PLAY PODCASTS
SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

1,684 episodes — Page 28 of 34

ਪਾਕਿਸਤਾਨ ਡਾਇਰੀ: ਹੜ੍ਹਾਂ ਦੀ ਤਬਾਹੀ ਕਾਰਨ 500 ਤੋਂ ਵੱਧ ਮੌਤਾਂ, ਖੈਬਰ ਪਖਤੂਨਖਵਾ ਸਭ ਤੋਂ ਪ੍ਰਭਾਵਿਤ

FULL

ਪਾਕਿਸਤਾਨ ਦੇ ਉੱਤਰੀ ਹਿੱਸਿਆਂ ਵਿੱਚ ਭਾਰੀ ਮੌਨਸੂਨ ਮੀਂਹ ਕਾਰਨ ਆਏ ਅਚਾਨਕ ਹੜ੍ਹਾਂ ਨੇ ਤਬਾਹੀ ਮਚਾਈ ਹੈ, ਜਿਸ ਕਰਕੇ ਮੌਤਾਂ ਦੀ ਗਿਣਤੀ ਘੱਟੋ-ਘੱਟ 500 ਹੋ ਗਈ ਹੈ, ਇਹ ਜਾਣਕਾਰੀ ਦੇਸ਼ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਦਿੱਤੀ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਨੁਸਾਰ, ਸਭ ਤੋਂ ਵੱਧ 307 ਮੌਤਾਂ, ਪਹਾੜੀ ਸੂਬੇ ਖੈਬਰ ਪਖਤੂਨਖਵਾ ਵਿੱਚ ਰਿਕਾਰਡ ਕੀਤੀਆਂ ਗਈਆਂ ਹਨ। ਇਸ ਖਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਇਹ ਪੌਡਕਾਸਟ...

Aug 20, 20256 min

'ਮੈਂ ਘੱਟ ਫ਼ਿਲਮਾਂ ਕਰਦੀ ਹਾਂ ਪਰ ਉਹ ਕਰਦੀ ਹਾਂ ਜਿਨ੍ਹਾਂ ‘ਤੇ ਮੈਨੂੰ ਮਾਣ ਹੋਵੇ': ਯੂ ਕੇ ਦੀ ਜੰਮੀ-ਪਲ਼ੀ ਪੰਜਾਬੀ ਅਦਾਕਾਰ ਮੈਂਡੀ ਤੱਖਰ

FULL

‘ਏਕਮ’, ‘ਅਰਦਾਸ’, ‘ਰੱਬ ਦਾ ਰੇਡੀਓ’ ਅਤੇ ਹੋਰ ਕਈ ਪੰਜਾਬੀ ਫ਼ਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੈਂਡੀ ਤੱਖਰ ਪਿਛਲੇ ਦਿਨੀਂ ਸਿਡਨੀ ਦੇ ਐਸ ਬੀ ਐਸ ਸਟੂਡੀਉ ਵਿੱਚ ਗੱਲਬਾਤ ਲਈ ਪਹੁੰਚੇ।

Aug 19, 202525 min

ਆਸਟ੍ਰੇਲੀਆ ਵਿੱਚ ਆਈਸ, ਕੋਕੀਨ ਅਤੇ ਹੈਰੋਇਨ ਦੀ ਖਪਤ ਵਿਚ ਵੱਡਾ ਉਛਾਲ ਦਰਜ

FULL

ਆਸਟ੍ਰੇਲੀਅਨ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ (ਏਸੀਆਈਸੀ) ਵਲੋਂ ਯੂਨੀਵਰਸਿਟੀਆਂ ਨਾਲ ਸਾਂਝੇਦਾਰੀ ਵਿੱਚ ਵੇਸਟਵਾਟਰ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਮੁਲਕ ਅੰਦਰ ਮੈਥਾਈਲਐਮਫੇਟਾਮਾਈਨ (ਆਈਸ), ਕੋਕੀਨ ਅਤੇ ਹੈਰੋਇਨ ਦੀ ਖਪਤ ਵਿੱਚ ਵਾਧਾ ਹੋਇਆ ਹੈ। 2016 ਤੋਂ ਹੁੰਦੇ ਆ ਰਹੇ ਅਜਿਹੇ ਵਿਸ਼ਲੇਸ਼ਣਾਂ ਦੇ ਮੁਕਾਬਲੇ ਤਾਜ਼ਾ ਵਿਸ਼ਲੇਸ਼ਣ ਵਿੱਚ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਖਪਤ ਉੱਚੇ ਪੱਧਰ ਉੱਤੇ ਰਿਕਾਰਡ ਕੀਤੀ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਕੋਕੀਨ ਦੀ ਵਰਤੋਂ ਵਿੱਚ 69%, ਐਮਡੀਐਮਏ ਵਿੱਚ 49% ਅਤੇ ਹੈਰੋਇਨ ਵਿੱਚ 14% ਦਾ ਵਾਧਾ ਹੋਇਆ ਹੈ। ਆਸਟ੍ਰੇਲੀਆ ਵਿੱਚ ਅਗਸਤ 2024 ਤੱਕ ਤਿੰਨ ਡਰੱਗਜ਼ ਦੇ ਨਾਲ-ਨਾਲ MDMA (ਐਕਸਟਸੀ) ਦੀ ਖਪਤ ਵੀ 22 ਟਨ ਤੋਂ ਵੱਧ ਹੋਈ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Aug 19, 20255 min

ਖ਼ਬਰਨਾਮਾ: ਪ੍ਰਧਾਨ ਮੰਤਰੀ ਨੇ ਤਿੰਨ ਦਿਨਾਂ ਦੀ ਆਰਥਿਕ ਸੁਧਾਰ ਕਾਨਫਰੰਸ ਦੀ ਕੀਤੀ ਸ਼ੁਰੂਆਤ, ਮਜੀਠਿਆ ਨੂੰ ਇੱਕ ਹੋਰ ਝਟਕਾ, ਤੇ ਹੋਰ ਖਬਰਾਂ

FULL

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅਧਿਕਾਰਿਤ ਤੌਰ 'ਤੇ ਕੈਨਬਰਾ ਵਿੱਚ ਸਰਕਾਰੀ ਆਰਥਿਕ ਸੁਧਾਰ ਰਾਊਂਡਟੇਬਲ ਕਾਨਫਰੰਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਕਾਨਫਰੰਸ ਦੀ ਪਹਿਲੀ ਬੈਠਕ ਆਰਥਿਕਤਾ ਨੂੰ ਮਜ਼ਬੂਤ ਕਰਨ 'ਤੇ ਕੇਂਦ੍ਰਿਤ ਹੋਵੇਗੀ। ਸ਼੍ਰੀ ਐਲਬਨੀਜ਼ੀ ਕਹਿੰਦੇ ਹਨ ਕਿ ਆਰਥਿਕਤਾ ਵਿੱਚ ਵੱਖ-ਵੱਖ ਸੈਕਟਰਾਂ ਦੇ ਵਿਚਾਰਾਂ ਅਤੇ ਹਿੱਤਾਂ ਨੂੰ ਸੁਣਨਾ ਮਹੱਤਵਪੂਰਨ ਹੈ। ਓਧਰ, ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਤੋਂ ਝਟਕਾ ਲੱਗਾ ਹੈ। ਉਨ੍ਹਾਂ ਦੀ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..

Aug 19, 20253 min

ਪੰਜਾਬੀ ਡਾਇਰੀ : ਪੰਜਾਬ ਲਈ ਕਹਿਰ ਬਣਿਆ ਹਿਮਾਚਲ ਦਾ ਮੀਂਹ

FULL

ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਪੈਣ ਮਗਰੋਂ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਗਏ ਹਨ। ਖ਼ਾਸ ਕਰਕੇ ਅੱਧਾ ਦਰਜਨ ਜ਼ਿਲ੍ਹਿਆਂ ’ਚ ਪਾਣੀ ਦੀ ਮਾਰ ਕਾਰਨ ਪਿੰਡ ਅਤੇ ਖੇਤ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਨੇ ਸਮੁੱਚੇ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਹੈ। ਪਠਾਨਕੋਟ, ਕਪੂਰਥਲਾ ਅਤੇ ਫ਼ਿਰੋਜ਼ਪੁਰ ਦੇ ਦਰਜਨਾਂ ਪਿੰਡ ਪਾਣੀ ’ਚ ਘਿਰ ਗਏ ਹਨ। ਪੌਂਗ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਜਿਸ ਕਾਰਨ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਦਾ ਖ਼ਤਰਾ ਹੋਰ ਵੱਧ ਗਿਆ ਹੈ। ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫ਼ਾਜ਼ਿਲਕਾ, ਪਠਾਨਕੋਟ ਅਤੇ ਫ਼ਿਰੋਜ਼ਪੁਰ ਵਿਚ ਸਥਿਤੀ ਗੰਭੀਰ ਬਣ ਗਈ ਹੈ। ਹੜ੍ਹ ਕਾਰਨ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਸੁਲਤਾਨਪੁਰ ਲੋਧੀ ਦੇ ਕਰੀਬ 20 ਪਿੰਡ ਪ੍ਰਭਾਵਿਤ ਹੋ ਗਏ ਹਨ। ਇਹ ਅਤੇ ਪੰਜਾਬ ਦੀਆਂ ਹੋਰ ਖਬਰਾਂ ਲਈ ਸੁਣੋ ਇਹ ਰਿਪੋਰਟ...

Aug 19, 20258 min

ਮਨੁੱਖਤਾ ਦੀ ਮਿਸਾਲ: ਸਾਰਾਗੜ੍ਹੀ ਦੀ ਬਹਾਦੁਰ ਨਰਸ ਟੈਰੇਸਾ ਮੈਕਗ੍ਰਾਥ ਦੀ ਕਹਾਣੀ

FULL

1897 ਦੀ ਸਾਰਾਗੜ੍ਹੀ ਲੜਾਈ ਦੀ ਉਹ ਅਣਸੁਣੀ ਕਹਾਣੀ, ਜਿਸ ਵਿੱਚ ਆਇਰਿਸ਼-ਆਸਟ੍ਰੇਲੀਆਈ ਨੈਨੀ ਅਤੇ ਨਰਸ ਟੈਰੇਸਾ ਮੈਕਗ੍ਰਾਥ ਨੇ ਵਰ੍ਹਦੀਆਂ ਗੋਲੀਆਂ ਵਿਚਕਾਰ ਬਿਨਾਂ ਕਿਸੇ ਭੇਦਭਾਵ ਦੇ ਦੋਹਾਂ ਪਾਸਿਆਂ ਦੇ ਜ਼ਖਮੀਆਂ ਦੀ ਸੇਵਾ ਕੀਤੀ। ਆਪਣੀ ਇਸ ਨਿਡਰਤਾ ਅਤੇ ਸਮਰਪਣ ਲਈ, ਉਸਨੂੰ ਮਹਾਰਾਣੀ ਵਿਕਟੋਰੀਆ ਵੱਲੋਂ ਰੋਇਲ ਰੈੱਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਟੈਰੇਸਾ ਦੀਆਂ ਸਿੱਖ ਸਿਪਾਹੀਆਂ ਪ੍ਰਤੀ ਸੇਵਾਵਾਂ ਬਾਰੇ ਉਸਦੇ ਰਿਸ਼ਤੇਦਾਰ, ਪ੍ਰੋਫੈਸਰ ਪੀਟਰ ਡਬਲਯੂ. ਹੈਲੀਗਨ ਨੇ ਖਾਸ ਤੌਰ ‘ਤੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ ਹੈ। ਪੂਰੀ ਕਹਾਣੀ ਇਸ ਪੌਡਕਾਸਟ ਰਾਹੀਂ ਸੁਣੋ....

Aug 18, 20256 min

ਖ਼ਬਰਨਾਮਾ : ਕੁਆਂਟਿਸ ਏਅਰਲਾਈਨ ਨੂੰ 90 ਮਿਲੀਅਨ ਡਾਲਰ ਦਾ ਜੁਰਮਾਨਾ

FULL

ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਕੁਆਂਟਿਸ ਨੂੰ ਦੇਸ਼ ਦੇ ਇਤਿਹਾਸ ਵਿੱਚ ਗੈਰ-ਕਾਨੂੰਨੀ ਬਰਖਾਸਤਗੀ ਦੇ ਸਭ ਤੋਂ ਵੱਡੇ ਮਾਮਲੇ ਲਈ 90 ਮਿਲੀਅਨ ਡਾਲਰ ਦਾ ਇਤਿਹਾਸਕ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੁਆਂਟਿਸ ਨੇ ਸਾਲ 2020 ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ 1800 ਤੋਂ ਵੱਧ ਸਮਾਨ ਸੰਭਾਲਣ ਵਾਲਿਆਂ, ਸਫਾਈ ਕਰਮਚਾਰੀਆਂ ਅਤੇ ਗਰਾਊਂਡ ਸਟਾਫ ਦੇ ਕੰਮ ਨੂੰ ਆਊਟਸੋਰਸ ਕਰ ਦਿੱਤਾ ਸੀ। ਇਸ ਖ਼ਬਰ ਸਮੇਤ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ ...

Aug 18, 20253 min

Anthony Albanese marks India’s 79th Independence Day, praises Indian Australians’ contributions - ਪ੍ਰਧਾਨ ਮੰਤਰੀ ਅਲਬਨੀਜ਼ੀ ਨੇ ਭਾਰਤੀਆਂ ਨੂੰ ਦਿੱਤੀਆਂ 79ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ

FULL

As India celebrates its 79th Independence Day, Prime Minister Anthony Albanese conveyed his wishes to its "long-standing and consistent friend." In his statement, Albanese said, “As the Tiranga flies proudly around the world, Indians can reflect with joy on all their nation has achieved in the 78 years since that extraordinary midnight which ushered in what then Prime Minister Nehru termed ‘the day appointed by destiny.’” - ਭਾਰਤ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਆਪਣੇ 'ਲੰਬੇ ਸਮੇਂ ਦੇ ਦੋਸਤ' ਭਾਰਤ ਨੂੰ ਵਧਾਈ ਦਿੱਤੀ ਹੈ। ਆਪਣੇ ਬਿਆਨ ਵਿੱਚ, ਅਲਬਨੀਜ਼ੀ ਨੇ ਕਿਹਾ,"ਜਿਵੇਂ ਤਿਰੰਗਾ ਦੁਨੀਆ ਭਰ ਵਿੱਚ ਮਾਣ ਨਾਲ ਲਹਿਰਾ ਰਿਹਾ ਹੈ, ਭਾਰਤੀ ਲੋਕ 78 ਸਾਲਾਂ ਵਿੱਚ ਆਪਣੇ ਦੇਸ਼ ਦੀਆਂ ਪ੍ਰਾਪਤੀਆਂ ਉੱਤੇ ਖੁਸ਼ੀ ਮਨਾ ਸਕਦੇ ਹਨ। ਉਨ੍ਹਾਂ ਕਿਹਾ, "ਆਸਟ੍ਰੇਲੀਆ ਵੀ ਭਾਰਤ ਦੀ ਸਫਲਤਾ ਦਾ ਜਸ਼ਨ ਮਨਾਉਂਦਾ ਹੈ"। ਇਸ ਪੌਡਕਾਸਟ ਰਾਹੀਂ ਸੁਣੋ ਕਿ ਇਸ ਬਾਰੇ ਆਸਟ੍ਰੇਲੀਆ ਦੇ ਹੋਰ ਸਿਆਸੀ ਆਗੂਆਂ ਨੇ ਕੀ ਕਿਹਾ...

Aug 15, 20255 min

ਖ਼ਬਰਨਾਮਾ: ਆਸਟ੍ਰੇਲੀਆ ਦੀ 10 ਮਿਲੀਅਨ ਡਾਲਰ ਦੀ 'ਸਭ ਤੋਂ ਵੱਡੀ ਚੋਰੀ' ਵਿੱਚ, ਭਾਰਤੀ ਪ੍ਰਵਾਸੀਆਂ ਸਮੇਤ 19 ਲੋਕਾਂ ਦਾ ਸਮੂਹ ਗ੍ਰਿਫਤਾਰ

FULL

ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਕਥਿਤ ਚੋਰੀ ਦੇ ਮਾਮਲੇ ਵਿੱਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ $10 ਮਿਲੀਅਨ ਤੋਂ ਵੱਧ ਮੁੱਲ ਦੇ ਸਾਮਾਨ ਦੀ ਕਥਿਤ ਚੋਰੀ ਕੀਤੀ ਗਈ ਸੀ। ਪੁਲਿਸ ਅਨੁਸਾਰ ਇਸ ਸਮੂਹ ਵਿੱਚ ਮੁੱਖ ਤੌਰ 'ਤੇ ਭਾਰਤੀ ਲੋਕ ਸ਼ਾਮਲ ਹਨ। ਇਨ੍ਹਾਂ ਲੋਕਾਂ ਕੋਲ ਅਸਥਾਈ, ਵਿਦਿਆਰਥੀ ਅਤੇ ਬ੍ਰਿਜਿੰਗ ਵੀਜ਼ਾ ਵਰਗੇ ਕੱਚੇ ਵੀਜ਼ਾ ਹਨ। ਇਹ ਅਤੇ ਹੋਰ ਖਬਰਾਂ ਲਈ ਇਹ ਪੌਡਕਾਸਟ ਸੁਣੋ...

Aug 15, 20254 min

ਸਾਹਿਤ ਅਤੇ ਕਲਾ: ਵੰਡ ਦੇ ਦਰਦ ਉੱਤੇ ਖੁਸ਼ਵੰਤ ਸਿੰਘ ਦੀ ਕਿਤਾਬ 'ਟ੍ਰੇਨ ਟੂ ਪਾਕਿਸਤਾਨ' ਦੀ ਪੜਚੋਲ'

FULL

ਭਾਰਤ ਅਤੇ ਪਾਕਿਸਤਾਨ ਦੀ ਵੰਡ ਬਹੁਤ ਸਾਰੇ ਲੋਕਾਂ ਲਈ ਇੱਕ ਦਰਦਨਾਕ ਯਾਦ ਵੀ ਹੈ। ਲੋਕ ਜਿਨ੍ਹਾਂ ਨੂੰ ਵੰਡ ਦੌਰਾਨ ਆਪਣਾ ਘਰ ਅਤੇ ਅਜ਼ੀਜ਼ਾਂ ਨੂੰ ਛੱਡਣਾ ਪਿਆ ਸੀ, ਆਪਣੇ ਦਰਦ ਨੂੰ ਪ੍ਰਗਟ ਕਰਨ ਲਈ ਕਲਾ ਵੱਲ ਮੁੜੇ। ਅਜਿਹੀ ਹੀ ਇੱਕ ਪ੍ਰਸਿੱਧ ਕਿਤਾਬ 'ਟ੍ਰੇਨ ਟੂ ਪਾਕਿਸਤਾਨ' ਹੈ ਜੋ ਮਸ਼ਹੂਰ ਮਰਹੂਮ ਲੇਖਕ ਖੁਸ਼ਵੰਤ ਸਿੰਘ ਨੇ ਲਿਖੀ ਹੈ। ਇਸ ਕਿਤਾਬ ਦਾ ਸਾਰ ਇਸ ਪੌਡਕਾਸਟ ਰਾਹੀਂ ਸੁਣੋ....

Aug 15, 20258 min

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ

FULL

ਇਜ਼ਰਾਈਲੀ ਪੱਤਰਕਾਰਾਂ ਦਾ ਵਿਰੋਧ ਪ੍ਰਦਰਸ਼ਨ, ਨਿਊ ਸਾਊਥ ਵੇਲਜ਼ 'ਚ ਚਾਈਲਡਕੇਅਰ 'ਚ ਸ਼ੋਸ਼ਣ ਦੀਆਂ ਸ਼ਿਕਾਇਤਾਂ 'ਤੇ ਜਾਂਚ, ਭਾਰਤ ਦਾ ਆਜ਼ਾਦੀ ਦਿਵਸ ਅਤੇ ਪੂਰੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੌਡਕਾਸਟ ਰਾਹੀਂ ਸੁਣੋ।

Aug 15, 20254 min

ਬਾਲੀਵੁੱਡ ਗੱਪਸ਼ੱਪ: ਮਹਿਲਾਵਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਕਾਰਨ ਹਨੀ ਸਿੰਘ ਤੇ ਕਰਨ ਔਜਲਾ ਦੀਆਂ ਮੁਸ਼ਕਲਾਂ ਵਧੀਆਂ

FULL

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਵੱਲੋਂ ਹਾਲ ਵਿੱਚ ਹੀ ਗਾਏ ਕੁੱਝ ਗਾਣਿਆਂ ਵਿੱਚ ਮਹਿਲਾਵਾਂ ਪ੍ਰਤੀ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਕਾਰਨ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ…

Aug 15, 20256 min

ਅੰਡਰ-19 ਆਸਟ੍ਰੇਲੀਆ ਟੀਮ ਲਈ ਚੁਣੇ ਗਏ 17 ਸਾਲਾ ਆਰੀਅਨ ਸ਼ਰਮਾ ਨੇ 2018 ਵਿੱਚ ਹੀ ਪੋਸਟਰ ਤੇ ਲਿੱਖ ਦਿੱਤਾ ਸੀ ਆਪਣਾ ਭਵਿੱਖ

FULL

ਹਾਲ ਹੀ ਵਿੱਚ ਐਲਾਨੀ ਗਈ ਆਸਟ੍ਰੇਲੀਅਨ ਅੰਡਰ-19 ਕ੍ਰਿਕੇਟ ਟੀਮ ਵਿੱਚ ਭਾਰਤੀ ਮੂਲ ਦੇ ਤਿੰਨ ਖਿਡਾਰੀ ਸ਼ਾਮਿਲ ਹਨ। ਵਿਕਟੋਰੀਆ 'ਚ ਮੈਲਬਰਨ ਦੇ ਵੌਲਰਟ ਦੇ ਰਹਿਣ ਵਾਲੇ ਆਰੀਅਨ ਸ਼ਰਮਾ ਇਹਨਾਂ ਵਿੱਚੋਂ ਇੱਕ ਹਨ। ਪੰਜਾਬ ਦੇ ਗੜਸ਼ੰਕਰ ਨਾਲ ਸਬੰਧ ਰੱਖਦੇ ਆਰੀਅਨ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦੇ ਹਨ। ਆਰੀਅਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ, ਕ੍ਰਿਕੇਟ ਵਿੱਚ ਆਪਣੇ ਸਫਰ, ਮਾਈਂਡਸੈਟ ਅਤੇ ਹੋਰ ਕਈ ਪਹਿਲੂਆਂ ਤੇ ਚਰਚਾ ਕੀਤੀ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

Aug 15, 202516 min

ਖ਼ਬਰਨਾਮਾ: ਚਾਈਲਡਕੇਅਰ ਵਿੱਚ ਬੱਚਿਆਂ ਦੇ ਸ਼ੋਸ਼ਣ ਦੀਆਂ ਸ਼ਿਕਾਇਤਾਂ 'ਚ 50 ਫੀਸਦ ਵਾਧਾ

FULL

ਬਾਲ ਸੰਭਾਲ ਸੈਂਟਰਾਂ ਵਿੱਚ ਜਿਨਸੀ ਅਪਰਾਧਾਂ ਦੇ ਦੋਸ਼ਾਂ ਵਿੱਚ ਲਗਭਗ 50 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਕੀਲ ਇਸ ਖੇਤਰ ਵਿੱਚ ਸੱਭਿਆਚਾਰਕ ਅਤੇ ਰੈਗੂਲੇਟਰੀ ਅਸਫਲਤਾਵਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

Aug 14, 20253 min

ਪੰਜਾਬੀ ਡਾਇਸਪੋਰਾ: ਇਕੱਲੇ ਜੁਲਾਈ ਮਹੀਨੇ ਦੌਰਾਨ ਕੈਨੇਡਾ ‘ਚ 40 ਹਜ਼ਾਰ ਨੌਕਰੀਆਂ ਖ਼ਤਮ

FULL

ਅੰਕੜਿਆਂ ਮਤੁਾਬਕ ਕੈਨੇਡਾ ਵਿੱਚ ਬੇਰੁਜ਼ਗਾਰੀ ਦਰ 6.9 ਫੀਸਦ ਦੇ ਪੱਧਰ ‘ਤੇ ਪਹੁੰਚ ਗਈ ਹੈ। ਕਈ ਸੈਕਟਰਾਂ ‘ਚ ਭਾਰੀ ਗਿਣਤੀ ‘ਚ ਨੌਕਰੀਆਂ ਦੀ ਕਟੌਤੀ ਤੋਂ ਬਾਅਦ ਕਈ ਪ੍ਰਭਾਵਿਤ ਪੰਜਾਬੀ ਪਰਿਵਾਰ ਪੰਜਾਬ ਵਾਪਸ ਪਰਤ ਗਏ ਹਨ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Aug 14, 20257 min

Most Australians see migration as a benefit. Is economic stress changing the story? - SBS Examines: ਜ਼ਿਆਦਾਤਰ ਆਸਟ੍ਰੇਲੀਅਨਜ਼ ਪ੍ਰਵਾਸ ਨੂੰ ਚੰਗਾ ਸਮਝਦੇ ਹਨ, ਪਰ ਕੀ ਆਰਥਿਕ ਤਣਾਅ ਕਾਰਨ ਸੋਚ ਬਦਲ ਰਹੀ ਹੈ?

Migrants and refugees are often blamed for rising cost of living pressures. Is there a way to break the cycle? - ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜਨ ਦਾ ਕੋਈ ਤਰੀਕਾ ਹੈ?

Aug 14, 20256 min

ਖਬਰਨਾਮਾ: ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਵੱਲੋਂ ਕੁੱਝ ਖੇਤਰਾਂ ਵਿੱਚ ਚਾਰ ਦਿਨਾਂ ਦੇ ਕੰਮ ਕਾਜੀ ਹਫ਼ਤੇ ਦੀ ਸਿਫਾਰਸ਼

FULL

ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਨੇ ਦਲੀਲ ਦਿੱਤੀ ਕਿ ਕੰਮ ਕਾਜੀ ਹਫਤੇ ਨੂੰ ਚਾਰ ਦਿਨਾਂ ਦਾ ਕਰਨ ਨਾਲ ਕਾਮਿਆਂ ਨੂੰ ਉਤਪਾਦਕਤਾ ਲਾਭਾਂ ਅਤੇ ਤਕਨੀਕੀ ਤਰੱਕੀਆਂ ਦਾ ਲਾਭ ਮਿਲੇਗਾ। ਇਸ ਵੱਲੋਂ ਅੱਗੇ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਮਿਆਰੀ ਪੰਜ ਦਿਨਾਂ ਦੇ ਹਫ਼ਤੇ ਤੋਂ ਕੰਮ ਦੇ ਘੰਟਿਆਂ ਨੂੰ ਘਟਾਉਣਾ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਕੁੰਜੀ ਹੈ। ਉਧਰ ਭਾਰਤ ਵਿੱਚ, 1984 ਪੀੜਤਾਂ ਨੂੰ ਇਨਸਾਫ ਦੇਣ ਦੇ ਇਰਾਦੇ ਨਾਲ ਹਾਈ ਕੋਰਟ ਵੱਲੋਂ ਕੇਸ ਦੀ ਮੁੜ ਸੁਣਵਾਈ ਦੇ ਹੁਕਮ। ਇਹ ਅਤੇ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾ...

Aug 13, 20255 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

FULL

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਸਾਰ 'ਪੰਜਾਬੀ ਡਾਇਰੀ' ਸ਼ਾਮਿਲ ਹੈ। ਸੋਸ਼ਲ ਮੀਡੀਆ ਸਕ੍ਰੌਲਿੰਗ ਦੇ ਦਿਮਾਗ ‘ਤੇ ਪੈਣ ਵਾਲੇ ਅਸਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮਾਂ ਨੂੰ ਗ਼ਲਤ ਜਾਣਕਾਰੀਆਂ ’ਤੇ ਰੋਕ ਲਗਾਉਣ ਨਾਲ ਸਬੰਧਿਤ ਖਾਸ ਰਿਪੋਰਟਾਂ ਸਮੇਤ ਅਸੀਂ ਰਾਬਤਾ ਪਾਇਆ ਹੈ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂਸਲ ਨਾਲ, ਜਾਣੋ ਕਿ ਆਸਟ੍ਰੇਲੀਆ ਵਿੱਚ ਅੰਗਰੇਜ਼ੀ ਭਾਸ਼ਾ ਦੇ ਟੈਸਟਾਂ ਵਿੱਚ ਕਿਹੜੇ ਅਹਿਮ ਬਦਲਾ ਆਏ ਹਨ ਅਤੇ ਇਹਨਾਂ ਦਾ ਕੀ ਅਸਰ ਹੋ ਸਕਦਾ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

Aug 13, 202540 min

ਪਾਕਿਸਤਾਨ ਡਾਇਰੀ: ਅਮਰੀਕਾ ਵੱਲੋਂ ਬਲੋਚਿਸਤਾਨ ਲਿਬਰੇਸ਼ਨ ਆਰਮੀ 'ਵਿਦੇਸ਼ੀ ਅੱਤਵਾਦੀ ਸੰਗਠਨ' ਘੋਸ਼ਿਤ

FULL

ਅਮਰੀਕਾ ਨੇ ਸੋਮਵਾਰ 11 ਅਗਸਤ ਨੂੰ ਪਾਕਿਸਤਾਨ ਸਥਿਤ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਅਤੇ ਇਸ ਦੇ ਲੜਾਕੂ ਗਰੁੱਪ ਮਜੀਦ ਬ੍ਰਿਗੇਡ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ 2024 ਵਿੱਚ, ਬੀਐਲਏ ਨੇ ਕਰਾਚੀ ਹਵਾਈ ਅੱਡੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਨੇੜੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। 2025 ਵਿੱਚ ਇਸ ਸਮੂਹ ਨੇ ਬਲੋਚਿਸਤਾਨ ਤੋਂ ਆਉਣ ਵਾਲੀ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਅਗਵਾ ਕਰਨ ਦੀ ਜ਼ਿੰਮੇਵਾਰੀ ਵੀ ਲਈ ਸੀ, ਜਿਸ ਵਿੱਚ 31 ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਇਸ ਖ਼ਬਰ ਦਾ ਵਿਸਥਾਰ ਅਤੇ ਪਾਕਿਸਤਾਨ ਦੀਆਂ ਹੋਰ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Aug 13, 20258 min

ਪੰਜਾਬ ਸਰਕਾਰ ਨੇ ਵਾਪਿਸ ਲਈ ਵਿਵਾਦਿਤ ‘ਲੈਂਡ ਪੂਲਿੰਗ ਸਕੀਮ’

FULL

ਪੰਜਾਬ ਸਰਕਾਰ ਵਲੋਂ ਐਲਾਨੀ ਗਈ ‘ਲੈਂਡ ਪੂਲਿੰਗ ਸਕੀਮ’ ਦਾ ਚਹੁੰ ਪਾਸਿਉਂ ਤਿੱਖਾ ਵਿਰੋਧ ਹੋਣ ਤੋਂ ਬਾਅਦ ਹੁਣ ਇਹ ਨੀਤੀ ਵਾਪਿਸ ਲੈ ਲਈ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਇਸ ਸਕੀਮ ਦੇ ਫਾਇਦੇ ਗਿਣਾ ਰਹੇ ਸਨ ਅਤੇ ਇਸ ‘ਲੈਂਡ ਪੂਲਿੰਗ ਸਕੀਮ’ ਖਿਲਾਫ ਉਠ ਰਹੀਆਂ ਆਵਾਜ਼ਾਂ ਨੂੰ ਉਨ੍ਹਾਂ ਵਲੋਂ ਗੁਮਰਾਹਕੁੰਨ ਪ੍ਰਚਾਰ ਵੀ ਦੱਸਿਆ ਜਾ ਰਿਹਾ ਸੀ ਪਰ ਕਿਸਾਨਾਂ ਵਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਚਲਦਿਆਂ ਮਜਬੂਰਨ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਿਸ ਲੈਣਾ ਪੈ ਗਿਆ ਹੈ। ਇਸ ਸਕੀਮ ਬਾਰੇ ਅਤੇ ਪੂਰੇ ਘਟਨਾਕ੍ਰਮ ਸਬੰਧੀ ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ...

Aug 12, 202510 min

ਖ਼ਬਰਨਾਮਾ: ਰਿਜ਼ਰਵ ਬੈਂਕ ਨੇ ਦਰਾਂ ਘਟਾ ਕੇ 3.6 ਫ਼ੀਸਦੀ ਕੀਤੀਆਂ, ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ‘ਤੇ ਯੂ-ਟਰਨ ਤੇ ਹੋਰ ਖ਼ਬਰਾਂ

FULL

ਰਿਜ਼ਰਵ ਬੈਂਕ ਨੇ ਅਧਿਕਾਰਤ ਨਕਦ ਦਰ ਵਿੱਚ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ, ਜਿਸਦੀ ਵਿਆਪਕ ਉਮੀਦ ਕੀਤੀ ਜਾ ਰਹੀ ਸੀ। ਇਹ ਪਿਛਲੇ ਛੇ ਮਹੀਨਿਆਂ ਵਿੱਚ ਤੀਜੀ ਕਟੌਤੀ ਹੈ ਅਤੇ ਇਸ ਨਾਲ ਵਿਆਜ ਦਰ ਘੱਟ ਕੇ 3.6 ਪ੍ਰਤੀਸ਼ਤ ਹੋ ਗਈ ਹੈ। ਇਸਦਾ ਮਤਲਬ ਹੈ ਕਿ ਔਸਤਨ ਕਰਜ਼ੇ 'ਤੇ ਮੋਰਗੇਜ ਕਿਸ਼ਤਾਂ ਵਿੱਚ ਪ੍ਰਤੀ ਮਹੀਨਾ ਲਗਭਗ 90 ਡਾਲਰ ਦੀ ਕਮੀ ਆਵੇਗੀ। ਓਧਰ, ਪੰਜਾਬ ਸਰਕਾਰ ਨੇ ਇੱਕ ਯੂ-ਟਰਨ ਲੈਂਦਿਆਂ 'ਲੈਂਡ ਪੂਲਿੰਗ ਨੀਤੀ' ਵਾਪਸ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਟਵੀਟ ਕਰਦਿਆਂ ਇਸ ਨੂੰ ਪੰਜਾਬ ਦੇ ਲੋਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦੱਸਿਆ ਹੈ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..

Aug 12, 20253 min

‘ਮੈਂ ਹੌਲੀਵੁੱਡ ਦੀ ਕਲਾਕਾਰੀ ਪੰਜਾਬ ਲੈ ਕੇ ਆ ਰਿਹਾ ਹਾਂ'- YouTube ਸਕਿੱਟਾਂ ਤੋਂ ਨਿਰਦੇਸ਼ਕ ਬਣੇ ਕੈਨੇਡੀਅਨ-ਪੰਜਾਬੀ ਨੌਜਵਾਨ ਰੂਪਨ ਬੱਲ

FULL

YouTube ‘ਤੇ ਪੰਜਾਬੀ ਸਕਿੱਟਾਂ ਤੋਂ ਸ਼ੁਰੂਆਤ ਕਰਨ ਵਾਲਾ ਕੈਨੇਡੀਅਨ ਨੌਜਵਾਨ ਰੂਪਨ ਬੱਲ ਆਪਣੀ ਪਹਿਲੀ ਫ਼ਿਲਮ ‘ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ’ ਨਾਲ ਨਿਰਦੇਸ਼ਕ ਵਜੋਂ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਣ ਜਾ ਰਿਹਾ ਹੈ। ਹੌਲੀਵੁੱਡ ਤੋਂ ਪ੍ਰੇਰਿਤ ਹੋ ਕੇ ਆਪਣੀ ਕਲਾਕਾਰੀ ਨਾਲ ਨਵੀਂ ਦਿਸ਼ਾ ਦੇਣ ਦੀ ਉਸਦੀ ਕੋਸ਼ਿਸ਼ ਬਾਰੇ ਸੁਣੋ ਇਸ ਗੱਲਬਾਤ ਵਿੱਚ।

Aug 12, 202525 min

ਪੰਜਾਬੀ ਡਾਇਰੀ: ਪੰਜਾਬ ਨੇ ਸਰਹੱਦ ਤੇ ਲਾਈ ਐਂਟੀ ਡ੍ਰੋਨ ਪ੍ਰਣਾਲੀ

FULL

ਸਰਹੱਦ ‘ਤੇ ਐਂਟੀ ਡ੍ਰੋਨ ਪ੍ਰਣਾਲੀ ਲਾਉਣ ਵਾਲਾ ਪੰਜਾਬ, ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਪ੍ਰਣਾਲੀ ਨੂੰ ਨਾਮ ਦਿੱਤਾ ਗਿਆ ਹੈ 'ਬਾਜ਼ ਅੱਖ'। ਇਸ ਖਬਰ ਸਮੇਤ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Aug 11, 20259 min

ਪੰਜਾਬੀ ਪਹਿਚਾਣ ਨੂੰ ਗ੍ਰੈਫਿਟੀ ਰਾਹੀਂ ਮੈਲਬਰਨ ਦੀਆਂ ਕੰਧਾਂ ‘ਤੇ ਲਿਜਾਣ ਵਾਲੇ ਤਲਵਿੰਦਰ ਸਿੰਘ ਨਾਲ ਮੁਲਾਕਾਤ

FULL

ਤਲਵਿੰਦਰ ਸਿੰਘ ਜਦੋਂ ਬਚਪਨ ਵਿੱਚ ਕਾਪੀ ਦੇ ਪਿੱਛੇ ਵੱਖ-ਵੱਖ ਤਰੀਕਿਆਂ ਨਾਲ ਆਪਣਾ ਨਾਮ ਉਕੇਰਦੇ ਸੀ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਅੱਗੇ ਚੱਲ ਕੇ ਮੈਲਬਰਨ ਵਿੱਚ ਪੰਜਾਬੀ ਗ੍ਰੈਫਿਟੀ ਆਰਟਿਸਟ ਬਣ ਜਾਣਗੇ। ਚੰਡੀਗੜ ਤੋਂ ਮੈਲਬਰਨ ਆ ਕੇ ਵਸੇ ਤਲਵਿੰਦਰ ਦਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਗ੍ਰੈਫਿਟੀ ਰਾਹੀਂ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦੀ ਉਹ ਇੱਕ ਕੋਸ਼ਿਸ਼ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਤਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ 'ਗ੍ਰੈਫਿਟੀ' ਹਮੇਸ਼ਾ ਗੈਰ-ਕਾਨੂੰਨੀ ਨਹੀਂ ਹੁੰਦੀ ਹੈ, ਪੂਰੀ ਗੱਲਬਾਤ ਸੁਣੋ ਇਸ ਇੰਟਰਵਿਊ ਰਾਹੀਂ...

Aug 11, 202520 min

ਖ਼ਬਰਨਾਮਾ: ਫਲਸਤੀਨੀ ਰਾਜ ਨੂੰ ਮਾਨਤਾ ਦੇਵੇਗਾ ਆਸਟ੍ਰੇਲੀਆ

FULL

ਆਸਟ੍ਰੇਲੀਆ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਵਿੱਚ ਫਲਸਤੀਨੀ (Palestine) ਰਾਜ ਨੂੰ ਮਾਨਤਾ ਦੇਵੇਗਾ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਸੋਮਵਾਰ ਨੂੰ ਕੈਨਬਰਾ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਆਸਟ੍ਰੇਲੀਆ ਦੇ ਇਰਾਦੇ ਦੀ ਪੁਸ਼ਟੀ ਕੀਤੀ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Aug 11, 20255 min

ਆਸਟ੍ਰੇਲੀਆ 'ਚ ਤਲਾਕ ਦੀ ਦਰ 'ਚ ਕਮੀ, ਪਰ ਘੱਟ ਬੱਚਿਆਂ ਨੂੰ ਜਨਮ ਦੇ ਰਹੇ ਹਨ ਮਾਪੇ

FULL

1975 ਤੋਂ ਪਹਿਲਾਂ ਕਿਸੇ ਵੀ ਜੋੜੇ ਨੂੰ ਤਲਾਕ ਲੈਣ ਲਈ ਵਾਜਿਬ ਕਾਰਨ ਅਤੇ ਸਪੱਸ਼ਟੀਕਰਨ ਦੇਣਾ ਪੈਂਦਾ ਸੀ। ਪਰ ਹੁਣ ਅਜਿਹਾ ਨਹੀਂ ਹੈ ਅਤੇ ਕੋਵਿਡ-19 ਤੋਂ ਬਾਅਦ ਆਸਟ੍ਰੇਲੀਅਨਜ਼ ਘੱਟ ਵਿਆਹ ਕਰਾ ਰਹੇ ਹਨ ਜਿਸ ਨਾਲ ਤਲਾਕ ਦੀ ਦਰ 'ਚ ਕਮੀ ਆਈ ਹੈ। ਪਰ ਮਹਿੰਗਾਈ ਦੇ ਚੱਲਦਿਆਂ ਮਾਪੇ ਛੋਟੇ ਪਰਿਵਾਰ ਦੀ ਚੋਣ ਕਰ ਰਹੇ ਹਨ ਜਿਸ ਨਾਲ ਬੱਚਿਆਂ ਦੇ ਪੈਦਾ ਹੋਣ ਦਾ ਅਨੁਪਾਤ ਵੀ ਘੱਟ ਰਿਹਾ ਹੈ। ਪੇਸ਼ ਹੈ ਇਸ ਵਿਸ਼ੇ ਤੇ ਵਿਸਥਾਰਿਤ ਰਿਪੋਰਟ।

Aug 11, 20256 min

ਪੰਜਾਬੀ ਡਾਇਸਪੋਰਾ: ਏਅਰ ਨਿਊਜ਼ੀਲੈਂਡ ਵੱਲੋਂ ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ

FULL

ਭਾਰਤੀ ਮੂਲ ਦੇ ਨਿਖਿਲ ਰਵੀ ਸ਼ੰਕਰ ਜਲਦੀ ਹੀ ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰਦੇ ਨਜ਼ਰ ਆਉਣਗੇ। ਇਸ ਫੈਸਲੇ ਨਾਲ ਜਿੱਥੇ ਦੁਨੀਆ ਭਰ ਵਿੱਚ ਵੱਸਦੇ ਭਾਰਤੀਆਂ ਨੇ ਖੁਸ਼ੀ ਜਤਾਈ ਹੈ, ਉੱਥੇ ਹੀ ਇਸ ਸੰਬੰਧ ਵਿੱਚ ਨਿਊਜ਼ੀਲੈਂਡ ਦੇ ਕੁਝ ਲੋਕਾਂ ਦਾ ਨਸਲੀ ਵਿਰੋਧ ਪ੍ਰਤੱਖ ਤੌਰ ਤੇ ਸਾਹਮਣੇ ਆਇਆ ਹੈ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸੰਬੰਧਿਤ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Aug 11, 20257 min

'71ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ਵਿੱਚ ‘ਗੋਡੇ-ਗੋਡੇ ਚਾਅ’ ਬਣੀ ਸਾਲ ਦੀ ਸਰਵੋਤਮ ਪੰਜਾਬੀ ਫ਼ਿਲਮ

FULL

ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਗਿਤਾਜ਼ ਬਿੰਦਰਖੀਆ, ਗੁਰਜੈਜ਼ ਅਤੇ ਕਈ ਹੋਰ ਪੰਜਾਬੀ ਸਿਤਾਰਿਆਂ ਨਾਲ ਜੁੜੀ ਫ਼ਿਲਮ ‘ਗੋਡੇ-ਗੋਡੇ ਚਾਅ’ ਨੈਸ਼ਨਲ ਐਵਾਰਡ ਜੇਤੂ ਬਣ ਗਈ ਹੈ। ਵਿਜੈ ਕੁਮਾਰ ਅਰੋੜਾ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਹੁਣ ਰਾਸ਼ਟਰੀ ਮੰਚ ‘ਤੇ ਵੀ ਕਾਮਯਾਬ ਹੋਈ ਹੈ। ਬਾਲੀਵੁੱਡ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ।

Aug 11, 20256 min

ਸੋਸ਼ਲ ਮੀਡੀਆ ਨੂੰ ਸਕਰੋਲ ਕਰਨ ਦਾ ਕੀ ਹੈ ਸਾਡੇ ਦਿਮਾਗ 'ਤੇ ਅਸਰ?

FULL

ਸੋਸ਼ਲ ਮੀਡੀਆ ਸਕਰੋਲ ਕਰਨਾ ਅਕਸਰ ਖੁਸ਼ੀ ਦੇ ਅਹਿਸਾਸ ਤੋਂ ਧਿਆਨ ਭਟਕਾਉਣ ਵਿੱਚ ਬਦਲ ਜਾਂਦਾ ਹੈ। ਨਵੇਂ ਅਧਿਐਨ ਅਨੁਸਾਰ, ਇਸ ਦੀ ਕੁਝ ਮਿੰਟਾਂ ਦੀ ਵਰਤੋਂ ਵੀ ਦਿਮਾਗੀ ਫੋਕਸ, ਭਾਵਨਾ ਅਤੇ ਬੋਧ (ਸ਼ਬਦਾਂ ਦੇ ਗਿਆਨ) 'ਤੇ ਨਕਾਰਾਤਮਕ ਅਸਰ ਪਾ ਸਕਦੀ ਹੈ। ਇਸ ਬਾਰੇ ਮਾਹਿਰਾਂ ਦੀ ਰਾਏ ਇਸ ਪੌਡਕਾਸਟ ਰਾਹੀਂ ਜਾਣੋ।

Aug 11, 20256 min

ਕਲਾ ਅਤੇ ਕਹਾਣੀਆਂ: ਕੀ ਹੋਵੇ ਜੇ ਰੁਪਈਆਂ ਦਾ ਮੀਂਹ ਵਰ੍ਹੇ? ਸੁਣੋ 'ਇੱਕ ਅੰਨੀ ਚੁੱਪ ਦੇ ਬੂਟ' ਕਿਤਾਬ ਦੀ ਪੜਚੋਲ

FULL

ਆਪਣੀ ਕਿਤਾਬ 'ਇੱਕ ਅੰਨੀ ਚੁੱਪ ਦੇ ਬੂਟ' ਵਿੱਚ, ਮਨਸ਼ਾ ਯਾਦ ਇੱਕ ਕਲਪਨਾ ਦੀ ਪੜਚੋਲ ਕਰ ਰਹੇ ਹਨ। ਉਹ ਇੱਕ ਕਾਲਪਨਿਕ ਦੁਨੀਆ ਬਾਰੇ ਲਿਖਦੇ ਹਨ, ਜਿੱਥੇ ਇੱਕ ਦਿਨ ਪਾਣੀ ਦੀ ਨਹੀਂ ਸਗੋਂ ਪੈਸਿਆਂ ਦੀ ਬਾਰਿਸ਼ ਹੁੰਦੀ ਹੈ। ਪੁਸਤਕ ਦੇ ਲੇਖਕ ਮੁਤਾਬਿਕ ਅਜਿਹੀ ਦੁਨੀਆ ਵਿੱਚ ਕੀ ਹੁੰਦਾ ਹੈ ਸੁਣੋ ਇਸ ਪੋਡਕਾਸਟ ਰਾਹੀਂ...

Aug 11, 20257 min

ਖ਼ਬਰਨਾਮਾ: ਐਮਪੀ ਗੈਰੇਥ ਵਾਰਡ ਨੇ ਨਿਊ ਸਾਊਥ ਵੇਲਜ਼ ਸੰਸਦ ਤੋਂ 'ਬਰਖਾਸਤਗੀ ਲਈ ਵੋਟਿੰਗ' ਤੋਂ ਪਹਿਲਾਂ ਹੀ ਦਿੱਤਾ ਅਸਤੀਫਾ

FULL

ਕਿਆਮਾ ਦੇ ਸੰਸਦ ਮੈਂਬਰ ਗੈਰੇਥ ਵਾਰਡ ਨੇ ਨਿਊ ਸਾਊਥ ਵੇਲਜ਼ ਸੰਸਦ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦੇ ਅਪਰਾਧਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸਦੇ ਚਲਦੇ ਉਨ੍ਹਾਂ ਨੂੰ ਸੰਸਦ ਤੋਂ ਹਟਾਉਣ ਲਈ ਨਿਊ ਸਾਊਥ ਵੇਲਜ਼ ਦੀ ਸੰਸਦ ਵਿੱਚ ਵੋਟਿੰਗ ਹੋਣੀ ਸੀ। ਇਸ ਵੋਟਿੰਗ ਪ੍ਰਕ੍ਰਿਆ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਇਹ ਅਤੇ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Aug 8, 20253 min

ਖਬਰਾਂ ਫਟਾਫੱਟ: ਕੁਇਨਜ਼ਲੈਂਡ ਦੇ ਇੱਕ ਤਿਹਾਈ ਸਕੂਲਾਂ ਦੀ ਹਾਲਤ ਖਸਤਾ, ਕਪਿਲ ਸ਼ਰਮਾ ਦੇ ਕੈਫੇ 'ਤੇ ਫਿਰ ਹਮਲਾ ਤੇ ਹੋਰ ਖਬਰਾਂ

FULL

ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਕੁਇਨਜ਼ਲੈਂਡ ਦੇ ਤਕਰੀਬਨ ਇੱਕ ਤਿਹਾਈ ਸਕੂਲਾਂ ਦੀ ਹਾਲਤ ਖਰਾਬ ਹੈ। ਸਿੱਖਿਆ ਵਿਭਾਗ ਦੀ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਬਾਰੇ ਵਿਆਪਕ ਸਮੀਖਿਆ ਰਿਪੋਰਟ ਅਨੁਸਾਰ, ਮੁਰੰਮਤ ਦੇ ਲੰਬੇ ਸਮੇਂ ਤੋਂ ਬਕਾਇਆ ਕੰਮਾਂ ਨੂੰ ਪੂਰਾ ਕਰਨ ਲਈ 441 ਮਿਲੀਅਨ ਡਾਲਰ ਦੀ ਲਾਗਤ ਆਵੇਗੀ। ਓਧਰ, ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਹੀਂ ਜਾਪ ਰਹੀਆਂ, ਕਿਉਂਕਿ ਕੈਨੇਡਾ ਵਿੱਚ ਉਨ੍ਹਾਂ ਦੇ ਕੈਫੇ, 'ਕੈਪਸ ਕੈਫੇ' 'ਤੇ ਵੀਰਵਾਰ ਨੂੰ ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਹਮਲਾ ਹੋਇਆ ਹੈ। ਇਸਤੋਂ ਇਲਾਵਾ ਇਸ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ...

Aug 8, 20254 min

ਆਸਟ੍ਰੇਲੀਆ ਵੀਜ਼ਾ ਲਈ ਅੰਗਰੇਜ਼ੀ ਟੈਸਟਾਂ 'ਚ ਵੱਡਾ ਬਦਲਾਅ, ਨਵੇਂ ਨਿਯਮ ਕੀ ਹਨ?

FULL

7 ਅਗਸਤ 2025 ਨੂੰ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਵੀਜ਼ਾ ਅਰਜ਼ੀਆਂ ਲਈ ਮੰਨਜ਼ੂਰਸ਼ੁਦਾ ਅੰਗਰੇਜ਼ੀ ਭਾਸ਼ਾ ਟੈਸਟਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਹ ਬਦਲਾਅ ਟੈਸਟਾਂ ਦੀਆਂ ਕਿਸਮਾਂ, ਸਕੋਰ ਦੀ ਲੋੜਾਂ ਅਤੇ ਫਾਰਮੈਟ ਉੱਤੇ ਅਸਰ ਪਾਉਂਦੇ ਹਨ। ਆਸਟ੍ਰੇਲੀਆ ਵਿੱਚ ਵੀਜ਼ਾ ਲਈ ਅਰਜ਼ੀ ਦੇਣ ਦੀ ਤਿਆਰੀ ਕਰ ਰਹੇ ਹਰ ਵਿਅਕਤੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਨਵੀਆਂ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਜਾਂ ਨਹੀਂ। ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂਸਲ ਦੇ ਨਾਲ। ਕੀ ਹਨ ਇਹ ਤਬਦੀਲੀਆਂ, ਜਾਨਣ ਲਈ ਸੁਣੋ ਇਹ ਪੌਡਕਾਸਟ...

Aug 7, 20257 min

ਖਬਰਨਾਮਾ: ਆਨ ਰੋਡ ਟੈਸਟਿੰਗ ਵਿੱਚ ਇਸ਼ਤਿਹਾਰੀ ਮਿਆਰਾਂ 'ਤੇ ਪੂਰੇ ਨਹੀਂ ਉੱਤਰੇ ਇਲੈਕਟ੍ਰਿਕ ਵਾਹਨ

FULL

ਆਨ ਰੋਡ ਟੈਸਟਿੰਗ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੇ ਕੁਝ ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਵਾਹਨ ਆਪਣੇ ਇਸ਼ਤਿਹਾਰੀ ਮਿਆਰਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ, ਅਤੇ ਇਹ ਵਾਅਦੇ ਨਾਲੋਂ ਕਾਫ਼ੀ ਜ਼ਿਆਦਾ ਬਿਜਲੀ ਦੀ ਖਪਤ ਕਰ ਰਹੇ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Aug 7, 20255 min

'A threat no one else sees': The daily, invisible burden of racism for First Nations Australians - SBS Examines: ਫਸਟ ਨੇਸ਼ਨਜ਼ ਆਸਟ੍ਰੇਲੀਅਨਜ਼ ਦੇ ਖਿਲਾਫ ਨਸਲਵਾਦ ਦੀ ਨਜ਼ਰਅੰਦਾਜ਼ੀ ਭਿਆਨਕ ਹੋ ਸਕਦੀ ਹੈ।

Indigenous Australians have experienced increased racism over the past decade. Young people and multicultural communities could help shift the narrative. - ਪਿਛਲੇ ਦਹਾਕੇ ਦੌਰਾਨ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨੇ ਨਸਲਵਾਦ ਦਾ ਵਧੇਰੇ ਅਨੁਭਵ ਕੀਤਾ ਹੈ। ਨੌਜਵਾਨ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਬਿਰਤਾਂਤ ਨੂੰ ਬਦਲਣ ਵਿੱਚ ਮਦਦ ਕਰ ਸਕਦੇ ਹਨ।

Aug 7, 20256 min

ਆਸਟ੍ਰੇਲੀਆ ਵਧਾਏਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ, 'ਖਰਚੇ ਪੂਰੇ ਕਰਨ ਲਈ ਸੰਘਰਸ਼ ਕਰ ਰਹੇ' ਨੌਜਵਾਨਾਂ ਨੂੰ ਮੁਕਾਬਲਾ ਵਧਣ ਦਾ ਖ਼ਦਸ਼ਾ

FULL

2026 ਤੋਂ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 295,000 ਤੱਕ ਵਧਾ ਦਿੱਤੀ ਜਾਵੇਗੀ। ਇਹ 2025 ਦੇ ਮੁਕਾਬਲੇ 25,000 ਸਥਾਨਾਂ ਦਾ ਵਾਧਾ ਹੈ। ਸਰਕਾਰ ਨੇ ਕਿਹਾ ਕਿ ਇਸਦਾ ਉੱਦੇਸ਼ "ਅੰਤਰਰਾਸ਼ਟਰੀ ਸਿੱਖਿਆ ਖੇਤਰ ਲਈ ਸਥਿਰਤਾ ਪ੍ਰਦਾਨ ਕਰਨਾ ਹੈ।" ਪਰ ਆਸਟ੍ਰੇਲੀਆ ਵਿੱਚ ਮੌਜੂਦ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਨੌਕਰੀਆਂ ਲੱਭਣ ਲਈ ਸੰਘਰਸ਼ ਕਰ ਰਹੇ ਹਨ।

Aug 7, 20259 min

ਮੁੱਕੇਬਾਜ਼ੀ ਵਿੱਚ ਉਭਰਦਾ ਸਿਤਾਰਾ ਇਸ਼ਮੀਤ ਕੌਰ - ਨੈਸ਼ਨਲ ਟਾਈਟਲ ਤੋਂ ਓਲੰਪਿਕ ਤੱਕ ਦੇ ਸੁਫਨੇ

FULL

ਕਲਾਸ 11 ਦੀ ਵਿਦਿਆਰਥਣ ਇਸ਼ਮੀਤ ਕੌਰ ਸੰਧੂ ਨੇ 16 ਸਾਲ ਦੀ ਉਮਰ ਵਿੱਚ ‘ਜੂਨੀਅਰ ਕਵੀਨ ਆਫ਼ ਦ ਰਿੰਗ’ ਬਣ ਕੇ ਆਪਣੇ ਬਾਕਸਿੰਗ ਸੁਪਨੇ ਨੂੰ ਹਕੀਕਤ ਬਣਾਉਣ ਦੀ ਠੋਸ ਸ਼ੁਰੂਆਤ ਕੀਤੀ ਹੈ। ਹਫ਼ਤੇ ਵਿੱਚ ਛੇ ਦਿਨ ਦੀ ਸਖ਼ਤ ਟਰੇਨਿੰਗ ਨਾਲ ਹੁਣ ਉਹ ਰਾਸ਼ਟਰੀ ਖਿਤਾਬ, ਕਾਮਨਵੈਲਥ ਗੇਮਜ਼ ਅਤੇ ਓਲੰਪਿਕ ਗੇਮਜ਼ ਵਰਗੇ ਅੰਤਰਰਾਸ਼ਟਰੀ ਮੰਚ ਲਈ ਤਿਆਰੀ ਕਰ ਰਹੀ ਹੈ।

Aug 7, 202512 min

ਕੀ ਤੁਸੀਂ ਖਰਚਿਆਂ ਕਰਕੇ ਦੰਦਾਂ ਦੀ ਜਾਂਚ ਟਾਲ ਰਹੇ ਹੋ?

FULL

ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਰ ਸਾਲ ਲਗਭਗ 1.5 ਮਿਲੀਅਨ ਬੱਚੇ ਪ੍ਰਦਾਨ ਕੀਤੀ ਜਾ ਰਹੀ ਦੰਦਾਂ ਦੀ ਦੇਖਭਾਲ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਡੈਂਟਲ ਹੈਲਥ ਹਫਤੇ ਵਿੱਚ, ਦੰਦਾਂ ਦੇ ਡਾਕਟਰ ਮਾਪਿਆਂ ਨੂੰ ਇਹ ਪਤਾ ਕਰਨ ਲਈ ਕਹਿ ਰਹੇ ਹਨ ਕਿ ਕੀ ਉਹ ਮੁਫ਼ਤ ਦੰਦਾਂ ਦੀ ਦੇਖਭਾਲ ਲਈ ਯੋਗ ਹਨ? ਮੈਲਬਰਨ ਵਿੱਚ ਇੱਕ ਡੈਂਟਿਸਟ ਵਜੋਂ ਕੰਮ ਕਰ ਰਹੇ ਡਾ. ਸੁਮੀਤ ਸਿੰਘ ਨਾਲ ਦੰਦਾ ਦੀ ਸਾਂਭ ਸੰਭਾਲ ਅਤੇ ਇਹਨਾਂ ਦੇ ਇਲਾਜ ਨਾਲ ਸਬੰਧਿਤ ਕਈ ਅਹਿਮ ਜਾਣਕਾਰੀਆਂ ਇਸ ਪੌਡਕਾਸਟ ਰਾਹੀਂ ਪ੍ਰਾਪਤ ਕਰੋ।

Aug 7, 20256 min

ਕੁਈਨਸਲੈਂਡ ਦੇ 50,000 ਤੋਂ ਵੱਧ ਅਧਿਆਪਕਾਂ ਨੇ ਕੀਤੀ ਹੜਤਾਲ, ਗਾਇਕ ਹਰਭਜਨ ਮਾਨ ਸੜਕ ਹਾਦਸੇ 'ਚੋਂ ਵਾਲ ਵਾਲ ਬਚੇ ‘ਤੇ ਹੋਰ ਖਬਰਾਂ

FULL

ਅੱਜ ਕੁਈਨਸਲੈਂਡ ਵਿੱਚ ਲੱਗਭੱਗ 50,000 ਅਧਿਆਪਕਾਂ ਨੇ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੰਮ ਛੱਡ ਕੇ ਹੜਤਾਲ ਕੀਤੀ ਜਿਸ ਨਾਲ 5 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਕਾਰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਪਰ ਉਹਨਾਂ ਨੂੰ ਕੋਈ ਵੱਡੀ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Aug 6, 20254 min

Who’s struggling more: Renters or Homeowners? - ਕੌਣ ਕਰ ਰਿਹਾ ਹੈ ਵਧੇਰੇ ਸੰਘਰਸ਼? ਕਿਰਾਏਦਾਰ ਜਾਂ ਮਕਾਨ ਮਾਲਕ?

FULL

While rental prices remain high and vacancy rates low, some homeowners say they’re struggling to find tenants—even after reducing rent. A new quarterly report highlights the ongoing pressure on renters, but experts suggest that, in the current climate, homeowners may be facing even tougher challenges. - ਤਾਜ਼ਾ ਰਿਪੋਰਟ ਮੁਤਾਬਕ ਘਰਾਂ ਦੇ ਕਿਰਾਏ ਅਜੇ ਵੀ ਵੱਧ ਹਨ ਤੇ ਕਿਰਾਏਦਾਰਾਂ ਲਈ ਘਰਾਂ ਦੀ ਘਾਟ ਹੈ। ਪਰ ਮੈਲਬਰਨ ਰਹਿੰਦੇ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਨੇ ਪਹਿਲੀ ਵਾਰ ਆਪਣਾ ਘਰ ਕਿਰਾਏ 'ਤੇ ਦਿੱਤਾ ਅਤੇ ਕਿਰਾਏਦਾਰ ਲੱਭਣਾ ਆਸਾਨ ਨਹੀਂ ਸੀ। 'ਕੈਪੀਟਲ ਐਂਡ ਕੋ ਰੀਅਲ ਅਸਟੇਟ' ਦੇ ਡਾਇਰੈਕਟਰ ਕਰਨ ਸਿੰਘ ਮੁਤਾਬਕ ਕਿਰਾਏਦਾਰਾਂ ਲਈ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਮਾਲਕਾਂ ਦੀ ਸਥਿਤੀ ਮੌਜੂਦਾ ਸਮੇਂ ਤੰਗ ਹੋ ਰਹੀ ਹੈ। ਤਾਜ਼ਾ 'ਡੋਮੇਨਜ਼ ਕੁਆਰਟਲੀ ਰਿਪੋਰਟ' ਮੁਤਾਬਕ ਦੇਸ਼ ਭਰ ਵਿੱਚ ਰੈਂਟਲ ਪ੍ਰਾਪਰਟੀਆਂ ਦੀ ਅਜੇ ਵੀ ਘਾਟ ਹੈ ਅਤੇ ਡਾਰਵਿਨ ਤੋਂ ਇਲਾਵਾ ਹੋਰ ਕਿਤੇ ਵੀ ਕਿਰਾਇਆਂ ਵਿੱਚ ਫਰਕ ਨਹੀਂ ਆਇਆ।

Aug 6, 202512 min

ਸਾਲਾਨਾ 25ਵੇਂ ਗਰਮਾ ਫੈਸਟੀਵਲ ਦਾ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਤੋਂ ਆਏ ਲੋਕਾਂ ਨੇ ਮਾਣਿਆ ਆਨੰਦ

FULL

ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਸਵਦੇਸ਼ੀ ਮਾਮਲਿਆਂ ਦੇ ਮੰਚ 25ਵੇਂ ਗਰਮਾ ਫੈਸਟੀਵਲ ਵਿੱਚ ਦੇਸ਼ ਭਰ ਦੇ ਲੋਕ ਗੁਮਾਤਜ਼ ਕੰਟਰੀ ਵਿੱਚ ਇਕੱਠੇ ਹੋਏ ਹਨ ਅਤੇ ਹਾਜ਼ਰ ਲੋਕਾਂ ਨੇ ਬਹੁ-ਸੱਭਿਆਚਾਰਕ ਆਸਟ੍ਰੇਲੀਆ ਵਿੱਚ ਸਮਝ ਅਤੇ ਮੇਲ-ਮਿਲਾਪ ਨੂੰ ਉਤਸ਼ਾਹਿਤ ਕਰਦੇ ਹੋਏ ਸਵਦੇਸ਼ੀ ਸੱਭਿਆਚਾਰ ਦਾ ਜਸ਼ਨ ਮਨਾਉਣ ਦੀ ਇਸ ਦੀ ਸ਼ਕਤੀ ਉੱਤੇ ਵਿਚਾਰ ਕੀਤਾ ਹੈ।

Aug 6, 20256 min

'A I' ਫੈਲਾ ਰਿਹਾ ਹੈ ਗੁਰਬਾਣੀ ਬਾਰੇ ਗਲਤ ਜਾਣਕਾਰੀ: ਸ਼੍ਰੋਮਣੀ ਕਮੇਟੀ

FULL

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦੇ ਕਥਿਤ ਇਲਜ਼ਾਮ ਲਗਾਉਂਦੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਗ਼ਲਤ ਜਾਣਕਾਰੀਆਂ ’ਤੇ ਰੋਕ ਲਗਾਉਣ ਲਈ ਕਿਹਾ ਹੈ। ਕੀ ਹੈ ਪੂਰਾ ਮਾਮਲਾ ਅਤੇ AI ਦੇ ਯੁੱਗ ਵਿੱਚ, ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਤੁਸੀਂ ਔਨਲਾਈਨ ਜੋ ਜਾਣਕਾਰੀ ਪ੍ਰਾਪਤ ਕਰ ਰਹੇ ਹੋ ਉਹ ਸਹੀ ਹੈ? ਪੂਰਾ ਮਾਮਲਾ ਜਾਨਣ ਲਈ ਅਤੇ ਮਾਹਰਾਂ ਦੀ ਸਲਾਹ ਸੁਣਨ ਲਈ ਇਹ ਪੌਡਕਾਸਟ ਸੁਣੋ...

Aug 6, 20256 min

For many Muslim women in Australia, Islamophobia feels inevitable - SBS Examines: ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਮੁਸਲਿਮ ਔਰਤਾਂ ਮੁਤਾਬਕ ਇਸਲਾਮੋਫੋਬੀਆ ਨਾਲ ਨਜਿੱਠਣਾ ਅਸੰਭਵ ਹੈ

“We're talking about thousands and thousands of incidents ... for many Muslim females who wear the headscarf, they feel that an incident of Islamophobia is what it means to be a Muslim here in Australia." - "ਅਸੀਂ ਹਜ਼ਾਰਾਂ ਘਟਨਾਵਾਂ ਬਾਰੇ ਗੱਲ ਕਰ ਰਹੇ ਹਾਂ... ਬਹੁਤ ਸਾਰੀਆਂ ਮੁਸਲਿਮ ਔਰਤਾਂ ਜੋ ਸਿਰ ਢੱਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਮੁਸਲਮਾਨ ਹੋਣ ਦਾ ਮਤਲਬ ਇਸਲਾਮੋਫੋਬੀਆ ਦੀ ਘਟਨਾ ਦਾ ਸ਼ਿਕਾਰ ਹੋਣਾ ਹੈ।"

Aug 6, 20256 min

ਨੈਪਲੈਨ ਨਤੀਜੇ: ਅਕਾਦਮਿਕ ਉਮੀਦਾਂ ’ਤੇ ਖਰੇ ਨਹੀਂ ਉਤਰੇ ਬਹੁਤੇ ਬੱਚੇ

FULL

ਆਸਟ੍ਰੇਲੀਆ ਭਰ ਵਿੱਚ ਨੈਪਲੈਨ ਭਾਵ ਕਿ ਨੈਸ਼ਨਲ ਅਸੈਸਮੈਂਟ ਪ੍ਰੋਗਰਾਮ-ਲਿਟਰੇਸੀ ਐਂਡ ਨਿਊਮੀਰੇਸੀ ਦੇ ਹਾਲ ਹੀ ਵਿੱਚ ਨਤੀਜੇ ਆਏ ਹਨ ਪਰ ਇਨ੍ਹਾਂ ਨਤੀਜਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਅੰਕੜੇ ਦੱਸਦੇ ਹਨ ਕਿ ਕਈ ਬੱਚੇ—ਖਾਸ ਕਰ ਕੇ ਪਿੱਛੜੇ ਪਿਛੋਕੜ ਤੋਂ ਆਏ ਹੋਏ-ਅਜੇ ਵੀ ਸਿਸਟਮ ਵਿੱਚੋਂ ਬਾਹਰ ਹੋ ਰਹੇ ਹਨ ਅਤੇ ਹਰ ਤਿੰਨ ਵਿੱਚੋਂ ਇੱਕ ਵਿਦਿਆਰਥੀ ਪੜ੍ਹਾਈ, ਗਣਿਤ ਅਤੇ ਲਿਖਣ ਵਿੱਚ ਅਕਾਦਮਿਕ ਉਮੀਦਾਂ ’ਤੇ ਪੂਰਾ ਨਹੀਂ ਉਤਰ ਰਿਹਾ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

Aug 6, 20255 min

ਪਾਕਿਸਤਾਨ ਡਾਇਰੀ: ਜ਼ੇਲੇਂਸਕੀ ਦਾ ਬਿਆਨ, ਪਾਕਿਸਤਾਨ ਤੋਂ ਆਏ 'ਕਿਰਾਏ ਦੇ ਲੜਾਕੂ' ਕਰ ਰਹੇ ਹਨ ਰੂਸੀ ਫੌਜ ਦਾ ਸਮਰਥਨ

FULL

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਫੌਜਾਂ ਨੂੰ ਹਾਲ ਹੀ ਵਿੱਚ ਦੇਸ਼ ਦੇ ਉੱਤਰ-ਪੂਰਬ ਵਿੱਚ ਪਾਕਿਸਤਾਨ, ਚੀਨ ਅਤੇ ਅਫਰੀਕੀ ਦੇਸ਼ਾਂ ਦੇ ਵਿਦੇਸ਼ੀ ਲੜਾਕਿਆਂ ਦਾ ਸਾਹਮਣਾ ਕਰਨਾ ਪਿਆ ਹੈ। ਜ਼ੇਲੇਂਸਕੀ ਦੇ ਅਨੁਸਾਰ, ਇਹ ਲੜਾਕੇ ਕਥਿਤ ਤੌਰ 'ਤੇ ਰੂਸੀ ਫੌਜਾਂ ਦਾ ਸਮਰਥਨ ਕਰ ਰਹੇ ਹਨ ਅਤੇ ਕਈ ਦੇਸ਼ਾਂ ਤੋਂ ਆਏ ਹਨ। ਇਸ ਬਾਰੇ ਵਿਸਥਾਰ ਨਾਲ ਜਾਨਣ ਅਤੇ ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..

Aug 6, 20257 min

ਖਬਰਨਾਮਾ: ਜਪਾਨ ਤਿਆਰ ਕਰੇਗਾ ਆਸਟ੍ਰੇਲੀਆ ਲਈ ਜੰਗੀ ਬੇੜੇ, ਸਿਰਾਜ ਨੇ ਦਿਵਾਈ ਭਾਰਤ ਨੂੰ ਰੋਮਾਂਚਕ ਜਿੱਤ ਤੇ ਹੋਰ ਖਬਰਾਂ

FULL

ਆਸਟ੍ਰੇਲੀਆ ਨੇ ਜਾਪਾਨ ਦੀ ਇਕ ਕੰਪਨੀ ਨਾਲ ਰਾਇਲ ਆਸਟ੍ਰੇਲੀਆਈ ਨੇਵੀ ਲਈ 10 ਅਰਬ ਡਾਲਰ ਮੁੱਲ ਦੇ ਜੰਗੀ ਜਹਾਜ਼ਾਂ ਦੇ ਬੇੜੇ ਦੇ ਨਿਰਮਾਣ ਲਈ ਇੱਕ ਨਵਾਂ ਸਮਝੌਤਾ ਕੀਤਾ ਹੈ। ਓਧਰ, ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਕੱਲ੍ਹ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਜ਼ਬਰਦਸਤ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..

Aug 5, 20254 min

ਔਰਤਾਂ ਮਾਂ ਬਣਨ ਦੀ ਜ਼ਿੰਮੇਵਾਰੀ ਦੇ ਨਾਲ ਆਪਣੇ ਕੰਮਕਾਜੀ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਕਿਸ ਤਰ੍ਹਾਂ ਸੰਤੁਲਨ ਬਣਾਉਣ ?

FULL

ਵੈਸਟਰਨ ਸਿਡਨੀ ਦੀਆਂ ਪਰਵਾਸੀ ਔਰਤਾਂ ਨੇ ‘ਥਰਾਵਿੰਗ ਇਨ ਬੋਥ ਵਰਲਡਜ਼’ ਨਾਮੀਂ ਪ੍ਰੋਗਰਾਮ ਵਿੱਚ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਕੇ ਪਰਵਾਰਿਕ ਅਤੇ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਣ ਉੱਤੇ ਚਰਚਾ ਕੀਤੀ। ਇਸ ਪ੍ਰੋਗਰਾਮ ਦੇ ਗੈਸਟ ਸਪੀਕਰ ਸੁਮੀਤ ਸਹਿਗਲ, ਪ੍ਰਬੰਧਕ ਸੋਨੀਆ ਕਲਸੀ ਅਤੇ ਹਰਮਨ ਫਾਊਂਡੇਸ਼ਨ ਵਲੋਂ ਸਮਰਥਨ ਕਰ ਰਹੇ ਹਰਿੰਦਰ ਕੌਰ ਨੇ ਇਸ ਵਿਸ਼ੇ ਬਾਰੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

Aug 5, 202521 min

ਪੰਜਾਬੀ ਡਾਇਰੀ - ਪੰਜਾਬ ਵਿੱਚ ਖੋਲੇ ਜਾਣਗੇ 200 ਨਵੇਂ ਆਮ ਆਦਮੀ ਕਲੀਨਿਕ: ਮੁੱਖ ਮੰਤਰੀ ਭਗਵੰਤ ਮਾਨ

FULL

ਪੰਜਾਬ ਦੇ ਮੁਖ ਮੰਤਰੀ ਨੇ ਸੂਬੇ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੋਲਣ ਦਾ ਐਲਾਨ ਕੀਤਾ ਹੈ। ਇਹਨਾਂ ਕਲਿਨਿਕਾਂ ਨੂੰ ਵਟਸਐਪ ਚੈਟਬੌਟ ਨਾਲ ਜੋੜਿਆ ਜਾਏਗਾ ਜਿਸ ਨਾਲ ਮਰੀਜ਼ਾਂ ਨੂੰ ਡਾਕਟਰ ਦੀ ਪਰਚੀ, ਟੈਸਟ ਰਿਪੋਰਟ ਅਤੇ ਹੋਰ ਜਾਣਕਾਰੀਆਂ ਅਸਾਨੀ ਨਾਲ ਮਿਲ ਸਕਣਗੀਆਂ। ਇਸ ਖਬਰ ਸਮੇਤ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਪੰਜਾਬੀ ਡਾਇਰੀ ਰਾਹੀਂ ਸੁਣੋ।

Aug 5, 20259 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

FULL

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਦੀ ਦੱਸ ਪਾਉਂਦੀ ਪੰਜਾਬੀ ਡਾਇਰੀ, ਇੱਕ ਮੁਲਾਕਾਤ ਪੰਜਾਬ ਤੋਂ ਆਸਟ੍ਰੇਲੀਆ ਆ ਕੇ ਫਲਾਇੰਗ ਅਫਸਰ ਬਨਣ ਵਾਲੇ ਕਮਲਪ੍ਰੀਤ ਸਿੰਘ ਨਾਲ ਅਤੇ ਨਾਲ ਹੀ ਇਸਲਾਮੋਫੋਬੀਆ ਉੱਤੇ ਇਕ ਰਿਪੋਰਟ ਸ਼ਾਮਿਲ ਹੈ। ਤੇ ਖਾਸ ਇੰਟਰਵਿਊਜ਼ ਤਹਿਤ ਜਾਣਾਂਗੇ ਕਿ ਕੀ ਹਨ ਭਾਰਤੀ ਮੂਲ ਦੀਆਂ ਮਾਵਾਂ ਵਿੱਚ ਵੱਧ ਰਹੀ ਜੈਸਟੇਸ਼ਨਲ ਸ਼ੂਗਰ ਦੇ ਕਾਰਨ ? ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

Aug 5, 202546 min

‘ਕਲੋਨ’ ਕਰਨ ਦੇ ਮਕਸਦ ਨਾਲ ਆਸਟ੍ਰੇਲੀਆ ਤੋਂ 3200 ਮੱਝਾਂ-ਗਾਵਾਂ ਨੂੰ ਆਪਣੇ ਵਤਨ ਲਿਜਾ ਰਿਹੈ ਇਹ ਪਾਕਿਸਤਾਨੀ ਪੰਜਾਬੀ

FULL

'ਆਸਟ੍ਰੇਲੀਅਨ ਗਾਵਾਂ-ਮੱਝਾਂ ਦੀ ਬਹੁਤ ਮੰਗ ਹੈ', ਇਹ ਕਹਿਣਾ ਹੈ ਪਾਕਿਸਤਾਨ ਦੇ ਨਈਮ ਸੁਖੇਰਾ ਦਾ ਜੋ ਲਹਿੰਦੇ ਪੰਜਾਬ 'ਚ ਡੇਅਰੀ ਖਿੱਤੇ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਤਹਿਤ ਅੱਜ ਕਲ ਆਸਟ੍ਰੇਲੀਆ ਪਸ਼ੂਆਂ ਦੀ ਦਰਾਮਦ ਕਰਨ ਮੈਲਬਰਨ ਆਏ ਹੋਏ ਹਨ ਅਤੇ 3200 ਆਸਟ੍ਰੇਲੀਅਨ ਗਾਵਾਂ-ਮੱਝਾਂ ਦੀ ਖੇਪ ਪਾਕਿਸਤਾਨ ਲੈਕੇ ਜਾ ਰਹੇ ਹਨ ਅਤੇ ਇੰਨ੍ਹਾ ਪਸ਼ੂਆਂ ਨੂੰ 'ਕਲੋਨ' ਕਰਨ ਦਾ ਟੀਚਾ ਰੱਖਦੇ ਹਨ।

Aug 4, 20256 min