
SBS Punjabi - ਐਸ ਬੀ ਐਸ ਪੰਜਾਬੀ
1,684 episodes — Page 17 of 34

ਭਾਰਤੀ ਪਰਿਵਾਰ ਵੱਲੋਂ ਸੰਭਾਲੀ ਹੋਈ ਸਰ ਡੌਨ ਬ੍ਰੈਡਮੈਨ ਦੀ ਕੈਪ ਨੂੰ ਨੀਲਾਮੀ ਵਿੱਚ ਮਿਲੇ 460,000 ਡਾਲਰ
ਸਾਬਕਾ ਭਾਰਤੀ ਟੈਸਟ ਕ੍ਰਿਕਟਰ ਸ਼੍ਰੀਰੰਗਾ ਸੋਹਿਨੀ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਵੱਲੋਂ ਸੰਭਾਲੀ ਗਈ ਮਹਾਨ ਆਸਟ੍ਰੇਲੀਅਨ ਕ੍ਰਿਕਟਰ ਸਰ ਡੌਨਲਡ ਬ੍ਰੈਡਮੈਨ ਦੀ ਕੈਪ ਇੱਕ ਨੀਲਾਮੀ ਵਿੱਚ ਚਾਰ ਲੱਖ ਡਾਲਰ ਤੋਂ ਵੱਧ ਦੀ ਕੀਮਤ ’ਤੇ ਵਿਕੀ। ਦਿਲਚਸਪ ਗੱਲ ਇਹ ਹੈ ਕਿ ਇੱਕ ਹੋਰ ਆਸਟ੍ਰੇਲੀਆਈ ਕ੍ਰਿਕਟਰ ਦੀ ਕੈਪ ਇੱਕ ਮਿਲਿਅਨ ਡਾਲਰ ਤੋਂ ਵੀ ਜ਼ਿਆਦਾ ਦੀ ਕੀਮਤ ਹਾਸਿਲ ਕਰ ਚੁੱਕੀ ਹੈ। ਖੇਡ ਜਗਤ ਨਾਲ ਜੁੜੀਆਂ ਅਜਿਹੀਆਂ ਕਈ ਹੋਰ ਯਾਦਗਾਰ ਵਸਤੂਆਂ ਵੀ ਨੀਲਾਮੀਆਂ ਵਿੱਚ ਹੈਰਾਨ ਕਰ ਦੇਣ ਵਾਲੀਆਂ ਕੀਮਤਾਂ ਹਾਸਿਲ ਕਰ ਚੁੱਕੀਆਂ ਹਨ। ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

ਖਬਰਾਂ ਫਟਾਫੱਟ: ਨਿਪਾਹ ਵਾਇਰਸ ਅਲਰਟ, ਮੱਧ ਪੂਰਬ ਵਿੱਚ ਫੌਜੀ ਤਣਾਅ ਅਤੇ ਆਸਟ੍ਰੇਲੀਆ ਦੀਆਂ ਵੱਡੀਆਂ ਘਰੇਲੂ ਖ਼ਬਰਾਂ
ਇਸ ਹਫਤੇ ਦੀਆਂ ਪ੍ਰਮੁੱਖ ਖਬਰਾਂ ਵਿੱਚ, ਭਾਰਤ ਵਿੱਚ ਨਿਪਾਹ ਵਾਇਰਸ ਦੇ ਫੈਲਾਅ ‘ਤੇ ਆਸਟ੍ਰੇਲੀਆ ਸਰਕਾਰ ਦੀ ਨਿਗਰਾਨੀ, ਅਮਰੀਕਾ ਵੱਲੋਂ ਇਰਾਨ ਨੂੰ ਨਿਊਕਲੀਅਰ ਚੇਤਾਵਨੀ, ਆਸਟ੍ਰੇਲੀਆ ਡੇਅ ‘ਤੇ ਹਜ਼ਾਰਾਂ ਨਵੇਂ ਨਾਗਰਿਕ, ਸਿਆਸੀ ਉਥਲ-ਪੁਥਲ ਅਤੇ ਮਹਿੰਗਾਈ ਦਰ ਵਿੱਚ ਵਾਧੇ ਸਮੇਤ ਦੇਸ਼ੀ ਤੇ ਅੰਤਰਰਾਸ਼ਟਰੀ ਖ਼ਬਰਾਂ ਦਾ ਸੰਖੇਪ ਜਾਇਜ਼ਾ ਸ਼ਾਮਿਲ ਹੈ।

ਖ਼ਬਰਨਾਮਾ: ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੂੰ ਆਸਟ੍ਰੇਲੀਆਈ ਵੀਜ਼ਾ ਪ੍ਰਦਾਨ ਨਾ ਕਰਨ ਦੀ ਉੱਠੀ ਮੰਗ
ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੂੰ ਆਸਟ੍ਰੇਲੀਆਈ ਵੀਜ਼ਾ ਜਾਰੀ ਨਾ ਕਰਨ ਦੀ ਮੰਗ ਗ੍ਰਹਿ ਮੰਤਰੀ ਕੋਲ ਰਸਮੀ ਤੌਰ ‘ਤੇ ਦਰਜ ਕਰਵਾਈ ਗਈ ਹੈ। ਤਿੰਨ ਵੱਖ-ਵੱਖ ਸਮੂਹਾਂ ਵੱਲੋਂ ਇਹ ਅਰਜ਼ੀ ਉਸ ਵੇਲੇ ਦਿੱਤੀ ਗਈ ਹੈ ਜਦੋਂ ਹਰਜ਼ੋਗ ਅਗਲੇ ਮਹੀਨੇ ਆਸਟ੍ਰੇਲੀਆ ਦੌਰੇ ਦੀ ਯੋਜਨਾ ਬਣਾ ਰਹੇ ਹਨ। ਇਸ ਮਾਮਲੇ ਸਮੇਤ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

From Melbourne to Mumbai: AFL targets India as part of drive to engage diverse communities - AFL ਦੀ ਭਾਰਤ ਉਡਾਣ: ਹੁਣ ਭਾਰਤ ਦੇ 11 ਰਾਜਾਂ ਵਿੱਚ ਖੇਡੀ ਜਾ ਰਹੀ ਹੈ ਆਸਟ੍ਰੇਲੀਆ ਦੀ ਹਰਮਨਪਿਆਰੀ ਖੇਡ ‘ਫੁਟੀ’
As Australia’s national football code looks beyond traditional markets, the AFL is turning its attention to India as part of a broader effort to become more culturally inclusive. AFL CEO Andrew Dillon is undertaking a week-long visit to explore grassroots development opportunities and attend the AFL India National Championships. With more than 20,000 participants across 11 Indian states, and initiatives such as the AFL Desi platform, the league views India as a key growth market and an opportunity for cultural exchange through sport. Hear more via this podcast. - ਏਐਫਐਲ ਦੇ ਸੀਈਓ ਐਂਡਰਿਊ ਡਿਲਨ ਇਸ ਹਫ਼ਤੇ ਭਾਰਤ ਵਿੱਚ ਉੱਥੋਂ ਦੇ ਸੱਭਿਆਚਾਰ ਅਤੇ ਖੇਡਾਂ ਬਾਰੇ ਹੋਰ ਸਮਝ ਪ੍ਰਾਪਤ ਕਰਨ ਲਈ ਭਾਰਤੀ ਦੌਰੇ ਤੇ ਹਨ। ਜਿੱਥੇ ਏਐਫਐਲ ਭਾਰਤ ਵਿੱਚ ਕਾਫੀ ਤੇਜ਼ੀ ਨਾਲ ਵੱਧ ਰਹੀ ਖੇਡ ਹੈ, ਉੱਥੇ ਹੀ ਭਾਰਤ, ਏਐਫਐਲ ਲਈ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਖੇਤਰ। ਇਸ ਸਬੰਧੀ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

Public transport in Australia: breaking down the basics - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਪਬਲਿਕ ਟ੍ਰਾਂਸਪੋਰਟ ਬਾਰੇ ਜਾਣਕਾਰੀ
Like in most countries, public transport in Australia is the cheapest way to get around. It includes trams, buses, trains and ferry services. And each state or territory has its own transport network. However, navigating Australia’s public transport system with ease requires knowing the basics around how it works and what to expect. - ਜ਼ਿਆਦਾਤਰ ਦੇਸ਼ਾਂ ਵਾਂਗ, ਆਸਟ੍ਰੇਲੀਆ ਵਿੱਚ ਵੀ ਜਨਤਕ ਟਰਾਂਸਪੋਰਟ ਘੁੰਮਣ-ਫਿਰਨ ਦਾ ਸਭ ਤੋਂ ਸਸਤਾ ਤਰੀਕਾ ਹੈ। ਇਸ ਵਿੱਚ ਟਰੈਮ, ਬੱਸਾਂ, ਰੇਲਗੱਡੀਆਂ ਅਤੇ ਫੈਰੀ ਸੇਵਾਵਾਂ ਸ਼ਾਮਲ ਹਨ। ਹਰੇਕ ਰਾਜ ਜਾਂ ਪ੍ਰਦੇਸ਼ ਦਾ ਆਪਣਾ ਆਵਾਜਾਈ ਨੈੱਟਵਰਕ ਹੁੰਦਾ ਹੈ। ਇਸ ਲਈ, ਆਸਟ੍ਰੇਲੀਆ ਦੇ ਜਨਤਕ ਆਵਾਜਾਈ ਪ੍ਰਣਾਲੀ ਨੂੰ ਆਸਾਨੀ ਨਾਲ ਨੈਵੀਗੇਟ ਕਰਨ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਕੰਮ ਕਿਵੇਂ ਕਰਦਾ ਹੈ।

ਪੰਜਾਬੀ ਡਾਇਸਪੋਰਾ: ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਆ ਰਹੀ ਕਟੌਤੀ
2025 ਵਿੱਚ ਕੈਨੇਡਾ ਵੱਲੋਂ ਲਗਭਗ 90 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਹੀ ਪਰਮਿਟ ਜਾਰੀ ਕੀਤੇ ਗਏ ਸਨ। ਪਹਿਲਾਂ ਦੇ ਮੁਕਾਬਲੇ ਕੈਨੇਡਾ 'ਚ ਭਾਰਤੀ ਵਿਿਦਆਰਥੀਆਂ ਦੀ ਗਿਣਤੀ 'ਚ ਕਾਫੀ ਕਟੌਤੀ ਆ ਰਹੀ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

ਕੀ ਹੁਣ ਆਰਟੀਫ਼ਿਸ਼ੀਅਲ ਇੰਟੈਲੀਜੈਂਸ (AI) ਕਲਾਕਾਰਾਂ ਦੀ ਕਲਾ ‘ਤੇ ਹਾਵੀ ਹੋ ਰਹੀ ਹੈ?
ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਇੱਕ ਨੀਲਾਮੀ ਦੌਰਾਨ ਇੱਕ ਮਿਲੀਅਨ ਡਾਲਰ ਤੋਂ ਵੱਧ ਰਕਮ ਇਕੱਠੀ ਹੋਈ, ਪਰ ਇਸ ਦੇ ਨਾਲ ਹੀ ਇਹ ਨੀਲਾਮੀ ਵਿਵਾਦਾਂ ਵਿੱਚ ਵੀ ਘਿਰ ਗਈ। 6,500 ਤੋਂ ਵੱਧ ਲੋਕਾਂ ਵੱਲੋਂ ਇਸ ਦੇ ਖ਼ਿਲਾਫ਼ ਦਸਤਖ਼ਤ ਕਰਕੇ ਏਆਈ ਦੇ ਕਲਾ ਖੇਤਰ ਵਿੱਚ ਇਸਤੇਮਾਲ ’ਤੇ ਸਵਾਲ ਉਠਾਏ ਗਏ ਹਨ। ਕਲਾ ਦੀ ਮੂਲਤਾ, ਕਲਾਕਾਰਾਂ ਦੇ ਹੱਕ ਅਤੇ ਤਕਨਾਲੋਜੀ ਦੇ ਵਧਦੇ ਦਖ਼ਲ ਬਾਰੇ ਮੈਲਬਰਨ ਦੇ ਕਲਾਕਾਰ ਰਾਜੀ ਮੁਸੱਵਰ ਆਪਣਾ ਨਜ਼ਰੀਆ ਇਸ ਖਾਸ ਪੌਡਕਾਸਟ ਰਾਹੀਂ ਸਾਂਝਾ ਕਰ ਰਹੇ ਹਨ।

ਆਸਟ੍ਰੇਲੀਆ ਦੇ ਸਮੁੰਦਰੀ ਤੱਟਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਵਿਆਪਕ ਭਾਈਚਾਰੇ ਦੇ ਲਾਈਫਸੇਵਰ
ਜਦੋਂ ਸਿਡਨੀ ਦੇ ਕੂਜੀ ਬੀਚ ‘ਤੇ ਸ਼ਾਰਕ ਅਲਾਰਮ ਵੱਜਿਆ, ਤਾਂ ਲਾਈਫਸੇਵਰਸ ਨੇ ਫੌਰੀ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਅਤੇ ਸਭ ਨੂੰ ਸ਼ਾਂਤ ਕੀਤਾ। ਲਾਲ-ਪੀਲੀਆਂ ਟੋਪੀਆਂ ਵਾਲੇ ਇਹ ਵਾਲੰਟੀਅਰਸ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆਏ ਹੋਏ ਸਨ, ਪਰ ਇਕੱਠੇ ਟੀਮ ਵਜੋਂ ਕੰਮ ਕਰ ਰਹੇ ਸਨ। ਚਾਹੇ ਹਾਲ ਹੀ ਵਿੱਚ ਸ਼ਾਰਕ ਦੇ ਦਿੱਖਣ ਕਾਰਨ ਜਾਗਰੂਕਤਾ ਵਧੀ ਹੋਵੇ ਜਾਂ ਪਾਣੀ ਦੀ ਸੁਰੱਖਿਆ ਸੰਬੰਧੀ ਆਮ ਚਿੰਤਾਵਾਂ ਹੋਣ, ਇਹ ਸੇਵਾਦਾਰ ਦਰਸਾਉਂਦੇ ਹਨ ਕਿ ਇਕ ਦੂਜੇ ਦੀ ਦੇਖਭਾਲ ਕਰਨ ਦਾ ਮੁੱਲ ਹਰ ਕੋਈ ਸਮਝਦਾ ਹੈ। ਉਹ ਸਿਰਫ਼ ਲਹਿਰਾਂ ‘ਤੇ ਨਿਗਰਾਨੀ ਨਹੀਂ ਕਰਦੇ, ਸਗੋਂ ਹਰ ਵਿਅਕਤੀ ਨੂੰ ਬੀਚ ‘ਤੇ ਸੁਰੱਖਿਅਤ ਅਤੇ ਸਵਾਗਤਯੋਗ ਮਹਿਸੂਸ ਕਰਵਾਉਂਦੇ ਹਨ।

ਬੁਸ਼ਫਾਇਰ ਵਿੱਚ ਘਰ ਗਵਾ ਕੇ ਮੁੜ ਸ਼ੁਰੂਆਤ ਕਰਨ ਵਾਲੇ ਪੰਜਾਬੀ ਨੇ ਸਹੀ ਬੀਮਾ ਚੋਣ ਅਤੇ ਸੁਰੱਖਿਆ ਦੇ ਹੋਰ ਤਰੀਕੇ ਕੀਤੇ ਸਾਂਝੇ
2026 ਦੀ ਸ਼ੁਰੂਆਤ ਤੋਂ ਹੀ ਵਿਕਟੋਰੀਆ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਹੁੰਦਾ ਆ ਰਿਹਾ ਹੈ। ਬੀਮਾ ਕੌਂਸਲ ਨੂੰ ਅੱਗਾਂ ਤੋਂ ਪ੍ਰਭਾਵਤ ਹੋਏ ਲੋਕਾਂ ਵੱਲੋਂ ਦਾਅਵੇ ਆਉਣ ਲੱਗੇ ਹਨ, ਪਰ 300 ਤੋਂ ਵੱਧ ਜਾਇਦਾਦਾਂ ਵਿੱਚੋਂ ਕਈਆਂ ਕੋਲ ਬੀਮਾ ਨਹੀਂ ਹੈ। ਖੇਤਰੀ ਨਿਵਾਸੀ ਦਾਅਵਾ ਕਰ ਰਹੇ ਹਨ ਕਿ 'ਆਮ ਸਥਿਤੀ' ਤੱਕ ਵਾਪਸ ਪਹੁੰਚਣ ਵਿੱਚ ਸਾਲਾਂ ਲੱਗ ਸਕਦੇ ਹਨ। 2009 ਦੀ ਬੁਸ਼ਫਾਇਰ ਤੋਂ ਬਾਅਦ ਮੁੜ ਸ਼ੁਰੂਆਤ ਕਰਨ ਵਾਲੇ ਚਰਨਾਮਤ ਸਿੰਘ ਦੱਸਦੇ ਹਨ ਕਿ ਇਕੱਲਾ ਬੀਮਾ ਹੋਣਾ ਹੀ ਸਮੱਸਿਆ ਦਾ ਪੂਰਾ ਹੱਲ ਨਹੀਂ ਹੁੰਦਾ। ਇਸ ਦੇ ਨਾਲ ਹੀ ਸੁਰੱਖਿਅਤ ਰਹਿਣ ਦੇ ਕਈ ਹੋਰ ਤਰੀਕੇ ਵੀ ਉਹ ਸਾਂਝੇ ਕਰਦੇ ਹਨ, ਜੋ ਕਿ ਤੁਸੀਂ ਇਸ ਪੌਡਕਾਸਟ ਵਿੱਚ ਸੁਣ ਸਕਦੇ ਹੋ।

ਖ਼ਬਰਨਾਮਾ: ਭਾਰਤ 'ਚ ਜਾਨਲੇਵਾ ਵਾਇਰਸ 'ਨਿਪਾਹ' ਦੇ ਦੋ ਮਾਮਲਿਆਂ ਦੀ ਪੁਸ਼ਟੀ
ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਨਿਪਾਹ ਵਾਇਰਸ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਘੱਟੋ-ਘੱਟ 190 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

Meet the Australian Punjabis recognised in Australia Day honours - ਆਸਟ੍ਰੇਲੀਆ ਦਿਵਸ ਅਵਾਰਡ: ਰਾਸ਼ਟਰੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਕਈ ਪੰਜਾਬੀ ਸ਼ਾਮਲ
From Dr Ravinder Raj Anand of Western Australia, recognised for his significant contributions to the nation’s mining industry, to Satwant Calais, founder of Sikh Youth Australia in New South Wales, and Dr Kunwarjit Singh Sangla of Queensland, who has spent decades delivering quality healthcare to communities in Australia’s outback, these are among the Australian Punjabis honoured this Australia Day. The Australia Day Honours, which recognise Australians for a lifetime of dedication and service, recognised many individuals from the country’s multicultural communities this year. Listen to their inspiring journeys in this podcast. - ਲਗਭਗ ਇੱਕ ਹਜ਼ਾਰ ਲੋਕਾਂ ਨੂੰ ਆਪਣੇ ਜੀਵਨ ਭਰ ਦੇ ਸਮਰਪਣ ਅਤੇ ਸੇਵਾ ਲਈ ਇਸ ਸਾਲ ਦੇ ‘ਆਸਟ੍ਰੇਲੀਆ ਡੇਅ’ ਮੌਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਕਈ ਪੰਜਾਬੀ ਮੂਲ ਦੇ ਆਸਟ੍ਰੇਲੀਆਈ ਵੀ ਸ਼ਾਮਿਲ ਹਨ, ਜੋ ਆਪਣੇ ਸਭਿਆਚਾਰਕ ਸਮਾਜ ਅਤੇ ਆਸਟ੍ਰੇਲੀਆ ਦੀਆਂ ਕਦਰਾਂ ਦਾ ਬਰਾਬਰੀ ਨਾਲ ਸਨਮਾਨ ਕਰਦੇ ਹਨ। ਪੱਛਮੀ ਆਸਟ੍ਰੇਲੀਆ ਦੇ ਡਾ. ਰਵਿੰਦਰ ਰਾਜ ਅਨੰਦ ਤੋਂ ਲੈ ਕੇ ਵਿਕਟੋਰੀਆ ਦੇ ਦੀਪਕ ਸੰਘੀ, ਐਨ ਐਸ ਡਬਲਿਊ ਦੇ ਸਤਵੰਤ ਕੈਲੇ ਅਤੇ ਕੁਈਨਜ਼ਲੈਂਡ ਦੇ ਕੁੰਵਰਜੀਤ ਸਿੰਘ ਸਾਂਗਲਾ ਤੱਕ, ਇਨ੍ਹਾਂ ਪੰਜਾਬੀ ਪ੍ਰਵਾਸੀਆਂ ਨੇ ਇਸ ਆਸਟ੍ਰੇਲੀਆ ਡੇਅ ਮੌਕੇ ਸਨਮਾਨ ਪ੍ਰਾਪਤ ਕੀਤੇ ਹਨ। ਸੁਣੋ ਉਨ੍ਹਾਂ ਦੀਆਂ ਸਫਲਤਾ ਨਾਲ ਭਰੀਆਂ ਪ੍ਰਾਪਤੀਆਂ ਇਸ ਪੌਡਕਾਸਟ ਰਾਹੀਂ.......

ਆਸਟ੍ਰੇਲੀਆ ਦੇ ਕੌਫੀ ਕਲਚਰ ਵਿੱਚ ਏਸ਼ੀਆਈ ਸਵਾਦਾਂ ਦੀ ਵਧਦੀ ਲੋਕਪ੍ਰਿਯਤਾ
ਆਸਟ੍ਰੇਲੀਆ ਵਿੱਚ ਕੌਫੀ ਕਲਚਰ ਤੇਜ਼ੀ ਨਾਲ ਰੂਪ ਬਦਲ ਰਿਹਾ ਹੈ। ਕਲਾਸਿਕ ਕੌਫੀਆਂ ਦੇ ਨਾਲ ਹੁਣ ਏਸ਼ੀਆਈ ਪ੍ਰੇਰਿਤ ਨਵੇਂ ਸਵਾਦ ਵੀ ਗਾਹਕਾਂ ਦੀ ਪਸੰਦ ਬਣ ਰਹੇ ਹਨ। ਹੋਜੀਚਾ, ਕਿਨਾਕੋ ਅਤੇ ਮੈਚਾ ਵਰਗੇ ਡ੍ਰਿੰਕਸ ਕੈਫਿਆਂ ਵਿੱਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਕੈਫੇ ਮੈਨੇਜਰਾਂ ਦਾ ਕਹਿਣਾ ਹੈ ਕਿ ਇਹ ਨਵੇਂ ਰੁਝਾਨ ਨਾ ਸਿਰਫ ਗਾਹਕਾਂ ਨੂੰ ਆਕਰਸ਼ਿਤ ਕਰ ਰਹੇ ਹਨ, ਸਗੋਂ ਆਸਟ੍ਰੇਲੀਆਈ ਕੌਫੀ ਮਾਰਕੀਟ ਵਿੱਚ ਨਵਾਂ ਉਤਸ਼ਾਹ ਵੀ ਭਰ ਰਹੇ ਹਨ।

ਭੋਜਨ ਪਦਾਰਥਾਂ ਵਿੱਚ ਧੋਖਾਧੜੀਆਂ ਰੋਕਣ ਲਈ ਵਿਗਿਆਨੀਆਂ ਨੇ ਤਿਆਰ ਕੀਤੀ ਨਵੀਂ ਤਕਨੀਕ
ਹਰ ਸਾਲ ਅਰਬਾਂ ਡਾਲਰ ਦੀ ਭੋਜਨ ਧੋਖਾਧੜੀ ਨਾਲ ਨਜਿੱਠਣ ਲਈ ਆਸਟ੍ਰੇਲੀਅਨ ਵਿਗਿਆਨੀਆਂ ਨੇ ਨਵੇਂ ਅਤੇ ਅਧੁਨਿਕ ਤਰੀਕੇ ਵਿਕਸਿਤ ਕੀਤੇ ਹਨ। ਆਸਟ੍ਰੇਲੀਅਨ ਨਿਊਕਲੀਅਰ ਸਾਇੰਸ ਐਂਡ ਟੈਕਨੋਲੋਜੀ ਆਰਗੇਨਾਈਜੇਸ਼ਨ (ANSTO) ਨਾਲ ਜੁੜੀ ਖੋਜ ਟੀਮ ਦਾ ਕਹਿਣਾ ਹੈ ਕਿ ਦੇਸ਼ ਵਿੱਚ ਭੋਜਨ ਪਦਾਰਥਾਂ ਵਿੱਚ ਮਿਲਾਵਟ ਇੱਕ ਗੰਭੀਰ ਚੁਣੌਤੀ ਬਣੀ ਹੋਈ ਹੈ, ਪਰ ਨਵੀਂ ਤਕਨੀਕ ਦੀ ਮਦਦ ਨਾਲ ਅਜਿਹੀਆਂ ਧੋਖਾਧੜੀਆਂ ਦੀ ਪਛਾਣ ਕਰਨਾ ਹੁਣ ਕਾਫ਼ੀ ਆਸਾਨ ਹੋ ਗਿਆ ਹੈ।

ਬਾਲੀਵੁੱਡ ਗੱਪਸ਼ੱਪ: ਪੰਜਾਬੀ ਅਦਾਕਾਰ ਪਰਮਵੀਰ ਚੀਮਾ ਫਿਲਮ 'ਬਾਰਡਰ 2' ਵਿੱਚ ਆਪਣੇ ਕਿਰਦਾਰ ਨੂੰ ਲੈਕੇ ਉਤਸ਼ਾਹਿਤ
ਫਿਲਮ 'ਬਾਰਡਰ-2' ਵਿੱਚ ਜਿੱਥੇ ਦਿਲਜੀਤ ਦੋਸਾਂਝ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਅਦਾਕਾਰ ਪਰਮਵੀਰ ਚੀਮਾ ਵੀ ਫਿਲਮ ਵਿੱਚ ਆਪਣੇ ਕਿਰਦਾਰ ਨੂੰ ਲੈਕੇ ਉਤਸ਼ਾਹਿਤ ਹਨ। ਪਰਮਵੀਰ ਪਹਿਲਾਂ ਫਿਲਮ 'ਬਲੈਕ ਵਾਰੰਟ' ਅਤੇ 'ਤੇਰੇ ਇਸ਼ਕ' ਵਿੱਚ ਨਜ਼ਰ ਆ ਚੁਕੇ ਹਨ। ਇਹ ਅਤੇ ਹੋਰ ਖਬਰਾਂ ਸੁਣੋ ਬਾਲੀਵੁੱਡ ਗੁਪਸ਼ਪ ਵਿੱਚ।...

ਬਿਨਾਂ ਵਾਰੰਟ ਤਲਾਸ਼ੀਆਂ ਵਿੱਚ ਬਹੁ-ਸੱਭਿਆਚਾਰਕ ਭਾਈਚਾਰਿਆਂ ਦੇ ਲੋਕ ਹੋਰਨਾਂ ਨਾਲੋਂ ਜ਼ਿਆਦਾ ਬਣਦੇ ਹਨ ਨਿਸ਼ਾਨਾ: ਰਿਪੋਰਟ
ਕਾਰਕੁਨਾਂ ਵੱਲੋਂ ਕਾਨੂੰਨੀ ਚੁਣੌਤੀ ਮਿਲਣ ਮਗਰੋਂ ਵਿਕਟੋਰੀਆ ਸਰਕਾਰ ਨੇ ਪੁਲਿਸ ਨੂੰ ਦਿੱਤੇ ਗਏ 'ਵਾਰੰਟ ਬਿਨਾਂ ਗ੍ਰਿਫ਼ਤਾਰੀਆਂ' ਦੇ ਅਧਿਕਾਰਾਂ ਵਾਲਾ ਕਾਨੂੰਨ ਵਾਪਸ ਲੈ ਲਿਆ ਹੈ। ਇੱਕ ਤਾਜ਼ਾ ਅਧਿਐਨ ਨੇ ਦਰਸਾਇਆ ਹੈ ਕਿ ਇਨ੍ਹਾਂ ਵਾਰੰਟ ਰਹਿਤ ਤਲਾਸ਼ੀਆਂ ਵਿੱਚ ਗੈਰ-ਗੋਰੇ ਪਿਛੋਕੜ ਵਾਲੇ ਲੋਕਾਂ ਨੂੰ 3.5 ਗੁਣਾ ਵੱਧ ਨਿਸ਼ਾਨਾ ਬਣਾਇਆ ਗਿਆ। ਪੂਰਾ ਮਾਮਲਾ ਜਾਣਨ ਲਈ ਸੁਣੋ ਇਹ ਪੌਡਕਾਸਟ।

ਛੋਟੀ ਉਮਰ, ਵੱਡੀ ਉਪਲਬਧੀ: ਬ੍ਰਿਸਬੇਨ ਦੇ ਔਲਖ ਭਰਾਵਾਂ ਦੀ ਆਸਟ੍ਰੇਲੀਅਨ ਫੁੱਟਸਲ ਚੈਂਪੀਅਨਸ਼ਿਪ ਤੱਕ ਦੀ ਉਡਾਨ
ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਬ੍ਰਿਸਬੇਨ ਦੇ ਦੋ ਭਰਾ, ਰਣਵਿਜੇ ਸਿੰਘ ਔਲਖ (ਅੰਡਰ-14) ਅਤੇ ਰਣਬੀਰ ਸਿੰਘ ਔਲਖ (ਅੰਡਰ-10), ਆਸਟ੍ਰੇਲੀਆ ਦੀ ਨੈਸ਼ਨਲ ਫੁੱਟਸਲ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਰਣਵਿਜੇ ਨੂੰ ਬੈਲਜੀਅਮ ਦੌਰੇ ਲਈ ਆਸਟ੍ਰੇਲੀਆਈ ਅੰਡਰ-14 ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਹਨਾਂ ਦੋਨੋਂ ਬੱਚਿਆਂ ਅਤੇ ਇਹਨਾਂ ਤੇ ਮਾਣ ਮਹਿਸੂਸ ਕਰ ਰਹੇ ਇਹਨਾਂ ਦੇ ਪਿਤਾ ਸਰਵਪ੍ਰੀਤ ਸਿੰਘ ਔਲਖ ਨਾਲ ਪੂਰੀ ਗੱਲਬਾਤ ਸਣਦੇ ਹਾਂ।

ਖ਼ਬਰਨਾਮਾ: ਦੱਖਣ-ਪੂਰਬੀ ਆਸਟ੍ਰੇਲੀਆ ‘ਚ ਗਰਮੀ ਦੀ ਲਹਿਰ, ਨਿਊ ਸਾਊਥਵੇਲਜ਼ ਅਤੇ ਕਵੀਨਜ਼ਲੈਂਡ ‘ਚ ਸੰਭਾਵਿਤ ਅੱਗ ਦਾ ਖ਼ਤਰਾ
ਦੱਖਣ-ਪੂਰਬੀ ਆਸਟ੍ਰੇਲੀਆ ਦੇ ਅੰਦਰੂਨੀ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦਕਿ ਤਟਵਰਤੀ ਸ਼ਹਿਰਾਂ ਨੂੰ ਰਿਕਾਰਡ ਤਾਪਮਾਨ ਤੋਂ ਬਾਅਦ ਥੋੜ੍ਹਾ ਰਾਹਤ ਮਿਲ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਨੂੰ ਪ੍ਰਭਾਵਿਤ ਕਰਨ ਦੇ ਬਾਅਦ, ਅੱਜ ਨਿਊ ਸਾਊਥ ਵੇਲਜ਼ ਅਤੇ ਕਵੀਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਤੇਜ਼ ਤਾਪਮਾਨ ਦੀ ਭਵਿੱਖਵਾਣੀ ਕੀਤੀ ਗਈ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੋਡਕਾਸਟ ਰਾਹੀਂ ਸੁਣੋ।

ਇਹਨਾਂ ਗਰਮੀਆਂ ਦੌਰਾਨ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੋਇਆ 33
ਕੋਵਿਡ-19 ਮਹਾਂਮਾਰੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੇ ਰੁਝਾਨ ਵਿੱਚ ਵਾਧਾ ਦੇਖਿਆ ਗਿਆ ਹੈ। ਇਸ ਚੁਣੌਤੀ ਨੂੰ ਧਿਆਨ ਵਿੱਚ ਰੱਖਦਿਆਂ ਆਸਟ੍ਰੇਲੀਆ ਦੇ ਜਲ ਸੁਰੱਖਿਆ ਪ੍ਰੀਸ਼ਦ ਨੇ ਨਵੀਂ ‘ਆਸਟ੍ਰੇਲੀਆਈ ਜਲ ਸੁਰੱਖਿਆ ਰਣਨੀਤੀ 2030’ ਜਾਰੀ ਕੀਤੀ ਹੈ। ਇਸ ਰਣਨੀਤੀ ਦਾ ਮਕਸਦ ਦਹਾਕੇ ਦੇ ਅੰਤ ਤੱਕ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣਾ ਹੈ, ਜਿਸ ਨਾਲ ਦੇਸ਼-ਪੱਧਰੀ ਜਲ ਸੁਰੱਖਿਆ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

ਨਵੇਂ ਸਾਲ ਦੀ ਸਮਝਦਾਰ ਵਿੱਤੀ ਸ਼ੁਰੂਆਤ: ਬਿੱਲ ਘਟਾਓ, ਪੈਸਾ ਬਚਾਓ ਤੇ ਜੇਬ ਵਿੱਚ ਵਾਪਸ ਲਿਆਓ
ਜੇ ਤੁਸੀਂ ਸਾਲ ਦੀ ਸ਼ੁਰੂਆਤ ਵਿੱਤੀ ਤੌਰ ’ਤੇ ਮਜ਼ਬੂਤ ਬਣਾਉਣਾ ਚਾਹੁੰਦੇ ਹੋ, ਤਾਂ ਇਸ ਜਾਣਕਾਰੀ ਵਿੱਚ ਪੈਸੇ ਬਚਾਉਣ ਦੇ 10 ਉਪਯੋਗੀ ਤਰੀਕੇ ਸਾਂਝੇ ਕੀਤੇ ਗਏ ਹਨ। ਇਹ ਜਾਣਕਾਰੀ ਆਮ ਪ੍ਰਕਿਰਤੀ ਦੀ ਹੈ ਅਤੇ ਵਿੱਤੀ ਸਲਾਹ ਨਹੀਂ ਮੰਨੀ ਜਾਵੇ। ਆਪਣੇ ਹਾਲਾਤਾਂ ਅਨੁਸਾਰ ਫੈਸਲਾ ਕਰਨ ਲਈ ਲਾਇਸੰਸਸ਼ੁਦਾ ਪੇਸ਼ੇਵਰ ਨਾਲ ਸਲਾਹ ਕਰੋ। ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪੌਡਕਾਸਟ।

ਪਾਕਿਸਤਾਨ ਡਾਇਰੀ: ਪਾਕਿਸਤਾਨ ਦੇ ਗਾਜ਼ਾ ਬੋਰਡ ਆਫ ਪੀਸ ਦਾ ਹਿਸਾ ਬਣਨ 'ਤੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ
ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਬਣਾਏ ਗਏ ‘ਗਾਜ਼ਾ ਬੋਰਡ ਆਫ਼ ਪੀਸ’ ਵਿੱਚ ਪਾਕਿਸਤਾਨ ਦੇ ਸ਼ਾਮਿਲ ਹੋਣ ਦੇ ਫ਼ੈਸਲੇ ’ਤੇ ਦੇਸ਼ ਅੰਦਰ ਸਿਆਸੀ ਵਿਰੋਧ ਤੇਜ਼ ਹੋ ਗਿਆ ਹੈ। ਇਮਰਾਨ ਖਾਨ ਦੀ ਪਾਰਟੀ ਸਮੇਤ ਕਈ ਵਿਰੋਧੀ ਧਿਰਾਂ ਇਸ ਕਦਮ ਦਾ ਖੁੱਲ੍ਹ ਕੇ ਵਿਰੋਧ ਕਰ ਰਹੀਆਂ ਹਨ। ਇਸ ਮਸਲੇ ਨਾਲ ਜੁੜੀਆਂ ਪੂਰੀਆਂ ਜਾਣਕਾਰੀਆਂ ਅਤੇ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ ਸੁਣੋ।

ਆਸਟ੍ਰੇਲੀਆਈ ਡਾਲਰ 15 ਮਹੀਨਿਆਂ ਦੇ ਸਿਖਰਲੇ ਪੱਧਰ 'ਤੇ ਕੀ ਨਿਕਲਦੇ ਹਨ ਅਰਥ ?
ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆਈ ਡਾਲਰ ਦੀ ਗਤੀ ਉਪਰ ਵੱਲ ਨੂੰ ਬਰਕਰਾਰ ਚੱਲ ਰਹੀ ਹੈ। ਇੱਕ ਆਸਟ੍ਰੇਲੀਅਨ ਡਾਲਰ ਹੁਣ 63 ਭਾਰਤੀ ਰੁਪਏ ਤੋਂ ਵੀ ਅੱਗੇ ਚਲਾ ਗਿਆ ਹੈ। ਇੱਕ ਮਜ਼ਬੂਤ ਆਸਟ੍ਰੇਲੀਆਈ ਡਾਲਰ ਵਿਦੇਸ਼ੀ ਯਾਤਰੀਆਂ ਅਤੇ ਘਰੇਲੂ ਬਜਟ ਲਈ ਸਵਾਗਤਯੋਗ ਖ਼ਬਰ ਹੋ ਸਕਦੀ ਹੈ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਆਸਟ੍ਰੇਲੀਆਈ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ ਕਰਜ਼ਿਆਂ ਅਤੇ ਰਿਫਾਇਨੈਂਸ ਉੱਤੇ ਲਗੇਗੀ ਨੀਵੀਂ ਸੀਮਾ, ਜਾਣੋ ਨਿਯਮ
ਆਸਟ੍ਰੇਲੀਆ ਵਿੱਚ ਬੈਂਕਾਂ ਵੱਲੋਂ ਦਿੱਤੇ ਜਾਣ ਵਾਲੇ ਕਰਜ਼ੇ ’ਤੇ ਹੁਣ ਸੀਮਾ ਲਗੇਗੀ, ਜਿਸ ਦਾ ਨਿਰਧਾਰਨ ਆਸਟ੍ਰੇਲੀਆਈ ਪ੍ਰੂਡੈਂਸ਼ੀਅਲ ਰੈਗੂਲੇਸ਼ਨ ਅਥਾਰਟੀ (APRA) ਕਰੇਗੀ। 1 ਫਰਵਰੀ 2026 ਤੋਂ ਲਾਗੂ ਨਿਯਮਾਂ ਅਨੁਸਾਰ, ਬੈਂਕ ਆਮ ਤੌਰ ’ਤੇ ਆਮਦਨ ਤੋਂ ਛੇ ਗੁਣਾ ਤੋਂ ਵੱਧ ਕਰਜ਼ਾ ਨਹੀਂ ਦੇ ਸਕਣਗੇ, ਅਤੇ ਇਹ ਸੀਮਾ ਰਿਫਾਇਨੈਂਸ ’ਤੇ ਵੀ ਲਾਗੂ ਹੋਵੇਗੀ। ਇਹ ਬਦਲਾਅ ਘਰ ਖਰੀਦਣ ਜਾਂ ਲੋਨ ਮੁੜ-ਵਿੱਤ ਕਰਵਾਉਣ ਵਾਲਿਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਅਤੇ ਇਸ ਨਾਲ ਨਿਭਣ ਦੇ ਕੀ ਰਾਹ ਹਨ, ਸੁਣੋ ਐਸਬੀਐਸ ਪੰਜਾਬੀ ਦੀ ਮਾਹਿਰਾਂ ਨਾਲ ਗੱਲਬਾਤ।

Reflecting on early Sikh history: 96-year-old Teja Singh Grewal’s journey in Australia - ਆਸਟ੍ਰੇਲੀਆ ਵਿੱਚ ਸਿੱਖ ਇਤਿਹਾਸ ਦੀ ਜੀਵੰਤ ਗਵਾਹੀ: 96 ਸਾਲਾ ਤੇਜਾ ਸਿੰਘ ਨਾਲ ਖਾਸ ਗੱਲਬਾਤ
Teja Singh Grewal, 96, from Brisbane, shares his memories of the early Punjabi-Sikh settlers in Australia. He migrated from Punjab in 1947 to reunite with his father, Booja Singh, who arrived in 1901, and to honour his grandfather, who first came in 1885. In this conversation, Teja Singh reflects on founding a Sikh congregation and community kitchen in 1968, as well as his pioneering role in establishing a Gurudwara (Sikh Temple) in Woolgoolga. Listen to his conversation with SBS Punjabi to learn more about the lives of Australia’s early Sikh settlers. - 96 ਸਾਲਾ ਬ੍ਰਿਸਬੇਨ ਵਾਸੀ ਤੇਜਾ ਸਿੰਘ ਆਪਣੀ ਜ਼ਿੰਦਗੀ ਦੀ ਯਾਤਰਾ ਅਤੇ ਆਸਟ੍ਰੇਲੀਆ ਵਿੱਚ ਸ਼ੁਰੂਆਤੀ ਪੰਜਾਬੀ–ਸਿੱਖ ਪਰਵਾਸੀ ਭਾਈਚਾਰੇ ਦੀਆਂ ਯਾਦਾਂ ਸਾਂਝੀਆਂ ਕਰਦੇ ਹਨ। 1947 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਏ ਤੇਜਾ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਦਾਦਾ ਮਹਾਨ ਸਿੰਘ 1885 ਵਿੱਚ ਅਤੇ ਪਿਤਾ ਬੂਜਾ ਸਿੰਘ 1901 ਵਿੱਚ ਇੱਥੇ ਪਹੁੰਚੇ ਸਨ। 1968 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੇਨਜ਼ ‘ਚ ਮੰਗਵਾ ਕੇ ਸੰਗਤ ਨੂੰ ਗੁਰਬਾਣੀ ਅਤੇ ਲੰਗਰ ਨਾਲ ਜੋੜਨ ਦੀ ਸ਼ੁਰੂਆਤ ਤੋਂ ਲੈ ਕੇ ਵੂਲਗੂਲਗਾ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਅਤੇ ਪੰਜ ਦਹਾਕਿਆਂ ਤੱਕ ਹੈਡ ਗ੍ਰੰਥੀ ਵਜੋਂ ਸੇਵਾ ਨਿਭਾਉਣ ਤੱਕ, ਉਹਨਾਂ ਦਾ ਯੋਗਦਾਨ ਇਸ ਗੱਲਬਾਤ ਦਾ ਕੇਂਦਰ ਹੈ।

ਖ਼ਬਰਨਾਮਾ: ਰਿਕਾਰਡ ਗਰਮੀ ਦੇ ਮੱਦੇਨਜ਼ਰ, ਵਿਕਟੋਰੀਆ ਦੇ ਫਾਇਰ ਫਾਈਟਰਜ਼, ਵਿਨਾਸ਼ਕਾਰੀ ਸਥਿਤੀਆਂ ਲਈ ਤਿਆਰ
ਮੈਲਬਰਨ ਅਤੇ ਜੀਲੋਂਗ ਵਿੱਚ ਤਾਪਮਾਨ 45 ਡਿਗਰੀ ਤੱਕ ਅਤੇ ਮਿਲਡੂਰਾ ਵਿੱਚ 49 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਘਰਾਂ ਨੂੰ ਅੱਗ ਲੱਗਣ ਦਾ ਖ਼ਤਰਾ ਵਧ ਗਿਆ ਹੈ। ਵਿਕਟੋਰੀਆ ਭਰ ਵਿੱਚ ਐਮਰਜੈਂਸੀ ਅਧਿਕਾਰੀ ਸਖ਼ਤ ਗਰਮੀ ਅਤੇ ਸੰਭਾਵਿਤ ਅੱਗ ਦੀਆਂ ਸਥਿਤੀਆਂ ਲਈ ਤਿਆਰ ਹਨ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੋਡਕਾਸਟ ਰਾਹੀਂ ਸੁਣੋ।

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ
This SBS Punjabi radio program brings you highlights from Australia’s and India’s national day celebrations on 26 January, along with major local and international news. The program also includes Punjabi Diary, our weekly segment on key political and social issues in Punjab, updates on Victoria’s bushfires amid extreme heat conditions, and a special conversation with Order of Australia Medal recipient Satwant Singh Calai. Tune in for the full program. - ਐਸਬੀਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਆਸਟ੍ਰੇਲੀਆ ਅਤੇ ਭਾਰਤ ਵਿੱਚ 26 ਜਨਵਰੀ ਨੂੰ ਮਨਾਏ ਗਏ ਰਾਸ਼ਟਰੀ ਦਿਹਾੜਿਆਂ ਨਾਲ ਸੰਬੰਧਿਤ ਖ਼ਬਰਾਂ ਅਤੇ ਜਾਣਕਾਰੀਆਂ ਦੇ ਨਾਲ-ਨਾਲ ਸਥਾਨਕ ਅਤੇ ਅੰਤਰਰਾਸ਼ਟਰੀ ਚੋਣਵੀਆਂ ਖ਼ਬਰਾਂ ਸ਼ਾਮਿਲ ਹਨ। ਪ੍ਰੋਗਰਾਮ ਦਾ ਹਿੱਸਾ ਹੈ ਪੰਜਾਬ ਦੀ ਮੌਜੂਦਾ ਸਿਆਸੀ ਅਤੇ ਸਮਾਜਿਕ ਸਥਿਤੀ ’ਤੇ ਕੇਂਦਰਿਤ ਹਫਤਾਵਰੀ ਪੇਸ਼ਕਾਰੀ ‘ਪੰਜਾਬੀ ਡਾਇਰੀ’। ਇਸ ਤੋਂ ਇਲਾਵਾ, ਭਿਆਨਕ ਗਰਮੀ ਕਾਰਨ ਵਿਕਟੋਰੀਆ ਵਿੱਚ ਲੱਗੀਆਂ ਬੁਸ਼ਫਾਇਰਾਂ ਦੇ ਮੌਜੂਦਾ ਹਾਲਾਤ ਅਤੇ ਗਵਰਨਰ ਜਨਰਲ ਆਫ਼ ਆਸਟ੍ਰੇਲੀਆ ਵੱਲੋਂ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ ਸਤਵੰਤ ਸਿੰਘ ਕੈਲੇ ਨਾਲ ਕੀਤੀ ਖਾਸ ਗੱਲਬਾਤ ਵੀ ਸ਼ਾਮਿਲ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਪੂਰਾ ਰੇਡੀਓ ਪ੍ਰੋਗਰਾਮ।

ਕੀ ‘ਬੋਰਡ ਆਫ ਪੀਸ’ ਜ਼ਰੀਏ 'ਨਵਾਂ ਸੰਯੁਕਤ ਰਾਸ਼ਟਰ' ਬਣਾ ਰਿਹਾ ਹੈ ਅਮਰੀਕਾ?
ਗਾਜਾ ਦੇ ਪੁਨਰ ਨਿਰਮਾਣ ਦੀ ਨਿਗਰਾਨੀ ਲਈ ਅਮਰੀਕਾ ਵੱਲੋਂ ਬਣਾਏ ਗਏ ਕਥਿਤ ‘ਬੋਰਡ ਆਫ ਪੀਸ’ ਵਿੱਚ ਸ਼ਾਮਿਲ ਹੋਣ ਲਈ ਵੱਖ-ਵੱਖ ਦੇਸ਼ਾਂ ਨੂੰ ਸੱਦੇ ਭੇਜੇ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਇਸ ਬੋਰਡ ਦੀ ਸਥਾਈ ਮੈਂਬਰਸ਼ਿਪ ਲਈ 1.5 ਬਿਲੀਅਨ ਡਾਲਰ ਫੀਸ ਰੱਖੀ ਗਈ ਹੈ। ਆਸਟ੍ਰੇਲੀਆ ਇਸ ਸੱਦੇ ’ਤੇ ਵਿਚਾਰ ਕਰ ਰਿਹਾ ਹੈ, ਜਦਕਿ ਕਈ ਮੁਲਕਾਂ ਵੱਲੋਂ ਘੱਟ ਰੁਚੀ ਅਤੇ ਇਜ਼ਰਾਈਲ ਸਮੇਤ ਆਲੋਚਨਾ ਵੀ ਸਾਹਮਣੇ ਆ ਰਹੀ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ।

ਪੰਜਾਬੀ ਡਾਇਰੀ: ਦੇਸ਼ ਭਰ ਵਿੱਚ ਨਜ਼ਰ ਆਈਆਂ 77ਵੇਂ ਗਣਤੰਤਰ ਦਿਵਸ ਦੀਆਂ ਰੌਣਕਾਂ
ਭਾਰਤ ਦੇ 77ਵੇਂ ਗਣਤੰਤਰਤਾ ਦਿਵਸ ਨੂੰ ਦੇਸ਼ ਭਰ ਵਿੱਚ ਜਸ਼ਨ ਦੇ ਨਾਲ ਮਨਾਇਆ ਗਿਆ। ਨਵੀਂ ਦਿੱਲੀ ਵਿੱਚ ਰਾਸ਼ਟਰੀ ਪਰੇਡ ਦੌਰਾਨ ਵਿਕਾਸ ਯਾਤਰਾ, ਸੱਭਿਆਚਾਰਕ ਵਿਭਿੰਨਤਾ ਅਤੇ ਫੌਜੀ ਸ਼ਕਤੀ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੀਤੀ। ਸਮਾਰੋਹ ਦਾ ਮੁੱਖ ਵਿਸ਼ਾ ‘ਵੰਦੇ ਮਾਤਰਮ ਦੇ 150 ਸਾਲ’ ਸੀ। ਪੰਜਾਬ ਵਿੱਚ ਵੀ ਉਤਸ਼ਾਹਪੂਰਵਕ ਸਮਾਗਮ ਹੋਏ ਅਤੇ ਫਾਜ਼ਿਲਕਾ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ‘ਸੇਵਾ’ ਵਿੱਚ ਯੋਗਦਾਨ ਪਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮਾਜ ਸੇਵੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਰਿਹਾਇਸ਼ੀ ਸੰਕਟ ਵਿਚਕਾਰ ਵਿਕਟੋਰੀਆ ਸਰਕਾਰ ਦਾ ਵੱਡਾ ਫੈਸਲਾ: ਮੈਲਬਰਨ ਦੇ 44 ਜਨਤਕ ਟਾਵਰ ਢਾਹੇ ਜਾਣਗੇ
ਰਿਹਾਇਸ਼ ਅਤੇ ਮਹਿੰਗਾਈ ਸੰਕਟ ਦੇ ਚਲਦਿਆਂ ਵਿਕਟੋਰੀਆ ਸਰਕਾਰ ਮੈਲਬਰਨ ਦੇ ਸਾਰੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਹੁਣ ਦੀ ਯੋਜਨਾ ‘ਤੇ ਅੱਗੇ ਵੱਧ ਰਹੀ ਹੈ। ਵਸਨੀਕਾਂ ਦੇ ਤਿੱਖੇ ਵਿਰੋਧ ਅਤੇ ਸੰਸਦੀ ਜਾਂਚ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਬਾਵਜੂਦ ਸਰਕਾਰ ਦਾ ਕਹਿਣਾ ਹੈ ਕਿ ਇਹ ਟਾਵਰ ਹੁਣ ਰਹਿਣ ਯੋਗ ਨਹੀਂ ਰਹੇ ਅਤੇ ਇਨ੍ਹਾਂ ਦੀ ਥਾਂ ਵੱਧ ਸਮਰੱਥਾ ਵਾਲੀਆਂ ਨਵੀਆਂ ਇਮਾਰਤਾਂ ਬਣਾਈਆਂ ਜਾਣਗੀਆਂ। ਦੂਜੇ ਪਾਸੇ ਨਿਵਾਸੀਆਂ ਅਤੇ ਮਾਹਿਰਾਂ ਦਾ ਦਾਅਵਾ ਹੈ ਕਿ ਲੋਕਾਂ ਨੂੰ ਘਰੋਂ-ਬੇਘਰ ਕਰਨ ਦੀ ਬਜਾਏ ਟਾਵਰਾਂ ਦੀ ਮੁਰੰਮਤ ਕਰਨੀ ਚਾਹੀਦੀ ਹੈ। ਸਰਕਾਰੀ ਯੋਜਨਾ ਅਨੁਸਾਰ ਇਹ ਢਾਹ-ਭੰਨ 2023 ਤੋਂ 2051 ਤੱਕ ਕਈ ਪੜਾਵਾਂ ਵਿੱਚ ਕੀਤੀ ਜਾਵੇਗੀ। ਹੋਰ ਵੇਰਵਿਆਂ ਲਈ ਸੁਣੋ ਇਹ ਰਿਪੋਰਟ।

ਆਸਟ੍ਰੇਲੀਆ ਦੇ ਮਾਈਨਿੰਗ ਉਦਯੋਗ ਵਿੱਚ ਮਹੱਤਵਪੂਰਨ ਖੋਜਾਂ ਬਦਲੇ ਭਾਰਤੀ ਮੂਲ਼ ਦੇ ਡਾ. ਆਨੰਦ AM Medal ਨਾਲ ਸਨਮਾਨਿਤ
‘ਆਸਟ੍ਰੇਲੀਆ ਡੇਅ’ ਮੌਕੇ ਗਵਰਨਰ ਜਨਰਲ ਵੱਲੋਂ ਐਲਾਨੇ ਗਏ ਰਾਸ਼ਟਰੀ ਪੁਰਸਕਾਰਾਂ ਵਿੱਚ ਭਾਰਤੀ ਮੂਲ ਦੇ ਪ੍ਰਸਿੱਧ ਭੂਮੀ ਵਿਗਿਆਨੀ ਡਾ. ਰਾਵਿੰਦਰ ਰਾਜ ਆਨੰਦ ਦਾ ਨਾਮ ਵੀ ਸ਼ਾਮਿਲ ਹੈ। ਹਿਮਾਚਲ ਪ੍ਰਦੇਸ਼ ਵਿੱਚ ਜੰਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪੂਰਵ ਵਿਦਿਆਰਥੀ ਰਹੇ ਡਾ. ਆਨੰਦ ਨੂੰ ਅਰਥ ਸਾਇੰਸ, ਖਣਿਜ ਸੰਸਾਧਨਾਂ, ਰੇਗੋਲਿਥ ਐਕਸਪਲੋਰੇਸ਼ਨ ਅਤੇ ਜਿਓਕੈਮੀਸਟਰੀ ਦੇ ਖੇਤਰ ਵਿੱਚ ਕੀਤੀਆਂ ਮਹੱਤਵਪੂਰਨ ਸੇਵਾਵਾਂ ਲਈ ‘ਮੈਂਬਰ ਆਫ਼ ਦਿ ਆਰਡਰ ਆਫ਼ ਆਸਟ੍ਰੇਲੀਆ’ (ਏਐਮ) ਨਾਲ ਸਨਮਾਨਿਤ ਕੀਤਾ ਗਿਆ ਹੈ। ਪਿਛਲੇ ਕਰੀਬ 45 ਸਾਲਾਂ ਤੋਂ ਪਰਥ ਵੱਸਦੇ ਡਾ. ਆਨੰਦ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਆਪਣੀ ਖੋਜ ਯਾਤਰਾ, ਤਜਰਬਿਆਂ ਅਤੇ ਨੌਜਵਾਨਾਂ ਲਈ ਕੀਮਤੀ ਸੁਝਾਅ ਸਾਂਝੇ ਕੀਤੇ ਹਨ। ਹੋਰ ਵੇਰਵਿਆਂ ਲਈ ਸੁਣੋ ਇਹ ਖਾਸ ਇੰਟਰਵਿਊ।

ਖ਼ਬਰਨਾਮਾ: ਮਿਲੇ-ਜੁਲੇ ਪ੍ਰਤੀਕਰਮਾਂ ਨਾਲ ਮਨਾਇਆ ਗਿਆ ‘ਆਸਟ੍ਰੇਲੀਆ ਡੇਅ’
'ਆਸਟ੍ਰੇਲੀਆ ਡੇਅ' ਮੌਕੇ ਕੈਨਬਰਾ ਵਿੱਚ ਸਹੁੰ ਚੁੱਕਣ ਵਾਲੇ ਨਵੇਂ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਉਮੀਦ, ਸਖ਼ਤ ਮਿਹਨਤ ਅਤੇ ਰਾਸ਼ਟਰੀ ਏਕਤਾ ਦਾ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਪ੍ਰਤਿੱਗਿਆ ਦਾ ਮੂਲ ਅਧਾਰ ਸਾਂਝੀ ਮਨੁੱਖਤਾ ਅਤੇ ਆਪਸੀ ਸਤਿਕਾਰ ਪ੍ਰਤੀ ਵਚਨਬੱਧਤਾ ਹੈ, ਜੋ ਰਾਸ਼ਟਰ ਨੂੰ ਪਰਿਭਾਸ਼ਿਤ ਕਰਦੀ ਹੈ। ਓਧਰ, ਦੇਸ਼ ਭਰ ਵਿੱਚ ਆਸਟ੍ਰੇਲੀਆ ਡੇਅ ਮੌਕੇ, ਵਿਰੋਧ ਪ੍ਰਦਰਸ਼ਨ ਵੀ ਹੋਏ ਹਨ। ਕਾਬਿਲੇਗੌਰ ਹੈ ਕਿ ਆਸਟ੍ਰੇਲੀਆ ਡੇਅ ਮੌਕੇ ਦੇਸ਼ ਭਰ ਵਿੱਚ ਆਯੋਜਿਤ 325 ਨਾਗਰਿਕਤਾ ਸਮਾਰੋਹਾਂ ਵਿੱਚ 150 ਤੋਂ ਵੱਧ ਦੇਸ਼ਾਂ ਦੇ ਕਰੀਬ 19 ਹਜ਼ਾਰ ਲੋਕ ਆਸਟ੍ਰੇਲੀਅਨ ਨਾਗਰਕਿ ਬਣ ਰਹੇ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

ਨਿਊ ਸਾਊਥ ਵੇਲਜ਼ ਦੀ ਪਹਿਲੀ ਮਹਿਲਾ ਗਵਰਨਰ ਡੇਮ ਮੈਰੀ ਬਸ਼ੀਰ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ
ਨਿਊ ਸਾਊਥ ਵੇਲਜ਼ ਦੀ ਪਹਿਲੀ ਮਹਿਲਾ ਗਵਰਨਰ ਡੇਮ ਮੈਰੀ ਬਸ਼ੀਰ ਦਾ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। 13 ਸਾਲਾਂ ਤੱਕ ਗਵਰਨਰ ਦੇ ਤੌਰ ’ਤੇ ਸੇਵਾ ਨਿਭਾਉਣ ਵਾਲੀ ਡੇਮ ਮੈਰੀ ਨੇ ਆਪਣਾ ਜੀਵਨ ਮਾਨਸਿਕ ਸਿਹਤ ਦੀ ਵਕਾਲਤ, ਮੂਲ ਨਿਵਾਸੀਆਂ ਦੇ ਹੱਕਾਂ, ਲ਼ਘਭਠਥੀ+ ਕਮਿਊਨਿਟੀ ਅਤੇ ਸਮਾਜਿਕ ਸਮਾਨਤਾ ਲਈ ਸਮਰਪਿਤ ਕੀਤਾ। ਉਹ ਆਪਣੀ ਇਕਜੁਟਤਾ, ਦਇਆ ਅਤੇ ਸਮਾਵੇਸ਼ੀ ਸੋਚ ਵਾਲੀ ਵਿਰਾਸਤ ਲਈ ਹਮੇਸ਼ਾਂ ਯਾਦ ਰਹਿਣਗੇ।

ਆਸਟ੍ਰੇਲੀਆ ਡੇਅ ‘ਤੇ ਭਾਰਤੀ ਮੂਲ ਦੇ ਡਾ. ਕੁੰਵਰਜੀਤ ਸਿੰਘ ਸਾਂਗਲਾ ਨੂੰ ਮਿਲਿਆ AM ਦਾ ਖਿਤਾਬ
ਪਿੱਛਲੇ 26 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਡਾਕਟਰ ਵਜੋਂ ਸੇਵਾ ਨਿਭਾ ਰਹੇ 59 ਸਾਲਾ ਡਾ. ਕੁੰਵਰਜੀਤ ਸਿੰਘ ਸਾਂਗਲਾ ਨੂੰ Member of the Order of Australia (AM) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਅਕਾਦਮਿਕ ਖੋਜ ਅਤੇ ਕੁਈਨਸਲੈਂਡ ਦੇ ਰੂਰਲ ਇਲਾਕਿਆਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਕੀਤੀ ਗਈ ਮਿਹਨਤ ਨੇ ਦੇਸ਼ ਭਰ ਵਿੱਚ ਡਾਇਬੀਟੀਜ਼ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਬਾਲ ਕਹਾਣੀਆਂ: ਟੌਮੀ ਦੀ ਭੁੱਖ: ਬੱਚਿਆਂ ਲਈ ਲਾਲਚ ਤੋਂ ਬਚਣ ਦੀ ਸਿੱਖਿਆ
ਬੱਚਿਆਂ ਨੂੰ ਜ਼ਿੰਦਗੀ ਦੇ ਅਹਿਮ ਸਬਕ ਸਿਖਾਉਣ ਲਈ ਕਹਾਣੀਆਂ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਮੰਨੀਆਂ ਜਾਂਦੀਆਂ ਹਨ। ਪਾਕਿਸਤਾਨੀ ਲੇਖਕ ਅਹਿਮਦ ਅਦਨਾਨ ਤਾਰਕ ਦੀ ਕਹਾਣੀ 'ਟੌਮੀ ਦੀ ਭੁੱਖ' ਰਾਹੀਂ ਲਾਲਚ ਨਾ ਕਰਨ ਦੀ ਸਾਦੀ ਪਰ ਗਹਿਰੀ ਸਿੱਖਿਆ ਮਿਲਦੀ ਹੈ। ਇਹ ਕਹਾਣੀ ਸੁਣਨ ਲਈ ਸੁਣੋ ਇਹ ਪੌਡਕਾਸਟ।

ਸਤਵੰਤ ਸਿੰਘ ਕੈਲੇ: ਸਿੱਖ ਭਾਈਚਾਰੇ ਦੀ 26 ਸਾਲ ਸੇਵਾ ਲਈ 'ਆਰਡਰ ਆਫ਼ ਆਸਟ੍ਰੇਲੀਆ' ਮੈਡਲ
ਸਿਡਨੀ ਦੇ ਸਤਵੰਤ ਸਿੰਘ ਕੈਲੇ ਜਦ 16 ਸਾਲ ਦੇ ਸਨ, ਤਾਂ ਉਨ੍ਹਾਂ ਨੇ ਮਲੇਸ਼ੀਆ ਤੋਂ ਇੱਕ ਵਿਦਿਆਰਥੀ ਵਜੋਂ ਤਸਮਾਨੀਆ ਆ ਕੇ ਨਵੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਹ ਸਿੱਖ ਨੌਜਵਾਨਾਂ ਨੂੰ ਮੱਦਦ ਦੇਣ ਵਾਲੀ ਸੰਸਥਾ ਸਿੱਖ ਯੂਥ ਆਸਟ੍ਰੇਲੀਆ ਦੇ ਸਥਾਪਕ ਬਣੇ, ਜਿਸਦੇ ਸਲਾਨਾ ਸਮਰ ਕੈਂਪ ਅਤੇ ਕਈ ਚੈਰਿਟੀ ਉਪਰਾਲੇ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਸੇਵਾ ਬਣ ਗਏ। 26 ਜਨਵਰੀ 2026 ਨੂੰ ਉਹਨਾਂ ਨੂੰ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਆਸਟ੍ਰੇਲੀਆ ਦਿਵਸ: ਜਸ਼ਨ, ਵਿਵਾਦ ਅਤੇ ਵੱਖ-ਵੱਖ ਨਜ਼ਰੀਏ
ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਣ ਵਾਲਾ ਆਸਟ੍ਰੇਲੀਆ ਦਿਵਸ ਕੁਝ ਲੋਕਾਂ ਲਈ ਖੁਸ਼ੀ ਅਤੇ ਸੱਭਿਆਚਾਰਕ ਜਸ਼ਨ ਦਾ ਦਿਨ ਹੈ, ਜਦਕਿ ਹੋਰਾਂ ਲਈ ਖ਼ਾਸ ਕਰਕੇ ਰਵਾਇਤੀ ਮਾਲਕਾਂ ਲਈ, ਇਹ ਸੋਗ ਅਤੇ ਇਤਿਹਾਸਕ ਜ਼ਖ਼ਮਾਂ ਦੀ ਯਾਦ ਹੈ। ਆਸਟ੍ਰੇਲੀਆਈ ਸਮਾਜ ਵਿੱਚ ਇਸ ਦਿਨ ਬਾਰੇ ਵੱਖ-ਵੱਖ ਵਿਚਾਰ ਕਿਉਂ ਹਨ, ਇਹ ਜਾਣਨ ਲਈ ਸੁਣੋ ਇਹ ਪੋਡਕਾਸਟ।

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੇ 'ਰਾਸ਼ਟਰੀ ਸੋਗ' ਤੋਂ ਲੈ ਕੇ ਪੰਜਾਬ ਦੀ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤੱਕ, ਹਫ਼ਤੇ ਦੀਆਂ ਮੁੱਖ ਖ਼ਬਰਾਂ
ਇਸ ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ ਵਿੱਚ ਆਸਟ੍ਰੇਲੀਅਨ ਲੋਕਾਂ ਵੱਲੋਂ ਬੌਂਡਈ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਮਨਾਏ ਗਏ ਰਾਸ਼ਟਰੀ ਸੋਗ ਦਿਵਸ ਦੇ ਨਾਲ-ਨਾਲ ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਤੱਟਾਂ ਉੱਤੇ ਹੋਏ ਸ਼ਾਰਕ ਹਮਲਿਆਂ ਦਾ ਵੇਰਵਾ ਵੀ ਹੈ। ਰਾਸ਼ਟਰੀ ਸਿਆਸਤ ਵਿੱਚ ਨੈਸ਼ਨਲ ਪਾਰਟੀ ਵੱਲੋਂ ਗਠਜੋੜ ਤੋਂ ਵੱਖ ਹੋਣ ਦੇ ਐਲਾਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਗ੍ਰੀਨਲੈਂਡ ਸਬੰਧੀ ਟੰਰਪ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਉੱਤੇ ਗ੍ਰੀਨਲੈਂਡ ਨੇਤਾਵਾਂ ਦੀਆਂ ਟਿੱਪਣੀਆਂ ਵੀ ਸ਼ਾਮਿਲ ਹਨ। ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ ਦੀ ਤਾਜ਼ਾ ਸਥਿਤੀ ਬਿਆਨ ਕਰਦੇ ਅੰਕੜੇ ਵੀ ਮੌਜੂਦ ਹਨ। ਓਧਰ, ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਲਈ ਸ਼ੁਰੂ ਕੀਤੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਜਾਣਕਾਰੀ ਵੀ ਸ਼ਾਮਿਲ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ..

ਖ਼ਬਰਨਾਮਾ: ਸੂਸਨ ਲੀ ਮੁਤਾਬਕ ਨੈਸ਼ਨਲਜ਼ ਦੇ ਵੱਡੇ ਵਾਕਆਊਟ ਦੇ ਬਾਵਜੂਦ ਕੋਅਲੀਸ਼ਨ ਬਚਿਆ ਰਹੇਗਾ
ਵਿਰੋਧੀ ਨੇਤਾ ਸੂਜ਼ਨ ਲੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਇਸ ਹਫ਼ਤੇ ਨੈਸ਼ਨਲਜ਼ ਵੱਲੋਂ ਲਿਬਰਲ ਪਾਰਟੀ ਤੋਂ ਅਧਿਕਾਰਿਕ ਤੌਰ ‘ਤੇ ਵੱਖ ਹੋਣ ਦੇ ਬਾਵਜੂਦ ਕੋਅਲੀਸ਼ਨ ਹਾਲੇ ਵੀ ਕਾਰਗਰ ਹੈ। ਸੂਜ਼ਨ ਲੀ ਨੇ ਆਪਣੀ ਲੀਡਰਸ਼ਿਪ ਸਮਰੱਥਾ ‘ਤੇ ਭਰੋਸਾ ਜਤਾਇਆ ਹੈ ਅਤੇ ਐਂਡਰੂ ਹੈਸਟੀ ਜਾਂ ਐਂਗਸ ਟੇਲਰ ਵੱਲੋਂ ਸੰਭਾਵਿਤ ਚੁਣੌਤੀਆਂ ਬਾਰੇ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਆਸਟ੍ਰੇਲੀਆਈ ਇਤਿਹਾਸ ਵਿੱਚ ਪੰਜਾਬੀ ਪਰਵਾਸੀ ਨੂੰ ਲੱਭੀ ਪੜਦਾਦਾ ਜੀ ਦੀ ਵਿਰਾਸਤ
2007 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਬਤੋਰ ਅੰਤਰਰਾਸ਼ਟਰੀ ਵਿਦਿਆਰਥੀ ਆਏ ਸ਼ਸ਼ਪਾਲ ਸਿੰਘ ਲਈ ਆਪਣੀ ਪਹਿਚਾਣ ਦੀ ਖੋਜ ਇੱਕ ਹੈਰਾਨੀਜਨਕ ਇਤਿਹਾਸਕ ਯਾਤਰਾ ਬਣ ਗਈ। ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪੜਦਾਦਾ ਮੱਸਾ ਸਿੰਘ ਲਗਭਗ ਸੌ ਸਾਲ ਪਹਿਲਾਂ ਇੱਕ ਊਠ ਚਾਲਕ ਵਜੋਂ ਆਸਟ੍ਰੇਲੀਆ ਪਹੁੰਚੇ ਸਨ। ਆਸਟ੍ਰੇਲੀਆ ਵਿੱਚ ਆਪਣੇ ਵਸਾ ਦੌਰਾਨ, ਮੱਸਾ ਸਿੰਘ ਨੇ ਵੈਸਟਰਨ ਆਸਟ੍ਰੇਲੀਆ ਵਿੱਚ ਇੱਕ ਮਸ਼ਹੂਰ ਐਥਲੀਟ ਅਤੇ ਪਹਿਲਵਾਨ ਵਜੋਂ ਨਾਮਣਾ ਖੱਟਿਆ। ਇਤਿਹਾਸਿਕ ਰਿਕਾਰਡ ਦਰਸਾਉਂਦੇ ਹਨ ਕਿ ਪਰਥ ਵਿੱਚ ਸਿੱਖ ਰੀਤਾਂ ਅਨੁਸਾਰ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟ ਦੀ ਸਥਾਪਨਾ ਵਿੱਚ ਵੀ ਮੱਸਾ ਸਿੰਘ ਦਾ ਮਹੱਤਵਪੂਰਨ ਯੋਗਦਾਨ ਸੀ। ਇਸ ਪੌਡਕਾਸਟ ਵਿੱਚ ਜਾਣੋ ਕਿ ਸ਼ਸ਼ਪਾਲ ਸਿੰਘ ਨੇ ਆਪਣੇ ਪੜਦਾਦਾ ਅਤੇ ਆਸਟ੍ਰੇਲੀਆ ਦੇ ਸ਼ੁਰੂਆਤੀ ਸਿੱਖ ਇਤਿਹਾਸ ਨੂੰ ਕਿਵੇਂ ਖੋਜਿਆ।

ਰਾਇਲ ਕਮਿਸ਼ਨ ਕੀ ਹੁੰਦਾ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ?
ਰਾਜਨੀਤਿਕ ਦਬਾਅ ਤੋਂ ਬਾਅਦ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਜਨਵਰੀ ਵਿੱਚ ਵੱਧ ਹੋਈਆਂ ਯਹੂਦੀ-ਵਿਰੋਧੀ ਘਟਨਾਵਾਂ ਅਤੇ ਆਸਟ੍ਰੇਲੀਆਈ ਇਤਿਹਾਸ ਦੀ ਦੂਜੀ ਸਭ ਤੋਂ ਘਾਤਕ ਸਮੂਹਿਕ ਗੋਲੀਬਾਰੀ ਦੇ ਕਾਰਣਾਂ ਦੀ ਜਾਂਚ ਲਈ ਰਾਇਲ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਪਰ ਰਾਇਲ ਕਮਿਸ਼ਨ ਕੀ ਹੁੰਦਾ ਹੈ, ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦੇ ਅਧਿਕਾਰ ਕੀ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਪੌਡਕਾਸਟ ਵਿੱਚ ਸੁਣੋ।

ਪੰਜਾਬੀ ਡਾਇਸਪੋਰਾ: ਕੈਨੇਡਾ ਨੇ ਭਾਰਤ ਦੀ ਯਾਤਰਾ ਲਈ ਜਾਰੀ ਕੀਤੀ ਚੇਤਾਵਨੀ
ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਕਰਨ ਵੇਲੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਭਾਰਤ ਨੂੰ ਕੈਨੇਡਾ ਵਲੋਂ 'ਹਾਈ ਡਿਗਰੀ ਕੌਸ਼ਨ' ਵਾਲੇ ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਵੀ ਹਨ। ਇਸ ਸਿਫਾਰਿਸ਼ 'ਤੇ ਭਾਰਤੀ ਅਧਿਕਾਰੀਆਂ ਨੇ ਰੋਸ ਪ੍ਰਗਟ ਕੀਤਾ। ਵਿਸ਼ਵ ਭਰ ਦੀਆਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਕਰੋਨਿਕ ਬਿਮਾਰੀਆਂ ਕਾਰਨ ਇੱਕ ਤਿਹਾਈ ਲੋਕਾਂ ਦੀਆਂ ਜਾ ਰਹੀਆਂ ਹਨ ਨੌਕਰੀਆਂ: ਨਵੀਂ ਰਿਪੋਰਟ
ਕਰੋਨਿਕ ਬੀਮਾਰੀਆਂ ਜਿਵੇਂ ਕਮਰ ਦਰਦ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਗਠੀਆ ਆਦਿ, ਆਸਟ੍ਰੇਲੀਆ ਦੇ ਕਈ ਕਾਮਿਆਂ ਦੇ ਰੁਜ਼ਗਾਰਾਂ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਰਹੀਆਂ ਹਨ, ਜਿਸ ਕਾਰਨ ਕਈ ਵਾਰ ਨੌਕਰੀ ਛੱਡਣੀ ਪੈਂਦੀ ਹੈ। ਰਿਪੋਰਟਾਂ ਮੁਤਾਬਕ ਹਰ ਪੰਜ ਵਿੱਚੋਂ ਲਗਭਗ ਦੋ ਕਾਮੇ ਇਨ੍ਹਾਂ ਬੀਮਾਰੀਆਂ ਨਾਲ ਜੂਝ ਰਹੇ ਹਨ, ਜਦਕਿ ਕੁਝ ਨੂੰ ਕੰਮਕਾਜ ਦੇ ਸਥਾਨ ’ਤੇ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ। ਇਸ ਮਸਲੇ ’ਤੇ ਤਿਆਰ ਕੀਤੀ ਗਈ ਵਿਸਥਾਰਪੂਰਕ ਰਿਪੋਰਟ ਪੌਡਕਾਸਟ ਵਿੱਚ ਸੁਣੋ।

ਸੋਸ਼ਲ ਮੀਡੀਆ ਬੈਨ ਦੇ ਇੱਕ ਮਹੀਨੇ ਬਾਅਦ: ਨੌਜਵਾਨਾਂ ਦੀ ਜ਼ਿੰਦਗੀ ਵਿੱਚ ਕੀ ਬਦਲਿਆ?
ਆਸਟ੍ਰੇਲੀਆ ਵਿੱਚ ਲਾਗੂ ਹੋਇਆ ਪਹਿਲਾ ਸੋਸ਼ਲ ਮੀਡੀਆ ਬੈਨ ਹੁਣ ਇੱਕ ਮਹੀਨਾ ਪੂਰਾ ਕਰ ਚੁੱਕਾ ਹੈ। ਇਸ ਦੌਰਾਨ ਨੌਜਵਾਨਾਂ ਦੀ ਆਨਲਾਈਨ ਸਰਗਰਮੀ ਵਿੱਚ ਕਮੀ ਆਈ ਹੈ, ਜਿਸ ਕਾਰਨ ਉਹ ਨਵੇਂ ਸ਼ੌਕ ਅਪਣਾਉਣ, ਨਵੇਂ ਰਿਸ਼ਤੇ ਬਣਾਉਣ ਅਤੇ ਨਵੇਂ ਤਜਰਬੇ ਖੋਜਣ ਵੱਲ ਵਧ ਰਹੇ ਹਨ। ਇਸ ਨਾਲ ਜੁੜੇ ਕਈ ਸਰਵੇਖਣਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸੋਸ਼ਲ ਮੀਡੀਆ ਦੀ ਸੰਤੁਲਿਤ ਵਰਤੋਂ ਸਿਹਤ ਲਈ ਲਾਜ਼ਮੀ ਤੌਰ ’ਤੇ ਹਾਨੀਕਾਰਕ ਨਹੀਂ। ਇਨ੍ਹਾਂ ਨਤੀਜਿਆਂ ’ਤੇ ਆਧਾਰਿਤ ਇਹ ਪੌਡਕਾਸਟ ਸੁਣੋ।

ਸੂਮੋ ਪਹਿਲਵਾਨਾਂ ਨਾਲ ਦੋ-ਦੋ ਹੱਥ ਕਰਦਾ ਹੈ ਸਿਡਨੀ ਦਾ ਪੰਜਾਬੀ ਨੌਜਵਾਨ ਹੈਰੀ ਸੋਹਲ
ਜਪਾਨ ਦੀ ਪ੍ਰਸਿੱਧ ਖੇਡ, ‘ਸੂਮੋ ਰੈਸਲਿੰਗ’ ਨਾਲ ਸੂਮੋ ਪਹਿਲਵਾਨ ਵਜੋਂ, ਸਿਡਨੀ ਦੇ ਰਹਿਣ ਵਾਲੇ ਹੈਰੀ ਸੋਹਲ ਪਿਛਲੇ ਕੁਈ ਸਾਲ ਤੋਂ ਜੁੜੇ ਹੋਏ ਹਨ। ਪੇਸ਼ੇ ਵਜੋਂ ਇੱਕ ਹਿਸਾਬ ਦੇ ਅਧਿਆਪਕ ਹੈਰੀ ਦਾ ਇਸ ਖੇਡ ਵੱਲ ਰੁਝਾਨ ਕਿਵੇਂ ਹੋਇਆ, ਇਸ ਬਾਰੇ ਐਸ ਬੀ ਐਸ ਪੰਜਾਬੀ ਨੇ ਉਹਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਹੈਰੀ ਨੇ ਸੁਮੋ ਰੈਸਲਿੰਗ ਅਤੇ ਇਸ ਵਿੱਚ ਹਿਸਾ ਲੈਣ ਵਾਲੇ ਪਹਿਲਵਾਨਾਂ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ: ਗੱਠਜੋੜ ਵਿੱਚ ਆਈ ਦਰਾਰ, ਨਫ਼ਰਤ ਕਾਨੂੰਨਾਂ ਉੱਤੇ ਮੱਤਭੇਦ ਦੇ ਚਲਦੇ ਨੈਸ਼ਨਲਜ਼ ਪਾਰਟੀ ਦੇ 3 ਲੀਡਰਾਂ ਨੇ ਦਿੱਤਾ ਅਸਤੀਫ਼ਾ
ਗੱਠਜੋੜ ਦਾ ਭਵਿੱਖ ਖਤਰੇ ਵਿੱਚ ਹੈ, ਕਿਉਂਕਿ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਨੇ ਨੈਸ਼ਨਲਜ਼ ਦੇ ਨੇਤਾ ਡੇਵਿਡ ਲਿਟਲਪ੍ਰਾਊਡ ਨੂੰ ਇਸ ਹਫ਼ਤੇ ਸੰਸਦ ਵਿੱਚ ਪਾਸ ਹੋਏ ਨਵੇਂ ਨਫ਼ਰਤ ਕਾਨੂੰਨਾਂ 'ਤੇ ਅਸਤੀਫਾ ਨਾ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਲੀ ਨੇ ਨੈਸ਼ਨਲਜ਼ ਦੇ ਤਿੰਨ ਸਿਆਸਤਦਾਨਾਂ ਦੇ ਅਸਤੀਫੇ ਸਵੀਕਾਰ ਕਰ ਲਏ ਹਨ। ਪਰ ਲਿਟਲਪ੍ਰਾਊਡ ਸਮੇਤ ਅੱਠ ਹੋਰਾਂ ਨੇ, ਨੈਸ਼ਨਲਜ਼ ਆਗੂਆਂ ਵੱਲੋਂ ਆਪਣੇ ਤਿੰਨ ਸਾਥੀਆਂ ਦੇ ਅਸਤੀਫ਼ੇ ਤੋਂ ਬਾਅਦ, ਵਿਰੋਧ ਵਿੱਚ ਸ਼ੈਡੋ ਕੈਬਨਿਟ ਛੱਡ ਦਿੱਤੀ। ਨੈਸ਼ਨਲਜ਼ ਦੇ ਲੀਡਰ ਡੇਵਿਡ ਲਿਟਲਪ੍ਰਾਊਡ ਦਾ ਕਹਿਣਾ ਹੈ ਕਿ ਪਾਰਟੀ ਸੂਜ਼ਨ ਲੀ ਦੇ ਅਧੀਨ ਸ਼ੈਡੋ ਮਨਿਸਟਰੀ ਦਾ ਹਿੱਸਾ ਨਹੀਂ ਹੋ ਸਕਦੀ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

'Visa stress, cultural restrictions': Why is gestational diabetes rising among mothers of Indian origin? - ਕਿਉਂ ਵੱਧ ਰਹੀ ਹੈ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀਆਂ ਮਾਵਾਂ ਵਿੱਚ 'ਜੈਸਟੇਸ਼ਨਲ ਸ਼ੂਗਰ'?
Despite having no family history of diabetes, Harman* has been dealing with the condition for the past 11 years. She was first diagnosed during her second pregnancy. She attributes her illness to the pressure of working harder to sustain life in a new country and the constant stress of visa uncertainty. Now, she regrets her choices. - 42 ਸਾਲਾ ਹਰਮਨ* ਲਗਭਗ 11 ਸਾਲਾਂ ਤੋਂ ਸ਼ੂਗਰ ਨਾਲ ਪੀੜਤ ਹੈ ਅਤੇ ਮੰਨਦੀ ਹੈ ਕਿ ਇਸ ਬਿਮਾਰੀ ਨੇ ਉਸਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ ਹੈ। ਪਰਿਵਾਰਕ ਇਤਿਹਾਸ ਨਾ ਹੋਣ ਦੇ ਬਾਵਜੂਦ, ਉਸਨੂੰ ਦੂਜੀ ਗਰਭ ਅਵਸਥਾ ਦੌਰਾਨ ਗਰਭਕਾਲੀ ਸ਼ੂਗਰ ਹੋਈ, ਜੋ ਬਾਅਦ ਵਿੱਚ ਡਾਇਬਟੀਜ਼ ਵਿੱਚ ਬਦਲ ਗਈ। ਹਰਮਨ ਦਾ ਦਾਅਵਾ ਹੈ ਕਿ ਕੰਮਕਾਜੀ ਪ੍ਰਵਾਸੀ ਹੋਣਾ, ਵੀਜ਼ਾ ਸੰਬੰਧੀ ਅਨਿਸ਼ਚਿਤਤਾ ਅਤੇ ਸੱਭਿਆਚਾਰਕ ਪਾਬੰਦੀਆਂ ਇਸ ਬਿਮਾਰੀ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਬਾਲੀਵੁੱਡ ਗੱਪਸ਼ੱਪ: ਬਾਲੀਵੁੱਡ ਦੀ ਚਮਕ-ਧਮਕ ਅਤੇ ਸਿਤਾਰਿਆਂ ਦੀਆਂ ਤਾਜ਼ਾ ਖ਼ਬਰਾਂ
ਦਰਸ਼ਕ ਫਿਲਮ 'ਬਾਰਡਰ-2' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਅਤੇ 15 ਸਾਲਾਂ ਬਾਅਦ ਫਿਲਮ 'ਡੇਲ੍ਹੀ ਬੇਲ਼ੀ' ਵੀ ਮੁੜ ਕੇ ਦਸਤਕ ਦੇ ਸਕਦੀ ਹੈ। ਇਸਦੇ ਨਾਲ ਫਿਲਮ ਜਗਤ ਦੀਆਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ।

ਇਕੱਲੇਪਨ ਦਾ ਸੰਕਟ: ਨੌਜਵਾਨਾਂ ਤੋਂ ਬੁਜ਼ੁਰਗਾਂ ਤੱਕ ਸਿਹਤ ਲਈ ਵਧਦਾ ਖ਼ਤਰਾ
ਅਜੋਕੇ ਸਮੇਂ ਵਿੱਚ ਇਕੱਲਾਪਨ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਖਾਸ ਕਰਕੇ ਨੌਜਵਾਨਾਂ ਵਿੱਚ ਇਹ ਅਹਿਸਾਸ ਤੇਜ਼ੀ ਨਾਲ ਵੱਧ ਰਿਹਾ ਹੈ। ਲੋਕਾਂ ਦੀ ਭੀੜ ਵਿੱਚ ਰਹਿੰਦੇ ਹੋਏ ਵੀ ਕਈ ਲੋਕ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਇਹ ਇਕੱਲਾਪਨ ਸਿਰਫ਼ ਭਾਵਨਾਵਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਕਾਰਨ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਮਾਹਿਰਾਂ ਦੱਸਦੇ ਹਨ ਕਿ ਜ਼ਿਆਦਾ ਸਮੇਂ ਤੱਕ ਇਕੱਲਾਪਨ ਡਿਪਰੈਸ਼ਨ, ਤਣਾਅ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ, ਵਡੇਰੀ ਉਮਰ ਦੇ ਲੋਕਾਂ ਵਿੱਚ ਡਿਪਰੈਸ਼ਨ, ਡਾਇਬਿਟੀਜ਼, ਅਤੇ ਯਾਦਦਾਸ਼ਤ ਕਮਜ਼ੋਰ ਹੋਣ ਵਰਗੀਆਂ ਸਮੱਸਿਆਵਾਂ ਦੇ ਪਿੱਛੇ ਵੀ ਸਮਾਜਿਕ ਇਕੱਲਤਾ ਇੱਕ ਵੱਡੀ ਵਜ੍ਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

ਕਈ ਡਾਇਟਾਂ ਇਕੱਠੀਆਂ ਅਪਣਾਉਣਾ ਸਿਹਤ ਲਈ ਖ਼ਤਰਾ? ਆਸਟ੍ਰੇਲੀਆਈ ਮਾਹਰਾਂ ਦੀ ਚੇਤਾਵਨੀ
ਫੋਡਮੈਪ, ਉੱਚ ਪ੍ਰੋਟੀਨ, ਗਲੂਟਨ-ਮੁਕਤ, ਘੱਟ ਚਰਬੀ ਵਾਲਾ, ਸਾਫ਼-ਸੁਥਰਾ ਖਾਣਾ - ਇੰਨੀਆਂ ਸਾਰੀਆਂ ਖੁਰਾਕਾਂ ਤੇ ਇੰਨੀਆਂ ਸਲਾਹਾਂ। ਆਸਟ੍ਰੇਲੀਆ ਦੇ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇੱਕੋ ਸਮੇਂ ਕਈ ਖੁਰਾਕਾਂ ਦੀ ਪਾਲਣਾ ਕਰਨ ਦੇ ਅਣਕਿਆਸੇ ਨਤੀਜੇ ਹੋ ਸਕਦੇ ਹਨ।

ਖ਼ਬਰਨਾਮਾ: ਐਲਬਨੀਜ਼ੀ ਸਰਕਾਰ ਨੇ ਦੇਰ ਰਾਤ ਤੱਕ ਚੱਲੀ ਹੰਗਾਮੀ ਬੈਠਕ ‘ਚ ਨਫ਼ਰਤ ਵਿਰੋਧੀ ਤੇ ਹਥਿਆਰ ਸਬੰਧੀ ਸਖਤ ਕਾਨੂੰਨ ਕੀਤੇ ਮਨਜ਼ੂਰ
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਸੰਸਦ ਨੇ ਰਾਤੋਂ-ਰਾਤ ਬੁਲਾਈ ਹੰਗਾਮੀ ਬੈਠਕ ਵਿੱਚ ਨਫ਼ਰਤ ਵਿਰੋਧੀ ਅਤੇ ਹਥਿਆਰ ਨਿਯੰਤਰਣ ਕਾਨੂੰਨਾਂ ਵਿੱਚ ਤਬਦੀਲੀਆਂ ਪਾਸ ਕੀਤੀਆਂ ਹਨ। ਸਰਕਾਰ ਦੇ ਬਿੱਲ ਨੂੰ ਲਿਬਰਲ ਮੈਂਬਰਾਂ ਦੇ ਸਮਰਥਨ ਨਾਲ ਸੈਨੇਟ ਵਿੱਚ ਮਨਜ਼ੂਰੀ ਮਿਲੀ, ਜਦਕਿ ਨੇਸ਼ਨਲਜ਼ ਨੇ ਬੋਲਣ ਦੀ ਆਜ਼ਾਦੀ 'ਤੇ ਪ੍ਰਭਾਵਾਂ ਦੇ ਚਿੰਤਾਵਾਂ ਕਾਰਨ ਵਿਰੋਧ ਕੀਤਾ। ਇਸ ਅਤੇ ਹੋਰ ਅਹਿਮ ਖਬਰਾਂ ਲਈ ਪੌਡਕਾਸਟ ਸੁਣੋ।

ਮੈਲਬਰਨ ਦੇ ਕਲਾਈਡ ਨੌਰਥ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਉੱਤੇ ਘਰ ਦੇ ਬਾਹਰ ਭਿਆਨਕ ਹਮਲਾ
ਮੈਲਬਰਨ ਦੇ ਕਲਾਈਡ ਨੌਰਥ ਇਲਾਕੇ ਵਿੱਚ 42 ਸਾਲਾਂ ਟਰੱਕ ਡਰਾਇਵਰ ਸੁਪਿੰਦਰ ਪਾਲ ਸਿੰਘ ’ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 15 ਜਨਵਰੀ ਨੂੰ ਸਵੇਰੇ ਕਰੀਬ 5 ਵਜੇ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹੇ ਟਰੱਕ ਵੱਲ ਜਾ ਰਿਹਾ ਸੀ ਅਤੇ ਉਸ ਦਾ ਪਰਿਵਾਰ ਘਰ ਅੰਦਰ ਸੁੱਤਾ ਹੋਇਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਭਾਈਚਾਰੇ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪੋਰਟ।