
SBS Punjabi - ਐਸ ਬੀ ਐਸ ਪੰਜਾਬੀ
1,556 episodes — Page 22 of 32
ਪੰਜਾਬੀ ਡਾਇਰੀ: ਤਰਨਤਾਰਨ ਜ਼ਿਮਨੀ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਜ਼ੋਰ ਅਜ਼ਮਾਇਸ਼ ਤੇਜ਼
ਤਰਨਤਾਰਨ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ 21 ਅਕਤੂਬਰ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਇਸ ਚੋਣ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਹਨਾਂ ਦੀ ਗਿਣਤੀ ਦਾ ਕੰਮ 14 ਨਵੰਬਰ ਨੂੰ ਹੋਏਗਾ। ਇਸ ਖਬਰ ਸਮੇਤ ਪੰਜਾਬ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਆਤਿਸ਼ਬਾਜ਼ੀ ਅਤੇ ਆਪਣੇਪਨ ਦਾ ਜਸ਼ਨ: ਫੈਡ ਸਕੁਏਅਰ ਵਿਖੇ ਮਨਾਇਆ ਗਿਆ 20ਵਾਂ ਦੀਵਾਲੀ ਮੇਲਾ
ਪਿਛਲੇ 20 ਸਾਲਾਂ ਤੋਂ 'ਸੇਲੀਬਰੇਟ ਇੰਡੀਆ' ਵੱਲੋਂ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਤੇ ਮਨਾਈ ਜਾਂਦੀ ਦੀਵਾਲੀ ਇਸ ਸਾਲ 10 ਅਤੇ 11 ਅਕਤੂਬਰ ਨੂੰ ਮਨਾਈ ਗਈ। ਇੱਥੇ ਭਾਰਤੀ ਭਾਈਚਾਰੇ ਦੇ ਨਾਲ ਨਾਲ ਵਿਆਪਕ ਆਸਟ੍ਰੇਲੀਆਈ ਭਾਈਚਾਰਾ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਇਆ। ਜਿੱਥੇ ਵੰਨ ਸੁਵੰਨਾ ਖਾਣਾ, ਨਾਚ ਅਤੇ ਸੰਗੀਤ ਪ੍ਰਦਰਸ਼ਿਤ ਕੀਤਾ ਗਇਆ, ਉੱਥੇ ਯਾਰਾ ਨਦੀ ਦੇ ਕੰਡੇ ਆਤਿਸ਼ਬਾਜ਼ੀ ਪ੍ਰਦਰਸ਼ਨੀ ਵੀ ਯਾਦਗਾਰੀ ਰਹੀ। ਵਿਕਟੋਰੀਆ ਦੀ ਮਲਟੀਕਲਚਰਲ ਮੰਤਰੀ ਇੰਗ੍ਰੀਡ ਸਟਿਟ, ਵਿਕਟੋਰੀਆ ਵਿੱਚ ਭਾਰਤ ਦੇ ਕੌਂਸਲ ਜਨਰਲ ਡਾ. ਸੁਸ਼ੀਲ ਕੁਮਾਰ, ਰਾਜ ਦੇ ਵਿਰੋਧੀ ਧਿਰ ਦੇ ਨੇਤਾ ਬਰੈਡ ਬੈਟਿਨ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਇਸ ਜਸ਼ਨ ਦਾ ਹਿੱਸਾ ਬਣੀਆਂ ਸਨ। ਸੁਣੋ ਕੀ ਕੁਝ ਹੋਇਆ ਇਸ ਦੀਵਾਲੀ ਮੇਲੇ ਵਿੱਚ, ਇਸ ਪੌਡਕਾਸਟ ਰਾਹੀਂ...
ਖ਼ਬਰਨਾਮਾ: 5.7 ਮਿਲੀਅਨ ਗਾਹਕਾਂ ਦੇ ਨਿੱਜੀ ਡੇਟਾ ਦੇ ਔਨਲਾਈਨ ਲੀਕ ਤੋਂ ਬਾਅਦ ਕਵਾਂਟਸ ਨੂੰ ਹੋ ਸਕਦਾ ਹੈ ਭਾਰੀ ਜੁਰਮਾਨਾ
ਹੈਕਰਾਂ ਵੱਲੋਂ 5.7 ਮਿਲੀਅਨ ਗਾਹਕਾਂ ਦੇ ਨਿੱਜੀ ਡੇਟਾ ਨੂੰ ਔਨਲਾਈਨ ਲੀਕ ਕਰਨ ਤੋਂ ਬਾਅਦ ਕਵਾਂਟਸ ਨੂੰ ਸੰਭਾਵੀ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
'16 ਸਾਲ ਪੀ ਆਰ ਦਾ ਇੰਤਜ਼ਾਰ, ਕਲੱਬ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ'- ਹਿੰਮਤ ਅਤੇ ਹੌਂਸਲੇ ਦੀ ਕਹਾਣੀ ਹੈ ਇਸ ਪੰਜਾਬੀ ਪ੍ਰਵਾਸੀ ਦਾ ਸਫਰ
ਐਡੀਲੇਡ ਦੇ ਰਹਿਣ ਵਾਲੇ ਰਮੇਸ਼ ਪੁਰੀ ਦੱਖਣੀ ਆਸਟ੍ਰੇਲੀਆ ਦੇ ਪਹਿਲੇ ਪ੍ਰਵਾਸੀ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਕਲੱਬ ਕ੍ਰਿਕਟ ਵਿੱਚ ਦਸ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਪ੍ਰਵਾਸ ਦੇੇ ਇਸ ਮੁਸ਼ਕਲ ਸਫ਼ਰ ਵਿੱਚ ਰਮੇਸ਼ ਨੇ ਕ੍ਰਿਕਟ ਨੂੰ ਆਪਣਾ ਸਾਥੀ ਚੁਣਿਆ ਅਤੇ ਹੁਣ ਉਹ ਦੱਖਣੀ ਆਸਟ੍ਰੇਲੀਆ ਦੀ 40 ਸਾਲਾਂ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ ਟੀਮ ਦਾ ਹਿੱਸਾ ਬਣਨ ਲਈ ਮਿਹਨਤ ਕਰ ਰਹੇ ਹਨ। ਉਹਨਾਂ ਦੇ ਇਸ ਸਫਰ ਨੂੰ ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।
ਦੇਖਭਾਲ ਕਰਨ ਵਾਲਿਆਂ ਦੀ ਦੇਖਭਾਲ: ਆਸਟ੍ਰੇਲੀਆ ਵਿੱਚ ਦੇਖਭਾਲ ਕਰਤਾ ਸਹਾਇਤਾ ਸੇਵਾਵਾਂ ਤੱਕ ਕਿੰਝ ਪਹੁੰਚੀਏ?
ਆਸਟ੍ਰੇਲੀਆ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਕਿਸੇ ਬਜ਼ੁਰਗ, ਕਮਜ਼ੋਰ ਰਿਸ਼ਤੇਦਾਰ, ਦੋਸਤ ਜਾਂ ਕਿਸੇ ਸਿਹਤ ਸਥਿਤੀ ਜਾਂ ਅਪਾਹਜਤਾ ਵਾਲੇ ਵਿਅਕਤੀ ਦੀ ਦੇਖਭਾਲ ਕਰਦੇ ਹਨ ਪਰ ਅਕਸਰ, ਬਹੁਤ ਸਾਰੇ ਦੇਖਭਾਲ ਕਰਨ ਵਾਲੇ ਨਹੀਂ ਜਾਣਦੇ ਕਿ ਇੱਥੇ ਉਨ੍ਹਾਂ ਲਈ ਕਈ ਮੁਫ਼ਤ ਸਹਾਇਤਾ ਸੇਵਾਵਾਂ ਉਪਲੱਬਧ ਹਨ।
ਬਾਲ ਕਹਾਣੀਆਂ: ਲਾਲ ਤਿੱਤਲੀਆਂ ਕਿਤਾਬ ਵਿੱਚ ਸੁਣੋ ਸਕੂਲ ਜਾਂਦੇ ਬੱਚੇ ਜਮੀਲ ਨੇ ਕਿਵੇਂ ਸਿੱਖਿਆ ਗਲਤੀਆਂ ਨੂੰ ਅਪਣਾਉਣਾ
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਵਿੱਚ ਇਸ ਹਫ਼ਤੇ ਪੇਸ਼ ਹੈ 'ਲਾਲ ਤਿਤਲੀਆਂ'। ਲੇਖਕ ਰਾਹਤ ਮਜ਼ਾਹਿਰੀ ਦੀ ਅਜਿਹੀ ਕਹਾਣੀ ਜੋ ਸਕੂਲ ਜਾਣ ਵਾਲੇ ਬੱਚੇ ਜਮੀਲ ਦੀ ਜ਼ਿੰਦਗੀ ਰਾਹੀਂ ਸਿਖਾਉਂਦੀ ਹੈ ਕਿ ਗਲਤੀਆਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਨੂੰ ਅਪਣਾਉਣਾ ਕਿਵੇਂ ਸਫ਼ਲਤਾ ਵੱਲ ਲੈ ਜਾਂਦਾ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ...
ਐਕਸਪਲੇਨਰ : ਐਮਰਜੈਂਸੀ ਟ੍ਰਿਪਲ-ਜ਼ੀਰੋ ਕਾਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਫੈਡਰਲ ਸਰਕਾਰ ਨੇ ਲਿਆਂਦਾ ਫਾਸਟ-ਟਰੈਕ ਬਿੱਲ
ਆਪਟਸ ਵੱਲੋਂ ਐਮਰਜੈਂਸੀ ਕਾਲਾਂ ਤੱਕ ਪਹੁੰਚ ਯਕੀਨੀ ਬਣਾਉਣ ਵਿੱਚ ਅਸਫਲਤਾਵਾਂ ਤੋਂ ਬਾਅਦ, ਅਲਬਾਨੀਜ਼ੀ ਸਰਕਾਰ ਨੇ ਟ੍ਰਿਪਲ-ਜ਼ੀਰੋ (000) ਕਾਲ ਸਿਸਟਮ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸੰਸਦ ਵਿੱਚ ਫਾਸਟ ਟਰੈਕ ਬਿੱਲ ਪੇਸ਼ ਕੀਤਾ ਹੈ। ਸਰਕਾਰ ਨੇ ਇਹ ਕਦਮ ਹਾਲ ਹੀ ਵਿੱਚ ਹੋਈ ਆਪਟਸ ਆਊਟੇਜ ਦੇ ਬਾਅਦ ਚੁੱਕਿਆ ਹੈ, ਅਤੇ ਇਸ ਆਊਟੇਜ ਕਾਰਨ ਘੱਟੋ-ਘੱਟ 3 ਲੋਕਾਂ ਦੀ ਜਾਨ ਚਲੀ ਗਈ ਸੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਸੰਭਾਵੀ ਤੌਰ ਇਸ ਬਿੱਲ ਦਾ ਸਮਰਥਨ ਕਰਨਗੇ ਪਰ ਸਵਾਲ ਇਹ ਹੈ ਕਿ ਸਰਕਾਰ ਨੂੰ ਕਾਰਵਾਈ ਕਰਨ ਵਿੱਚ ਇੰਨਾ ਸਮਾਂ ਕਿਉਂ ਲੱਗਾ? ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
ਖ਼ਬਰਨਾਮਾ: ਭਾਰਤ ਨੇ ਯੂਕੇ ਨਾਲ ਹਲਕੇ ਭਾਰ ਵਾਲੀਆਂ ਮਿਜ਼ਾਈਲਾਂ ਲਈ $710 ਮਿਲੀਅਨ ਡਾਲਰ ਦਾ ਕੀਤਾ ਸਮਝੌਤਾ
ਭਾਰਤ ਅਤੇ ਬ੍ਰਿਟੇਨ ਨੇ ਇੱਕ ਨਵਾਂ ਰੱਖਿਆ ਸਮਝੌਤਾ ਕੀਤਾ ਹੈ, ਜਿਸ ਅਧੀਨ ਭਾਰਤੀ ਫੌਜ ਨੂੰ UK ਵੱਲੋਂ ਹਲਕੀਆਂ ਮਿਜ਼ਾਈਲਾਂ ਮਿਲਣਗੀਆਂ। ਇਹ $710 ਮਿਲੀਅਨ (ਆਸਟ੍ਰੇਲੀਆਈ ਡਾਲਰ) ਦਾ ਸੌਦਾ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਭਾਰਤ ਯਾਤਰਾ ਦੌਰਾਨ ਐਲਾਨਿਆ ਗਿਆ। ਇਸੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਟ੍ਰੇਲੀਆ ਦੇ ਦੌਰੇ 'ਤੇ ਰਹੇ, ਜਿੱਥੇ ਉਨ੍ਹਾਂ ਨੇ ਉੱਪ-ਪ੍ਰਧਾਨ ਮੰਤਰੀ ਨਾਲ ਮਿਲ ਕੇ ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ। ਇਹ ਅਤੇ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।
ਖ਼ਬਰਾਂ ਫਟਾਫੱਟ: ਇਜ਼ਰਾਇਲ-ਹਮਾਸ ਸਮਝੌਤਾ, ਦੋ ਪੰਜਾਬੀ ਕਲਾਕਾਰਾਂ ਦੀ ਹੋਈ ਮੌਤ - ਇਹ ਅਤੇ ਹਫ਼ਤੇ ਦੀਆਂ ਹੋਰ ਮੁੱਖ ਖ਼ਬਰਾਂ
ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗਾਜ਼ਾ ਤੋਂ ਬੰਧਕਾਂ ਦੀ ਰਿਹਾਈ ਦੇ ਐਲਾਨ ਨਾਲ ਜੁੜੀ ਇਜ਼ਰਾਇਲ-ਹਮਾਸ ਸ਼ਾਂਤੀ ਸਮਝੌਤੇ ਦੀ ਖ਼ਬਰ, ਆਸਟ੍ਰੇਲੀਆ ਅਤੇ ਪਪੂਆ ਨਿਊ ਗਿਨੀ ਵਿਚਕਾਰ ਨਵੇਂ ਰੱਖਿਆ ਸਮਝੌਤੇ 'ਤੇ ਹਸਤਾਖਰ, ਅਤੇ ਪੰਜਾਬੀ ਮਨੋਰੰਜਨ ਜਗਤ ਦੇ ਦੋ ਪ੍ਰਸਿੱਧ ਕਲਾਕਾਰਾਂ - ਗਾਇਕ ਰਾਜਵੀਰ ਜਵੰਦਾ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਅਚਾਨਕ ਦੇਹਾਂਤ ਦੀ ਚਰਚਾ। ਸੁਣੋ ਇਸ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਇਸ ਪੌਡਕਾਸਟ ਵਿੱਚ।
Listen to the special SBS Punjabi Radio Program from Cairns, Queensland - ਵਿਰਸੇ, ਵਿਕਾਸ ਅਤੇ ਹਿੰਮਤ ਦੀ ਜ਼ਿੰਦਾ ਮਿਸਾਲ ਹੈ ਕੇਨਸ ਦਾ ਪੰਜਾਬੀ ਭਾਈਚਾਰਾ: ਐਸ ਬੀ ਐਸ ਪੰਜਾਬੀ ਦਾ ਵਿਸ਼ੇਸ ਰੇਡੀਓ ਪ੍ਰੋਗਰਾਮ
In this special live program from Cairns, SBS Punjabi brings together powerful stories of resilience, growth, and cultural pride within the Punjabi community. From the inspiring journey of a woman who arrived in Australia by sea in the 1950s to the success of young migrants making their mark as the region’s first Punjabi builders, the program celebrates courage and progress across generations. Listeners will also hear how young Punjabi women in Cairns are preserving traditions and strengthening community ties — all in this vibrant and heartfelt podcast from SBS Punjabi. - ਕੇਨਸ ਤੋਂ ਐਸ ਬੀ ਐਸ ਪੰਜਾਬੀ ਦੇ ਲਾਈਵ ਰੇਡੀਓ ਪ੍ਰੋਗਰਾਮ ਵਿੱਚ ਜਿੱਥੇ 1950 ਦੇ ਦਹਾਕੇ ਵਿੱਚ ਸਮੁੰਦਰੀ ਬੇੜੇ ਰਾਹੀਂ ਆਸਟ੍ਰੇਲੀਆ ਪਹੁੰਚੀ ਮਾਤਾ ਜੀ ਦੀ ਕਹਾਣੀ ਸੁਣ ਹਿੰਮਤ ਦੀ ਮਿਸਾਲ ਮਿਲਦੀ ਹੈ, ਉੱਥੇ ਹੀ ਪਿਛਲੇ ਕੁਝ ਸਾਲਾਂ ਵਿੱਚ ਪਹੁੰਚੇ ਯੁਵਾਵਾਂ ਦੇ ਪਹਿਲੇ ਪੰਜਾਬੀ ਬਿਲਡਰ ਬਨਣ ਦਾ ਸਫਰ ਵਿਕਾਸ ਵੱਲ ਤੇਜ਼ੀ ਨਾਲ ਵੱਧਦੇ ਕਦਮਾਂ ਨੂੰ ਦਰਸਾਉਂਦਾ ਹੈ। ਜਾਣੋ ਕਵੀਨਜ਼ਲੈਂਡ ਦੇ ਕੇਨਸ ਬਾਰੇ ਹੋਰ ਜਾਣਕਾਰੀ ਅਤੇ ਨਾਲ ਹੀ ਕਿ ਕਿੰਝ ਪੰਜਾਬੀ ਮੁਟਿਆਰਾਂ ਨੇ ਭਾਈਚਾਰੇ ਨੂੰ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ਾਂ ਕੀਤੀਆਂ ਹਨ, ਇਸ ਪੌਡਕਾਸਟ ਦੇ ਜ਼ਰੀਏ।
ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ: ਇੱਕ ਸੁਰੀਲੀ ਅਤੇ ਜੋਸ਼ੀਲੀ ਆਵਾਜ਼ ਜੋ ਹੁਣ ਖਾਮੋਸ਼ ਹੈ, ਪਰ ਕਦੇ ਮਿਟੇਗੀ ਨਹੀਂ
ਪੰਜਾਬੀ ਸੰਗੀਤ ਜਗਤ ਨੇ ਇੱਕ ਚਮਕਦਾ ਸਿਤਾਰਾ ਗੁਆ ਦਿੱਤਾ ਹੈ। ਰਾਜਵੀਰ ਜਵੰਦਾ, ਜੋ ਨਰਮ ਸੁਭਾਅ, ਮਿੱਠੀ ਆਵਾਜ਼ ਤੇ ਸੱਚੀ ਪੰਜਾਬੀਅਤ ਦਾ ਪ੍ਰਤੀਕ ਸਨ, ਹੁਣ ਸਾਡੇ ਵਿਚਕਾਰ ਨਹੀਂ ਰਹੇ। ਪੁਲਿਸ ਅਫਸਰ ਤੋਂ ਗਾਇਕ ਬਣੇ ਰਾਜਵੀਰ ਨੇ ਸੰਗੀਤ ਰਾਹੀਂ ਪੰਜਾਬ ਦੀ ਰੂਹ ਨੂੰ ਸੁਰਾਂ ‘ਚ ਪਰੋਇਆ। ਉਹਨਾਂ ਦੀ ਸਾਦਗੀ ਤੇ ਪਿਆਰ ਭਰੀ ਸ਼ਖ਼ਸੀਅਤ ਸਦਾ ਲਈ ਯਾਦ ਰਹੇਗੀ। ਜ਼ਿੰਦਗੀ ਛੋਟੀ ਸੀ, ਪਰ ਕਲਾ ਨੇ ਉਸਨੂੰ ਅਮਰ ਕਰ ਦਿੱਤਾ। ਸੁਣੋ ਇਸ ਪੌਡਕਾਸਟ ਰਾਹੀਂ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਕਿੱਸੇ ਅਤੇ ਐਸ ਬੀ ਐਸ ਪੰਜਾਬੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ...
ਪੰਜਾਬੀ ਡਾਇਸਪੋਰਾ: ਬ੍ਰਿਟੇਨ ਵਿੱਚ ਭਾਰਤੀ ਜੋੜੇ 'ਤੇ 3 ਸਾਲ ਦੀ ਧੀ ਨੂੰ ਜਾਣਬੁੱਝ ਕੇ ਭੁੱਖਾ ਰੱਖਣ ਦਾ ਦੋਸ਼
ਲੰਡਨ ਦੀ ਇੱਕ ਅਦਾਲਤ ਦੀ ਸੁਣਵਾਈ ਦੌਰਾਨ, ਇੱਕ ਭਾਰਤੀ ਮੂਲ ਦੇ ਜੋੜੇ ਉੱਤੇ ਬੱਚੀ ਨੂੰ 'ਜਾਣਬੁੱਝ ਕੇ ਭੁੱਖਾ' ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਜੋੜੇ ਉੱਤੇ ਲਗਭਗ ਦੋ ਸਾਲ ਪਹਿਲਾਂ ਮੈਟਰੋਪੋਲੀਟਨ ਪੁਲਿਸ ਵੱਲੋਂ ਆਪਣੀ ਤਿੰਨ ਸਾਲ ਦੀ ਧੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਵੱਲੋਂ ਇਸ ਪਿੱਛੇ ਪਰਿਵਾਰ ਦੀ ਸ਼ਾਕਾਹਾਰੀ ਖੁਰਾਕ ਅਤੇ ਉਨ੍ਹਾਂ ਦੇ ਘਰ ਦੀ ਕਥਿਤ ਮਾੜੀ ਹਾਲਤ ਨੂੰ ਵੀ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਦੋਹਾਂ ਪਤੀ ਪਤਨੀ ਨੂੰ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਹ ਅਤੇ ਪਰਵਾਸੀ ਭਾਈਚਾਰੇ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ.....
11 ਅਕਤੂਬਰ ਨੂੰ ਮਾਰਵਲ ਸਟੇਡੀਅਮ ਮੈਲਬਰਨ ‘ਚ ਹੋਵੇਗਾ ਵੱਡਾ ਇਨਡੋਰ ਦੀਵਾਲੀ ਮੇਲਾ
ਮੇਲਿਆਂ ਲਈ ਮਸ਼ਹੂਰ ਮੈਲਬਰਨ ਵਿੱਚ ਇਸ ਵਾਰ ਇੱਕ ਹੋਰ ਵਿਸ਼ਾਲ ਤੇ ਖਾਸ ਦੀਵਾਲੀ ਮੇਲਾ ਮਨਾਇਆ ਜਾਣਾ ਹੈ। ਸ਼ਨੀਵਾਰ, 11 ਅਕਤੂਬਰ 2025 ਨੂੰ ਮਾਰਵਲ ਸਟੇਡੀਅਮ ਵਿੱਚ ਹੋਣ ਵਾਲਾ ‘ਮੈਲਬਰਨ ਦੀਵਾਲੀ’ ਸਮਾਗਮ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਸਮਾਗਮ ਦੇ ਆਯੋਜਕ ਗੌਤਮ ਗੁਪਤਾ ਦੇ ਅਨੁਸਾਰ, ਇਹ ਭਾਰਤੀ ਭਾਈਚਾਰੇ ਦਾ ਸਭ ਤੋਂ ਵੱਡਾ ਇਨਡੋਰ ਮੇਲਾ ਹੈ, ਜਿੱਥੇ ਮੌਸਮ ਦੀ ਚਿੰਤਾ ਬਿਨਾਂ ਸਾਰਾ ਪਰਿਵਾਰ ਮਿਲ ਕੇ ਤਿਉਹਾਰ ਦਾ ਮਜ਼ਾ ਲੈ ਸਕੇਗਾ। ਇਸ ਮੇਲੇ ਵਿੱਚ 60 ਤੋਂ ਵੱਧ ਟੀਮਾਂ ਪ੍ਰਦਰਸ਼ਨ ਕਰਨਗੀਆਂ, ਅਤੇ ਲਗਭਗ 25 ਹਜ਼ਾਰ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
ਖ਼ਬਰਨਾਮਾ: ਇਜ਼ਰਾਈਲ ਅਤੇ ਹਮਾਸ ਨੇ ਗਾਜ਼ਾ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਦੇ ਸਮਝੌਤੇ 'ਤੇ ਦਸਤਖਤ ਕੀਤੇ: ਡੋਨਲਡ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ, ਗਾਜ਼ਾ ਵਿੱਚ ਦੋ ਸਾਲਾਂ ਤੋਂ ਚੱਲ ਰਹੇ ਯੁੱਧ ਨੂੰ ਖਤਮ ਕਰਨ ਲਈ ਇੱਕ 20-ਨੁਕਾਤੀ ਸ਼ਾਂਤੀ ਯੋਜਨਾ ਦੇ ਤਹਿਤ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਸਹਿਮਤ ਹੋ ਗਏ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

‘Here for Uber pickup?’: How Sikhs are responding to stereotypes - SBS Examines: ‘ਕੀ ਤੁਸੀਂ ਊਬਰ ਲੈਣ ਆਏ ਹੋ?’ ਇਹੋ ਜਿਹੀਆਂ ਰੂੜ੍ਹੀਵਾਦੀ ਧਾਰਨਾਵਾਂ ਪ੍ਰਤੀ ਸਿੱਖ ਭਾਈਚਾਰਾ ਕਿਵੇਂ ਪ੍ਰਤੀਕਿਰਿਆ ਦੇ ਰਿਹਾ ਹੈ?
Sikhism is a rapidly growing religion in Australia, but it's still poorly understood. How are community leaders responding to misinformation and discrimination? - ਆਸਟ੍ਰੇਲੀਆ ਵਿੱਚ ਸਿੱਖ ਧਰਮ ਇੱਕ ਤੇਜ਼ੀ ਨਾਲ ਵੱਧ ਰਿਹਾ ਧਰਮ ਹੈ, ਪਰ ਇਸਨੂੰ ਅਜੇ ਵੀ ਚੰਗੀ ਤਰ੍ਹਾਂ ਸਮਝਿਆ ਨਹੀਂ ਜਾਂਦਾ। ਇਸ ਪੌਡਕਾਸਟ ਵਿੱਚ ਜਾਣੋ ਕਿ ਭਾਈਚਾਰੇ ਦੇ ਆਗੂ ਇਸ ਗਲਤ ਜਾਣਕਾਰੀ ਅਤੇ ਵਿਤਕਰੇ ਪ੍ਰਤੀ ਕਿਵੇਂ ਆਪਣੀਪ੍ਰਤੀਕਿਰਿਆ ਦੇ ਰਹੇ ਹਨ?
ਬਾਲੀਵੁੱਡ ਗੱਪਸ਼ੱਪ: ਪੰਜਾਬ ਕਿੰਗਸ-11 ਦੀ ਸਹਿਮਾਲਕ ਪਰੀਟੀ ਜ਼ਿੰਟਾ ਨੇ ਹਿਮਾਚਲ ਦੇ ਹੜ ਪੀੜਤਾਂ ਲਈ ਮੱਦਦ ਦਾ ਕੀਤਾ ਐਲਾਨ
ਹਿਮਾਚਲ ਪ੍ਰਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜਾਂ ਦੀ ਚਪੇਟ ਵਿੱਚ ਆਏ ਲੋਕਾਂ ਦੀ ਮੱਦਦ ਲਈ ਪਰੀਟੀ ਜ਼ਿੰਟਾ ਨੇ ਅੱਗੇ ਆ ਕੇ ਮੱਦਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਬਜੀਤ ਸਿੰਘ ਨੇ ਵੀ ਪੰਜਾਬ ਕਿੰਗਸ-11 ਵੱਲੋਂ 30 ਲੱਖ ਰੁਪਏ ਮੱਦਦ ਵਜੋਂ ਦੇਣ ਦਾ ਵਾਅਦਾ ਕੀਤਾ ਹੈ। ਬਾਲੀਵੁੱਡ ਦੇ ਦਿੱਗਜ ਸ਼ਾਹਰੁੱਖ ਖਾਨ 12 ਹਜ਼ਾਰ 490 ਕਰੋੜ ਦੀ ਮਲਕੀਅਤ ਹਾਸਲ ਕਰਨ ਦੇ ਨਾਲ ਸਭ ਤੋਂ ਅਮੀਰ ਕਲਾਕਾਰ ਬਣ ਗਏ ਹਨ। ਇਹ ਅਤੇ ਇਸ ਹਫ਼ਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....
ਐਕਸਪਲੇਨਰ: ਕੀ ‘ਥ੍ਰਾਈਵਿੰਗ ਕਿਡਜ਼’ ਪਹਿਲ ਆਟੀਜ਼ਮ ਵਾਲੇ ਬੱਚਿਆਂ ਲਈ ਲਾਭਦਾਇਕ ਸਾਬਤ ਹੋਵੇਗੀ?
ਆਟੀਜ਼ਮ ਜਾਂ ਸਿੱਖਣ ਵਿੱਚ ਦਿੱਕਤਾਂ ਵਾਲੇ ਬੱਚਿਆਂ ਨੂੰ ਨਵੀਂ ਸਹਾਇਤਾ ਪ੍ਰਣਾਲੀ ਤੋਂ ਬਾਹਰ ਰਹਿ ਜਾਣ ਦਾ ਖ਼ਤਰਾ ਹੈ, ਕਿਉਂਕਿ ਇਹ ਪ੍ਰਣਾਲੀ NDIS ਤੱਕ ਪਹੁੰਚ ਘਟਾਉਣ ‘ਤੇ ਕੇਂਦਰਿਤ ਹੈ। ਅਗਲੇ ਸਾਲ ਸ਼ੁਰੂ ਹੋਣ ਵਾਲੀ ‘ਥ੍ਰਾਈਵਿੰਗ ਕਿਡਜ਼’ ਪਹਿਲ ਹਲਕੇ ਤੋਂ ਦਰਮਿਆਨੇ ਆਟੀਜ਼ਮ ਵਾਲੇ ਬੱਚਿਆਂ ਨੂੰ ਕਮਿਊਨਿਟੀ ਪੱਧਰ ‘ਤੇ ਸਹਾਇਤਾ ਦੇਣ ਦਾ ਵਾਅਦਾ ਕਰਦੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹੀ ਬੱਚੇ ਅਕਸਰ ਅਣਦੇਖੇ ਰਹਿ ਜਾਂਦੇ ਹਨ। ਪੇਸ਼ ਹੈ ਇਸ ਸਬੰਧੀ ਵਧੇਰੇ ਜਾਣਕਾਰੀ....
ਖਬਰਨਾਮਾ: ਆਸਟ੍ਰੇਲੀਆ ਵਿੱਚ ਘਰਾਂ ਦੇ ਕਿਰਾਏ ਪਹੁੰਚੇ ਨਵੇਂ ਰਿਕਾਰਡ ਪੱਧਰ 'ਤੇ
ਇੱਕ ਨਵੀਂ ਰਿਪੋਰਟ ਮੁਤਾਬਕ, ਸਤੰਬਰ ਤੱਕ ਰਾਜਧਾਨੀ ਸ਼ਹਿਰਾਂ ਦੇ ਕਿਰਾਏ ਪਿਛਲੇ ਸਾਲ ਵਿੱਚ 3.7 ਪ੍ਰਤੀਸ਼ਤ ਅਤੇ ਪਿਛਲੇ ਪੰਜ ਸਾਲਾਂ ਵਿੱਚ 44 ਪ੍ਰਤੀਸ਼ਤ ਵਧੇ ਹਨ। ਪਹਿਲੀ ਵਾਰ ਔਸਤ ਕਿਰਾਇਆ ਪ੍ਰਤੀ ਹਫ਼ਤਾ $700 ਤੋਂ ਉੱਪਰ ਪਹੁੰਚ ਗਿਆ ਹੈ। ਕੋਟੈਲਿਟੀ ਦੀ ਤਿਮਾਹੀ ਰੈਂਟਲ ਸਮੀਖਿਆ ਦੇ ਅਨੁਸਾਰ, ਸਿਡਨੀ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਹੈ ਜਿਸਦਾ ਔਸਤ ਕਿਰਾਇਆ $807 ਪ੍ਰਤੀ ਹਫ਼ਤਾ ਹੈ, ਜਦਕਿ ਹੋਬਾਰਟ ਸਭ ਤੋਂ ਸਸਤਾ $548 ਪ੍ਰਤੀ ਹਫ਼ਤਾ ਤੇ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ...
ਹਰ ਸਾਲ ਦੀ ਤਰ੍ਹਾਂ, ਮੈਲਬਰਨ ਦੇ ਸ਼੍ਰੀ ਦੁਰਗਾ ਮੰਦਰ ਵਿੱਚ ਇਸ ਸਾਲ ਵੀ ਲਗੀਆਂ ਦੁਸਹਿਰੇ ਮੌਕੇ ਰੌਣਕਾਂ
ਮੈਲਬਰਨ ਦੇ ਸ਼੍ਰੀ ਦੁਰਗਾ ਮੰਦਰ ਵਿੱਚ ਦੁਸਹਿਰੇ ਦਾ ਤਿਉਹਾਰ ਭਰਪੂਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪਹੁੰਚੇ ਲੋਕਾਂ ਨੇ ਰਾਮ ਲੀਲਾ ਅਤੇ ਹੋਰ ਪ੍ਰਦਰਸ਼ਨੀਆਂ ਦਾ ਆਨੰਦ ਲਿਆ, ਜਦਕਿ ਖਾਣੇ ਦੇ ਸਟਾਲਾਂ ਅਤੇ ਝੂਲਿਆਂ ਨੇ ਵੀ ਮਾਹੌਲ ਨੂੰ ਰੌਣਕ ਨਾਲ ਭਰ ਦਿੱਤਾ। ਇਸ ਸਮਾਗਮ ਬਾਰੇ ਲੋਕਾਂ ਦੇ ਵਿਚਾਰ ਸੁਣਦੇ ਹਾਂ ਇਸ ਪੋਡਕਾਸਟ ਰਾਹੀਂ...
ਕਰਵਾਚੌਥ ਸਪੈਸ਼ਲ: ਦਹਾਕਿਆਂ ਤੋਂ ਵਿਆਹੇ ਜੋੜਿਆਂ ਨੇ ਦੱਸਿਆ ਵਿਆਹ ਤੋਂ ਬਾਅਦ ਪਿਆਰ ਕਿੰਝ ਬਰਕਰਾਰ ਰੱਖੀਏ?
ਜ਼ਿਆਦਾਤਰ ਫ਼ਿਲਮਾਂ ਉਦੋਂ ਖ਼ਤਮ ਹੋ ਜਾਂਦੀਆਂ ਹਨ ਜਦੋਂ ਹੀਰੋ ਅਤੇ ਹੀਰੋਇਨ ਮਿਲਦੇ ਹਨ ਅਤੇ ਇਕੱਠੇ ਰਹਿਣ ਦਾ ਫੈਸਲਾ ਕਰਦੇ ਹਨ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ? ਐਸ ਬੀ ਐਸ ਪੰਜਾਬੀ ਦੇ ਇਸ ਕਰਵਾਚੌਥ ਸਪੈਸ਼ਲ ਪੌਡਕਾਸਟ ਵਿੱਚ, ਆਓ ਉਨ੍ਹਾਂ ਜੋੜਿਆਂ ਨੂੰ ਸੁਣੀਏ ਜੋ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਉੱਤੇ ਹਨ, ਤੇ ਇਹ ਜਾਣਦੇ ਹਾਂ ਕਿ ਵਿਆਹ ਤੋਂ ਬਾਅਦ ਪਿਆਰ ਕੀ ਰੂਪ ਲੈਂਦਾ ਹੈ।
ਪਾਕਿਸਤਾਨ ਡਾਇਰੀ: ਪੰਜਾਬ ਤੇ ਸਿੰਧ ਵਿਚਾਲੇ ਰਾਜਨੀਤਿਕ ਸੰਕਟ ਹੋਇਆ ਹੋਰ ਡੂੰਘਾ, ਤਣਾਅ ਜਾਰੀ
ਸਿੰਧ ਅਤੇ ਪੰਜਾਬ ਵਿਚਕਾਰ ਸਿਆਸੀ ਤਣਾਅ ਹੋਰ ਵੱਧ ਗਿਆ ਹੈ ਕਿਉਂਕਿ ਪਾਕਿਸਤਾਨ ਪੀਪਲਜ਼ ਪਾਰਟੀ ਨੇ ਸੈਨੇਟ ਅਤੇ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਦਾ ਬਾਈਕਾਟ ਕੀਤਾ ਹੈ। ਪੀਪੀਪੀ ਅਤੇ ਪੀਐਮਐਲ-ਐਨ ਦੀ ਪੰਜਾਬੀ ਲੀਡਰਸ਼ਿਪ ਵਿਚਕਾਰ ਬਹਿਸ ਪਹਿਲਾਂ ਹੜ੍ਹ ਪੀੜਤਾਂ ਦੇ ਮੁਆਵਜ਼ੇ 'ਤੇ ਸ਼ੁਰੂ ਹੋਈ ਸੀ, ਪਰ ਬਾਅਦ ਵਿੱਚ ਇਹ ਸਿੰਧੂ ਨਦੀ ਦੇ ਪਾਣੀ ਦੇ ਅਧਿਕਾਰਾਂ ਤੱਕ ਪਹੁੰਚ ਗਈ, ਜਦੋਂ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੀਪੀਪੀ ਨੂੰ ਆਪਣੀ ਸਲਾਹ ਆਪਣੇ ਤੱਕ ਹੀ ਰੱਖਣ ਦੀ ਤਿੱਖੀ ਟਿੱਪਣੀ ਕੀਤੀ। ਇਸ ਮਾਮਲੇ ਬਾਰੇ ਹੋਰ ਜਾਣਕਾਰੀ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਖ਼ਬਰਨਾਮਾ: ਸਿਡਨੀ ਗੋਲਾਬਾਰੀ ਘਟਨਾ 'ਚ ਕਥਿਤ ਬੰਦੂਕਧਾਰੀ 'ਤੇ 25 ਮਾਮਲੇ ਦਰਜ, ਬਿਹਾਰ ਚੋਣਾਂ ਦਾ ਐਲਾਨ ਤੇ ਹੋਰ ਖ਼ਬਰਾਂ
ਪੁਲਿਸ ਨੇ ਇੱਕ 60 ਸਾਲਾ ਵਿਅਕਤੀ ਉੱਤੇ 25 ਦੋਸ਼ ਆਇਦ ਕੀਤੇ ਹਨ ਜਿਸ 'ਤੇ ਸਿਡਨੀ ਦੀ ਇੱਕ ਗਲੀ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਨ ਦਾ ਕਥਿਤ ਦੋਸ਼ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨਾਲ ਮੁੱਠਭੇੜ ਵੀ ਹੋਈ ਸੀ। ਓਧਰ, ਬਿਹਾਰ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਪਹਿਲੇ ਗੇੜ ਤਹਿਤ 6 ਨਵੰਬਰ ਅਤੇ ਦੂਜੇ ਗੇੜ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਅਤੇ ਪੂਰੀ ਚੋਣ ਪ੍ਰਕਿਰਿਆ 16 ਨਵੰਬਰ ਨੂੰ ਖ਼ਤਮ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਾਕਸਟ...
ਪੰਜਾਬੀ ਡਾਇਰੀ: ਪੰਜਾਬ ਰਾਜ ਸਭਾ ਦੀ ਜ਼ਿਮਨੀ ਚੋਣ ਵਾਸਤੇ ਆਮ ਆਦਮੀ ਪਾਰਟੀ ਦੇ ਰਜਿੰਦਰ ਗੁਪਤਾ ਹੋਣਗੇ ਉਮੀਦਵਾਰ
ਪੰਜਾਬ ਦੀ ਤਰਨ ਤਾਰਨ ਵਿਧਾਨ ਸਭਾ ਸੀਟ ਲਈ ਕਾਂਗਰਸ ਪਾਰਟੀ ਨੇ ਕਰਨਬੀਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਈ ਜੈਤਾ ਜੀ ਦੀ ਯਾਦਗਾਰ ਲੋਕ ਅਰਪਣ, ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨੇ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ। ਇਹ ਅਤੇ ਭਾਰਤੀ ਪੰਜਾਬ ਨਾਲ ਜੁੜੀਆਂ ਹੋਰ ਖਬਰਾਂ ਜਾਣੋ ਸਾਡੀ ਹਫਤਾਵਾਰੀ ਪੰਜਾਬੀ ਡਾਇਰੀ ਵਿੱਚ....
ਹਰਜੱਸ ਸਿੰਘ ਨੇ ਖੇਡੀ 141 ਗੇਂਦਾਂ ਵਿੱਚ 314 ਦੌੜਾਂ ਦੀ ਰਿਕਾਰਡ ਤੋੜ ਪਾਰੀ, ਇੱਕ ਬੈਟ ਟੁੱਟਾ ਤੇ 2000 ਡਾਲਰ ਦੀਆਂ ਗੇਂਦਾਂ ਗੁੰਮੀਆਂ
ਆਸਟ੍ਰੇਲੀਆ ਦੇ ਸਾਬਕਾ ਅੰਡਰ-19 ਬੱਲੇਬਾਜ਼ ਹਰਜੱਸ ਸਿੰਘ, ਜੋ ਪਿਛਲੇ ਸਾਲ ਦੱਖਣੀ ਅਫਰੀਕਾ ਵਿੱਚ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ, ਨੇ ਸ਼ਨੀਵਾਰ ਨੂੰ ਵੈਸਟਰਨ ਸਬਅਰਬਸ ਲਈ ਸ਼ਾਨਦਾਰ ਪਾਰੀ ਖੇਡੀ ਜਿਸ ਵਿੱਚ ਉਹਨਾਂ ਨੇ 141 ਗੇਂਦਾਂ ਵਿੱਚ ਰਿਕਾਰਡ 314 ਦੌੜਾਂ ਬਣਾਈਆਂ ਜਿਸ ਦੌਰਾਨ ਇੱਕ ਬੈਟ ਟੁੱਟਿਆ ਤੇ 2000 ਡਾਲਰ ਦੀਆਂ ਗੇਂਦਾਂ ਵੀ ਗੁੰਮੀਆਂ। ਹਰਜੱਸ ਦੀ ਇਸ ਰਿਕਾਰਡ ਤੋੜ ਪਾਰੀ ਅਤੇ ਕ੍ਰਿਕਟ ਵਿੱਚ ਉਹਨਾਂ ਦੇ ਸਫ਼ਰ ਬਾਰੇ ਹੋਰ ਜਾਣਕਾਰੀ ਇਸ ਪੋਡਕਾਸਟ ਰਾਹੀਂ ਸੁਣੋ।
ਫਸਵੇਂ ਮੁਕਾਬਲਿਆਂ ਅਤੇ ਨਵੇਂ ਮੌਕਿਆਂ ਦਾ ਸੁਮੇਲ ਹੋ ਨਿਬੜਿਆ ‘ਇੰਟਰਨੈਸ਼ਨਲ ਹਾਕੀ ਕੱਪ ਮੈਲਬਰਨ’
ਮੈਲਬਰਨ ਸਪੋਰਟਸ ਸੈਂਟਰਜ਼ ਪਾਰਕਵਿਲ ਵਿਖੇ 2 ਅਕਤੂਬਰ ਤੋਂ ਲੈ ਕੇ 5 ਅਕਤੂਬਰ ਤੱਕ ਤੀਸਰਾ ਸਾਲਾਨਾ ‘ਇੰਟਰਨੈਸ਼ਨਲ ਹਾਕੀ ਕੱਪ ਮੈਲਬਰਨ’ ਕਰਵਾਇਆ ਗਿਆ। ਇਸ ਹਾਕੀ ਕੱਪ ਵਿੱਚ ਪੰਜਾਬ ਤੋਂ ਆਏ ਨਾਮਵਰ ਖਿਡਾਰੀਆਂ ਸਮੇਤ ਮਰਦਾਂ ਦੀਆਂ ਅੱਠ ਟੀਮਾਂ ਅਤੇ ਮਹਿਲਾਵਾਂ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ।
ਖ਼ਬਰਨਾਮਾ: ਆਸਟ੍ਰੇਲੀਆ ਤੇ ਪਾਪੂਆ ਨਿਊ ਗਿਨੀ ਵਿਚਕਾਰ ਨਵਾਂ ਇਤਿਹਾਸਕ ਰੱਖਿਆ ਸਮਝੋਤਾ
ਆਸਟ੍ਰੇਲੀਆ ਅਤੇ ਪਾਪੂਆ ਨਿਊ ਗਿਨੀ ਵਿਚਕਾਰ ਹੋਣ ਵਾਲੀ ਇਤਿਹਾਸਕ ਰੱਖਿਆ ਸੰਧੀ ਦੇ ਅੰਤਿਮ ਪੜਾਅ ਨੂੰ ਪੂਰਾ ਕਰਨ ਲਈ ਦਸਤਖਤ ਸਮਾਰੋਹ ਸੋਮਵਾਰ, 6 ਅਕਤੂਬਰ ਨੂੰ ਆਯੋਜਿਤ ਕੀਤਾ ਗਿਆ। ਕੈਨਬਰਾ ਵਿੱਚ ਹੋਏ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਜ਼ ਮਾਰੇਪ ਹਾਜ਼ਰ ਹੋਏ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ...
ਔਟਿਜ਼ਮ ਵਾਲੇ ਪੰਜਾਬੀ ਬੱਚਿਆਂ ਨੂੰ ਗੁਰਦੁਆਰਿਆਂ ਨਾਲ ਜੁੜੇ ਵਿਹਾਰ ਸਿਖਾਵੇਗੀ ਅੰਬਿਕਾ ਦੀ ਇਹ ਕਿਤਾਬ
ਮੈਲਬਰਨ ਦੀ ਰਹਿਣ ਵਾਲੀ ਅੰਬਿਕਾ ਨੇ ਹਾਲ ਹੀ ਵਿੱਚ ਔਟਿਜ਼ਮ ਵਾਲੇ ਪੰਜਾਬੀ ਬੱਚਿਆਂ ਲਈ ਇੱਕ ਕਿਤਾਬ ਜਾਰੀ ਕੀਤੀ ਹੈ। 'ਅਵਿਰ ਗੋਸ ਗੁਰਦੁਆਰਾ' ਸਿਰਲੇਖ ਵਾਲੀ ਇਹ ਕਿਤਾਬ ਬੱਚਿਆਂ ਨੂੰ ਤਸਵੀਰਾਂ ਰਾਹੀਂ ਗੁਰਦੁਆਰੇ ਜਾਣ ਅਤੇ ਮੱਥਾ ਟੇਕਣ ਸਬੰਧੀ ਹੋਰ ਵਿਹਾਰ ਬਾਰੇ ਸਿਖਾਉਂਦੀ ਹੈ। ਅੰਬਿਕਾ ਨਾਲ ਪੂਰੀ ਗੱਲਬਾਤ ਸੁਣੋ ਇਸ ਪੋਡਕਾਸਟ ਰਾਹੀਂ..
ਕਲਾ ਅਤੇ ਕਹਾਣੀਆਂ: ਸਾਹਿਤ ਦੇ ਪਿਆਰ ਨੇ ਇਸ ਪਾਇਲਟ ਨੂੰ ਬਣਾਇਆ ਲਿਖਾਰੀ
ਪੇਸ਼ੇ ਤੋਂ ਪਾਇਲਟ ਇਮਤਿਆਜ਼ ਬੁਖਾਰੀ ਨੂੰ ਸ਼ੁਰੂ ਤੋਂ ਹੀ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ। ਇਸ ਸ਼ੌਂਕ ਨੂੰ ਉਨ੍ਹਾਂ ਨੇ ਅਮਲ ਵਿੱਚ ਲਿਆਂਦਾ ਅਤੇ ਕਈ ਕਿਤਾਬਾਂ ਵੀ ਲਿਖੀਆਂ ਹਨ। ਅਜਿਹੀ ਹੀ ਇਕ ਕਿਤਾਬ ਹੈ 'ਹੋਇਆ ਕੀ ਹੈ' ਜੋ ਪੜ੍ਹਨ ਵਾਲਿਆਂ ਨੂੰ ਬਹੁਤ ਪਸੰਦ ਆਈ ਹੈ। ਸੁਣੋ ਬੁਖਾਰੀ ਦੀ ਕਹਾਣੀ ਅਤੇ ਉਨ੍ਹਾਂ ਦੀ ਕਿਤਾਬ ਦੀ ਪੜਚੋਲ ਇਸ ਪੌਡਕਾਸਟ ਰਾਹੀਂ....
ਖ਼ਬਰਾਂ ਫਟਾਫੱਟ: ਭਾਰਤੀ ਡਿਜੀਟਲ ਅਰਾਈਵਲ ਕਾਰਡ, ਜਵੰਦਾ ਦੀ ਸਿਹਤ ਦੀ ਅਪਡੇਟ ਤੇ ਯੂਕੇ ਦੇ ਪ੍ਰਾਰਥਨਾ ਸਥਾਨ 'ਤੇ ਹਮਲਾ ਤੇ ਹੋਰ ਵੱਡੀਆਂ ਖ਼ਬਰਾਂ
ਵਿਦੇਸ਼ੀ ਪਾਸਪੋਰਟ ਧਾਰਕਾਂ ਨੂੰ 72 ਘੰਟੇ ਪਹਿਲਾਂ ਭਰਨਾ ਪਵੇਗਾ ਭਾਰਤ ਦਾ ਡਿਜ਼ੀਟਲ ਅਰਾਈਵਲ ਕਾਰਡ, ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ, 'ਫਸਟ ਹੋਮ ਬਾਇਰ' ਲਈ ਸਰਕਾਰ ਦੀ 5 ਫੀਸਦੀ ਡਿਪੋਜ਼ਿਟ ਘੋਸ਼ਣਾ 'ਤੇ ਵਿਵਾਦ, ਯੂਕੇ ਦੇ ਵੱਡੇ ਸ਼ਹਿਰ 'ਚ ਯਹੂਦੀ ਪ੍ਰਾਰਥਨਾ ਸਥਾਨ 'ਤੇ ਹਮਲਾ, ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਐਕਸਪਲੇਨਰ: ਡੇਅ ਲਾਈਟ ਸੇਵਿੰਗ ਦਾ ਸਮਾਂ ਹੋ ਰਿਹਾ ਹੈ ਸ਼ੁਰੂ, ਜਾਣੋ ਕਦੋਂ ਬਦਲਣਗੀਆਂ ਘੜੀਆਂ, ਭਾਰਤ ਤੋਂ ਹੁਣ ਕਿੰਨਾ ਰਹੇਗਾ ਫਰਕ?
ਇੱਕ ਵਾਰ ਫਿਰ ਤੋਂ ਆਪਣੀਆਂ ਘੜੀਆਂ ਬਦਲਣ ਦਾ ਸਮਾਂ ਆ ਗਿਆ ਹੈ, ਕਿਉਕਿ ਫਿਰ ਤੋਂ ਸ਼ੁਰੂ ਹੋ ਰਿਹਾ ਹੈ ਡੇਅ-ਲਾਈਟ ਸੇਵਿੰਗ ਟਾਈਮ। ਆਸਟ੍ਰੇਲੀਆ ਦੇ ਨਾਲ ਨਾਲ ਦੁਨੀਆ ਦਾ ਲਗਭਗ ਇੱਕ ਤਿਹਾਈ ਹਿੱਸਾ ਡੇਅ-ਲਾਈਟ ਸੇਵਿੰਗ ਟਾਈਮ (DST) ਦੀ ਪਾਲਣਾ ਕਰਦਾ ਹੈ। ਪਰ ਇਸ ਵਾਰ ਘੜੀਆਂ ਅੱਗੇ ਜਾਣਗੀਆਂ ਜਾਂ ਪਿੱਛੇ? ਪੰਜਾਬ ਤੋਂ ਆਸਟ੍ਰੇਲੀਆ ਦੇ ਸਮੇ ਦਾ ਕਿੰਨਾ ਫ਼ਰਕ ਰਹਿ ਜਾਵੇਗਾ? ਜਾਣਨ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ...
ਖ਼ਬਰਨਾਮਾ: ਭਾਰਤ-ਆਸਟ੍ਰੇਲੀਆ ਪੁਲਾੜ ਸਮਝੌਤਾ, ਨਵੇਂ ਯੁੱਗ ਦੀ ਸ਼ੁਰੂਆਤ
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਇਆ ਨਵਾਂ ਪੁਲਾੜ ਸਮਝੌਤਾ ਦੋਵੇਂ ਦੇਸ਼ਾਂ ਲਈ ਖੋਜ ਤੇ ਨਵੀਨਤਾ ਵਿੱਚ ਸਾਂਝੇ ਮੌਕੇ ਖੋਲ੍ਹੇਗਾ। ਪਿਛਲੇ ਸਾਲ ਭਾਰਤ ਦੇ ਮਨੁੱਖੀ ਪੁਲਾੜ ਮਿਸ਼ਨ 'ਗਗਨਯਾਨ' ਲਈ ਹੋਏ ਸਮਝੌਤੇ ਤੋਂ ਬਾਅਦ ਹੁਣ 2026 ਵਿੱਚ ਆਸਟ੍ਰੇਲੀਆ ਦੀ ਸਪੇਸ ਕੰਪਨੀ ਦਾ ਦੂਜਾ ਆਪਟੀਮਸ ਯਾਨ ਭਾਰਤ ਵੱਲੋਂ ਲਾਂਚ ਕੀਤਾ ਜਾਵੇਗਾ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਸਟ੍ਰੇਲੀਆਈ-ਨਿਰਮਿਤ ਯਾਨ ਹੋਵੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਇਹ ਪੌਡਕਾਸਟ...
'ਮਰਦਾਂ ਲਈ ਵੀ ਦਿਲ ਖੋਲ ਕੇ ਗੱਲ ਕਰਨਾ ਹੈ ਜ਼ਰੂਰੀ': ਮਾਨਸਿਕ ਸਿਹਤ ਮਾਹਿਰ ਡਾ. ਸੁਨੀਤਾ ਸ਼ਰਮਾ
ਦੁਨੀਆਂ ਭਰ ਵਿੱਚ ਅਕਤੂਬਰ ਮਹੀਨੇ ਨੂੰ ਮਾਨਸਿਕ ਸਿਹਤ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਆਸਟ੍ਰੇਲੀਆ ਵਿੱਚ ਰਹਿਣ ਵਾਲੇ 25% ਪੁਰਸ਼ਾਂ ਨੂੰ ਆਪਣੇ ਜੀਵਨ ਕਾਲ ਵਿੱਚ ਮਾਨਸਿਕ ਸਿਹਤ ਸਬੰਧੀ ਬਿਮਾਰੀ ਦਾ ਅਨੁਭਵ ਹੁੰਦਾ ਹੈ। ਇਸੇ ਲੜੀ ਵਿੱਚ ਐਸ ਬੀ ਐਸ ਪੰਜਾਬੀ ਨੇ ਮਰਦਾਂ ਦੀ ਮਾਨਸਿਕ ਸਿਹਤ ਬਾਰੇ ਡਾ ਸੁਨੀਤਾ ਸ਼ਰਮਾ ਨਾਲ ਗੱਲਬਾਤ ਕੀਤੀ। ਡਾ ਸੁਨੀਤਾ ਪਿਛਲੇ 40 ਸਾਲਾਂ ਤੋਂ ਪੀ. ਜੀ. ਆਈ ਚੰਡੀਗੜ੍ਹ ਵਿਖੇ 'ਸਾਇਕੈਟਰਿਕ' ਵਿਭਾਗ ਵਿੱਚ ਕੰਮ ਕਰ ਰਹੇ ਹਨ। ਇਸ ਪੌਡਕਾਸਟ ਰਾਹੀਂ ਸੁਣੋ ਕਿ ਵਿਗੜਦੀ ਮਾਨਸਿਕ ਸਿਹਤ ਦੀ ਪਛਾਣ ਕਰਨ ਦੇ ਨਾਲ ਨਾਲ ਭਾਵਨਾਤਮਕ ਤੌਰ 'ਤੇ ਸਿਹਤਮੰਦ ਕਿਵੇਂ ਰਿਹਾ ਜਾ ਸਕਦਾ ਹੈ..........
ਪੰਜਾਬੀ ਡਾਇਸਪੋਰਾ: ਗਲਤ ਤਰੀਕੇ ਨਾਲ ਡਿਪੋਰਟ ਕੀਤੇ ਨੌਜਵਾਨਾਂ ਨੂੰ ਸਰਕਾਰੀ ਖਰਚੇ 'ਤੇ ਵਾਪਸ ਲਿਆਵੇਗਾ NZ ਇਮੀਗ੍ਰੇਸ਼ਨ ਵਿਭਾਗ
ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਦੀ ਗਲਤੀ ਕਾਰਨ ਡਿਪੋਰਟ ਕੀਤੇ ਗਏ ਇੱਕ ਪੰਜਾਬੀ ਨੌਜਵਾਨ ਨੂੰ ਹੁਣ ਸਰਕਾਰੀ ਖਰਚੇ 'ਤੇ ਨਿਊਜ਼ੀਲੈਂਡ ਵਾਪਸ ਲਿਆਂਦਾ ਜਾਵੇਗਾ। ਇਸ ਖ਼ਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਸਬੰਧੀ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਹਰਿਆਣਾ ਦੇ ਮੈਦਾਨ ਤੋਂ ਮੈਲਬਰਨ ਦੀ ਟਰਫ ਤੱਕ, ਅੰਤਰ-ਰਾਸ਼ਟਰੀ ਅੰਪਾਇਰ ਗੁਰਾਬਜ ਸਿੰਘ ਦੀ ਕਹਾਣੀ
ਮੈਲਬਰਨ ਇੰਟਰਨੈਸ਼ਨਲ ਹਾਕੀ ਕੱਪ 2025 ਲਈ ਆਸਟ੍ਰੇਲੀਆ ਪਹੁੰਚੇ ਭਾਰਤੀ ਕੋਚ ਅਤੇ ਅੰਪਾਇਰ ਗੁਰਬਾਜ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ 1996 ਵਿੱਚ ਜੂਨੀਅਰ ਹਾਕੀ ਤੋਂ ਸ਼ੁਰੂਆਤ ਕਰਦੇ ਹੋਏ ਉਹਨਾਂ ਨੂੰ ਬੈਕ ਇੰਜਰੀ ਕਾਰਨ ਖੇਡ ਛੱਡਣੀ ਪਈ ਸੀ। ਪਰ ਹੌਂਸਲਾ ਨਾ ਹਾਰਦੇ ਹੋਏ, ਗੁਰਬਾਜ ਸਿੰਘ ਨੇ ਕੋਚਿੰਗ ਅਤੇ ਅੰਪਾਇਰਿੰਗ ਦਾ ਰਾਹ ਚੁਣਿਆ ਅਤੇ ਹੁਣ ਤੱਕ 12 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਖੇਤਰ ਨਾਲ ਜੁੜੇ ਹੋਏ ਹਨ। ਉਹਨਾਂ ਨੇ ਸਪੋਰਟਸ ਸਾਇੰਸ ਦੀ ਪੜ੍ਹਾਈ ਵੀ ਇਸ ਲਈ ਕੀਤੀ ਤਾਂ ਜੋ ਨੌਜਵਾਨ ਖਿਡਾਰੀਆਂ ਨੂੰ ਸੱਟਾਂ ਤੋਂ ਬਚਾਇਆ ਜਾ ਸਕੇ ਅਤੇ ਉਹਨਾਂ ਨੂੰ ਸਹੀ ਰਾਹਨੁਮਾਈ ਮਿਲ ਸਕੇ। ਹੋਰ ਜਾਣਕਾਰੀ ਲਈ ਸੁਣੋ ਇਹ ਇੰਟਰਵਿਊ...
ਖ਼ਬਰਨਾਮਾ: ਇਜ਼ਰਾਈਲੀ ਫੌਜਾਂ ਨੇ ਗਾਜ਼ਾ ਜਾਣ ਵਾਲੀ ਸਹਾਇਤਾ ਫਲੋਟੀਲਾ ਦੇ ਜਹਾਜਾਂ ਨੂੰ ਰੋਕਿਆ
ਗਾਜ਼ਾ ਸਹਾਇਤਾ ਫਲੋਟੀਲਾ ਤੋਂ ਜਹਾਜ਼ਾਂ ਨੂੰ ਰੋਕਣ ਤੋਂ ਬਾਅਦ ਸਵੀਡਿਸ਼ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੂੰ ਇਜ਼ਰਾਈਲੀ ਫੌਜਾਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਹਮਾਸ-ਸੁਮੁਦ ਫਲੋਟੀਲਾ ਦੇ ਕਈ ਜਹਾਜ਼ਾਂ ਨੂੰ ਸੁਰੱਖਿਅਤ ਰੋਕਿਆ ਗਿਆ ਹੈ ਅਤੇ ਉਨ੍ਹਾਂ ਦੇ ਯਾਤਰੀਆਂ ਨੂੰ ਇਜ਼ਰਾਈਲੀ ਬੰਦਰਗਾਹ 'ਤੇ ਭੇਜ ਦਿੱਤਾ ਗਿਆ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

"Almost double the rate of hostility and violence": How ableism impacts people with disability - SBS Examines: ਅਪਾਹਜ ਲੋਕਾਂ ਦੀ ਜ਼ਿੰਦਗੀ 'ਤੇ ਭੇਦਭਾਵ ਕਿਵੇਂ ਅਸਰ ਕਰਦਾ ਹੈ?
More than one in five Australians have a disability. But this large, diverse group faces disproportionate levels of discrimination and prejudice. - ਪੰਜ ਵਿੱਚੋਂ ਇੱਕ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੂੰ ਅਪੰਗਤਾ ਹੈ। ਪਰ ਇਸ ਵੱਡੇ, ਵਿਭਿੰਨ ਸਮੂਹ ਨੂੰ ਵਿਤਕਰੇ ਅਤੇ ਪੱਖਪਾਤ ਦੇ ਅਸਾਧਾਰਨ ਪੱਧਰ ਦਾ ਸਾਹਮਣਾ ਕਰਨਾ ਪੈਂਦਾ ਹੈ।
Springtime hay fever and asthma: how to manage seasonal allergies - ਬਸੰਤ ਰੁੱਤ ਵਿੱਚ 'ਹੇ-ਫੀਵਰ' ਅਤੇ 'ਦਮਾ': ਕਿਵੇਂ ਕਰੀਏ ਮੌਸਮੀ ਐਲਰਜੀ ਦਾ ਇਲਾਜ?
Springtime in Australia brings warmth, blossoms, and longer days—but also the peak of pollen season. For millions of Australians, this means the onset of hay fever and allergy-induced asthma. - ਬਸੰਤ ਰੁੱਤ ਆਸਟ੍ਰੇਲੀਆ ਵਿੱਚ ਨਿੱਘ, ਫੁੱਲ ਅਤੇ ਲੰਬੇ ਦਿਨ ਲੈ ਕੇ ਆਉਂਦੀ ਹੈ, ਪਰ ਇਸਦੇ ਨਾਲ ਹੀ ਆਉਂਦਾ ਹੈ ਪਰਾਗ ਯਾਨੀ ਪੋਲਨ ਦੇ ਮੌਸਮ ਦਾ ਸਿਖਰ ਵੀ। ਲੱਖਾਂ ਆਸਟ੍ਰੇਲੀਆਈ ਲੋਕਾਂ ਲਈ, ਇਸਦਾ ਅਰਥ ਹੈ ਹੇ-ਫੀਵਰ ਅਤੇ ਐਲਰਜੀ-ਪ੍ਰੇਰਿਤ ਦਮੇ ਦੀ ਸ਼ੁਰੂਆਤ।
ਬਾਲੀਵੁੱਡ ਗੱਪਸ਼ੱਪ: ਚਮਕੀਲਾ ਫਿਲਮ ਲਈ ਦਿਲਜੀਤ ਦੋਸਾਂਝ ਐਮੀ ਅਵਾਰਡ ਲਈ ਨਾਮਜ਼ਦ
ਦਿਲਜੀਤ ਦੋਸਾਂਝ ਨੂੰ ਅਮਰ ਸਿੰਘ ਚਮਕੀਲਾ ਵਿੱਚ ਸ਼ਾਨਦਾਰ ਅਦਾਕਾਰੀ ਲਈ ਐਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸਦੇ ਨਾਲ ਹੀ, ਇਹ ਫਿਲਮ ਬੈਸਟ ਟੀਵੀ ਮੂਵੀ/ਮਿੰਨੀ ਸੀਰੀਜ਼ ਸ਼੍ਰੇਣੀ ਵਿੱਚ ਵੀ ਨਾਮਜ਼ਦ ਹੋਈ ਹੈ। ਫਿਲਮੀ ਦੁਨੀਆ ਦੀਆਂ ਇਹ ਤੇ ਹੋਰ ਤਾਜ਼ਾ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
ਐਕਸਪਲੇਨਰ: ਭਾਰਤ ਦੇ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਲੋਂ 'ਅੱਤਵਾਦੀ ਸੰਗਠਨ' ਐਲਾਨੇ ਜਾਣ ਦਾ ਕੀ ਹੋ ਸਕਦਾ ਹੈ ਅਸਰ ?
ਭਾਰਤ ਦੇ ਬਿਸ਼ਨੋਈ ਗੈਂਗ ਨੂੰ ਕੈਨੇਡਾ ਨੇ 'ਅੱਤਵਾਦੀ ਸੰਗਠਨ' ਐਲਾਨਿਆ ਹੈ। ਇਸ ਗੈਂਗ ਉੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਰਾਜਪੂਤ ਨੇਤਾ ਸੁਖਦੇਵ ਗੋਗਾਮੇਦੀ ਅਤੇ ਮਹਾਰਾਸ਼ਟਰ ਦੇ ਸਿਆਸਤਦਾਨ ਬਾਬਾ ਸਿੱਦੀਕੀ ਦੇ ਕਤਲ ਦੇ ਦੋਸ਼ ਹਨ।
'ਕੁਝ ਲੜਾਈਆਂ ਇਤਿਹਾਸ ਬਦਲਣ ਨੂੰ ਲੜੀਆਂ ਜਾਂਦੀਆਂ ਹਨ': 1984 ਸਿੱਖ ਕਤਲੇਆਮ ਦੀ ਕਨੂੰਨੀ ਲੜਾਈ ਲੜਨ ਵਾਲੇ ਵਕੀਲ ਫੂਲਕਾ
ਅਕਤੂਬਰ ਮਹੀਨਾ, ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਵਾਪਰੇ ਸਿੱਖ ਕਤਲੇਆਮ ਦੀ ਯਾਦ ਦਿਵਾਉਂਦਾ ਹੈ। ਚਾਰ ਦਹਾਕੇ ਪਹਿਲਾਂ ਹੋਏ ਇਸ ਕਤਲੇਆਮ ਵਿੱਚ ਸ਼ਾਮਿਲ ਮੁਜਰਿਮਾਂ ਨੂੰ ਸਜ਼ਾਵਾਂ ਵੀ ਸੁਣਾਈਆਂ ਜਾ ਚੁੱਕੀਆਂ ਹਨ।
ਖ਼ਬਰਨਾਮਾ: ਅਮਰੀਕਾ ਸਰਕਾਰ ਗਈ ਸ਼ਟਡਾਊਨ ਵਿੱਚ, ਹਜ਼ਾਰਾਂ ਕਰਮਚਾਰੀ ਪ੍ਰਭਾਵਿਤ
ਅਮਰੀਕੀ ਸਰਕਾਰ ਹੁਣ ਸ਼ਟਡਾਊਨ ਵਿੱਚ ਦਾਖਲ ਹੋ ਗਈ ਹੈ, ਜਿਸ ਨਾਲ ਸਰਕਾਰੀ ਕੰਮਕਾਜ ਰੁਕ ਗਏ ਹਨ। ਕਾਂਗਰਸ ਨਿਰਧਾਰਿਤ ਮਿਆਦ ਤੋਂ ਪਹਿਲਾਂ ਉਹ ਖਰਚ ਬਿੱਲ ਪਾਸ ਕਰਨ ਵਿੱਚ ਅਸਫਲ ਰਹੀ ਜੋ ਸੰਘੀ ਕਰਮਚਾਰੀਆਂ ਲਈ ਫੰਡ ਪ੍ਰਦਾਨ ਕਰਦਾ ਹੈ। ਇਸ ਕਰਕੇ ਹਜ਼ਾਰਾਂ ਕਰਮਚਾਰੀਆਂ ਨੂੰ ਜਾਂ ਤਾਂ ਜ਼ਬਰਦਸਤੀ ਛੁੱਟੀ 'ਤੇ ਭੇਜਿਆ ਜਾ ਰਿਹਾ ਹੈ ਜਾਂ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਸੈਨੇਟ ਨੇ 21 ਨਵੰਬਰ ਤੱਕ ਸਰਕਾਰੀ ਕੰਮ ਜਾਰੀ ਰੱਖਣ ਲਈ ਲਿਆਂਦੇ ਗਏ ਅਸਥਾਈ ਖਰਚ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸ਼ਟਡਾਊਨ ਲਾਗੂ ਹੋ ਗਿਆ। ਇਸ ਅਹਿਮ ਖਬਰ ਦੇ ਨਾਲ ਸੁਣੋ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਇਸ ਬੁਲੇਟਿਨ ਵਿੱਚ...
ਆਸਟ੍ਰੇਲੀਆ ਨੂੰ ਹਰਾਉਣ ਵਾਲੀ ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ ਤੇ ਕੋਚ ਕੁਲਬੀਰ ਸਿੰਘ ਨਾਲ ਖਾਸ ਗੱਲਬਾਤ
ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ, ਸਾਲ 2020 ਵਿੱਚ ਹੋਏ ਟੋਕੀਓ (ਜਾਪਾਨ) ਉਲੰਪਿਕ ਤੋਂ ਇਲਾਵਾ ਅਨੇਕਾਂ ਇੰਟਰਨੈਸ਼ਨਲ ਮੈਚਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਰਹੀ ਹੈ। ਟੋਕੀਓ ਵਿੱਚ ਆਸਟ੍ਰੇਲੀਅਨ ਟੀਮ ਖਿਲਾਫ਼ ਕੁਆਟਰ ਫਾਈਨਲ ਮੈਚ ਵਿੱਚ ਗੁਰਜੀਤ ਕੌਰ ਵਲੋਂ ਦਾਗੇ ਗੋਲ ਸਦਕਾ ਭਾਰਤੀ ਟੀਮ ਲੰਮੇ ਅਰਸੇ ਬਾਅਦ ਉਲੰਪਿਕ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਸੀ।
ਪਾਕਿਸਤਾਨ ਡਾਇਰੀ: ਮਰੀਅਮ ਨਵਾਜ਼ ਦਾ ਤਿੱਖਾ ਬਿਆਨ, 'ਪੰਜਾਬ ਵਿਰੁੱਧ ਕੋਈ ਬੋਲੇਗਾ ਤਾਂ ਬਰਦਾਸ਼ਤ ਨਹੀਂ ਕਰਾਂਗੀ'
ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਐਲਾਨ ਕੀਤਾ ਕਿ ਉਹ ਸੂਬੇ ਦੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰੇਗੀ। ਸੋਮਵਾਰ ਨੂੰ ਫ਼ੈਸਲਾਬਾਦ ਵਿੱਚ ਇਕ ਸਮਾਗਮ ਦੌਰਾਨ ਬੋਲਦਿਆਂ ਮਰੀਅਮ ਨੇ ਕਿਹਾ, “ਜੇ ਮੇਰੇ ਖ਼ਿਲਾਫ਼ ਆਲੋਚਨਾ ਕੀਤੀ ਜਾਵੇਗੀ ਤਾਂ ਮੈਂ ਕੁਝ ਨਹੀਂ ਕਹਾਂਗੀ। ਪਰ ਜੇ ਕੋਈ ਪੰਜਾਬ, ਇਸਦੀ ਤਰੱਕੀ ਜਾਂ ਇਸ ਦੇ ਹੱਕਾਂ ਦੇ ਵਿਰੁੱਧ ਗੱਲ ਕਰੇਗਾ ਤਾਂ ਮਰੀਅਮ ਉਹਨਾਂ ਨੂੰ ਨਹੀਂ ਬਖ਼ਸ਼ੇਗੀ।" ਇਸ ਮਾਮਲੇ ਤੇ ਹੋਰ ਜਾਣਕਾਰੀ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਹੁਣ ਤੁਸੀਂ 5% ਡਿਪਾਜ਼ਿਟ 'ਤੇ ਆਪਣਾ ਪਹਿਲਾ ਘਰ ਖਰੀਦ ਸਕਦੇ ਹੋ। ਪਰ ਕੀ ਇਹ ਠੀਕ ਫੈਸਲਾ ਹੋਵੇਗਾ?
ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ 'First Home Buyer Guarantee' ਸਕੀਮ ਦਾ ਵਿਸਥਾਰ ਕੀਤਾ ਹੈ। ਅਕਤੂਬਰ 2025 ਤੋਂ, ਆਪਣਾ ਪਹਿਲਾ ਘਰ ਖਰੀਦਣ ਵਾਲੇ ਲੋਕ ਸਿਰਫ਼ 5% ਜਮ੍ਹਾਂ ਰਕਮ (ਡਿਪੋਜ਼ਿਟ) ਨਾਲ ਆਪਣਾ ਸੁਫ਼ਨਾ ਸਾਕਾਰ ਕਰ ਸਕਣਗੇ। ਬੇਸ਼ੱਕ ਇਹ ਸਕੀਮ ਪ੍ਰਾਪਰਟੀ ਮਾਰਕੀਟ ਤੱਕ ਲੋਕਾਂ ਦੀ ਪਹੁੰਚ ਵਧਾਉਣ ਦੇ ਟੀਚੇ ਨਾਲ ਲਿਆਂਦੀ ਗਈ ਹੈ ਪਰ ਮਾਹਿਰਾਂ ਮੁਤਾਬਕ ਇਹ ਫੈਸਲਾ ਘਰਾਂ ਦੀਆਂ ਕੀਮਤਾਂ ਨੂੰ ਹੋਰ ਵੀ ਵਧਾ ਸਕਦਾ ਹੈ। ਅਜਿਹੇ ਵਿੱਚ ਕੀ ਇਹ ਸਕੀਮ ਤੁਹਾਡੇ ਲਈ ਸਹੀ ਹੈ? ਇਹ ਸਕੀਮ ਕਿਸ ਦੇ ਲਈ ਸਭ ਤੋਂ ਵੱਧ ਲਾਹੇਵੰਦ ਹੈ ਅਤੇ ਇਸ ਦਾ ਲਾਭ ਕਿਵੇਂ ਲਿਆ ਜਾ ਸਕਦਾ ਹੈ? ਇਹ ਜਾਣਨ ਲਈ, ਪ੍ਰਾਪਰਟੀ ਮਾਹਿਰ ਪਰਮੀਤ ਸਿੰਘ ਜੱਸਲ ਨਾਲ ਐਸ ਬੀ ਐਸ ਪੰਜਾਬੀ ਦੀ ਗੱਲਬਾਤ ਸੁਣੋ...
ਐਕਸਪਲੇਨਰ: ਬਸੰਤ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਆਸਟ੍ਰੇਲੀਆ 'ਚ ਮੈਗਪਾਈ ਕਿਉਂ ਕਰਦੇ ਹਨ ਹਮਲਾ?
ਆਸਟ੍ਰੇਲੀਆ 'ਚ ਸਪ੍ਰਿੰਗ ਦੀ ਸ਼ੁਰੂਆਤ ਨਾਲ ਮੈਗਪਾਈ ਪੰਛੀਆਂ ਦਾ 'ਸਵੂਪਿੰਗ ਸੀਜ਼ਨ' ਵੀ ਸ਼ੁਰੂ ਹੁੰਦਾ ਹੈ। ਇਸ ਦੌਰਾਨ ਨਰ ਮੈਗਪਾਈ ਆਪਣੇ ਆਲ੍ਹਣਿਆਂ ਅਤੇ ਚੂਜ਼ਿਆਂ ਦੀ ਰੱਖਿਆ ਲਈ ਕਈ ਵਾਰ ਸਾਈਕਲ ਸਵਾਰਾਂ ਤੇ ਪੈਦਲ ਯਾਤਰੀਆਂ ਉੱਤੇ ਝਪਟਦੇ ਹਨ। ਹਾਲਾਂਕਿ ਬਹੁਤ ਘੱਟ ਪੰਛੀ ਹੀ ਅਜਿਹਾ ਕਰਦੇ ਹਨ, ਪਰ ਇਹ ਅਨੁਭਵ ਡਰਾਉਣਾ ਹੋ ਸਕਦਾ ਹੈ। ਫ਼ਰਸਟ ਨੇਸ਼ਨਜ਼ ਸਭਿਆਚਾਰ ਵਿੱਚ ਮੈਗਪਾਈ ਨੂੰ ਸਵੇਰ ਦੀ ਪਹਿਲੀ ਰੌਸ਼ਨੀ ਲਿਆਉਣ ਵਾਲਾ ਪੰਛੀ ਮੰਨ ਕੇ ਆਦਰ ਦਿੱਤਾ ਜਾਂਦਾ ਹੈ। ਇਸ ਪੌਡਕਾਸਟ ਵਿੱਚ ਅਸੀਂ ਮੈਗਪਾਈ ਦੇ ਵਿਵਹਾਰ ਅਤੇ ਬਚਾਅ ਦੇ ਸਧਾਰਨ ਤਰੀਕਿਆਂ ਉੱਤੇ ਚਾਨਣਾ ਪਾਇਆ ਹੈ।
ਗੋਲਡ ਕੋਸਟ ਦੇ ਥੀਮ ਪਾਰਕ 'ਸੀਅ ਵਰਲਡ' ਵਿਖੇ ਪਹਿਲੀ ਵਾਰ ਮਨਾਈ ਗਈ ਦੀਵਾਲੀ
ਗੋਲਡ ਕੋਸਟ ਦੇ ਮਸ਼ਹੂਰ ਥੀਮ ਪਾਰਕ ‘ਸੀਅ ਵਰਲਡ’ ਵਿਖੇ ਦੀਵਾਲੀ ਜਸ਼ਨਾਂ ਦੌਰਾਨ ਜਲ-ਜੀਵਾਂ, ਖ਼ਾਸ ਕਰਕੇ ਡਾਲਫ਼ਿਨਾਂ ਦੇ ਕਰਤਬ ਲੋਕਾਂ ਨੂੰ ਬਹੁਤ ਪਸੰਦ ਆਏ। ਰਵਾਇਤੀ ਢੋਲ, ਨਾਚ-ਗਾਣੇ ਅਤੇ ਭੋਜਨ ਨਾਲ ਸਜੇ ਇਸ ਮੇਲੇ ਵਿੱਚ ਸਿਰਫ਼ ਭਾਰਤੀ ਭਾਈਚਾਰੇ ਹੀ ਨਹੀਂ, ਸਗੋਂ ਆਸਟ੍ਰੇਲੀਅਨ, ਨੇਪਾਲੀ, ਫੀਜੀ, ਸ਼੍ਰੀਲੰਕਾ ਤੇ ਹੋਰ ਕਈ ਦੇਸ਼ਾਂ ਦੇ ਲੋਕਾਂ ਨੇ ਵੀ ਹਾਜ਼ਰੀ ਭਰੀ। ਮਹਿੰਦੀ, ਲੇਜ਼ਰ ਸ਼ੋਅ ਅਤੇ ਝੂਲਿਆਂ ਵਾਲੇ ਇਸ ਸਮਾਗਮ ਰਾਹੀਂ ਬਹੁਤ ਸਾਰੇ ਲੋਕਾਂ ਨੇ ਕਿਸੇ ਥੀਮ ਪਾਰਕ ਵਿੱਚ ਪਹਿਲੀ ਵਾਰ ਦੀਵਾਲੀ ਦੇ ਜਸ਼ਨ ਦਾ ਅਨੁਭਵ ਕੀਤਾ। ਇਸ ਸਮੁੰਦਰੀ ਦੀਵਾਲੀ ਬਾਰੇ ਹੋਰ ਜਾਣਕਾਰੀ, ਇਸ ਪੌਡਕਾਸਟ ਰਾਹੀਂ ਸੁਣੋ …
ਖਬਰਨਾਮਾ: ਓਪਟਸ ਆਉਟੇਜ - ਸਰਕਾਰ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਰੱਦ
ਸੰਘੀ ਸੰਚਾਰ ਮੰਤਰੀ ਅਨਿਕਾ ਵੇਲਜ਼ ਨੇ ਓਪਟਸ ਆਉਟੇਜ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਸਿੰਗਟੇਲ ਨੇ ਆਪਣੇ ਪੱਧਰ 'ਤੇ ਸਮੀਖਿਆ ਸ਼ੁਰੂ ਕੀਤੀ ਹੈ, ਜਦਕਿ ਵਿਰੋਧੀ ਧਿਰ ਅਜੇ ਵੀ ਸਰਕਾਰੀ ਜਾਂਚ 'ਤੇ ਅਡਿੱਗ ਹੈ। ਇਸ ਖਬਰ ਦੇ ਵਿਸਥਾਰ ਦੇ ਨਾਲ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਦੀ ਖਾਸ ਪੇਸ਼ਕਾਰੀ ‘ਪੰਜਾਬੀ ਡਾਇਰੀ’ ਸ਼ਾਮਿਲ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਭਾਸ਼ਣ ਬਾਰੇ ਜਾਣਕਾਰੀ ਅਤੇ ਹਾਂਗ ਕਾਂਗ ਵਿੱਚ ਜੰਮੇ ਇੱਕ ਦਸਤਾਰਧਾਰੀ ਸਿੱਖ ਜਸਪਾਲ ਸਰਾਏ ਨਾਲ ਖਾਸ ਗੱਲਬਾਤ ਵੀ ਪ੍ਰੋਗਰਾਮ ਦਾ ਹਿੱਸਾ ਹੈ, ਜਿਨ੍ਹਾਂ ਦੀ ਕੰਪਨੀ ਨੇ ਆਸਟ੍ਰੇਲੀਆ ਲਈ ਇੱਕ AI ਸੰਚਾਲਿਤ ਸਮਾਰਟ ਸੈਟੇਲਾਈਟ ਲਾਂਚ ਕੀਤੀ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।
ਪੰਜਾਬੀ ਡਾਇਰੀ: ਕੇਜਰੀਵਾਲ ਦੀ ਦਿਲਚਸਪੀ ਸਿਰਫ ਪੰਜਾਬ ਦੇ ਸਰੋਤਾਂ ਨੂੰ ਲੁੱਟਣ ‘ਚ- ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ, ਅਰਵਿੰਦ ਕੇਜਰੀਵਾਲ ਦੀ ਦਿਲਚਸਪੀ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਵਿੱਚ ਹੈ। ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਦੇਣ ਨੂੰ ਜੁਮਲਾ ਕਰਾਰ ਦਿੱਤਾ ਹੈ। ਇਹਨਾਂ ਖ਼ਬਰਾਂ ਸਮੇਤ ਪੰਜਾਬ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਐਕਸਪਲੇਨਰ: ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਵਿੱਚ ਪਹਿਲੇ ਭਾਸ਼ਣ ਦੌਰਾਨ ਆਸਟ੍ਰੇਲੀਆ ਦਾ ਪੱਖ ਪੇਸ਼ ਕੀਤਾ
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਆਪਣਾ ਪਹਿਲਾ ਭਾਸ਼ਣ ਦਿੰਦੇ ਹੋਏ ਆਸਟ੍ਰੇਲੀਆ ਨੂੰ ਇਕ ਮਹੱਤਵਪੂਰਨ ਮੱਧ ਪੱਧਰੀ ਤਾਕਤ ਵਜੋਂ ਦਰਸਾਇਆ। ਆਪਣੇ ਸੰਬੋਧਨ ਰਾਹੀਂ ਉਨ੍ਹਾਂ ਨੇ ਜਲਵਾਯੂ ਸੰਕਟ ਨਾਲ ਨਜਿੱਠਣ ਅਤੇ ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦੀ ਅਪੀਲ ਕੀਤੀ। ਹੋਰ ਕਿਹੜੇ ਮੁੱਦਿਆਂ 'ਤੇ ਉਨ੍ਹਾਂ ਨੇ ਜ਼ੋਰ ਦਿੱਤਾ, ਜਾਣੋ ਇਸ ਰਿਪੋਰਟ ਵਿੱਚ…