PLAY PODCASTS
SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

1,684 episodes — Page 26 of 34

ਕੀ ਤੁਸੀਂ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਪੰਜਾਬੀ ਵਿੱਚ ਸੁਣਿਆ ਹੈ?

ਐਸ ਬੀ ਐਸ ਦੇ ਨਵੇਂ ਉਪਰਾਲੇ ਹੇਠ ਹੁਣ 60 ਤੋਂ ਵੱਧ ਭਾਸ਼ਾਵਾਂ ਵਿੱਚ ਤੁਸੀਂ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਸੁਣ ਸਕਦੇ ਹੋ। ਸਕੂਲ ਅਧਿਆਪਕ ਅਤੇ ਗੀਤਕਾਰ ਪੀਟਰ ਮਕਕੋਰਮਿਕ ਦਾ ਲਿਖਿਆ ਗੀਤ ‘ਐਡਵਾਂਸ ਆਸਟ੍ਰੇਲੀਆ ਫੇਰ’ 1984 ‘ਚ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਵਜੋਂ ਮਨਜ਼ੂਰ ਕੀਤਾ ਗਿਆ ਸੀ। ਉਸ ਤੋਂ ਬਾਅਦ ਹਰ ਰਾਸ਼ਟਰੀ ਸਮਾਗਮ, ਖੇਡ ਮੁਕਾਬਲੇ ਅਤੇ ਹੋਰ ਅਧਿਕਾਰਤ ਸਮਾਰੋਹਾਂ ਵਿੱਚ ਇਹ ਗੀਤ ਗਾਇਆ ਜਾਂਦਾ ਹੈ। ਜਾਣੋ ਇਸ ਗੀਤ ਦੇ ਬੋਲਾਂ ਦਾ ਅਸਲੀ ਮਤਲਬ ਆਪਣੀ ਮਾਂ-ਬੋਲੀ ਪੰਜਾਬੀ ਵਿੱਚ …

Sep 23, 20254 min

ਨਗਰ ਕੀਰਤਨ ਪਹਿਲਾਂ ਰੱਦ ਕਿਉਂ ਹੋਇਆ ਤੇ ਹੁਣ ਕਿਹੜੀਆਂ ਸ਼ਰਤਾਂ ਨਾਲ ਮਿਲੀ ਮਨਜ਼ੂਰੀ

ਸਿਡਨੀ ਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਲਗਭਗ 20 ਸਾਲਾਂ ਤੋਂ ਲਗਾਤਾਰ ਸਜਾਏ ਜਾ ਰਹੇ ਨਗਰ ਕੀਰਤਨ ਦੀ ਮਨਜ਼ੂਰੀ ਇਸ ਸਾਲ ਰੱਦ ਕਰ ਦਿੱਤੀ ਗਈ ਸੀ, ਹਾਲਾਂਕਿ ਅਰਜ਼ੀ ਲੋੜੀਂਦੇ ਸਮੇਂ ਤੋਂ ਕਾਫੀ ਪਹਿਲਾਂ ਦੇ ਦਿੱਤੀ ਗਈ ਸੀ। ਪ੍ਰਬੰਧਕਾਂ ਦੀ ਪੈਰਵਾਈ ਤੋਂ ਬਾਅਦ ਪੁਲਿਸ ਅਤੇ ਕਾਊਂਸਲ ਨੇ ਕੁਝ ਸ਼ਰਤਾਂ ਵਿੱਚ ਤਬਦੀਲੀਆਂ ਦੇ ਨਾਲ, 5 ਅਕਤੂਬਰ 2025 ਨੂੰ ਨਗਰ ਕੀਰਤਨ ਦੀ ਆਗਿਆ ਦੇ ਦਿੱਤੀ ਹੈ। ਇਹ ਤਬਦੀਲੀਆਂ ਕੀ ਹਨ ਅਤੇ ਪ੍ਰਬੰਧਕਾਂ ਨੇ ਭਾਈਚਾਰੇ ਲਈ ਕੀ ਅਪੀਲ ਕੀਤੀ ਹੈ, ਇਹ ਜਾਣੋ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਿੰਘ ਜੀ ਨਾਲ ਕੀਤੀ ਇਸ ਗੱਲਬਾਤ ਵਿੱਚ।

Sep 22, 202517 min

ਖ਼ਬਰਨਾਮਾ: ਭਾਰਤੀ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਥਾਨਕ ਵਸਤਾਂ ਖਰੀਦਣ ਲਈ ਕੀਤੀ ਅਪੀਲ

ਭਾਰਤ ਅਤੇ ਅਮਰੀਕਾ ਵਿਚਾਲੇ ਵਿਗੜਦੇ ਵਪਾਰਕ ਸਬੰਧਾਂ ਦੇ ਚਲਦੇ ਹੋਏ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਭਾਰਤੀ ਚੀਜ਼ਾਂ ਦੀ ਖਰੀਦ ਕਰਨ ਦੀ ਅਪੀਲ ਕੀਤੀ ਹੈ ਅਤੇ ਸਵੈ-ਨਿਰਭਰਤਾ ਦੀ ਮੁਹਿੰਮ ਨੂੰ ਅੱਗੇ ਵਧਾਇਆ ਗਿਆ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Sep 22, 20254 min

ਬੱਚੇ ਦੇ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ ਸ਼ੁਰੂਆਤੀ ਪੰਜ ਸਾਲਾਂ ਦਾ ਪਾਲਣ-ਪੋਸ਼ਣ ਅਤੇ ਮਾਪਿਆਂ ਦਾ ਆਪਸੀ ਤਾਲਮੇਲ: ਬਲਦੇਵ ਸਿੰਘ ਮੱਟਾ

ਪੰਜਾਬੀ ਪ੍ਰਵਾਸੀ ਪਰਿਵਾਰਾਂ ਨੂੰ ਦਰਪੇਸ਼ ਆਉਂਦੀਆਂ ਵੱਖ-ਵੱਖ ਚੁਣੌਤੀਆਂ ਜਿਵੇਂ ਕਿ ਮਾਨਸਿਕ ਸਿਹਤ, ਵਿਆਹੁਤਾ ਜ਼ਿੰਦਗੀ ਦੀਆਂ ਜਿੰਮੇਵਾਰੀਆਂ, ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਸੁਖਾਵੇਂ ਪਰਿਵਾਰਕ ਸਬੰਧਾਂ ਵਰਗੇ ਮਸਲਿਆਂ ਲਈ ਸ. ਬਲਦੇਵ ਸਿੰਘ ਮੱਟਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਹਿਰ ਸਲਾਹਕਾਰ ਵਜੋਂ ਜਾਣਿਆ ਜਾਂਦਾ ਹੈ।

Sep 22, 202515 min

ਸਾਹਿਤ ਅਤੇ ਕਲਾ: ਤਾਹਿਰਾ ਮੁਨੀਰ ਬਸਰਾ ਦੀ ਕਿਤਾਬ 'ਆ ਦਿੱਲ ਬੇਲੀ' ਦੀ ਕਿਤਾਬ ਪੜਚੋਲ

“ਉੱਚਾ ਸ਼ਮਲਾ ਤੇਰਾ ਜੱਟਾ, ਨਈ ਕੋਈ ਤੇਰੇ ਨਾਲਦਾ, ਤੇਰਾ ਖ਼ੂਨ ਪਸੀਨਾ ਜੱਟਾ ਹਰ ਥਾਂ ਢਲਕਾਂ ਮਾਰਦਾ, ਤੇਰਾ ਬੀਜਿਆ ਸਾਰੇ ਖਾਂਦੇ, ਤੇਰੇ ਭਾਰੋਂ ਮੌਜ ਮਨਾਉਂਦੇ...” ਇਹ ਸਤਰਾਂ ਹਨ ਲੇਖਿਕਾ ਤਾਹਿਰਾ ਮੁਨੀਰ ਬਸਰਾ ਦੀ ਕਿਤਾਬ ‘ਆ ਦਿੱਲ ਬੇਲੀ’ ਵਿੱਚੋਂ। ਇਸ ਕਿਤਾਬ ਦੀ ਪੜਚੋਲ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਸੁਣੋ।

Sep 22, 20257 min

SBS Punjabi full radio program - ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ ਸੁਣੋ

In this podcast, catch up with the full SBS Punjabi radio program. In this show, we bring you the latest on Punjabis from all over the world. Do not miss the special interview about a 'Patka Kit' created to help Sikh children feel more confident about wearing the patka in Australian schools. If you scroll your phone while sitting on a toilet, there is a special health report for you in this episode. Enjoy this show via the podcast. To catch us live, listen to SBS Punjabi radio on Monday to Friday, 4 to 5 PM. - ਇਸ ਐਸਬੀਐਸ ਪੰਜਾਬੀ ਰੇਡੀਓ ਪ੍ਰੋਗਰਾਮ ਵਿੱਚ ਸੁਣੋ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਬਾਰੇ ਤਾਜ਼ਾ ਜਾਣਕਾਰੀ 'ਪੰਜਾਬੀ ਡਾਇਸਪੋਰਾ' ਰਾਹੀਂ। ਆਸਟ੍ਰੇਲੀਆ ਵਿੱਚ ਨਵੀਂ ਪੀੜ੍ਹੀ ਦੇ ਪੰਜਾਬੀਆਂ ਵਿੱਚ ਸਿੱਖੀ ਨੂੰ ਜ਼ਿੰਦਾ ਰੱਖਣ ਲਈ ਬਣਾਈ ਗਈ 'ਪਟਕਾ ਕਿੱਟ' ਬਾਰੇ ਵਿਸ਼ੇਸ਼ ਰਿਪੋਰਟ ਨੂੰ ਨਾ ਭੁਲਣਾ। ਜੇਕਰ ਤੁਸੀਂ ਬਾਥਰੂਮ 'ਚ ਬੈਠੇ ਆਪਣੇ ਫ਼ੋਨ ਨੂੰ ਸਕ੍ਰੌਲ ਕਰਦੇ ਹੋ, ਤਾਂ ਤੁਹਾਡੀ ਸਿਹਤ ਨੂੰ ਲੈਕੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਲਈ ਇੱਕ ਅਹਿਮ ਰਿਪੋਰਟ ਵੀ ਹੈ। ਇਸ ਪੌਡਕਾਸਟ ਰਾਹੀਂ ਐਸ ਬੀ ਐਸ ਪੰਜਾਬੀ ਦੇ ਤਾਜ਼ਾ ਤਰੀਨ ਪ੍ਰੋਗਰਾਮ ਦਾ ਆਨੰਦ ਮਾਣੋ....

Sep 21, 202546 min

ਖ਼ਬਰਨਾਮਾ: ਗਾਜ਼ਾ ਵਿੱਚ ਵੱਡੇ ਪੱਧਰ 'ਤੇ ਦੂਰਸੰਚਾਰ ਬੰਦ ਹੋਣ ਤੋਂ ਬਾਅਦ ਸੇਵਾਵਾਂ ਬਹਾਲ ਕੀਤੀਆਂ ਗਈਆਂ।

ਇਜ਼ਰਾਈਲ ਦੇ ਗਾਜ਼ਾ ਸ਼ਹਿਰ ਵੱਲ ਵਧਦੇ ਹੀ ਗਾਜ਼ਾ ਪੱਟੀ ਵਿੱਚ ਦੂਰਸੰਚਾਰ ਬਲੈਕਆਊਟ ਹੋ ਗਿਆ। ਇੰਟਰਨੈੱਟ ਅਤੇ ਫ਼ੋਨ ਲਾਈਨਾਂ ਕਈ ਘੰਟਿਆਂ ਲਈ ਕੱਟੀਆਂ ਜਾਣ ਤੋਂ ਬਾਅਦ ਬਹਾਲ ਕੀਤੀਆਂ ਜਾ ਰਹੀਆਂ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

Sep 19, 20253 min

ਖ਼ਬਰਾਂ ਫਟਾਫੱਟ: ਜਲਵਾਯੂ ਟੀਚੇ ਨੂੰ ਲੈ ਕੇ ਘਮਾਸਾਨ ਜਾਰੀ, ਰਾਹੁਲ ਨੂੰ ਸਿਰੋਪਾ ਦੇਣ ਦੇ ਮਾਮਲੇ 'ਚ ਕਾਰਵਾਈ ਤੇ ਹੋਰ ਖ਼ਬਰਾਂ

ਆਸਟ੍ਰੇਲੀਆਈ ਸਰਕਾਰ ਨੇ ਆਪਣੇ 2035 ਦੇ ਜਲਵਾਯੂ ਟੀਚੇ ਨੂੰ 62 ਤੋਂ 70 ਪ੍ਰਤੀਸ਼ਤ ਤੱਕ ਰੱਖਣ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਉਹਨਾਂ ਨੇ ਅਸਲ ਤੱਥਾਂ ਨੂੰ ਸਾਹਮਣੇ ਰੱਖਿਆ ਹੈ। ਪਰ ਗ੍ਰੀਨਜ਼ ਪਾਰਟੀ ਨੇ ਇਸ ਟੀਚੇ ਨੂੰ ਪੈਰਿਸ ਸਮਝੌਤੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਬਾਰੇ ਇੱਕ 'ਕਮਜ਼ੋਰ' ਕੋਸ਼ਿਸ਼ ਦੱਸਿਆ ਹੈ। ਓਧਰ, ਪੰਜਾਬ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਅੰਦਰ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਹਨਾਂ ਖ਼ਬਰਾਂ ਦਾ ਵਿਸਥਾਰ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Sep 19, 20254 min

ਪੰਜਾਬੀ ਡਾਇਸਪੋਰਾ: UAE ਕ੍ਰਿਕਟ ਟੀਮ ਵਿੱਚ ਸਿੱਖ ਗੇਂਦਬਾਜ਼ ਨੇ ਦਿਖਾਏ ਜੌਹਰ, ਨਿਊਜ਼ੀਲੈਂਡ ਦੀ ਆਬਾਦੀ ਦਾ 33% ਹਿੱਸਾ ਹੋਣਗੇ ਦੱਖਣੀ ਏਸ਼ੀਆਈ ਮੂਲ ਦੇ ਲੋਕ

ਨਵੇਂ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2048 ਤੱਕ ਨਿਊਜ਼ੀਲੈਂਡ ਦੀ ਕੁਲ ਵਸੋਂ ਦਾ 33% ਹਿੱਸਾ ਏਸ਼ੀਆਈ ਮੂਲ ਵਾਲੇ ਵਸਨੀਕਾਂ ਦਾ ਹੋ ਜਾਵੇਗਾ। ਇਨ੍ਹਾਂ ਅੰਕੜਿਆਂ ਮੁਤਾਬਕ, 2023 ਤੱਕ ਏਸ਼ੀਆਈ ਮੂਲ ਦੇ ਲੋਕਾਂ ਦੀ ਗਿਣਤੀ 19% ਸੀ। ਉੱਧਰ ਯੂਏਈ ਕ੍ਰਿਕੇਟ ਟੀਮ ਵਿੱਚ ਪੰਜਾਬੀ ਮੂਲ ਦੇ ਸਿਮਰਨਜੀਤ ਸਿੰਘ ਨੇ ਗੇਂਦਬਾਜ਼ੀ 'ਚ ਦਿਖਾਏ ਜੌਹਰ, ਸਿੰਘ ਇੱਕ ਖੱਬੇ ਹੱਥ ਦਾ ਗੇਂਦਬਾਜ਼ ਹੈ ਜੋ ਪੰਜਾਬ ਵਿੱਚ ਵੀ ਇੱਕ ਉਭਰਦਾ ਕ੍ਰਿਕਟਰ ਸੀ। ਇਹ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀਆਂ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...

Sep 19, 20257 min

'Ambition gap': Why most people believe they'd step in to stop hate - but don't - SBS Examines: ਕਿਸੇ ਨਾਲ ਬਦਸਲੂਕੀ ਹੁੰਦੀ ਦੇਖਦਿਆਂ ਕੀ ਦਖ਼ਲਅੰਦਾਜ਼ੀ ਕਰਨਾ ਸੁਰੱਖਿਅਤ ਹੈ?

Aaron says he made a "snap decision" to intervene when he witnessed racism. But many people say they don't know what to do if they see hate or harassment. - ਐਰੋਨ ਕਹਿੰਦਾ ਹੈ ਕਿ ਜਦੋਂ ਉਸਨੇ ਨਸਲਵਾਦ ਦੇਖਿਆ ਤਾਂ ਉਸਨੇ ਦਖਲ ਦੇਣ ਦਾ 'ਤੁਰੰਤ ਫੈਸਲਾ' ਲਿਆ। ਪਰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹਨਾਂ ਨੂੰ ਨਹੀਂ ਪਤਾ ਕਿ ਜੇਕਰ ਉਹ ਨਫ਼ਰਤ ਜਾਂ ਬਦਸਲੂਕੀ ਹੁੰਦੀ ਦੇਖਦੇ ਹਨ ਤਾਂ ਕੀ ਕਰਨਾ ਹੈ।

Sep 19, 20256 min

ਹੜ੍ਹ ਪੀੜਤਾਂ ਲਈ ਪੰਜਾਬ ਵੱਲ ਰਵਾਨਾ ਹੋਣਗੇ ਆਸਟ੍ਰੇਲੀਆ ਤੋਂ ਸੂਟ, ਸਾੜੀਆਂ ਅਤੇ ਹੋਰ ਗਰਮ ਕੱਪੜੇ

ਪੰਜਾਬ ਵਿੱਚ ਇਸ ਵਾਰ ਆਏ ਹੜ੍ਹਾਂ ਕਾਰਨ ਲਗਭਗ 4 ਲੱਖ ਲੋਕ ਪ੍ਰਭਾਵਿਤ ਹੋਏ ਹਨ। ਆਸਟ੍ਰੇਲੀਆ ਦੀ ਸੰਸਥਾ ਟਰਬਨਸ ਫੌਰ ਆਸਟ੍ਰੇਲੀਆ ਨੇ ਸਰਦੀਆਂ ਲਈ ਪੰਜਾਬੀ ਸੂਟ, ਸਾੜੀਆਂ, ਬੱਚਿਆਂ ਦੇ ਕੱਪੜੇ ਇਕੱਠੇ ਕਰਕੇ ਪੰਜਾਬ ਭੇਜਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਸੰਸਥਾਪਕ ਅਮਰ ਸਿੰਘ ਦੱਸਦੇ ਹਨ ਕਿ ਤੁਸੀਂ ਵੀ ਇਸ ਸੇਵਾ ਵਿੱਚ ਯੋਗਦਾਨ ਪਾ ਸਕਦੇ ਹੋ। ਇਸਤੋਂ ਇਲਾਵਾ ਹੜ੍ਹ ਕਿੰਨਾਂ ਕਾਰਨਾਂ ਕਰਕੇ ਆਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੋਂ ਬਚਣ ਲਈ ਕੀ ਕੀਤਾ ਜਾਵੇ, ਇਹ ਸਭ ਕੁੱਝ ਜਾਣੋ ਇਸ ਇੰਟਰਵਿਊ ਰਾਹੀਂ...

Sep 19, 202517 min

ਬਾਲੀਵੁੱਡ ਗੱਪਸ਼ੱਪ: ਸ਼ਾਹਰੁੱਖ ਤੇ ਸਲਮਾਨ ਖਾਨ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਵੱਡੀ ਮੱਦਦ ਦਾ ਐਲਾਨ

ਪੰਜਾਬ ਦੇ ਹੜ੍ਹਾਂ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਕਈ ਭਾਈਚਾਰਕ ਸੰਸਥਾਵਾਂ, ਬਾਲੀਵੁੱਡ ਅਤੇ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਇਸ ਦੁੱਖ ਨੂੰ ਦਿਲ ਨਾਲ ਸਾਂਝਾ ਕਰਦੇ ਹੋਏ ਭਾਰੀ ਮਦਦ ਦੇ ਐਲਾਨ ਕੀਤੇ ਹਨ। ਇਹ ਅਤੇ ਫਿਲਮੀ ਦੁਨੀਆ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

Sep 19, 20255 min

ਖ਼ਬਰਨਾਮਾ: ਇਸ 13 ਸਾਲ ਪੁਰਾਣੇ ਸੁਪਰ ਨਿਯਮ ਕਾਰਨ 12 ਲੱਖ ਲੋਕਾਂ ਨੂੰ ਹੋ ਸਕਦਾ ਹੈ $500 ਮਿਲੀਅਨ ਦਾ ਨੁਕਸਾਨ

‘ਘੱਟ ਆਮਦਨ ਸੁਪਰ ਟੈਕਸ ਆਫਸੈੱਟ’ ਵਜੋਂ ਜਾਣੇ ਜਾਂਦੇ ਇਸ 13 ਸਾਲ ਪੁਰਾਣੇ ਟੈਕਸ ਨਿਯਮ ਕਾਰਨ ਇਸ ਸਾਲ 1.2 ਮਿਲੀਅਨ ਘੱਟ ਆਮਦਨ ਵਾਲੇ ਵਰਕਰਾਂ, ਖਾਸ ਕਰਕੇ ਔਰਤਾਂ, ਨੂੰ ਰਿਟਾਇਰਮੈਂਟ ਬਚਤ ਵਿੱਚ $500 ਮਿਲੀਅਨ ਦਾ ਨੁਕਸਾਨ ਹੋ ਸਕਦਾ ਹੈ। ਇਹ ਨਿਯਮ ਦੋ ਸਭ ਤੋਂ ਘੱਟ ਟੈਕਸ ਬਰੈਕਟਾਂ ਵਿੱਚ ਆਉਂਦੇ ਸਾਰੇ ਵਰਕਰਾਂ ‘ਤੇ ਲਾਗੂ ਹੁੰਦਾ ਹੈ, ਪਰ ਟੈਕਸ ਬਰੈਕਟਾਂ ਵਿੱਚ ਕੀਤੇ ਗਏ ਬਦਲਾਅ ਅਤੇ ਮਹਿੰਗਾਈ ਦੇ ਮੱਦੇਨਜ਼ਰ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ, ਜਿਸ ਕਾਰਨ ਘੱਟ ਆਮਦਨ ਵਾਲੇ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਹ ਅਤੇ ਹੋਰ ਖਬਰਾਂ ਲਈ ਇਹ ਪੌਡਕਾਸਟ ਸੁਣੋ…

Sep 18, 20254 min

ਆਸਟ੍ਰੇਲੀਆਈ ਨਾਗਰਿਕਤਾ ਦਿਵਸ: ਨਵੇਂ ਨਾਗਰਿਕਾਂ ਦਾ ਸਮਾਰੋਹਾਂ ਵਿੱਚ ਸਵਾਗਤ

ਹਜ਼ਾਰਾਂ ਲੋਕ ਨਵੇਂ ਆਸਟ੍ਰੇਲੀਆਈ ਬਣਨ ਦਾ ਜਸ਼ਨ ਮਨਾ ਰਹੇ ਹਨ, ਕਿਉਂਕਿ ਸਥਾਨਕ ਕੌਂਸਲਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਦਿਵਸ ਯਾਨੀ 17 ਸਤੰਬਰ ਨੂੰ ਦੇਸ਼ ਭਰ ਵਿੱਚ ਸਮਾਰੋਹਾਂ ਦੀ ਮੇਜ਼ਬਾਨੀ ਕੀਤੀ ਜਿਨ੍ਹਾਂ ਵਿੱਚ ਆਸਟ੍ਰੇਲੀਆ ਦੇ ਗਵਰਨਰ ਜਨਰਲ ਸੈਮ ਮੋਸਟਿਨ ਵੀ ਸ਼ਾਮਲ ਸਨ। ਇਸ ਮੌਕੇ ਤੇ ਨਵੇਂ ਬਣੇ ਆਸਟ੍ਰੇਲੀਆਈ ਨਾਗਰਿਕਾਂ ਨੇ ਕਿਸ ਤਰ੍ਹਾਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਇਸ ਪੌਡਕਾਸਟ ਰਾਹੀਂ ਸੁਣੋ।

Sep 18, 20255 min

ਐਕਸਪਲੇਨਰ: ਸਾਵਧਾਨ ! ਕੀ ਤੁਸੀਂ ਵੀ ਬਾਥਰੂਮ ਵਿੱਚ ਬੈਠ ਕੇ ਮੋਬਾਈਲ ਵੇਖਦੇ ਹੋ? ਲੱਗ ਸਕਦੀ ਹੈ ਇਹ ਬੀਮਾਰੀ

ਜੇਕਰ ਤੁਸੀਂ ਵੀ ਬਾਥਰੂਮ (ਟਾਇਲਟ) ਵਿੱਚ ਬੈਠ ਕੇ ਮੋਬਾਈਲ ਫ਼ੋਨ ਵੇਖਣ ਦੇ ਆਦੀ ਹੋ ਤਾਂ ਤੁਹਾਨੂੰ ਆਪਣੀ ਇਹ ਆਦਤ ਬਦਲਣ ਦੀ ਲੋੜ ਹੈ ਕਿਉਂਕਿ ਅਮਰੀਕਾ ਵਿੱਚ ਹੋਈ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਪਾਈਲਜ਼ ਭਾਵ ਕਿ ਬਵਾਸੀਰ ਹੋਣ ਦਾ ਖਤਰਾ ਵੱਧ ਹੁੰਦਾ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬਾਥਰੂਮ ਵਿੱਚ ਫੋਨ ਦੀ ਵਰਤੋਂ ਕਰਨ ਨਾਲ਼ ਅੰਤੜੀਆਂ ਅਤੇ ਦਿਮਾਗ ਦੇ ਸੰਕੇਤਾਂ ਉੱਤੇ ਵੀ ਬੁਰਾ ਅਸਰ ਪੈਂਦਾ ਹੈ ਤੇ ਇਸ ਨਾਲ ਖਾਣਾ ਹਜ਼ਮ ਕਰਨ ਦੀ ਪ੍ਰਕ੍ਰਿਆ ਵੀ ਪ੍ਰਭਾਵਿਤ ਹੁੰਦੀ ਹੈੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Sep 17, 20257 min

ਖ਼ਬਰਨਾਮਾ: ਟਰੰਪ ਤੇ ਐਲਬਨੀਜ਼ੀ ਦੀ ਜਲਦੀ ਹੋ ਸਕਦੀ ਹੈ ਪਹਿਲੀ ਮੁਲਾਕਾਤ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਪਹਿਲੀ ਵਾਰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਟਰੰਪ ਨੇ ਅਜਿਹਾ ਇੱਕ ਆਸਟ੍ਰੇਲੀਆਈ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਹੈ। ਕਈ ਵਿਸ਼ਵ ਨੇਤਾਵਾਂ ਵਾਂਗ, ਸ਼੍ਰੀ ਐਲਬਨੀਜ਼ੀ ਅਗਲੇ ਹਫ਼ਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਲਈ ਅਮਰੀਕਾ ਦਾ ਦੌਰਾ ਕਰਨ ਵਾਲੇ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਖਬਰਨਾਮਾ...

Sep 17, 20253 min

ਐਕਸਪਲੇਨਰ: ਪ੍ਰਵਾਸ ਵਿਰੋਧੀ ਇਹ ਨਜ਼ਰਅੰਦਾਜ਼ ਕਰ ਰਹੇ ਹਨ ਕਿ ਆਸਟ੍ਰੇਲੀਆ ਦੀ ਆਰਥਿਕਤਾ ਵੱਡੇ ਪੱਧਰ 'ਤੇ ਪ੍ਰਵਾਸ 'ਤੇ ਨਿਰਭਰ ਹੈ

ਇਮੀਗ੍ਰੇਸ਼ਨ ਵਿਰੋਧੀ ਰੈਲੀਆਂ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਮੁਤਾਬਕ ਇਹ 'ਮਾਰਚ ਫੋਰ ਆਸਟ੍ਰੇਲੀਆ' ਦੀਆਂ ਰੈਲੀਆਂ ਵੱਡੇ ਪੱਧਰ 'ਤੇ ਹੋ ਰਹੇ ਪ੍ਰਵਾਸ ਦੇ ਖਿਲਾਫ ਹਨ। ਉਹਨਾਂ ਮੁਤਾਬਕ ਰਿਹਾਇਸ਼ੀ ਸੰਕਟ ਵੱਧ ਰਹੇ ਪ੍ਰਵਾਸ ਕਾਰਨ ਹੋ ਰਿਹਾ ਹੈ ਜਦਕਿ ਮਾਹਰ ਅਜਿਹਾ ਨਹੀਂ ਸੋਚਦੇ।

Sep 17, 20255 min

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

In this SBS Punjabi program, catch up with the top national and international news within a few minutes. This program brings you the latest updates from Punjab, via Punjabi Diary. You can also listen to a report about the Victorian Government establishing a new body called ‘Multicultural Victoria’ to support the culturally diverse communities living here. Do not miss the segment on the growing interest of Australian Punjabis in ‘run clubs.’ Listen to the full program through this podcast. - ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੋਂ ਇਲਾਵਾ ਚੜ੍ਹਦੇ ਪੰਜਾਬ ਦੀਆਂ ਖ਼ਬਰਾਂ ਦੀ ਪੇਸ਼ਕਾਰੀ ਪੰਜਾਬੀ ਡਾਇਰੀ ਸ਼ਾਮਿਲ ਹੈ। ਵਿਕਟੋਰੀਆ ਦੀ ਸਰਕਾਰ ਵੱਲੋਂ ‘ਮਲਟੀਕਲਚਰਲ ਵਿਕਟੋਰੀਆ' ਨਾਮ ਦੀ ਇੱਕ ਨਵੀਂ ਕਾਨੂੰਨੀ ਸੰਸਥਾ ਬਣਾਉਣ ਸਬੰਧੀ ਇੱਕ ਰਿਪੋਰਟ ਦੇ ਨਾਲ ਨਾਲ ਪੰਜਾਬੀਆਂ ਦੀ ‘ਰਨ ਕਲੱਬਸ’ ਵਿੱਚ ਵੱਧਦੀ ਰੁਚੀ ਸਬੰਧੀ ਇੱਕ ਪੇਸ਼ਕਾਰੀ ਵੀ ਸੁਣੀ ਜਾ ਸਕਦੀ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

Sep 17, 202543 min

ਪਾਕਿਸਤਾਨ ਡਾਇਰੀ: ਇਮਰਾਨ ਖਾਨ ਦੇ ਪੁੱਤਰਾਂ ਵੱਲੋਂ ਸੰਯੁਕਤ ਰਾਸ਼ਟਰ ਕੋਲ ਅਪੀਲ ਦਾਇਰ, ਤਸ਼ੱਦਦ ਰੋਕਣ ਦੀ ਮੰਗ

ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੁੱਤਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਕਾਨੂੰਨੀ ਟੀਮ ਨੇ ਸੰਯੁਕਤ ਰਾਸ਼ਟਰ ਕੋਲ ਅਪੀਲ ਦਾਇਰ ਕੀਤੀ ਹੈ। ਸੰਯੁਕਤ ਰਾਸ਼ਟਰ ਕੋਲ ਦਾਇਰ ਕੀਤੀਆਂ ਤਾਜ਼ਾ ਪਟੀਸ਼ਨਾਂ ਵਿੱਚ ਏਜੰਸੀ ਨੂੰ ਮਾਮਲਿਆਂ ਦੀ ਜਾਂਚ ਕਰਨ ਅਤੇ ਪਾਕਿਸਤਾਨ 'ਤੇ ਤੁਰੰਤ "ਹੋਰ ਕਿਸੇ ਵੀ ਤਸ਼ੱਦਦ ਜਾਂ ਬਦਸਲੂਕੀ ਨੂੰ ਰੋਕਣ" ਲਈ ਦਬਾਅ ਪਾਉਣ ਦੀ ਮੰਗ ਕੀਤੀ ਗਈ ਹੈ। ਖਾਨ ਦੇ ਪੁੱਤਰਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਪਿਤਾ ਨੂੰ ਆਪਣੇ ਡਾਕਟਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਵਕੀਲਾਂ ਤੱਕ ਪਹੁੰਚ ਵੀ ਸੀਮਤ ਕੀਤੀ ਗਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Sep 17, 20257 min

ਖ਼ਬਰਨਾਮਾ: ਆਸਟ੍ਰੇਲੀਆ 'ਚ ਜਲਵਾਯੂ ਤਬਦੀਲੀ 'ਤੇ ਡਰ ਫੈਲਾਇਆ ਜਾ ਰਿਹਾ ਹੈ: ਸੈਨੇਟਰ

FULL

ਸੰਘੀ ਸਰਕਾਰ ਦੇ ਨਵੇਂ ਵਿਸ਼ਾਲ ਅਧਿਐਨ ਮੁਤਾਬਕ, ਜਲਵਾਯੂ ਤਬਦੀਲੀ ਕਾਰਨ ਗਰਮੀ ਨਾਲ ਸੰਬੰਧਤ ਬੀਮਾਰੀਆਂ ਤੋਂ ਆਸਟ੍ਰੇਲੀਆਈਆਂ ਦੀਆਂ ਮੌਤਾਂ ਵਧ ਸਕਦੀਆਂ ਹਨ ਅਤੇ ਲੱਖਾਂ ਲੋਕ ਤੱਟੀ ਹੜ੍ਹਾਂ ਦੇ ਖ਼ਤਰੇ ਹੇਠ ਆ ਸਕਦੇ ਹਨ। ਪਰ ਨੈਸ਼ਨਲਜ਼ ਸੈਨੇਟਰ ਮੈਟ ਕੈਨੇਵਨ ਦਾ ਕਹਿਣਾ ਹੈ ਕਿ 'ਨੈਸ਼ਨਲ ਕਲਾਈਮੈਟ ਰਿਸਕ ਅਸੈੱਸਮੈਂਟ' ਦੇ ਲੇਖਕ ਵਿਗਿਆਨਕ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਨ ਦੀ ਬਜਾਏ ਡਰ ਫੈਲਾ ਰਹੇ ਹਨ। ਇਸ ਬਾਰੇ ਹੋਰ ਜਾਣਨ ਲਈ ਅਤੇ ਆਸਟ੍ਰੇਲੀਆ, ਦੁਨੀਆ ਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Sep 16, 20253 min

ਐਕਸਪਲੇਨਰ: ਚਾਰਲੀ ਕਿਰਕ ਕੌਣ ਸੀ? ਉਸ ਦੀ ਹੱਤਿਆ ਦਾ ਵਿਵਾਦ ਕੀ ਹੈ?

FULL

ਅਮਰੀਕਾ ਦੇ ਸਭ ਤੋਂ ਉੱਚ ਪ੍ਰੋਫਾਈਲ, ਸੱਜੇ-ਪੱਖੀ ਰਾਜਨੀਤਿਕ ਕਾਰਕੁਨਾਂ ਅਤੇ ਮੀਡੀਆ ਸ਼ਖਸੀਅਤਾਂ ਵਿੱਚੋਂ ਇੱਕ, ਚਾਰਲੀ ਕਿਰਕ ਦੀ 10 ਸਤੰਬਰ 2025 ਨੂੰ ਹੱਤਿਆ ਹੋ ਗਈ ਹੈ। 31 ਸਾਲਾ ਕਿਰਕ ਨੂੰ ਕਾਲਜ ਦੇ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਿਰਕ ਦੀ ਵਿਚਾਰਧਾਰਾ ਸਮੇਤ ਉਸ ਦੀ ਪਤਨੀ ਅਤੇ ਉਸ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਨੇੜਤਾ ਤੱਕ, ਸਭ ਕੁਝ ਸੁਰਖ਼ੀਆਂ ਦੇ ਘੇਰੇ ਵਿੱਚ ਆ ਗਏ ਹਨ। ਪਰ ਚਾਰਲੀ ਕਿਰਕ ਕੌਣ ਸੀ? ਅਤੇ ਉਸ ਦੀ ਹੱਤਿਆ ਦਾ ਵਿਵਾਦ ਹੈ ਕੀ? ਜਾਨਣ ਲਈ ਸੁਣੋ ਸਾਡਾ ਪੌਡਕਾਸਟ...

Sep 16, 20254 min

ਪੰਜਾਬੀ ਡਾਇਰੀ: ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਸਫਾਈ ਕਾਰਜਾਂ ਲਈ ਪੰਜਾਬ ਸਰਕਾਰ ਨੇ ਰੱਖਿਆ 100 ਕਰੋੜ ਰੁਪਏ ਦਾ ਬਜਟ

FULL

ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ, ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਲਗਭਗ ਸਾਰੀਆਂ ਰਾਜਨੀਤਿਕ ਪਾਰਟੀਆਂ ਅਜਿਹੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਫਾਈ ਲਈ 100 ਕਰੋੜ ਰੁਪਏ ਖਰਚ ਕਰੇਗੀ। ਇਹ ਖ਼ਬਰ ਅਤੇ ਪੰਜਾਬ ਦੀਆਂ ਹੋਰ ਮਹੱਤਵਪੂਰਨ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Sep 16, 20259 min

ਖ਼ਬਰਨਾਮਾ: ANZ ਬੈਂਕ ਨੂੰ ਗੰਭੀਰ ਬੇਨਿਯਮੀਆਂ ਕਾਰਨ ਰਿਕਾਰਡ ਤੋੜ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ

FULL

ਆਸਟ੍ਰੇਲੀਅਨ ਸਿਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਯਾਨੀ ASIC ਦੇ ਅਨੁਸਾਰ, ANZ ਬੈਂਕ ਨੇ ਆਸਟ੍ਰੇਲੀਆਈ ਸਰਕਾਰ ਨੂੰ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਵਿੱਚ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇਸ ਸਬੰਧ ਵਿਚ $240 ਮਿਲੀਅਨ ਦੇ ਜੁਰਮਾਨੇ ਦੀ ਗੱਲ ਹੋ ਰਹੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Sep 15, 20254 min

ਦੌੜ ਰਾਹੀਂ ਤੰਦਰੁਸਤੀ: ਮੈਰਾਥਨ ਦੌੜਾਂ ਵੱਲ ਆਸਟ੍ਰੇਲੀਅਨ ਪੰਜਾਬੀਆਂ ਦਾ ਵੱਧ ਰਿਹਾ ਰੁਝਾਨ

FULL

ਆਸਟ੍ਰੇਲੀਆ ਵਿੱਚ ਲੱਖਾਂ ਲੋਕ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਦੇ ਹਨ ਜਿਨ੍ਹਾਂ ਵਿੱਚ ਲੰਬੀ ਦੂਰੀ ਦੀ ਦੌੜ (Marathon) ਦੌੜਨ ਵਾਲਿਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਵਿੱਚ ਵੱਧ ਰਹੀ ਹੈ। ਇਹਨਾਂ ਦੌੜਾਂ ਅਤੇ 'ਰਨ ਕਲੱਬਾਂ' (Run clubs) ਵਿੱਚ ਹੁਣ ਪੰਜਾਬੀ ਭਾਈਚਾਰੇ ਦੇ ਲੋਕ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਪੌਡਕਾਸਟ ਵਿੱਚ ਸੁਣੋ ਤਿੰਨ ਅਜਿਹੇ ਪੰਜਾਬੀਆਂ ਦੀਆਂ ਕਹਾਣੀਆਂ ਜੋ ਸ਼ੌਂਕੀਆ ਤੌਰ 'ਤੇ 5km ਤੋਂ ਲੈ ਕੇ 100km ਤੱਕ ਦੀਆਂ ਦੌੜਾਂ ਵਿੱਚ ਹਿੱਸਾ ਲੈ ਰਹੇ ਹਨ।

Sep 15, 202515 min

ਐਕਸਪਲੇਨਰ: ਖੇਤਰੀ ਆਸਟ੍ਰੇਲੀਆ ਵਿੱਚ ਜ਼ਰੂਰੀ ਕਰਮਚਾਰੀਆਂ ਦੀ ਭਾਰੀ ਲੋੜ

FULL

ਆਸਟ੍ਰੇਲੀਆ ਦੇ ਕਈ ਖੇਤਰੀ ਸ਼ਹਿਰਾਂ ਵਿੱਚ ਅਕਸਰ ਸਸਤੇ ਘਰਾਂ ਦੀ ਘਾਟ ਅਤੇ ਹੋਰ ਚੁਣੌਤੀਆਂ ਕਾਰਨ ਜ਼ਰੂਰੀ ਕਰਮਚਾਰੀਆਂ ਜਿਵੇਂ ਡਾਕਟਰ, ਅਧਿਆਪਕ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਸਟਾਫ਼ ਨੂੰ ਆਕਰਸ਼ਿਤ ਕਰਨਾ ਮੁਸ਼ਕਲ ਸਾਬਤ ਹੋ ਰਿਹਾ ਹੈ। ਨਿਊ ਸਾਊਥ ਵੇਲਜ਼ ਵਿੱਚ ਇੱਕ ਨਵਾਂ ਪ੍ਰੋਗਰਾਮ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਅਧੀਨ ਕਰਮਚਾਰੀਆਂ ਨੂੰ ਘਰ, ਸਕੂਲ ਅਤੇ ਕਮਿਊਨਿਟੀ ਗਰੁੱਪ ਲੱਭਣ ਵਿੱਚ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਆਪ ਨੂੰ ਸਵਾਗਤਯੋਗ ਅਤੇ ਯੋਗਦਾਨ ਪਾਉਣ ਵਾਲੇ ਮਹਿਸੂਸ ਕਰਨ।

Sep 15, 20257 min

ਕਲਾ ਅਤੇ ਕਹਾਣੀਆਂ: ਭਾਰਤ-ਪਾਕਿ ਵੰਡ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਉਲ੍ਹਾਮਾ’

FULL

ਪਾਕਿਸਤਾਨੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਹੁਰਾਂ ਦੀ ਕਹਾਣੀ ‘ਉਲਾਮ੍ਹਾ’, ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ 'ਮੇਰੀਆਂ ਸਰਸ ਕਹਾਣੀਆਂ' ਵਿਚੋਂ ਲਈ ਗਈ ਹੈ। ਇਹ ਕਹਾਣੀ ਭਾਰਤ-ਪਾਕਿ ਵੰਡ ਦੇ ਦਰਦਨਾਕ ਹਾਲਾਤ ਨੂੰ ਬਿਆਨ ਕਰਦੀ ਹੈ। ਕਹਾਣੀ ਵਿੱਚ ਬਲਕਾਰ ਸਿੰਘ, ਫੂਲਾ ਸਿੰਘ ਅਤੇ ਲੱਧਾ ਸਿੰਘ ਵਰਗੇ ਪਾਤਰਾਂ ਰਾਹੀਂ ਕੁਲਵੰਤ ਸਿੰਘ ਨੇ ਬਿਆਨ ਕੀਤਾ ਹੈ ਕਿ ਮੁਲਕਾਂ ਦੀ ਵੰਡ ਵੇਲੇ ਕਿੰਝ ਲੋਕਾਂ ਦੀਆਂ ਸਮਾਜਿਕ ਅਤੇ ਨਿੱਜੀ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਸਨ ਅਤੇ ਕਿੰਝ ਖੁੱਲ੍ਹੀ ਹਵਾ ਵਿੱਚ ਜੀਣ ਦੇ ਆਦੀ ਲੋਕਾਂ ਨੂੰ ਫੌਜੀ ਕੈਂਪਾਂ ਵਿੱਚ ਦਿਨ ਕੱਟਣ ਲਈ ਮਜਬੂਰ ਹੋਣਾ ਪਿਆ ਸੀ। ਇਸ ਆਡੀਓ ਰਾਹੀਂ ਸੁਣੋ ਇਹ ਦਰਦ ਭਰੀ ਭਾਵਨਾਤਮਕ ਕਹਾਣੀ…

Sep 15, 20257 min

ਜਾਣੋ ਸਿਡਨੀ ਦੀਆਂ ਸੜ੍ਹਕਾਂ ‘ਤੇ ਦਿਨ ਕੱਟਣ ਲਈ ਕਿਉਂ ਮਜਬੂਰ ਹੋਇਆ ਇਹ ਪੰਜਾਬੀ ਇੰਜੀਨੀਅਰ

FULL

ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧ ਰੱਖਣ ਵਾਲਾ ਪ੍ਰੀਤ ਅਨਮੋਲ ਸਿੰਘ 2006 ਵਿੱਚ ਆਸਟ੍ਰੇਲੀਆ ਆਇਆ ਸੀ। ਪਰ ਆਸਟ੍ਰੇਲੀਆ ਦਾ ਪੀ.ਆਰ ਹੋਣ ਦੇ ਬਾਵਜੂਦ ਪੇਸ਼ੇ ਵਜੋਂ ਇੰਜੀਨੀਅਰ ਇਹ ਪੰਜਾਬੀ ਸਿਡਨੀ ਦੀਆਂ ਸੜ੍ਹਕਾਂ ‘ਤੇ ਦਿਨ ਕੱਟ ਰਿਹਾ ਹੈ। ਮਾਨਸਿਕ ਤੌਰ ‘ਤੇ ਬਿਮਾਰ ਪ੍ਰੀਤ ਅਨਮੋਲ ਸਿੰਘ ਦਾ ਹੁਣ ਆਸਟ੍ਰੇਲੀਆ ‘ਚ ਇਲਾਜ ਚੱਲ ਰਿਹਾ ਹੈ। ਸਮਾਜਿਕ ਕਾਰਕੁਨ ਜਸਬੀਰ ਸਿੰਘ ਨੇ ਭਾਈਚਾਰੇ ਨੂੰ ਅਜਿਹੇ ਵਿਸ਼ਿਆਂ ਲਈ ਜਾਗਰੂਕ ਰਹਿਣ ਅਤੇ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

Sep 12, 202520 min

ਖ਼ਬਰਨਾਮਾ : ਭਾਰਤੀ ਪ੍ਰਵਾਸੀਆਂ ਬਾਰੇ ਸੀਨੇਟਰ ਦੀ ਟਿੱਪਣੀ ਤੋਂ ਬਾਅਦ ਬਚਾਅ ਕਰ ਰਹੀ ਫੈਡਰਲ ਲਿਬਰਲ ਪਾਰਟੀ

FULL

ਫੈਡਰਲ ਲਿਬਰਲ ਪਾਰਟੀ ਦੇ ਇੱਕ ਸੀਨੇਟਰ ਵਲੋਂ ਭਾਰਤੀ ਪ੍ਰਵਾਸੀਆਂ ਬਾਰੇ ਕੀਤੀ ਟਿੱਪਣੀ ਕਾਰਨ ਹੋਏ ਹੰਗਾਮੇ ਤੋਂ ਬਾਅਦ ਲਿਬਰਲ ਪਾਰਟੀ ਆਪਣਾ ਬਚਾਅ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਪਾਰਟੀ ਨੇ ਇਸ ਟਿੱਪਣੀ ਲਈ ਜਿੰਮੇਵਾਰ ਸੀਨੇੇਟਰ ਨੂੰ ਪਾਰਟੀ ਦੇ ਫਰੰਟਬੈਂਚ ਤੋਂ ਬਰਖਾਸਤ ਕਰ ਦਿੱਤਾ ਹੈ। ਨੌਰਦਰਨ ਟੈਰੇਟਰੀ ਦੀ ਸੀਨੇਟਰ ਨੇ ਕਿਹਾ ਸੀ ਕਿ ਸਰਕਾਰ ਭਾਰਤੀ ਪ੍ਰਵਾਸੀਆਂ ਨੂੰ ਇਸ ਲਈ ਤਰਜੀਹ ਦਿੰਦੀ ਹੈ ਕਿਉਂਕਿ ਉਹ ਲੇਬਰ ਪਾਰਟੀ ਨੂੰ ਵੋਟ ਦਿੰਦੇ ਹਨ।ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ

Sep 12, 20253 min

'ਮਲਟੀਕਲਚਰਲ ਵਿਕਟੋਰੀਆ': ਐਲਨ ਸਰਕਾਰ ਨੇ ਸਮਾਜਿਕ ਏਕਤਾ ਨੂੰ ਵਧਾਉਣ ਦੇ ਟੀਚੇ ਨਾਲ ਕੀਤਾ ਨਵੀਂ ਸੰਸਥਾ ਦਾ ਐਲਾਨ

FULL

ਵਿਕਟੋਰੀਆ ਦੀ ਸਰਕਾਰ ਨੇ ਇੱਥੇ ਵੱਸਦੇ ਬਹੁ-ਸੱਭਿਆਚਾਰਕ ਲੋਕਾਂ ਲਈ 'Multicultural Victoria' ਨਾਮ ਦੀ ਇੱਕ ਨਵੀਂ ਕਾਨੂੰਨੀ ਸੰਸਥਾ ਬਣਾਉਣ ਦਾ ਐਲਾਨ ਕੀਤਾ ਹੈ। ਇਹ ਸੰਸਥਾ ਮੌਜੂਦਾ 'ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ' ਦੀ ਥਾਂ ਲਏਗੀ ਅਤੇ ਇਸਨੂੰ ਵਿਕਟੋਰੀਅਨ ਮਲਟੀਕਲਚਰਲ ਰਿਵਿਊ ਕਮੇਟੀ ਵਲੋਂ ਪੇਸ਼ ਕੀਤੇ ਗਏ ਸੁਝਾਵਾਂ ਦੇ ਅਧਾਰ ਉੱਤੇ ਸਥਾਪਿਤ ਕੀਤਾ ਜਾ ਰਿਹਾ ਹੈ। ਕੀ ਹੈ ਇਹ ਨਵੀਂ ਸੰਸਥਾ ਅਤੇ ਇਸਦਾ ਵਿਕਟੋਰੀਆ ਵਿੱਚ ਵੱਸ ਰਹੇ ਬਹੁ-ਸੱਭਿਆਚਾਰਕ ਭਾਈਚਾਰਿਆਂ ਉੱਤੇ ਕੀ ਫਰਕ ਪਵੇਗਾ, ਜਾਨਣ ਲਈ ਇਹ ਪੌਡਕਾਸਟ ਸੁਣੋ...

Sep 12, 20258 min

ਖ਼ਬਰਾਂ ਫਟਾਫੱਟ: ਨੇਪਾਲ ਦੇ ਹਿੰਸਕ ਪ੍ਰਦਰਸ਼ਨ, ਪੰਜਾਬ ਦੇ ਹੜ੍ਹ ਤੇ ਆਸਟ੍ਰੇਲੀਆ ਦੀਆਂ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ

FULL

ਨੇਪਾਲ 'ਚ ਮਿਲਟਰੀ ਰਾਜ ਲਾਗੂ, ਪੰਜਾਬ 'ਚ ਪਾਣੀ ਦਾ ਪੱਧਰ ਹੇਠਾਂ ਆਇਆ, ਆਸਟ੍ਰੇਲੀਆ ਦੀ ਰਾਜਨੀਤਿਕ ਆਗੂ ਜੈਸਿੰਟਾ ਪ੍ਰਾਈਸ ਨੂੰ ਫਰੰਟਬੈਂਚ ਤੋਂ ਹਟਾਇਆ, ਬਾਲੀ ਦਾ ਮੌਸਮ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Sep 12, 20255 min

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ 'ਚ ਭਾਰਤੀ ਨਾਗਰਿਕਾਂ ਵੱਲੋਂ PCC ਕਰਵਾਉਣ ਨੂੰ ਲੈ ਕੇ ਨਵੇਂ ਐਲਾਨ

FULL

ਨਿਊਜ਼ੀਲੈਂਡ 'ਚ ਭਾਰਤੀ ਨਾਗਰਿਕਾਂ ਲਈ PCC ਨੂੰ ਲੈ ਕੇ ਨਵੇਂ ਪ੍ਰਵਾਨਗੀ ਨਿਯਮ ਐਲਾਨ ਕੀਤੇ ਗਏ ਹਨ। ਇਹ ਨਿਯਮ 1 ਦਸੰਬਰ 2025 ਤੋਂ ਲਾਗੂ ਹੋ ਜਾਣਗੇ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Sep 11, 20257 min

ਖ਼ਬਰਨਾਮਾ: ਡੈਮ ਵਿੱਚ ਕਾਰ ਦੇ ਟਕਰਾਉਣ ਕਾਰਨ 11 ਸਾਲਾ ਬੱਚੀ ਦੀ ਮੌਤ

FULL

ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਇੱਕ ਕਾਰ ਡੈਮ ਵਿੱਚ ਟਕਰਾਉਣ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ ਹੈ ਹਾਲਾਂਕਿ 50 ਸਾਲਾ ਡਰਾਈਵਰ ਨੂੰ ਪਾਣੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇਹ ਅਤੇ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...

Sep 11, 20253 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

FULL

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜਦੇ ਅਤੇ ਲਹਿੰਦੇ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਅਪਡੇਟ ਹੈ। ਇਸਤੋਂ ਇਲਾਵਾ ਆਸਟ੍ਰੇਲੀਆ ਦੇ ਗਰਭਪਾਤ ਨਾਲ ਜੁੜੇ ਇੱਕ ਅਧਿਐਨ 'ਚ ਭਾਰਤੀ ਭਾਈਚਾਰੇ ਦਾ ਨਾਂ ਆਉਣ 'ਤੇ ਵੀ ਚਰਚਾ ਕੀਤੀ ਗਈ ਹੈ। ਇਹ ਸਭ ਕੁੱਝ ਸੁਣੋ ਇਸ ਪੂਰੇ ਰੇਡੀਓ ਪ੍ਰੋਗਰਾਮ ਵਿੱਚ।

Sep 11, 202543 min

ਮੈਲਬਰਨ ਦੀ ਮਸ਼ਹੂਰ 'ਹੋਜ਼ੀਅਰ ਲੇਨ' 'ਤੇ ਜਸਵੰਤ ਸਿੰਘ ਖਾਲੜਾ ਦੀ ਪੇਂਟਿੰਗ ਬਣਾਉਣ ਵਾਲੀ ਚਿੱਤਰਕਾਰ ਨੂੰ ਮਿਲੋ

FULL

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਮੈਲਬਰਨ ਦੀ ਮਸ਼ਹੂਰ 'ਹੋਜ਼ੀਅਰ ਲੇਨ' ਉੱਤੇ, ਉਨ੍ਹਾਂ ਦੀ ਤਸਵੀਰ ਬਣਾਈ ਗਈ ਹੈ। ਇਸ ਤਸਵੀਰ ਨੂੰ ਬਣਾਉਣ ਵਾਲੀ ਹੈ ਆਸਟ੍ਰੇਲੀਅਨ ਮੂਲ ਦੀ ਕਲਾਕਾਰ ਬੈਥਨੀ ਚੇਰੀ। ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਖਾਲੜਾ ਦੀ ਕਹਾਣੀ ਨੂੰ ਲੋਕਾਂ ਤੱਕ ਅਤੇ ਖ਼ਾਸ ਕਰ ਕੇ ਪੰਜਾਬੀ ਨੌਜਵਾਨ ਪੀੜੀ ਤੱਕ ਪਹੁੰਚਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਪੇਂਟਿੰਗ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਬਹੁਤ ਪਿਆਰ ਵੀ ਮਿਲਿਆ ਹੈ।

Sep 11, 202523 min

ਬਾਲੀਵੁੱਡ ਗੱਪਸ਼ੱਪ: ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਨਾਮਵਰ ਕਲਾਕਾਰਾਂ ਨੇ ਭਾਰੀ ਸਹਿਯੋਗ ਦਾ ਕੀਤਾ ਐਲਾਨ

FULL

ਪੰਜਾਬ ਵਿੱਚ ਹੜ੍ਹਾਂ ਤੋਂ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਦਿਲਜੀਤ ਦੋਸਾਂਝ, ਐਮੀ ਵਿਰਕ, ਗੁਰੂ ਰੰਧਾਵਾ, ਵਿੱਕੀ ਕੌਸ਼ਲ ਸਮੇਤ ਕਈ ਹੋਰਨਾਂ ਨੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਮੱਦਦ ਪ੍ਰਦਾਨ ਕਰਨ ਦੇ ਐਲਾਨ ਕੀਤੇ ਹਨ। ਬਾਲੀਵੁੱਡ ਜਗਤ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

Sep 11, 20256 min

ਐਕਸਪਲੇਨਰ: ਨੇਪਾਲ ਵਿੱਚ 'ਜਨਰੇਸ਼ਨ ਜ਼ੀ' ਦੀ ਵਿਰੋਧ ਲਹਿਰ ਨੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਇਆ, ਸੰਸਦ ਹੋਈ ਅੱਗ ਦੇ ਹਵਾਲੇ

FULL

ਨੇਪਾਲ ਵਿੱਚ ਮੰਗਲਵਾਰ ਦਾ ਦਿਨ ਇਤਿਹਾਸਿਕ ਰਿਹਾ। Gen 'Z' ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਅਸਤੀਫਾ ਦੇ ਦਿੱਤਾ। ਸੋਸ਼ਲ ਮੀਡੀਆ ਅਤੇ ਭ੍ਰਿਸ਼ਟਾਚਾਰ ਦੇ ਸਬੰਧ ਵਿਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿੱਚ 19 ਵਿਅਕਤੀਆਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਸੰਸਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕੀ ਹੈ ਪੂਰਾ ਮਾਮਲਾ ਜਾਨਣ ਲਈ ਸੁਣੋ ਇਹ ਪੌਡਕਾਸਟ...

Sep 10, 20256 min

ਖ਼ਬਰਨਾਮਾ: ਪਹਿਲੇ ਘਰ ਖਰੀਦਦਾਰਾਂ ਲਈ ਵਧੇਰੇ ਵਿਕਲਪ, ਪਰ ਕੁਝ ਬਾਜ਼ਾਰ ਫਿਰ ਵੀ ਪਹੁੰਚ ਤੋਂ ਦੂਰ

FULL

ਨਵੇਂ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਇੱਕ ਵਿਸਤ੍ਰਿਤ ਸਰਕਾਰੀ ਡਿਪੋਜ਼ਿਟ ਪ੍ਰੋਗਰਾਮ ਦੇ ਉਪਲਬਧ ਹੋਣ ਨਾਲ, ਹੁਣ ਪਹਿਲੇ ਘਰ ਖਰੀਦਦਾਰਾਂ ਕੋਲ ਵਧੇਰੇ ਵਿਕਲਪ ਹੋਣਗੇ - ਪਰ ਕੁਝ ਬਾਜ਼ਾਰਾਂ ਦੇ ਇੱਕ ਵਾਰ ਫਿਰ ਪਹੁੰਚ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਨਿਊ ਸਾਊਥ ਵੇਲਜ਼ ਵਿੱਚ ਹਸਪਤਾਲ ਦਾਖਲੇ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਦੋਹਾ ਵਿੱਚ ਹਮਾਸ ਦੇ ਟਿਕਾਣਿਆਂ 'ਤੇ ਇਜ਼ਰਾਈਲ ਵੱਲੋ ਕੀਤੇ ਹਮਲਿਆਂ ਵਿੱਚ 6 ਲੋਕ ਮਾਰੇ ਗਏ ਹਨ। ਤੇ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦਾ ਦੌਰਾ ਕਰਦਿਆਂ ਸੂਬੇ ਲਈ 1600 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਅੱਜ ਦਾ ਪੰਜਾਬੀ ਖਬਰਨਾਮਾਂ....

Sep 10, 20255 min

ਐਕਸਪਲੇਨਰ: ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਨੂੰ ਦਰੁਸਤ ਕਰਨ ਲਈ ਮਾਹਿਰਾਂ ਨੇ ਦਿੱਤੇ ਸੁਝਾਅ

FULL

ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਸਬੰਧੀ ਚੱਲ ਰਹੀ ਬਹਿਸ ਵਿਚਕਾਰ ਮਾਹਿਰਾਂ ਨੇ ਸੁਝਾਅ ਦਿੱਤੇ ਹਨ ਕਿ ਹੁਨਰਮੰਦ ਵੀਜ਼ਾ ਬਿਨੈਕਾਰਾਂ ਉੱਤੇ ਹੋਰ ਵੀ ਵੱਧ ਧਿਆਨ ਕੇਂਦਰਿਤ ਕੀਤੇ ਜਾਣ ਨਾਲ ਅਨੇਕਾਂ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਮਾਹਿਰਾਂ ਨੇ ਪ੍ਰਵਾਸ ਨੀਤੀ ਵਿੱਚਲੀਆਂ ਗੜਬੜੀਆਂ ਦਾ ਜ਼ਿਕਰ ਕਰਦਿਆਂ ਇਸ ਵਿੱਚ ਸੁਧਾਰਾਂ ਦੀ ਮੰਗ ਵੀ ਚੁੱਕੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…

Sep 10, 20254 min

ਐਕਸਪਲੇਨਰ: ਅਰਮਾਨੀ ਬ੍ਰਾਂਡ ਨੂੰ ਖੜ੍ਹਾ ਕਰਨ ਵਾਲੇ 'ਜਿਓਰਜੀਓ ਅਰਮਾਨੀ' ਦਾ 91 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

FULL

ਅਰਮਾਨੀ ਸਿਰਫ਼ ਇੱਕ ਬ੍ਰਾਂਡ ਹੀ ਨਹੀਂ ਹੈ ਸਗੋਂ ਬਹੁਤ ਸਾਰੇ ਲੋਕਾਂ ਲਈ ਇੱਕ 'ਲਗਜ਼ਰੀ' ਸੁਫ਼ਨਾ ਹੈ। 'ਅਰਮਾਨੀ ਪਿੱਛੇ ਰੋਲਦੀ ਜਵਾਨੀ' ਤੋਂ ਲੈ ਕੇ 'ਸਾਡੇ ਲਾਈ ਅਰਮਾਨੀ ਅਰਮਾਨ ਹੈ' ਤੱਕ, ਇਹ ਇਤਾਲਵੀ ਬ੍ਰਾਂਡ ਪੰਜਾਬੀ ਪੌਪ ਸੱਭਿਆਚਾਰ ਵਿੱਚ ਵੀ ਸਫਲਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਉਸ ਆਦਮੀ ਨੂੰ ਜਾਣਦੇ ਹੋ ਜਿਸ ਨੇ ਇਹ ਕਾਰੋਬਾਰ ਬਣਾਇਆ ਸੀ? 'ਜਿਓਰਜੀਓ ਅਰਮਾਨੀ' ਜਿਸ ਨੇ ਡਾਕਟਰੀ ਦੀ ਪੜ੍ਹਾਈ ਕਰਦੇ ਹੋਏ ਫੈਸ਼ਨ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ, ਹੁਣ ਲਗਭਗ $4 ਬਿਲੀਅਨ ਆਸਟ੍ਰੇਲੀਆਈ ਡਾਲਰ ਦੀ ਸਾਲਾਨਾ ਆਮਦਨ ਵਾਲੀ ਇਹ ਕੰਪਨੀ ਛੱਡ ਕੇ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਬਹੁਤ ਸਾਰੇ ਲੋਕ ਹੁਣ ਕੰਪਨੀ ਦੇ ਭਵਿੱਖ ਬਾਰੇ ਚਿੰਤਤ ਹਨ। ਇਸ ਪੌਡਕਾਸਟ ਰਾਹੀਂ ਅਰਮਾਨੀ ਦੇ ਜੀਵਨ ਅਤੇ ਵਿਰਾਸਤ ਬਾਰੇ ਜਾਣੋ...

Sep 10, 20255 min

ਪਾਕਿਸਤਾਨ ਡਾਇਰੀ: ਅਮਰੀਕੀ ਕੰਪਨੀ ਅਤੇ ਪਾਕਿਸਤਾਨ ਵਿਚਾਲੇ ਖਣਿਜਾਂ ਲਈ ਸਮਝੌਤਾ, $50 ਮਿਲੀਅਨ ਦਾ ਹੋਏਗਾ ਸ਼ੁਰੂਆਤੀ ਨਿਵੇਸ਼

FULL

ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਡੂੰਘੇ ਹੁੰਦੇ ਸੰਬੰਧਾਂ ਦੇ ਚਲਦੇ, ਅਮਰੀਕੀ ਕੰਪਨੀ ਨੇ ਪਾਕਿਸਤਾਨ ਦੇ ਨਾਲ ਮਹੱਤਵਪੂਰਨ ਖਣਿਜਾਂ (vital minerals) ਦੇ ਸਬੰਧ ਵਿੱਚ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਸੌਦੇ ਦੇ ਪਹਿਲੇ ਪੜਾਅ ਵਿੱਚ ਪਾਕਿਸਤਾਨ ਦੇ ਮਹੱਤਵਪੂਰਨ ਖਣਿਜ ਖੇਤਰ ਵਿੱਚ ਲਗਭਗ $50 ਮਿਲੀਅਨ ਅਮਰੀਕੀ ਡਾਲਰਾਂ ਦਾ ਨਿਵੇਸ਼ ਕੀਤੇ ਜਾਣ ਦੀ ਉਮੀਦ ਹੈ। ਪਾਕਿਸਤਾਨ ਕੋਲ ਸੋਨਾ, ਤਾਂਬਾ, ਲਿਥੀਅਮ ਅਤੇ ਹੋਰ ਖਣਿਜ ਭੰਡਾਰ ਹਨ। ਇਹ ਅਤੇ ਹੋਰ ਮੁਝ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ....

Sep 10, 20257 min

ਖ਼ਬਰਨਾਮਾ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

FULL

ਹੜ੍ਹਾਂ ਨਾਲ ਜੂਝ ਰਹੇ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਸੂਬੇ ਦਾ ਦੌਰਾ। ਅਧਿਕਾਰਤ ਬਿਆਨ ਮੁਤਾਬਕ, ਮੋਦੀ ਧਰਮਸ਼ਾਲਾ ਵਿੱਚ ਵੀ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿੱਥੇ ਉਨ੍ਹਾਂ ਨੂੰ ਰਾਜ ਪ੍ਰਸ਼ਾਸਨ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ, ਰਾਜ ਆਫ਼ਤ ਪ੍ਰਤੀਕਿਰਿਆ ਬਲ ਦੇ ਸੀਨੀਅਰ ਅਧਿਕਾਰੀ ਤਾਜ਼ਾ ਜਾਣਕਾਰੀ ਦੇਣਗੇ। ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਦੀ ਆਪ ਸਰਕਾਰ ਨੇ ਰਾਜ ਦੇ ਹੜ੍ਹ ਪੀੜਤਾਂ ਲਈ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਹੁਣ ਕੇਂਦਰ ਸਰਕਾਰ ਤੋਂ ਵੀ ‘ਸਪੈਸ਼ਲ ਰਾਹਤ ਪੈਕੇਜ’ ਜਾਰੀ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਇਹ ਤੇ ਹੋਰ ਖਬਰਾਂ ਲਈ ਇਹ ਪੌਡਕਾਸਟ ਸੁਣੋ...

Sep 9, 20255 min

ਅਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ, ਪਰ ਕੀ ਤੁਸੀਂ ਆਪਣਾ ਸੋਨਾ ਵੇਚਣਾ ਚਾਹੁੰਦੇ ਹੋ?

FULL

ਪਿਛਲੇ ਕੁਝ ਸਾਲਾਂ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਰ ਕੀ ਇਹ ਸੋਨਾ ਵੇਚਣ ਦਾ ਸਹੀ ਸਮਾਂ ਹੈ ਜਾਂ ਇਸ ਨੂੰ ਹੋਰ ਖਰੀਦਿਆ ਜਾ ਰਿਹਾ ਹੈ? ਕਈ ਸੱਭਿਆਚਾਰਾਂ ਵਿੱਚ ਸੋਨੇ ਨੂੰ ਇੱਕ ਕੀਮਤੀ ਧਾਤ ਦੀ ਬਜਾਏ ਕਈ ਹੋਰ ਕਾਰਨਾਂ ਕਰਕੇ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸੋਨੇ ਦੀਆਂ ਵੱਧਦੀਆਂ ਕੀਮਤਾਂ, ਇਸ ਦੇ ਪ੍ਰਭਾਵਾਂ ਅਤੇ ਕਾਰਨਾਂ ਨਾਲ ਸਬੰਧਿਤ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ...

Sep 9, 202510 min

ਪੰਜਾਬੀ ਡਾਇਰੀ: ਪੰਜਾਬ 'ਚ ਹੜ੍ਹਾਂ ਕਾਰਨ ਅਨੁਮਾਨਿਤ 13 ਹਜ਼ਾਰ ਕਰੋੜ ਦਾ ਨੁਕਸਾਨ

FULL

ਕੇਂਦਰ ਸਰਕਾਰ ਦੀਆਂ ਦੋ ਟੀਮਾਂ ਵੱਲੋਂ ਪੰਜਾਬ 'ਚ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ। ਪੰਜਾਬ ਸਰਕਾਰ ਮੁਤਾਬਕ ਅਨੁਮਾਨਿਤ 13 ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ। ਇਹ ਅਤੇ ਪੰਜਾਬ ਦੀਆਂ ਹੋਰ ਖ਼ਬਰਾਂ ਸੁਣੋ ਇਸ ਪੋਡਕਾਸਟ ਰਾਹੀਂ..

Sep 9, 20258 min

ਹਾਸਿਆਂ ਦੇ ਪਿੱਛੇ ਦੀਆਂ ਅਣਸੁਣੀਆਂ ਕਹਾਣੀਆਂ: ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ, ਜੋਟੀਦਾਰ ਬਾਲ ਮੁਕੰਦ ਸ਼ਰਮਾ ਨਾਲ ਖਾਸ ਗੱਲਬਾਤ

FULL

ਸਕੂਲੀ ਦਿਨਾਂ ਤੋਂ ਲੈ ਕੇ ਪੰਜਾਬੀ ਐਗ੍ਰੀਕਲਚਰ ਯੂਨੀਵਰਸਿਟੀ, ਰੰਗਮੰਚ ਅਤੇ ਫਿਲਮੀ ਜਗਤ ਤੱਕ ਡਾ. ਜਸਵਿੰਦਰ ਭੱਲਾ ਜੀ ਦੀ ਜ਼ਿੰਦਗੀ ਦੇ ਕਈ ਅਣਸੁਣੇ ਪੱਖ ਇਸ ਖਾਸ ਗੱਲਬਾਤ ‘ਚ ਸਾਹਮਣੇ ਆਉਂਦੇ ਹਨ। ਪਿੰਡ ਕੱਦੋਂ ਤੋਂ ਲੈ ਕੇ ਦੋਰਾਹੇ ਤੇ ਫਿਰ ਮੋਹਾਲੀ ਤੱਕ, ਉਹਨਾਂ ਦੀ ਜ਼ਿੰਦਗੀ ਅਤੇ ਵਿਰਾਸਤ ਬਾਰੇ 5 ਦਹਾਕਿਆਂ ਤੋਂ ਉਨ੍ਹਾਂ ਦੇ ਜੋਟੀਦਾਰ ਰਹੇ ਬਾਲ ਮੁਕੰਦ ਸ਼ਰਮਾ ਨਾਲ SBS Punjabi ਦੀ ਖਾਸ ਗੱਲਬਾਤ।

Sep 9, 202518 min

ਖ਼ਬਰਨਾਮਾ: ਖਾਣੇ 'ਚ ਜ਼ਹਿਰੀਲੇ ਮਸ਼ਰੂਮ ਖਵਾਉਣ ਵਾਲੀ ਪੈਟਰਸਨ ਨੂੰ ਹੋਈ ਉਮਰ ਕੈਦ

FULL

ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ 'ਮਸ਼ਰੂਮ ਮਰਡਰਜ਼' ਦੇ ਮਾਮਲੇ 'ਚ ਦੋਸ਼ੀ ਏਰਿਨ ਪੈਟਰਸਨ ਨੂੰ ਤੀਹਰੇ ਕਤਲ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਅਤੇ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...

Sep 8, 20252 min

ਬਾਲੀਵੁੱਡ ਗੱਪਸ਼ੱਪ: ਜਾਵੇਦ ਅਲੀ ਅਤੇ ਸਿਡਨੀ ਦੇ ਗੀਤਕਾਰ ਮਨੀ ਮਨਜੋਤ ਦੀ ਕੋਲਾਬੋਰੇਸ਼ਨ

FULL

ਭਾਰਤੀ ਪਲੇਅਬੈਕ ਗਾਇਕ ਜਾਵੇਦ ਅਲੀ ਮੁੱਖ ਤੌਰ 'ਤੇ ਹਿੰਦੀ ਗੀਤ ਗਾਉਂਦੇ ਹਨ, ਜਿਨ੍ਹਾਂ ਵਿੱਚ 'ਕੁਨ ਫਾਇਆ ਕੁਨ' ਅਤੇ 'ਜਸ਼ਨ ਏ ਬਹਾਰਾ' ਵਰਗੇ ਰੂਹਾਨੀ ਗੀਤਾਂ ਨੂੰ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਉਹਨਾਂ ਦਾ ਨਵਾਂ ਗੀਤ ‘ਦਿਲ ਓ ਜਾਨ’ ਸਿਡਨੀ ਦੇ ਗੀਤਕਾਰ ਮਨੀ ਮਨਜੋਤ ਵੱਲੋਂ ਲਿਖਿਆ ਗਿਆ ਹੈ ਅਤੇ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਅਤੇ ਅਦਨਾਨ ਧੂਲ ਤੋਂ ਬਾਅਦ ਇਹ ਮਨਜੋਤ ਦੀ ਅਗਲੀ ਅੰਤਰਰਾਸ਼ਟਰੀ ਸਾਂਝੇਦਾਰੀ ਹੈ। ਹੋਰ ਬਾਲੀਵੁੱਡ ਖ਼ਬਰਾਂ ਸੁਨਣ ਲਈ ਸੁਣੋ ਇਹ ਪੌਡਕਾਸਟ।

Sep 8, 20255 min

ਫਲੋਰਿਡਾ ਟਰੱਕ ਹਾਦਸਾ: ਹਰਜਿੰਦਰ ਸਿੰਘ ਨੂੰ ਸਿਰ ਢੱਕਣ ਦੀ ਮਿਲੀ ਇਜਾਜ਼ਤ, ਯੂਨਾਇਟਿਡ ਸਿੱਖਜ਼ ਸੰਸਥਾ ਦੇ ਰਹੀ ਕਾਨੂੰਨੀ ਸਹਾਇਤਾ

FULL

ਅਮਰੀਕਾ ਦੇ ਫਲੋਰਿਡਾ ਵਿੱਚ 12 ਅਗਸਤ ਨੂੰ ਹੋਏ ਟਰੱਕ ਹਾਦਸੇ ਵਿੱਚ 3 ਮੌਤਾਂ ਦੇ ਕਥਿਤ ਦੋਸ਼ੀ ਟਰੱਕ ਡਰਾਇਵਰ ਹਰਜਿੰਦਰ ਸਿੰਘ ਨੂੰ ਯੂਨਾਇਟਿਡ ਸਿੱਖਜ਼ ਇੰਟਨੈਸ਼ਨਲ ਵਲੋਂ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ। ਕੈਨੇਡਾ ਤੋਂ ਸੰਸਥਾ ਦੇ ਰਾਸ਼ਟਰੀ ਕਾਰਜਕਾਰੀ ਡਾਇਰੈਕਟਰ ਅਤੇ ਵਕੀਲ ਪ੍ਰਭ ਸਿੰਘ ਗਿੱਲ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਮਾਮਲੇ ਦੀ ਬੜੀ ਬਾਰੀਕੀ ਦੇ ਨਾਲ ਪੈਰਵੀ ਕੀਤੀ ਜਾ ਰਹੀ ਹੈ।

Sep 8, 202515 min

ਐਕਸਪਲੇਨਰ: ਜਾਣੋ ਵਿਕਟੋਰੀਆ 'ਚ ਬੈਨ ਲੱਗਣ ਤੋਂ ਬਾਅਦ ਕੌਣ ਰੱਖ ਸਕਦਾ ਹੈ 'Machete'

FULL

ਵਿਕਟੋਰੀਆ 'ਚ 'Machete' (ਦਾਤਰ ਵਰਗਾ ਤਿੱਖਾ ਚਾਕੂ) ਰੱਖਣ 'ਤੇ ਪਾਬੰਦੀ ਲਾਗੂ ਹੋ ਚੁੱਕੀ ਹੈ। ਪਰ ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਸੀਂ 30 ਨਵੰਬਰ ਤੱਕ ਇਸ ਦਾ ਨਿਪਟਾਰਾ ਕਰ ਕੇ ਮੁਆਫੀ ਮੰਗ ਸਕਦੇ ਹੋ। ਪਰ ਕੀ ਧਾਰਮਿਕ ਅਤੇ ਸੱਭਿਆਚਰਕ ਕਾਰਨਾਂ ਕਰ ਕੇ ਇਸਨੂੰ ਰੱਖਣਾ ਜਾਇਜ਼ ਹੋਵੇਗਾ? ਇਸ ਬਾਬਤ ਪੂਰੀ ਜਾਣਕਾਰੀ ਸੁਣੋ ਇਸ ਪੋਡਕਾਸਟ 'ਚ....

Sep 8, 20254 min

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਵੱਲੋਂ ਅਪਰਾਧੀ ਗ਼ੈਰ-ਵੀਜ਼ਾ ਧਾਰਕਾਂ ਨੂੰ ਟਾਪੂ ਦੇਸ਼ 'ਨਾਰੂ' ਕੀਤਾ ਜਾਵੇਗਾ ਡਿਪੋਰਟ ਅਤੇ ਹੋਰ ਖ਼ਬਰਾਂ

FULL

ਮਨੁੱਖੀ ਅਧਿਕਾਰਾਂ ਦੇ ਸਮਰਥਕਾਂ ਨੇ ਸੰਸਦ ਵਿੱਚ ਨਵੇਂ ਦੇਸ਼ ਨਿਕਾਲੇ ਦੇ ਕਾਨੂੰਨਾਂ ਨੂੰ ਜਲਦਬਾਜ਼ੀ ਵਿੱਚ ਪਾਸ ਕਰਵਾਉਣ ਲਈ ਸੰਘੀ ਸਰਕਾਰ ਦੀ ਆਲੋਚਨਾ ਕੀਤੀ ਹੈ। ਪਿਛਲੇ ਹਫ਼ਤੇ, ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਟਾਪੂ ਦੇਸ਼ 'ਨਾਰੂ' ਨਾਲ ਇੱਕ ਡਿਪੋਰਟੇਸ਼ਨ ਸੌਦਾ ਕੀਤਾ, ਜਿਸਦੀ ਕੀਮਤ 30 ਸਾਲਾਂ ਵਿੱਚ 2.5 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ। ਓਧਰ, ਪੁਲਿਸ ਦਾ ਕਹਿਣਾ ਹੈ ਕਿ ਕਥਿਤ ਬੰਦੂਕਧਾਰੀ ਡੇਜ਼ੀ ਫ੍ਰੀਮੈਨ ਦੀ ਪਤਨੀ ਨੂੰ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਸੰਭਾਵੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ 4 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Sep 5, 20254 min

ਖ਼ਬਰਨਾਮਾ: ਗੋਲੀਬਾਰੀ 'ਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਅੰਤਿਮ ਵਿਦਾਇਗੀ ਵਿੱਚ ਪ੍ਰਧਾਨ ਮੰਤਰੀ ਹੋਏ ਸ਼ਾਮਲ, ਕਥਿਤ ਦੋਸ਼ੀ ਅਜੇ ਵੀ ਫ਼ਰਾਰ

FULL

ਪਰਿਵਾਰ, ਦੋਸਤਾਂ ਅਤੇ ਪੁਲਿਸ ਸਾਥੀਆਂ ਵਲੋਂ ਅੱਜ ਸੀਨੀਅਰ ਕਾਂਸਟੇਬਲ ਵੇਡਿਮ ਡੀ ਵਾਰਟ-ਹੋਟਾਰਟ ਨੂੰ ਅੰਤਿਮ ਵਿਦਾਇਗੀ ਭੇਂਟ ਕੀਤੀ ਗਈ। ਇਹ ਕਾਂਸਟੇਬਲ ਉਹਨਾਂ ਦੋ ਪੁਲਿਸ ਅਫਸਰਾਂ ਵਿਚੋਂ ਇੱਕ ਸੀ ਜਿਸਨੂੰ ਵਿਕਟੋਰੀਆ ਦੇ ਖੇਤਰੀ ਇਲਾਕੇ ਵਿੱਚ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਇਸ ਅੰਤਿਮ ਰਸਮ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ, ਚੀਫ ਕਮਿਸ਼ਨਰ ਮਾਈਕ ਬੁਸ਼, ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਪੁਲਿਸ ਮੰਤਰੀ ਐਂਥਨੀ ਕਾਰਬਾਈਨਜ਼, ਸੋਗ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਦੂਜੇ ਪੁਲਿਸ ਅਫਸਰ ਦਾ ਅੰਤਿਮ ਵਿਦਾਇਗੀ ਸਮਾਰੋਹ ਸੋਮਵਾਰ ਨੂੰ ਹੋਵੇਗਾ। ਇਹਨਾਂ ਦੋਹਾਂ ਪੁਲਿਸ ਅਫਸਰਾਂ ਉੱਤੇ ਗੋਲੀ ਚਲਾਉਣ ਵਾਲਾ ਕਥਿਤ ਦੋਸ਼ੀ ਅਜੇ ਵੀ ਫਰਾਰ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...

Sep 5, 20253 min