PLAY PODCASTS
SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

1,684 episodes — Page 15 of 34

Introducing: Our Pacific - SBS Examines: ਸਾਡੇ ਪ੍ਰਸ਼ਾਂਤ ਖੇਤਰ ਨਾਲ ਜਾਣ ਪਹਿਚਾਣ

SBS Examines is launching a new series exploring Australia's connection with the Pacific region. - SBS Examines ਆਸਟ੍ਰੇਲੀਆ ਦੇ ਪ੍ਰਸ਼ਾਂਤ ਖੇਤਰ (Pacific) ਨਾਲ ਸਬੰਧਾਂ ਦੀ ਪੜਚੋਲ ਕਰਨ ਲਈ ਇੱਕ ਨਵੀਂ ਲੜੀ ਸ਼ੁਰੂ ਕਰ ਰਿਹਾ ਹੈ।

Mar 2, 20263 min

ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ ਹੁਣ ਕੌਣ ਕਰ ਰਿਹਾ ਹੈ ਈਰਾਨ ਦੀ ਅਗਵਾਈ? ਕਿਸ ਤਰ੍ਹਾਂ ਚੁਣਿਆ ਜਾਏਗਾ ਅਗਲਾ ਨੇਤਾ?

ਅਯਾਤੁੱਲਾ ਅਲੀ ਖਾਮੇਨਈ ਦਾ 36 ਸਾਲ ਲੰਮਾ ਦੌਰ, ਜਿਸ ਦੌਰਾਨ ਉਹ ਈਰਾਨ ਦੀ ਰਾਜਨੀਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਰਹੇ, ਅਚਾਨਕ ਸਮਾਪਤ ਹੋ ਗਿਆ ਹੈ। ਈਰਾਨ ਇਸ ਸਮੇਂ ਜੰਗ ਦੇ ਹਾਲਾਤਾਂ ਵਿੱਚ ਹੈ ਅਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਖਾਮੇਨਈ ਦੇ ਬਾਅਦ ਦੇਸ਼ ਦੀ ਵਾਗਡੋਰ ਕੌਣ ਸੰਭਾਲੇਗਾ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

Mar 2, 20265 min

ਖ਼ਬਰਨਾਮਾ: ‘ਮਿਡਲ ਈਸਟ ਸੰਕਟ’ ਦੇ ਚੱਲਦਿਆਂ ਆਸਟ੍ਰੇਲੀਆ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ

ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਇਜ਼ਰਾਈਲ ਅਤੇ ਈਰਾਨ ਵਿਚਲੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਆਪਣੀ ਸਥਿਤੀ ਦਰਜ ਕਰਵਾਉਣ ਅਤੇ ਕੌਂਸਲਰ ਸਹਾਇਤਾ ਦੀ ਲੋੜ ਲਈ ਇੱਕ ਵੈੱਬਸਾਈਟ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਵਲੋਂ ਆਸਟ੍ਰੇਲੀਆਈ ਲੋਕਾਂ ਨੂੰ ਮੱਧ ਪੂਰਬ ਦੇ ਜ਼ਿਆਦਾਤਰ ਸਥਾਨਾਂ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਬਹਿਰੀਨ, ਈਰਾਨ, ਇਰਾਕ, ਇਜ਼ਰਾਈਲ, ਕੁਵੈਤ, ਲੇਬਨਾਨ, ਫਲਿਸਤੀਨ, ਕਤਰ, ਸੀਰੀਆ, ਸੰਯੁਕਤ ਅਰਬ ਅਮੀਰਾਤ ਅਤੇ ਯਮਨ ਸ਼ਾਮਲ ਹਨ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ...

Mar 2, 20264 min

Australian Sikh Games 2026 to host 'first-ever' international coaches conference to boost Punjabi representation in sport - ਆਸਟ੍ਰੇਲੀਆ ਵਿੱਚ ਖੇਡਾਂ ਦੇ ਸਿਖਰ ਤੱਕ ਪਹੁੰਚਣ ਲਈ ਪੰਜਾਬੀਆਂ ਦਾ ਸਫ਼ਰ: ਰਾਹ, ਰੁਕਾਵਟਾਂ ਅਤੇ ਹੱਲ

The 38th edition of the Australian Sikh Games will be held in Melbourne in April 2026. As part of the three-day Easter weekend celebrations, the first-ever International Coaches Conference will bring together coaches, sports organisers, and community leaders to explore ways for the Punjabi community in Australia to strengthen its presence at the highest levels of sport. In this podcast, we speak with the key members of the conference to know what it could mean for the future of community participation in Australian sport. - ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਆਸਟ੍ਰੇਲੀਆ ‘ਚ ਖੇਡਾਂ ਦੇ ਸਿਖਰਲੇ ਰਾਸ਼ਟਰੀ ਪੱਧਰ ਤੇ ਕਿਵੇਂ ਵੱਧ ਸਕਦੀ ਹੈ? ਅਜਿਹੇ ਸੁਆਲਾਂ ਦੇ ਜੁਆਬ ਲੱਭਣ ਦੇ ਇਰਾਦੇ ਨਾਲ ਮੈਲਬਰਨ ਵਿੱਚ ਹੋਣ ਜਾ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਪਹਿਲੀ ਵਾਰ ਹੋਣ ਜਾ ਰਹੀ ਹੈ ਅੰਤਰਰਾਸ਼ਟਰੀ ਕੋਚਿਜ਼ ਕਾਨਫਰੰਸ। ਖੇਡ ਅਤੇ ਖਿਡਾਰੀਆਂ ਸਬੰਧੀ ਕਿਸ ਸੋਚ ਨਾਲ ਅੱਗੇ ਵੱਧ ਰਹੇ ਹਨ ਇਸਦੇ ਪ੍ਰਬੰਧਕ, ਆਓ ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।

Mar 2, 202626 min

ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਨਵੀਂ ਵੈੱਬਸਾਈਟ ਅਤੇ ਐਪ ਲਾਂਚ

ਆਸਟ੍ਰੇਲੀਆ ਵਿੱਚ ਪੜ੍ਹ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸਿਹਤ ਸੇਵਾਵਾਂ ਮਹਿੰਗੀਆਂ ਅਤੇ ਉਲਝਣ ਭਰੀਆਂ ਲੱਗਦੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵੱਲੋਂ ਹੀ ਇੱਕ ਪਹਿਲਕਦਮੀ ਕੀਤੀ ਗਈ ਹੈ, ਜੋ Safe Down Under ਨਾਮਕ ਵੈੱਬਸਾਈਟ ਹੈ। ਇਹ ਘੱਟ ਲਾਗਤ ਵਾਲੀਆਂ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਸੇਵਾਵਾਂ ਆਸਾਨੀ ਨਾਲ ਲੱਭਣ ਵਿੱਚ ਮਦਦ ਕਰਦੀ ਹੈ। AusWISE NGO ਅਤੇ ਮੈਲਬਰਨ ਸੈਕਸ਼ੂਅਲ ਹੈਲਥ ਸੈਂਟਰ ਦੇ ਸਹਿਯੋਗ ਨਾਲ ਚੱਲ ਰਿਹਾ ਇਹ ਪ੍ਰੋਜੈਕਟ ਜਿਨਸੀ ਤੇ ਮਾਨਸਿਕ ਸਿਹਤ ਨਾਲ ਜੁੜੀਆਂ ਚਿੰਤਾਵਾਂ ਨੂੰ ਤੋੜਨ ਅਤੇ ਡਰ ਘਟਾਉਣ 'ਤੇ ਜ਼ੋਰ ਦਿੰਦਾ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਪੌਡਾਕਸਟ...

Mar 2, 20265 min

ਸੜਕੀ ਮੌਤਾਂ ਦੀ ਵੱਧਦੀ ਗਿਣਤੀ ਚਿੰਤਾ ਦਾ ਵਿਸ਼ਾ, ਮਾਹਿਰਾਂ ਮੁਤਾਬਿਕ ਹਰ ਮੋਰਚੇ 'ਤੇ ਵਾਧੂ ਕਦਮ ਚੁੱਕਣ ਦੀ ਲੋੜ

ਆਸਟ੍ਰੇਲੀਆ ਵਿੱਚ ਸੜਕ ਹਾਦਸਿਆਂ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਅਤੇ ਦੇਸ਼ 2030 ਤੱਕ ਮੌਤਾਂ ਨੂੰ ਅੱਧਾ ਕਰਨ ਦੇ ਆਪਣੇ ਟੀਚੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਿਛਲੇ ਸਾਲ 1300 ਤੋਂ ਵੱਧ ਲੋਕ ਸੜਕਾਂ ਉੱਤੇ ਮਾਰੇ ਗਏ, ਜਿਨ੍ਹਾਂ ਵਿੱਚ ਪੈਦਲ ਯਾਤਰੀ, ਸਾਈਕਲ ਸਵਾਰ ਅਤੇ ਈ-ਬਾਈਕ ਸਵਾਰ ਵੀ ਸ਼ਾਮਲ ਹਨ। ਤੇਜ਼ ਰਫ਼ਤਾਰ, ਧਿਆਨ ਭਟਕਣਾ ਅਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ ਇਨ੍ਹਾਂ ਹਾਦਸਿਆਂ ਦੇ ਮੁੱਖ ਕਾਰਨ ਬਣੇ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਸਰਕਾਰੀ ਨੀਤੀਆਂ ਨਾਲ ਨਹੀਂ, ਸਗੋਂ ਸੁਰੱਖਿਅਤ ਸੜਕ ਡਿਜ਼ਾਈਨ, ਡੂੰਘੀ ਜਾਂਚ ਅਤੇ ਹਰ ਡਰਾਈਵਰ ਦੇ ਜ਼ਿੰਮੇਵਾਰਾਨਾ ਵਿਵਹਾਰ ਨਾਲ ਹੀ ਸੰਭਵ ਹੈ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਰਿਪੋਰਟ...

Feb 27, 20267 min

ਖ਼ਬਰਾਂ ਫਟਾਫੱਟ: ਕਿਤੇ ਕੁਦਰਤ ਦੀ ਮਾਰ ਤੇ ਕਿਤੇ ਸਿਆਸੀ ਘਮਾਸਾਨ, ਆਸਟ੍ਰੇਲੀਆ ਤੋਂ ਪੰਜਾਬ ਤੱਕ ਸੁਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ

ਸਿਡਨੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹਾਂ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ, ਜਿਸ ਕਾਰਨ S-E-S ਨਿਊ ਸਾਊਥ ਵੇਲਜ਼ ਨੂੰ ਮਦਦ ਲਈ 450 ਤੋਂ ਵੱਧ ਕਾਲਾਂ ਮਿਲੀਆਂ ਹਨ। ਰਾਜਨੀਤੀ ਅਤੇ ਅਰਥਚਾਰੇ ਦੀ ਗੱਲ ਕਰੀਏ ਤਾਂ, ਫੈਡਰਲ ਖਜ਼ਾਨਚੀ ਜਿਮ ਚਾਲਮਰਸ 'ਤੇ ਮਈ ਦੇ ਬਜਟ ਦੀ ਪੇਸ਼ਕਾਰੀ ਤੋਂ ਪਹਿਲਾਂ ਮਹਿੰਗਾਈ ਨੂੰ ਨੱਥ ਪਾਉਣ ਲਈ ਦਬਾਅ ਵੱਧਦਾ ਜਾ ਰਿਹਾ ਹੈ। ਓਧਰ, ਪੰਜਾਬ 'ਚ ਵਿਧਾਇਕ ਸੁਖਪਾਲ ਖਹਿਰਾ ਨੇ ਸਰਕਾਰ ਵੱਲੋਂ ਉਨ੍ਹਾਂ ਦੇ ਘਰ ਨੂੰ ਢਾਹੁਣ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Feb 27, 20264 min

From pregnancy to the teen years: What family payments you may be eligible for? - ਗਰਭ ਅਵਸਥਾ ਤੋਂ ਬੱਚੇ ਦੀ ਕਿਸ਼ੋਰ ਅਵਸਥਾ ਤੱਕ: ਆਸਟ੍ਰੇਲੀਆ ਵਿੱਚ ਪਰਿਵਾਰਾਂ ਨੂੰ ਕਿਵੇਂ ਮਿਲਦੇ ਹਨ ਹਜ਼ਾਰਾਂ ਡਾਲਰ ਦੇ ਭੁਗਤਾਨ?

The Australian Government provides a range of family payments and support services to eligible households. From those expecting a child to families with teenagers, assistance is available at different stages of family life through Services Australia. However, some experts say not everyone who may be eligible is accessing this support. In this interview with SBS Punjabi, Jyoti from Services Australia explains who may qualify, what assistance is available, and how families can check their eligibility and access available support. - ਆਸਟ੍ਰੇਲੀਆ ਵਿੱਚ ਪਰਿਵਾਰ ਨੂੰ ਵਧਾਉਣ ਅਤੇ ਪਾਲਣ ਪੋਸ਼ਣ ਲਈ ਸਰਕਾਰ ਯੋਗ ਲੋਕਾਂ ਨੂੰ ਭੁਗਤਾਨ ਦਿੰਦੀ ਹੈ। ਗਰਭਅਵਸਥਾ, ਜਨਮ ਤੋਂ ਲੈ ਕੇ ਬੱਚਿਆਂ ਦੇ ਪਾਲਣ ਪੋਸ਼ਣ, ਚਾਇਲਡ ਕੇਅਰ, ਸਿਹਤ ਸੰਭਾਲ, ਸਕੂਲ ਅਤੇ ਪੜ੍ਹਾਈ ਦੇ ਨਾਲ ਨਾਲ ਕਿਸ਼ੋਰ ਅਵਸਥਾ ਤੱਕ, ਹਰ ਪਰਿਵਾਰ ਅਤੇ ਉਮਰ ਦੇ ਪੜਾਅ ਲਈ ਪਰਿਵਾਰਾਂ ਲਈ ਸਰਕਾਰੀ ਭੁਗਤਾਨ ਉਪਲਬਧ ਹਨ। ਪਰ ਇਨ੍ਹਾਂ ਭੁਗਤਾਨਾਂ ਤੱਕ ਪਹੁੰਚ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਤੁਹਾਡਾ ਪਰਿਵਾਰ ਕਿਹੜੇ ਭੁਗਤਾਨ ਲਈ ਯੋਗ ਹੈ? ਜਾਨਣ ਲਈ ਸੁਣੋ ਸਰਵਿਸਿਜ਼ ਆਸਟ੍ਰੇਲੀਆਿ ਵਿੱਚ ਸੇਵਾ ਨਿਭਾ ਰਹੀ ਪੰਜਾਬੀ ਮੂਲ ਦੀ ਅਧਿਕਾਰੀ ਜਯੋਤੀ ਦੇ ਨਾਲ ਐਸ ਬੀ ਐਸ ਪੰਜਾਬੀ ਦੀ ਇਹ ਗੱਲਬਾਤ।

Feb 27, 202612 min

ਖ਼ਬਰਨਾਮਾ: ਬਾਲ ਸੰਭਾਲ ਵਿੱਚ ਸੁਰੱਖਿਆ ਸੁਧਾਰ ਲਾਗੂ, ਵਰਕਰ ਰਜਿਸਟਰ ਅਤੇ ਜ਼ਰੂਰੀ ਸਿਖਲਾਈ ਲਾਜ਼ਮੀ

ਸੰਘੀ ਸਰਕਾਰ ਚਾਈਲਡ ਕੇਅਰ ਸੈਂਟਰਾਂ ਵਿੱਚ ਸੁਰੱਖਿਆ ਮਿਆਰਾਂ ਨੂੰ ਬਿਹਤਰ ਬਣਾਉਣ ਦੇ ਲਈ ਦੇਸ਼ ਭਰ ਦੇ ਚਾਈਲਡ ਕੇਅਰ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਰਾਸ਼ਟਰੀ ਰਜਿਸਟਰ ਲਾਗੂ ਕਰ ਰਹੀ ਹੈ। ਸ਼ੁੱਕਰਵਾਰ 27 ਫਰਵਰੀ ਤੋਂ, ਸਟਾਫ ਕੋਲ ਆਪਣੇ ਰੁਜ਼ਗਾਰ ਦੇ ਵੇਰਵੇ ਦਰਜ ਕਰਨ ਲਈ ਇੱਕ ਮਹੀਨੇ ਦਾ ਸਮਾਂ ਹੋਏਗਾ। ਇਸ ਨਿਯਮ ਦੇ ਚਲਦੇ ਇੰਨ੍ਹਾ ਸੈਂਟਰਾਂ 'ਚ ਕਿਸੇ ਵੀ ਸਮਰੱਥਾ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਲਈ ਲਾਜ਼ਮੀ ਸਿਖਲਾਈ ਵੀ ਸ਼ੁਰੂ ਹੋ ਜਾਵੇਗੀ। ਇਹ ਸੁਧਾਰ ਦੇਸ਼ ਭਰ ਦੀਆਂ ਕਈ ਚਾਈਲਡ ਕੇਅਰ ਸੰਸਥਾਵਾਂ ਵਿੱਚ ਬੱਚਿਆਂ ਨਾਲ ਕਥਿਤ ਜਿਨਸੀ ਸ਼ੋਸ਼ਣ ਦੀ ਰਿਪੋਰਟਾਂ ਤੋਂ ਬਾਅਦ ਆਏ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

Feb 27, 20263 min

ਫੈਡਰਲ ਸਰਕਾਰ ਨੇ ਐਲਾਨੀ ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫਤਾਰ ਰੇਲ ਸੇਵਾ ਜੋ 60 ਮਿੰਟ ਵਿੱਚ ਪਹੁੰਚੇਗੀ Sydney ਤੋਂ Newcastle ਤੱਕ

ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫਤਾਰ ਰੇਲ ਦੇ ਪ੍ਰੋਜੈਕਟ ਵਿੱਚ ਫੈਡਰਲ ਸਰਕਾਰ ਨੇ 2 ਸਾਲ ਲੰਬੀ ਵਿਕਾਸ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦੀ ਉਸਾਰੀ 2028 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਭਾਵੇਂ ਇਸ ਉਪਰਾਲੇ ਦੀ ਲਾਗਤ $90-ਬਿਲੀਅਨ ਹੈ, ਹਮਾਇਤੀ ਕਹਿੰਦੇ ਹਨ ਕਿ 1800km ਲੰਬਾ ਇਹ ਰੇਲ ਨੈੱਟਵਰਕ ਸਿਡਨੀ ਤੋਂ ਨਿਊਕਾਸਲ ਅਤੇ ਭਵਿੱਖ ਵਿੱਚ ਪੂਰੇ east coast ‘ਤੇ ਖੇਤਰੀ ਰਿਹਾਇਸ਼ ਅਤੇ ਉਤਪਾਦਕਤਾ ਵਿੱਚ ਵੱਡਾ ਬਦਲਾਅ ਲਿਆਵੇਗਾ।

Feb 27, 20266 min

ਪੰਜਾਬੀ ਡਾਇਸਪੋਰਾ : ਅਮਰੀਕਾ ‘ਚ ਕਮਰਸ਼ੀਅਲ ਡਰਾਇਵਿੰਗ ਟੈਸਟ ਹੁਣ ਸਿਰਫ਼ ਅੰਗਰੇਜੀ ਵਿੱਚ ਹੀ

ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਅਨ ਡਫੀ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਅਮਰੀਕਾ ਵਿੱਚ ਕਮਰਸ਼ੀਅਲ ਡਰਾਇਵਿੰਗ ਲਾਈਸੰਸ ਦੇ ਸਾਰੇ ਹੀ ਟੈਸਟ ਸਿਰਫ ਅੰਗਰੇਜੀ ਭਾਸ਼ਾ ਵਿੱਚ ਹੋਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਲੀਫੋਰਨੀਆ ਵਰਗੇ ਕਈ ਸੂਬਿਆਂ ਵਿੱਚ ਇਹ ਟੈਸਟ ਪੰਜਾਬੀ, ਹਿੰਦੀ, ਸਪੈਨਿਸ਼ ਅਤੇ ਲਗਭਗ 20 ਹੋਰ ਭਾਸ਼ਾਵਾਂ ਵਿੱਚ ਦਿੱਤੇ ਜਾ ਸਕਦੇ ਸਨ। ਨਵੇਂ ਨਿਯਮਾਂ ਮੁਤਾਬਿਕ ਅੰਗਰੇਜੀ ਭਾਸ਼ਾ ਵਿੱਚ ਮੁਹਾਰਤ ਨਾ ਰੱਖਣ ਵਾਲੇ ਪੰਜਾਬੀ ਟਰੱਕ ਡਰਾਇਵਰਾਂ ਲਈ ਹੁਣ ਕਮਰਸ਼ੀਅਲ ਲਾਈਸੰਸ ਹਾਸਿਲ ਕਰਨਾ ਸੌਖਾ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਕਿਸੇ ਹੋਰ ਕਿੱਤੇ ਵੱਲ ਮੁੜਨਾ ਪੈ ਸਕਦਾ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ‘ਪੰਜਾਬੀ ਡਾਇਸਪੋਰਾ’ ਦੀ ਤਾਜ਼ਾ ਰਿਪੋਰਟ...

Feb 27, 20268 min

ਪੂੰਜੀ ਲਾਭ ਕਰ ਛੋਟਾਂ (Captial Gains Tax) ‘ਤੇ ਸੈਨੇਟ ਵਿਚ ਵਿਰੋਧ, ਨੌਜਵਾਨਾਂ ਲਈ ਘਰ ਖਰੀਦਣੇ ਔਖੇ

ਘਰਾਂ ਦੀ ਕਿਫ਼ਾਇਤੀ ਦਰਾਂ ਬਾਰੇ ਸੈਨੇਟ ਜਾਂਚ ਦੌਰਾਨ CGT ਛੋਟਾਂ ‘ਤੇ ਤਿੱਖੀ ਚਰਚਾ ਹੋਈ ਹੈ। ਆਸਟ੍ਰੇਲੀਆਈ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਅਤੇ ਗ੍ਰੈਟਨ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ 50 ਫ਼ੀਸਦੀ ਕਰ ਛੋਟ ਅਮੀਰ ਨਿਵੇਸ਼ਕਾਂ ਨੂੰ ਵੱਧ ਲਾਭ ਪਹੁੰਚਾ ਰਹੀ ਹੈ ਅਤੇ ਨੌਜਵਾਨਾਂ ਲਈ ਘਰ ਖਰੀਦਣਾ ਮੁਸ਼ਕਲ ਬਣ ਰਿਹਾ ਹੈ। ਮਾਹਿਰਾਂ ਦੇ ਅਨੁਸਾਰ, ਇਸ ਛੋਟ ਨੂੰ 25 ਫ਼ੀਸਦੀ ਕਰਨ ਨਾਲ ਬਜਟ ਨੂੰ ਅਰਬਾਂ ਡਾਲਰ ਮਿਲ ਸਕਦੇ ਹਨ ਅਤੇ ਲੋਕਾਂ ਵੱਲੋਂ ਘਰ ਖਰੀਦਣ ਦੀ ਦਰ ਵਿੱਚ ਸੁਧਾਰ ਆ ਸਕਦਾ ਹੈ। ਇਸ ਦੌਰਾਨ, ਖ਼ਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ ਆਉਣ ਵਾਲੇ ਬਜਟ ਵਿੱਚ ਸੁਧਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।

Feb 26, 20268 min

ਖ਼ਬਰਨਾਮਾ : ਉਮੀਦ ਤੋਂ ਵੱਧ ਮਹਿੰਗਾਈ ਤੋਂ ਸਰਕਾਰ ਅਤੇ ਵਿਰੋਧੀ ਦੋਵੇਂ ਪ੍ਰੇਸ਼ਾਨ

ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ ਉਮੀਦ ਤੋਂ ਵੱਧ ਮਹਿੰਗਾਈ ਨੂੰ ਆਉਣ ਵਾਲੇ ਫੈਡਰਲ ਬਜਟ ਲਈ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ ਹੈ। ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਨਵਰੀ ਵਿੱਚ ਮੁੱਢਲੀ ਮਹਿੰਗਾਈ 3.4 ਫੀਸਦੀ ਤੱਕ ਪਹੁੰਚ ਗਈ ਹੈ। ਓਧਰ, ਨੈਸ਼ਨਲ ਪਾਰਟੀ ਦੀ ਸੰਸਦ ਮੈਂਬਰ ਬ੍ਰਿਜੇਟ ਮੈਕੈਂਜੀ ਨੇ ਮਹਿੰਗਾਈ ਦੇ ਤਾਜ਼ਾ ਅੰਕੜਿਆਂ ਤੋਂ ਬਾਅਦ ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਦੇ ਆਰਥਿਕ ਪ੍ਰਬੰਧਾਂ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਅੰਕੜੇ, ਸਰਕਾਰ ਦੀ ਫਜ਼ੂਲ ਖਰਚੀ ਦਾ ਨਤੀਜਾ ਦੱਸਿਆ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ

Feb 26, 20264 min

More than style: How First Nations fashion is growing in Australia - ਆਸਟ੍ਰੇਲੀਆ ਐਕਸਪਲੇਨਡ: 'ਸਟਾਈਲ ਤੋਂ ਕਿਤੇ ਜ਼ਿਆਦਾ', ਆਸਟ੍ਰੇਲੀਆ ਵਿੱਚ ਫਸਟ ਨੇਸ਼ਨਜ਼ ਫੈਸ਼ਨ ਕਿਵੇਂ ਵੱਧ ਰਿਹਾ ਹੈ?

If you’ve spent any time in Australia, you’ve probably noticed how relaxed the style is. You might notice activewear, surf brands and casual clothes everywhere. But there’s another side to Australian fashion. Aboriginal and Torres Strait Islander designers have been creating clothes and accessories for thousands of years — and that work is very much alive today. You’ll see it on runways, in global fashion campaigns and in everyday clothing. Find out what makes First Nations fashion different, how it connects to the environment and what you should be aware of if you want to wear it. - ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਕੋਈ ਸਮਾਂ ਬਿਤਾਇਆ ਹੈ, ਤਾਂ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਇੱਥੇ ਸਟਾਈਲ ਕਿੰਨਾ ਆਰਾਮਦਾਇਕ ਹੈ। ਤੁਹਾਨੂੰ ਹਰ ਜਗ੍ਹਾ ਐਕਟਿਵਵੀਅਰ, ਸਰਫਿੰਗ ਬ੍ਰਾਂਡ ਅਤੇ ਕੈਜ਼ੂਅਲ ਕੱਪੜੇ ਨਜ਼ਰ ਆ ਸਕਦੇ ਹਨ ਪਰ ਆਸਟ੍ਰੇਲੀਆਈ ਫੈਸ਼ਨ ਦਾ ਇੱਕ ਹੋਰ ਪਹਿਲੂ ਵੀ ਹੈ ਜਿਸ ਬਾਰੇ ਕਈ ਲੋਕ ਨਹੀਂ ਜਾਣ ਪਾਉਂਦੇ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਡਿਜ਼ਾਈਨਰ ਹਜ਼ਾਰਾਂ ਸਾਲਾਂ ਤੋਂ ਕੱਪੜੇ ਅਤੇ ਗਹਿਣੇ ਬਣਾਉਂਦੇ ਆ ਰਹੇ ਹਨ - ਅਤੇ ਇਹ ਕਲਾ ਅੱਜ ਵੀ ਜੀਵੰਤ ਹੈ। ਤੁਸੀਂ ਇਸ ਨੂੰ ਫੈਸ਼ਨ ਰਨਵੇਅ 'ਤੇ, ਗਲੋਬਲ ਫੈਸ਼ਨ ਮੁਹਿੰਮਾਂ ਵਿੱਚ ਅਤੇ ਰੋਜ਼ਾਨਾ ਦੇ ਕੱਪੜਿਆਂ ਵਿੱਚ ਵੀ ਦੇਖ ਸਕਦੇ ਹੋ। ਇਸ ਐਪੀਸੋਡ ਵਿੱਚ, ਤੁਸੀਂ ਜਾਣੋਗੇ ਕਿ ਆਦਿਵਾਸੀ ਫੈਸ਼ਨ ਨੂੰ ਕੀ ਖਾਸ ਬਣਾਉਂਦਾ ਹੈ, ਇਹ ਵਾਤਾਵਰਨ ਨਾਲ ਕਿਸ ਤਰ੍ਹਾਂ ਜੁੜਿਆ ਹੈ ਅਤੇ ਤੁਸੀਂ ਆਦਿਵਾਸੀ ਡਿਜ਼ਾਈਨਰਾਂ ਦਾ ਸਮਰਥਨ ਕਿਸ ਤਰ੍ਹਾਂ ਕਰ ਸਕਦੇ ਹੋ?

Feb 26, 20269 min

ਟਾਰਨੇੱਟ ਅਗਜ਼ਨੀ ਮਾਮਲਾ: ਪੰਜਾਬੀ ਪਿਤਾ ਦੀ ਸੂਝਬੂਝ ਨੇ ਬਚਾਇਆ ਪਰਿਵਾਰ

Tarneit ਵਿੱਚ ਹੋਏ ਕਥਿਤ ਅਗਜ਼ਨੀ ਦੇ ਮਾਮਲੇ ਦੌਰਾਨ ਇੱਕ ਪੰਜਾਬੀ ਪਿਤਾ ਦੀ ਸੂਝ-ਬੂਝ ਅਤੇ ਹਿੰਮਤ ਨੇ ਉਸਦੇ ਪਰਿਵਾਰ ਦੀ ਜ਼ਿੰਦਗੀ ਬਚਾਈ ਹੈ। ਇਹ ਘਟਨਾ ਰਾਤ ਦੇ ਕਰੀਬ 11:50 ਵਜੇ ਵਾਪਰੀ ਜਦੋਂ ਕਥਿਤ ਤੌਰ 'ਤੇ ਇੱਕ ਵਿਆਕਤੀ ਵੱਲੋਂ ਜਗਮੋਹਨ ਜਟਾਨਾ ਦੇ ਘਰ ਦੇ ਡ੍ਰਾਈਵੇਅ 'ਤੇ ਖੜ੍ਹੀ ਗੱਡੀ ਨੂੰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

Feb 26, 20267 min

ਬਾਲੀਵੁੱਡ ਗੱਪਸ਼ੱਪ: ਗਿੱਪੀ ਗਰੇਵਾਲ ਦੀ ਨਵੀਂ ਫਿਲਮ ‘ਵਿਆਹ ਕਰਤਾਰੇ ਦਾ’ ਲਈ ਖਾਸ ਉਤਸ਼ਾਹ, ਨਿਮਰਤ ਖਹਿਰਾ ਨਾਲ ਆਉਣਗੇ ਨਜ਼ਰ

ਪੰਜਾਬੀ ਗਾਇਕ, ਐਕਟਰ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ ‘ਵਿਆਹ ਕਰਤਾਰੇ ਦਾ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਮੁਤਾਬਕ ਕਰਤਾਰੇ ਦਾ ਕਿਰਦਾਰ, ਜਿਸ ਦਾ ਵਿਆਹ ਕਈ ਰੁਕਾਵਟਾਂ ਤੋਂ ਬਾਅਦ ਸਿਰੇ ਚੜਦਾ ਹੈ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਜੁੜਦਾ ਹੈ। ਇਸ ਫਿਲਮ ਨੂੰ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੋਹਰ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਹੋਰ ਤਾਜ਼ਾ ਬਾਲੀਵੁੱਡ ਖਬਰਾਂ ਲਈ ਸੁਣੋ ‘ਬਾਲੀਵੁੱਡ ਗੱਪਸ਼ੱਪ’।

Feb 26, 20266 min

ਇੰਟਰਮੀਟੈਂਟ ਫਾਸਟਿੰਗ ਦਾ ਵੱਧਦਾ ਰੁਝਾਨ: ਵਜ਼ਨ ਘਟਾਉਣ ਅਤੇ ਸਿਹਤ ‘ਤੇ ਅਸਰ ਕੀ ਹਨ?

ਇੰਟਰਮੀਟੈਂਟ ਫਾਸਟਿੰਗ ਉਹ ਤਰੀਕਾ ਹੈ ਜਿਸ ਵਿੱਚ ਖਾਣਾ ਅਤੇ ਨਾ ਖਾਣ ਦੇ ਸਮਿਆਂ ਨੂੰ ਨਿਯਮਿਤ ਢੰਗ ਨਾਲ ਵੰਡਿਆ ਜਾਂਦਾ ਹੈ ਅਤੇ ਇਹ ਵਜ਼ਨ ਘਟਾਉਣ ਅਤੇ ਸਿਹਤ ਬਿਹਤਰ ਕਰਨ ਲਈ ਪ੍ਰਸਿੱਧ ਹੈ। ਪਰ Cochrane ਅਧਿਐਨ ਮੁਤਾਬਕ, ਇਸਦਾ ਪ੍ਰਭਾਵ ਘੱਟ ਜਾਂ ਬਹੁਤਾ ਸਾਫ ਨਹੀਂ ਹੈ। ਮੋਟਾਪੇ ਦੇ ਕਈ ਕਾਰਣ ਹੋ ਸਕਦੇ ਹਨ ਅਤੇ ਇਸਦੇ ਸਹੀ ਕਾਰਣ ਜਾਨਣ ਤੋਂ ਬਿਨਾ ਚੰਗੀ ਸਿਹਤ ਲਈ ਪੋਸ਼ਟਿਕ ਖਾਣਾ ਅਤੇ ਸਮੇਂ ਸਿਰ ਖਾਣਾ ਛੱਡਣਾ ਸਹੀ ਨਹੀਂ ਮੰਨਿਆ ਜਾਂਦਾ। ਇਸ ਬਾਰੇ ਹੋਰ ਜਾਣਨ ਲਈ ਅਸੀਂ ਮੈਲਬਰਨ ਅਧਾਰਿਤ ਡਾਇਟੀਸ਼ੀਅਨ ਗਗਨ ਸੰਧੂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਹੈ। ਪੂਰੀ ਗੱਲਬਾਤ ਪੌਡਕਾਸਟ ਰਾਹੀਂ ਸੁਣੋ...

Feb 25, 20268 min

ਕੀ ਆਸਟ੍ਰੇਲੀਆ ਵਿੱਚ ਕਮਾਈ, ਮਿਹਨਤ ਨਹੀਂ, ਪੇਸ਼ਾ ਨਿਰਭਰ ਕਰਦਾ ਹੈ?

ਆਸਟ੍ਰੇਲੀਅਨ ਬਿਉਰੋ ਆਫ ਸਟੈਟਿਸਟਿਕਸ ਮੁਤਾਬਿਕ ਆਸਟ੍ਰੇਲੀਆ ਵਿੱਚ ਕਮਾਈ ਦਾ ਸਬੰਧ ਘੰਟਿਆਂ ਨਾਲ ਨਹੀਂ, ਸਗੋਂ ਪੇਸ਼ੇ ਅਤੇ ਉਦਯੋਗ ਨਾਲ ਹੈ। ਟਰੱਕ ਡਰਾਈਵਰ, ਨਰਸ ਅਤੇ ਅਧਿਆਪਕ ਲੰਮੇ ਘੰਟੇ ਕੰਮ ਕਰਕੇ ਵੀ ਟੌਪ ਕਮਾਈ ਵਾਲਿਆਂ ਵਿੱਚ ਨਹੀਂ ਹਨ। ਕਿਸ ਪੇਸ਼ੇ ਵਿੱਚ ਹੁੰਦੀ ਹੈ ਵੱਧ ਕਮਾਈ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

Feb 25, 20266 min

ਖ਼ਬਰਨਾਮਾ: ਪ੍ਰਧਾਨ ਮੰਤਰੀ ਨੂੰ ਬੰਬ ਧਮਕੀ, NSW ‘ਚ ਹਾਈ ਅਲਰਟ ਸੁਰੱਖਿਆ ਕਦਮ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ 'ਦ ਲੌਜ' ‘ਚ ਬੰਬ ਧਮਕੀ ਤੋਂ ਬਾਅਦ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ, ਜਦਕਿ ਆਸਟ੍ਰੇਲੀਆਈ ਫੈਡਰਲ ਪੁਲਿਸ ਨੂੰ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਲੱਭਿਆ। ਇਸੇ ਵੇਲੇ NSW ਵਿੱਚ ਨਫਰਤ-ਪ੍ਰੇਰਿਤ ਹਿੰਸਾ ਦੇ ਖ਼ਤਰੇ ਕਾਰਨ ਭਾਰੀ ਹਥਿਆਰਬੰਦ ਪੁਲਿਸ ਯੂਨਿਟ ਨੂੰ ਸਥਾਈ ਰੂਪ ਦਿੱਤਾ ਗਿਆ ਹੈ। ਸਿਡਨੀ ਵਿੱਚ ਗਲਤ ਪਛਾਣ ਅਗਵਾ ਮਾਮਲੇ ‘ਚ ਦੋ ਗ੍ਰਿਫ਼ਤਾਰੀਆਂ ਹੋਈਆਂ ਹਨ, ਜਦਕਿ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਸਮੋਆ ਨਾਲ ਭਾਗੀਦਾਰੀ ਮਜ਼ਬੂਤ ਕਰਨ, ਅਤੇ ਯੂਐਨ ਮੁਖੀ ਨੇ ਯੂਕਰੇਨ ਯੁੱਧ ‘ਚ ਤੁਰੰਤ ਜੰਗਬੰਦੀ ਦੀ ਅਪੀਲ ਦੁਹਰਾਈ ਹੈ। ਇਹ ਅਤੇ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ.....

Feb 25, 20264 min

ਪਾਕਿਸਤਾਨ ਡਾਇਰੀ: ਪਾਕਿਸਤਾਨ ਵੱਲੋਂ ਧਾਰਮਿਕ ਵੀਜ਼ਾ ਧਾਰਕਾਂ ਸਮੇਤ 116 ਦੇਸ਼ਾਂ ਲਈ ਵੀਜ਼ਾ ਔਨ ਅਰਾਈਵਲ ਫ਼ੀਸ ਮੁੜ ਲਾਗੂ

ਪਾਕਿਸਤਾਨ ਸਰਕਾਰ ਨੇ 116 ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ ਔਨ ਅਰਾਈਵਲ ਫ਼ੀਸ ਦੁਬਾਰਾ ਬਹਾਲ ਕਰ ਦਿੱਤੀ ਹੈ। ਧਾਰਮਿਕ ਵੀਜ਼ਾ ਰੱਖਣ ਵਾਲੇ ਯਾਤਰੀ ਵੀ ਹੁਣ ਇਹ ਫ਼ੀਸ ਅਦਾ ਕਰਨਗੇ। ਪਾਕਿਸਤਾਨ ਸਰਕਾਰ ਵੱਲੋਂ ਇਸ ਬਾਰੇ ਨਾ ਤਾਂ ਕੋਈ ਸਰਕਾਰੀ ਐਲਾਨ ਕੀਤਾ ਗਿਆ ਨਾ ਹੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਹ ਅਤੇ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Feb 25, 20268 min

ਆਸਟ੍ਰੇਲੀਆ ਨੂੰ ਹੁਨਰਮੰਦ ਕਾਮੇ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਮੋਹਰੀ

ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਸਖ਼ਤ ਕਰਨ ਬਾਰੇ ਚਰਚਾਵਾਂ ਦੇ ਬਾਵਜੂਦ ਹੁਨਰਮੰਦ ਕਾਮਿਆਂ ਦੀ ਆਮਦ ਵਿੱਚ ਭਾਰਤ ਅੱਗੇ ਰਹਿ ਰਿਹਾ ਹੈ। ਅੰਕੜਿਆਂ ਅਨੁਸਾਰ 2023-24 ਵਿੱਚ 45,820 ਅਤੇ 2024-25 ਵਿੱਚ 43,634 ਭਾਰਤੀ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਪਹੁੰਚੇ। ਇਸਦੇ ਮੁਕਾਬਲੇ ਚੀਨ ਤੋਂ 2023-24 ਵਿੱਚ 11,520 ਅਤੇ 2024-25 ਵਿੱਚ 9,415 ਹੁਨਰਮੰਦ ਪ੍ਰਵਾਸੀ ਆਏ। ਟੌਪ 10 ਮੁਲਕਾਂ ਵਿੱਚ ਭਾਰਤ ਲਗਾਤਾਰ ਸਿਖਰ ‘ਤੇ ਰਿਹਾ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਰਿਪੋਰਟ।

Feb 24, 20266 min

ਖ਼ਬਰਨਾਮਾ: NSW ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਐਂਟੀਸਮੀਟਿਜ਼ਮ ਅਤੇ ਸਮਾਜਿਕ ਏਕਤਾ ਬਾਰੇ ਰਾਇਲ ਕਮਿਸ਼ਨ ਦਾ ਕੀਤਾ ਸਮਰਥਨ

ਕ੍ਰਿਸ ਮਿਨਸ ਨੇ ਕਿਹਾ ਹੈ ਕਿ ਯਹੂਦੀ ਵਿਰੋਧ ਅਤੇ ਸੋਸ਼ਲ ਕੋਹੀਜ਼ਨ ਬਾਰੇ ਬਣੀ ਰਾਇਲ ਕਮਿਸ਼ਨ ਇਨ੍ਹਾਂ ਗੰਭੀਰ ਮਸਲਿਆਂ ਦਾ ਸਾਹਮਣਾ ਕਰਨ ਅਤੇ ਅਸਲ ਬਦਲਾਅ ਲਿਆਉਣ ਦਾ ਮੌਕਾ ਹੈ। ਬੌਂਡਾਈ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਇੱਕ ਮਹੀਨੇ ਬਾਅਦ ਐਲਾਨੀ ਗਈ ਇਹ ਜਾਂਚ ਆਸਟ੍ਰੇਲੀਆਈ ਸਮਾਜ ਅਤੇ ਸੰਸਥਾਵਾਂ ਵਿੱਚ ਯਹੂਦੀ ਵਿਰੋਧ ਦੀ ਪ੍ਰਕਿਰਤੀ, ਇਸਦੇ ਫੈਲਾਅ ਅਤੇ ਇਸਦੇ ਮੁੱਖ ਕਾਰਕਾਂ ਦੀ ਪੜਤਾਲ ਕਰੇਗੀ। ਇਹ ਅਤੇ ਅੱਜ ਦੀਆਂ ਹੋਰ ਪ੍ਰਮੁੱਖ ਖਬਰਾਂ ਲਈ ਸੁਣੋ ਇਹ ਪੌਡਕਾਸਟ...

Feb 24, 20264 min

ਪੰਜਾਬੀ ਡਾਇਰੀ : ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ‘ਤੇ ਵਿਚਾਰਾਂ, ਮਾਰਚ ਬਜਟ ‘ਤੇ ਨਜ਼ਰ

ਕਈ ਮਹੀਨਿਆਂ ਦੀਆਂ ਤਿਆਰੀਆਂ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਚੰਡੀਗੜ੍ਹ ਵਿੱਚ ਨਵੀਂ ਆਬਕਾਰੀ ਨੀਤੀ ਸਬੰਧੀ ਅਹਿਮ ਮੀਟਿੰਗ ਕਰ ਰਹੀ ਹੈ। ਸਰਕਾਰ ਮਾਲੀਆ ਵਧਾਉਣ ਦੇ ਟੀਚੇ ਨਾਲ ਰਾਜ ਬਜਟ ਅਤੇ ਹੋਰ ਆਰਥਿਕ ਮੁੱਦਿਆਂ ‘ਤੇ ਚਰਚਾ ਕਰੇਗੀ। ਮਾਰਚ ਵਿੱਚ ਪੇਸ਼ ਹੋਣ ਵਾਲਾ ਬਜਟ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਹੋਵੇਗਾ, ਜਿਸ ਵਿੱਚ ਹਰ ਵਰਗ ਲਈ ਮਹੱਤਵਪੂਰਨ ਐਲਾਨ ਹੋਣ ਦੀ ਸੰਭਾਵਨਾ ਹੈ। ਪੰਜਾਬ ਤੋਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਜ਼ਰੂਰ ਸੁਣੋ।

Feb 24, 20269 min

ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿੱਚ ਨਸਲਵਾਦ ਦੀ ਚਿੰਤਾਜਨਕ ਤਸਵੀਰ

ਆਸਟ੍ਰੇਲੀਆ ਦੀਆਂ 42 ਯੂਨੀਵਰਸਿਟੀਆਂ ਉੱਤੇ ਕੀਤੀ ਗਈ ਪਹਿਲੀ ਰਾਸ਼ਟਰੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕੈਂਪਸਾਂ ਵਿੱਚ ਨਸਲਵਾਦ ਇੱਕ ਵਿਆਪਕ ਅਤੇ ਪ੍ਰਣਾਲੀਗਤ ਸਮੱਸਿਆ ਵਜੋਂ ਮੌਜੂਦ ਹੈ। ਲਗਭਗ 70 ਫੀਸਦੀ ਵਿਦਿਆਰਥੀਆਂ ਅਤੇ ਸਟਾਫ ਨੇ ਨਸਲਵਾਦੀ ਵਿਹਾਰ ਨੂੰ ਦੇਖਣ ਜਾਂ ਅਨੁਭਵ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਦੀ ਵਿਸਥਾਰਿਤ ਚਰਚਾ ਲਈ ਪੂਰਾ ਪੌਡਕਾਸਟ ਸੁਣੋ।

Feb 23, 202611 min

Listen to the SBS Punjabi full radio program: International Mother Language Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਬੋਲੀ ਦਿਵਸ ਵਿਸ਼ੇਸ਼

SBS Punjabi marks International Mother Language Day with a special program for the Punjabi community. Listen to a heartfelt message from the late, revered poet Dr Surjit Patar, as he shares thoughts on keeping our mother tongue alive. We also bring you the story of the Australian Punjabi Academy, a Sydney-based initiative started by a group of friends that is helping children growing up overseas stay connected to their roots by teaching Punjabi online. To enjoy all this, along with the latest news from Australia, click on the play button. - ਮਾਂ ਬੋਲੀ ਨੂੰ ਸਮਰਪਿਤ ਖਾਸ ਦਿਹਾੜੇ ਮੌਕੇ ਇਸ ਖਾਸ ਰੇਡੀਓ ਪ੍ਰੋਗਰਾਮ ਵਿੱਚ ਅਸੀ ਪੰਜਾਬੀ ਸਾਹਿਤ ਦੇ ਮਾਹਿਰ ਮਰਹੂਮ ਸੁਰਜੀਤ ਪਾਤਰ ਹੁਰਾਂ ਦਾ ਇੱਕ ਸੁਨੇਹਾ ਸਾਂਝਾ ਕਰ ਰਹੇ ਹਾਂ ਜਿਸ ਵਿੱਚ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵੱਸ ਰਹੇ ਪੰਜਾਬੀਆਂ ਦੀ ਅਗਲੀ ਪਨੀਰੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੇ ਨੁਕਤੇ ਸਾਂਝੇ ਕੀਤੇ ਹਨ। ਇਸਦੇ ਨਾਲ ਹੀ ਸਿਡਨੀ ਆਧਾਰਿਤ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜੋ ਤਕਨੀਕ ਦੀ ਮਦਦ ਨਾਲ ਬੱਚਿਆਂ ਨੂੰ ਘਰ ਬੈਠੇ ਪੰਜਾਬੀ ਸਿਖਾ ਰਹੀ ਹੈ। ਮਾਂ ਬੋਲੀ ਦੀਆਂ ਖ਼ਬਰਾਂ, ਗੱਲਾਂ ਅਤੇ ਗੀਤਾਂ ਨਾਲ ਸਜਿਆ ਇਹ ਖਾਸ ਪੌਡਕਾਸਟ ਜ਼ਰੂਰ ਸੁਣੋ।

Feb 23, 202652 min

ਖ਼ਬਰਨਾਮਾਂ: ਪ੍ਰਧਾਨ ਮੰਤਰੀ ਨੇ IS ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਦੀ ਪੇਸ਼ਕਸ਼ ਨੂੰ ਕੀਤਾ ਰੱਦ

ਪ੍ਰਧਾਨ ਮੰਤਰੀ ਨੇ ਆਈ ਐਸ ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਵਾਲੀ Coalition ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਫਲੋਰੀਡਾ ‘ਚ ਟਰੰਪ ਦੇ ਐਸਟੇਟ ‘ਚ ਘੁਸਪੈਠ ਕਰਨ ਵਾਲੇ ਵਿਅਕਤੀ ਦੀ ਐਫਬੀਆਈ ਜਾਂਚ ਜਾਰੀ ਹੈ। ਆਸਟ੍ਰੇਲੀਆ ਦੇ ਕੈਪਿਟਲ ਗੇਨਜ਼ ਟੈਕਸ ‘ਤੇ ਸੁਣਵਾਈ ਤਿੰਨ ਦਿਨਾਂ ਲਈ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ਦੇ ਉੱਤਰੀ, ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ। ਯੂਨੀਵਰਸਿਟੀ ਆਫ਼ ਮੈਲਬਰਨ ਦੇ ਅਧਿਐਨ ਅਨੁਸਾਰ ਭਾਰੀ ਵਾਹਨਾਂ ਦੇ ਉਤਸਰਜਨ ਕਾਰਨ ਸਿਹਤ ‘ਤੇ ਸਾਲਾਨਾ 6.2 ਬਿਲੀਅਨ ਡਾਲਰ ਦਾ ਖਰਚਾ ਹੋ ਰਿਹਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

Feb 23, 20264 min

ਆਸਟ੍ਰੇਲੀਆ ਵਿੱਚ ਤੀਜੀ ਪੀੜ੍ਹੀ ਦੀ ਇਹ ਬੱਚੀ ਹਿੰਮਤ ਕੌਰ ਅੰਗਰੇਜ਼ੀ ਤੋਂ ਪਹਿਲਾਂ ਕਿਵੇਂ ਸਿੱਖ ਰਹੀ ਹੈ ਪੰਜਾਬੀ?

ਵੈਸਟਰਨ ਸਿਡਨੀ ਨਿਵਾਸੀ ਹਿੰਮਤ ਕੌਰ ਦੇ ਮਾਂ-ਬਾਪ ਜੈਸਮੀਤ ਕੌਰ ਅਤੇ ਜਗਦੀਪ ਸਿੰਘ ਆਸਟ੍ਰੇਲੀਆ ਵਿੱਚ ਵੱਡੇ ਹੋਏ ਹਨ ਅਤੇ ਜਦੋਂ ਆਪਣੀ 2 ਸਾਲ ਦੀ ਬੇਟੀ ਨੂੰ ਭਾਸ਼ਾ ਸਿਖਾਉਣ ਦੀ ਗੱਲ ਆਈ ਤਾਂ ਉਨ੍ਹਾਂ ਨੇ ਅੰਗਰੇਜ਼ੀ ਨਾਲੋਂ ਪੰਜਾਬੀ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਜਾਣ-ਬੁੱਝ ਕੇ ਹਿੰਮਤ ਨੂੰ ਅੰਗਰੇਜ਼ੀ ਨਾਲੋਂ ਪੰਜਾਬੀ ਪਹਿਲਾਂ ਸਿਖਾਈ ਤਾਂ ਜੋ ਉਸ ਦਾ ਬਚਪਨ ਤੋਂ ਹੀ ਮਾਂ ਬੋਲੀ, ਸੱਭਿਆਚਾਰ, ਧਰਮ ਅਤੇ ਆਪਣੇ ਬਜ਼ੁਰਗਾਂ ਨਾਲ ਰਿਸ਼ਤਾ ਜੁੜਿਆ ਰਹੇ।

Feb 23, 202620 min

ਆਸਟ੍ਰੇਲੀਆ–ਭਾਰਤ ਸਾਂਝੀ ਪਹਲ: ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਵਾਲੇ ਵਾਧੇ ਨੂੰ ਰੋਕਣ ਲਈ ਦੋ ਦਿਨਾਂ ਦੀ ਮਹੱਤਵਪੂਰਨ ਵਰਕਸ਼ਾਪ

ਆਸਟ੍ਰੇਲੀਆ ਅਤੇ ਭਾਰਤ ਦੇ 40 ਪਾਣੀ ਸੁਰੱਖਿਆ ਮਾਹਿਰ ਸਿਡਨੀ ਵਿੱਚ ਇਕੱਠੇ ਹੋਏ ਜਿੱਥੇ ਦੋ ਦਿਨਾਂ ਦੀ ਵਰਕਸ਼ਾਪ ਦੌਰਾਨ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਨਵੇਂ ਅਤੇ ਸਥਾਈ ਹੱਲਾਂ ‘ਤੇ ਵਿਚਾਰ ਕੀਤਾ ਗਿਆ। ਭਾਰਤ ਵਿੱਚ ਹਰ ਸਾਲ 38,000 ਤੋਂ ਵੱਧ ਲੋਕ ਡੁੱਬਣ ਨਾਲ ਮਰਦੇ ਹਨ, ਜਦਕਿ ਆਸਟ੍ਰੇਲੀਆ ਵਿੱਚ 2025 ਦੌਰਾਨ 357 ਮੌਤਾਂ ਦਰਜ ਹੋਈਆਂ ਜੋ ਰਿਕਾਰਡ ਵਿੱਚ ਸਭ ਤੋਂ ਵੱਧ ਹਨ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਵਿਦੇਸ਼ਾਂ ਵਿੱਚ ਜਨਮੇ ਲੋਕ, ਖ਼ਾਸ ਕਰਕੇ ਭਾਰਤੀ ਭਾਈਚਾਰਾ, ਆਸਟ੍ਰੇਲੀਆ ਵਿੱਚ ਡੁੱਬਣ ਦੀਆਂ ਮੌਤਾਂ ਵਿੱਚ ਵੱਧ ਪ੍ਰਤੀਨਿਧਿਤਾ ਰੱਖਦੇ ਹਨ।

Feb 22, 20269 min

ਖਬਰਾਂ ਫਟਾਫੱਟ: ਐਂਡਰੀਊ ਜਾਂਚ ਹੇਠ ਰਿਹਾਅ, ਲੈਕੈਂਬਾ ਮਸਜਿਦ ਨੂੰ ਤੀਜੀ ਧਮਕੀ, ਤੇ ਮੀਂਹ ਕਾਰਨ ਟੀ-20 ਤੋਂ ਆਸਟ੍ਰੇਲੀਆ ਬਾਹਰ

ਬਰਤਾਨੀਆ ਵਿੱਚ ਐਂਡਰੀਊ ਮਾਊਂਟਬੈਟਨ-ਵਿੰਡਸਰ ਤੋਂ ਪੁੱਛਗਿੱਛ, ਆਸਟ੍ਰੇਲੀਆ ਵਿੱਚ ਅਸਥਾਈ exclusion order ਅਤੇ ਸੀਰੀਆ ਕੈਂਪ ਮਾਮਲੇ ਨੇ ਸਿਆਸੀ ਚਰਚਾ ਤੇਜ਼ ਕਰ ਦਿੱਤੀ ਹੈ। ਨਿਊ ਸਾਊਥ ਵੇਲਜ਼ ਵਿੱਚ ਮੁਸਲਮਾਨ ਵਿਰੋਧੀ ਟਿੱਪਣੀਆਂ ਅਤੇ ਲੈਕੈਂਬਾ ਮਸਜਿਦ ਨੂੰ ਮਿਲੀਆਂ ਧਮਕੀਆਂ ਨੇ ਕਮਿਊਨਟੀ ਸੁਰੱਖਿਆ ‘ਤੇ ਚਿੰਤਾ ਵਧਾਈ ਹੈ। ਵਿਕਟੋਰੀਆ ਵਿੱਚ ਯੂਨੀਅਨ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਜਾਂਚ ਦੀ ਮੰਗ ਜ਼ੋਰਾਂ ‘ਤੇ ਹੈ, ਜਦਕਿ ਸਿਡਨੀ ਦੀ ਮਾਨਸਿਕ ਸਿਹਤ ਸਹੂਲਤ ਤੋਂ ਮਰੀਜ਼ਾਂ ਦੇ ਭੱਜਣ ਮਾਮਲੇ ਦੀ ਸਮੀਖਿਆ ਜਾਰੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਅਮਰੀਕਾ-ਇਰਾਨ ਤਣਾਅ ਵਧ ਰਿਹਾ ਹੈ। ਖੇਡਾਂ ਵਿੱਚ, ਮੀਂਹ ਕਾਰਨ ਮੈਚ ਰੱਦ ਹੋਣ ਨਾਲ ਆਸਟ੍ਰੇਲੀਆ ਟੀ-20 ਵਰਲਡ ਕਪ ਦੇ ਗਰੁੱਪ ਮੰਚ ਤੋਂ ਹੀ ਬਾਹਰ ਹੋ ਗਿਆ ਹੈ। ਵਿਸਥਾਰ ਲਈ ਸੁਣੋ ਇਹ ਪੌਡਕਾਸਟ...

Feb 20, 20265 min

ਖ਼ਬਰਨਾਮਾ: ਇਜ਼ਰਾਈਲ ਦੀ ਈਰਾਨ ਨੂੰ ਚੇਤਾਵਨੀ, ਕਿਸੇ ਵੀ ਹਮਲੇ ਦਾ ਦਿੱਤਾ ਜਾਏਗਾ ਸਖ਼ਤ ਜਵਾਬ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ਨੂੰ ਇੱਕ ਤਾਜ਼ਾ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਜ਼ਰਾਈਲ 'ਤੇ ਕਿਸੇ ਵੀ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਈਰਾਨ ਨਾਲ ਚੱਲ ਰਹੀ ਅਮਰੀਕਾ ਦੀ ਗੱਲਬਾਤ ਦੇ ਨਾਲ-ਨਾਲ ਤਣਾਅ ਵਧਦਾ ਜਾ ਰਿਹਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Feb 20, 20264 min

ਨਵਾਂ ਅਧਿਐਨ: ਆਸਟ੍ਰੇਲੀਆ ਦੇ ਪ੍ਰਵਾਸੀਆਂ ਵਿੱਚ ਅਪਣੱਤ ਦਾ ਅਹਿਸਾਸ ਕਿਵੇਂ ਕਾਇਮ ਹੁੰਦਾ ਹੈ?

Scanlon Foundation Research Institute ਦੀ ਨਵੀਂ ਰਿਪੋਰਟ ਮੁਤਾਬਕ ਆਸਟ੍ਰੇਲੀਆ ਆਏ ਪ੍ਰਵਾਸੀਆਂ ਵਿੱਚ ਆਪਣਾਪਨ ਮਹਿਸੂਸ ਕਰਨ ਲਈ ਮਜ਼ਬੂਤ ਸਮਾਜਿਕ ਰਿਸ਼ਤੇ ਅਤੇ ਭਾਈਚਾਰਕ ਸੰਪਰਕ ਬਹੁਤ ਅਹਿਮ ਹਨ। ਰਾਸ਼ਟਰੀ ਸਰਵੇਖਣ ਅਤੇ ਵੱਖ-ਵੱਖ ਭਾਈਚਾਰਿਆਂ ਨਾਲ ਗੱਲਬਾਤ ਦੇ ਆਧਾਰ ‘ਤੇ ਤਿਆਰ ਕੀਤੀ ਇਸ ਰਿਪੋਰਟ ਨੇ ਦਰਸਾਇਆ ਕਿ ਆਸਟ੍ਰੇਲੀਆ ਨਾਲ ਅਪਣੱਤ ਦਾ ਇਹਸਾਸ ਵਿਅਕਤੀ ਦੇ ਵੀਜ਼ਾ ਸਟੇਟਸ, ਦੇਸ਼ ਵਿੱਚ ਰਹਿਣ ਦੇ ਸਮੇਂ ਅਤੇ ਹੋਰ ਸਮਾਜਿਕ-ਆਰਥਿਕ ਕਾਰਕਾਂ ‘ਤੇ ਨਿਰਭਰ ਕਰਦਾ ਹੈ। ਰਿਪੋਰਟ ਇਹ ਵੀ ਸਵਾਲ ਖੜ੍ਹਾ ਕਰਦੀ ਹੈ ਕਿ ਬੇਗਾਨਾਪਨ ਘਟਾਉਣ ਲਈ ਕੀ ਮੌਜੂਦਾ ਉਪਰਾਲੇ ਕਾਫੀ ਹਨ ਜਾਂ ਹੋਰ ਠੋਸ ਕਦਮਾਂ ਦੀ ਲੋੜ ਹੈ।

Feb 20, 20268 min

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਪੰਜਾਬੀ ਬੱਸ ਡਰਾਈਵਰਾਂ ਸਮੇਤ ਕਈਆਂ ਦਾ ਭਵਿੱਖ ਖਤਰੇ ਵਿੱਚ

ਨਿਊਜ਼ੀਲੈਂਡ ਵਿੱਚ ਕਾਉਂਸਿਲ ਮੈਂਬਰਾਂ, ਉਦਯੋਗ ਗਰੁੱਪਾਂ ਅਤੇ ਡਰਾਈਵਰਾਂ ਵੱਲੋਂ ਚਿੰਤਾ ਜਤਾਈ ਗਈ ਹੈ ਕਿ ਮੌਜੂਦਾ ਇਮੀਗ੍ਰੇਸ਼ਨ ਮਾਪਦੰਡ ਬਹੁਤ ਸਖ਼ਤ ਹਨ। 2022 ਦੇ ਰਿਹਾਇਸ਼ੀ ਨਿਯਮਾਂ ਅਧੀਨ ਡਰਾਈਵਰਾਂ ਲਈ ਦੋ ਸਾਲ ਦੇ ਵਰਕ ਵੀਜ਼ੇ ਬਾਅਦ IELTS ਵਿੱਚ ਹਰ ਮੋਡੀਊਲ ਵਿੱਚ 6.5 ਬੈਂਡ ਲੈਣਾ ਲਾਜ਼ਮੀ ਕੀਤਾ ਗਿਆ ਸੀ, ਜੋ ਕਈਆਂ ਲਈ ਮੁਸ਼ਕਿਲ ਸਾਬਤ ਹੋਇਆ। ਵੈਲਿੰਗਟਨ ਦੇ ਬੱਸ ਆਪਰੇਟਰ ਮੇਟਲਿੰਕ ਦੇ ਅਨੁਸਾਰ ਲਗਭਗ 45 ਡਰਾਈਵਰਾਂ ਨੂੰ ਦੇਸ਼ ਛੱਡਣ ਦਾ ਖਤਰਾ ਹੈ। ਇਸ ਮਸਲੇ ਅਤੇ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Feb 20, 20267 min

ਵਿਸ਼ਵ ਮਾਂ ਬੋਲੀ ਦਿਵਸ ਵਿਸ਼ੇਸ਼: ਮਾਂ ਬੋਲੀ ਪੰਜਾਬੀ ਨੂੰ ਆਨਲਾਈਨ ਸਿੱਖਣ ਲਈ ਆਸਟ੍ਰੇਲੀਅਨ ਭਾਈਚਾਰੇ ਵਿੱਚ ਉਤਸ਼ਾਹ

ਆਸਟ੍ਰੇਲੀਅਨ ਪੰਜਾਬੀ ਅਕੈਡਮੀ ਵੱਲੋਂ ਪੰਜਾਬੀ ਬੋਲੀ ਸਿੱਖਣ ਦੇ ਚਾਹਵਾਨਾਂ ਲਈ ਸ਼ੁਰੂ ਕੀਤੀਆਂ ਗਈਆਂ ਆਨਲਾਈਨ ਕਲਾਸਾਂ ਨੂੰ ਭਾਈਚਾਰੇ ਵੱਲੋਂ ਕਾਫ਼ੀ ਉਤਸ਼ਾਹ ਮਿਲ ਰਿਹਾ ਹੈ। ਤਕਨੀਕੀ ਯੁੱਗ ਵਿੱਚ ਘਰ ਬੈਠੇ ਪੰਜਾਬੀ ਸਿੱਖਣ ਦੀ ਇਸ ਪਹਿਲ ਬਾਰੇ ਅਕੈਡਮੀ ਦੇ ਮੌਢੀ ਅਲਬੇਲ ਕੰਗ ਅਤੇ ਇੱਕ ਅਧਿਆਪਕ ਸੁਖਵਿੰਦਰ ਕੌਰ ਨਾਲ ਕੀਤੀ ਗੱਲਬਾਤ ਸੁਣੋ ਇਸ ਪੌਡਕਾਸਟ ਵਿੱਚ।

Feb 19, 202625 min

'You are part of the country': Dr Anne Aly to Indian Australians amid 'rising anti-immigration' sentiment - ਪ੍ਰਵਾਸ ਨੀਤੀ ‘ਤੇ ਬਿਆਨਾਂ ਦੀ ਸਿਆਸਤ: ਐਨੀ ਐਲੀ ਨੇ ਜੈਕਿੰਟਾ ਪ੍ਰਾਈਸ ਦੇ ਦਾਵਿਆਂ ਨੂੰ ਦਿੱਤਾ 'ਝੂਠਾ' ਕਰਾਰ

Amid heated political debates around immigration policies, Federal Minister for Multicultural Affairs, Dr Anne Aly, emphasised the importance of politicians choosing their words carefully. Stating that there has been a rise in anti-migration sentiment, Dr Aly said that the appointment of Jacinta Nampijinpa Price could be interpreted as an 'endorsement' of some of Ms Price's previous comments. Ms Price had earlier stated that the government is accepting a 'large number' of Indian migrants to boost votes for the Labour Party. Dr Aly called the claim "false" and said that migration policies are not based on voting preferences. Listen to this podcast to hear the exclusive chat with Dr Anne Aly. - ਇਮੀਗ੍ਰੇਸ਼ਨ ਨੀਤੀਆਂ ਉੱਤੇ ਗਰਮਾਈ ਹੋਈ ਸਿਆਸਤ ਵਿਚਕਾਰ, ਬਹੁ-ਸੱਭਿਆਚਾਰਕ ਮਾਮਲਿਆਂ ਦੀ ਸੰਘੀ ਮੰਤਰੀ, ਡਾ. ਐਨੀ ਐਲੀ ਨੇ ਸਿਆਸਤਦਾਨਾਂ ਸਿਆਸਤਦਾਨਾਂ ਨੂੰ ਆਪਣੇ ਬਿਆਨਾਂ ਦੀ ਚੋਣ ਸਾਵਧਾਨੀ ਨਾਲ ਕਰਨ ਦੀ ਅਪੀਲ ਕੀਤੀ ਹੈ। ਇਹ ਦੱਸਦੇ ਹੋਏ ਕਿ ਪ੍ਰਵਾਸ ਵਿਰੋਧੀ ਭਾਵਨਾ ਵਿੱਚ ਵਾਧਾ ਹੋਇਆ ਹੈ, ਡਾ. ਐਲੀ ਨੇ ਕਿਹਾ ਕਿ ਜੈਕਿੰਟਾ ਪ੍ਰਾਈਸ ਦੀ ਮੁੜ-ਨਿਯੁਕਤੀ ਨੂੰ ਪ੍ਰਾਈਸ ਦੀਆਂ ਉਨ੍ਹਾਂ ਟਿੱਪਣੀਆਂ ਦੇ 'ਸਮਰਥਨ' ਵਜੋਂ ਸਮਝਿਆ ਜਾ ਸਕਦਾ ਹੈ ਜੋ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਖ਼ਿਲਾਫ਼ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਪ੍ਰਾਈਸ ਨੇ ਪਹਿਲਾਂ ਕਿਹਾ ਸੀ ਕਿ ਸਰਕਾਰ ਲੇਬਰ ਪਾਰਟੀ ਲਈ ਵੋਟਾਂ ਵਧਾਉਣ ਲਈ 'ਵੱਡੀ ਗਿਣਤੀ' ਵਿੱਚ ਭਾਰਤੀ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਸਵੀਕਾਰ ਕਰ ਰਹੀ ਹੈ। ਡਾ. ਐਲੀ ਨੇ ਇਸ ਦਾਅਵੇ ਨੂੰ "ਝੂਠਾ" ਕਿਹਾ ਅਤੇ ਕਿਹਾ ਕਿ ਪ੍ਰਵਾਸ ਨੀਤੀਆਂ ਵੋਟਿੰਗ ਤਰਜੀਹਾਂ 'ਤੇ ਅਧਾਰਤ ਨਹੀਂ ਹਨ। ਡਾ. ਐਨੀ ਐਲੀ ਨੇ ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਵੀ ਵਿਸ਼ੇਸ਼ ਸੰਦੇਸ਼ ਵੀ ਦਿੱਤਾ ਹੈ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

Feb 19, 20267 min

ਖ਼ਬਰਨਾਮਾ: ਸੰਘੀ ਸਰਕਾਰ ਨੇ ਆਈਐਸ ਨਾਲ ਸੰਬੰਧਿਤ ਔਰਤ ਦੇ ਆਸਟ੍ਰੇਲੀਆ ਵਾਪਸੀ 'ਤੇ ਲਗਾਈ ਅਸਥਾਈ ਰੋਕ

ਟੋਨੀ ਬਰਕ ਨੇ ਇੱਕ ਲੰਬੇ ਸਮੇਂ ਤੋਂ ਆਸਟ੍ਰੇਲੀਆਈ ਨਾਗਰਿਕ ਰਹੀ ਔਰਤ ਨੂੰ ਦੇਸ਼ ਵਿੱਚ ਦਾਖਲਾ ਕਰਨ ਤੋਂ ਰੋਕ ਦਿੱਤਾ ਹੈ, ਜਿਸਨੇ ਹੋਰ 33 ਲੋਕਾਂ ਨਾਲ ਮਿਲ ਕੇ ਸੀਰੀਆ ਦੇ ਅਲ-ਰੋਜ ਹਿਰਾਸਤੀ ਕੈਂਪ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਗਰੁੱਪ ਵਿੱਚ 11 ਔਰਤਾਂ ਅਤੇ 22 ਬੱਚੇ ਸ਼ਾਮਲ ਸਨ, ਜਿਨ੍ਹਾਂ ਦੇ ਆਈ-ਐਸ ਲੜਾਕਿਆਂ ਨਾਲ ਸੰਬੰਧ ਰਹੇ ਹਨ। ਸੋਮਵਾਰ ਨੂੰ ਕੀਤੀ ਗਈ ਇਹ ਕੋਸ਼ਿਸ਼ ਸੀਰੀਆਈ ਅਧਿਕਾਰੀਆਂ ਵੱਲੋਂ ਨਾਕਾਮ ਬਣਾਈ ਗਈ। ਪੂਰੀ ਖ਼ਬਰਾਂ ਅਤੇ ਹੋਰ ਅਪਡੇਟਸ ਲਈ ਸੁਣੋ ਅੱਜ ਦਾ ਪੌਡਕਾਸਟ।

Feb 19, 20264 min

Your guide to using sunscreen in Australia - ਆਸਟ੍ਰੇਲੀਆ ਐਕਸਪਲੇਨਡ: ਜਾਣੋ, ਆਸਟ੍ਰੇਲੀਆ ਵਿੱਚ ਸਨਸਕ੍ਰੀਨ ਦੀ ਸਹੀ ਵਰਤੋਂ ਕਿਵੇਂ ਕਰੀਏ?

Australia’s sun can be harsh. And sunscreen is one key measure protecting us against harmful sun exposure. We asked three scientists about sunscreen facts, myths and choosing the right products. - ਆਸਟ੍ਰੇਲੀਆ ਵਿੱਚ ਧੁੱਪ ਕਾਫੀ ਤੇਜ਼ ਹੁੰਦੀ ਹੈ, ਇਸ ਲਈ ਹਾਨੀਕਾਰਕ ਕਿਰਨਾਂ ਤੋਂ ਬਚਾਅ ਲਈ ਸਨਸਕ੍ਰੀਨ ਬਹੁਤ ਜ਼ਰੂਰੀ ਹੈ। ਅਸੀਂ ਤਿੰਨ ਵਿਗਿਆਨੀਆਂ ਨਾਲ ਗੱਲ ਕਰਕੇ ਸਨਸਕ੍ਰੀਨ ਨਾਲ ਜੁੜੇ ਤੱਥਾਂ, ਗਲਤਫ਼ਹਿਮੀਆਂ ਅਤੇ ਸਹੀ ਉਤਪਾਦ ਚੁਣਨ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਜੋ ਤੁਸੀਂ ਇਸ ਪੌਡਕਾਸਟ ਵਿੱਚ ਸੁਣ ਸਕਦੇ ਹੋ...

Feb 19, 20269 min

ਬਾਲੀਵੁੱਡ ਗੱਪਸ਼ੱਪ: ਪੰਜਾਬੀ ਰੋਮਾਂਟਿਕ ਤੇ ਐਕਸ਼ਨ ਫਿਲਮ 'ਇਸ਼ਕਨਾਮਾ' ਵਿੱਚ ਨਜ਼ਰ ਆਏਗੀ ਸ਼ਹਿਨਾਜ਼ ਗਿੱਲ

ਸ਼ਹਿਨਾਜ਼ ਗਿੱਲ ਦੀ ਅਗਲੀ ਫਿਲਮ 'ਇਸ਼ਕਨਾਮਾ' ਸੱਚੇ ਪ੍ਰੇਮੀ ਨੀਮਾ ਨਸੀਮਾ ਦੀ ਸੱਚੀ ਕਹਾਣੀ 'ਤੇ ਅਧਾਰਿਤ ਰੋਮਾਂਟਿਕ ਤੇ ਐਕਸ਼ਨ ਨਾਲ ਭਰਪੂਰ ਹੈ। ਇਹ 24 ਜੂਲਾਈ 2026 ਨੂੰ ਦੁਨਿਆ ਭਰ ਦੇ ਸਿਨੇਮਾਘਰਾਂ ਵਿੱਚ ਜਾਰੀ ਹੋ ਸਕਦੀ ਹੈ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਬਾਲੀਵੁੱਗ ਗੱਪਸ਼ੱਪ...

Feb 19, 20265 min

Listen to the SBS Punjabi full radio program: Lunar New Year special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਲੂਨਰ ਨਿਊ ਯੀਅਰ ਵਿਸ਼ੇਸ਼

Listen to this Lunar New Year special edition of SBS Punjabi radio program, celebrating the vibrant cultural blend of Punjabi-Chinese and Punjabi-Vietnamese couples as they welcome Lunar New Year 2026, the Year of the Fire Horse. Discover what the Fire Horse symbolises, explore the meaning behind Lunar zodiac signs, and find out which sign corresponds to your birth year. Also listen to the engaging and insightful stories, traditions, and fascinating cultural insights in this podcast. - ਐਸਬੀਐਸ ਪੰਜਾਬੀ ਆਪਣੇ ਇਸ ਲੂਨਰ ਨਿਊ ਯੀਅਰ ਵਿਸ਼ੇਸ਼ ਪ੍ਰੋਗਰਾਮ ਰਾਹੀਂ ਪੰਜਾਬੀ ਅਤੇ ਆਸਟ੍ਰੇਲੀਆਈ ਸਭਿਆਚਾਰਾਂ ਵਿਚਕਾਰ ਇੱਕ ਖੂਬਸੂਰਤ ਪੁਲ ਦਾ ਕੰਮ ਕਰ ਰਿਹਾ ਹੈ। ਇਸ ਸਾਲ ਦੇ ਲੂਨਰ ਰਾਸ਼ੀ ਚੱਕਰ ‘ਫਾਇਰ ਹੌਰਸ’ ਨੂੰ ਕੇਂਦਰ ਵਿੱਚ ਰੱਖਦਿਆਂ, ਪ੍ਰੋਗਰਾਮ ਵਿੱਚ ਰਾਸ਼ੀ ਚਿੰਨ੍ਹਾਂ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਗਈ ਹੈ, ਅਤੇ ਤੁਹਾਡੇ ਜਨਮ ਸਾਲ ਅਨੁਸਾਰ ਤੁਹਾਡਾ ਰਾਸ਼ੀ ਚਿੰਨ੍ਹ ਕੀ ਹੈ, ਇਹ ਵੀ ਜਾਣਨ ਦਾ ਮੌਕਾ ਦੇ ਰਹੇ ਹਾਂ। ਨਾਲ ਹੀ, ਪੰਜਾਬੀ-ਚੀਨੀ ਅਤੇ ਪੰਜਾਬੀ-ਵਿਅਤਨਾਮੀ ਜੋੜਿਆਂ ਨਾਲ ਕੀਤੀਆਂ ਮੁਲਾਕਾਤਾਂ ਦੁਆਰਾ ਸੁਣੋ ਕਿ ਉਹ ਕਿਵੇਂ ਦੋਹਾਂ ਸਭਿਆਚਾਰਾਂ ਦੇ ਰੰਗਾਂ ਨਾਲ ਇਸ ਤਿਉਹਾਰ ਨੂੰ ਦੇਸੀ ਅੰਦਾਜ਼ ਵਿੱਚ ਮਨਾ ਰਹੇ ਹਨ। ਇਹ ਸਭ ਕੁਝ ਅਤੇ ਚੋਣਵੀਆਂ ਖਬਰਾਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਸੁਣੋ ਇਸ ਵਿਸ਼ੇਸ਼ ਪੌਡਕਾਸਟ ਰਾਹੀਂ।

Feb 18, 202645 min

ਲਿਬਰਲ ਪਾਰਟੀ ਵਿੱਚ ਪ੍ਰਵਾਸ ਨੀਤੀ ‘ਤੇ ਤੀਬਰ ਚਰਚਾ, ਐਂਗਸ ਟੇਲਰ ਵੱਲੋਂ ਵਿਆਪਕ ਸੁਧਾਰਾਂ ਦਾ ਸੰਕੇਤ

ਫੈਡਰਲ ਸਿਆਸਤ ਵਿੱਚ ਲਿਬਰਲ ਪਾਰਟੀ ਆਫ ਆਸਟ੍ਰੇਲੀਆ ਦੀ ਸਾਬਕਾ ਨੇਤਾ ਸੂਜ਼ਨ ਲੀ ਵੱਲੋਂ ਇਮੀਗ੍ਰੇਸ਼ਨ ਸੁਧਾਰਾਂ ਲਈ ਪ੍ਰਸਤਾਵਿਤ ਯੋਜਨਾ, ਜਿਸ ਵਿੱਚ ਇੱਕ ਦਰਜਨ ਤੋਂ ਵੱਧ ਇਸਲਾਮਿਕ ਦੇਸ਼ਾਂ ‘ਤੇ ਪਾਬੰਦੀ ਦੀਆਂ ਚਰਚਾਵਾਂ ਸ਼ਾਮਲ ਸਨ, ਤੋਂ ਬਾਅਦ ਹੁਣ ਪਾਰਟੀ ਦੇ ਨਵੇਂ ਨੇਤਾ ਐਂਗਸ ਟੇਲਰ ਨੇ ਵੀ ਪ੍ਰਵਾਸ ਨੀਤੀ ਵਿੱਚ ਵਿਆਪਕ ਬਦਲਾਅ ਨੂੰ ਆਪਣੀ ਮੁੱਖ ਤਰਜੀਹ ਦੱਸਿਆ ਹੈ। ਟੇਲਰ ਦਾ ਕਹਿਣਾ ਹੈ ਕਿ ਉਹ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੇ ਨਾਲ-ਨਾਲ ਆਸਟ੍ਰੇਲੀਆ ਆਉਣ ਵਾਲਿਆਂ ਦੀ ਯੋਗਤਾ ਅਤੇ ਗੁਣਵੱਤਾ ਨੂੰ ਵੀ ਮਜ਼ਬੂਤ ਕਰਨਗੇ। ਇਸ ਸਬੰਧੀ ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪੋਰਟ।

Feb 18, 20267 min

ਲੂਨਰ ਨਿਊ ਯੀਅਰ ‘ਚ ਪੰਜਾਬੀ ਤੜਕਾ: ਪਿਆਰ ਅਤੇ ਸੱਭਿਆਚਾਰ ਦਾ ਸੋਹਣਾ ਮੇਲ

ਤਨਵੀਰ ਸਿੰਘ ਮੋਖਾ ਅਤੇ ਜਨੀਨ ਵੂ (ਦੋਵੇਂ ਡਾਕਟਰ) 2023 ਵਿੱਚ ਵਿਆਹੇ ਜਾਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਪੰਜਾਬੀ ਅਤੇ ਵੀਅਤਨਾਮੀ ਸੱਭਿਆਚਾਰਾਂ ਦਾ ਅਨੋਖਾ ਮੇਲ ਬਣਾ ਰਹੇ ਹਨ। ਜਨੀਨ ਦਾ ਪਰਿਵਾਰ ਲੂਨਰ ਨਿਊ ਯੀਅਰ ਪੰਜਾਬੀ ਤੜਕੇ ਨਾਲ ਮਨਾਉਂਦਾ ਹੈ ਜਿਸ ਵਿੱਚ ਰਾਈਸ ਪੇਪਰ ਰੋਲ ਦੇ ਨਾਲ ਪਰੌਂਠੇ, ਅਤੇ ਵਿਅਤਨਾਮੀ ਲੰਚ ‘ਤੇ ਭੰਗੜੇ ਦੀ ਰੌਣਕ ਉਚੇਚਾ ਸ਼ਾਮਿਲ ਕੀਤੀ ਜਾਂਦੀ ਹੈ। ਸੁਣੋ ਪਿਆਰ ਅਤੇ ਸੱਭਿਆਚਾਰਕ ਸਾਂਝ ਦੀ ਇਹ ਦਿਲਚਸਪ ਕਹਾਣੀ।

Feb 18, 20269 min

ਖ਼ਬਰਨਾਮਾ: 2009 ਤੋਂ ਬਾਅਦ ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਗਰੁੱਪ ਦੌਰ ਵਿੱਚ ਹੀ ਆਸਟ੍ਰੇਲੀਆ ਹੋਇਆ ਬਾਹਰ

ਕੋਅਲਿਸ਼ਨ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਐਲਾਨ ਵਿੱਚ ਦੇਰੀ ਦੇ ਸੰਕੇਤਾਂ ਨਾਲ ਰਾਜਨੀਤਿਕ ਗਰਮਾਹਟ ਵਧੀ ਹੈ, ਜਦਕਿ ਸਰਕਾਰ ਨੇ ਬਹੁ-ਸੰਸਕ੍ਰਿਤਿਕ ਭਾਈਚਾਰਿਆਂ ‘ਤੇ ਪੈਣ ਵਾਲੇ ਅਸਰ ਬਾਰੇ ਚਿੰਤਾ ਜਤਾਈ ਹੈ। ਇਸ ਦਰਮਿਆਨ, ਵਾਸ਼ਿੰਗਟਨ ਡੀ.ਸੀ. ਵਿੱਚ ਕੈਪਿਟਲ ਹਿੱਲ ਨੇੜੇ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ। ਮੇਰੀਲੈਂਡਜ਼ ਹਮਲੇ ਨੇ ਮਾਨਸਿਕ ਸਿਹਤ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ ਹਨ, ਜਦਕਿ ਇਮਰਾਨ ਖਾਨ ਦੇ ਜੇਲ੍ਹ ਹਾਲਾਤਾਂ ‘ਤੇ ਅੰਤਰਰਾਸ਼ਟਰੀ ਆਵਾਜ਼ਾਂ ਉਠ ਰਹੀਆਂ ਹਨ। ਟੀ-20 ਵਰਲਡ ਕੱਪ ਵਿੱਚ ਆਸਟ੍ਰੇਲੀਆ ਗਰੁੱਪ ਦੌਰ ‘ਚ ਹੀ ਬਾਹਰ ਹੋ ਗਿਆ ਹੈ। ਇਹ ਅਤੇ ਅੱਜ ਦੀਆਂ ਹੋਰ ਖਬਰਾਂ ਦੇ ਵਿਸਥਾਰ ਲਈ ਸੁਣੋ, ਇਹ ਪੌਡਕਾਸਟ....

Feb 18, 20263 min

ਆਸਟ੍ਰੇਲੀਆਈ ਡਾਲਰ ਨੇ ਪੂਰੇ ਕੀਤੇ 60 ਸਾਲ

14 ਫ਼ਰਵਰੀ 1966 ਨੂੰ ਆਸਟ੍ਰੇਲੀਆ ਨੇ ਆਪਣੀ ਮੁਦਰਾ ਪ੍ਰਣਾਲੀ ਵਿੱਚ ਵੱਡਾ ਬਦਲਾਅ ਕੀਤਾ ਸੀ। ਇਸ ਦਿਨ ਪੌਂਡ, ਸ਼ਿਲਿੰਗ ਅਤੇ ਪੈਂਸ ਦੀ ਥਾਂ ਡਾਲਰ ਅਤੇ ਸੈਂਟ ਨੂੰ ਅਪਣਾਇਆ ਗਿਆ ਸੀ। ਇਹ ਕਦਮ ਦੇਸ਼ ਦੇ ਆਰਥਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਮੰਨਿਆ ਜਾਂਦਾ ਹੈ, ਜਿਸ ਦਾ ਟੀਚਾ ਲੈਣ-ਦੇਣ ਦੀ ਪ੍ਰਣਾਲੀ ਨੂੰ ਹੋਰ ਆਸਾਨ ਅਤੇ ਆਧੁਨਿਕ ਬਨਾਉਣਾ ਸੀ। ਇਸ ਇਤਿਹਾਸਕ ਫੈਸਲੇ ਬਾਰੇ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

Feb 18, 20265 min

ਪਾਕਿਸਤਾਨ ਡਾਇਰੀ: ਰਮਜ਼ਾਨ ਤੋਂ ਪਹਿਲਾਂ ਲਹਿੰਦੇ ਪੰਜਾਬ ਸਰਕਾਰ ਦੀ ਵੱਡੀ ਪਹਿਲ, ਗਰੀਬਾਂ ਲਈ 24 ਘੰਟੇ ਹੈਲਪਲਾਈਨ ਦਾ ਐਲਾਨ

ਰਮਜ਼ਾਨ ਦੇ ਆਗਮਨ ਤੋਂ ਪਹਿਲਾਂ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਗਰੀਬ ਅਤੇ ਘੱਟ ਆਮਦਨ ਵਾਲੇ ਲੋਕਾਂ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਪਹਿਲ ਦਾ ਮਕਸਦ ਉਹਨਾਂ ਪਰਿਵਾਰਾਂ ਦੀ ਮਦਦ ਕਰਨਾ ਹੈ ਜੋ ਆਰਥਿਕ ਤੰਗੀ ਕਾਰਨ ਰੋਜ਼ੇ ਰੱਖਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਹੈਲਪਲਾਈਨ ‘ਤੇ ਸੰਪਰਕ ਕਰਨ ਵਾਲਿਆਂ ਨੂੰ 1000 ਰੁਪਏ ਦੀ ਸਹਾਇਤਾ 24 ਘੰਟਿਆਂ ਦੇ ਅੰਦਰ ਮੁਹੱਈਆ ਕਰਵਾਈ ਜਾਵੇਗੀ। ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Feb 18, 20266 min

ਪਹਿਲਾਂ ਕੀਮਤਾਂ ਵਧਾ ਕੇ ਫਿਰ ‘ਛੋਟ’ ਦੇਣ ਦੇ ਦੋਸ਼ ਵਿੱਚ ਕੋਲਜ਼ ਉੱਤੇ ACCC ਵੱਲੋਂ ਮੁਕਦਮਾ

ਆਸਟ੍ਰੇਲੀਆ ਦੀ ਖਪਤਕਾਰ ਨਿਗਰਾਨ ਸੰਸਥਾ ਆਸਟ੍ਰੇਲੀਆਈ ਮੁਕਾਬਲਾ ਅਤੇ ਖਪਤਕਾਰ ਕਮਿਸ਼ਨ ਨੇ ਸੁਪਰਮਾਰਕੀਟ ਚੇਨ ਕੋਲਜ਼ ਖ਼ਿਲਾਫ਼ ਆਸਟ੍ਰੇਲੀਆ ਦੀ ਫੈਡਰਲ ਕੋਰਟ ਵਿੱਚ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਕੁਝ ਉਤਪਾਦਾਂ ‘ਤੇ ਕੀਮਤਾਂ ਪਹਿਲਾਂ ਵਧਾ ਕੇ ਫਿਰ ‘ਛੋਟ’ ਵਜੋਂ ਦਰਸਾਈਆਂ ਗਈਆਂ। ਇਹ ਕੇਸ ਖਪਤਕਾਰ ਕਾਨੂੰਨ ਦੀ ਵਿਆਖਿਆ ‘ਤੇ ਲੰਬੇ ਸਮੇਂ ਤੱਕ ਪੈਣ ਵਾਲਾ ਅਸਰ ਪਾ ਸਕਦਾ ਹੈ ਅਤੇ ਹੋਰ ਰਿਟੇਲਰਾਂ ਲਈ ਵੀ ਮਿਸਾਲ ਬਣ ਸਕਦਾ ਹੈ।

Feb 17, 20265 min

ਖ਼ਬਰਨਾਮਾ: ਐਂਗਸ ਟੇਲਰ ਵੱਲੋਂ ਸਟੀਲ ਅਤੇ ਲੋਹੇ ‘ਤੇ ਕਾਰਬਨ ਟੈਰਿਫ਼ ਦੇ ਸੁਝਾਅ ਦਾ ਵਿਰੋਧ

ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਸਟੀਲ ਅਤੇ ਲੋਹੇ ਵਰਗੀਆਂ ਵਸਤੂਆਂ ‘ਤੇ ਕਾਰਬਨ ਟੈਰਿਫ਼ ਲਗਾਉਣ ਦੇ ਵਿਚਾਰ ਦਾ ਸਖਤ ਤੌਰ ‘ਤੇ ਵਿਰੋਧ ਕੀਤਾ ਹੈ। ਇਹ ਸੁਝਾਅ ਸਥਾਨਕ ਕਾਰੋਬਾਰਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਸੁਰੱਖਿਅਤ ਕਰਨ ਲਈ ਦਿੱਤਾ ਗਿਆ ਸੀ। ਇਹ ਕਦਮ ਸਰਕਾਰੀ ਸਮੀਖਿਆ ਵਿੱਚ ਸਿਫਾਰਸ਼ ਕੀਤਾ ਗਿਆ, ਜਿਸ ਦੀ ਅਗਵਾਈ ਆਸਟ੍ਰੇਲੀਆਨ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਫ੍ਰੈਂਕ ਜੋਟਜ਼ੋ ਨੇ ਕੀਤੀ ਸੀ ਅਤੇ ਜਿਸ ਨੂੰ 13 ਫ਼ਰਵਰੀ ਨੂੰ ਜਨਤਕ ਕੀਤਾ ਗਿਆ। ਇਹ ਅਤੇ ਅੱਜ ਦੀਆਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ....

Feb 17, 20263 min

Listen to the SBS Punjabi full radio program: World Radio Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਰੇਡੀਓ ਦਿਵਸ ਵਿਸ਼ੇਸ਼

Tune in to this latest episode of the SBS Punjabi radio program to listen to the World Radio Day special. In this program, meet Amardeep Kaur, who was the voice of All India Radio in the 1990s, and has been hosting on Australian airwaves for the past decade. Also listen to the special feature describing the history and significance of World Radio Day. As always, we bring you the latest news from around the world in Punjabi. Do not miss our weekly segment sharing tales from Punjab in Pakistan. Listen to all this and more, via this podcast. - ਐਸ ਬੀ ਐਸ ਪੰਜਾਬੀ ਦੇ ਇਸ ਨਵੇਂ ਪੌਡਕਾਸਟ ਵਿੱਚ ਸੁਣੋ ਵਿਸ਼ਵ ਰੇਡੀਓ ਦਿਵਸ ਮੌਕੇ ਖਾਸ ਪੇਸ਼ਕਾਰੀ। ਇਸ ਵਿਚ ਅਸੀ ਵਿਸ਼ੇਸ਼ ਮੁਲਾਕਾਤ ਕੀਤੀ ਹੈ ਅਮਰਦੀਪ ਕੌਰ ਨਾਲ, ਜੋ 1990 ਦੇ ਦਹਾਕੇ ਵਿੱਚ ਆਲ ਇੰਡੀਆ ਰੇਡੀਓ ਦੀ ਆਵਾਜ਼ ਸਨ, ਅਤੇ ਪਿਛਲੇ ਇੱਕ ਦਹਾਕੇ ਤੋਂ ਆਸਟ੍ਰੇਲੀਆ ਵਿੱਚ ਪੰਜਾਬੀ ਰੇਡੀਓ ਦੀ ਵੀ ਪਹਿਚਾਣ ਬਣੇ ਹੋਏ ਹਨ। ਪ੍ਰੋਗਰਾਮ ਵਿੱਚ ਵਿਸ਼ਵ ਰੇਡੀਓ ਦਿਵਸ ਦੇ ਇਤਿਹਾਸ ਅਤੇ ਮਹੱਤਵ ‘ਤੇ ਵਿਸ਼ੇਸ਼ ਪੇਸ਼ਕਾਰੀ ਦੇ ਨਾਲ-ਨਾਲ ਦੇਸ਼-ਦੁਨੀਆ ਦੀਆਂ ਤਾਜ਼ਾ ਖ਼ਬਰਾਂ ਅਤੇ ਲਹਿੰਦੇ ਪੰਜਾਬ ਦੀਆਂ ਦਿਲਚਸਪ ਕਹਾਣੀਆਂ ਵੀ ਸ਼ਾਮਲ ਹਨ।

Feb 17, 202642 min

ਪੰਜਾਬੀ ਡਾਇਰੀ : ਪੰਜਾਬ ਭਾਜਪਾ ਦੇ ਉਪ-ਪ੍ਰਧਾਨ ਅਰਵਿੰਦ ਖੰਨਾ ਅਕਾਲੀ ਦਲ ’ਚ ਹੋਏ ਸ਼ਾਮਿਲ

ਉਦਯੋਗਪਤੀ ਤੋਂ ਸਿਆਸਤਦਾਨ ਬਣੇ ਅਤੇ ਮੌਜੂਦਾ ਸਮੇਂ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਰਵਿੰਦ ਖੰਨਾ ਨੇ ਭਾਜਪਾ ਤੋਂ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਜਾਣਕਾਰੀ ਮੁਤਾਬਕ, ਅਰਵਿੰਦ ਖੰਨਾ ਪਿਛਲੇ ਕੁਝ ਸਮੇਂ ਤੋਂ ਭਾਜਪਾ ਦੀ ਸੂਬਾ ਲੀਡਰਸ਼ਿਪ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਚੱਲ ਰਹੇ ਸਨ। ਇਸੇ ਨਾਰਾਜ਼ਗੀ ਦੇ ਚਲਦਿਆਂ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਦਿੱਗਜ ਆਗੂ ਰਹੇ ਖੰਨਾ ਸਾਲ 2022 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਇਕਾਈ ਦਾ ਉਪ-ਪ੍ਰਧਾਨ ਵੀ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਭਾਜਪਾ ਦੀ ਟਿਕਟ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਸੰਗਰੂਰ ਹਲਕੇ ਤੋਂ ਲੜੀਆਂ ਸਨ, ਹਾਲਾਂਕਿ ਦੋਵਾਂ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ

Feb 17, 20267 min

ਜੌਨ ਫਰੈਡਰਿਕ: ਜਿਸ ਨੇ ਆਸਟ੍ਰੇਲੀਆ ਦਾ ਸਭ ਤੋਂ ਵੱਡਾ $900 ਮਿਲੀਅਨ ਦਾ ਘਪਲਾ ਕੀਤਾ

ਆਸਟ੍ਰੇਲੀਆ ਵਿੱਚ ਹੁਣ ਤੱਕ ਦਾ ਸਭ ਤੋਂ ਵਡਾ ਘਪਲਾ ਕਰ ਕੇ ਗਾਇਬ ਹੋਣ ਵਾਲੇ ਜੌਨ ਫਰੈਡਰਿਕ ਦੀ ਕਹਾਣੀ ਉੱਤੇ Australia's Greatest Conman' ਨਾਮੀ ਡਾਕੂਮੈਂਟਰੀ ਬਣਾਈ ਗਈ ਹੈ। ਫਰੈਡਰਿਕ ਨੇ ਆਸਟ੍ਰੇਲੀਆ ਵਿੱਚ $900 ਮਿਲੀਅਨ ਦਾ ਘੁਟਾਲਾ ਕੀਤਾ ਸੀ। ਉਸ ਦੀ ਕਹਾਣੀ ਬਿਆਨ ਕਰਨ ਵਾਲੀ ਦਸਤਾਵੇਜ਼ੀ ਦਾ ਪ੍ਰੀਮੀਅਰ ਮੰਗਲਵਾਰ, 24 ਫਰਵਰੀ, ਰਾਤ 8:30 ਵਜੇ SBS ਅਤੇ SBS On Demand ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਬਾਰੇ ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...

Feb 16, 20263 min

ਖ਼ਬਰਨਾਮਾ: ਸਿਡਨੀ Bondi Beach ਅੱਤਵਾਦੀ ਹਮਲੇ ’ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਦੀ ਹੋਈ ਅਦਾਲਤ ਵਿੱਚ ਪੇਸ਼ੀ

ਸਿਡਨੀ ਦੇ Bondi Beach ‘ਤੇ ਹੋਏ ਅੱਤਵਾਦੀ ਹਮਲੇ ਦੇ ਕਥਿਤ ਦੋਸ਼ੀ 24 ਸਾਲਾ ਨਵੀਦ ਅਕਰਮ ਨੂੰ Downing Centre Local Court ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਕੀਤਾ ਗਿਆ। ਉਸ ‘ਤੇ ਕਤਲ ਅਤੇ ਅੱਤਵਾਦ ਸਮੇਤ 59 ਗੰਭੀਰ ਦੋਸ਼ ਲਗੇ ਹਨ। ਡਿਪਟੀ ਚੀਫ਼ ਮੈਜਿਸਟ੍ਰੇਟ ਸ਼ੈਰਨ ਫਰੀਂਏਂਡ ਨੇ ਪੀੜਤਾਂ ਦੀ ਸੁਰੱਖਿਆ ਲਈ ਜਾਰੀ ਹੁਕਮਾਂ ਨੂੰ ਵਧਾਉਂਦਿਆਂ ਉਨ੍ਹਾਂ ਨੂੰ ਆਪਣੀ ਕਹਾਣੀ ਜਨਤਕ ਕਰਨ ਬਾਰੇ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 9 ਅਪਰੈਲ ਨੂੰ ਹੋਵੇਗੀ। ਹੋਰ ਵੇਰਵਿਆਂ ਲਈ ਸੁਣੋ ਆਡੀਓ ਰਿਪੋਰਟ।

Feb 16, 20265 min

ਨਾਜਾਇਜ਼ ਸ਼ਰਾਬ ਦਰਾਮਦ ਕਰਨ ਦੇ ਕਥਿਤ ਦੋਸ਼ ਵਿੱਚ ਭਾਰਤੀ ਮੂਲ ਦੇ ਦੋ ਆਦਮੀਆਂ ਦਾ ਵੀਜ਼ਾ ਰੱਦ, $29,800 ਦਾ ਜੁਰਮਾਨਾ

ਆਸਟ੍ਰੇਲੀਆਈ ਬਾਰਡਰ ਫੋਰਸ (ABF) ਨੇ ਸਿਡਨੀ ਵਿੱਚ ਬਿਨਾ ਐਲਾਨ (declaration) ਦੇ ਵਿਦੇਸ਼ੀ ਸ਼ਰਾਬ ਲਿਆਉਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਦੋ ਪੁਰਸ਼ਾਂ ’ਤੇ ਕੁੱਲ 29,800 ਡਾਲਰ ਦਾ ਜੁਰਮਾਨਾ ਲਗਾਇਆ ਹੈ। ਅਤੇ ਉਨ੍ਹਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਏਬੀਐਫ ਮੁਤਾਬਕ ਬੀਅਰ ਦੇ ਡੱਬਿਆਂ ਅੰਦਰ ਵਿਸਕੀ ਦੀਆਂ ਬੋਤਲਾਂ ਲੁਕਾ ਕੇ ਆਯਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੀ ਹਨ ਕਸਟਮ ਨਿਯਮ ਅਤੇ ਕੀ ਹੈ ਪੂਰਾ ਮਾਮਲਾ? ਜਾਣੋ ਇਸ ਪੌਡਕਾਸਟ ਵਿੱਚ।

Feb 16, 20266 min