬਦਲਦੀ ਧਾਰਨਾ ਨਾਲ ਸਬੰਧਿਤ ਇੱਕ ਰਿਪੋਰਟ ਸ਼ਾਮਿਲ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

Jul 18, 202540 min

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀ ਸਿੱਖਿਆ ਮੰਤਰੀ ਏਰੀਕਾ ਸਟੈਨਫੋਰਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ

FULL

ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਵਿਭਾਗ ਅਤੇ ਸਿੱਖਿਆ ਮੰਤਰੀ ਏਰਿਕਾ ਸਟੈਨਫੋਰਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਦੇਸ਼ ਦੀ ਅਰਥ-ਵਿਵਸਥਾ 'ਚ ਦੁੱਗਣਾ ਯੋਗਦਾਨ ਪਾਉਣ ਦੀ ਯੋਜਨਾ ਜਾਰੀ ਕੀਤੀ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Jul 18, 20257 min