
SBS Punjabi - ਐਸ ਬੀ ਐਸ ਪੰਜਾਬੀ
1,684 episodes — Page 27 of 34
ਪੰਜਾਬੀ ਡਾਇਸਪੋਰਾ: 29 ਸਤੰਬਰ ਤੋਂ ਖੁੱਲੇਗਾ ਨਿਊਜ਼ੀਲੈਂਡ ਦਾ 'ਪੇਰੈਂਟ ਬੂਸਟ ਵਿਜ਼ੀਟਰ ਵੀਜ਼ਾ'
FULL29 ਸਤੰਬਰ ਤੋਂ ਨਿਊਜ਼ੀਲੈਂਡ ਵਿੱਚ 'ਪੇਰੈਂਟ ਬੂਸਟ ਵਿਜ਼ੀਟਰ ਵੀਜ਼ਾ' ਦੀਆਂ ਅਰਜ਼ੀਆਂ ਸ਼ੁਰੂ ਹੋ ਜਾਣਗੀਆਂ। ਇਹ 10 ਸਾਲ ਦਾ ਵਿਜ਼ੀਟਰ ਵੀਜ਼ਾ ਹੁੰਦਾ ਹੈ ਜੋ ਨਿਊਜ਼ੀਲੈਂਡ ਦੇ ਪੀ.ਆਰ ਅਤੇ ਨਾਗਰਿਕਾਂ ਦੇ ਮਾਪਿਆਂ ਨੂੰ ਦਿੱਤਾ ਜਾਂਦਾ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
ਕੀ ਮੁੰਡੇ ਬਿਨ੍ਹਾਂ ਪਰਿਵਾਰ ਅਧੂਰਾ? ਆਸਟ੍ਰੇਲੀਆ ਦਾ ਭਾਰਤੀ ਭਾਈਚਾਰਾ ਕੁੜੀ ਹੋਣ ‘ਤੇ ਗਰਭਪਾਤ ਕਰਾਉਣ ‘ਚ ਸਭ ਤੋਂ ਅੱਗੇ
FULLਗਲੋਬਲ ਪਬਲਿਕ ਹੈਲਥ ਦੇ ਇੱਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਭਾਰਤੀ ਭਾਈਚਾਰੇ ਵੱਲੋਂ ਸਭ ਤੋਂ ਵੱਧ ਲਿੰਗ ਆਧਾਰਿਤ ਗਰਭਪਾਤ ਕਰਵਾਏ ਜਾ ਰਹੇ ਹਨ। ਐਸ ਬੀ ਐਸ ਪੰਜਾਬੀ ਨੂੰ ਕੁਝ ਮਾਵਾਂ ਨੇ ਦੱਸਿਆ ਕਿ ਉਹਨਾਂ ‘ਤੇ ਸਮਾਜ ਵੱਲੋਂ ਮੁੰਡਾ ਜੰਮਣ ਲਈ ਦਬਾਅ ਪਾਇਆ ਜਾਂਦਾ ਹੈ। ਡਾ. ਰਾਬੀਆ ਸ਼ੇਖ ਮੁਤਾਬਕ ਕੁਝ ਮਰੀਜ਼ ਸਿਹਤਮੰਦ ਹੋਣ ਦੇ ਬਾਵਜੂਦ ਵੀ ਆਈ.ਵੀ.ਐਫ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਕਿਸੇ ਤਰੀਕੇ ਉਹ ਮੁੰਡੇ ਦਾ ਭਰੂਣ ਚੁਣ ਸਕਣ।
Australia keeps permanent migration number steady at 185,000: How could it affect your PR plans? - ਐਕਸਪਲੇਨਰ: ਆਸਟ੍ਰੇਲੀਆ ਦਾ ਸਥਾਈ ਪ੍ਰਵਾਸ 1,85,000 ਉੱਤੇ ਸਥਿਰ: ਕਿਸਦੇ ਲਈ ਸੌਖੀ ਤੇ ਕਿਸਦੇ ਲਈ ਔਖੀ ਹੋਈ ਪੀ.ਆਰ?
FULLTwo days after the nationwide protests against mass migration, the Federal government has announced that it will not change the number of permanent migration numbers. A total of 185,000 permanent visas will be available in 2025-26, same as 2024-25. For those hoping to secure Australian permanent residency, what does this mean? - ਆਸਟ੍ਰੇਲੀਆ ਨੇ ਵਿੱਤੀ ਸਾਲ 2025-26 ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸਥਾਈ ਪ੍ਰਵਾਸ ਦੀ ਹੱਦ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਵਿੱਚ ਆਸਟ੍ਰੇਲੀਆ ਕੁੱਲ 185,000 ਸਥਾਈ ਵੀਜ਼ੇ (P.R.) ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਸਥਾਈ ਪ੍ਰਵਾਸ ਵਿੱਚ ਹੁਨਰਮੰਦ (skilled migration), ਪਰਿਵਾਰਕ (family sponsored) ਅਤੇ ਮਾਨਵਤਾਵਾਦੀ (humanitarian) ਵੀਜ਼ੇ ਸ਼ਾਮਲ ਹਨ। ਪੀ ਆਰ ਦੀ ਉਡੀਕ ਕਰਨ ਵਾਲੇ ਲੋਕਾਂ ਉੱਤੇ ਇਸ ਫੈਸਲੇ ਦਾ ਕੀ ਅਸਰ ਪੈ ਸਕਦਾ ਹੈ, ਜਾਨਣ ਲਈ ਸੁਣੋ ਇਹ ਪੌਡਕਾਸਟ...
ਐਕਸਪਲੇਨਰ: ਗੁੱਸੇ ਨਾਲ ਭਰੇ ਕਿਸਾਨਾਂ ਨੇ ਕਿਉਂ ਐਂਥਨੀ ਐਲਬਨੀਜ਼ੀ ਦਾ ਟ੍ਰੈਕਟਰਾਂ ‘ਤੇ ਕੀਤਾ ਪਿੱਛਾ?
FULLਵਿਕਟੋਰੀਆ ਦੇ ਪੇਂਡੂ ਖੇਤਰ ਬੈਲਾਰੈਟ ਵਿੱਚ ਸਾਲਾਨਾ ਬੁਸ਼ ਸਮਿੱਟ ਦੌਰਾਨ ਨਾਰਾਜ਼ ਕਿਸਾਨਾਂ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਕਾਫਲੇ ਦਾ ਟ੍ਰੈਕਟਰਾਂ ਨਾਲ ਪਿੱਛਾ ਕੀਤਾ ਅਤੇ ਵਿਕਟੋਰੀਅਨ ਪ੍ਰੀਮੀਅਰ ਜੈਸਿੰਟਾ ਐਲਨ ਦਾ ਵੀ ਰਾਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਰੋਕਿਆ। ਇਹ ਵਿਰੋਧ ਮੁੱਖ ਤੌਰ 'ਤੇ ਨਵੇਂ ਊਰਜਾ ਪ੍ਰੋਜੈਕਟਾਂ ਅਤੇ ਵਿਕਟੋਰੀਆ ਦੀ ਐਮਰਜੈਂਸੀ ਸਰਵਿਸਿਜ਼ ਲੇਵੀ ਦੇ ਖ਼ਿਲਾਫ ਸੀ। ਕਿਸਾਨਾਂ ਦਾ ਦਾਅਵਾ ਹੈ ਕਿ ਇਹ ਮੁੱਦਾ ਸਿਰਫ਼ ਪੈਸੇ ਦਾ ਨਹੀਂ, ਸਗੋਂ ਜ਼ਮੀਨ ਅਤੇ ਵਾਤਾਵਰਣ ਨਾਲ ਜੁੜੇ ਜਜ਼ਬਾਤਾਂ ਦਾ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਰਿਪੋਰਟ...
ਖ਼ਬਰਨਾਮਾ: ਭਾਰਤੀ ਪ੍ਰਵਾਸੀਆਂ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਜੈਸਿੰਟਾ ਪ੍ਰਾਈਸ ਦਾ ਯੂ-ਟਰਨ
FULLਭਾਰਤੀ ਪ੍ਰਵਾਸੀਆਂ ਨੂੰ ਲੇਬਰ ਸਰਕਾਰ ਦਾ ਵੋਟ ਬੈਂਕ ਦੱਸਣ ਵਾਲੇ ਬਿਆਨ ਨੂੰ ਲੈ ਕੇ ਸ਼ੈਡੋਅ ਮੰਤਰੀ ਜੈਸਿੰਟਾ ਪ੍ਰਾਈਸ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਹਨਾਂ ਆਪਣੇ ਸ਼ਬਦਾਂ ਦਾ ਦੋਸ਼ ਸਵਾਲ ਪੁੱਛਣ ਵਾਲੇ ਪੱਤਰਕਾਰ 'ਤੇ ਮੜ੍ਹਦਿਆਂ ਕਿਹਾ ਕਿ ਉਹਨਾਂ ਨੂੰ ਪੱਤਰਕਾਰ ਵੱਲੋਂ ਅਜਿਹੇ ਸ਼ਬਦਾਂ ਦੀ ਚੋਣ ਕਰਨ ਲਈ ਉਕਸਾਇਆ ਗਿਆ ਸੀ। ਇਹ ਅਤੇ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...

'It's a fraught experience just going out in public': The everyday toll of transphobia - SBS Examines: 'ਜਨਤਕ ਤੌਰ 'ਤੇ ਬਾਹਰ ਜਾਣਾ ਇੱਕ ਔਖਾ ਅਨੁਭਵ ਹੈ': ਟ੍ਰਾਂਸਫੋਬੀਆ ਦੀ ਰੋਜ਼ ਦੀ ਕਹਾਣੀ
Transgender people represent a small minority in our population, and while their visibility has increased, they've been the focus of charged legislative debates and online hate. - ਸਾਡੀ ਆਬਾਦੀ ਵਿੱਚ ਟਰਾਂਸਜੈਂਡਰ ਲੋਕ ਇੱਕ ਛੋਟੀ ਜਿਹੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਦੇ ਹਨ। ਹਾਲਾਂਕਿ ਉਨ੍ਹਾਂ ਦੀ ਦਿੱਖ ਵਧੀ ਹੈ ਪਰ ਅਸਲ 'ਚ ਉਹ ਭਾਰੀ ਵਿਧਾਨਕ ਬਹਿਸਾਂ ਅਤੇ ਔਨਲਾਈਨ ਨਫ਼ਰਤ ਦਾ ਕੇਂਦਰ ਰਹੇ ਹਨ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
FULLਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜਦੇ ਅਤੇ ਲਹਿੰਦੇ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਅਪਡੇਟ ਹੈ। ਇਸਤੋਂ ਇਲਾਵਾ ਆਸਟ੍ਰੇਲੀਆ 'ਚ ਬੰਦੂਕ ਰੱਖਣ ਦੇ ਲਾਈਸੈਂਸ ਬਾਰੇ ਚਰਚਾ ਕੀਤੀ ਗਈ ਹੈ ਕਿ ਕਿਹੜੇ ਹਾਲਾਤਾਂ 'ਚ ਕੋਈ ਹਥਿਆਰ ਰੱਖ ਸਕਦਾ ਹੈ। ਅੱਜ ਦੇ ਇੰਟਰਵਿਊ ਸੈਗਮੈਂਟ 'ਚ ਆਪਣੀ ਪਹਿਲੀ ਫਿਲਮ ਲੈ ਕੇ ਆਏ ਡੈਬਿਊ ਡਾਇਰੈਕਟਰ ਰੂਪਨ ਬਲ ਨਾਲ ਗੱਲਬਾਤ ਕੀਤੀ ਗਈ ਹੈ। ਇਸਦੇ ਨਾਲ ਹੀ ਇੱਕ ਐਪੀਸੋਡ ਜਿਸ ਵਿੱਚ ਜਬਰੀ ਵਿਆਹ ਅਤੇ ਇਸਦੇ ਪ੍ਰਭਾਵਾਂ ਬਾਰੇ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਸਭ ਕੁੱਝ ਸੁਣੋ ਇਸ ਪੂਰੇ ਰੇਡੀਓ ਪ੍ਰੋਗਰਾਮ ਵਿੱਚ।
ਭਾਰਤੀ ਮੂਲ ਦੇ ਸਾਇੰਟਿਸਟ ਐਸ.ਪੀ. ਸਿੰਘ ਆਸਟ੍ਰੇਲੀਆ ਦੇ 'ਫ਼ੂਡ ਸੇਫ਼ਟੀ ਐਵਾਰਡ' ਨਾਲ ਸਨਮਾਨਿਤ
FULLਪ੍ਰਵਾਸੀ ਭਾਰਤੀ ਡਾ. ਸੁਖਵਿੰਦਰ ਪਾਲ ਸਿੰਘ ਉਰਫ਼ ਐਸ.ਪੀ. ਸਿੰਘ ਨੂੰ 'Food Safety Award 2025' ਨਾਲ ਸਨਮਾਨਿਤ ਕੀਤਾ ਗਿਆ ਹੈ। ਐਸ ਬੀ ਐਸ ਪੰਜਾਬੀ ਨਾਲ ਆਪਣੀ ਗੱਲਬਾਤ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੇਤੀ ਦੇ ਕਿੱਤੇ ਦੇ ਨਾਲ ਏਨਾ ਜ਼ਿਆਦਾ ਪਿਆਰ ਹੈ ਕਿ ਉਹ ਆਸਟ੍ਰੇਲੀਆ ਵਿੱਚ ਰਿਸਰਚ ਕਰਨ ਤੋਂ ਬਾਅਦ ਭਾਰਤੀ ਕਿਸਾਨਾਂ ਨਾਲ ਕੰਮ ਕਰਨ ਲਈ ਭਾਰਤ ਪਰਤ ਗਏ ਸਨ, ਪਰ ਫਿਰ ਉਹ ਦੁਬਾਰਾ ਆਸਟ੍ਰੇਲੀਆ ਕਿਉਂ ਆਏ? ਇਸ ਪੌਡਕਾਸਟ ਰਾਹੀਂ ਸੁਣੋ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ...
ਖ਼ਬਰਨਾਮਾ: ਕੁਈਨਜ਼ਲੈਂਡ ਦੀ ਉਬਰ ਡਰਾਈਵਰ 'ਤੇ ਕਈ ਵਾਰ ਚਾਕੂ ਨਾਲ ਹਮਲਾ, ਹਾਲਤ ਗੰਭੀਰ
FULLਕੁਈਨਜ਼ਲੈਂਡ ਦੀ ਇੱਕ ਉਬਰ ਡਰਾਈਵਰ ਆਪਣੀ ਜ਼ਿੰਦਗੀ ਲਈ ਸੰਘਰਸ਼ ਲੜ ਰਹੀ ਹੈ ਜਦੋਂ ਇੱਕ ਯਾਤਰੀ ਨਾਲ ਝਗੜੇ ਦੌਰਾਨ ਉਸ ਨੂੰ ਕਥਿਤ ਤੌਰ 'ਤੇਕਈ ਵਾਰ ਚਾਕੂ ਮਾਰਿਆ ਗਿਆ। ਇਹ ਘਟਨਾ ਬੁੱਧਵਾਰ ਸਵੇਰੇ ਲਗਭਗ 1:25 ਦੇ ਕਰੀਬ ਵੈਸਟਫੀਲਡ ਕੂਮੇਰਾ ਵਿਖੇ ਵਾਪਰੀ। 32 ਸਾਲਾਂ ਦੀ ਡਰਾਈਵਰ, ਜਿਸਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ, ਇਸਦੇ ਚਿਹਰੇ, ਗਲੇ ਅਤੇ ਰੀੜ੍ਹ ਦੀ ਹੱਡੀ ‘ਤੇ ਕਈ ਜ਼ਖ਼ਮ ਹੋਏ ਹਨ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਆਸਟ੍ਰੇਲੀਅਨ, ਕੌਮਾਂਤਰੀ ਅਤੇ ਪੰਜਾਬ ਤੋਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਐਕਸਪਲੇਨਰ: ਜਾਣੋ ਕਿ ਆਸਟ੍ਰੇਲੀਆ 'ਚ ਕੌਣ ਬੰਦੂਕ ਰੱਖ ਸਕਦਾ ਹੈ?
FULLਵਿਕਟੋਰੀਆ ਦੇ ਪੇਂਡੂ ਇਲਾਕੇ 'ਚ ਦੋ ਪੁਲਿਸ ਅਧਿਕਾਰੀਆਂ ਦੀ ਮੌਤ ਤੋਂ ਬਾਅਦ ਬੰਦੂਕ ਰੱਖਣ ਦੇ ਲਾਈਸੈਂਸ ਦੇ ਮਾਪਦੰਡਾਂ ਨੂੰ ਲੈ ਕੇ ਨਵੇਂ ਸਵਾਲਾਂ ਨੇ ਚਰਚਾ ਛੇੜ ਦਿੱਤੀ ਹੈ। ਅੰਕੜਿਆਂ ਮੁਤਾਬਿਕ ਆਸਟ੍ਰੇਲੀਆ ਵਿੱਚ ਰਜਿਸਟੱਰਡ ਹਥਿਆਰਾਂ ਦੀ ਗਿਣਤੀ ਪਿੱਛਲੇ ਕੁੱਝ ਸਾਲਾਂ ਵਿੱਚ ਕਾਫੀ ਵਧੀ ਹੈ। ਇਸ ਪੌਡਕਾਸਟ ਰਾਹੀਂ ਜਾਣੋ ਕਿ ਆਸਟ੍ਰੇਲੀਆ 'ਚ ਕੌਣ ਕਿੰਨ੍ਹਾਂ ਹਾਲਾਤਾਂ ਵਿੱਚ ਹਥਿਆਰ ਰੱਖ ਸਕਦਾ ਹੈ।
ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੀ ਸਹਾਇਤਾ ਲਈ ਮੈਦਾਨ 'ਚ ਨਿੱਤਰੀਆਂ ਆਸਟ੍ਰੇਲੀਆ ਦੀਆਂ ਸਿੱਖ ਸੰਸਥਾਵਾਂ
FULLਹੜ੍ਹਾਂ ਦੀ ਮਾਰ ਕਾਰਨ ਜਲਥਲ ਹੋਏ ਪੰਜਾਬ ਦੇ ਲੋਕਾਂ ਦੀ ਮਦਦ ਲਈ ਆਸਟ੍ਰੇਲੀਆ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੀ ਮਦਦ ਦੇ ਹੱਥ ਵਧਾਏ ਹਨ। ਆਸਟ੍ਰੇਲੀਅਨ ਸਿੱਖ ਸੁਪੋਟ, ਯੂਨਾਇਟਿਡ ਸਿੱਖਸ ਅਤੇ ਖਾਲਸਾ ਏਡ ਦੇ ਨੁਮਾਇੰਦਿਆਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜੰਗੀ ਪੱਧਰ ’ਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਸੇਵਾ ਕਾਰਜਾਂ ਵਿੱਚ ਲੱਗੀਆਂ ਜਥੇਬੰਦੀਆਂ ਮੁਤਾਬਿਕ ਹੜ੍ਹਾਂ ਦੇ ਸ਼ਿਕਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਦਵਾਈਆਂ ਅਤੇ ਹੋਰ ਜ਼ਰੂਰਤ ਦਾ ਸਾਮਾਨ ਮੁਹੱਈਆ ਵੀ ਕਰਵਾਇਆ ਜਾ ਰਿਹਾ ਹੈ।
ਪਾਕਿਸਤਾਨ ਡਾਇਰੀ: ਲਹਿੰਦੇ ਪੰਜਾਬ 'ਚ ਹੜ੍ਹਾਂ ਕਾਰਨ 20 ਲੱਖ ਲੋਕ ਬੇਘਰ, 2200 ਤੋਂ ਵੱਧ ਪਿੰਡ ਉੱਜੜੇ
FULLਕਈ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹਾਂ ਨੇ ਪਾਕਿਸਤਾਨ ਦੇ ਪੰਜਾਬ ਭਰ ਵਿੱਚ ਪਰਿਵਾਰਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਆਪਣੇ ਘਰ, ਫਸਲਾਂ ਅਤੇ ਪਸ਼ੂਆਂ ਨੂੰ ਗੁਆ ਦਿੱਤਾ ਹੈ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਹੈ ਕਿ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ 2,000 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਲਗਭਗ 7,60,000 ਲੋਕਾਂ ਅਤੇ 5,16,000 ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ, ਜਦਕਿ ਇੱਕ ਹਫ਼ਤੇ ਤੋਂ ਘੱਟ ਸਮੇਂ ਵਿੱਚ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਖ਼ਬਰਨਾਮਾ: ਸਰਕਾਰ ਸਥਾਈ ਪਰਵਾਸ ਦਰ ਵਿੱਚ ਨਹੀਂ ਕਰੇਗੀ ਕਟੌਤੀ, ਜੈਸਿੰਟਾ ਦੀ ਪ੍ਰੈਸ ਕਾਨਫਰੰਸ 'ਚ ਨਿਓ-ਨਾਜ਼ੀ ਨੇਤਾ ਦਾ ਹੰਗਾਮਾ
FULLਆਸਟ੍ਰੇਲੀਆ ਵਿੱਚ ਸਥਾਈ ਪਰਵਾਸ ਪ੍ਰੋਗਰਾਮ ਰਾਹੀਂ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਸਰਕਾਰ ਨੇ ਆਪਣੀ ਸਾਲਾਨਾ ਸੀਮਾ 185,000 ਲੋਕਾਂ 'ਤੇ ਬਰਕਰਾਰ ਰੱਖੀ ਹੈ। ਇਸਤੋਂ ਇਲਾਵਾ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੂੰ ਪੱਛਮੀ ਮੈਲਬੋਰਨ ਦੇ ਇੱਕ ਪਾਰਕ ਵਿੱਚ ਨਿਓ-ਨਾਜ਼ੀ ਨੇਤਾ ਥੌਮਸ ਸੀਵੈੱਲ ਵੱਲੋਂ ਹੰਗਾਮਾ ਕਰਨ ਤੋਂ ਬਾਅਦ ਆਪਣੀ ਪ੍ਰੈਸ ਕਾਨਫਰੰਸ ਨੂੰ ਅਧੂਰਾ ਛੱਡਣਾ ਪਿਆ ਹੈ। ਸੀਵੈੱਲ ਉਸ ਵੱਡੇ ਸਮੂਹ ਦਾ ਹਿੱਸਾ ਸੀ ਜਿਸ ਨੇ ਐਤਵਾਰ ਰੈਲੀ ਤੋਂ ਬਾਅਦ ਸ਼ਹਿਰ ਵਿੱਚ ਇੱਕ ਮਹੱਤਵਪੂਰਨ ਆਦਿਵਾਸੀ ਇਕੱਠ ਸਥਾਨ 'ਤੇ ਹਮਲਾ ਕੀਤਾ ਸੀ। ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਪੰਜਾਬੀ ਡਾਇਰੀ: 1300 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ, 26 ਲੋਕਾਂ ਦੀ ਗਈ ਜਾਨ
FULLਪੰਜਾਬ ਵਿੱਚ ਪਾਣੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ’ਚ ਆਏ ਕੁਦਰਤੀ ਹੜ੍ਹਾਂ ਕਾਰਨ ਲੋਕਾਂ ਦੇ ਮਾਲੀ ਨੁਕਸਾਨ ਦੇ ਨਾਲ-ਨਾਲ ਜਾਨੀ ਨੁਕਸਾਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹੜ੍ਹਾਂ ਕਾਰਨ ਸੂਬੇ ਵਿੱਚ 31 ਅਗਸਤ ਤੱਕ 26 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਰਾਵੀ ਅਤੇ ਬਿਆਸ ਦਰਿਆਵਾਂ ਕਾਰਨ ਸਰਹੱਦੀ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਦਰਿਆਈ ਪਾਣੀ ਦੀ ਸਭ ਤੋਂ ਵੱਧ ਮਾਰ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਪਈ ਹੈ। ਇਨ੍ਹਾਂ ਹੜ੍ਹਾਂ ਨੇ 1988 ਦੇ ਹੜ੍ਹਾਂ ਤੋਂ ਵੀ ਵੱਧ ਨੁਕਸਾਨ ਕੀਤਾ ਹੈ ਅਤੇ ਇਸ ਵੇਲੇ ਪੰਜਾਬ ਦੇ 1300 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦੇ ਹੱਕ ਅਤੇ ਖਿਲਾਫ਼ ਰੈਲੀਆਂ ਦੌਰਾਨ ਪ੍ਰਦਰਸ਼ਨਕਾਰੀਆਂ ਵਿੱਚ ਝੜਪਾਂ, ਆਗੂਆਂ ਵੱਲੋਂ ਸਦਭਾਵਨਾ ਦੀ ਅਪੀਲ
FULLਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਜ਼ਾਰਾਂ ਲੋਕਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ 'ਮਾਰਚ ਫ਼ਾਰ ਆਸਟ੍ਰੇਲੀਆ' ਵਿੱਚ ਹਿੱਸਾ ਲਿਆ ਹੈ। ਇੰਨ੍ਹਾ ਰੈਲੀਆਂ ਦੇ ਪ੍ਰਬੰਧਕਾਂ ਨੇ "ਜਨਤਕ ਪ੍ਰਵਾਸ" ਦੀ ਸਰਕਾਰੀ ਨੀਤੀ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਰੈਲੀ ਦੇ ਵਿਰੋਧ ਵਿੱਚ ਪ੍ਰਵਾਸੀਆਂ ਨੇ ਵੀ ਇੱਕ ਪ੍ਰਦਰਸ਼ਨੀ ਕੀਤੀ ਸੀ। ਮੈਲਬੌਰਨ ਵਿੱਚ ਦੋਹਾਂ ਗੁੱਟਾਂ ਵਿਚਕਾਰ ਹਿੰਸਕ ਝੜਪਾਂ ਹੋਈਆਂ। ਸਿਆਸਤਦਾਨਾਂ ਨੇ ਸਦਭਾਵਨਾ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਸਾ ਅਤੇ ਨਸਲਵਾਦ ਲਈ ਆਸਟ੍ਰੇਲੀਆ ਵਿੱਚ ਕੋਈ ਥਾਂ ਨਹੀਂ ਹੈ।
ਖ਼ਬਰਨਾਮਾ : ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਨੂੰ ਸਰਕਾਰ ਨੇ ਦੱਸਿਆ ‘ਨਸਲਵਾਦੀ’
FULLਐਤਵਾਰ (31 ਅਗਸਤ) ਨੂੰ ਹੋਈਆਂ ਦੇਸ਼ ਵਿਆਪੀ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ, ਜਿਨ੍ਹਾਂ ਕਾਰਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਕੁਝ ਹਿੰਸਕ ਝੜਪਾਂ ਹੋਈਆਂ ਹਨ, ਉਨ੍ਹਾਂ ਨੂੰ ਸਰਕਾਰ ਨੇ ‘ਨਸਲਵਾਦੀ’ ਅਤੇ ‘ਨੀਓ-ਨਾਜ਼ੀ ਧੋਖਾਧੜੀ’ ਕਰਾਰ ਦਿੱਤਾ ਹੈ। ਪੁਲਿਸ ਨੇ ਇਕੱਲੇ ਮੈਲਬਰਨ ਵਿੱਚ 6 ਲੋਕਾਂ ਦੀ ਗ੍ਰਿਫ਼ਤਾਰੀ ਅਤੇ 2 ਅਧਿਕਾਰੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਓਧਰ ਸਿਡਨੀ ਅਤੇ ਐਡੀਲੇਡ ਵਿੱਚ ਵੀ 3-3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਪਰਥ ਵਿੱਚ 3 ਲੋਕਾਂ ’ਤੇ ਹਿੰਸਾ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਅਤੇ ਹੋਰਨਾਂ ਖਬਰਾਂ ਲਈ ਸੁਣੋ ਅੱਜ ਦਾ ਖ਼ਬਰਨਾਮਾ...
ਕਲਾ ਅਤੇ ਕਹਾਣੀਆਂ: ਪਾਕਿਸਤਾਨੀ ਫ਼ਨਕਾਰ ਅਲਾਹ ਦਿੱਤਾ ਲੂਨੇਵਾਲਾ ਦੀ ਕਹਾਣੀ
FULLਪਾਕਿਸਤਾਨ ਦੇ ਪੰਜਾਬ ਵਿੱਚ ਜਨਮੇ, ਅੱਲ੍ਹਾ ਦਿੱਤਾ ਨੇ ਆਪਣੇ ਪਿੰਡ, ਲੂਨੇਵਾਲਾ ਦਾ ਨਾਮ ਆਪਣੇ ਨਾਮ ਨਾਲ ਜੋੜਿਆ, ਉਨ੍ਹਾਂ ਨੇ ਇੰਨੀ ਪ੍ਰਸਿੱਧੀ ਪ੍ਰਾਪਤ ਕੀਤੀ ਕਿ ਉਨ੍ਹਾਂ ਦਾ ਪਿੰਡ ਹੁਣ ਉਨ੍ਹਾਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਉਹ ਬਚਪਨ ਤੋਂ ਹੀ ਗਾਉਂਦੇ ਸੀ। ਉਨ੍ਹਾਂ ਦੇ ਅਧਿਆਪਕਾਂ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਦਾ ਪਹਿਲਾ ਪੇਸ਼ੇਵਰ ਐਲਬਮ ਇੱਕ ਹਿੱਟ ਰਿਹਾ, ਅਤੇ ਉਸਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਪੌਡਕਾਸਟ ਰਾਹੀਂ ਜਾਣੋ ਉਨ੍ਹਾਂ ਦੀ ਕਹਾਣੀ....
ਖ਼ਬਰਾਂ ਫਟਾਫੱਟ: ਦੋ ਪੁਲਿਸ ਅਫਸਰਾਂ ਦੇ ਕਤਲ ਦਾ ਕਥਿਤ ਦੋਸ਼ੀ ਅਜੇ ਵੀ ਫਰਾਰ, ਬ੍ਰਿਟਨੀ ਹਿਗਿੰਸ ਮਾਣਹਾਨੀ ਕੇਸ ਹਾਰੀ ਤੇ ਹੋਰ ਖ਼ਬਰਾਂ
FULL56 ਸਾਲਾਂ ਡੇਜ਼ੀ ਫ੍ਰੀਮੈਨ ਦੀ ਤਲਾਸ਼ ਚੌਥੇ ਦਿਨ ਵੀ ਜਾਰੀ ਹੈ ਅਤੇ ਜਾਂਚ ਅਜੇ ਵੀ ਚੱਲ ਰਹੀ ਹੈ। ਫਰੀਮੈਨ ਮੰਗਲਵਾਰ 26 ਅਗਸਤ ਨੂੰ ਰਾਜ ਦੇ ਉੱਤਰ-ਪੂਰਬ ਵਿੱਚ ਪੋਰੇਪੁੰਕਾਹ ਨੇੜੇ ਜੰਗਲ ਵਿੱਚ ਫਰਾਰ ਹੋ ਗਿਆ ਸੀ, ਉਸ 'ਤੇ ਦੋਸ਼ ਹੈ ਕਿ ਉਸਨੇ ਕਥਿਤ ਤੌਰ 'ਤੇ ਦੋ ਪੁਲਿਸ ਅਫਸਰਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਹੈ। ਓਧਰ, ਬ੍ਰਿਟਨੀ ਹਿਗਿੰਸ ਆਪਣੀ ਸਾਬਕਾ ਬੌਸ ਲਿੰਡਾ ਰੇਨੌਲਡਜ਼ ਖ਼ਿਲਾਫ਼ ਉੱਚ-ਪੱਧਰੀ ਮਾਣਹਾਨੀ ਮਾਮਲੇ ਵਿੱਚ ਹਾਰ ਗਈ ਹੈ। ਇਸਤੋਂ ਇਲਾਵਾ ਭਾਰਤ ਦੇ ਨਵੇਂ ਆਨਲਾਈਨ ਗੇਮਿੰਗ ਬਿੱਲ ਨੂੰ ਪਹਿਲੀ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਕਿਹੜੀਆਂ ਹਨ ਇਸ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ...
ਖ਼ਬਰਨਾਮਾ: ਚੰਦਰਮਾ 'ਤੇ ਮਿਸ਼ਨ ਲਈ ਆਸਟ੍ਰੇਲੀਆ ਭੇਜੇਗਾ ਆਪਣਾ ਪਹਿਲਾ 'ਮੂਨ ਰੋਵਰ'
FULLਆਸਟ੍ਰੇਲੀਆ ਦੀ ਪੁਲਾੜ (ਸਪੇਸ) ਏਜੰਸੀ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦਾ ਪਹਿਲਾ 'ਮੂਨ ਰੋਵਰ' ਇਸ ਦਹਾਕੇ ਦੇ ਅੰਤ ਤੱਕ ਚੰਦਰਮਾ 'ਤੇ ਇੱਕ ਮਿਸ਼ਨ ਲਈ ਜਾਵੇਗਾ। ਇਹ 'Roo-Ver' 14 ਦਿਨਾਂ ਲਈ ਚੰਦਰਮਾ ਉੱਤੇ ਜਾ ਕੇ ਕੰਮ ਕਰੇਗਾ। ਇਸ ਨੂੰ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨ ਅਤੇ ਹੋਰ ਪੁਲਾੜ ਖੋਜ ਦਾ ਸਮਰਥਨ ਕਰਨ ਲਈ ਡੇਟਾ ਇਕੱਠਾ ਕਰਨ ਦਾ ਕੰਮ ਸੌਂਪਿਆ ਜਾਵੇਗਾ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ.....
ਫਲੋਰਿਡਾ ਟਰੱਕ ਹਾਦਸਾ: ਟਰੱਕ ਡਰਾਇਵਰ ਹਰਜਿੰਦਰ ਸਿੰਘ ਨੂੰ ਮਿਲੇਗੀ ਕਾਨੂੰਨੀ ਸਹਾਇਤਾ
FULLਫਲੋਰਿਡਾ ਟਰੱਕ ਹਾਦਸੇ ਦੇ ਕਥਿਤ ਦੋਸ਼ੀ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਦੀ ਸੰਸਥਾ ‘ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ’ ਵਲੋਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ। ਐਸੋਸੀਏਸ਼ਨ ਦੇ ਫਾਊਂਡਰ ਡਾ. ਸਵੈਮਾਨ ਸਿੰਘ ਨੇ ਇਸ ਬਾਰੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਹਰਜਿੰਦਰ ਸਿੰਘ ਨਾਲ ਕੀਤਾ ਜਾ ਰਿਹਾ ਸਲੂਕ ਕਥਿਤ ਤੌਰ 'ਤੇ ‘ਨਸਲਵਾਦ’ ਦੀ ਮੂੰਹ ਬੋਲਦੀ ਤਸਵੀਰ ਹੈ।
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਡਰਾਈਵਿੰਗ ਲਾਇਸੈਂਸ ਹੁਣ ਫ਼ੋਨਾਂ 'ਤੇ ਵੀ ਹੋਣਗੇ ਉਪਲਭਧ
FULLਨਿਊਜ਼ੀਲੈਂਡ ਵਿੱਚ ਡਰਾਈਵਿੰਗ ਲਾਇਸੈਂਸ ਅਤੇ ਵਾਰੰਟ ਆਫ ਫਿਟਨੈਸ ਹੁਣ ਲੋਕ ਆਪਣੇ ਫੋਨ ਤੇ ਵੀ ਦਿਖਾ ਸਕਣਗੇ। ਇਸ ਸਬੰਧ ਵਿੱਚ ਨਿਊਜ਼ੀਲੈਂਡ ਸਰਕਾਰ ਨੇ ਸੰਸਦ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

One of the biggest drivers of anti-gay slurs isn't actually homophobia - SBS Examines: ਵੱਧ ਰਹੀਆਂ ਸਮਲਿੰਗੀ ਵਿਰੋਧੀ ਗਾਲਾਂ ਦੇ ਸਭ ਤੋਂ ਵੱਡੇ ਕਾਰਨ ਕੀ ਹਨ?
From violent attacks targeting gay men to slurs on the sports field, homophobia has been making headlines. - ਸਮਲਿੰਗੀ ਪੁਰਸ਼ਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਿੰਸਕ ਹਮਲਿਆਂ ਤੋਂ ਲੈ ਕੇ ਖੇਡਾਂ ਦੇ ਮੈਦਾਨ ਵਿੱਚ ਅਪਮਾਨਜਨਕ ਟਿੱਪਣੀਆਂ ਤੱਕ, ਸਮਲਿੰਗੀ ਫੋਬੀਆ ਸੁਰਖੀਆਂ ਵਿੱਚ ਰਿਹਾ ਹੈ। ਪਰ ਸਮਲਿੰਗੀ ਵਿਰੋਧੀ ਗਾਲਾਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਅਸਲ ਵਿੱਚ ਸਮਲਿੰਗੀ ਫੋਬੀਆ ਇੱਕ ਨਹੀਂ ਹੈ।
ਬਾਲੀਵੁੱਡ ਗੱਪਸ਼ੱਪ: ਅਕਸ਼ੇ ਕੁਮਾਰ ਅਤੇ ਅਰਸ਼ਦ ਵਾਰਸੀ ਨੂੰ ਨੋਟਿਸ ਜਾਰੀ, ਨਿਆਂ ਪ੍ਰਣਾਲੀ ਦਾ ਅਪਮਾਨ ਕਰਨ ਦੇ ਦੋਸ਼
FULLਅਦਾਕਾਰ ਅਕਸ਼ੇ ਕੁਮਾਰ, ਅਰਸ਼ਦ ਵਾਰਸੀ ਅਤੇ ਨਿਰਦੇਸ਼ਕ ਸੁਭਾਸ਼ ਕਪੂਰ ਆਪਣੀ ਆਉਣ ਵਾਲੀ ਫਿਲਮ ਜੌਲੀ ਐਲਐਲਬੀ 3 ਦੀ ਰਿਲੀਜ਼ ਤੋਂ ਪਹਿਲਾਂ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਪੂਣੇ ਦੀ ਇੱਕ ਸਿਵਲ ਅਦਾਲਤ ਨੇ ਵਕੀਲ ਵਾਜਿਦ ਖਾਨ ਦੀ ਪਟੀਸ਼ਨ 'ਤੇ ਕਾਰਵਾਈ ਕਰਦਿਆਂ ਇਹਨਾਂ ਤਿੰਨਾਂ ਨੂੰ ਸੰਮਨ ਜਾਰੀ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਫਿਲਮ ਨਿਆਂ ਪ੍ਰਣਾਲੀ ਦਾ ਅਪਮਾਨ ਕਰਦੀ ਹੈ। ਭਾਰਤੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਹੋਰ ਤਾਜ਼ਾ ਅਪਡੇਟਸ ਸੁਣੋ ਇਸ ਪੌਡਕਾਸਟ ਰਾਹੀਂ...
ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਟੁੱਥਬ੍ਰਸ਼, ਹੈਂਡ ਟੂਲ, ਫਰਿੱਜ ਅਤੇ ਕੱਪੜਿਆਂ ਸਮੇਤ ਕਈ ਉਤਪਾਦ ਹੋ ਸਕਦੇ ਹਨ ਟੈਰਿਫ ਮੁਕਤ
FULLਖਜ਼ਾਨਚੀ ਜਿਮ ਚਾਲਮਰਸ ਨੇ ਐਲਾਨ ਕੀਤਾ ਹੈ ਕਿ ਸੰਘੀ ਸਰਕਾਰ ਖਪਤਕਾਰਾਂ ਲਈ ਲਾਗਤਾਂ ਘੱਟ ਕਰਨ ਅਤੇ ਕਾਰੋਬਾਰਾਂ ਲਈ ਪ੍ਰਸ਼ਾਸਨਿਕ ਰੁਕਾਵਟਾਂ ਨੂੰ ਘਟਾਉਣ ਲਈ 500 ਕਥਿਤ "ਪਰੇਸ਼ਾਨੀ ਵਾਲੇ ਟੈਰਿਫ਼" ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਫਲੋਰਿਡਾ ਟਰੱਕ ਹਾਦਸੇ ਤੋਂ ਬਾਅਦ ‘ਸੰਕਟ’ ਅਤੇ ‘ਸਵਾਲਾਂ’ ਵਿੱਚ ਘਿਰਿਆ ਅਮਰੀਕਨ ਪੰਜਾਬੀ ਭਾਈਚਾਰਾ
FULLਅਮਰੀਕਾ ਦੇ ਫਲੋੋਰਿਡਾ ਵਿੱਚ ਹੋਏ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦਾ ਟਰੱਕ ਡਰਾਇਵਰ ਹਰਜਿੰਦਰ ਸਿੰਘ 3 ਅਮਰੀਕੀ ਨਾਗਰਿਕਾਂ ਦੀਆਂ ਮੌਤਾਂ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਅਮਰੀਕਾ ਸਰਕਾਰ ਨੇ ਸਖ਼ਤੀ ਦਿਖਾਉਂਦਿਆਂ ਕਮਰਸ਼ੀਅਲ ਟਰੱਕ ਡਰਾਇਵਰਾਂ ਦੇ ਵੀਜ਼ਿਆਂ ਉੱਤੇ ਰੋਕ ਲਗਾਉਣ ਦਾ ਐਲਾਨ ਵੀ ਕਰ ਦਿੱਤਾ ਹੈ।
ਆਸਟ੍ਰੇਲੀਆ 'ਚ ‘ਸਿੰਘਾਂ’ ਦੀ ਕ੍ਰਿਕਟ ਵਿੱਚ ਵੀ ਬੱਲੇ-ਬੱਲੇ
FULLਕ੍ਰਿਕਟ ਆਸਟ੍ਰੇਲੀਆ ਦੀ 2024-25 ਦੀ ਜਨਗਣਨਾ ਵਿੱਚ ਸਾਹਮਣੇ ਆਇਆ ਹੈ ਕਿ 2024-25 ਸੀਜ਼ਨ ਵਿੱਚ 1,03,232 ਦੱਖਣੀ ਏਸ਼ੀਆਈ ਮੂਲ ਦੇ ਆਸਟਰੇਲੀਅਨ , ਕ੍ਰਿਕਟ ਵਿੱਚ ਭਾਗੀਦਾਰੀ ਲਈ ਰਜਿਸਟਰ ਹੋਏ ਸਨ। ਉਪ-ਨਾਵਾਂ (ਸਰਨੇਮ) ਦੇ ਲਿਹਾਜ ਨਾਲ 'ਸਿੰਘ' ਸਭ ਤੋਂ ਪਹਿਲੇ ਸਥਾਨ 'ਤੇ ਰਿਹਾ ਹੈ, ਜਦਕਿ ਦੂਜੇ ਨੰਬਰ 'ਤੇ ਪਟੇਲ, ਤੀਜੇ 'ਤੇ ਸਮਿਥ, ਚੌਥੇ ਤੇ ਸ਼ਰਮਾ ਅਤੇ ਪੰਜਵੇਂ 'ਤੇ ਵਿਲਿਅਮਸ ਹਨ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਖ਼ਬਰਨਾਮਾ- ਦੋ ਪੁਲਿਸ ਅਫਸਰਾਂ ਨੂੰ ਮਾਰਨ ਵਾਲਾ ਸ਼ੱਕੀ ਵਿਆਕਤੀ ਹਥਿਆਰਾਂ ਨਾਲ ਲੈਸ ਅਜੇ ਵੀ ਫਰਾਰ: ਪੁਲਿਸ
FULLਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਦੋ ਅਫਸਰਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲਾ ਕਥਿਤ ਦੋਸ਼ੀ ਵਿਅਕਤੀ ਭਾਰੀ ਹਥਿਆਰਾਂ ਨਾਲ ਲੈਸ ਹੈ ਅਤੇ ਅਜੇ ਵੀ ਫਰਾਰ ਹੈ। ਮੰਗਲਵਾਰ ਦੋ ਅਧਿਕਾਰੀਆਂ ਨੂੰ ਗੋਲੀ ਮਾਰ ਕੇ ਮਾਰਨ ਅਤੇ ਤੀਜੇ ਨੂੰ ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ 56 ਸਾਲਾ ਡੈਜ਼ੀ ਫ੍ਰੀਮੈਨ ਨੂੰ ਅਜੇ ਤੱਕ ਨਹੀਂ ਦੇਖਿਆ ਗਿਆ ਹੈ। ਇਸਤੋਂ ਇਲਾਵਾ ਇੱਕ ਖ਼ਬਰ ਇਹ ਵੀ ਹੈ ਕਿ ਮਹਿੰਗਾਈ ਦਰ ਉਮੀਦ ਨਾਲੋਂ ਜ਼ਿਆਦਾ ਵਧੀ ਹੈ। ਜੁਲਾਈ ਮਹੀਨੇ ਦੀ ਮਹਿੰਗਾਈ ਦਰ 2.8 ਪ੍ਰਤੀਸ਼ਤ ਦਰਜ ਕੀਤੀ ਗਈ ਹੈ, ਜੋ ਕਿ ਜੂਨ ਮਹੀਨੇ ਦੀ 1.9 ਪ੍ਰਤੀਸ਼ਤ ਨਾਲੋਂ ਵੱਧ ਹੈ। ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਸਾਹਿਤ ਅਤੇ ਕਲਾ: ਕਵੀ ਫਰੂਖ ਹੁਮਾਯੂੰ ਦੀ ਕਿਤਾਬ 'ਆਪਣੇ ਅੰਦਰ ਦੀ ਤਰਥੱਲੀ' ਦੀ ਪੜਚੋਲ
FULL‘ਦਿਲ ਦੇ ਸੱਤ ਸਮੁੰਦਰ, ਸੱਤੋਂ ਇੱਕ ਦੂਜੇ ਤੋਂ ਡੂੰਗੇ..ਆਪਣਾ ਆਪ ਗੁਆ ਬੈਠਾਂ, ਅੱਜ ਮੁੱਕਦੀ ਗੱਲ ਮੁਕਾ ਬੈਠਾਂ।’ ਇਹ ਲਾਈਨਾਂ ਹਨ ਕਵੀ ਫਰੂਖ ਹੁਮਾਯੂੰ ਦੀ ਕਿਤਾਬ ਆਪਣੇ ਅੰਦਰ ਦੀ ਤਰਥੱਲੀ ਵਿੱਚੋਂ। ਸਾਦੀਆ ਰਫੀਕ ਦੀ ਅਵਾਜ਼ ਵਿੱਚ ਇਸ ਕਿਤਾਬ ਦੀ ਪੜਚੋਲ ਇਸ ਪੌਡਕਾਸਟ ਰਾਹੀਂ ਸੁਣੋ।
ਪਾਕਿਸਤਾਨ ਡਾਇਰੀ: '1971 ਦਾ ਵਿਵਾਦ ਪਹਿਲਾਂ ਹੀ ਸੁਲਝ ਚੁੱਕਾ ਹੈ', ਬੰਗਲਾਦੇਸ਼ ਦੌਰੇ ਦੌਰਾਨ ਇਸਾਕ ਦਾਰ ਦਾ ਬਿਆਨ
FULLਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਦਾਰ ਨੇ ਬੰਗਲਾਦੇਸ਼ ਦੌਰੇ ਦੌਰਾਨ ਕਿਹਾ ਕਿ 1971 ਵਿੱਚ ਬੰਗਲਾਦੇਸ਼ ਨਾਲ ਹੋਇਆ ਵਿਵਾਦ ਹੁਣ ਸੁਲਝਾ ਦਿੱਤਾ ਗਿਆ ਹੈ। ਬੰਗਲਾਦੇਸ਼ ਵੱਲੋਂ ਪਾਕਿਸਤਾਨ ਨੂੰ ਇੱਕ ਵਾਰ ਫਿਰ ਇਸ ਮਸਲੇ 'ਤੇ ਮੁਆਫੀ ਮੰਗਣ ਲਈ ਕਿਹਾ ਗਿਆ ਸੀ। ਜਿਸਦੇ ਜਵਾਬ ਵਿੱਚ ਦਾਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਸਲਾ ਪਹਿਲਾਂ ਵੀ ਦੋ ਵਾਰ 1974 ਅਤੇ ਫਿਰ 2002 ਵਿੱਚ ਹੱਲ ਕੀਤਾ ਜਾ ਚੁੱਕਾ ਹੈ। ਇਸ ਬਾਰੇ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਖ਼ਬਰਨਾਮਾ: ਆਸਟ੍ਰੇਲੀਆ 'ਚ ਡੁੱਬਣ ਕਾਰਨ ਮੌਤਾਂ ਰਿਕਾਰਡ ਪੱਧਰ 'ਤੇ, ਇੱਕ ਤਿਹਾਈ ਤੋਂ ਵੱਧ ਗਿਣਤੀ ਪ੍ਰਵਾਸੀਆਂ ਦੀ
FULLਇਸ ਸਾਲ ਦੀ ਨੈਸ਼ਨਲ ਡਰਾਊਨਿੰਗ ਰਿਪੋਰਟ ਦਰਸਾਉਂਦੀ ਹੈ ਕਿ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕ ਚਿੰਤਾਜਨਕ ਗਿਣਤੀ ਵਿੱਚ ਡੁੱਬ ਰਹੇ ਹਨ। ਪਿਛਲੇ 12 ਮਹੀਨਿਆਂ ਵਿੱਚ 357 ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਏ ਜੋ ਪਿਛਲੇ 10 ਸਾਲਾਂ ਦੇ ਔਸਤ ਨਾਲੋਂ 27 ਪ੍ਰਤੀਸ਼ਤ ਵੱਧ ਹੈ। ਇਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ। ਓਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਉੱਤੇ ਸੂਬੇ ਦੇ 55 ਲੱਖ ਲੋਕਾਂ ਨੂੰ ਮਿਲ ਰਿਹਾ ਮੁਫ਼ਤ ਰਾਸ਼ਨ ਬੰਦ ਕਰਨ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਇਸ ਬਾਰੇ ਸੂਬੇ ਦੇ ਲੋਕਾਂ ਦੇ ਨਾਮ ਖੁੱਲ੍ਹਾ ਪੱਤਰ ਲਿਖਿਆ ਹੈ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
FULLThis radio program features Punjabi Diary, a special segment presenting news from Punjab, along with the latest updates from Australia and around the world. In this episode, we bring you a conversation with Gurpreet Singh, the Brisbane-based postman who recently went viral for saving a homeowner's sheets from getting soaked in the rain. This SBS Punjabi radio program also shares details about Aboriginal land rights in Australia and their impact on the wider community. All this and much more! Enjoy the SBS Punjabi radio program via this podcast.... - ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖ਼ਬਰਾਂ ਦੀ ਖਾਸ ਪੇਸ਼ਕਾਰੀ ਪੰਜਾਬੀ ਡਾਇਰੀ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਹਾਲ ਹੀ ਵਿੱਚ ਵਾਇਰਲ ਹੋਏ ਬ੍ਰਿਸਬੇਨ ਦੇ 'ਪੋਸਟੀ' ਗੁਰਪ੍ਰੀਤ ਸਿੰਘ ਨਾਲ ਗੱਲਬਾਤ ਵੀ ਸ਼ਾਮਿਲ ਹੈ ਜੋ ਇੱਕ ਮਹਿਲਾ ਦੇ ਘਰ ਪਾਰਸਲ ਡਿਲੀਵਰ ਕਰਨ ਸਮੇਂ ਤਾਰ ‘ਤੇ ਸੁੱਕਣ ਲਈ ਪਾਈਆਂ ਚਾਦਰਾਂ ਸੰਭਾਲਦੇ ਨਜ਼ਰ ਆਏ ਸਨ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਇਹ ਵੀ ਜਾਣੋ ਕਿ ਆਸਟ੍ਰੇਲੀਆ ਵਿੱਚ ਆਦਿਵਾਸੀ ਜ਼ਮੀਨੀ ਅਧਿਕਾਰ ਕੀ ਹਨ ਅਤੇ ਇਨ੍ਹਾਂ ਦੇ ਆਸਟ੍ਰੇਲੀਆਈ ਲੋਕਾਂ ਲਈ ਕੀ ਮਾਇਨੇ ਹਨ। ਇੱਥੇ ਹੀ ਬੱਸ ਨਹੀਂ ਪ੍ਰੋਗਰਾਮ ਦੇ ਆਖਿਰ ਵਿੱਚ ਫਰੂਖ ਹੁਮਾਯੂੰ ਦੀ ਕਿਤਾਬ “ਆਪਣੇ ਅੰਦਰ ਦੀ ਤਰਥੱਲੀ” ਦੀ ਕਿਤਾਬ ਪੜਚੋਲ ਵੀ ਸ਼ਾਮਿਲ ਹੈ। ਪੂਰਾ ਪ੍ਰੋਗਰਾਮ ਸੁਣੋ ਇਸ ਪੌਡਾਕਸਟ ਰਾਹੀਂ ...
'ਮੇਰੀ ਧੀ ਨਾਲ ਜੋ ਹੋਇਆ, ਉਹ ਕਿਸੇ ਹੋਰ ਬੱਚੇ ਨਾਲ ਨਾ ਹੋਵੇ': ਇੱਕ ਪੰਜਾਬਣ ਮਾਂ ਨੇ ਸ਼ੁਰੂ ਕੀਤੀ ਪਟੀਸ਼ਨ
FULLਵੈਸਟਰਨ ਸਿਡਨੀ ਦੀ ਇੱਕ ਦੁਕਾਨ ਵਿੱਚ ਘੁੰਮਦੇ ਸਮੇਂ ਮੋਰੀਨ ਆਹਲੂਵਾਲੀਆ ਦੀ 2 ਸਾਲਾ ਬੱਚੀ ਅਮਾਇਰਾ ਦੀ ਅੱਖ ਵਿੱਚ ਹੁੱਕ ਲੱਗੀ ਜਿਸ ਨਾਲ ‘ਬਲੱਡ ਕਲੌਟ’ ਬਣ ਗਿਆ’ ਅਤੇ ਉਸ ਦੀ ਨਜ਼ਰ ਵਾਲ-ਵਾਲ ਬਚੀ। ਮੋਰੀਨ ਦਾ ਮੰਨਣਾ ਹੈ ਕਿ ਆਮ ਦੁਕਾਨਾਂ ਵਿੱਚ ਵਰਤੀਆਂ ਅਜਿਹੀਆਂ ‘ਹੁੱਕਾਂ’ ਛੋਟੇ ਬੱਚਿਆਂ ਲਈ ਹਾਨੀਕਾਰਕ ਹਨ ਅਤੇ ਹੋਰਨਾਂ ਬੱਚਿਆਂ ਦੀ ਸੁਰੱਖਿਆ ਲਈ ਕਾਨੂੰਨੀ ਬਦਲਾਅ ਲਿਆਉਣਾ ਜ਼ਰੂਰੀ ਹੈ।
ਪੰਜਾਬੀ ਡਾਇਰੀ: ਪੰਜਾਬ ਵਿੱਚ ਰਾਵੀ ਅਤੇ ਬਿਆਸ ਦਰਿਆਵਾਂ ਨੇ ਮਚਾਈ ਤਬਾਹੀ, ਲਗਭਗ ਇੱਕ ਦਰਜਨ ਜ਼ਿਲ੍ਹਿਆਂ ਵਿੱਚ ਹੜ੍ਹ
FULLਪੰਜਾਬ ਵਿੱਚ ਭਾਰੀ ਮੀਂਹ ਕਾਰਨ ਕਈ ਜ਼ਿਲ੍ਹੇ ਹੜ੍ਹਾਂ ਦੀ ਚਪੇਟ ਵਿੱਚ ਆ ਗਏ ਹਨ। ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਹੈ। ਇਹ ਖ਼ਬਰ ਅਤੇ ਪੰਜਾਬ ਦੀਆਂ ਹੋਰ ਮਹੱਤਵਪੂਰਨ ਖ਼ਬਰਾਂ ਪੰਜਾਬੀ ਡਾਇਰੀ ਰਾਹੀਂ ਸੁਣੋ।
ਖ਼ਬਰਨਾਮਾ: ਪਹਿਲੇ ਘਰ ਲਈ ਪੰਜ ਪ੍ਰਤੀਸ਼ਤ ਡਿਪੌਜ਼ਿਟ ‘ਤੇ ਘਰ ਖਰੀਦਣ ਸਬੰਧੀ ਲੇਬਰ ਸਰਕਾਰ ਦੀ ਯੋਜਨਾ ਦਾ ਅਕਤੂਬਰ ਵਿੱਚ ਵਿਸਥਾਰ
FULLਐਲਬਾਨੀਜ਼ੀ ਸਰਕਾਰ ਇੱਕ ਅਜਿਹੀ ਯੋਜਨਾ ਦੇ ਵਿਸਥਾਰ ਨੂੰ ਅੱਗੇ ਲਿਆਉਣ ਲਈ ਤਿਆਰ ਹੈ ਜਿਸ ਵਿੱਚ ਪਹਿਲੇ ਘਰ ਖਰੀਦਦਾਰਾਂ ਨੂੰ ਘੱਟੋ-ਘੱਟ ਪੰਜ ਪ੍ਰਤੀਸ਼ਤ ਡਿਪੌਜ਼ਿਟ ਤੇ ਘਰ ਖਰੀਦਣ ਦੀ ਆਗਿਆ ਦਿੱਤੀ ਗਈ ਹੈ। ਇਹ ਯੋਜਨਾ ਹੁਣ ਸਾਰੇ ਪਹਿਲੇ ਘਰ ਖਰੀਦਦਾਰਾਂ ਲਈ ਖੁੱਲ੍ਹੀ ਹੋਵੇਗੀ। ਇਹ ਯੋਜਨਾ ਅਸਲ ਵਿੱਚ ਜਨਵਰੀ 2026 ਵਿੱਚ ਲਾਗੂ ਕਰਨ ਲਈ ਤੈਅ ਕੀਤੀ ਗਈ ਸੀ, ਪਰ ਹੁਣ ਵਿਸਤ੍ਰਿਤ ਯੋਜਨਾ ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਕੀ ਪ੍ਰਵਾਸੀਆਂ ਲਈ 31 ਅਗਸਤ ਨੂੰ ਘਰੋਂ ਬਾਹਰ ਨਿਕਲਣਾ ਸੁਰੱਖਿਅਤ ਹੈ?
FULLਆਸਟ੍ਰੇਲੀਅਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ 'ਮਾਰਚ ਫਾਰ ਆਸਟ੍ਰੇਲੀਆ' ਦੇ ਸਿਰਲੇਖ ਹੇਠ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਹ ਵਿਰੋਧ "ਵੱਡੇ ਪੱਧਰ ਉੱਤੇ ਪ੍ਰਵਾਸ" ਨੂੰ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਮਾਰਚ ਦੇ ਚੱਲਦੇ ਆਸਟ੍ਰੇਲੀਆ ਵਿੱਚ ਵੱਸਦੇ ਪ੍ਰਵਾਸੀਆਂ ਦੇ ਦਿਲਾਂ ਵਿੱਚ ਫਿਕਰ ਹੈ ਅਤੇ ਕਈ ਲੋਕ 31 ਅਗਸਤ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਗੱਲ ਵੀ ਕਰ ਰਹੇ ਹਨ। ਕੀ 31ਅਗਸਤ ਬਾਰੇ ਔਨਲਾਈਨ ਮਿਲ ਰਹੀ ਜਾਣਕਾਰੀ ਸਹੀ ਹੈ? ਸੁਣੋ ਅਸਲ ਮੁੱਦੇ ਇਸ ਪੌਡਕਾਸਟ ਰਾਹੀਂ...
ਯੂਕੇ ਦੀ 'ਡਿਪੋਰਟ ਨਾਓ, ਅਪੀਲ ਲੇਟਰ' ਸੂਚੀ ਵਿੱਚ ਹੁਣ ਭਾਰਤ ਵੀ ਸ਼ਾਮਲ, ਡਾਇਸਪੋਰਾ ਉੱਤੇ ਇਸਦਾ ਕੀ ਪ੍ਰਭਾਵ ਹੋ ਸਕਦਾ ਹੈ?
FULLUK ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਜਿਨ੍ਹਾਂ ਦੇ ਨਾਗਰਿਕਾਂ ਨੂੰ, ਜੇਕਰ ਕਿਸੇ ਅਪਰਾਧ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਯੂਕੇ ਵਿੱਚ ਰਹਿੰਦੇ ਹੋਏ ਅਪੀਲ ਕਰਨ ਦੇ ਅਧਿਕਾਰਾਂ ਤੋਂ ਬਿਨਾਂ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ। ਇਸ ਬਦਲਾਅ ਦਾ ਪ੍ਰਭਾਵ ਪ੍ਰੋਟੈਕਸ਼ਨ ਵੀਜ਼ਾ ਧਾਰਕਾਂ ਉੱਤੇ ਵੀ ਪੈਣ ਦਾ ਡਰ ਹੈ। ਕੀ ਹੈ ਇਹ ਨਿਯਮ? ਕੀ ਯੂਕੇ ਦਾ ਇਹ ਫੈਸਲਾ ਭਾਰਤ ਅਤੇ ਭਾਰਤੀਆਂ ਦੀ ਸਾਖ ਨੂੰ ਖ਼ਰਾਬ ਕਰ ਸਕਦਾ ਹੈ? ਕੀ ਇਸਦਾ ਆਸਟ੍ਰੇਲੀਆ ਆਉਣ ਵਾਲੇ ਭਾਰਤੀਆਂ ਉੱਤੇ ਵੀ ਅਸਰ ਹੋ ਸਕਦਾ ਹੈ? ਜਾਨਣ ਲਈ ਸੁਣੋ ਮਾਈਗ੍ਰੇਸ਼ਨ ਮਾਹਰ ਨਾਲ ਐਸ ਬੀ ਐਸ ਪੰਜਾਬੀ ਦਾ ਇਹ ਇੰਟਰਵਿਊ....

'Society is fragmenting': What's behind rising levels of hatred? - SBS Examines: ਸਮਾਜ 'ਚ ਨਫ਼ਰਤ ਦੇ ਵਧਦੇ ਪੱਧਰ ਦਾ ਕਾਰਨ ਕੀ ਹੈ?
Reported incidents of hatred are on the rise, and key organisations say they are just the 'tip of the iceberg'. What's driving the increase? - ਨਫ਼ਰਤ ਦੀਆਂ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਵੱਧ ਰਹੀਆਂ ਹਨ, ਅਤੇ ਮੁੱਖ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਬਹੁਤ ਵੱਡੀ ਹੈ। ਇਸ ਵਾਧੇ ਦਾ ਕਾਰਨ ਕੀ ਹੈ?
Meet Punjabi migrant Girish Kumar, who left software engineering to become a prison officer - ਇੰਜੀਨੀਅਰਿੰਗ ਛੱਡ ਕੇ ਜੇਲ੍ਹ ਅਧਿਕਾਰੀ ਬਣਨ ਵਾਲੇ ਪੰਜਾਬੀ ਪਰਵਾਸੀ ਗਿਰੀਸ਼ ਕੁਮਾਰ ਦੀ ਕਹਾਣੀ
FULLGirish Kumar migrated from Amritsar, Punjab, to Australia as an international student. After years working in the sought-after field of software engineering, he made a career switch to become a prison officer, a role he says transformed his life. From being shy as a youngster to now leading a squad, Kumar credits the Indian ethos of 'compassion for all' with helping him in his job. Listen to this unique journey via this podcast. - ਅੰਮ੍ਰਿਤਸਰ (ਪੰਜਾਬ) ਦੇ ਜੰਮਪਲ ਗਿਰੀਸ਼ ਕੁਮਾਰ, ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ। ਇੱਥੇ 'ਸਾਫਟਵੇਅਰ ਇੰਜੀਨੀਅਰਿੰਗ' ਦੇ ਖੇਤਰ ਵਿੱਚ ਕਈ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ, ਹੁਣ ਉਹ ਇੱਕ ਜੇਲ੍ਹ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਗਿਰੀਸ਼ ਨੇ ਦੱਸਿਆ ਕਿ ਕਿੰਝ ਇਸ ਨੌਕਰੀ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। 'ਸਰਬਤ ਦਾ ਭਲਾ' ਮੰਗਣ ਦੇ ਸਿਧਾਂਤਾਂ ਨੂੰ ਆਪਣੀ ਜੀਵਨ ਸੇਧ ਮੰਨਣ ਵਾਲੇ ਇਸ ਜੇਲ੍ਹ ਅਧਿਕਾਰੀ ਦੇ ਸਫ਼ਰ ਦੀ ਕਹਾਣੀ ਇਸ ਪੌਡਕਾਸਟ ਰਾਹੀਂ ਸੁਣੋ ...
ਖ਼ਬਰਨਾਮਾ: ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦਾ ਦਿਹਾਂਤ ਅਤੇ ਹੋਰ ਖ਼ਬਰਾਂ
FULLਪਿੱਛਲੇ ਕੁਝ ਸਮੇਂ ਤੋਂ ਬਿਮਾਰ ਰਹਿਣ ਕਾਰਣ ਹਸਪਤਾਲ ਵਿਚ ਇਲਾਜ ਅਧੀਨ ਪੰਜਾਬੀ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ ਹੈ। ਦੂਸਰੇ ਪਾਸੇ, ਸਿਡਨੀ ਦੇ ਇੱਕ ਡਾਕੀਏ ਤੇ ਲੱਗਿਆ ਡਾਕ ਵਿਚੋਂ ਬੈਂਕ ਕਾਰਡ ਚੋਰੀ ਕਰਨ ਦਾ ਕਥਿਤ ਦੋਸ਼। ਪੂਰੀ ਜਾਣਕਾਰੀ ਅਤੇ ਹੋਰ ਖ਼ਬਰਾਂ ਸੁਣੋ ਇਸ ਆਡੀਉ ਵਿੱਚ।
ਖਬਰਾਂ ਫਟਾਫੱਟ: ਨੇਤਨਯਾਹੂ ਦਾ ਐਲਬਨੀਜ਼ੀ 'ਤੇ ਇੱਕ ਹੋਰ ਜ਼ੁਬਾਨੀ ਹਮਲਾ, ਪੰਜਾਬ 'ਚ ਹੜਾਂ ਦੀ ਮਾਰ ਤੇ ਹੋਰ ਖ਼ਬਰਾਂ
FULLਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਆਸਟ੍ਰੇਲੀਆਈ ਹਮਰੁੱਤਬਾ ਐਂਥਨੀ ਐਲਬਨੀਜ਼ੀ ਉੱਤੇ ਆਪਣੀ ਆਲੋਚਨਾ ਨੂੰ ਹੋਰ ਵਧਾਉਂਦੇ ਹੋਏ ਕਿਹਾ ਕਿ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਯਹੂਦੀ ਲੋਕਾਂ ਨਾਲ ਧੋਖਾ ਕੀਤਾ ਹੈ। ਨੇਤਨਯਾਹੂ ਦਾ ਕਹਿਣਾ ਹੈ ਕਿ ਪੱਛਮੀ ਨੇਤਾਵਾਂ ਵੱਲੋਂ ਫਲਸਤੀਨੀ ਰਾਜ ਦਾ ਸਮਰਥਨ ਕਰਨ ਦੇ ਫੈਸਲੇ ਨੂੰ ਹਮਾਸ ਦੁਆਰਾ ਇਨਾਮ ਵਜੋਂ ਵੇਖਿਆ ਜਾਵੇਗਾ। ਓਧਰ, ਪੰਜਾਬ ’ਚ ਕਰੀਬ ਇੱਕ ਲੱਖ ਏਕੜ ਫ਼ਸਲ ਹੜ੍ਹਾਂ ਦੀ ਲਪੇਟ ’ਚ ਆ ਗਈ ਹੈ ਅਤੇ ਅਜੇ ਵੀ ਹੜ੍ਹਾਂ ਦੀ ਮਾਰ ਰੁਕ ਨਹੀਂ ਰਹੀ ਹੈ। ਹੁਣ ਤੱਕ ਕਰੀਬ 150 ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਇਸਤੋਂ ਇਲਾਵਾ ਇਸ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ...
ਐਡੀਲੇਡ ਵਿੱਚ ਇੱਕ ਪੰਜਾਬੀ ਦੇ ਰੈਸਟੋਰੈਂਟ ਵਿੱਚ ਲਾਈ ਗਈ ਅੱਗ ਅਤੇ ਦੂਜੇ ਪੰਜਾਬੀ ਦੀ ਕੇਕ ਦੀ ਦੁਕਾਨ 'ਤੇ ਲੁੱਟ
FULLਐਡੀਲੇਡ ਵਿੱਚ 19 ਅਗਸਤ ਦੀ ਰਾਤ ਦੋ ਖਾਣ-ਪੀਣ ਨਾਲ ਸਬੰਧਿਤ ਪੰਜਾਬੀ ਕਾਰੋਬਾਰੀਆਂ ਲਈ ਚੰਗੀ ਨਹੀਂ ਰਹੀ। ਸ਼ਹਿਰ ਦੇ ਪਲਿੰਪਟਨ ਇਲਾਕੇ ਵਿੱਚ ਡਾਇਲ-ਆ-ਕਰੀ ਨਾਮ ਦੇ ਰੈਸਟੋਰੈਂਟ ਨੂੰ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ, ਉਥੇ ਹੀ ਹੈਨਲੇ ਬੀਚ ਰੋਡ ਤੇ ਐੱਗ-ਫਰੀ ਕੇਕ ਬੇਕ ਸਟੂਡੀਓ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਲੁੱਟ ਨੂੰ ਅੰਜਾਮ ਦਿੱਤਾ। ਇਸ ਸਬੰਧੀ ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।
Understand Aboriginal land rights in Australia - ਆਸਟ੍ਰੇਲੀਆ ਵਿੱਚ ਆਦਿਵਾਸੀ ਜ਼ਮੀਨੀ ਅਧਿਕਾਰਾਂ ਨੂੰ ਸਮਝੋ
FULLYou may hear the protest chant, “what do we want? Land rights!” —but what does it really mean? Land is at the heart of Aboriginal and Torres Strait Islander identity, culture, and wellbeing. Known as “Country,” it includes land, waterways, skies, and all living things. In this episode of Australia Explained, we explore Indigenous land rights—what they involve, which land is covered, who can make claims, and the impact on First Nations communities. - ਤੁਸੀਂ ਅਜਿਹੇ ਵਿਰੋਧ ਪ੍ਰਦਰਸ਼ਨ ਦੇ ਨਾਅਰੇ ਸੁਣੇ ਹੋਣਗੇ, "ਅਸੀਂ ਕੀ ਚਾਹੁੰਦੇ ਹਾਂ? ਜ਼ਮੀਨ ਦੇ ਹੱਕ!" ਪਰ ਇਸਦਾ ਅਸਲ ਅਰਥ ਕੀ ਹੈ? ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੀ ਪਛਾਣ, ਸੱਭਿਆਚਾਰ ਅਤੇ ਤੰਦਰੁਸਤੀ ਦੇ ਕੇਂਦਰ ਵਿੱਚ ਹੈ ਇੱਥੋਂ ਦੀ ਜ਼ਮੀਨ। ਇਸ ਨੂੰ "ਦੇਸ਼" ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਜ਼ਮੀਨ, ਜਲ ਮਾਰਗ, ਅਸਮਾਨ ਅਤੇ ਸਾਰੀਆਂ ਜੀਵਤ ਚੀਜ਼ਾਂ ਸ਼ਾਮਲ ਹਨ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ, ਅਸੀਂ ਆਦਿਵਾਸੀ ਲੋਕਾਂ ਦੇ ਜ਼ਮੀਨ ਨਾਲ ਸਬੰਧਿਤ ਹੱਕਾਂ ਦੀ ਪੜਚੋਲ ਕਰਦੇ ਹਾਂ ਕਿ ਇਹਨਾਂ ਵਿੱਚ ਕੀ ਸ਼ਾਮਲ ਹੈ? ਕਿਹੜੀ ਜ਼ਮੀਨ ਕਵਰ ਕੀਤੀ ਜਾਂਦੀ ਹੈ? ਦਾਅਵੇ ਕੌਣ ਕਰ ਸਕਦਾ ਹੈ? ਅਤੇ ਫਸਟ ਨੇਸ਼ਨਜ਼ ਭਾਈਚਾਰਿਆਂ 'ਤੇ ਇਸਦਾ ਕੀ ਪ੍ਰਭਾਵ ਹੈ?
ਖ਼ਬਰਨਾਮਾ: ਵਿਕਟੋਰੀਆ ਦੀ ਪ੍ਰੀਮੀਅਰ ਵੱਲੋਂ ਚਾਈਲਡਕੇਅਰ ਸੁਰੱਖਿਆ ਬਦਲਾਅ ਲਈ ਤੁਰੰਤ ਰਾਸ਼ਟਰੀ ਸੁਧਾਰਾਂ ਦੀ ਮੰਗ
FULLਜੈਸਿੰਟਾ ਐਲਨ ਨੇ ਕਿਹਾ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਰਾਸ਼ਟਰੀ ਪੱਧਰ ‘ਤੇ ਤੁਰੰਤ ਸੁਧਾਰਾਂ ਦੀ ਲੋੜ ਹੈ, ਨਾਲ ਹੀ ਰਾਜ ਪੱਧਰੀ ਕੋਸ਼ਿਸ਼ਾਂ ਨੂੰ ਵੀ ਤੇਜ਼ੀ ਮਿਲਣੀ ਚਾਹੀਦੀ ਹੈ। ਇਹ ਟਿੱਪਣੀ 20 ਅਗਸਤ ਨੂੰ ਬੱਚਿਆਂ ਦੀ ਸੁਰੱਖਿਆ ਲਈ ਐਲਾਨ ਕੀਤੇ ਵਿਆਪਕ ਸੁਧਾਰਾਂ ਤੋਂ ਬਾਅਦ ਆਈ ਹੈ। ਇਸ ਸਮੇਤ ਹੋਰ ਖ਼ਬਰਾਂ ਇਸ ਪੋਡਕੈਸਟ ਰਾਹੀਂ ਸੁਣੋ।
ਪੰਜਾਬੀ ਡਾਇਸਪੋਰਾ: ਸਕਾਟਲੈਂਡ ਦੇ ਪਹਿਲੇ ਦਸਤਾਰਧਾਰੀ ਵਕੀਲ ਬਣੇ ਲੁਧਿਆਣਾ ਦੇ ਜਗਜੀਵਨ ਸਿੰਘ ਝੱਮਟ
FULL2019 ਵਿੱਚ ਬਰਤਾਨੀਆ ਵਿਖੇ ਕਾਨੂੰਨ ਦੇ ਖੇਤਰ ਵਿੱਚ ਆਪਣੀ ਮਾਸਟਰਜ਼ ਦੀ ਡਿਗਰੀ ਪੂਰੀ ਕਰਨ ਵਾਲੇ ਲੁਧਿਆਣਾ ਦੇ ਜਗਜੀਵਨ ਸਿੰਘ ਝੱਮਟ ਸਕਾਟਲੈਂਡ ਵਿੱਚ ਪਹਿਲੇ ਦਸਤਾਰਧਾਰੀ ਵਕੀਲ ਬਣ ਗਏ ਹਨ ਅਤੇ ਉਹਨਾਂ ਨੇ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
'ਸੁਪਨੇ ਵਰਗਾ ਲੱਗ ਰਿਹਾ': ਵਾਇਰਲ ਵੀਡੀਓ ਵਾਲੇ ਪੋਸਟਮੈਨ ਗੁਰਪ੍ਰੀਤ ਸਿੰਘ ਨਾਲ ਗੱਲਬਾਤ
FULLਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੁਰਸਿੱਖ ਪੋਸਟਮੈਨ ਬ੍ਰਿਸਬੇਨ ਦੀ ਇੱਕ ਮਹਿਲਾ ਦੇ ਘਰ ਪਾਰਸਲ ਡਿਲੀਵਰ ਕਰਨ ਸਮੇਂ ਉਸਦੀਆਂ ਤਾਰ ‘ਤੇ ਸੁੱਕਣੇ ਪਈਆਂ ਚਾਦਰਾਂ ਸੰਭਾਲਦਾ ਹੈ। ਐਸ ਬੀ ਐਸ ਪੰਜਾਬੀ ਵੱਲੋਂ ਇਸ ਵਾਇਰਲ ਵੀਡੀਓ ‘ਤੇ ਵੈਰਿਟੀ ਵੈਂਡਲ ਅਤੇ ਪੋਸਟੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਦੋਵਾਂ ਨੂੰ ਬਹੁਤ ਹੈਰਾਨੀ ਹੈ ਪਰ ਉਹ ਖੁਸ਼ ਵੀ ਹਨ ਕਿ ਇੱਕ ਛੋਟੀ ਜਿਹੀ ਚੀਜ਼ ਨਾਲ ਉਹ ਬਹੁਤ ਸਾਰੇ ਲੋਕਾਂ ਤੱਕ ਇੱਕ ਚੰਗਾ ਸੁਣੇਹਾ ਭੇਜ ਸਕੇ ਹਨ।
ਬਾਲੀਵੁੱਡ ਗੱਪਸ਼ੱਪ: ਟੋਰਾਂਟੋ ਵਿੱਚ ਮੁੜ ਤੋਂ ਰਿਲੀਜ਼ ਹੋਵੇਗੀ ਭਾਰਤੀ ਫ਼ਿਲਮ ਸ਼ੋਲੇ
FULLਬਾਲੀਵੁੱਡ ਦੀ ਮਸ਼ਹੂਰ ਫਿਲਮ ਸ਼ੋਲੇ ਨੂੰ ਟੋਰਾਂਟੋ ਫਿਲਮ ਫੈਸਟੀਵਲ ਵਿੱਚ 50 ਸਾਲ ਬਾਅਦ ਮੁੜ ਤੋਂ 4K ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਸਕਰੀਨਿੰਗ 6 ਸਤੰਬਰ ਨੂੰ 1800 ਤੋਂ ਵੱਧ ਸੀਟਾਂ ਵਾਲੇ ਰਾਇਲ ਥੋਮਪਸਨ ਹਾਲ ਵਿੱਚ ਕੀਤੀ ਜਾਵੇਗੀ। ਇਹ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ...
ਬੈਟਰੀਆਂ ਨੂੰ ਲੱਗਣ ਵਾਲੀ ਅੱਗ ਨੂੰ ਕਿੰਝ ਰੋਕੀਏ?
FULLਮਾਹਿਰਾਂ ਵਲੋਂ ਬੈਟਰੀਆਂ ਨੂੰ ਅੱਗ ਲੱਗਣ ਦੇ ਖ਼ਤਰਿਆਂ ਬਾਰੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਦੁਨੀਆ ਭਰ ਵਿੱਚ ਇਲੈਕਟ੍ਰਿਕ ਬਾਈਕਾਂ, ਸਕੂਟਰਾਂ ਅਤੇ ਸਕੇਟਬੋਰਡਾਂ ਵਿੱਚ 500 ਤੋਂ ਵੱਧ ਬੈਟਰੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ 138 ਲੋਕ ਜ਼ਖਮੀ ਹੋਏ ਅਤੇ 36 ਮੌਤਾਂ ਹੋਈਆਂ।ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਲੜੀਵਾਰ ਪ੍ਰਤੀਕ੍ਰਿਆ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ ਪਰ ਕੁਝ ਸਾਵਧਾਨੀਆਂ ਵਰਤ ਕੇ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
ਖ਼ਬਰਨਾਮਾ: ਨੇਤਨਯਾਹੂ ਦੀ ਆਲੋਚਨਾ ਤੋਂ ਬਾਅਦ ਐਲਬਨੀਜ਼ੀ ਦੇ ਬਚਾਅ ਵਿੱਚ ਆਏ ਕੈਬਿਨੇਟ ਸਹਿਯੋਗੀ, ਭਾਰਤ ਵੱਲੋਂ ਆਨਲਾਈਨ ਖੇਡਾਂ 'ਤੇ ਪਾਬੰਦੀ
FULLਆਸਟ੍ਰੇਲੀਆ ਅਤੇ ਇਜ਼ਰਾਈਲ ਵਿਚਕਾਰ ਵਿਗੜਦੇ ਸੰਬੰਧਾਂ ਦੇ ਚਲਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਐਂਥਨੀ ਐਲਬਨੀਜ਼ੀ 'ਤੇ ਆਸਟ੍ਰੇਲੀਆ ਦੇ ਯਹੂਦੀਆਂ ਨੂੰ ਅਣਡਿੱਠ ਕਰਨ ਦਾ ਦੋਸ਼ ਲਗਾਇਆ ਹੈ। ਓਥੇ ਹੀ ਭਾਰਤ ਪੈਸਿਆਂ ਨਾਲ ਖੇਡੀਆਂ ਜਾਣ ਵਾਲੀਆਂ ਔਨਲਾਈਨ ਖੇਡਾਂ ਉੱਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ ਪਾਸ ਕਰਨ ਜਾ ਰਿਹਾ ਹੈ ਜਿਸ ਨਾਲ ਭਾਰਤ ਲਈ ਅਰਬਾਂ ਡਾਲਰ ਦੇ ਵਿਦੇਸ਼ੀ ਨਿਵੇਸ਼ ਨੂੰ ਵੱਡਾ ਝਟਕਾ ਲਗ ਸਕਦਾ ਹੈ। ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ....
ਆਮਿਰ ਖਾਨ ਤੋਂ ਅਦਿਤੀ ਰਾਓ ਹੈਦਰੀ ਤੱਕ, ਸਿਤਾਰਿਆਂ ਨੇ ਮੈਲਬਰਨ ਫਿਲਮ ਫੈਸਟੀਵਲ 'ਚ ਲਗਾਈਆਂ ਰੌਣਕਾਂ
FULLਮੈਲਬਰਨ ਵਿੱਚ ਚੱਲ ਰਹੇ ਇੰਡਿਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2025 ਦਾ 16ਵਾਂ ਐਡੀਸ਼ਨ 14 ਅਗਸਤ ਤੋਂ 24 ਅਗਸਤ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਵਿੱਚ 31 ਭਾਸ਼ਾਵਾਂ ਵਿੱਚ ਲਗਭਗ 75 ਫਿਲਮਾਂ ਦੀ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ। ਇਸ ਵਾਰ ਦੇ ਮੁੱਖ ਮਹਿਮਾਨ ਆਮਿਰ ਖਾਨ ਰਹੇ ਜਿਨ੍ਹਾਂ ਨੇ 16 ਅਗਸਤ ਨੂੰ ਫੈਡਰੇਸ਼ਨ ਸਕੁਏਅਰ ‘ਚ ਆਜ਼ਾਦੀ ਦਿਵਸ ਮੌਕੇ ਭਾਰਤੀ ਤਿਰੰਗਾ ਲਹਿਰਾਇਆ। ਪ੍ਰੈਸ ਕਾਨਫਰੰਸ ਅਤੇ ਰੈੱਡ ਕਾਰਪੈੱਟ ਸਮਾਰੋਹਾਂ ਵਿੱਚ ਜਿਮ ਸਰਭ, ਵੀਰ ਦਾਸ, ਅਭਿਸ਼ੇਕ ਬੱਚਨ, ਅਦਿਤੀ ਰਾਓ ਹੈਦਰੀ, ਸ਼ੂਜੀਤ ਸਰਕਾਰ ਸਮੇਤ ਕਈ ਭਾਰਤੀ ਅਦਾਕਾਰ ਅਤੇ ਫਿਲਮੇਕਰ ਸ਼ਾਮਲ ਹੋਏ। ਇਸ ਪੌਡਕਾਸਟ ਰਾਹੀਂ ਸੁਣੋ ਇਹਨਾਂ ਕਲਾਕਾਰਾਂ ਨਾਲ SBS PUNJABI ਟੀਮ ਦੀਆਂ ਗੱਲਾਂਬਾਤਾਂ...

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
The latest SBS Punjabi program features an exclusive interview with Aryan Sharma, a second-generation Indian-Australian, who has been selected for Australia’s Under-19 cricket team. Do not miss a report on how the public perception of democracy is changing with time. The program also features the latest news from around the world, including Qantas Airlines being issued 'the largest fine in Australia's corporate history'. To listen to all this and lot more, listen to the full program on this podcast. - ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਆਸਟ੍ਰੇਲੀਆ ਸਮੇਤ ਅੰਤਰਰਾਸ਼ਟਰੀ ਪੱਧਰ ਦੀਆਂ ਚੋਣਵੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀ ਤਾਜ਼ਾ ਸਥਿਤੀ ਨੂੰ ਬਿਆਨ ਕਰਦੀ 'ਪੰਜਾਬੀ ਡਾਇਰੀ' ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਅੰਡਰ-19 ਆਸਟ੍ਰੇਲੀਆ ਟੀਮ ਲਈ ਚੁਣੇ ਗਏ ਪੰਜਾਬੀ ਮੂਲ ਦੇ 17 ਸਾਲਾ ਆਰੀਅਨ ਸ਼ਰਮਾ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਵੀ ਸੁਣਨ ਨੂੰ ਮਿਲੇਗੀ। ਇਥੇ ਹੀ ਬੱਸ ਨਹੀਂ ਪ੍ਰੋਗਾਮ ਦੌਰਾਨ ਤੁਸੀਂ ਇੱਕ ਰਿਪੋਰਟ ਰਾਹੀਂ ਇਹ ਵੀ ਜਾਣੋਗੇ ਕਿ ਬਦਲਦੇ ਸਮੇਂ ਨਾਲ ਲੋਕਤੰਤਰ ਬਾਰੇ ਲੋਕਾਂ ਦੀਆਂ ਧਾਰਨਾਵਾਂ ਵਿੱਚ ਕੀ ਬਦਲਾਅ ਆਏ ਹਨ? ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।