
SBS Punjabi - ਐਸ ਬੀ ਐਸ ਪੰਜਾਬੀ
1,556 episodes — Page 19 of 32

ਵਿਕਟੋਰੀਆ ਦੀਆਂ ਸਿਟੀ ਕੌਂਸਿਲਾਂ ਵਿੱਚ ਪ੍ਰੀਤ ਸਿੰਘ ਅਤੇ ਤਲਵਿੰਦਰ ਕੌਰ ਨੇ ਪੰਜਾਬੀਆਂ ਦੀ ਕਰਾਈ ਬੱਲੇ-ਬੱਲੇ
ਵਿਕਟੋਰੀਆ ਦੇ ਮੈਲਬਰਨ 'ਚ ਪੈਂਦੇ ਵਿੰਧਮ ਵੇਲ ਸਿਟੀ ਕੌਂਸਿਲ ਤੋਂ ਪ੍ਰੀਤ ਸਿੰਘ ਅਤੇ ਰੀਜਨਲ ਇਲਾਕੇ ਐਰਾਰਾਟ ਤੋਂ ਤਲਵਿੰਦਰ ਕੌਰ ਨੇ ਡਿਪਟੀ ਮੇਅਰ ਬਣ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਦੋਵਾਂ ਪੰਜਾਬੀਆਂ ਨੇ ਇਸ ਅਹਿਮ ਜਿੰਮੇਵਾਰੀ ਲਈ ਜਿੱਥੇ ਸਮੂਹ ਭਾਈਚਾਰੇ ਅਤੇ ਆਪੋ-ਆਪਣੇ ਇਲਾਕਿਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਖਰੇ ਉਤਰਨ ਦੀ ਗੱਲ ਵੀ ਆਖੀ ਹੈ।

ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਮਹਿੰਗਾਈ ਵਿੱਚ ਮੁੜ ਉਛਾਲ, ਏਬੀਐਸ ਵੱਲੋਂ ਪਹਿਲੀ ਵਾਰ ਮਾਸਿਕ CPI ਜਾਰੀ
ਆਸਟ੍ਰੇਲੀਆ ਵਿੱਚ ਮਹਿੰਗਾਈ ਦਰ ਮੁੜ ਚੜ੍ਹਦੀ ਹੋਈ 16 ਮਹੀਨਿਆਂ ਦੇ ਉੱਚੇ ਪੱਧਰ ਦੇ ਨੇੜੇ ਹੈ। ਇਸੇ ਨਾਲ, ਏਬੀਐਸ ਪਹਿਲੀ ਵਾਰ ਮਾਸਿਕ ਖਪਤਕਾਰ ਕੀਮਤ ਸੂਚਕਾਂਕ ਜਾਰੀ ਕਰ ਰਿਹਾ ਹੈ, ਜੋ ਤਿਮਾਹੀ ਤੋਂ ਮਾਸਿਕ ਰਿਪੋਰਟਿੰਗ ਵੱਲ ਇੱਕ ਵੱਡਾ ਕਦਮ ਹੈ ਜਿਸ ਨਾਲ ਮਹਿੰਗਾਈ ਦੇ ਰੁਝਾਨਾਂ ਨੂੰ ਹੋਰ ਸਹੀ ਅਤੇ ਸਮੇਂ ਸਿਰ ਸਮਝਣ ਵਿੱਚ ਮਦਦ ਮਿਲ ਸਕੇਗੀ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਅੱਜ ਦਾ ਖਬਰਾਨਾਮਾਂ....

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਅਤੇ ਜਾਣਕਾਰੀ ਭਰਪੂਰ ਹੋਰ ਪੇਸ਼ਕਾਰੀਆਂ ਹਨ। ਜਿਨ੍ਹਾਂ ਵਿੱਚ ਆਸਟ੍ਰੇਲੀਆ ਸਰਕਾਰ ਵਲੋਂ ਵਿਦਿਆਰਥੀ ਵੀਜ਼ਿਆਂ ਦੇ ਨਿਯਮਾਂ ਵਿੱਚ ਕੀਤੀਆਂ ਗਈਆਂ ਤਾਜ਼ਾ ਤਬਦੀਲੀਆਂ, ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਵਲੋਂ ਟੀ-ਟਵੰਟੀ ਵਰਲਡ ਕੱਪ ਜਿੱਤਣ ਬਾਰੇ ਅਤੇ ਪੰਜਾਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੇ ਵੇਰਵੇ ਸ਼ਾਮਿਲ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਲਈ ‘ਨੇਟਿਵ ਟਾਈਟਲ’ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦੀ ਇੱਕ ਖਾਸ ਰਿਪੋਰਟ ਵੀ ਮੌਜੂਦ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ ....

ਪਾਕਿਸਤਾਨ ਡਾਇਰੀ: ਪੇਸ਼ਾਵਰ ਵਿੱਚ ਅਰਧ ਸੈਨਿਕ ਬਲ ਦੇ ਹੈੱਡਕੁਆਰਟਰ ‘ਤੇ ਆਤਮਘਾਤੀ ਹਮਲਾ, ਤਿੰਨ ਜਵਾਨਾਂ ਦੀ ਮੌਤ
ਸੋਮਵਾਰ ਨੂੰ ਤਿੰਨ ਆਤਮਘਾਤੀ ਹਮਲਾਵਰਾਂ ਨੇ ਪਾਕਿਸਤਾਨੀ ਅਰਧ ਸੈਨਿਕ ਬਲ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਤਿੰਨ ਅਰਧ ਸੈਨਿਕ ਬਲਾਂ ਦੇ ਜਵਾਨ ਮਾਰੇ ਗਏ। ਇਹ ਹਮਲਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਹੋਇਆ। ਇੱਕ ਹਮਲਾਵਰ ਨੇ ਕੰਪਲੈਕਸ ਦੇ ਦਰਵਾਜ਼ੇ ’ਤੇ ਧਮਾਕਾ ਕਰਕੇ ਆਪਣੇ ਆਪ ਨੂੰ ਉਡਾ ਲਿਆ, ਜਦਕਿ ਬਾਕੀ ਦੋ ਹਮਲਾਵਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਐਫ਼.ਸੀ. ਜਵਾਨਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਦੇ ਬਾਵਜੂੲ ਡੇਵਿਡ ਨੇ ਆਪਣੇ ਕਾਰੋਬਾਰ ਦੇ ਖਰਚੇ ਕਿਵੇਂ ਘਟਾਏ?
ਬਿਜਲੀ ਦੀਆਂ ਵਧਦੀਆਂ ਕੀਮਤਾਂ ਕੁੱਲ ਮੁਦਰਾਸਫੀਤੀ ਨੂੰ ਹੋਰ ਤੇਜ਼ ਕਰ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਘਰਾਂ ਅਤੇ ਆਸਟ੍ਰੇਲੀਆ ਦੇ 2.6 ਮਿਲੀਅਨ ਛੋਟੇ ਕਾਰੋਬਾਰਾਂ 'ਤੇ ਪੈ ਰਿਹਾ ਹੈ। ਫ਼ਿਰ ਵੀ, ਕੁਝ ਲੋਕ ਇਸ ਚੁਣੌਤੀ ਦਾ ਹੱਲ ਲੱਭਣ ਵਿੱਚ ਕਾਮਯਾਬ ਹੋ ਰਹੇ ਹਨ। ਇਸ ਪੌਡਕਾਸਟ ਵਿੱਚ ਅਸੀਂ ਜਾਣਾਂਗੇ ਕਿ ਡੇਵਿਡ ਸਟੂਅਰਟ ਨੇ ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਦਾ ਮੁਕਾਬਲਾ ਕਿਵੇਂ ਕੀਤਾ।

ਖ਼ਬਰਨਾਮਾ: ਪੌਲੀਨ ਹੈਨਸਨ ਦੇ 'ਬੁਰਕਾ' ਸਟੰਟ ਦੀ ਨਿੰਦਾ, ਭਾਰਤੀ ਮਹਿਲਾ ਕਬੱਡੀ ਟੀਮ ਨੇ ਜਿੱਤਿਆ ਵਿਸ਼ਵ ਕੱਪ ਤੇ ਹੋਰ ਖ਼ਬਰਾਂ
ਮੁਸਲਿਮ ਵੂਮੈਨ ਆਸਟ੍ਰੇਲੀਆ ਦੀ ਸੀ.ਈ.ਓ. ਮਾਹਾ ਅਬਦੋ ਨੇ ਪੌਲੀਨ ਹੈਨਸਨ ਵੱਲੋਂ ਸੰਸਦ ਵਿੱਚ ਬੁਰਕਾ ਪਹਿਨ ਕੇ ਕੀਤੇ ਗਏ ਡਰਾਮੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੀਮਤੀ ਹੈਨਸਨ ਦੀਆਂ ਕਾਰਵਾਈਆਂ ਸਮਾਜ ਲਈ ਨੁਕਸਾਨਦੇਹ ਹਨ। ਓਧਰ, ਉਬਰ ਈਟਸ ਅਤੇ ਡੌਰਡੇਸ਼ ਨੇ ਰਾਈਡਰਾਂ ਅਤੇ ਡਰਾਈਵਰਾਂ ਲਈ ਘੱਟੋ-ਘੱਟ ਤਨਖ਼ਾਹ ਦਰਾਂ ਅਤੇ ਵਿਆਪਕ ਸੁਰੱਖਿਆ ਪ੍ਰਬੰਧਾਂ ‘ਤੇ ਸਹਿਮਤੀ ਜਤਾਈ ਹੈ। ਭਾਰਤ ਦੀ ਗੱਲ ਕਰੀਏ ਤਾਂ, ਮਹਿਲਾ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੈਚ ਵਿਚ ਕੱਲ੍ਹ ਭਾਰਤੀ ਟੀਮ ਨੇ ਚੀਨੀ ਤੈਪੇਈ ਨੂੰ 35-28 ਨਾਲ ਹਰਾਇਆ। ਭਾਰਤੀ ਟੀਮ ਨੇ ਵਿਸ਼ਵ ਕੱਪ ਦਾ ਖਿਤਾਬ ਲਗਾਤਾਰ ਦੂਜੀ ਵਾਰ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

ਆਸਟ੍ਰੇਲੀਆ ਵਿੱਚ ਵੱਧਦੇ ਨਸਲੀ ਹਮਲੇ: ਭਾਰਤੀ ਭਾਈਚਾਰਾ ਨਿਸ਼ਾਨੇ 'ਤੇ
ਸਿਡਨੀ ਵਿੱਚ ਨਵੰਬਰ ਮਹੀਨੇ ਦੌਰਾਨ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ, ਇੱਕ ਬਜ਼ੁਰਗ ਵਿਅਕਤੀ ‘ਤੇ ਹਮਲੇ ਅਤੇ ਤਿੰਨ ਭਾਰਤੀ ਨਾਗਰਿਕਾਂ ਨਾਲ ਬਦਸਲੂਕੀ ਨੇ ਕਮਿਊਨਿਟੀ ਵਿੱਚ ਨਸਲਵਾਦ ਸੰਬੰਧੀ ਚਿੰਤਾਵਾਂ ਨੂੰ ਮੁੜ ਉਭਾਰਿਆ ਹੈ। ਇੰਨ੍ਹਾ ਘਟਨਾਵਾਂ ਨੇ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਨਸਲਵਾਦ ਇੱਕ ਵੱਧਦਾ ਰੁਝਾਨ ਬਣਦਾ ਜਾ ਰਿਹਾ ਹੈ? ਪੀੜਤ ਵਿਅਕਤੀ ਨਾਲ ਕੀਤੀ ਗੱਲਬਾਤ ਅਤੇ ਨਾਲ ਹੀ ਲੋਕਲ ਐਮ ਪੀ, ਪ੍ਰੀਮੀਅਰ ਅਤੇ ਭਾਈਚਾਰਕ ਸੰਸਥਾਵਾਂ ਦੇ ਨੇਤਾਵਾਂ ਵੱਲੋਂ ਇਹਨਾਂ ਮਾਮਲਿਆਂ ਉੱਤੇ ਕੀਤੇ ਪ੍ਰਤੀਕਰਮ ਲਈ ਸੁਣੋ ਇਹ ਐਕਸਪਲੇਨਰ....

ਪੰਜਾਬੀ ਡਾਇਰੀ : ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਲਿਆਉਣ ਤੋਂ ਪਿੱਛੇ ਹਟੀ ਕੇਂਦਰ ਸਰਕਾਰ
ਕੇਂਦਰ ਸਰਕਾਰ ਨੇ ਪੰਜਾਬ ਦਾ ਰੋਹ ਦੇਖਦਿਆਂ ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਲਿਆਉਣ ਦੇ ਪ੍ਰਸਤਾਵ ਤੋਂ ਪੈਰ ਪਿੱਛੇ ਖਿੱਚ ਲਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੇ ਪਹਿਲੀ ਦਸੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਇਸ ਸਬੰਧੀ ਬਿੱਲ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ਇਸ ਪ੍ਰਸਤਾਵ ’ਤੇ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ ਗਿਆ, ਇਸ ਲਈ ਕਿਸੇ ਵੀ ਧਿਰ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ, ਅਤੇ ਪੰਜਾਬ/ਭਾਰਤ ਦੀਆਂ ਹੋਰ ਖਬਰਾਂ ਲਈ ਸੁਣੋ ਪੰਜਾਬੀ ਡਾਇਰੀ...

ਘਰੇਲੂ ਹਿੰਸਾ ਸਮਝੋ: ਕਿਸਮਾਂ, ਪ੍ਰਭਾਵ ਅਤੇ ਆਸਟ੍ਰੇਲੀਆ ਵਿੱਚ ਪੰਜਾਬੀ ਪਰਿਵਾਰ ਕਿਵੇਂ ਮਦਦ ਲੈ ਸਕਦੇ ਹਨ
ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਇੱਕ ਗੰਭੀਰ ਸਮਾਜਿਕ ਸਮੱਸਿਆ ਹੈ, ਜਿਸਦਾ ਸਭ ਤੋਂ ਵੱਧ ਅਸਰ ਮਹਿਲਾਵਾਂ, ਪ੍ਰਵਾਸੀਆਂ ਅਤੇ ਬੱਚਿਆਂ ‘ਤੇ ਪੈਂਦਾ ਹੈ। ਘਰੇਲੂ ਹਿੰਸਾ ਕਿਸੇ ਨਿੱਜੀ ਝਗੜੇ ਦਾ ਨਾਮ ਨਹੀਂ, ਸਗੋਂ ਸਰੀਰੀ, ਭਾਵਨਾਤਮਕ, ਮਾਨਸਿਕ ਜਾਂ ਵਿੱਤੀ ਦੁਰਵਿਵਹਾਰ ਹੈ। ਸਿਡਨੀ ਦੇ ‘ਇੰਡੀਅਨ (ਸਬ-ਕੌਂਟੀਨੈਂਟ) ਕ੍ਰਾਈਸਿਸ ਸੁਪੋਰਟ ਏਜੰਸੀ’ ਦੇ ਸੰਸਥਾਪਕ ਕਿੱਟੂ ਰੰਧਾਵਾ ਅਤੇ ਮੈਲਬਰਨ ਦੀ ਵਕੀਲ ਮੈਨੀ ਕੌਰ ਵਰਮਾ ਇਸ ਸਮੱਸਿਆ ਦੇ ਕਾਰਨ, ਪ੍ਰਭਾਵ ਅਤੇ ਪ੍ਰਵਾਸੀ ਔਰਤਾਂ ਵੱਲੋਂ ਮਦਦ ਲੈਣ ’ਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਵਿਚਾਰ ਸਾਂਝੇ ਕਰਦੀਆਂ ਹਨ।

ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਗਏ ਦੀਪਇੰਦਰਜੀਤ ਸਿੰਘ ਦੇ ਕਤਲ ’ਚ ਦੋਸ਼ੀ ਨੌਜਵਾਨ ਨੂੰ ਹੋਈ 4 ਸਾਲ ਦੀ ਜੇਲ੍ਹ
17 ਨਵੰਬਰ 2025 ਨੂੰ ਤਸਮਾਨੀਆ ਸੁਪਰੀਮ ਕੋਰਟ ਨੇ ਹੋਬਾਰਟ ਵਾਟਰਫਰੰਟ ’ਤੇ ਦੀਪਇੰਦਰਜੀਤ ਸਿੰਘ ਦੀ ਦੁਖਦਾਈ ਮੌਤ ਨਾਲ ਜੁੜੇ ਮਾਮਲੇ ਵਿੱਚ 19 ਸਾਲਾ ਨੌਜਵਾਨ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜਨਵਰੀ 2024 ਦੀ ਉਸ ਘਟਨਾ ਨਾਲ ਸੰਬੰਧਤ ਹੈ ਜਿਸ ਵਿੱਚ 27 ਸਾਲਾ ਨੌਜਵਾਨ ਪੰਜਾਬੀ ਨੌਜਵਾਨ ਦੀਪਇੰਦਰਜੀਤ ਨੂੰ ਲੁੱਟ-ਖੋਹ ਦੌਰਾਨ ਪਾਣੀ ਵਿੱਚ ਧੱਕਿਆ ਗਿਆ ਸੀ। ਇਸ ਆਡੀਉ ਵਿੱਚ ਸੁਣੋ ਪੂਰਾ ਮਾਮਲਾ, ਅਦਾਲਤੀ ਫ਼ੈਸਲੇ ਦੀ ਮਹੱਤਤਾ, ਅਤੇ ਕਿਉਂ Punjabi Society Tasmania ਦੇ ਨੁਮਾਇੰਦੇ ਹੇਮੰਤ ਖੰਨਾ ਭਵਿੱਖ ਵਿੱਚ ਅਜਿਹੀਆਂ ਤ੍ਰਾਸਦੀਆਂ ਰੋਕਣ ਲਈ ਤੁਰੰਤ ਬਦਲਾਵਾਂ ਦੀ ਮੰਗ ਕਰ ਰਹੇ ਹਨ।

ਖ਼ਬਰਨਾਮਾ : ਨੌਰਦਰਨ ਟੈਰੀਟਰੀ ਵਿੱਚ ਫਿਨਾ ਚੱਕਰਵਾਤ ਕਾਰਨ ਬਿਜਲੀ ਹੋਈ ਗੁੱਲ, ਕਈ ਸਕੂਲ ਬੰਦ
ਨੌਰਦਰਨ ਟੈਰੀਟਰੀ ਵਿੱਚ, ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ ਅਤੇ ਕਈ ਸਕੂਲ ਬੰਦ ਹਨ, ਪਰ ਗਰਮ ਖੰਡੀ ਚੱਕਰਵਾਤ ਫਿਨਾ ਤੋਂ ਸਥਾਨਕ ਨਿਵਾਸੀਆਂ ਨੂੰ ਗੰਭੀਰ ਸੱਟਾਂ ਅਤੇ ਮਹੱਤਵਪੂਰਨ ਨੁਕਸਾਨ ਤੋਂ ਬਚਾ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਟੈਰੇਟਰੀ ਵਿੱਚ 5,000 ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਪਰ ਲਗਭਗ 14,000 ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਓਧਰ ਇਸ ਦੌਰਾਨ, ਉੱਤਰੀ ਪੱਛਮੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਨਿਵਾਸੀਆਂ ਨੂੰ ਅੱਜ 24 ਨਵੰਬਰ ਨੂੰ ਨੁਕਸਾਨਦੇਹ ਹਵਾਵਾਂ ਅਤੇ ਭਾਰੀ ਬਾਰਿਸ਼ ਦੀ ਉਮੀਦ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਭਾਰਤੀ ਮਹਿਲਾਵਾਂ ਨੇ ਪਹਿਲਾ ਨੇਤਰਹੀਨ ਮਹਿਲਾ ਟੀ20 ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ
ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਪਹਿਲੇ ਨੇਤਰਹੀਨ ਮਹਿਲਾ ਟੀ20 ਕ੍ਰਿਕਟ ਵਿਸ਼ਵ ਕੱਪ ਦਾ ਆਯੋਜਨ ਕੀਤਾ ਗਿਆ। ਫਾਈਨਲ ਮੈਚ ਵਿੱਚ, ਭਾਰਤ ਨੇ ਨੇਪਾਲ ਨੂੰ 7 ਵਿਕਟਾਂ ਨਾਲ ਹਰਾ ਕੇ ਟਰਾਫੀ ਜਿੱਤੀ। ਭਾਰਤੀ ਟੀਮ ਨੇ ਪੂਰੇ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਕ ਵੀ ਮੈਚ ਨਹੀਂ ਹਾਰਿਆ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਕਲਾ ਅਤੇ ਕਹਾਣੀਆਂ: ਬਿਲਬੋਰਡ ਪੇਂਟ ਕਰਨ ਤੋਂ ਲੈ ਕੇ ਉਨ੍ਹਾਂ 'ਤੇ ਛਾ ਜਾਣ ਤੱਕ, ਸੁਣੋ ਪਾਕਿਸਤਾਨੀ ਕਲਾਕਾਰ ਰੰਗੀਲਾ ਦੀ ਸਫਲਤਾ ਦੀ ਦਾਸਤਾਨ
ਇੱਕ ਘੱਟ ਆਮਦਨ ਵਾਲੇ ਪਰਿਵਾਰ ਵਿੱਚ ਪੈਦਾ ਹੋਏ, ਰੰਗੀਲਾ ਨੇ ਆਪਣੀ ਮਿਹਨਤ ਨਾਲ ਆਪਣੀ ਕਿਸਮਤ ਆਪ ਲਿਖੀ। ਆਪਣੀ ਕਾਮੇਡੀ ਲਈ ਜਾਣੇ ਜਾਂਦੇ ਇਹ ਫ਼ਨਕਾਰ ਇੱਕ ਨਿਰਮਾਤਾ, ਲੇਖ਼ਕ, ਨਿਰਦੇਸ਼ਕ ਅਤੇ ਹੋਰ ਕਈ ਕਲਾਵਾਂ ਦੇ ਮਾਹਰ ਸਨ। ਇਨ੍ਹਾਂ ਨੂੰ ਪਾਕਿਸਤਾਨ ਦੀ ਸਰਕਾਰ ਵਲੋਂ ਕਈ ਪੁਰਸਕਾਰ ਵੀ ਦਿੱਤੇ ਗਏ ਸੀ। ਇਸ ਪੌਡਕਾਸਟ ਰਾਹੀਂ ਸੁਣੋ ਰੰਗੀਲਾ ਦਾ ਪ੍ਰੇਰਨਾਦਾਇਕ ਸਫ਼ਰ....

ਪੰਡਿਤ ਦੀ ਲਿਖੀ ਪੋਥੀ, ਗੁਰਸਿੱਖ ਦੀ ਰਮਾਇਣ, ਸਿੱਖ ਰਾਜ ਦੇ ਸਿੱਕੇ: ਪਾਰਲੀਮੈਂਟ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਾ ਸਮਾਗਮ 27 ਨਵੰਬਰ 2025 ਨੂੰ ਆਸਟ੍ਰੇਲੀਆਈ ਪਾਰਲੀਮੈਂਟ ਹਾਊਸ, ਕੈਨਬਰਾ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਬਾਰੇ 'ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ' ਤੋਂ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਤੋਂ 2 ਮੁੱਖ ਬੁਲਾਰੇ ਪਹੁੰਚ ਰਹੇ ਹਨ ਜੋ ਗੁਰੂ ਸਾਹਿਬ ਦੀ ਕੁਰਬਾਨੀ ਦੀ ਮਹੱਤਾਤਾ ਸੰਗਤਾਂ ਸਾਹਮਣੇ ਪੇਸ਼ ਕਰਨਗੇ। ਇਸ ਸਮਾਗਮ ਵਿੱਚ ਬਹੁ-ਸੱਭਿਆਚਾਰਕ ਸਮਾਜ ਦੀ ਵੀ ਝਲਕ ਦੇਖਣ ਨੂੰ ਮਿਲੇਗੀ, ਕਿਉਂਕਿ ਇੱਕ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਇਸ ਵਿੱਚ ਇੱਕ ਪੁਰਾਤਨ ਹੱਥ ਲਿਖਿਤ ਪੋਥੀ (ਜੋ ਇੱਕ ਪੰਡਿਤ ਵੱਲੋਂ ਲਿਖੀ ਗਈ ਸੀ), ਹੱਥ ਲਿਖਿਤ ਰਮਾਇਣ (ਜੋ ਇੱਕ ਗੁਰਸਿੱਖ ਨੇ ਲਿਖੀ ਸੀ), ਗੁਰੂ ਸਾਹਿਬ ਦੀਆਂ 200 ਤੋਂ ਵੱਧ ਨਿਸ਼ਾਨੀਆਂ ਅਤੇ ਸਿੱਖ ਰਾਜ ਦੇ ਸਿੱਕਿਆਂ ਦੀ ਵੀ ਪ੍ਰਦਰਸ਼ਨੀ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...

‘Everyone wants to matter’: How we can prevent hate and division in our neighbourhoods - SBS Examines: ਜਾਣੋ ਕਿ ਅਸੀਂ ਆਪਣੇ ਆਂਢ-ਗੁਆਂਢ ਵਿੱਚ ਨਫ਼ਰਤ ਅਤੇ ਵੰਡ ਨੂੰ ਕਿਵੇਂ ਰੋਕ ਸਕਦੇ ਹਾਂ
Our social cohesion is under threat. But building stronger community ties can help grow connection, trust and shared belonging. - ਸਾਡੀ ਸਮਾਜਿਕ ਏਕਤਾ ਖ਼ਤਰੇ ਵਿੱਚ ਹੈ। ਪਰ ਮਜ਼ਬੂਤ ਭਾਈਚਾਰਕ ਸਬੰਧ ਬਣਾਉਣ ਨਾਲ ਸੰਪਰਕ, ਵਿਸ਼ਵਾਸ ਅਤੇ ਸਾਂਝ ਵਧਣ ਵਿੱਚ ਮਦਦ ਮਿਲ ਸਕਦੀ ਹੈ।

ਖ਼ਬਰਾਂ ਫਟਾਫੱਟ: ਅਫਰੀਕਾ ਦੀ ਧਰਤੀ ਤੇ G20, ਹਸੀਨਾ ਨੂੰ ਮੌਤ ਦੀ ਸਜ਼ਾ, ਬਿਸ਼ਨੋਈ NIA ਹਿਰਾਸਤ ਵਿੱਚ, ਤੇ ਹਫ਼ਤੇ ਦੀਆਂ ਹੋਰ ਖ਼ਬਰਾਂ
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੱਖਣੀ ਅਫਰੀਕਾ ਵਿੱਚ ਜੀ-20 ਸਿਖਰ ਸੰਮੇਲਨ ਲਈ ਪਹੁੰਚ ਗਏ ਹਨ, ਇਹ ਪਹਿਲੀ ਵਾਰ ਹੈ ਜਦੋਂ ਇਹ ਸੰਮੇਲਨ ਅਫਰੀਕੀ ਧਰਤੀ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਓਧਰ, ਸੰਘੀ ਗੱਠਜੋੜ ਦਾ ਕਹਿਣਾ ਹੈ ਕਿ ਜੇਕਰ ਤਜਵੀਜ਼ ਕੀਤੀਆਂ ਤਬਦੀਲੀਆਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਲੇਬਰ ਪਾਰਟੀ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਾਤਾਵਰਨ ਸੁਧਾਰਾਂ ਦਾ ਸਮਰਥਨ ਕਰਨਗੇ। ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਖਿਲਾਫ ਮੌਤ ਦੀ ਸਜ਼ਾ ਦੇ ਅਦਾਲਤੀ ਫ਼ੈਸਲੇ ਨੂੰ ‘ਧੋਖਾਧੜੀ’ ਕਰਾਰ ਦਿੱਤਾ ਹੈ। ਭਾਰਤ ਦੀ ਗੱਲ ਕਰੀਏ ਤਾਂ, ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅਨਮੋਲ ਬਿਸ਼ਨੋਈ ਨੂੰ 11 ਦਿਨਾਂ ਲਈ ਐਨ ਆਈ ਏ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਸੁਣੋ ਇਸ ਪੌਡਕਾਸਟ ਰਾਹੀਂ।

ਆਸਟ੍ਰੇਲੀਆ ਨੇ ਜਾਰੀ ਕੀਤੇ ਸਟੂਡੈਂਟ ਵੀਜ਼ਾ ਲਈ ਨਵੇਂ ਪ੍ਰੋਸੈਸਿੰਗ ਨਿਯਮ
ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਵਿਦਿਆਰਥੀ ਵੀਜ਼ਾ ਲਈ ਪ੍ਰਕਿਰਿਆ ਦਾ ਸਮਾਂ ਬਦਲ ਦਿੱਤਾ ਹੈ। ਹੁਣ ਵੀਜ਼ਾ ਦੀ ਪ੍ਰਕਿਰਿਆ ਦਾ ਸਮਾਂ ਇਸ ਗੱਲ ਉੱਤੇ ਵੀ ਨਿਰਭਰ ਕਰੇਗਾ ਕਿ ਵਿੱਦਿਆਰਥੀ ਨੇ ਕਿਹੜੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲਾ ਲਿੱਤਾ ਹੈ। ਨਵੇਂ ਨਿਯਮਾਂ ਦੇ ਤਹਿਤ, ਵਿਦਿਆਰਥੀ ਵੀਜ਼ਾ ਅਰਜ਼ੀਆਂ ਦਾ ਮੁਲਾਂਕਣ ਹੁਣ ਤਿੰਨ-ਪੱਧਰੀ ਤਰਜੀਹ ਪ੍ਰਣਾਲੀ ਰਾਹੀਂ ਕੀਤਾ ਜਾਵੇਗਾ। 80% ਤੋਂ ਘੱਟ ਅਲਾਟਮੈਂਟ ਵਾਲੇ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨਾਲ ਸਭ ਤੋਂ ਤੇਜ਼ੀ ਨਾਲ ਨਜਿੱਠਿਆ ਜਾਵੇਗਾ। ਇਨ੍ਹਾਂ ਨਵੇਂ ਨਿਯਮਾਂ ਦਾ ਕਿਸਨੂੰ ਅਤੇ ਕਿਵੇਂ ਫਾਇਦਾ ਹੋ ਸਕਦਾ ਹੈ? ਜਾਨਣ ਲਈ ਸੁਣੋ ਵੀਜ਼ਾ ਮਾਹਿਰ ਕੁਨਾਲ ਤਨੇਜਾ ਨਾਲ ਐਸ ਬੀ ਐਸ ਪੰਜਾਬੀ ਦੀ ਇਹ ਗੱਲਬਾਤ....

ਖ਼ਬਰਨਾਮਾ: ਕੈਲੀ ਸਲੋਏਨ ਕਰਨਗੇ ਨਿਊ ਸਾਊਥ ਵੇਲਜ਼ ਲਿਬਰਲ ਪਾਰਟੀ ਦੀ ਅਗਵਾਈ
ਕੈਲੀ ਸਲੋਏਨ ਨੂੰ ਬਿਨਾਂ ਕਿਸੇ ਮੁਕਾਬਲੇ ਦੇ ਨਿਊ ਸਾਊਥ ਵੇਲਜ਼ ਲਿਬਰਲ ਪਾਰਟੀ ਦੀ ਨਵੀਂ ਨੇਤਾ ਵਜੋਂ ਚੁਣਿਆ ਗਿਆ ਹੈ। ਲੀਡਰਸ਼ਿਪ ਵਿੱਚ ਇਹ ਬਦਲਾਅ ਅਗਲੀਆਂ ਰਾਜ ਚੋਣਾਂ ਤੋਂ ਦੋ ਸਾਲ ਤੋਂ ਵੀ ਘੱਟ ਸਮੇਂ ਪਹਿਲਾਂ ਆਇਆ ਹੈ। ਲਿਬਰਲ ਪਾਰਟੀ ਨੇ ਵਿਕਟੋਰੀਆ ਵਿੱਚ ਵੀ ਅਗਲੇ ਸਾਲ ਪੈਣ ਵਾਲਿਆਂ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਵਿੱਚ ਬਦਲਾਅ ਲਿਆਂਦਾ ਹੈ। ਪਿਛਲੇ ਸਾਲ ਸੰਘੀ ਪੱਧਰ 'ਤੇ ਵੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਬਦਲੀ ਗਈ ਸੀ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...

ਪੰਜਾਬੀ ਡਾਇਸਪੋਰਾ : ਸਕਾਟਲੈਂਡ ਦੀ ਯੂਨੀਵਰਸਿਟੀ ਨੇ ਕਰਵਾਏ 175 ਸਾਲ ਪੁਰਾਣੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ
ਸਕਾਟਲੈਂਡ ਦੀ ਐਡਿਨਬਰਾ ਯੂਨੀਵਰਸਿਟੀ ਵਿੱਚ 175 ਸਾਲ ਪੁਰਾਣੇ ਹੱਥ ਲਿਖਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਇਤਿਹਾਸਕ ਤੱਥਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਸ਼ਾਸਕ ਰਹੇ ਖੜਕ ਸਿੰਘ ਦੇ ਕਬਜ਼ੇ ਵਿੱਚੋਂ 1848 ਵਿੱਚ ਇਸ ਨੂੰ ਦੁੱਲੇਵਾਲਾ ਦੇ ਕਿਲ੍ਹੇ ਉੱਤੇ ਕਬਜ਼ੇ ਤੋਂ ਬਾਅਦ ਭਾਰਤ ਤੋਂ ਲਿਆਂਦਾ ਗਿਆ ਸੀ। ਇਹ ਸਰੂਪ, ਸਰ ਜੌਹਨ ਸਪੈਂਸਰ ਲੌਗਨ ਵੱਲੋਂ ਯੂਨੀਵਰਸਿਟੀ ਨੂੰ ਭੇਂਟ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਕੋਹਿਨੂਰ ਦੇ ਨਾਲ ਮਹਾਰਾਣੀ ਵਿਕਟੋਰੀਆ ਕੋਲ ਲਿਆਂਦਾ ਗਿਆ। ਆਖਿਰਕਾਰ ਯੂਨੀਵਰਸਿਟੀ ਦੇ ਨਾਲ ਸਬੰਧਤ ਇਤਿਹਾਸਕਾਰਾਂ ਨੇ ਸਿੱਖ ਸੰਗਤਾਂ ਦੀ ਮੰਗ ਉੱਤੇ ਇਸ ਦੇ ਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਅਤੇ ਸੰਖੇਪ ਰੂਪ ਵਿੱਚ ਇਸ ਨੂੰ ਸ਼ੈਰਿਫ ਦੇ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ। ਪੰਜਾਬੀ ਡਾਇਸਪੋਰਾ ਨਾਲ ਜੁੜੀਆਂ ਨਾਲ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ

ਲਾਲਚ ਵਿੱਚ ਧੋਖੇਬਾਜਾਂ ਦਾ ਸਾਥ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੈਡਰਲ ਪੁਲਿਸ ਦੀ ਚੇਤਾਵਨੀ
ਮਹਿਜ਼ 200 ਤੋਂ 500 ਡਾਲਰ ਦੇ ਲਾਲਚ ਵਿੱਚ ਆ ਕੇ ਆਪਣੇ ਬੈਂਕ ਖਾਤੇ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ, ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਹੈ। ਜੁਆਂਇੰਟ ਪੁਲਿਸਿੰਗ ਸਾਈਬਰਕ੍ਰਾਇਮ ਕੋਆਰਡੀਨੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਧੋਖਾਧੜੀ ਅਤੇ ਕਾਲੇ ਧਨ ਨੂੰ ਜਾਇਜ਼ ਕਰਨ ਦੀਆਂ ਗਤੀਵਿਧੀਆਂ ਚਲਾਉਣ ਵਾਲੇ ਅਪਰਾਧਿਕ ਗਿਰੋਹਾਂ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਲਦੀ ਪੈਸਾ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਜਿਸ ਦਾ ਖਾਮਿਆਜ਼ਾ ਵਿਦਿਆਰਥੀਆਂ ਨੂੰ ਹੀ ਭੁਗਤਣਾ ਪੈਂਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ ...

ਖ਼ਬਰਨਾਮਾ: ਆਈ ਐੱਮ ਐੱਫ ਨੇ ਆਸਟ੍ਰੇਲੀਆ ਨੂੰ ਮਾਈਨਿੰਗ ਟੈਕਸ ਵਾਪਿਸ ਲਿਆਉਣ ਦੀ ਕੀਤੀ ਸਿਫਾਰਿਸ਼
ਇੰਟਰਨੈਸ਼ਨਲ ਮੋਨੇਟਰੀ ਫੰਡ ਭਾਵ ਆਈ ਐੱਮ ਐੱਫ ਨੇ ਆਸਟ੍ਰੇਲੀਆਈ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸੰਘੀ ਸਰਕਾਰ ਨੂੰ ਮਾਈਨਿੰਗ ਟੈਕਸ ਵਾਪਸ ਲਿਆਉਣ ਦਾ ਸੁਝਾਅ ਦਿੱਤਾ ਹੈ। ਸੰਯੁਕਤ ਰਾਸ਼ਟਰ ਏਜੰਸੀ ਨੇ ਆਸਟ੍ਰੇਲੀਆਈ ਅਰਥਵਿਵਸਥਾ ਦਾ ਆਪਣਾ ਸਾਲਾਨਾ ਮੁਲਾਂਕਣ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਮੌਜੂਦਾ ਆਰਥਿਕ ਨੀਤੀਆਂ ਆਮ ਤੌਰ 'ਤੇ ਸਹੀ ਰਸਤੇ 'ਤੇ ਹਨ - ਪਰ ਦੇਸ਼ ਨੂੰ ਅਜੇ ਵੀ ਦਲੇਰਾਨਾ ਟੈਕਸ ਸੁਧਾਰਾਂ ਦੀ ਲੋੜ ਹੈ। ਇਹ ਅਤੇ ਹੋਰ ਖਾਸ ਖਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ...

ਮਦਦ ਜਾਂ ਉਲਝਣ: ਕੀ ਹੈਲਥ ਸਟਾਰ ਰੇਟਿੰਗ ਨਾਲ ਪੌਸ਼ਟਿਕ ਖਾਣਾ ਲੱਭਣਾ ਸੌਖਾ ਹੁੰਦਾ ਹੈ?
ਆਸਟ੍ਰੇਲੀਆ ਵਿੱਚ ਪੈਕ ਕੀਤੇ ਖਾਣੇ ਅਤੇ ਪੀਣ ਵਾਲੇ ਪਦਾਰਥਾਂ ਉੱਤੇ ਹੈਲਥ ਸਟਾਰ ਰੇਟਿੰਗ ਲਗਾਈ ਜਾਂਦੀ ਹੈ ਤਾਂ ਜੋ ਖ਼ਰੀਦਦਾਰ ਆਸਾਨੀ ਨਾਲ ਪੌਸ਼ਟਿਕ ਖਾਣੇ ਦੀ ਪਹਿਚਾਣ ਕਰ ਸਕਣ। ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਰੇਟਿੰਗ ਪ੍ਰਣਾਲੀ ਵਿੱਚ ਇਕਸਾਰਤਾ ਨਹੀਂ ਹੈ ਜਿਸ ਨਾਲ ultra processed ਖਾਣੇ ਅਤੇ artificial sweetener ਨਜ਼ਰਅੰਦਾਜ਼ ਕੀਤੇ ਜਾਂਦੇ ਹਨ। ਸਿਡਨੀ ਦੇ ਡਾਇਟੀਸ਼ਨ ਸਿਮਰਨ ਗਰੋਵਰ ਇਸ ਮਾਮਲੇ ‘ਤੇ ਆਪਣੀ ਰਾਏ ਪੇਸ਼ ਕਰਦੇ ਹਨ ਕਿ ਇਸ ਰੇਟਿੰਗ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਅਤੇ ਸਿਹਤਮੰਦ ਖਾਣਿਆਂ ਦੀ ਖ਼ਰੀਦਦਾਰੀ ਕਿਸ ਤਰ੍ਹਾਂ ਕਰੀਏ? ਜਾਣੋ ਇਸ ਐਕਸਪਲੇਨਰ ਰਾਹੀਂ ...

ਬਾਲੀਵੁੱਡ ਗੱਪਸ਼ੱਪ: ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਫਿਲਮ 'ਯਮਲਾ' 28 ਨਵੰਬਰ ਨੂੰ ਹੋਵੇਗੀ ਰੀਲੀਜ਼
ਆਪਣੀ ਸਾਫ ਸੁਥਰੀ ਗਾਇਕੀ ਬਦੌਲਤ ਲੱਖਾਂ ਕਰੋੜਾਂ ਸਰੋਤਿਆਂ ਨਾਲ ਦਿਲੋਂ ਜੁੜਨ ਵਾਲੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ ਇੱਕ ਵਾਰ ਫੇਰ ਉਹਨਾਂ ਦੀਆਂ ਯਾਦਾਂ ਨਾਲ ਮੁੜ ਤੋਂ ਜੋੜਨ ਲਈ 28 ਨਵੰਬਰ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਇਹ ਅਤੇ ਇਸ ਹਫਤੇ ਦੀਆਂ ਤਾਜ਼ਾ ਫਿਲਮੀ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

ਖ਼ਬਰਨਾਮਾ: ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੈਡਰਲ ਪੁਲਿਸ ਦੀ ਚੇਤਾਵਨੀ
ਏਐਫਪੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਪਰਾਧਕ ਗਿਰੋਹ ਕੁਝ ਸੌ ਡਾਲਰ ਦੇ ਲਾਲਚ ਨਾਲ ਉਨ੍ਹਾਂ ਤੋਂ ਬੈਂਕ ਖਾਤੇ ਅਤੇ ਪਹਚਾਣ ਦਸਤਾਵੇਜ਼ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਮੁਤਾਬਕ, ਇਹ ਗੈਰ–ਕਾਨੂੰਨੀ ਹੈ ਅਤੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਲਈ ਅਪਰਾਧੀ ਨੈੱਟਵਰਕਾਂ ਵਿੱਚ ਫਸਾ ਸਕਦਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਾਨਾਮਾਂ...

ਕੀ ਵਿਕਟੋਰੀਆ ਦੇ ਬਾਹਰਲੇ ਸਬਰਬਾਂ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ?
ਮੈਲਬਰਨ ਦੇ ਉੱਤਰ ਵਿੱਚ ਪੈਂਦੇ ਸਬਰਬ ਬੇਵਰਿਜ 'ਚ ਵਸਦੇ ਕੰਵਰ ਨੇ ਆਪਣੀ ਧੀ ਲਈ ਪਾਰਕ ਦੀ ਮੰਗ ਕਰਦਿਆਂ ਇੱਕ ਪਟੀਸ਼ਨ ਤਾਂ ਸ਼ੁਰੂ ਕੀਤੀ ਸੀ, ਪਰ ਸਾਲਾਂ ਬਾਅਦ ਵੀ ਉਨ੍ਹਾਂ ਦੇ ਰਿਹਾਇਸ਼ੀ ਖ਼ੇਤਰ ਵਿੱਚ ਕੋਈ ਪਾਰਕ ਨਹੀਂ ਬਣਿਆ। ਹਾਲਾਂਕਿ, ਇਸ ਮੁਹਿੰਮ ਨੇ ਮੈਲਬਰਨ ਦੇ ਬਾਹਰਲੇ ਸਬਰਬਾਂ ਦੇ ਵਸਨੀਕਾਂ ਦੀਆਂ ਚੁਣੌਤੀਆਂ ਨੂੰ ਸਾਹਮਣੇ ਲਿਆ ਦਿੱਤਾ ਹੈ। ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਵਿਕਟੋਰੀਆ ਦੇ ਬਾਹਰਲੇ ਉਪਨਗਰਾਂ ਵਿੱਚ ਉਸਾਰੀ ਤਾਂ ਵੱਧ ਰਹੀ ਹੈ, ਪਰ ਉੱਥੇ ਰਹਿਣ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਕਿੰਗ, ਜਨਤਕ ਆਵਾਜਾਈ ਅਤੇ ਪਾਰਕ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਸਭ ਤੋਂ ਵੱਡੀ ਸਮੱਸਿਆ ਰੇਲ ਲਾਈਨਾਂ ਦੀ ਕਮੀ ਕਾਰਨ ਆਵਾਜਾਈ ਦੀ ਮੁਸ਼ਕਲ ਦੱਸੀ ਜਾ ਰਹੀ ਹੈ।

ਪਾਕਿਸਤਾਨ ਡਾਇਰੀ: ਫੌਜ ਮੁਖੀ ਨੂੰ ਮਿਲੇ ਨਵੇਂ ਅਤੇ ਸ਼ਕਤੀਸ਼ਾਲੀ ਅਧਿਕਾਰਾਂ ਦੇ ਵਿਰੋਧ 'ਚ ਜੱਜਾਂ ਨੇ ਦਿੱਤਾ ਅਸਤੀਫ਼ਾ
ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਨੇ 27ਵੇਂ ਸੰਵਿਧਾਨਕ ਸੋਧ ਨੂੰ ਕਾਨੂੰਨ ਦਾ ਰੂਪ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਰੋਧ ਵਿੱਚ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ ਸੋਧਾਂ ਨਾਲ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਸਈਦ ਆਸਿਮ ਮੁਨੀਰ ਨੂੰ ਚੀਫ਼ ਆਫ਼ ਡਿਫੈਂਸ ਫੋਰਸਜ਼ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਫੌਜ ਤੋਂ ਇਲਾਵਾ ਨੇਵੀ ਅਤੇ ਏਅਰ ਫੋਰਸ ਵੀ ਮੁਨੀਰ ਦੇ ਅਧੀਨ ਆ ਗਏ ਹਨ। ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਨਵੇਂ ਅਧਿਕਾਰਾਂ ਦੇ ਨਾਲ, ਉਮਰ ਭਰ ਲਈ ਗ੍ਰਿਫ਼ਤਾਰੀ ਅਤੇ ਮੁਕੱਦਮੇ ਤੋਂ ਕਾਨੂੰਨੀ ਛੋਟ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਖ਼ਬਰਨਾਮਾ: ਗੁਰਮੇਸ਼ ਸਿੰਘ ਬਣੇ ਨਿਊ ਸਾਊਥ ਵੇਲਜ਼ ਨੈਸ਼ਨਲਜ਼ ਦੇ ਨਵੇਂ ਲੀਡਰ
ਨਿਊ ਸਾਊਥ ਵੇਲਜ਼ ਦੀ ਨੈਸ਼ਨਲਜ਼ ਪਾਰਟੀ ਨੇ ਕੌਫਸ ਹਾਰਬਰ ਤੋਂ ਸੰਸਦ ਮੈਂਬਰ ਗੁਰਮੇਸ਼ ਸਿੰਘ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਹੈ। ਚੌਥੀ ਪੀੜ੍ਹੀ ਦੇ ਕਿਸਾਨ ਗੁਰਮੇਸ਼ ਸਿੰਘ ਨੂੰ ਬਿਨ੍ਹਾਂ ਕਿਸੇ ਵਿਰੋਧ ਦੇ ਚੁਣਿਆ ਗਿਆ ਹੈ। ਸਿੰਘ ਦਾ ਪਰਿਵਾਰ ਕੇਲਿਆਂ ਅਤੇ ਬਲੂਬੈਰੀ ਦੀ ਖੇਤੀ ਨਾਲ ਲੰਬੇ ਸਮੇਂ ਤੋਂ ਜੁੜਿਆ ਹੈ। ਉਹਨਾਂ ਦੇ ਪੜਦਾਦਾ 1895 ਵਿੱਚ ਆਸਟ੍ਰੇਲੀਆ ਆ ਕੇ ਵਸੇ ਸਨ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ਾਂ ਦੀਆਂ ਖ਼ਬਰਾਂ ਦੇ ਨਾਲ-ਨਾਲ ਪੰਜਾਬ ਦੀਆਂ ਖਬਰਾਂ ਦੀ ਪੇਸ਼ਕਾਰੀ ਪੰਜਾਬੀ ਡਾਇਰੀ ਸ਼ਾਮਿਲ ਹੈ। ਇਸ ਦੇ ਨਾਲ, ਵਿਕਟੋਰੀਅਨ ਸਰਕਾਰ ਦੀ ਯੁਵਾ ਅਪਰਾਧ ਨਾਲ ਨਜਿੱਠਣ ਦੀ ਯੋਜਨਾ ਬਾਰੇ ਜਾਣੋ, ਜਿਸ ਦੇ ਤਹਿਤ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚੇ ਜੋ ਗੰਭੀਰ ਅਪਰਾਧ ਕਰਦੇ ਹਨ, ਉਨ੍ਹਾਂ ਨੂੰ ਬਾਲਗਾਂ ਵਜੋਂ ਸਜ਼ਾ ਦਿੱਤੀ ਜਾਵੇਗੀ। ਆਸਟ੍ਰੇਲੀਆ ਵਿੱਚ ਮਾਪਿਆਂ ਲਈ ਆਪਣੇ ਬੱਚਿਆਂ ਵਾਸਤੇ ਵਿੱਤੀ ਯੋਜਨਾਬੰਦੀ ਦੀਆਂ ਮੂਲ ਗੱਲਾਂ ਬਾਰੇ ਜਾਣਕਾਰੀ ਤੋਂ ਇਲਾਵਾ, ਫੈਡਰਲ ਸਰਕਾਰ ਦੁਆਰਾ ਕਮਿਊਨਿਟੀ ਲੈਂਗੂਏਜ ਸਕੂਲ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਭਰ ਦੇ 580 ਤੋਂ ਵੱਧ ਸਕੂਲਾਂ ਲਈ ਗ੍ਰਾਂਟਾਂ ਵਿੱਚ ਵਾਧੇ ਬਾਰੇ ਇੱਕ ਪੇਸ਼ਕਾਰੀ ਵੀ ਇਸ ਪ੍ਰੋਗਰਾਮ ਵਿੱਚ ਸੁਣੀ ਜਾ ਸਕਦੀ ਹੈ। ਇਸ ਪੋਡਕਾਸਟ ਰਾਹੀਂ ਪੂਰਾ ਪ੍ਰੋਗਰਾਮ ਸੁਣੋ।

This form of discrimination is growing in Australia - from assault to segregated birthday parties - SBS Examines: ਹਮਲਿਆਂ ਤੋਂ ਜਨਮਦਿਨ ਪਾਰਟੀਆਂ ਤੱਕ: ਆਸਟ੍ਰੇਲੀਆ ਵਿੱਚ ਵੱਧ ਰਿਹਾ ਹੈ ਵਿਤਕਰਾ
Experts say caste discrimination and the practice of ‘untouchability’ are on the rise in Australia. But some South Asians are fighting back. - ਮਾਹਿਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਜਾਤੀ ਵਿਤਕਰਾ ਅਤੇ 'ਛੂਤ-ਛਾਤ' ਦਾ ਅਭਿਆਸ ਵੱਧ ਰਿਹਾ ਹੈ। ਪਰ ਕੁਝ ਦੱਖਣੀ ਏਸ਼ੀਆਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ।

ਪੰਜਾਬੀ ਡਾਇਰੀ: ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਸੈਨੇਟ ਚੋਣਾਂ ਕਰਵਾਉਣ ਦੇ ਮੁੱਦੇ 'ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਸੰਘਰਸ਼ ਦੇ ਅਗਲੇ ਪੜਾਅ ਵਿੱਚ ਗਵਰਨਰ ਹਾਊਸ ਅਤੇ ਭਾਜਪਾ ਦਫਤਰਾਂ ਦਾ ਘਿਰਾਓ ਕੀਤਾ ਜਾ ਸਕਦਾ ਹੈ। ਇਸ ਖ਼ਬਰ ਸਮੇਤ ਦਿਨ ਦੀਆਂ ਹੋਰ ਮਹੱਤਵਪੂਰਨ ਖਬਰਾਂ ਇਸ ਪੋਡਕਾਸਟ ਰਾਹੀਂ ਸੁਣੋ।

ਛੋਟੇ ਕੱਦ ਦੇ ਬਾਵਜੂਦ ਮੈਲਬਰਨ ਦੀ ਸਿਮਰਨ ਨੇ ਮਾਡਲਿੰਗ ਖੇਤਰ ਵਿੱਚ ਹਾਸਿਲ ਕੀਤੇ ਵੱਡੇ ਮੁਕਾਮ
ਪੰਜਾਬੀ ਪਿਤਾ ਅਤੇ ਨੇਪਾਲੀ ਮਾਤਾ ਦੀ ਬੱਚੀ ਸਿਮਰਨ ਕੌਰ ਜੋ ਕਿ ਹੁਣ ਮੈਲਬਰਨ ਵਿੱਚ ਰਹ ਰਹੀ ਹੈ, ਨੂੰ ਬਚਪਨ ਤੋਂ ਹੀ ਕੈਮਰਿਆਂ ਸਾਹਮਣੇ ਅਦਾਕਾਰੀ ਕਰਨੀ ਚੰਗੀ ਲੱਗਦੀ ਸੀ ਪਰ ਉਸ ਦੇ ਛੋਟੇ ਕੱਦ ਕਾਰਨ ਕਈ ਰੁਕਾਵਟਾਂ ਸਾਹਮਣੇ ਆਈਆਂ. ਜਿਨ੍ਹਾਂ ਨੂੰ ਸਿਮਰਨ ਨੇ ਆਪਣੀ ਮਿਹਨਤ ਨਾਲ ਪਾਸੇ ਕਰਦਿਆਂ ਕੋਲਸ, ਕੇਐਫਸੀ, ਫੈਟ ਜੈਕਸ, ਅਰਬਨ ਸਲਿੰਗ, ਲ਼ੂਈਜ਼ ਮੈਕਡੋਨਲਡ, ਸਟਾਇਲੀ ਸਵਿੰਮ ਆਦਿ ਵਰਗੀਆਂ ਕਈ ਨਾਮਵਰ ਕੰਪਨੀਆਂ ਲਈ ਮਾਡਲਿੰਗ ਕੀਤੀ। ਨਾਲ ਹੀ ਉਸ ਨੇ ਡਾਂਸ, ਸਟੇਜ ਡਰਾਮਾ ਅਤੇ ਸੋਸ਼ਲ ਮੀਡੀਆ ਤੇ ਵੀ ਚੰਗਾ ਨਾਮਣਾ ਖੱਟਿਆ। ਸਿਮਰਨ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਜਾਣੋ...

ਐਕਸਪਲੇਨਰ: ਕੀ ਤੁਹਾਡਾ ਬੰਦ ਨੱਕ 'ਹੇ ਫੀਵਰ' ਦੀ ਨਿਸ਼ਾਨੀ ਹੈ ਜਾਂ ਜ਼ੁਕਾਮ ਦੀ? ਜਾਣੋ ਅਸਲ ਸੱਚਾਈ ਕੀ ਹੈ
'ਹੇ ਫੀਵਰ' ਅਤੇ 'ਜ਼ੁਕਾਮ' ਦੇ ਲੱਛਣ ਅਕਸਰ ਇੱਕੋ ਜਿਹੇ ਹੁੰਦੇ ਹਨ, ਪਰ ਦੋਨਾਂ ਦੇ ਕਾਰਨ ਅਤੇ ਇਲਾਜ ਵੱਖਰੇ ਹਨ। ਹੇ ਫੀਵਰ ਇੱਕ ਐਲਰਜੀ ਹੈ ਜਿਸ ਵਿਚ ਸਰੀਰ ਹਿਸਟਾਮਾਈਨ ਛੱਡਦਾ ਹੈ, ਜਦਕਿ ਜ਼ੁਕਾਮ ਵਾਇਰਸ ਕਾਰਨ ਹੁੰਦਾ ਹੈ। ‘ਹੇ ਫੀਵਰ’ ‘ਚ ਬੁਖਾਰ ਨਹੀਂ ਹੁੰਦਾ ਪਰ ਜੁਕਾਮ ਜਾਂ ਫਲੂ ਵਿੱਚ ਹੋ ਸਕਦਾ ਹੈ। । ਉੱਚ ਪਰਾਗ ਮਾਤਰਾ (Higher pollen levels) ਵਾਲੇ ਦਿਨ ਹੇ ਫੀਵਰ ਦੇ ਲੱਛਣ ਵੱਧ ਸਕਦੇ ਹਨ ਅਤੇ ਦਮੇ ਵਾਲਿਆਂ ਲਈ ਖ਼ਤਰਾ ਵੀ ਪੈਦਾ ਹੋ ਸਕਦਾ ਹੈ। ਜੇ ਤੁਸੀਂ ਵੀ ਹਰ ਰੋਜ਼ ਛਿੱਕਾਂ, ਨੱਕ-ਵਹਿਣ ਵਾਲੇ ਲੱਛਣਾਂ ਨਾਲ ਜਾਗਦੇ ਹੋ, ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਇਹ ‘ਹੇ ਫੀਵਰ’ ਹੈ, ਜ਼ੁਕਾਮ ਹੈ, ਜਾਂ ਕੁਝ ਹੋਰ ਅਤੇ ਇਹਨਾਂ ਤੋਂ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਇਹ ਸਭ ਕੁੱਝ ਜਾਣੋ ਇਸ ਪੌਡਕਾਸਟ ਰਾਹੀਂ..

ਖ਼ਬਰਨਾਮਾ: 2025 ਵਿੱਚ ਵਿਕਟੋਰੀਆ ਪੁਲਿਸ ਨੇ 15,000 ਤੋਂ ਵੱਧ ਚਾਕੂ ਅਤੇ 'ਮੈਸ਼ੇਟੀਆਂ' ਕੀਤੀਆਂ ਜ਼ਬਤ
ਵਿਕਟੋਰੀਆ ਪੁਲਿਸ ਮੁਤਾਬਕ, ਇਸ ਸਾਲ ਤੇਜ਼ਧਾਰ ਹਥਿਆਰ 'ਮੈਸ਼ੇਟੀ' (Machete) ਅਤੇ ਚਾਕੂਆਂ ਦੀ ਰਿਕਾਰਡ ਬਰਾਮਦਗੀ ਹੋਈ ਹੈ। 2025 ਵਿੱਚ ਹੁਣ ਤੱਕ ਰਾਜ ਦੀਆਂ ਗਲੀਆਂ ਤੋਂ 15,000 ਤੋਂ ਵੱਧ ਹਥਿਆਰ ਜ਼ਬਤ ਕੀਤੇ ਗਏ ਹਨ ਜੋ ਪ੍ਰਤੀ ਦਿਨ ਲਗਭਗ 47 ਦੀ ਔਸਤ ਬਣਦੀ ਹੈ। ਇਸ ਖਬਰ ਦੇ ਨਾਲ ਨਾਲ ਦਿਨ ਦੀਆਂ ਹੋਰ ਮਹੱਤਵਪੂਰਨ ਅਪਡੇਟਾਂ ਲਈ ਪੌਡਕਾਸਟ ਸੁਣੋ।

ਪੰਜਾਬੀ ਅਤੇ ਰਾਜਸਥਾਨੀ ਸਭਿਆਚਾਰ ਦਾ ਸੁਮੇਲ ਬਣੀ ਇੱਕ ਮੁਹੱਬਤ ਦੀ ਦਿਲਚਸਪ ਕਹਾਣੀ
ਸਿਡਨੀ ਦੀ ਨਿਧੀ ਤੇ ਪੰਜਾਬ ਦੇ ਦੀਪਿੰਦਰ ਦੀ ਇਹ ਕਹਾਣੀ ਸਿਰਫ਼ ਪਿਆਰ ਨਹੀਂ ਬਲਿਕ ਇਹ ਦੋ ਵੱਖ-ਵੱਖ ਸਭਿਆਚਾਰਾਂ ਦੇ ਮਿਲਾਪ ਦੀ ਕਹਾਣੀ ਹੈ। ਰਾਜਸਥਾਨੀ ਰਸਮਾਂ ਤੇ ਪੰਜਾਬੀ ਰੌਣਕ ਦਾ ਖੂਬਸੂਰਤ ਮੇਲ ਜਦੋਂ ਪੂਨੇ ਤੋਂ ਲੰਡਨ ਤੇ ਫਿਰ ਚੰਡੀਗੜ੍ਹ ਤੱਕ ਪਹੁੰਚਿਆ, ਤਾਂ ਬਣ ਗਈ ਇਹ ਖਾਸ ਜੋੜੀ। ਛੋਲੇ-ਭਟੂਰੇ ਤੇ ਦਾਲ-ਭਾਟੀ-ਚੂਰਮੇ ਨਾਲ ਭਰਪੂਰ, ਪਿਆਰ ਤੇ ਪਰੰਪਰਾਵਾਂ ਦੀ ਇਹ ਕਹਾਣੀ ਸੁਣੋ ਇਸ ਪੌਡਕਾਸਟ ਰਾਹੀਂ....

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਤਾਜ਼ਾ ਤਰੀਨ ਖ਼ਬਰਾਂ ਸਮੇਤ ਸ਼ੈਪੋਰਟਨ ਵਿੱਚ ਇੱਕ ਸਵੀਮਿੰਗ ਪੂਲ ਵਿੱਚ ਡੁੱਬਣ ਨਾਲ ਮਰਨ ਵਾਲੇ ਇੱਕ ਪੰਜਾਬੀ ਬੱਚੇ ਦੇ ਪਰਿਵਾਰਿਕ ਕਰੀਬੀ ਨਾਲ ਇਸ ਦੁੱਖਦਾਈ ਹਾਦਸੇ ਬਾਬਤ ਗੱਲਬਾਤ ਕੀਤੀ ਗਈ ਹੈ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਲਈ ਪੰਜਾਬੀ ਵਿੱਚ ਨੈਤਿਕ 'ਬਾਲ ਕਹਾਣੀਆਂ' ਦਾ ਸਪੈਸ਼ਲ ਸੈਗਮੇਂਟ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਨਾਲ ਹੀ ਫੈਡਰੇਸ਼ਨ ਆਫ਼ ਐਥਨਿਕ ਕਮਿਊਨਿਟੀਜ਼ ਕੌਂਸਲ ਆਫ਼ ਆਸਟ੍ਰੇਲੀਆ (FECCA) ਵਲੋਂ ਪਿਛਲੇ ਦਿਨੀਂ ਮੈਲਬਰਨ ਵਿੱਚ ਹੋਈ ਇੱਕ ਕਾਨਫਰੰਸ ਬਾਰੇ ਵੀ ਖਾਸ ਰਿਪੋਰਟ ਸ਼ਾਮਿਲ ਹੈ। ਪੂਰੇ ਪ੍ਰੋਗਰਾਮ ਦਾ ਆਨੰਦ ਮਨਣ ਲਈ ਇਹ ਪੌਡਕਾਸਟ ਸੁਣੋ...
ਬਾਲ ਕਹਾਣੀਆਂ: ਸੁਣੋ ਇੱਕ ਨਿੱਕੀ ਜਿਹੀ ਤਿਤਲੀ ਨੇ ਕਿਵੇਂ ਖਰਗੋਸ਼ ਨੂੰ ਮਾਤ ਦੇ ਦਿੱਤੀ
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਵਿੱਚ ਇਸ ਹਫ਼ਤੇ ਸੁਣੋ ਦਿਲਚਸਪ ਕਹਾਣੀ ‘ਸੱਤ ਰੰਗੀ ਤਿਤਲੀ’। ਲੇਖਕ ਅਸ਼ਰਫ ਸੁਹੇਲ ਨੇ ਇਸ ਵਿੱਚ ਦਰਸਾਇਆ ਹੈ ਕਿ ਇੱਕ ਨਿੱਕੀ ਜਿਹੀ ਤਿਤਲੀ ਕਿਵੇਂ ਚਤੁਰਾਈ ਨਾਲ ਖਰਗੋਸ਼ ਨੂੰ ਹਰਾ ਦਿੰਦੀ ਹੈ। ਕਹਾਣੀ ਰਾਹੀਂ ਜਾਣੋ ਅਸਲੀ ਤਾਕਤ ਦਾ ਅਰਥ। ਇਹ ਪ੍ਰੇਰਣਾਦਾਇਕ ਕਹਾਣੀ ਸੁਣੋ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ।
ਐਲਬਨੀਜ਼ੀ ਸਰਕਾਰ ਦੇ ਕਮਿਊਨਿਟੀ ਭਾਸ਼ਾ ਸਕੂਲਾਂ ਲਈ ਗ੍ਰਾਟਾਂ ਨੂੰ ਮਜ਼ਬੂਤ ਕਰਨ ਦੇ ਫੈਸਲੇ ਦਾ ਭਾਈਚਾਰੇ ਵਲੋਂ ਸੁਆਗਤ
ਕਮਿਊਨਿਟੀ ਲੈਂਗੂਏਜ ਸਕੂਲ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਭਰ ਦੇ 580 ਤੋਂ ਵੱਧ ਸਕੂਲਾਂ ਲਈ ਗ੍ਰਾਂਟਾਂ ਵਧਾਈਆਂ ਜਾ ਰਹੀਆਂ ਹਨ ਜਿਸ ਲਈ ਚਾਰ ਸਾਲਾਂ ਲਈ 13 ਮਿਲੀਅਨ ਡਾਲਰ ਦੀ ਵਾਧੂ ਰਾਸ਼ੀ ਪ੍ਰਦਾਨ ਕੀਤੀ ਜਾਏਗੀ। ਐਲਬਨੀਜ਼ੀ ਸਰਕਾਰ ਦੇ ਇਸ ਫੈਸਲੇ ਦਾ ਭਾਈਚਾਰੇ ਵਿੱਚ ਪੰਜਾਬੀ ਸਕੂਲ ਚਲਾਉਣ ਵਾਲੀਆਂ ਸੰਸਥਾਵਾਂ ਨੇ ਸੁਆਗਤ ਕੀਤਾ ਹੈ। ਇਸ ਸਬੰਧੀ ਖਾਸ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।
ਐਕਸਪਲੇਨਰ: ਵਿਕਟੋਰੀਆ ’ਚ ਨੌਜਵਾਨਾਂ ਨੂੰ ਹਿੰਸਕ ਅਪਰਾਧਾਂ ਲਈ ਬਾਲਗ ਸਜ਼ਾ 'ਐਡਲਟ ਟਾਈਮ’ ਦੇਣ ਦਾ ਪ੍ਰਸਤਾਵ, ਛਿੜੀ ਸਿਆਸੀ ਬਹਿਸ
ਵਿਕਟੋਰੀਆ ਸਰਕਾਰ ਦੀ ਯੁਵਾ ਅਪਰਾਧਾਂ ਨਾਲ ਨਜਿੱਠਣ ਦੀ ਯੋਜਨਾ ਤਹਿਤ, ਗੰਭੀਰ ਅਪਰਾਧ ਕਰਨ ਵਾਲੇ 14 ਸਾਲ ਜਾਂ ਇਸਤੋਂ ਜ਼ਿਆਦਾ ਦੀ ਉਮਰ ਵਾਲੇ ਬੱਚਿਆਂ ਨੂੰ ਐਡਲਟ ਕੋਰਟ ਵਜੋਂ ਸਜ਼ਾ ਦਿੱਤੀ ਜਾਵੇਗੀ। ਰਾਜ ਸਰਕਾਰ ਕਿਸੇ ਬੱਚੇ ਨੂੰ ਹਿੰਸਕ ਅਪਰਾਧ ਵਿੱਚ ਸ਼ਾਮਲ ਕਰਨ ਲਈ ਭਰਤੀ ਕਰਨ ਵਾਲੇ ਲੋਕਾਂ ਲਈ ਵੀ ਸਜ਼ਾ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਵਿਰੋਧੀ ਧਿਰ ਨੇ ਇਸਨੂੰ ਇੱਕ ਪੱਲਾ ਛਡਾਉਣ ਦੀ ਗੱਲ ਵਜੋਂ ਕਰਾਰ ਦਿੱਤਾ ਹੈ ਅਤੇ ਬਿਹਤਰ ਸੁਰੱਖਿਆ ਰਣਨੀਤੀਆਂ ਦੀ ਮੰਗ ਵੀ ਕੀਤੀ ਹੈ। ਇਹ ਨਵੇਂ ਨਿਯਮ ਕਿਸ ਅਪਰਾਧ ਉੱਤੇ ਲਾਗੂ ਹੋ ਸਕਦੇ ਹਨ ਅਤੇ ਇਨ੍ਹਾਂ ਯੋਜਨਾਵਾਂ ਬਾਰੇ ਕੀ ਬਹਿਸ ਛਿੜੀ ਹੋਈ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ...
ਖ਼ਬਰਾਂ ਫਟਾਫੱਟ: ਲਿਬਰਲ ਨੇ ਨੈੱਟ-ਜ਼ੀਰੋ ਨੂੰ ਕੀਤਾ 'ਜ਼ੀਰੋ', ਧਰਮਿੰਦਰ 'ਜਿਉਂਦੇ' ਨੇ ਤੇ ਹੋਰ ਖ਼ਬਰਾਂ
ਫੈਡਰਲ ਵਿਰੋਧੀ ਧਿਰ ਦੀ ਨੇਤਾ ਸੂਜ਼ੇਨ ਲੀ ਦਾ ਕਹਿਣਾ ਹੈ ਕਿ 'ਨਿਊਕਲੀਅਰ ਪਾਵਰ' ਭਵਿੱਖ ਵਿੱਚ ਗਠਜੋੜ ਦੀ ਊਰਜਾ ਨੀਤੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੋਵੇਗੀ, ਭਾਵੇਂ ਕਿ ਲਿਬਰਲ ਪਾਰਟੀ ਨੇ ਨੈੱਟ-ਜ਼ੀਰੋ ਜਲਵਾਯੂ ਟੀਚਿਆਂ ਨੂੰ ਛੱਡਣ ਲਈ ਵੋਟ ਕੀਤੀ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ, ਵ੍ਹਾਈਟ ਹਾਊਸ ਨੇ ਜੈਫਰੀ ਐਪਸਟਾਈਨ ਦੀ ਜਾਇਦਾਦ ਤੋਂ ਜਾਰੀ ਹੋਈਆਂ ਨਵੀਂ ਈਮੇਲਾਂ ਨੂੰ ਡੈਮੋਕ੍ਰੈਟਸ ਵੱਲੋਂ ਬਣਾਇਆ ਗਿਆ ਇੱਕ ਮਨਘੜਤ ਝੂਠ ਕਰਾਰ ਦਿੱਤਾ ਹੈ। ਓਧਰ, ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ, ਮੰਗਲਵਾਰ ਨੂੰ ਕਈ ਮੀਡੀਆ ਅਦਾਰਿਆਂ ਨੇ ਦਾਅਵਾ ਕੀਤਾ ਸੀ ਕਿ ਧਰਮਿੰਦਰ ਹੁਣ ਸਾਡੇ ਵਿੱਚ ਨਹੀਂ ਰਹੇ। ਇਹਨਾਂ ਸਮੇਤ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ।
ਸ਼ੈਪਰਟਨ ਦੇ ਅੱਠ ਸਾਲਾਂ ਪੰਜਾਬੀ ਬੱਚੇ ਦੀ ਸਵੀਮਿੰਗ ਪੂਲ ’ਚ ਡੁੱਬਣ ਕਾਰਨ ਮੌਤ, ਦੋ ਹਫਤੇ ਬਾਅਦ ਸੀ ਜਨਮ ਦਿਨ
ਉੱਤਰੀ ਵਿਕਟੋਰੀਆ ਦੇ ਸ਼ੈਪਰਟਨ ਅਧੀਨ ਪੈਂਦੇ ਕਿਆਲਾ ਵਿੱਚ ਪੰਜਾਬੀ ਮੂਲ ਦੇ ਅੱਠ ਸਾਲਾਂ ਇੱਕ ਬੱਚੇ ਦੇ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਿਨਾਖਤ ਗੁਰਸ਼ਬਦ ਸਿੰਘ ਪੁੱਤਰ ਤਲਵਿੰਦਰ ਸਿੰਘ ਵਜੋਂ ਹੋਈ ਹੈ। ਹਾਦਸੇ ਤੋਂ ਦੋ ਹਫਤੇ ਬਾਅਦ 23 ਨਵੰਬਰ ਨੂੰ ਗੁਰਸ਼ਬਦ ਦਾ ਜਨਮ ਦਿਨ ਸੀ। ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

ਖ਼ਬਰਨਾਮਾ: ਵਿਰੋਧੀ ਧਿਰ ਨੇ ਛੱਡਿਆ 'ਨੈੱਟ ਜ਼ੀਰੋ' ਟੀਚਾ, ਸਰਕਾਰ ਨੇ ਲਗਾਇਆ ਆਸਟ੍ਰੇਲੀਆ ਦੇ ਭਵਿੱਖ ਨਾਲ ਖੇਡਣ ਦਾ ਦੋਸ਼
ਲਿਬਰਲ ਪਾਰਟੀ ਨੇ ਆਪਣੇ ਜਲਵਾਯੂ 'ਨੈੱਟ ਜ਼ੀਰੋ' ਟੀਚੇ ਤੋਂ ਹਟਣ ਦੀ ਘੋਸ਼ਣਾ ਕੀਤੀ ਹੈ। ਹਾਲਾਂਕਿ, ਸੰਘੀ ਵਿਰੋਧੀ ਧਿਰ ਦੀ ਨੇਤਾ ਸੁਸਾਨ ਲੀ ਦਾ ਕਹਿਣਾ ਹੈ ਕਿ ਪਰਮਾਣੂ ਊਰਜਾ ਅਜੇ ਵੀ ਗਠਜੋੜ ਦੀ ਊਰਜਾ ਨੀਤੀ ਵਿੱਚ ਸ਼ਾਮਲ ਰਹੇਗੀ। ਪਹਿਲਾਂ ਇਹ ਤੈਅ ਸੀ ਕਿ 2050 ਤੱਕ ਆਸਟ੍ਰੇਲੀਆ ਕੋਲਾ ਖਾਨਿਆਂ ਦੀ ਥਾਂ ਪਵਨ ਚੱਕੀਆਂ ਲਗਾ ਕੇ ਆਪਣਾ ਕਾਰਬਨ ਫੁੱਟਪ੍ਰਿੰਟ ਖਤਮ ਕਰ ਦੇਵੇਗਾ। ਸੰਘੀ ਸਰਕਾਰ ਨੇ ਇਸ ਕਦਮ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਵਿਰੋਧੀ ਧਿਰ 'ਆਸਟ੍ਰੇਲੀਆ ਦਾ ਭਵਿੱਖ ਦਾਅ 'ਤੇ ਲਾ ਰਹੀ ਹੈ'। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਸਾਡਾ ਪੌਡਕਾਸਟ ਸੁਣੋ…
ਪੰਜਾਬੀ ਡਾਇਸਪੋਰਾ: ਜਲੰਧਰ ਦੇ ਸਵਰਨਜੀਤ ਸਿੰਘ ਖ਼ਾਲਸਾ ਨੇ ਨੌਰਵਿਚ ਦਾ ਪਹਿਲਾ ਸਿੱਖ ਮੇਅਰ ਬਣਕੇ ਅਮਰੀਕਾ ਵਿੱਚ ਰਚਿਆ ਇਤਿਹਾਸ
ਸਵਰਨਜੀਤ ਸਿੰਘ ਖ਼ਾਲਸਾ, ਇੱਕ 40 ਸਾਲਾ ਅਮ੍ਰਿਤਧਾਰੀ ਸਿੱਖ ਨੂੰ ਨੌਰਵਿਚ ਦਾ ਡੈਮੋਕ੍ਰੈਟ ਮੇਅਰ ਚੁਣਿਆ ਗਿਆ ਹੈ ਅਤੇ ਉਹ ਅਮਰੀਕਾ ਦੇ ਕਨੈਕਟੀਕਟ ਰਾਜ ਵਿੱਚ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਸਵਰਨਜੀਤ ਸਿੰਘ ਮੂਲ ਰੂਪ ਵਿੱਚ ਜਲੰਧਰ ਤੋਂ ਹਨ। ਖ਼ਾਲਸਾ ਨੇ ਰਿਪਬਲਿਕਨ ਪੀਟਰ ਨਾਈਸਟ੍ਰੋਮ ਦੀ ਥਾਂ ਲਈ ਹੈ, ਅਤੇ ਇੱਕ ਅਜਿਹੇ ਸ਼ਹਿਰ ਵਿੱਚ ਇਹ ਸਿਖਰਲਾ ਅਹੁਦਾ ਜਿੱਤਿਆ ਹੈ ਜਿੱਥੇ ਅੰਦਾਜ਼ਨ ਸਿਰਫ਼ 10 ਸਿੱਖ ਪਰਿਵਾਰ ਹੀ ਰਹਿੰਦੇ ਹਨ। ਸਵਰਨਜੀਤ ਨੇ ਜਲੰਧਰ ਦੇ ਡੀ.ਏ.ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਤੋਂ ਪੜ੍ਹਾਈ ਕੀਤੀ ਅਤੇ 2007 ਵਿੱਚ ਵਿਦਿਆਰਥੀ ਵੀਜ਼ੇ 'ਤੇ ਅਮਰੀਕਾ ਚਲੇ ਗਏ ਸਨ। ਇਹ ਖ਼ਬਰ ਅਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
'ਤੁਹਾਡੀ ਕਾਲੀ ਚਮੜੀ 'ਤੇ IV ਕਿਵੇਂ ਲਗਾਈਏ': FECCA ਕਾਂਨਫਰੰਸ ਵਿੱਚ ਸਿਹਤ ਅਸਮਾਨਤਾਵਾਂ ਹੋਈਆਂ ਉਜਾਗਰ
ਫੈਡਰੇਸ਼ਨ ਆਫ਼ ਐਥਨਿਕ ਕਮਿਊਨਿਟੀਜ਼ ਕੌਂਸਲ ਆਫ਼ ਆਸਟ੍ਰੇਲੀਆ (FECCA) ਵਲੋਂ ਪਿਛਲੇ ਦਿਨੀਂ ਮੈਲਬਰਨ ਵਿੱਚ ਇੱਕ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸਿਹਤ ਖੇਤਰ ਵਿੱਚ ਪ੍ਰਵਾਸੀਆਂ ਨੂੰ ਦਰਪੇਸ਼ ਅਸਮਾਨਤਾ ਅਤੇ ਹੋਰ ਚਿੰਤਾਵਾਂ ਉਜਾਗਰ ਕੀਤੀਆਂ ਗਈਆਂ। ਭਾਰਤ ਤੋਂ ਆਈ ਇੱਕ ਪਰਵਾਸੀ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਸਿਹਤ ਸੰਭਾਲ ਪੇਸ਼ੇਵਰ ਵਲੋਂ ਉਸ ਦੀ ਨਾੜੀ ਵਿੱਚ IV ਪਾਉਣ ਵੇਲੇ ਉਸਦੀ ਚਮੜੀ ਦੇ ਗੂੜੇ ਰੰਗ 'ਤੇ ਟਿੱਪਣੀ ਕੀਤੀ ਗਈ ਸੀ। ਕਾਨਫਰੰਸ ਦੌਰਾਨ ਸਿਹਤ ਸੰਭਾਲ ਸਥਾਨਾਂ ਨੂੰ ਸੰਮਲਿਤ ਬਣਾਉਣ ਲਈ ਕਈ ਨੀਤੀਆਂ ਉੱਤੇ ਵੀ ਚਰਚਾ ਕੀਤੀ ਗਈ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...
ਖ਼ਬਰਨਾਮਾ: ਇਤਿਹਾਸਕ ਪਲ, ਮੂਲ-ਨਿਵਾਸੀ ਲੋਕਾਂ ਨਾਲ ਪਹਿਲੀ ਸੰਧੀ ਵਿਕਟੋਰੀਆ 'ਚ ਬਣੀ ਕਾਨੂੰਨ, ਤੇ ਹੋਰ ਖ਼ਬਰਾਂ
ਆਸਟ੍ਰੇਲੀਆ ਨੇ ਮੂਲ-ਨਿਵਾਸੀ ਲੋਕਾਂ ਨਾਲ ਆਪਣੀ ਪਹਿਲੀ ਸੰਧੀ 'ਤੇ ਹਸਤਾਖਰ ਕੀਤੇ ਹਨ ਅਤੇ ਵਿਕਟੋਰੀਆ ਦੇ ਇਤਿਹਾਸਕ ਸਮਝੌਤੇ ਨੂੰ ਹੁਣ ਕਾਨੂੰਨ ਵਜੋਂ ਰਸਮੀ ਰੂਪ ਦੇ ਦਿੱਤਾ ਗਿਆ ਹੈ। ਓਧਰ, ਦੱਖਣੀ ਪੇਰੂ ਦੇ ਆਰੇਕੀਪਾ ਖੇਤਰ ਵਿੱਚ ਇੱਕ ਬੱਸ ਦੇ 200 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ। ਪੰਜਾਬ ਦੀ ਗੱਲ ਕਰੀਏ ਤਾਂ, ਰੇਲ ਮੰਤਰੀ-ਮੰਡਲ ਨੇ ਫਿਰੋਜ਼ਪੁਰ ਤੋਂ ਪੱਟੀ ਤੱਕ ਨਵੀਂ ਰੇਲ ਲਾਈਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਰੇਲਵੇ ਲਾਈਨ ਲਾਈਨ ਮਾਝੇ ਨੂੰ ਮਾਲਵੇ ਨਾਲ ਜੋੜਨ ਦਾ ਕੰਮ ਕਰੇਗੀ। ਇਸਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
How to plan for your child’s financial future in Australia - ਆਸਟ੍ਰੇਲੀਆ ਐਕਸਪਲੇਂਡ: ਆਸਟ੍ਰੇਲੀਆ ਵਿੱਚ ਆਪਣੇ ਬੱਚੇ ਦੇ ਵਿੱਤੀ ਭਵਿੱਖ ਦੀ ਯੋਜਨਾ ਕਿਵੇਂ ਬਣਾਈਏ?
Financial planning can feel stressful for any parent. When it comes to saving for your child’s future, knowing your options helps make informed decisions. And teaching your kid healthy money habits can be part of the process. - ਵਿੱਤੀ ਯੋਜਨਾਬੰਦੀ ਕਿਸੇ ਵੀ ਮਾਤਾ-ਪਿਤਾ ਲਈ ਤਣਾਅਪੂਰਨ ਹੋ ਸਕਦੀ ਹੈ। ਜਦੋਂ ਤੁਹਾਡੇ ਬੱਚੇ ਦੇ ਭਵਿੱਖ ਲਈ ਬੱਚਤ ਕਰਨ ਦੀ ਗੱਲ ਆਉਂਦੀ ਹੈ, ਤਾਂ ਆਪਣੇ ਵਿਕਲਪਾਂ ਨੂੰ ਜਾਨਣਾ, ਸਹੀ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਇਸਦੇ ਨਾਲ ਹੀ ਆਪਣੇ ਬੱਚੇ ਨੂੰ ਪੈਸੇ ਸਬੰਧੀ ਸਿਹਤਮੰਦ ਆਦਤਾਂ ਸਿਖਾਉਣਾ ਇਸ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਹੈ।
ਬਾਲੀਵੁੱਡ ਗੱਪਸ਼ੱਪ: ਬਾਲੀਵੁੱਡ ਗਾਇਕਾ ਪਲਕ ਮੁੱਛਲ ਨੇ 3800 ਤੋਂ ਵੱਧ ਲੋੜਵੰਦ ਬੱਚਿਆਂ ਦੇ ਦਿਲਾਂ ਦਾ ਕਰਵਾਇਆ ਓਪਰੇਸ਼ਨ
ਬਾਲੀਵੁੱਡ ਸਿੰਗਰ ਪਲਕ ਮੁੱਛਲ ਨੇ ਆਪਣੇ ਭਰਾ ਪਲਾਸ਼ ਮੁੱਛਲ ਨਾਲ ਮਿਲ ਕੇ ਪਲਕ-ਪਲਾਸ਼ ਚੈਰੀਟੇਬਲ ਜ਼ਰੀਏ ਆਪਣੀ ਕਮਾਈ ਵਿੱਚੋਂ ਹਜ਼ਾਰਾਂ ਲੋੜਵੰਦ ਬੱਚਿਆਂ ਦੇ ਦਿਲਾਂ ਦੇ ਓਪਰੇਸ਼ਨ ਕਰਵਾ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਸ ਖਬਰ ਦਾ ਵਿਸਥਾਰ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
How to build a career in Australia’s construction industry - ਆਸਟ੍ਰੇਲੀਆ ਦੇ ਉਸਾਰੀ ਉਦਯੋਗ ਵਿੱਚ ਕਰੀਅਰ ਕਿਵੇਂ ਬਣਾਇਆ ਜਾਵੇ | ਮੌਕੇ ਅਜੇ ਵੀ ਖੁੱਲੇ ਹਨ
Discover how migrants can start and grow a career in Australia’s construction sector. Learn about job demand, essential training, safety requirements, and the opportunities available across Australia. - ਜਾਣੋ ਕਿ ਪ੍ਰਵਾਸੀ ਆਸਟ੍ਰੇਲੀਆ ਦੇ ਉਸਾਰੀ ਖੇਤਰ ਵਿੱਚ ਆਪਣਾ ਕਰੀਅਰ ਕਿਵੇਂ ਸ਼ੁਰੂ ਕਰ ਸਕਦੇ ਹਨ, ਅਤੇ ਕਿਵੇਂ ਵਧਾ ਸਕਦੇ ਹਨ। ਨੌਕਰੀ ਦੀ ਮੰਗ, ਜ਼ਰੂਰੀ ਸਿਖਲਾਈ, ਸੁਰੱਖਿਆ ਜ਼ਰੂਰਤਾਂ ਅਤੇ ਆਸਟ੍ਰੇਲੀਆ ਭਰ ਵਿੱਚ ਉਪਲਬਧ ਮੌਕਿਆਂ ਬਾਰੇ ਜਾਣੋ।
ਐਕਸਪਲੇਨਰ: ਭਾਰਤ ਨੇ ਵਿਕਸਿਤ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵਧੇਰੇ ਆਰਥਿਕ ਯੋਗਦਾਨ ਪਾਉਣ
ਤੀਬਰ ਮੌਸਮੀ ਘਟਨਾਵਾਂ ਤੋਂ ਬਾਅਦ, ਭਾਰਤ ਇਸ ਹਫ਼ਤੇ COP 30 ਵਿੱਚ ਉਹਨਾਂ ਦੇਸ਼ਾਂ ਨਾਲ ਸ਼ਾਮਲ ਹੋ ਰਿਹਾ ਹੈ ਜੋ ਵਿਕਸਿਤ ਰਾਸ਼ਟਰਾਂ ਤੋਂ ਜਲਵਾਯੂ ਤਬਦੀਲੀ ਦੇ ਪ੍ਰਭਾਵ ਘਟਾਉਣ ਲਈ ਵਧੇਰੇ ਫੰਡ ਦੀ ਮੰਗ ਕਰ ਰਹੇ ਹਨ। ਪਿਛਲੇ ਸਾਲ 2035 ਤੱਕ ਪ੍ਰਤੀ ਸਾਲ 450 ਅਰਬ ਡਾਲਰ ਦਾ ਟੀਚਾ ਤੈਅ ਹੋਇਆ ਸੀ, ਪਰ ਗਲੋਬਲ ਸਾਊਥ ਦੇਸ਼ਾਂ ਦਾ ਮੰਨਣਾ ਹੈ ਕਿ ਇਹ ਕਾਫ਼ੀ ਨਹੀਂ। ਹੋਰ ਜਾਣਕਾਰੀ ਲਈ SBS ਨਿਊਜ਼ ਦੀ ਇਹ ਰਿਪੋਰਟ ਸੁਣੋ।
ਵੈਸਟਰਨ ਆਸਟ੍ਰੇਲੀਆ ਦੇ ਸਿਟੀ ਆਫ਼ ਸਵਾਨ ਤੋਂ ਪੰਜਾਬੀ ਮੂਲ ਦੀ ਨਵ ਕੌਰ ਨੇ ਜਿੱਤੀ ਕੌਂਸਲ ਚੋਣ
ਪੰਜਾਬ ਦੇ ਜਿਲ੍ਹਾ ਸੰਗਰੂਰ ਦੀ ਜੰਮ-ਪਲ ਨਵਦੀਪ ਕੌਰ, ਜਿਸ ਨੂੰ ਨਵ ਕੌਰ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਵੈਸਟਰਨ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ਸਿਟੀ ਆਫ਼ ਸਵਾਨ ਦੀ ਕੌਂਸਲ ਚੋਣ ਵਿੱਚ ਜਿੱਤ ਹਾਸਿਲ ਕਰ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਕਾਬਿਲੇਗੌਰ ਹੈ ਕਿ ਵੈਸਟਰਨ ਆਸਟ੍ਰੇਲੀਆ ਵਿੱਚ ਕੌਂਸਲ ਚੋਣਾਂ ਲਈ ਬੀਤੀ 18 ਅਕਤੂਬਰ ਨੂੰ ਵੋਟਾਂ ਪਈਆਂ ਸਨ।
ਖ਼ਬਰਨਾਮਾ: ਆਸਟ੍ਰੇਲੀਆ ਦੇ ਬੁਨਿਆਦੀ ਢਾਂਚੇ ‘ਤੇ ਚੀਨੀ ਹੈਕਰਾਂ ਦਾ ਖ਼ਤਰਾ; ASIO ਮੁਖੀ
ਆਸਟਰੇਲੀਆ ਦੇ ਜਾਸੂਸੀ ਵਿਭਾਗ ASIO ਦੇ ਡਾਇਰੈਕਟਰ-ਜਨਰਲ ਮਾਈਕ ਬਰਗੈਸ ਨੇ ਚੇਤਾਵਨੀ ਦਿੱਤੀ ਹੈ ਕਿ ਚੀਨੀ ਸਰਕਾਰ-ਸਹਾਇਤਾ ਪ੍ਰਾਪਤ ਹੈਕਰਜ਼ ਦੇਸ਼ ਦੇ ਅਹਿਮ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। Salt Typhoon ਅਤੇ Volt Typhoon ਵਰਗੀਆਂ ਟੀਮਾਂ ਹਵਾਈ ਅੱਡਿਆਂ, ਊਰਜਾ ਨੈੱਟਵਰਕ ਅਤੇ ਟੈਲੀਕਮਿਊਨੀਕੇਸ਼ਨ ਸਿਸਟਮਾਂ ਨੂੰ ਸੁਰਗਰਮੀ ਨਾਲ ਮਾਨੀਟਰ ਕਰ ਰਹੀਆਂ ਹਨ। ਇਹ ਅਤੇ ਅੱਜ ਦੀਆਂ ਹੋਰ ਅਹਿਮ ਖਬਰਾਂ ਲਈ ਸੁਣੋ ਸਾਡਾ ਇਹ ਪੌਡਕਾਸਟ….