
SBS Punjabi - ਐਸ ਬੀ ਐਸ ਪੰਜਾਬੀ
1,684 episodes — Page 23 of 34
ਖ਼ਬਰਨਾਮਾ: ASIO ਨੇ ਵਿਦੇਸ਼ੀ ਜਾਸੂਸੀ ਸਾਜ਼ਿਸ਼ ਕੀਤੀ ਨਾਕਾਮ
ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ (ASIO) ਨੇ ਇੱਕ ਅਜਿਹੀ ਵੱਡੀ ਵਿਦੇਸ਼ੀ ਸਾਜ਼ਿਸ਼ ਦਾ ਭੰਡਾਫੋੜ ਕੀਤਾ ਹੈ, ਜਿਸਦਾ ਮਕਸਦ ਕਈ ਆਸਟ੍ਰੇਲੀਆਈ ਲੋਕਾਂ ਨੂੰ ਆਪਣੇ ਦੇਸ਼ ਨਾਲ ਧੋਖਾ ਕਰਨ ਲਈ ਉਕਸਾਉਣਾ ਸੀ। ਸਿਡਨੀ ਵਿੱਚ ਹੋਏ '2025 ਲੋਵੀ ਲੈਕਚਰ' ਦੌਰਾਨ ਡਾਇਰੈਕਟਰ-ਜਨਰਲ ਮਾਈਕ ਬਰਗੇਸ ਨੇ ਖੁਲਾਸਾ ਕੀਤਾ ਕਿ ਇਹ ਜਾਸੂਸ ਇੱਕ ਐਸੇ ਦੇਸ਼ ਨਾਲ ਜੁੜੇ ਸਨ ਜੋ ਜਨਤਕ ਤੌਰ 'ਤੇ ਆਸਟ੍ਰੇਲੀਆ ਦੀ ਜਾਸੂਸੀ ਨਾ ਕਰਨ ਦਾ ਦਾਅਵਾ ਕਰਦਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ…
ਐਕਸਪਲੇਨਰ: ਆਸਟ੍ਰੇਲੀਆ ਵਿੱਚ ਇੱਕ ਬੱਚੇ ਨੂੰ ਪਾਲਣ ਲਈ ਅਸਲ ਵਿੱਚ ਕਿੰਨਾ ਖਰਚਾ ਆਉਂਦਾ ਹੈ? ਇਹ ਰਹੇ ਅੰਕੜੇ
ਆਸਟ੍ਰੇਲੀਆ ਵਿੱਚ ਲੋਕ ਹੁਣ ਪਹਿਲਾਂ ਨਾਲੋਂ ਘੱਟ ਬੱਚੇ ਪੈਦਾ ਕਰ ਰਹੇ ਹਨ। ਬਹੁਤਿਆਂ ਦੇ ਖਿਆਲ ਵਿੱਚ ਇਸ ਦਾ ਕਾਰਨ ਬੱਚਿਆਂ ਦੀ ਪਾਲਣ-ਪੋਸ਼ਣ ਦੀ ਲਾਗਤ ਹੈ। ਪਰ ਹਕੀਕਤ ਸਿਰਫ ਇੰਨੀ ਸਧਾਰਨ ਨਹੀਂ। ਤਾਂ ਸੱਚਮੁੱਚ ਮਾਪਿਆਂ ਨੂੰ ਬੱਚਿਆਂ ਦੀ ਪਰਵਰਿਸ਼ ‘ਤੇ ਕਿੰਨਾ ਖ਼ਰਚ ਆਉਂਦਾ ਹੈ, ਇਹ ਖ਼ਰਚਾ ਕਿਵੇਂ ਮਾਪਿਆ ਜਾਂਦਾ ਹੈ ਅਤੇ ਕੀ ਅੱਜ ਦੇ ਬੱਚੇ ਸੱਚਮੁੱਚ ਪਹਿਲਾਂ ਦੇ ਮੁਕਾਬਲੇ ਮਹਿੰਗੇ ਹੋ ਗਏ ਹਨ? ਸੁਣੋ ਇਹ ਸਾਰੀ ਜਾਣਕਾਰੀ ਇਸ ਪੌਡਕਾਸਟ ਵਿੱਚ ...
ਖ਼ਬਰਨਾਮਾ: ਸਿਡਨੀ ਵਿੱਚ ਹਥਿਆਰ ਪ੍ਰਦਰਸ਼ਨੀ ਦੇ ਬਾਹਰ ਹੋਏ ਵਿਰੋਧ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ
ਸਿਡਨੀ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਦੁਆਰਾ ਸਪਾਂਸਰ ਕੀਤੀ ਗਈ ਹਥਿਆਰਾਂ ਦੀ ਪ੍ਰਦਰਸ਼ਨੀ ਦੇ ਬਾਹਰ ਵਿਰੋਧ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਿਡਨੀ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿੱਚ ਹੋ ਰਹੇ ਇੰਡੋ-ਪੈਸੀਫਿਕ ਇੰਟਰਨੈਸ਼ਨਲ ਮੈਰੀਟਾਈਮ ਐਕਸਪੋਜ਼ੀਸ਼ਨ ਵਿੱਚ ਉਦਯੋਗ, ਸਰਕਾਰ ਅਤੇ ਤਕਨਾਲੋਜੀ ਸੰਗਠਨਾਂ ਦੇ ਪ੍ਰਤਿਨਿਧ ਸ਼ਾਮਲ ਸਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਖਬਰਾਂ ਸੁਣੋ ਸਾਡੇ ਪੌਡਕਾਸਟ ਰਾਹੀਂ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ-ਨਾਲ ਪੰਜਾਬ ਦੀਆਂ ਖ਼ਬਰਾਂ ਦੀ ਪੇਸ਼ਕਾਰੀ, 'ਪੰਜਾਬੀ ਡਾਇਰੀ' ਸ਼ਾਮਲ ਹੈ। ਇਸ ਦੇ ਨਾਲ, 'ਮੈਲਬਰਨ ਕੱਪ', ਯਾਨੀ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ ਘੋੜ ਦੌੜ ਬਾਰੇ ਜਾਣਕਾਰੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ, ਨਾਲ ਹੀ ਐਡੀਲੇਡ ਦੇ ਤੇਜਵੀਰ ਸਿੰਘ ਨਾਲ ਇੱਕ ਖਾਸ ਗੱਲਬਾਤ, ਜਿਸਨੇ ਅੰਡਰ-13 ਮੈਚ ਵਿੱਚ 45 ਗੇਂਦਾਂ 'ਤੇ 103 ਦੌੜਾਂ ਬਣਾਈਆਂ। ਇਸ ਪੋਡਕਾਸਟ ਰਾਹੀਂ ਪੂਰਾ ਪ੍ਰੋਗਰਾਮ ਸੁਣੋ।
ਵਿਸ਼ਵ ਕੱਪ ਦੀ ਟ੍ਰਾਫੀ ਜਿੱਤਣ ਵਾਲੀ ਹਰਮਨਪ੍ਰੀਤ ਕੌਰ ਦੇ ਐਡੀਲੇਡ ਵਿੱਚ ਰਹਿੰਦੇ ਪਹਿਲੇ ਕੋਚ ਨਾਲ ਖ਼ਾਸ ਗੱਲਬਾਤ
ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਇੱਕ ਦਿਨਾਂ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹਾਲਾਂਕਿ ਟੂਰਨਾਮੈਂਟ 'ਚ ਟੀਮ ਤਿੰਨ ਲੀਗ ਮੈਚ ਲਗਾਤਾਰ ਹਾਰੀ ਸੀ, ਪਰ ਇਸ ਤੋਂ ਬਾਅਦ ਹਰਮਨਪ੍ਰੀਤ ਦੇ ਐਡੀਲੇਡ 'ਚ ਰਹਿੰਦੇ ਪਹਿਲੇ ਕੋਚ ਯਾਦਵਿੰਦਰ ਸਿੰਘ ਸੋਢੀ ਨੇ ਕਾਲ ਕਰਕੇ ਉਸਦਾ ਤੇ ਪੂਰੀ ਟੀਮ ਦਾ ਹੌਸਲਾ ਵਧਾਇਆ। ਸਾਡੇ ਨਾਲ ਗੱਲਬਾਤ ਦੌਰਾਨ ਯਾਦਵਿੰਦਰ ਸਿੰਘ ਜੀ ਨੇ ਹਰਮਨਪ੍ਰੀਤ ਦੇ ਕ੍ਰਿਕਟ ਕਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਕਈ ਯਾਦਾਂ ਸਾਂਝੀਆਂ ਕੀਤੀਆਂ ਹਨ ਅਤੇ ਦੱਸਿਆ ਕਿ ਇਹ ਵਿਸ਼ਵ ਕੱਪ ਜਿੱਤ ਭਾਰਤੀ ਮਹਿਲਾ ਕ੍ਰਿਕਟ ਲਈ ਕਿੰਨੀ ਵੱਡੀ ਉਪਲੱਬਧੀ ਹੈ। ਇਹ ਸਾਰਾ ਕੁਝ ਜਾਣੋ ਇਸ ਇੰਟਰਵਿਊ ਰਾਹੀਂ...
ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਬਿਕਰਮ ਸਿੰਘ ਮਜੀਠੀਆ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਹਰਮਨਪ੍ਰੀਤ ਕੌਰ: ਪਹਿਲੀ ਭਾਰਤੀ ਮਹਿਲਾ ਵਿਸ਼ਵ ਕੱਪ ਜੇਤੂ ਕਪਤਾਨ ਦੀ ਪ੍ਰੇਰਣਾਦਾਇਕ ਕਹਾਣੀ
ਭਾਰਤ ਦੀ ਪਹਿਲੀ ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ, ਹਰਮਨਪ੍ਰੀਤ ਕੌਰ ਨੇ ਕ੍ਰਿਕੇਟ ਵਿੱਚ ਇਤਿਹਾਸ ਰਚ ਦਿੱਤਾ ਹੈ। ਹਰਮਨ ਦੀ ਦ੍ਰਿੜਤਾ ਅਤੇ ਪ੍ਰੇਰਣਾ ਨਾਲ ਭਰਪੂਰ ਯਾਤਰਾ ਇੱਕ ਆਮ ਘਰ ਤੋਂ ਸ਼ੁਰੂ ਹੋਕੇ, ਮੁੰਡਿਆਂ ਨਾਲ ਕ੍ਰਿਕੇਟ ਖੇਡਣ ਦੇ ਸ਼ੁਰੂਆਤੀ ਦਿਨਾਂ ਤੋਂ, ਮੋਗਾ ਦੀ ਨਿੱਜੀ ਅਕੈਡਮੀ ਤੱਕ, ਅਤੇ ਹੁਣ ਵਿਸ਼ਵ ਕੱਪ ਜਿੱਤਣ ਤੱਕ ਦਾ ਮਾਣ ਹਾਸਲ ਕਰ ਸਕੀ ਹੈ। ਜਾਣੋ ਕਿਵੇਂ ਉਸ ਨੇ ਆਪਣੇ ਸੁਪਨਿਆਂ ਨੂੰ ਸੱਚ ਕਰਦੇ ਹੋਏ ਨਵੀਂ ਪੀੜ੍ਹੀ ਲਈ ਇੱਕ ਮਿਸਾਲ ਬਣਾਈ ਹੈ।
ਮੈਲਬਰਨ ਕੱਪ ਵਿਸ਼ੇਸ਼: ਅੰਤਰ-ਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੰਦੀਪ ਕਿਵੇਂ ਬਣਿਆ ਘੋੜਿਆਂ ਦੀ ਰੇਸਿੰਗ ਦਾ ਹਿੱਸਾ
ਮੈਲਬਰਨ ਕੱਪ ਦੇ ਮੌਕੇ ‘ਤੇ ਸੁਣੋ ਸੰਦੀਪ ਬਾਖਲੀ ਦੀ ਪ੍ਰੇਰਣਾਦਾਇਕ ਕਹਾਣੀ। ਇੱਕ ਪੰਜਾਬੀ ਜੋ ਆਸਟ੍ਰੇਲੀਆ ਆ ਕੇ ਘੋੜਸਵਾਰੀ ਨਾਲ ਐਨਾ ਪਿਆਰ ਕਰ ਬੈਠਾ ਕਿ ਇਸੇ ਨੂੰ ਆਪਣਾ ਪੇਸ਼ਾ ਬਣਾ ਲਿਆ। 2009 ਵਿੱਚ ਵਿਦਿਆਰਥੀ ਵਜੋਂ ਆਏ ਸੰਦੀਪ 12 ਸਾਲਾਂ ਤੱਕ ਰੇਸਿੰਗ ਇੰਡਸਟਰੀ ਦਾ ਹਿੱਸਾ ਰਹੇ ਹਨ, ਅਤੇ ਰੇਸਿੰਗ ਨਾਲ ਜੁੜੇ ਮਸ਼ਹੂਰ Payne ਪਰਿਵਾਰ ਨਾਲ ਵੀ ਕੰਮ ਕਰ ਚੁੱਕੇ ਹਨ। ਜਾਣੋ ਮੈਲਬਰਨ ਕੱਪ ਅਤੇ ਸੰਦੀਪ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਕੁੱਝ ਰੌਚਕ ਕਿੱਸੇ ਇਸ ਪੌਡਕਾਸਟ ਜ਼ਰੀਏ...
ਖ਼ਬਰਨਾਮਾ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਵਿਸ਼ਵ ਕੱਪ ਕੀਤਾ ਆਪਣੇ ਨਾਮ
ਕ੍ਰਿਕਟ ਵਿੱਚ, ਭਾਰਤ ਨੇ ਆਪਣਾ ਪਹਿਲਾ ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤ ਲਿਆ ਹੈ। ਟੀਮ ਨੇ ਮੁੰਬਈ ਦੇ ਡੀ-ਵਾਈ ਪਾਟਿਲ ਸਟੇਡੀਅਮ ਵਿੱਚ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾਇਆ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
'ਇਹ ਨੀਤੀ ਪਿਛਲੇ ਇੱਕ ਦਹਾਕੇ ਤੋਂ ਲਾਗੂ ਹੈ': ਦਿਲਜੀਤ ਦੋਸਾਂਝ ਦੇ ਸਿਡਨੀ ਕੰਸਰਟ 'ਚ ਕਿਰਪਾਨ ਵਿਵਾਦ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ 2025’ ਦਾ ਪਹਿਲਾ ਆਸਟ੍ਰੇਲੀਅਨ ਸ਼ੋਅ ਸਿਡਨੀ ਵਿਖੇ ਹੋਇਆ ਜਿਸ ਨੂੰ 25,000 ਤੋਂ ਵੱਧ ਲੋਕ ਦੇਖਣ ਗਏ, ਪਰ ਇੱਕ ਅੰਮ੍ਰਿਤਧਾਰੀ ਸਿੱਖ ਟਿਕਟ ਲੈਣ ਦੇ ਬਾਵਜੂਦ ਵੀ ਅੰਦਰ ਨਾ ਜਾ ਸਕਿਆ। Venues NSW ਮੁਤਾਬਿਕ ਦਰਸ਼ਕਾਂ ਦੀ ਸੁਰੱਖਿਆ ਲਈ ਕਈ ਚੀਜ਼ਾਂ ਅੰਦਰ ਲੈਕੇ ਜਾਣ ਤੋਂ ਵਰਜਿਤ ਸਨ ਜਿਵੇਂ ਕਿ ਕੋਈ ਵੀ ਹਥਿਆਰ ਅਤੇ ਇਸ ਨਿਯਮ ਵਿੱਚ ਕਿਰਪਾਨ ਲਈ ਕੋਈ ਛੋਟ ਨਹੀਂ ਸੀ। ਇਸ ਕਾਰਨ ਅਮ੍ਰਿਤਧਾਰੀ ਸਿੱਖ ਕਿਰਪਾਨ ‘ਕਲੋਕ’ ਕਰਨ ਤੋਂ ਬਿਨਾ ਅੰਦਰ ਨਹੀਂ ਸੀ ਜਾ ਸਕਦੇ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਜਾਣੋ...
ਬਾਲ ਕਹਾਣੀਆਂ: ਸੁਣੋ ਕਿਵੇਂ ਪੰਛੀ ਆਲੀ ਨੇ ਆਪਣੀ ਜ਼ਖਮੀ ਸਹੇਲੀ ਲਾਲੀ ਨੂੰ ਤੰਦਰੁਸਤ ਕੀਤਾ
ਐਸ ਬੀ ਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਵਾਲੀ ਲੜੀ ਵਿੱਚ ਇਸ ਹਫ਼ਤੇ ਪੇਸ਼ ਹੈ 'ਆਲੀ ਤੇ ਲਾਲੀ' ਨਾਮਕ ਕਹਾਣੀ। ਲੇਖਕ ਮਿਰਜ਼ਾ ਅਦੀਬ ਦੀ ਅਜਿਹੀ ਕਹਾਣੀ ਜਿਸ ਵਿੱਚ ਦੋ ਚਿੜੀਆਂ ਪਿਆਰ ਅਤੇ ਹਮਦਰਦੀ ਨੂੰ ਮਰਹਮ ਦਾ ਸਰੋਤ ਬਣਾਉਂਦੀਆਂ ਹਨ। ਕਿਵੇਂ ਬਾਲਾਂ ਦੀ ਗੁਲੇਲ ਨਾਲ ਜ਼ਖਮੀ ਹੋਈ ਲਾਲੀ ਨੂੰ ਮੁੜ ਤੰਦਰੁਸਤ ਕੀਤਾ ਜਾਂਦਾ ਹੈ, ਸੁਣੋ ਇਹ ਪਿਆਰੀ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ...
ਐਕਸਪਲੇਨਰ: ਆਸਟ੍ਰੇਲੀਆਈ ਆਦਿਵਾਸੀ ਕਾਰੋਬਾਰੀਆਂ ਨੇ ਭਾਰਤ ਵਿੱਚ ਲਗਾਈ ਪ੍ਰਦਰਸ਼ਨੀ, ਭਾਰਤੀ ਆਦਿਵਾਸੀਆਂ ਨਾਲ ਸਬੰਧ ਵਧਾਉਣ ਦਾ ਰਿਹਾ ਟੀਚਾ
"ਸਾਡੇ ਲੋਕਾਂ ਵਿਚਕਾਰ ਕਾਫ਼ੀ ਸਮਾਨਤਾਵਾਂ ਹਨ," ਇਹ ਕਹਿਣਾ ਸੀ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਦਾ ਜੋ ਆਪਣੇ ਕਾਰੋਬਾਰਾਂ ਦੀ ਪ੍ਰਦਰਸ਼ਨੀ ਲੈ ਕੇ ਭਾਰਤ ਗਏ ਹਨ। ਆਸਟ੍ਰੇਲੀਆ ਆਦਿਵਾਸੀ ਸਮਾਜ ਦੇ ਕਾਰੋਬਾਰੀਆਂ ਦਾ ਇੱਕ ਸਮੂਹ ਭਾਰਤ ਵਿੱਚ ਆਪਣੇ ਕਾਰੋਬਾਰਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਉਪਰਾਲੇ ਰਾਹੀਂ ਦੋਵਾਂ ਦੇਸ਼ਾਂ ਦੇ ਆਦਿਵਾਸੀ ਭਾਈਚਾਰਿਆਂ ਵਿਚਕਾਰ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਦਮ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਇਤਿਹਾਸਕ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਤੋਂ ਤਿੰਨ ਸਾਲ ਬਾਅਦ ਲਿਆ ਗਿਆ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ.....
ਖ਼ਬਰਾਂ ਫਟਾਫੱਟ: ਵਿਕਟੋਰੀਆ ਨੇ ਰਚਿਆ ਇਤਿਹਾਸ, ਟਰੰਪ ਦੀ 'ਸ਼ੀ' ਨਾਲ ਮੁਲਾਕਾਤ, ਭਾਰਤੀ ਟੀਮ ਨੇ ਬਣਾਇਆ ਰਿਕਾਰਡ ਤੇ ਹੋਰ ਖ਼ਬਰਾਂ
ਵਿਕਟੋਰੀਆ ਨੇ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਫਰਸਟ ਨੇਸ਼ਨਜ਼ ਲੋਕਾਂ ਨਾਲ ਸੰਧੀ ਲਈ ਕਾਨੂੰਨ ਪਾਸ ਕਰਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ, ਡੋਨਲਡ ਟਰੰਪ ਨੇ ਚੀਨ ਉੱਤੇ ਟੈਰਿਫ਼ ਘਟਾਉਣ ਤੇ ਸਹਿਮਤੀ ਦਿੱਤੀ ਹੈ, ਜਦਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਵਿਰੁੱਧ ਰਿਕਾਰਡ ਤੋੜ ਜਿੱਤ ਦਰਜ ਕੀਤੀ। ਇਹਨਾਂ ਸਮੇਤ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ।
ਖ਼ਬਰਨਾਮਾ: ਵਿਕਟੋਰੀਆ ਵਿੱਚ ਆਸਟ੍ਰੇਲੀਆ ਦੀ ਪਹਿਲੀ ਸੰਧੀ ਲਈ ਇਤਿਹਾਸਿਕ ਕਾਨੂੰਨ ਪਾਸ
ਵਿਕਟੋਰੀਆ ਦੇ ਫਰਸਟ ਨੇਸ਼ਨਜ਼ ਭਾਈਚਾਰੇ ਨੇ ਵੀਰਵਾਰ ਰਾਤ ਰਾਜ ਸੰਸਦ ਵੱਲੋਂ ਸੰਧੀ ਸਥਾਪਤ ਕਰਨ ਲਈ ਕਾਨੂੰਨ ਪਾਸ ਹੋਣ 'ਤੇ ਇਤਿਹਾਸਕ ਜਸ਼ਨ ਮਨਾਇਆ। ਗਵਰਨਰ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਸਾਲ ਦੇ ਅੰਤ ਤੱਕ ਲਾਗੂ ਹੋਵੇਗਾ। ਦਸ ਸਾਲ ਦੀ ਗੱਲਬਾਤ ਤੋਂ ਬਾਅਦ ਤਿਆਰ ਹੋਇਆ ਇਹ ਕਾਨੂੰਨ ਇੱਕ ਸਥਾਈ ਆਦਿਵਾਸੀ ਸਲਾਹਕਾਰ ਸੰਸਥਾ ‘ਗੈਲੰਗ ਵਾਰਲ’ ਬਣਾਉਂਦਾ ਹੈ, ਜੋ ਰਾਜ ਦੇ ਸੰਵਿਧਾਨ ਤੋਂ ਬਾਹਰ ਰਹਿੰਦਿਆਂ ਆਦਿਵਾਸੀ ਅਵਾਜ਼ ਦੀ ਨੁਮਾਇੰਦਗੀ ਕਰੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ...
ਪੰਜਾਬੀ ਡਾਇਸਪੋਰਾ: ਬ੍ਰਿਟੇਨ ਵਿੱਚ ਇੱਕ ਹੋਰ ਸਿੱਖ ਔਰਤ ਹੋਈ ਕਥਿਤ ਜਬਰ-ਜਨਾਹ ਦੀ ਸ਼ਿਕਾਰ
ਯੂਕੇ ਵਿੱਚ ਇੱਕ ਸਿੱਖ ਔਰਤ ਨਾਲ ਕਥਿਤ ਬਲਾਤਕਾਰ ਦੇ ਮਾਮਲੇ ਤੋਂ ਬਾਅਦ, ਹੁਣ ਇੱਕ ਹੋਰ ਨੌਜਵਾਨ ਸਿੱਖ ਕੁੜੀ ਨਾਲ ਕਥਿਤ ਛੇੜ ਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਵਿਰੋਧੀ ਭਾਵਨਾਵਾਂ ਵੱਧ ਰਹੀਆਂ ਹਨ, ਪੁਲਿਸ ਦਾ ਮੰਨਣਾ ਹੈ ਕਿ ਇਹ ਨਸਲੀ ਹਮਲੇ ਨਹੀਂ ਹਨ। ਇਨ੍ਹਾਂ ਮਾਮਲਿਆਂ ਅਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਆਸਟ੍ਰੇਲੀਆਈ ਸੱਭਿਆਚਾਰ ਤੋਂ ਪੰਜਾਬੀ ਫ਼ਿਲਮਾਂ ਤੱਕ, ਸਭ ਕੁਝ ਇੱਕ ਹੀ ਥਾਂ 'ਤੇ ਮੁਫ਼ਤ ਵਿੱਚ
'SBS On Demand' ਇੱਕ ਅਜਿਹਾ ਮੁਫ਼ਤ ਪਲੇਟਫਾਰਮ ਹੈ ਜੋ ਆਸਟ੍ਰੇਲੀਆਈ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਜੀਵਨ ਦੀਆਂ ਕਹਾਣੀਆਂ ਨੂੰ ਫ਼ਿਲਮਾਂ ਤੇ ਡਾਕੂਮੈਂਟਰੀਆਂ ਰਾਹੀਂ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। “The Idea of Australia” ਆਸਟ੍ਰੇਲੀਅਨ ਹੋਣ ਦਾ ਅਸਲ ਮਤਲਬ ਦੱਸਦੀ ਹੈ, ਜਦਕਿ “Meet the Neighbours” ਖੇਤਰੀ ਜੀਵਨ ਦੀਆਂ ਚੁਣੌਤੀਆਂ ਵਿਖਾਉਂਦਾ ਹੈ, ਜਿਸ ‘ਚ ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਵੀ ਸ਼ਾਮਲ ਹੈ। ਇਸਦੇ ਨਾਲ ਹੀ ਕਈ ਕੌਮਾਂਤਰੀ, ਪੰਜਾਬੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਫਿਲਮਾਂ, ਵੈੱਬ ਸ਼ੋਅਜ਼ ਅਤੇ ਨਿਊਜ਼ ਚੈਨਲ ਵੀ ਇੱਥੇ ਉਪਲਬਧ ਹਨ। ਪਰ ਇਹ ਸਭ ਕੁਝ ਕਿਵੇਂ ਤੇ ਕਿੱਥੇ ਵੇਖ ਸਕਦੇ ਹੋ? ਇਹ ਜਾਣਨ ਲਈ ਸੁਣੋ ਪੂਰਾ ਪੌਡਕਾਸਟ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੈਲਬਰਨ ਵਿੱਚ ਹੋਣ ਵਾਲੇ ਦੂਸਰੇ ਟੀ-20 ਮੈਚ ਲਈ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਉਤਸ਼ਾਹ
ਮੈਲਬਰਨ ਕ੍ਰਿਕਟ ਗ੍ਰਾਉਂਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਦੂਸਰੇ ਟੀ20 ਮੁਕਾਬਲੇ ਲਈ ਖੇਡ ਪ੍ਰੇਮੀਆਂ ਵਿੱਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਟੀਮ ਦੇ 200 ਤੋਂ ਵੱਧ ਪ੍ਰਸ਼ੰਸਕਾਂ ਦਾ ਇੱਕ ਵੱਡਾ ਸਮੂਹ ਪੂਰੀ ਤਿਆਰੀ ਨਾਲ ਇਸ ਮੁਕਾਬਲੇ ਨੂੰ ਵੇਖਣ ਲਈ ਪਹੁੰਚੇਗਾ। ਇਸਦੇ ਲਈ ਉਹ ਆਦਿਵਾਸੀ ਆਰਟ ਅਤੇ ਭਾਰਤੀ ਟੀਮ ਦੇ ਰੰਗਾਂ ਤੋਂ ਪ੍ਰੇਰਿਤ ਇਕ ਖਾਸ ਡਿਜ਼ਾਈਨ ਕੀਤੀ ਜਰਸੀ ਵੀ ਪਾ ਕੇ ਜਾਣਗੇ। ਇੰਨਾ ਹੀ ਨਹੀਂ, ਅਮਰੀਕਾ ਅਤੇ ਭਾਰਤ ਤੋਂ ਲੋਕ ਇਸ ਮੈਚ ਨੂੰ ਦੇਖਣ ਲਈ ਪਹੁੰਚੇ ਹਨ। ਇਨ੍ਹਾਂ ਕ੍ਰਿਕਟ ਸਮਰਥਕਾਂ ਦਾ ਕੀ ਕਹਿਣਾ ਹੈ, ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।
ਖ਼ਬਰਨਾਮਾ: ਆਲੋਚਨਾ ਦੇ ਵਿਚਕਾਰ ਸੰਸਦ ਵਿੱਚ ਪੇਸ਼ ਕੀਤੇ ਗਏ ਨਵੇਂ ਵਾਤਾਵਰਣ ਕਾਨੂੰਨ
ਸੰਘੀ ਸਰਕਾਰ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਵਾਤਾਵਰਣ ਕਾਨੂੰਨਾਂ ਸਬੰਧੀ ਲੰਬੇ ਸਮੇਂ ਤੋਂ ਰੁਕੇ ਸੁਧਾਰਾਂ ਨੂੰ ਸੰਸਦ ਵਿੱਚ ਪੇਸ਼ ਕੀਤਾ ਹੈ। ਇਸ 1,500 ਪੰਨਿਆਂ ਵਾਲੇ ਬਿੱਲ ਦੀ ਸਖਤ ਅਤੇ ਵਿਆਪਕ ਆਲੋਚਨਾ ਕੀਤੀ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹੇਠਲੇ ਸਦਨ ਵਿੱਚ ਪਾਸ ਹੋਣ ਤੋਂ ਬਾਅਦ ਇਹ ਇੱਕ ਛੋਟੀ ਸੈਨੇਟ ਜਾਂਚ ਦਾ ਵਿਸ਼ਾ ਬਣੇਗਾ। ਇਸ ਦੇ ਨਾਲ-ਨਾਲ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਇੱਕ ਸਰਵੇਖਣ ਦੀ ਗੱਲ ਕਰਾਂਗੇ ਜਿਸ ਵਿੱਚ ਪਤਾ ਲੱਗਿਆ ਹੈ ਕਿ ਛੋਟੇ ਬੱਚਿਆਂ ਨੂੰ ਮੂੰਗਫਲੀ ਦੇ ਉਤਪਾਦ ਖੁਆਉਣ ਨਾਲ ਜਾਨਲੇਵਾ ਐਲਰਜੀ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ੋਅ 'ਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਵੀ ਖ਼ਬਰਸਾਰ ਸ਼ਾਮਲ ਹੈ। ਅੱਜ ਦੇ ਇੰਟਰਵਿਊ ਸੈਗਮੈਂਟ 'ਚ ਗੱਲਬਾਤ ਕੀਤੀ ਗਈ ਹੈ ਅਕਾਊਂਟੈਂਟ ਪੁਨੀਤ ਸਿੰਘ ਜੀ ਦੇ ਨਾਲ ਜੋ 'ਪੇਅ-ਡੇਅ ਸੁਪਰ' ਪ੍ਰਣਾਲੀ ਬਾਰੇ ਦੱਸ ਰਹੇ ਹਨ, ਨਾਲ ਹੀ ਜਾਣਾਂਗੇ ਉਸ ਬਦਲਾਅ ਬਾਰੇ ਜਿਸ ਵਿੱਚ ਭਾਰਤ ਸਰਕਾਰ ਨੇ ਦੇਸ਼ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਈ-ਆਗਮਨ ਕਾਰਡ (e-arrival card) ਲਾਗੂ ਕਰ ਦਿੱਤਾ ਹੈ। ਇਹ ਸਭ ਕੁਝ ਸੁਣੋ ਇਸ ਪੂਰੇ ਰੇਡੀਓ ਪ੍ਰੋਗਰਾਮ ਵਿੱਚ।
ਬਾਲੀਵੁੱਡ ਗੱਪਸ਼ੱਪ: ਫਿਲਮ 'ਇੱਕ ਕੁੜੀ' ਪੇਸ਼ ਕਰਦੀ ਹੈ ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਸੁਮੇਲ
ਬੇਸ਼ਕ ਇਸ ਦੇ ਨਾਮ ਵਾਂਗ ਹੀ 'ਇੱਕ ਕੁੜੀ' ਫਿਲਮ, ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸ ਵਿੱਚ ਮਾਪੇ ਆਪਣੀ ਧੀ ਦਾ ਵਿਆਹ ਪੱਕਾ ਕਰ ਦਿੰਦੇ ਹਨ, ਪਰ ਲਾੜੀ ਆਪਣੇ ਹੋਣ ਵਾਲੇ ਪਤੀ ਅਤੇ ਉਸ ਦੇ ਘਰ-ਪਰਿਵਾਰ ਨੂੰ ਵਿਆਹ ਤੋਂ ਪਹਿਲਾਂ ਘੋਖਣਾ ਚਾਹੁੰਦੀ ਹੈ। ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਾਮੇਡੀ, ਰੋਮਾਂਸ ਅਤੇ ਡਰਾਮਾ ਸ਼ੁਰੂ। ਇਸ ਫਿਲਮ ਦਾ ਵਿਸਥਾਰ, ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....
ਇੱਕ ਹੁਨਰਮੰਦ ਪ੍ਰਵਾਸੀ ਵਜੋਂ ਆਸਟ੍ਰੇਲੀਆ ਦੇ ਆਈਸੀਟੀ ਕਾਰਜਬਲ ਨੂੰ ਕਿਵੇਂ ਨੈਵੀਗੇਟ ਕਰਨਾ ਹੈ | ਮੌਕੇ ਅਜੇ ਵੀ ਖੁੱਲੇ ਹਨ
ਜਾਣੋ ਕਿ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਦੇ ਆਈਸੀਟੀ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੇ ਹਨ, ਨੌਕਰੀ ਦੀ ਭਾਲ ਅਤੇ ਸਥਾਨਕ ਤਜਰਬੇ ਤੋਂ ਲੈ ਕੇ ਨੈੱਟਵਰਕਿੰਗ ਅਤੇ ਤਕਨੀਕੀ ਕਰੀਅਰ ਵਿੱਚ ਤਰੱਕੀ ਤੱਕ, ਸਭ ਕੁਝ ਜਾਣੋ।
‘ਭੰਗੜਾ ਸਿਖਾਉਂਦਾ ਜ਼ਿੰਦਗੀ ਜਿਉਣ ਦਾ ਢੰਗ’: ਕੈਨੇਡੀਅਨ -ਪੰਜਾਬੀ ਗਾਇਕ ਤੇ ਭੰਗੜਾ ਪ੍ਰਫੋਰਮਰ ਜਗਮੀਤ ਸੈਣੀ
ਕੈਨੇਡੀਅਨ ਗੱਭਰੂ ਜਗਮੀਤ ਸੈਣੀ, ਆਪਣੇ ਦਾਦਾ ਜੀ ਅਤੇ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਬਾਵਾ ਦੀ ਗਾਇਕੀ ਤੋਂ ਪ੍ਰੇਰਿਤ ਹੋ ਕੇ ਅੱਜ ਪੂਰੀ ਦੁਨੀਆਂ ਵਿੱਚ ਪੰਜਾਬੀ ਲੋਕ ਨਾਚ, ਗੀਤ ਤੇ ਸਾਜ਼ਾਂ ਦੀ ਆਵਾਜ਼ ਪਹੁੰਚਾ ਰਹੇ ਹਨ। ਚੰਡੀਗੜ੍ਹ ਵਿੱਚ ਜਨਮੇ ਅਤੇ ਬਰੈਮਪਟਨ ਵਿੱਚ ਵੱਡੇ ਹੋਏ ਜਗਮੀਤ ਨੇ ਪਿਛਲੇ ਇਕ ਦਹਾਕੇ ਦੌਰਾਨ ਸੱਤ ਤੋਂ ਵੱਧ ਭੰਗੜਾ ਮੁਕਾਬਲਿਆਂ ਵਿੱਚ ਵੀ ਜਿੱਤ ਹਾਸਲ ਕੀਤੀ ਹੈ ਅਤੇ ਅੱਜ ਉਹ ਭੰਗੜੇ ਦੀ ਪਹਿਚਾਣ ਨੂੰ ਗਲੋਬਲ ਪੱਧਰ ‘ਤੇ ਮਜ਼ਬੂਤ ਕਰ ਰਹੇ ਹਨ। ਪਿਛਲੇ ਦਿਨੀਂ ਸਿਡਨੀ ਵਿੱਚ ਹੋਏ ‘ਡਾਊਨ ਟੂ ਭੰਗੜਾ’ ਮੁਕਾਬਲੇ ਵਿੱਚ ਜਗਮੀਤ ਜੱਜ ਵਜੋਂ ਸ਼ਾਮਿਲ ਹੋਏ, ਜਿੱਥੇ ਉਨ੍ਹਾਂ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਸਫ਼ਰ ਅਤੇ ਸੰਗੀਤ ਪ੍ਰਤੀ ਪਿਆਰ ਬਾਰੇ ਖਾਸ ਗੱਲਬਾਤ ਕੀਤੀ। ਸੁਣੋ ਇਹ ਵਿਸ਼ੇਸ਼ ਪੌਡਕਾਸਟ।
ਖ਼ਬਰਨਾਮਾ: ਆਸਟ੍ਰੇਲੀਆਈ ਲੋਕਾਂ ਨੂੰ ਆਪਣਾ ਗੁੰਮਿਆ ਸੁਪਰ ਜਾਂਚਣ ਦੀ ਅਪੀਲ
ਆਸਟ੍ਰੇਲੀਆਈ ਟੈਕਸ ਦਫ਼ਤਰ ਨੇ ਖੁਲਾਸਾ ਕੀਤਾ ਹੈ ਕਿ ਲਗਭਗ 7 ਮਿਲੀਅਨ ਆਸਟ੍ਰੇਲੀਆਈਆਂ ਦੇ ਸੁਪਰ ਖਾਤਿਆਂ ਵਿੱਚ ਕੁੱਲ $17.8 ਬਿਲੀਅਨ ਦੀ ਰਕਮ ਧਾਰਕ ਰਹਿਤ ਖਾਤੇ ਵਿੱਚ ਪਈ ਹੋਈ ਹੈ, ਜੋ ਪਿਛਲੇ ਸਾਲ ਨਾਲੋਂ $1.8 ਬਿਲੀਅਨ ਵੱਧ ਹੈ। ਸਹਾਇਕ ਖ਼ਜ਼ਾਨਚੀ ਡੈਨੀਅਲ ਮੁਲੀਨੋ ਨੇ ਲੋਕਾਂ ਨੂੰ ਆਪਣੇ ਸਾਰੇ ਸੁਪਰ ਖਾਤਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਰਿਟਾਇਰਮੈਂਟ ਸਮੇਂ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਦਾ ਵਿਸਥਾਰ ਸੁਣਨ ਲਈ, ਸਾਡਾ ਅੱਜ ਦਾ ਖਬਰਨਾਮਾਂ ਸੁਣੋ...
ਬੇਸਹਾਰਾ ਬੱਚੀਆਂ ਦੀ ਜ਼ਿੰਦਗੀ ਨੂੰ ਪ੍ਰਕਾਸ਼ਮਾਨ ਕਰ ਰਹੀ ਪਦਮਸ੍ਰੀ ਪ੍ਰਕਾਸ਼ ਕੌਰ
ਭਾਰਤ ਸਰਕਾਰ ਵੱਲੋਂ ਸਾਲ 2021 ਵਿੱਚ ਪਦਮਸ੍ਰੀ ਸਨਮਾਨ ਨਾਲ ਨਿਵਾਜੀ ਗਈ ਸਮਾਜ ਸੇਵੀ ਪ੍ਰਕਾਸ਼ ਕੌਰ ਉਨ੍ਹਾਂ ਅਨੇਕਾਂ ਬੱਚੀਆਂ ਦੀ ਮਾਂ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਂ-ਬਾਪ ਵੱਲੋਂ ਅਪਣਾਉਣ ਤੋਂ ਇਨਕਾਰ ਕਰਦਿਆਂ ਬੇਸਹਾਰਾ ਛੱਡ ਦਿੱਤਾ ਗਿਆ ਸੀ। ਜਲੰਧਰ ਸ਼ਹਿਰ ਵਿੱਚ ਪ੍ਰਕਾਸ਼ ਕੌਰ ਦੀ ਅਗਵਾਈ ਹੇਠ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ ਵਿਖੇ ਅਜਿਹੀਆਂ ਬੱਚੀਆਂ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ-ਲਿਖਾਈ ਤੋਂ ਲੈ ਕੇ ਵਿਆਹ-ਸ਼ਾਦੀਆਂ ਕਰਨ ਤੱਕ ਦੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਜਾਂਦੀਆਂ ਹਨ ਅਤੇ ਇਹ ਸਿਲਸਿਲਾ ਪਿਛਲੇ ਕਈ ਦਹਾਕਿਆਂ ਤੋਂ ਚਲਦਾ ਆ ਰਿਹਾ ਹੈ।
ਪਾਕਿਸਤਾਨ ਡਾਇਰੀ: 'ਸ਼ਾਂਤੀ ਗੱਲਬਾਤ' ਦੇ ਤੀਜੇ ਦਿਨ ਵੀ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਨਹੀਂ ਹੋ ਪਾਇਆ ਸਮਝੌਤਾ
ਪਾਕਿਸਤਾਨ ਅਤੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਸ਼ਾਂਤੀ ਗੱਲਬਾਤ ਦੇ ਤੀਜੇ ਦਿਨ ਦੇ ਅੰਤ ਤੱਕ ਵੀ ਕੋਈ ਸਮਝੌਤਾ ਨਹੀਂ ਕਰ ਸਕੇ। ਇਹ ਗੱਲਬਾਤ ਤੁਰਕੀ ਦੀ ਸਰਕਾਰ ਵੱਲੋਂ ਇਸਤਾਂਬੁਲ ਵਿੱਚ ਕਰਵਾਈ ਜਾ ਰਹੀ ਹੈ ਅਤੇ ਕਤਰ ਵੱਲੋਂ ਇਸਦੀ ਮਦਦ ਕੀਤੀ ਜਾ ਰਹੀ ਹੈ। ਇਸਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਜੰਗਬੰਦੀ ਕਾਇਮ ਰਹੇ ਅਤੇ ਦੋਵੇਂ ਧਿਰਾਂ ਵਿਆਪਕ ਸਮਝੌਤੇ ਤੱਕ ਪਹੁੰਚਣ। ਇਸ ਖ਼ਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਾਕਸਟ...
ਐਕਸਪਲੇਨਰ: 'ਪੀਨਟ ਬਟਰ' ਖਾਣ ਵਾਲੇ ਬੱਚਿਆਂ ਵਿੱਚ ਐਲਰਜੀ ਦਾ ਘੱਟ ਖਤਰਾ, ਨਵੇਂ ਅਧਿਐਨ ਦਾ ਖੁਲਾਸਾ
ਇੱਕ ਦਹਾਕੇ ਬਾਅਦ ਇਹ ਸਾਬਤ ਹੋਇਆ ਹੈ ਕਿ ਛੋਟੇ ਬੱਚਿਆਂ ਨੂੰ ਮੂੰਗਫਲੀ ਦੇ ਉਤਪਾਦ ਖੁਆਉਣ ਨਾਲ ਉਨ੍ਹਾਂ ਨੂੰ ਜਾਨਲੇਵਾ ਐਲਰਜੀ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਅਧਿਐਨ ਵਿੱਚ ਪਾਇਆ ਗਿਆ ਹੈ ਕਿ 2015 ਵਿੱਚ ਨੌਜਵਾਨਾਂ ਨੂੰ ਐਲਰਜੀਨ ਕਦੋਂ ਦੇਣਾ ਹੈ, ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ, ਸੰਯੁਕਤ ਰਾਜ ਵਿੱਚ ਲਗਭਗ 60,000 ਬੱਚੇ ਮੂੰਗਫਲੀ ਦੀ ਐਲਰਜੀ ਹੋਣ ਤੋਂ ਬਚੇ ਹਨ।
ਜਾਣੋ ਕਿ ਇਸ ਭਾਰਤੀ ਮਹਿਲਾ ਨੂੰ ਭਾਈਚਾਰੇ ਲਈ ਕਿਉਂ ਸ਼ੁਰੂ ਕਰਨੀ ਪਈ ਇੱਕ ਵੱਖਰੀ ਹੈਲਪਲਾਈਨ
ਆਸਟ੍ਰੇਲੀਆ 'ਚ ਕੰਮ ਲੱਭਣ, ਘਰੇਲੂ ਹਿੰਸਾ ਜਾਂ ਬਜ਼ੁਰਗਾਂ ਨੂੰ ਆ ਰਹੀਆਂ ਚੁਣੌਤੀਆਂ ਸਣੇ ਕਿਸੇ ਵੀ ਮਸਲੇ ਲਈ ਆਪਣੀ ਭਾਸ਼ਾ 'ਚ ਸਹਾਇਤਾ ਹਾਸਲ ਕਰਨ ਲਈ 'ਇੰਡੀਅਨਕੇਅਰ ਹੈਲਪਲਾਈਨ' ਨਾਲ ਗੱਲ ਕੀਤੀ ਜਾ ਸਕਦੀ ਹੈ। ਵਿਕਟੋਰੀਆ ਦੀ ਇਹ ਗੈਰ-ਮੁਨਾਫਾ ਸੰਸਥਾ 2013 'ਚ ਸ਼ੁਰੂ ਕੀਤੀ ਗਈ ਸੀ ਜੋ ਸਰਕਾਰ ਦੇ ਸਹਿਯੋਗ ਨਾਲ ਸਹੀ ਸਹਾਇਤਾ ਹਾਸਲ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਦੀ ਹੈ।
ਖ਼ਬਰਨਾਮਾ: ਨਿਊ ਸਾਊਥ ਵੇਲਜ਼ ਦੀ ਇੱਕ ਅੰਡਰਗ੍ਰਾਊਂਡ ਮਾਈਨ 'ਚ ਹੋਏ ਧਮਾਕੇ ਨਾਲ ਦੋ ਮੌਤਾਂ, ਜਾਂਚ ਸ਼ੁਰੂ
ਨਿਊ ਸਾਊਥ ਵੇਲਜ਼ ਦੇ ਪੱਛਮੀ ਹਿੱਸੇ ਵਿੱਚ ਕੋਬਾਰ ਸ਼ਹਿਰ ਦੇ ਨੇੜੇ ਇਕ ਅੰਡਰਗ੍ਰਾਊਂਡ ਖਾਣ ਵਿੱਚ ਹੋਏ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ ਦੇ ਕਾਰਣਾਂ ਦੀ ਜਾਂਚ ਹੁਣ ਸ਼ੁਰੂ ਹੋ ਚੁੱਕੀ ਹੈ। ਸੇਫ਼ਵਰਕ ਨਿਊ ਸਾਊਥ ਵੇਲਜ਼ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ, ਜਦਕਿ ਨਿਊ ਸਾਊਥ ਵੇਲਜ਼ ਪੁਲਿਸ 'ਕੋਰੋਨਰ' ਲਈ ਰਿਪੋਰਟ ਤਿਆਰ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਧਮਾਕਾ ਅੱਜ ਸਵੇਰੇ ਤਕਰੀਬਨ ਚਾਰ ਵਜੇ ਕੋਬਾਰ ਤੋਂ 40 ਕਿਲੋਮੀਟਰ ਉੱਤਰ ਸਥਿਤ ਚਾਂਦੀ, ਜ਼ਿੰਕ ਅਤੇ ਸਿੱਕੇ ਦੀ ਖਾਣ ਵਿੱਚ ਹੋਇਆ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਾਂ ਦੀ ਪੇਸ਼ਕਾਰੀ, ਪੰਜਾਬੀ ਡਾਇਰੀ ਵੀ ਸ਼ਾਮਿਲ ਹੈ। ਇਸਦੇ ਨਾਲ ਹੀ 12 ਸਾਲ ਦੇ ਸਿਦਕ ਬਰਾੜ ਬਾਰੇ ਜਾਣੋ, ਜਿਸ ਨੇ ਆਸਟ੍ਰੇਲੀਆ ਦੀ ਅੰਡਰ-13 ਫੁੱਟਸਲ ਟੀਮ ਵਿੱਚ ਜਗ੍ਹਾ ਬਨਾਉਣ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਐਸ ਬੀ ਐਸ ਐਗਜ਼ਾਮਿਨਜ਼ ਰਾਹੀਂ ਇਹ ਜਾਣਕਾਰੀ ਵੀ ਹਾਸਿਲ ਕਰੋ ਕਿ ਜੇਕਰ ਕੋਈ ਨੌਜਵਾਨ ਕਿਸੇ ਕੱਟੜਪੰਥੀ ਅਤੇ ਹਿੰਸਕ ਅੱਤਵਾਦ ਵਾਲੇ ਸਮੂਹ ਦਾ ਹਿੱਸਾ ਬਣ ਜਾਵੇ ਤਾਂ ਉਸ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਪੂਰਾ ਰੇਡੀਓ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।
3000 ਤੋਂ ਵੱਧ ਭਾਰਤੀ ਵਿਦਿਆਰਥੀਆਂ, ਕਾਮਿਆਂ ਨੂੰ ਆਸਟ੍ਰੇਲੀਆ ਬੁਲਾਉਣ ਲਈ ਖੁੱਲ੍ਹਿਆ MATES ਵੀਜ਼ਾ
ਭਾਰਤ ਤੋਂ ਹੁਨਰਮੰਦ ਕਾਮਿਆਂ, ਗ੍ਰੈਜੂਏਟਾਂ, ਅਕਾਦਮਿਕਾਂ, ਅਤੇ ਪੇਸ਼ੇਵਰਾਂ ਨੂੰ ਆਸਟ੍ਰੇਲੀਆ ਬੁਲਾਉਣ ਲਈ ਇੱਕ ਸੌਖੇ ਵਿਕਲਪ ਵਜੋਂ ਦੇਖੇ ਜਾਂਦੇ ਵੀਜ਼ਾ 'MATES' ਲਈ 1 ਨਵੰਬਰ ਤੋਂ ਅਰਜ਼ੀ ਸ਼ੁਰੂ ਹੋ ਰਹੀ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਉੱਦੇਸ਼ ਨਾਲ 2023 ਵਿੱਚ ਐਲਾਨੇ ਗਏ ਇਸ ਵੀਜ਼ਾ ਤਹਿਤ, ਸਾਲਾਨਾ 3000 ਭਾਰਤੀ ਲੋਕਾਂ ਨੂੰ ਬਿਨਾਂ ਕਿਸੇ ਸਪਾਂਸਰਸ਼ਿਪ ਦੇ ਦੋ ਸਾਲ ਲਈ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਦਿੱਤੇ ਜਾ ਰਹੇ ਹਨ। ਇਸ ਘੱਟ ਮਸ਼ਹੂਰ ਵੀਜ਼ਾ ਬਾਰੇ ਹੋਰ ਜਾਣਕਾਰੀ ਲਈ ਸੁਣੋ ਮਾਈਗ੍ਰੇਸ਼ਨ ਏਜੇਂਟ ਨਰਿੰਦਰ ਕੌਰ ਨਾਲ ਐਸ ਬੀ ਐਸ ਪੰਜਾਬੀ ਦੀ ਇਹ ਗੱਲਬਾਤ...
ਐਕਸਪਲੇਨਰ : ਕੀ ਤੁਸੀਂ ਵੀ ਕੰਮ ਵਾਲੀ ਥਾਂ ’ਤੇ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੇ ਹੋ?
ਮਾਨਸਿਕ ਸਿਹਤ ਬਾਰੇ ਵਧਦੀ ਜਾਗਰੂਕਤਾ, ਹਾਲ ਹੀ ਵਿੱਚ ਡਿਸਕਨੈਕਟ ਕਰਨ ਦੇ ਅਧਿਕਾਰ, ਅਤੇ ਬਹੁਤ ਸਾਰੇ ਲੋਕਾਂ ਦੁਆਰਾ ਘਰ ਤੋਂ ਕੰਮ ਕਰਨ ਦੇ ਪ੍ਰਬੰਧਾਂ ਨੂੰ ਅਪਣਾਉਣ ਦੇ ਬਾਵਜੂਦ, ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਕੰਮ ਵਾਲੀ ਥਾਂ 'ਤੇ ਮਾਨਸਿਕ ਦਬਾਅ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੰਮ ਵਾਲੀ ਥਾਂ 'ਤੇ ਸਹੀ ਸਿਖਲਾਈ ਅਤੇ ਸਿਹਤਮੰਦ ਸੀਮਾਵਾਂ ਤੋਂ ਬਿਨਾਂ, ਅਗਲੇ ਸਾਲ ਵਿੱਚ ਵੱਧ ਤੋਂ ਵੱਧ ਆਸਟ੍ਰੇਲੀਆਈ ਲੋਕ ਆਪਣੀਆਂ ਨੌਕਰੀਆਂ ਛੱਡਣ ਬਾਰੇ ਵਿਚਾਰ ਕਰਨਗੇ।ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
ਪੰਜਾਬੀ ਡਾਇਰੀ: ਤਰਨ ਤਾਰਨ ਜ਼ਿਮਨੀ ਚੋਣ ਲਈ ਸਿਆਸੀ ਪਾਰਟੀਆਂ ਵੱਲੋਂ ਚੋਣ ਰੈਲੀਆਂ ਦਾ ਦੌਰ ਸ਼ੁਰੂ
ਪੰਜਾਬ ਦੇ ਤਰਨ ਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਅਤੇ ਚੋਣ ਰੈਲੀਆਂ ਕਰ ਰਹੇ ਹਨ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
ਐਕਸਪਲੇਨਰ: ਸਰਕਾਰ ਪ੍ਰਵਾਸੀ ਹੁਨਰਾਂ ਨੂੰ ਆਫਸ਼ੋਰ ਮਾਨਤਾ ਦੇਣ 'ਤੇ ਕਰ ਰਹੀ ਹੈ ਵਿਚਾਰ
ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਹੈ ਕਿ ਸਰਕਾਰ ਹੁਨਰਾਂ ਦੀ ਆਫ਼ਸ਼ੋਰ ਮਾਨਤਾ ਦੀ ਸੰਭਾਵਨਾ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਆਸਟ੍ਰੇਲੀਆ ਆਉਣ ਦੇ ਚਾਹਵਾਨ ਹੁਨਰਮੰਦ ਪ੍ਰਵਾਸੀਆਂ ਦਾ ਸਮਾਂ ਅਤੇ ਖਰਚਾ ਦੋਵੇਂ ਬਚ ਸਕਣਗੇ। ਕੈਨਬਰਾ ਵਿੱਚ ਪ੍ਰੈਸ ਕਲੱਬ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਮਨੀ ਲਾਂਡਰਿੰਗ ਰੋਕਣ ਲਈ ਅਕਿਰਿਆਸ਼ੀਲ ਬੈਂਕ ਖਾਤਿਆਂ ਵਿੱਚ ਕੀਤੀਆਂ ਤਬਦੀਲੀਆਂ 'ਤੇ ਵੀ ਚਾਨਣਾ ਪਾਇਆ।
ਮਾਣ ਵਾਲੀ ਗੱਲ: 12 ਸਾਲ ਦੇ ਸਿੱਖ ਖਿਡਾਰੀ, ਸਿਦਕ ਬਰਾੜ ਨੇ ਬਣਾਇਆ ਆਸਟ੍ਰੇਲੀਆ ਦੀ ਅੰਡਰ-13 ਫੁੱਟਸਲ ਟੀਮ ਵਿੱਚ ਸਥਾਨ
ਬ੍ਰਿਸਬੇਨ ਦੇ ਰਹਿਣ ਵਾਲੇ 12 ਸਾਲਾਂ ਦੇ ਸਿਦਕ ਬਰਾੜ ਨੇ ਆਸਟ੍ਰੇਲੀਆ ਦੀ ਅੰਡਰ-13 ਫੁੱਟਸਲ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਹੈ। ਅਗਲੇ ਸਾਲ ਮਈ ਵਿੱਚ ਇਹ ਟੀਮ ਸਪੇਨ ਦੇ ਬਾਰਸੀਲੋਨਾ ਜਾਵੇਗੀ, ਜਿੱਥੇ ਦੁਨੀਆ ਭਰ ਦੇ ਚੋਟੀ ਦੇ ਨੌਜਵਾਨ ਫੁੱਟਸਲ ਖਿਡਾਰੀ ਇਕੱਠੇ ਹੋਣਗੇ। ਕਿਸ ਤਰ੍ਹਾਂ ਦਾ ਰਿਹਾ ਸਿਦਕ ਦਾ ਆਸਟ੍ਰੇਲੀਆਈ ਟੀਮ ਤੱਕ ਪਹੁੰਚਣ ਦਾ ਸਫਰ, ਜਾਣੋ ਇਸ ਪੌਡਕਾਸਟ ਦੇ ਜ਼ਰੀਏ।
ਖ਼ਬਰਨਾਮਾ: ਸੰਘੀ ਸਰਕਾਰ ਨੇ ਗੱਠਜੋੜ ਨੂੰ ਵਾਤਾਵਰਣ ਕਾਨੂੰਨਾਂ ਵਿੱਚ ਸੁਧਾਰ ਸਬੰਧੀ ਆਪਣੇ ਬਿੱਲ ਦਾ ਸਮਰਥਨ ਕਰਨ ਦੀ ਕੀਤੀ ਅਪੀਲ
ਸੰਘੀ ਵਾਤਾਵਰਣ ਮੰਤਰੀ ਮਰੇ ਵਾਟ 30 ਅਕਤੂਬਰ, ਵੀਰਵਾਰ ਨੂੰ ਸੰਸਦ ਵਿੱਚ ਵਾਤਾਵਰਣ ਕਾਨੂੰਨਾਂ ਵਿੱਚ ਸੁਧਾਰ ਲਈ ਖਰੜਾ ਬਿੱਲ ਪੇਸ਼ ਕਰਨਗੇ। ਜੇ ਇਹ ਪਾਸ ਹੋ ਗਿਆ, ਤਾਂ ਇਹ ਪਿਛਲੇ 26 ਸਾਲਾਂ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ। ਇਸ ਖ਼ਬਰ ਸਮੇਤ ਦਿਨ ਦੀਆਂ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।
'ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣਾ ਹੈ': ਆਸਟ੍ਰੇਲੀਆ ਛੱਡ ਕੇ ਵਤਨ ਪਰਤਿਆ ਆਸਟ੍ਰੇਲੀਅਨ ਕਾਰੋਬਾਰੀ
ਸਾਫ-ਸੁਥਰੇ ਵਾਤਾਵਰਣ ਅਤੇ ਨਵਿਆਉਣਯੋਗ ਊਰਜਾ ਦੇ ਲਈ ਯਤਨਸ਼ੀਲ ਕਾਰੋਬਾਰੀ ਸੈਟ ਸਿੰਘ 'ਐਸਪਾਇਰ ਫਾਇਨੈਂਸ ਆਸਟ੍ਰੇਲੀਆ' ਅਤੇ 'ਇੰਪੈਕਟ ਫਾਇਨੈਂਸ ਇੰਡੀਆ' ਦੇ ਡਾਇਰੈਕਟਰ ਹਨ। ਉਹ ਸਾਲ 2017 ਤੋਂ ਪੰਜਾਬ ਵਿੱਚ ਊਰਜਾ ਸਰੋਤਾਂ ਦੀ ਬੇਹਤਰ ਵਰਤੋਂ ਲਈ ਸਰਕਾਰ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ। ਸੈਟ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਵਸੀਲੇ ਇਸ ਨੂੰ ਸਭ ਤੋਂ ਮੋਹਰੀ ਸੂਬਾ ਬਣਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਪੰਜਾਬ ਦੀ ਤਰੱਕੀ 'ਚ ਯੋਗਦਾਨ ਪਾਉਣ ਦਾ ਸੁਨੇਹਾ ਵੀ ਦਿੱਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ ...
ਕੀ ਸਿਰਫ ATAR ਹੀ ਸਫ਼ਲਤਾ ਦੀ ਕੁੰਜੀ ਹੈ? ਜਾਣੋ HSC ਤੋਂ ਬਾਅਦ ਸਫਲਤਾ ਦੇ ਹੋਰ ਰਸਤੇ
ਇਸ ਸਾਲ ਨਿਊ ਸਾਊਥ ਵੇਲਜ਼ ਵਿੱਚ 74,000 ਵਿਦਿਆਰਥੀ ਹਾਇਰ ਸਕੂਲ ਸਰਟੀਫਿਕੇਟ (HSC) ਦੇ ਇਮਤਿਹਾਨ ਦੇ ਰਹੇ ਹਨ। ਪਰ ਕੀ ਸੱਚਮੁੱਚ ਉਨ੍ਹਾਂ ਦੀ ਭਵਿੱਖ ਦੀ ਸਫਲਤਾ ਸਿਰਫ ਇੱਕ ATAR ਦੇ ਅੰਕੜੇ ‘ਤੇ ਨਿਰਭਰ ਕਰਦੀ ਹੈ? ਸਿਡਨੀ ਦੇ ਰਹਿਣ ਵਾਲੇ ਗੁਰਸਿਮਰਨ ਕੌਰ ਬੋਲਾ (ਜਿਨ੍ਹਾਂ ਨੇ 2017 ਵਿੱਚ ਗ੍ਰੈਜੂਏਸ਼ਨ ਕੀਤੀ) ਅਤੇ ਹਰਕੀਰਤ ਸਿੰਘ (ਜਿਨ੍ਹਾਂ ਨੇ 2021 ਵਿੱਚ 12ਵੀਂ ਪਾਸ ਕੀਤੀ) ਆਪਣੇ HSC ਤੋਂ ਬਾਅਦ ਦੇ ਤਜਰਬੇ ਅਤੇ ਉਨ੍ਹਾਂ ਤੋਂ ਖੁੱਲ੍ਹੇ ਮੌਕਿਆਂ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਹਰ ਵਿਦਿਆਰਥੀ ਦਾ ਸਫਰ ਵੱਖਰਾ ਹੁੰਦਾ ਹੈ ਅਤੇ ਵਿਲੱਖਣ ਮੌਕੇ ਹੀ ਸਫਲਤਾ ਦੀਆਂ ਨਵੀਆਂ ਪੌੜੀਆਂ ਬਣਾਉਂਦੇ ਹਨ।
ਬਾਲ ਕਹਾਣੀਆਂ: ਸੁਣੋ ਰਾਣੀ ਨੇ ਕਿਵੇਂ ਸਿੱਖਿਆ ਅਸਲ ਖੁਸ਼ੀ ਦਾ ਮਤਲਬ
‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ‘ਅਸਲ ਖੁਸ਼ੀ’ ਨਾਮਕ ਕਹਾਣੀ। ਲੇਖਕ ਸ਼ਮਸ਼ੇਰ ਸਿੰਘ ਸੋਢੀ ਅਤੇ ਅਸ਼ਰਫ ਸੁਹੇਲ ਦੀ ਇਸ ਰਚਨਾ ਵਿੱਚ ਰਾਣੀ ਨਾਮ ਦੀ ਇੱਕ ਕੁੜੀ ਨੇ ਸਿੱਖਿਆ ਕਿ ਅਸਲ ਖੁਸ਼ੀ ਹਾਸਲ ਕਰਨ ਵਿੱਚ ਨਹੀਂ, ਸਗੋਂ ਕੁਦਰਤ ਦੀ ਬਣਾਈ ਹਰ ਚੀਜ਼ ਨੂੰ ਇੱਜਤ, ਅਤੇ ਆਜ਼ਾਦੀ ਦੇਣ ਵਿੱਚ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸ ਬੀ ਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀ’ ਵਿੱਚ।
ਨਵੀਂ ‘ਪੇਅ-ਡੇਅ ਸੁਪਰ’ ਪ੍ਰਣਾਲੀ: ਤਨਖ਼ਾਹ ਦੇ ਨਾਲ ਹੀ ਸੁਪਰ ਭੁਗਤਾਨ, ਹਰ ਆਸਟ੍ਰੇਲੀਅਨ ਲਈ ਜ਼ਰੂਰੀ ਜਾਣਕਾਰੀ
ਆਉਣ ਵਾਲੀ 'ਪੇਅ-ਡੇਅ ਸੁਪਰ'(PayDay Super) ਪ੍ਰਣਾਲੀ ਕੀ ਹੈ ਅਤੇ ਇਸ ਨਵੇਂ ਨਿਯਮ ਰਾਹੀਂ ਕਰਮਚਾਰੀਆਂ ਨੂੰ ਕਿਵੇਂ ਫਾਇਦਾ ਮਿਲੇਗਾ? ਕੀ ਇਹ ਬਦਲਾਅ ਛੋਟੇ ਕਾਰੋਬਾਰਾਂ ਅਤੇ ਰੁਜ਼ਗਾਰਦਾਤਾਵਾਂ ਲਈ ਚੁਣੌਤੀ ਭਰਿਆ ਹੋਵੇਗਾ? ਇਸਤੋਂ ਇਲਾਵਾ ਆਸਟ੍ਰੇਲੀਆ ਵਿੱਚ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ਼ 31 ਅਕਤੂਬਰ 2025 ਹੈ। ਪਰ ਇਹ ਸਿਰਫ਼ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਖੁਦ ਜਮ੍ਹਾਂ ਕਰ ਰਹੇ ਹੋ। ਕਿੰਨ੍ਹਾਂ ਹਾਲਾਤਾਂ ਵਿੱਚ ਅਤੇ ਤੁਸੀਂ ਕਿਵੇਂ ਟੈਕਸ ਰਿਟਰਨ ਦਾਖਲ ਕਰਨ ਦੀ ਮਿਆਦ ਵਧਾ ਸਕਦੇ ਹੋ? ਇਸ ਬਾਰੇ ਐਸ ਬੀ ਐਸ ਪੰਜਾਬੀ ਨੇ ਰਜਿਸਟਰਡ ਅਕਾਊਂਟੈਂਟ ਪੁਨੀਤ ਸਿੰਘ ਨਾਲ ਚਰਚਾ ਕੀਤੀ ਹੈ। ਪੂਰੀ ਗੱਲਬਾਤ ਸੁਣੋ ਇਸ ਪੌਡਕਾਸਟ ਰਾਹੀਂ...
ਖ਼ਬਰਾਂ ਫਟਾਫੱਟ: ਸਿਡਨੀ 'ਚ ਔਸਤ ਘਰਾਂ ਦੀ ਕੀਮਤ ਰਿਕਾਰਡ 17 ਲੱਖ ਡਾਲਰ ਤੋਂ ਵੀ ਵੱਧ ਤੇ ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ
ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗੱਲ ਕਰਾਂਗੇ ਸਿਡਨੀ ਦੇ ਘਰਾਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦੀ। ਨਾਲ ਹੀ ਦੱਸਾਂਗੇ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਉਹ ਅਤੇ ਅਮਰੀਕੀ ਰਾਸ਼ਟਰਪਤੀ ਮਿਲ ਕੇ ਆਪਣੇ ਇਤਿਹਾਸਕ ਸਮਝੌਤੇ ਰਾਹੀਂ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਜਾ ਰਹੇ ਹਨ। ਓਧਰ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਸਨ। ਇਹਨਾਂ ਸਮੇਤ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ...
ਖ਼ਬਰਨਾਮਾ: ਮੈਲਬਰਨ ਦੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਹੁਣ ਦੀ ਯੋਜਨਾ ਦਾ ਤਿੱਖਾ ਵਿਰੋਧ
ਮੈਲਬਰਨ ਦੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਹੁਣ ਦੀ ਯੋਜਨਾ ‘ਤੇ ਕਾਨੂੰਨੀ ਮਾਹਿਰਾਂ, ਇੰਜੀਨੀਅਰਾਂ ਅਤੇ ਨਿਵਾਸੀਆਂ ਵੱਲੋਂ ਵਿਰੋਧ। ਮਾਹਿਰਾਂ ਦਾ ਕਹਿਣਾ ਹੈ ਕਿ ਇਮਾਰਤਾਂ ਦੀ ਮੁਰੰਮਤ ਤੇ ਅੱਪਗ੍ਰੇਡ ਕਰਨਾ ਸਸਤਾ ਅਤੇ ਵਾਤਾਵਰਣ-ਅਨੁਕੂਲ ਵਿਕਲਪ ਹੋ ਸਕਦਾ ਹੈ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Guru Nanak lake debate resurfaces, as Sikh and Berwick communities express hurt in the 'tussle for identity' - ਮੈਲਬਰਨ ਦੇ ਬੈਰਿਕ ਵਿੱਚ ਝੀਲ ਦਾ ਨਾਮ ਗੁਰੂ ਨਾਨਕ ਦੇ ਨਾਮ ਉੱਤੇ ਰੱਖਣ ਦੇ ਖ਼ਿਲਾਫ਼ ਪਾਈ ਪਟੀਸ਼ਨ ਸੰਸਦ ਵਿੱਚ ਖਾਰਿਜ
Ahead of the 556th birth anniversary of Guru Nanak, the founder of the Sikh faith, a debate around naming a lake after him in Berwick, Victoria, has reignited. While some Berwick residents say the process lacked consultation, Sikh community members feel hurt, saying the issue has become a “political football.” The petition against the naming was recently rejected in the Victorian Parliament, with a majority of members voting in support of retaining the name Guru Nanak Lake. - ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ, ਵਿਕਟੋਰੀਆ ਦੇ ਦੱਖਣ-ਪੂਰਬੀ ਉਪਨਗਰ, ਬੈਰਿਕ ਵਿੱਚ ਇੱਕ ਝੀਲ ਦਾ ਨਾਮ ਉਨ੍ਹਾਂ ਦੇ ਨਾਮ ਉੱਤੇ ਰੱਖਣ ਬਾਰੇ ਬਹਿਸ ਫਿਰ ਤੋਂ ਸਰਗਰਮ ਹੋ ਗਈ ਹੈ। ਬੈਰਿਕ ਦੇ ਵਸਨੀਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ 'ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼' ਕੀਤੀ ਜਾ ਰਹੀ ਹੈ। ਜਦ ਕਿ ਸਿੱਖ ਭਾਈਚਾਰਾ 'ਰਾਜਨੀਤਿਕ ਫੁੱਟਬਾਲ' ਵਜੋਂ ਵਰਤੇ ਜਾਣ ਉੱਤੇ ਚਿੰਤਾ ਪ੍ਰਗਟ ਕਰ ਰਿਹਾ ਹੈ। ਪੂਰਾ ਮਾਮਲਾ ਸਮਝਣ ਲਈ ਇਹ ਪੌਡਕਾਸਟ ਸੁਣੋ...
ਪੰਜਾਬੀ ਡਾਇਸਪੋਰਾ: ਸਖ਼ਤ ਵੀਜ਼ਾ ਨੀਤੀਆਂ ਤੋਂ ਨਿਊਜ਼ੀਲੈਂਡ ਪਾਸਪੋਰਟ ਦੀ ਰੈਂਕਿੰਗ ਹੋ ਸਕਦੀ ਹੈ ਪ੍ਰਭਾਵਿਤ
ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਤਾਕਤਵਰ ਪਾਸਪੋਰਟਾਂ ਵਿੱਚ ਸ਼ਾਮਲ ਹੈ, ਪਰ ਮਾਹਿਰਾਂ ਅਨੁਸਾਰ ਇਸ ਦੀਆਂ ਸਖ਼ਤ ਵੀਜ਼ਾ ਨੀਤੀਆਂ ਭਵਿੱਖ ਵਿੱਚ ਇਸ ਰੈਂਕਿੰਗ 'ਤੇ ਅਸਰ ਪਾ ਸਕਦੀਆਂ ਹਨ। ਹੈਨਲੀ ਪਾਸਪੋਰਟ ਇੰਡੈਕਸ ਮੁਤਾਬਕ, ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਯਾਤਰਾ ਕਰ ਸਕਦੇ ਹਨ ਅਤੇ ਇਸ ਪਾਸਪੋਰਟ ਨੂੰ ਦੁਨੀਆ ਵਿੱਚ ਛੇਵਾਂ ਸਥਾਨ ਮਿਲਿਆ ਹੈ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਐਸ ਬੀ ਐਸ ਪੰਜਾਬੀ ਦੇ ਇਸ ਰੇਡਿਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸਮੇਤ ਸਿਰਸਾ (ਹਰਿਆਣਾ) ਦੇ ਪਦਮ ਸ਼੍ਰੀ ਸਨਮਾਨਿਤ ਗੁਰਵਿੰਦਰ ਸਿੰਘ ਦੀ ਪ੍ਰੇਰਣਾਦਾਇਕ ਗੱਲਬਾਤ ਵੀ ਸ਼ਾਮਲ ਹੈ, ਜਿਨ੍ਹਾਂ ਨੇ ਪੈਰਾਲਾਈਜ਼ ਹੋਣ ਦੇ ਬਾਵਜੂਦ ਸਮਾਜ ਸੇਵਾ ਲਈ ਅਦਭੁਤ ਯੋਗਦਾਨ ਦਿੱਤਾ। ਇਸ ਤੋਂ ਇਲਾਵਾ, ਕੱਟੜਪੰਥੀਆਂ ਵੱਲੋਂ ਆਸਟ੍ਰੇਲੀਆ ਵਿੱਚ ਨਫਰਤ ਫੈਲਾਉਣ ਦੇ ਇਰਾਦੇ ਨਾਲ ਭਰਤੀ ਕੀਤੇ ਜਾਣ ਦੀ ਜਾਣਕਾਰੀ ਅਤੇ ਬਾਲੀਵੁੱਡ ਜਗਤ ਦੀਆਂ ਤਾਜ਼ਾ ਖ਼ਬਰਾਂ ਵੀ ਸ਼ਾਮਲ ਹਨ। ਪੂਰਾ ਪ੍ਰੋਗਰਾਮ ਸੁਣੋ ਇਸ ਪੋਡਕਾਸਟ ਰਾਹੀਂ…

Are migrants treated differently in Australia based on their country of origin, religion? - ਐਕਸਪਲੇਨਰ: ਕੀ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਨਾਲ ਧਰਮ ਅਤੇ ਮੂਲ ਦੇਸ਼ ਦੇ ਆਧਾਰ 'ਤੇ ਵੱਖੋ-ਵੱਖਰਾ ਵਿਵਹਾਰ ਕੀਤਾ ਜਾਂਦਾ ਹੈ?
A new report by the Scanlon Foundation Research Institute on Social Cohesion highlights how migrants in Australia experience differing levels of acceptance based on their country of origin and religion. While migrants from the UK are viewed more favourably, those from Asian and African backgrounds face less positive perceptions. The report also notes varying attitudes across religious groups. Tune in to this podcast for deeper insights. - ਸਕੈਨਲਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ ਦੀ 'ਸੋਸ਼ਲ ਕੋਹੇਸ਼ਨ' (ਸਮਾਜਿਕ ਏਕਤਾ) ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕ 'ਆਪਣੇਪਣ ਦੀ ਭਾਵਨਾ' ਪਹਿਲਾਂ ਨਾਲੋਂ ਘੱਟ ਮਹਿਸੂਸ ਕਰ ਰਹੇ ਹਨ। ਜਿੱਥੇ ਮੁਸਲਮਾਨਾਂ ਪ੍ਰਤੀ ਨਕਾਰਾਤਮਕ ਰਵੱਈਏ ਦਰਜ ਕੀਤੇ ਗਏ ਉੱਥੇ ਹੀ ਹਿੰਦੂ, ਯਹੂਦੀ ਅਤੇ ਸਿੱਖ ਧਰਮਾਂ ਪ੍ਰਤੀ ਸਕਾਰਾਤਮਕ ਰਵੱਈਏ ਘੱਟਦੇ ਨਜ਼ਰ ਆਏ ਹਨ। ਰਿਪੋਰਟ ਦੀ ਪੜਚੋਲ ਇਸ ਪੌਡਕਾਸਟ ਰਾਹੀਂ ਸੁਣੋ...
ਸਿੱਖ ਸਿਧਾਂਤਾਂ ਤੋਂ ਪ੍ਰੇਰਿਤ: ਐਂਬੂਲੈਂਸ ਵਿਕਟੋਰੀਆ ਨੇ ਪੈਰਾਮੈਡਿਕ ਸੰਜੀਤਪਾਲ ਸਿੰਘ ਨੂੰ ਬਣਾਇਆ ਦੀਵਾਲੀ ਦਾ ਖਾਸ ਚਿਹਰਾ
ਐਂਬੂਲੈਂਸ ਵਿਕਟੋਰੀਆ ਲਈ ਸ਼ੈਪਰਟਨ ਵਿੱਚ ਇੱਕ ਪੈਰਾਮੈਡਿਕ ਵਜੋਂ ਕੰਮ ਕਰਨ ਵਾਲੇ ਸੰਜੀਤਪਾਲ ਸਿੰਘ 2007 ਵਿਚ ਆਸਟ੍ਰੇਲੀਆ ਆਏ ਸਨ। ਬਚਪਨ ਤੋਂ ਹੀ ਉਹਨਾਂ ਦੇ ਮਨ ਵਿੱਚ ਸੇਵਾ ਭਾਵਨਾ ਦਾ ਜਜ਼ਬਾ ਸੀ ਅਤੇ ਇਸੇ ਦੇ ਚਲਦਿਆਂ ਉਹਨਾਂ ਨੇ ਇਸ ਕਿੱਤੇ ਨੂੰ ਚੁਣਿਆ। ਇਸ ਸਾਲ ਦੀਵਾਲੀ ਮੌਕੇ ਉਹ ਐਮਬੂਲੈਂਸ ਵਿਕਟੋਰੀਆ ਦੀ ਖਾਸ ਪਹਿਚਾਣ ਬਣੇ ਹੋਏ ਸਨ। ਉਹਨਾਂ ਦੇ ਇਸ ਸਫਰ ਨੂੰ ਇਸ ਪੌਡਕਾਸਟ ਰਾਹੀਂ ਜਾਣੋ।
ਖ਼ਬਰਨਾਮਾ: ਆਸਟ੍ਰੇਲੀਆ-ਅਮਰੀਕਾ ਖਣਿਜ ਸਮਝੌਤੇ ਦਾ ਅੰਤਰਰਾਸ਼ਟਰੀ ਭਾਈਚਾਰੇ ਨੇ ਕੀਤਾ ਸਵਾਗਤ
ਆਸਟ੍ਰੇਲੀਆ ਅਤੇ ਅਮਰੀਕਾ ਵਿਚਕਾਰ ਹੋਏ ਨਵੇਂ ਮਹੱਤਵਪੂਰਨ ਖਣਿਜ ਸਮਝੌਤੇ ’ਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਾਹਿਰ ਆਸਟ੍ਰੇਲੀਆ ਨੂੰ ਇੱਕ ਉਭਰਦੇ ਮੁੱਖ ਖਿਡਾਰੀ ਵਜੋਂ ਵੇਖ ਰਹੇ ਹਨ, ਜੋ ਇਨ੍ਹਾਂ ਸਰੋਤਾਂ ਤੋਂ ਲਾਭ ਉਠਾਉਣ ਲਈ ਖਾਸ ਸਥਿਤੀ ਵਿੱਚ ਹੈ। ਅੱਜ ਦੀਆਂ ਮੁਖ ਖ਼ਬਰਾਂ ਲਈ ਇਸ ਪੋਡਕਾਸਟ ਨੂੰ ਸੁਣੋ।
Understanding treaty in Australia: What First Nations people want you to know - ਆਸਟ੍ਰੇਲੀਆ ਐਕਸਪਲੇਂਡ: ਪਹਿਲੇ ਰਾਸ਼ਟਰਾਂ ਦੇ ਲੋਕ ਕੀ ਚਾਹੁੰਦੇ ਹਨ ਕਿ ਤੁਸੀਂ ਜਾਣੋ
Australia is home to the world’s oldest living cultures, yet remains one of the few countries without a national treaty recognising its First Peoples. This means there has never been a broad agreement about sharing the land, resources, or decision-making power - a gap many see as unfinished business. Find out what treaty really means — how it differs from land rights and native title, and why it matters. - ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਪੁਰਾਣੇ ਜੀਵਤ ਸੱਭਿਆਚਾਰਾਂ ਦਾ ਘਰ ਹੈ, ਪਰ ਫਿਰ ਵੀ ਇਹ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਪਣੇ ਪਹਿਲੇ ਰਾਸ਼ਟਰ ਦੇ ਲੋਕਾਂ ਨੂੰ ਮਾਨਤਾ ਦੇਣ ਵਾਲੀ ਕੋਈ ਰਾਸ਼ਟਰੀ ਸੰਧੀ ਨਹੀਂ ਹੈ। ਇਸਦਾ ਮਤਲਬ ਹੈ ਕਿ ਕਦੇ ਵੀ ਜ਼ਮੀਨ, ਸਰੋਤਾਂ ਜਾਂ ਫੈਸਲੇ ਕਰਨ ਦੀ ਤਾਕਤ ਸਾਂਝੀ ਕਰਨ ਬਾਰੇ ਕੋਈ ਵਿਆਪਕ ਸਮਝੌਤਾ ਨਹੀਂ ਹੋਇਆ — ਇੱਕ ਖਾਲੀਪਨ ਜਿਸਨੂੰ ਬਹੁਤ ਸਾਰੇ ਲੋਕ “ਅਧੂਰਾ ਕੰਮ” ਮੰਨਦੇ ਹਨ। ਜਾਣੋ ਸੰਧੀ ਦਾ ਅਸਲ ਮਤਲਬ ਕੀ ਹੈ — ਇਹ ਜ਼ਮੀਨ ਅਧਿਕਾਰਾਂ ਅਤੇ ਮੂਲ ਨਿਵਾਸੀ ਹੱਕਾਂ ਤੋਂ ਕਿਵੇਂ ਵੱਖਰੀ ਹੈ, ਅਤੇ ਇਹ ਕਿਉਂ ਮਹੱਤਵਪੂਰਣ ਹੈ?
ਬਾਲੀਵੁੱਡ ਗੱਪਸ਼ੱਪ: ਰਣਵੀਰ ਸਿੰਘ ਦੀ ਨਵੀਂ ਫ਼ਿਲਮ ‘ਧੁਰੰਧਰ’ ਦਾ ਟਾਈਟਲ ਟਰੈਕ ਬਣਿਆ ‘ਨਾ ਦੇ ਦਿਲ ਪ੍ਰਦੇਸੀ ਨੂੰ’
ਪੰਜਾਬੀ ਗਾਇਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਦੁਗਾਣਾ ‘ਨਾ ਦੇ ਦਿਲ ਪ੍ਰਦੇਸੀ ਨੂੰ’ 1995 ਵਿੱਚ ਪਹਿਲੀ ਵਾਰ ਬਾਬੂ ਸਿੰਘ ਮਾਨ ਦੇ ਬੋਲਾਂ ਨਾਲ ਅਤੇ ਚਰਨਜੀਤ ਅਹੂਜਾ ਦੇ ਸੰਗੀਤ ਨਾਲ ਰਿਲੀਜ਼ ਹੋਇਆ ਸੀ। 2025 ਵਿੱਚ ਇਸ ਗੀਤ ਨੂੰ ਭਾਰਤੀ ਮਿਊਜ਼ਿਕ ਕੰਪੋਜ਼ਰ ਸ਼ਾਸ਼ਵਤ ਸੱਚਦੇਵ ਵੱਲੋਂ ‘ਰੀਮਿਕਸ’ ਕਰਕੇ ਰੈਪਰ ਹਨੂਮਾਨਕਾਈਂਡ ਅਤੇ ਗਾਇਕ ਜੈਸਮੀਨ ਸੈਂਡਲਸ ਤੇ ਸੁਧੀਰ ਯਦੂਵੰਸ਼ੀ ਦੀਆਂ ਆਵਾਜ਼ਾਂ ਵਿੱਚ ਆਉਣ ਵਾਲੀ ਹਿੰਦੀ ਫਿਲਮ ‘ਧੁਰੰਧਰ’ ਦੇ ਟਾਈਟਲ ਟਰੈਕ ਵਜੋਂ ਰਿਲੀਜ਼ ਕੀਤਾ ਗਿਆ ਹੈ।
ਈ-ਆਗਮਨ ਅਰਾਈਵਲ: ਭਾਰਤ ਯਾਤਰਾ ਲਈ ਨਵਾਂ ਨਿਯਮ ਅਤੇ ਸੁਰੱਖਿਆ ਸੁਝਾਅ
ਭਾਰਤ ਸਰਕਾਰ ਨੇ ਦੇਸ਼ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਈ-ਆਗਮਨ ਕਾਰਡ (e-arrival card) ਲਾਗੂ ਕਰ ਦਿੱਤਾ ਹੈ। ਹੁਣ ਭਾਰਤੀ ਮੂਲ ਦੇ ਆਸਟ੍ਰੇਲੀਅਨ ਨਾਗਰਿਕ ਅਤੇ OCI ਕਾਰਡ ਧਾਰਕਾਂ ਨੂੰ ਵੀ ਭਾਰਤ ਲਈ ਰਵਾਨਗੀ ਕਰਨ ਤੋਂ 72 ਘੰਟੇ ਪਹਿਲਾਂ ਇਸ ਕਾਰਡ ਨੂੰ ਔਨਲਾਈਨ ਭਰਨਾ ਪਵੇਗਾ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਨਵੀਂ ਡਿਜੀਟਲ ਪ੍ਰਣਾਲੀ ਦਾ ਉੱਦੇਸ਼ ਹਵਾਈ ਅੱਡਿਆਂ 'ਤੇ ਪ੍ਰਵੇਸ਼ ਨੂੰ ਸੁਚਾਰੂ ਬਣਾਉਣਾ, ਉਡੀਕ ਸਮੇਂ ਨੂੰ ਘਟਾਉਣਾ ਅਤੇ ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮ ਨੂੰ ਖ਼ਤਮ ਕਰਨਾ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ, ਸੁਣੋ ਕੁਈਨਸਲੈਂਡ ਦੇ ਟ੍ਰੈਵਲ ਏਜੇਂਟ ਵਰਜੀਤ ਸਿੰਘ ਛਾਬੜਾ ਤੋਂ ਇਸ ਨਵੀਂ ਡਿਜੀਟਲ ਪਹਿਲ ਬਾਰੇ ਅਤੇ ਇਸ ਦੀ ਪਾਲਣਾ ਕਰਦੇ ਹੋਏ ਔਨਲਾਈਨ ਧੋਖਾਧੜੀ ਤੋਂ ਬਚਣ ਦੇ ਤਰੀਕੇ...