PLAY PODCASTS
SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

1,684 episodes — Page 18 of 34

ਪਾਕਿਸਤਾਨ ਡਾਇਰੀ: ਪਾਕਿਸਤਾਨ ਨੇ 126 ਦੇਸ਼ਾਂ ਲਈ 'ਵੀਜ਼ਾ ਆਨ ਅਰਾਈਵਲ' ਨੂੰ ਕੀਤਾ ਬੰਦ

ਪਾਕਿਸਤਾਨ ਨੇ 2024 ਵਿੱਚ 126 ਦੇਸ਼ਾਂ ਲਈ ਸ਼ੁਰੂ ਕੀਤਾ 'ਵੀਜ਼ਾ ਆਨ ਅਰਾਈਵਲ' ਹੁਣ ਬੰਦ ਕਰ ਦਿੱਤਾ ਹੈ। ਇਸ ਵਿੱਚ ਧਾਰਮਿਕ ਵੀਜ਼ਾ ਸ਼੍ਰੇਣੀ ਵੀ ਸ਼ਾਮਲ ਹੈ। ਇਸ ਖਬਰ ਸਮੇਤ ਪਾਕਿਸਤਾਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Jan 21, 20267 min

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਦੁਨੀਆ ਦੀਆਂ ਚੋਣਵੀਆਂ ਖ਼ਬਰਾਂ ਦੇ ਨਾਲ-ਨਾਲ ਕੁਝ ਅਹਿਮ ਪੇਸ਼ਕਾਰੀਆਂ ਵੀ ਹਨ। ਜਿਨ੍ਹਾਂ ਵਿੱਚ ਵਿਕਟੋਰੀਆ ਵਿੱਚ ਲੱਗੀ ਭਿਆਨਕ ਬੁਸ਼ ਫਾਇਰ ਦੀ ਤਾਜ਼ਾ ਸਥਿਤੀ ਅਤੇ ਭਵਿੱਖ ਦੀਆਂ ਚੇਤਾਵਨੀਆਂ, ਆਸਟ੍ਰੇਲੀਆ ਵਿੱਚ ਭੋਜਨ ਸਬੰਧੀ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਰੱਖਣ ਸਬੰਧੀ ਮਾਹਿਰਾਨਾ ਸੁਝਾਅ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਰੀਏ ਹੁੰਦੀਆਂ ਧੋਖਾਧੜੀਆਂ ਬਾਰੇ ਸੁਚੇਤ ਕਰਦੀ ਇੱਕ ਰਿਪੋਰਟ ਵੀ ਸ਼ਾਮਿਲ ਹੈ। ਇੱਥੇ ਹੀ ਬੱਸ ਨਹੀਂ ‘ਪੰਜਾਬੀ ਡਾਇਰੀ’ ਰਾਹੀਂ ਪੰਜਾਬ ਦੀ ਖਬਰਸਾਰ ਵੀ ਸੁਣ ਸਕਦੇ ਹੋ।

Jan 21, 202649 min

ਸੋਸ਼ਲ ਮੀਡੀਆ ਉਮਰ ਹੱਦ ਕਾਨੂੰਨ: 4.7 ਮਿਲੀਅਨ ਅਕਾਊਂਟਸ ਬੰਦ, ਫਾਇਦੇ ਜਾਂ ਅਣਜਾਣ ਨਤੀਜੇ?

ਆਸਟ੍ਰੇਲੀਆ ਵਿੱਚ 12 ਦਿਸੰਬਰ 2025 ਨੂੰ ਸੋਸ਼ਲ ਮੀਡੀਆ ਸਬੰਧੀ ਉਮਰ ਹੱਦ ਲਾਗੂ ਹੋਣ ਤੋਂ ਬਾਅਦ 4.7 ਮਿਲੀਅਨ ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟਸ ਬੰਦ ਕੀਤੇ ਗਏ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਸੰਚਾਰ ਮੰਤਰੀ ਅਨਿਕਾ ਵੇਲਜ਼ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਸਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ ਜਦਕਿ ਡਿਜੀਟਲ ਮਾਹਿਰਾਂ ਦੀ ਦਲੀਲ ਹੈ ਕਿ ਇਸ ਪਾਬੰਦੀ ਦੇ ਨਤੀਜਿਆਂ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜੀ ਹੈ। ਕਾਬਿਲੇਗੌਰ ਹੈ, ਆਸਟ੍ਰੇਲੀਆ ਦੇ ਇਸ ਕਦਮ ਦੀ ਚਰਚਾ ਵਿਸ਼ਵ ਭਰ ਵਿੱਚ ਹੋ ਰਹੀ ਹੈ। ਮਲੇਸ਼ੀਆ ਤੇ ਨਿਊਜ਼ੀਲੈਂਡ ਵਾਂਗ ਹੋਰ ਮੁਲਕ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Jan 20, 20267 min

ਫੁੱਟਬਾਲ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਕਾਇਮ ਕਰ ਰਿਹਾ ਹੈ ਇਹ ਸੀਨੀਅਰ ਸੌਕਰ ਕਲੱਬ

ਸਿਡਨੀ ਦੇ ‘ਸਰਦਾਰ ਫੁੱਟਬਾਲ ਕਲੱਬ’ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਰੀਰਕ ਕਸਰਤ ਨੂੰ ਇਕੱਠੇ ਮਿਲ ਕੇ ਮਜ਼ੇਦਾਰ ਗਤੀਵਿਧੀ ਬਣਾਇਆ ਜਾਵੇ, ਤਾਂ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਵੀ ਸਮਾਂ ਕੱਢਣਾ ਆਸਾਨ ਹੋ ਜਾਂਦਾ ਹੈ। ਚਾਰ ਲੋਕਾਂ ਨਾਲ ਸ਼ੁਰੂ ਹੋਇਆ ਇਹ ਕਲੱਬ ਅੱਜ ਸਿਰਫ਼ ਸਰੀਰਕ ਤੇ ਮਾਨਸਿਕ ਤੰਦਰੁਸਤੀ ਹੀ ਨਹੀਂ, ਬਲਕਿ ਹਰ ਐਤਵਾਰ ਦੀ ਸਾਂਝ ਅਤੇ ਮਿਲਾਪ ਦਾ ਵੀ ਸਹਾਰਾ ਬਣ ਚੁੱਕਾ ਹੈ। ਇਸ ਗੱਲਬਾਤ ਵਿੱਚ ਜਾਣੋ ਕਿ ਕਿਵੇਂ ਟਰੱਕ, ਬੱਸ ਅਤੇ ਹੋਰ ਵੱਖ-ਵੱਖ ਕਿੱਤਿਆਂ ਨਾਲ ਜੁੜੇ ਪਰਵਾਸੀ ਪੰਜਾਬੀ ਪਿਛਲੇ ਇੱਕ ਦਹਾਕੇ ਤੋਂ ਨਿਯਮਤ ਤੌਰ ’ਤੇ ਸੌਕਰ ਖੇਡ ਕੇ ਆਪਣੀ ਸਿਹਤ ਦਾ ਧਿਆਨ ਰੱਖ ਰਹੇ ਹਨ।

Jan 20, 20267 min

ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ 48 ਘੰਟਿਆਂ ਵਿੱਚ ਚੌਥਾ ਸ਼ਾਰਕ ਹਮਲਾ, ਤੈਰਾਕਾਂ ਲਈ ਚੇਤਾਵਨੀ

ਨਿਊ ਸਾਊਥ ਵੇਲਜ਼ ਦੇ ਮਿਡ ਨੌਰਥ ਕੋਸਟ 'ਤੇ ਇੱਕ ਸਰਫਰ ਨੂੰ ਸ਼ਾਰਕ ਨੇ ਕੱਟ ਲਿਆ ਹੈ। ਪਿਛਲੇ 48 ਘੰਟਿਆਂ ਵਿੱਚ ਰਾਜ ਦੀ ਤੱਟਰੇਖਾ 'ਤੇ ਇਹ ਚੌਥਾ ਪੁਸ਼ਟੀ ਕੀਤਾ ਗਿਆ ਸ਼ਾਰਕ ਹਮਲਾ ਹੈ। ਸ਼ਾਰਕ ਹਮਲਿਆਂ ਦੀ ਇੱਕ ਲੜੀ ਤੋਂ ਬਾਅਦ ਅਗਲੇ 48 ਘੰਟਿਆਂ ਲਈ ਉੱਤਰੀ ਬੀਚਾਂ 'ਤੇ ਤੈਰਾਕੀ ਸਥਾਨ, ਸਰਫਰਾਂ ਅਤੇ ਤੈਰਾਕਾਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Jan 20, 20264 min

ਵਤਨ ਦੀ ਯਾਤਰਾ: ਪਰਵਾਸੀ ਪਰਿਵਾਰਾਂ ਲਈ ਬੱਚਿਆਂ ਨੂੰ ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼

ਆਸਟ੍ਰੇਲੀਆ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ, ਕਈ ਪਰਵਾਸੀ ਪਰਿਵਾਰ ਉੱਤਰੀ ਭਾਰਤ ਦੀ ਕੜਾਕੇ ਦੀ ਠੰਡ ਵਿਚ ਵੀ ਆਪਣੇ ਵਤਨ ਜਾਣ ਨੂੰ ਤਰਜੀਹ ਦਿੰਦੇ ਹਨ। ਇਸ ਯਾਤਰਾ ਦੇ ਪਿੱਛੇ ਮਕਸਦ ਹੁੰਦਾ ਹੈ ਆਸਟ੍ਰੇਲੀਆ ਵਿੱਚ ਪਲ ਰਹੇ ਬੱਚਿਆਂ ਨੂੰ ਆਪਣੀ ਮੂਲ ਧਰਤੀ, ਭਾਸ਼ਾ ਅਤੇ ਸਭਿਆਚਾਰ ਨਾਲ ਜੋੜ ਕੇ ਰੱਖਣਾ। ਐਸ ਬੀ ਐਸ ਪੰਜਾਬੀ ਨੇ ਛੁੱਟੀਆਂ ਦੌਰਾਨ ਪੰਜਾਬ ਜਾਣ ਵਾਲੇ ਕੁਝ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਸੋਚ, ਅਨੁਭਵ ਅਤੇ ਭਾਵਨਾਵਾਂ ਇਸ ਪੌਡਕਾਸਟ ਰਾਹੀਂ ਸਾਹਮਣੇ ਲਿਆਂਦੀਆਂ ਹਨ।

Jan 20, 202610 min

ਪੰਜਾਬੀ ਡਾਇਰੀ : ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਚੁੱਕੇ ਪੰਜਾਬ ਦੇ ਮਸਲੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਰਹੱਦੀ ਕਿਸਾਨਾਂ ਲਈ ਵੱਡੀ ਰਾਹਤ ਦਾ ਦਾਅਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕੰਡਿਆਲੀ ਤਾਰ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਤਬਦੀਲ ਕਰਨ ਦੀ ਸਿਧਾਂਤਕ ਤੌਰ ’ਤੇ ਸਹਿਮਤੀ ਦੇ ਦਿੱਤੀ ਹੈ। ਬੀਤੇ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਹਜ਼ਾਰਾਂ ਏਕੜ ਜ਼ਮੀਨ ’ਤੇ ਬਿਨਾਂ ਕਿਸੇ ਰੁਕਾਵਟ ਦੇ ਖੇਤੀ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਮੁੱਖ ਮੰਤਰੀ ਨੇ ਸ੍ਰੀ ਸ਼ਾਹ ਨਾਲ ਕੀਤੀ ਮੁਲਾਕਾਤ ਦੌਰਾਨ ਤਜਵੀਜ਼ਤ ਬੀਜ ਬਿੱਲ, ਅਣਸੁਲਝੇ ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ, ਐੱਫ ਸੀ ਆਈ ਵੱਲੋਂ ਅਨਾਜ ਦੀ ਮੱਠੀ ਢੋਆ-ਢੋਆਈ, ਆੜ੍ਹਤੀਆ ਕਮਿਸ਼ਨ ਰੋਕਣ, ਪੇਂਡੂ ਵਿਕਾਸ ਫੰਡ ਅਤੇ ਮਾਰਕੀਟ ਫੀਸਾਂ ਦਾ ਭੁਗਤਾਨ ਨਾ ਕਰਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਦੀ ਭੂਮਿਕਾ ਨੂੰ ਘਟਾਉਣ ਸਬੰਧੀ ਇਤਰਾਜ਼ ਵੀ ਚੁੱਕੇ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

Jan 20, 20269 min

ਮੈਲਬਰਨ ਵਿੱਚ ਖੇਡਿਆ ਜਾ ਰਿਹਾ ਆਸਟਰੇਲੀਅਨ ਓਪਨ ਕੀ ਹੈ, ਜਾਣੋ ਅਹਿਮ ਨੁਕਤੇ

ਜਾਣੋ ਮੈਲਬਰਨ ਵਿੱਚ ਚੱਲ ਰਹੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਇਤਿਹਾਸ, ਖ਼ਾਸੀਅਤਾਂ ਅਤੇ ਰਿਕਾਰਡਤੋੜ 111.5 ਮਿਲੀਅਨ ਡਾਲਰ ਦੇ ਇਨਾਮ ਪੂਲ ਬਾਰੇ। ਨਾਲ ਹੀ ਜਾਣੋ ਉਹ ਮਹੱਤਵਪੂਰਣ ਟੈਨਿਸ ਸ਼ਬਦ ਤੇ ਨਾਂ, ਜੋ ਤੁਹਾਨੂੰ ਬਲੂ ਕੋਰਟ ਦੀ ਇਸ ਖੇਡ ਨੂੰ ਹੋਰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਨਗੇ।

Jan 19, 20266 min

ਰੀਲਾਂ ਤੋਂ ਰਿਸ਼ਤਿਆਂ ਤੱਕ: ਪਿਆਰ, ਸੱਭਿਆਚਾਰ ਅਤੇ ਸੋਸ਼ਲ ਮੀਡੀਆ ਦੀ ਸੁਹਾਵਣੀ ਜੋੜੀ

ਸੋਸ਼ਲ ਮੀਡੀਆ ‘ਤੇ ਅਕਸਰ ਚਰਚਾ ਵਿੱਚ ਰਹਿਣ ਵਾਲੇ ਪ੍ਰੀਤਮ ਢਿੱਲੋਂ ਅਤੇ ਬੌਨੀ ਅੱਜ ਇੱਕ ਅਜਿਹੇ ਵਿਆਹੇ ਜੋੜੇ ਵਜੋਂ ਸਾਹਮਣੇ ਆ ਰਹੇ ਹਨ, ਜੋ ਦੋ ਵੱਖ-ਵੱਖ ਸਭਿਆਚਾਰਾਂ ਦੇ ਸੁੰਦਰ ਮਿਲਾਪ ਨੂੰ ਬਖੂਬੀ ਦਰਸਾਉਂਦੀ ਹੈ।

Jan 19, 202626 min

ਖ਼ਬਰਨਾਮਾ: ਬੌਡਾਈ ਅੱਤਵਾਦੀ ਹਮਲੇ ਸਬੰਧੀ ਵੀਰਵਾਰ ਨੂੰ ਮਨਾਇਆ ਜਾਵੇਗਾ ‘ਰਾਸ਼ਟਰੀ ਸ਼ੋਕ’, ਸੰਸਦ ਵਿੱਚ ਮਤਾ ਪਾਸ

ਫੈਡਰਲ ਸੰਸਦ ਮੈਂਬਰਾਂ ਨੇ ਪਿਛਲੇ ਸਮੇਂ ’ਚ ਹੋਏ ਬੌਡਾਈ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸ਼ੋਕ ਮਤੇ ਦਾ ਸਮਰਥਨ ਕੀਤਾ ਹੈ। ਬੌਡਾਈ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਵੀਰਵਾਰ ਨੂੰ ਰਾਸ਼ਟਰੀ ਸ਼ੋਕ ਮਨਾਇਆ ਜਾਵੇਗਾ, ਜਿਸ ਦਾ ਵਿਸ਼ਾ ਹੈ ‘ਰੌਸ਼ਨੀ ਦੀ ਜਿੱਤ ਹੋਵੇਗੀ, ਏਕਤਾ ਅਤੇ ਯਾਦ ਦਾ ਸੁਮੇਲ’। ਹੇਠਲੇ ਸਦਨ ਦੇ ਸੰਸਦ ਮੈਂਬਰਾਂ ਸਾਹਮਣੇ ਬੋਲਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ, ਇਸ ਦੇ ਲਈ ਕਾਰਵਾਈ ਕਰਨਾ ਮਹਤਵਪੂਰਨ ਹੈ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ…

Jan 19, 20265 min

Australia revises evidence requirements for Indian students: Here's what it means - ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਨਿਯਮ ਹੋਏ ਸਖ਼ਤ, ਜਾਣੋ ਕਿਸਨੂੰ ਅਤੇ ਕੀ ਪੈ ਸਕਦਾ ਹੈ ਫ਼ਰਕ

Australia has introduced stricter student visa requirements for applicants from several South Asian countries, including India, citing concerns over visa integrity. These changes may affect prospective Indian students planning to study in Australia, particularly in how applications are assessed. In this podcast, SBS Punjabi speaks with Study Global’s Kunal Taneja to explain the implications of the new measures and outline steps that genuine students can take to strengthen their applications. - ਆਸਟ੍ਰੇਲੀਆ ਨੇ ਭਾਰਤ, ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਤੋਂ ਆਉਣ ਵਾਲੇ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਲਈ ਨਿਗਰਾਨੀ ਅਤੇ ਜਾਂਚ ਨੂੰ ਹੋਰ ਸਖ਼ਤ ਕਰਦਿਆਂ ਇਨ੍ਹਾਂ ਦੇਸ਼ਾਂ ਨੂੰ ‘ਉੱਚ ਜੋਖਮ’ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਹੈ। ਅਧਿਕਾਰੀਆਂ ਮੁਤਾਬਕ, ਕੁਝ ਮਾਮਲਿਆਂ ਵਿੱਚ ਜਾਅਲੀ ਦਸਤਾਵੇਜ਼ ਪੇਸ਼ ਹੋਣ ਦੀਆਂ ਸ਼ਿਕਾਇਤਾਂ ਇਸ ਫ਼ੈਸਲੇ ਦਾ ਕਾਰਨ ਬਣੀਆਂ ਹਨ। ਇਨ੍ਹਾਂ ਬਦਲਾਅਵਾਂ ਨਾਲ ਆਸਟ੍ਰੇਲੀਆ ਵਿੱਚ ਪੜ੍ਹਾਈ ਦੇ ਇੱਛੁਕ ਭਾਰਤੀ ਵਿਦਿਆਰਥੀਆਂ ‘ਤੇ ਕੀ ਅਸਰ ਪੈ ਸਕਦਾ ਹੈ ਅਤੇ ਕਿਹੜੇ ਕਦਮ ਉਨ੍ਹਾਂ ਦੀ ਵੀਜ਼ਾ ਸਫ਼ਲਤਾ ਦੀ ਸੰਭਾਵਨਾ ਵਧਾ ਸਕਦੇ ਹਨ, ਜਾਣੋ ਸਟੱਡੀ ਗਲੋਬਲ ਦੇ ਵੀਜ਼ਾ ਮਾਹਿਰ ਕੁਨਾਲ ਤਨੇਜਾ ਨਾਲ ਕੀਤੀ ਇਸ ਗੱਲਬਾਤ ਰਾਹੀਂ।

Jan 19, 20268 min

ਕਲਾ ਅਤੇ ਕਹਾਣੀਆਂ: ਸੁਣੋ ਭਾਰਤ ਵਿੱਚ ਜੰਮੇ ਅਤੇ ਪਾਕਿਸਤਾਨੀ ਫ਼ਿਲਮਾਂ ਦਾ ਸਿਤਾਰਾ ਬਣੇ ਮੁਹੰਮਦ ਅਲੀ ਦੀ ਦਾਸਤਾਨ

ਭਾਰਤ ਵਿੱਚ ਪੈਦਾ ਹੋਏ ਮੁਹੰਮਦ ਅਲੀ ਨੇ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਆਪਣੀ ਫਿਲਮੀ ਯਾਤਰਾ ਸ਼ੁਰੂ ਕੀਤੀ ਅਤੇ ਟੀਵੀ ਸ਼ੋਅ ਤੋਂ ਲੈ ਕੇ ਸੈਂਕੜੇ ਫਿਲਮਾਂ ਤੱਕ ਕੰਮ ਕਰਕੇ ਪਾਕਿਸਤਾਨੀ ਫਿਲਮ ਇੰਡਸਟਰੀ ਵਿੱਚ ਪ੍ਰਸਿੱਧੀ ਹਾਸਲ ਕੀਤੀ। ਫਿਲਮਾਂ ਦੇ ਸੈੱਟਾਂ ‘ਤੇ ਹੀ ਉਹਨਾਂ ਦੀ ਮੁਲਾਕਾਤ ਆਪਣੀ ਭਵਿੱਖ ਦੀ ਪਤਨੀ ਨਾਲ ਹੋਈ। ਦੋਹਾਂ ਦੇਸ਼ਾਂ ਦੇ ਲੋਕਾਂ ਅਤੇ ਸਰਕਾਰਾਂ ਵੱਲੋਂ ਪ੍ਰੇਮ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਇਸ ਕਲਾਕਾਰ ਦੀ ਸਫਲਤਾ ਦੀ ਦਾਸਤਾਨ ਸੁਣੋ ਇਸ ਪੌਡਕਾਸਟ ਵਿੱਚ...

Jan 19, 20267 min

How to cater for your dietary restrictions - ਆਸਟ੍ਰੇਲੀਆ ਐਕਸਪਲੇਨਡ: ਭੋਜਨ ਸਬੰਧੀ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਕਿਵੇਂ ਰੱਖੀਏ?

Australia is known as the allergy capital of the world. Our diverse population also means that we express our religious beliefs, ethics, health and personal choices through the food we eat. We called on some experts to help us navigate all the labelling, certifications and resources that can inform our food choices. - ਆਸਟ੍ਰੇਲੀਆ ਨੂੰ ਦੁਨੀਆ ਦੀ ਐਲਰਜੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੀ ਵਿਭਿੰਨ ਆਬਾਦੀ ਦਾ ਇਹ ਵੀ ਮਤਲਬ ਹੈ ਕਿ ਅਸੀਂ ਆਪਣੇ ਧਾਰਮਿਕ ਵਿਸ਼ਵਾਸਾਂ, ਨੈਤਿਕਤਾ, ਸਿਹਤ ਅਤੇ ਨਿੱਜੀ ਚੋਣਾਂ ਨੂੰ ਆਪਣੇ ਭੋਜਨ ਰਾਹੀਂ ਪ੍ਰਗਟ ਕਰਦੇ ਹਾਂ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਮਾਹਰਾਂ ਤੋਂ ਲੇਬਲਿੰਗ, ਪ੍ਰਮਾਣੀਕਰਣਾਂ ਅਤੇ ਸਰੋਤਾਂ ਨੂੰ ਨੈਵੀਗੇਟ ਕਰਨ ਵਿੱਚ ਮਦਦ ਕਰਨ ਵਾਲੇ ਭੋਜਨ ਵਿਕਲਪਾਂ ਬਾਰੇ ਜਾਣੋ।

Jan 19, 202610 min

ਖ਼ਬਰਾਂ ਫਟਾਫੱਟ: ਐਲਬਨੀਜ਼ੀ ਨੂੰ ਧਮਕੀ ਦੇਣ ਵਾਲੇ ਨੂੰ ਜ਼ਮਾਨਤ, ਭਗਵੰਤ ਮਾਨ ਦਾ ਸਪੱਸ਼ਟੀਕਰਨ ਤੇ ਹੋਰ ਚੋਣਵੀਆਂ ਖ਼ਬਰਾਂ

ਇਸ ਹਫਤੇ ਦੀਆਂ ਅਹਿਮ ਖਬਰਾਂ ਵਿੱਚ ਆਸਟ੍ਰੇਲੀਆ ਤੋਂ ਲੈ ਕੇ ਅੰਤਰਰਾਸ਼ਟਰੀ ਮੰਚ ਅਤੇ ਪੰਜਾਬ ਤੱਕ ਦੀਆਂ ਅਹਿਮ ਖ਼ਬਰਾਂ ਸ਼ਾਮਿਲ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਧਮਕੀ ਭਰੀਆਂ ਕਾਲਾਂ ਦੇ ਮਾਮਲੇ ’ਚ ਇੱਕ ਵਿਅਕਤੀ ਦੀ ਜ਼ਮਾਨਤ ’ਤੇ ਰਿਹਾਈ, ਨਫ਼ਰਤ ਭਰੇ ਭਾਸ਼ਣਾਂ ਸਬੰਧੀ ਕਾਨੂੰਨੀ ਸੁਧਾਰਾਂ ’ਤੇ ਚਰਚਾ, ਵੈਨੇਜ਼ੁਏਲਾ ਮਾਮਲੇ ’ਚ ਅਮਰੀਕੀ ਸੈਨੇਟ ਦਾ ਅਹਿਮ ਮਤਾ, ਗਾਜ਼ਾ ਵਿੱਚ ਤਾਜ਼ਾ ਹਵਾਈ ਹਮਲੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲ ਤਖ਼ਤ ਵਿੱਚ ਦਿੱਤਾ ਗਿਆ ਸਪੱਸ਼ਟੀਕਰਨ ਸ਼ਾਮਿਲ ਹੈ। ਹੋਰ ਵੇਰਵੇ ਸੁਣੋ ਇਸ ਪੌਡਕਾਸਟ ਵਿੱਚ..

Jan 16, 20265 min

ਖ਼ਬਰਨਾਮਾ: ਪਹਿਲਾਂ ਜੰਗਲਾਂ ਦੀ ਅੱਗ, ਹੁਣ ਹੜ੍ਹਾਂ ਦਾ ਖਤਰਾ: ਕੁਦਰਤੀ ਆਫ਼ਤਾਂ ਦੀ ਮਾਰ ਤੋਂ ਪ੍ਰਭਾਵਿਤ ਵਿਕਟੋਰੀਆ

ਵਿਕਟੋਰੀਆ ਵਿੱਚ ਹੋਏ ਬੁਸ਼ਫਾਇਰਸ ਤੋਂ ਬਾਅਦ ਲੋਕਾਂ ਨੂੰ ਹੁਣ ਹੜ੍ਹਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਵਾਈ, ਕੰਬਰਲੈਂਡ, ਅਤੇ ਕੇਨੇਟ ਨਦੀਆਂ ਦੇ ਨੇੜੇ ਸੈਰ-ਸਪਾਟਾ ਸਥਾਨਾਂ 'ਤੇ ਅਚਾਨਕ ਹੜ੍ਹ ਆਉਣ ਤੋਂ ਬਾਅਦ ਕਾਰਾਂ ਅਤੇ ਤੰਬੂ ਸਮੁੰਦਰ ਵਿੱਚ ਰੁੜ ਗਏ ਹਨ, ਕਾਰਵਾਂ ਪਾਰਕਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਸੈਂਕੜੇ ਘਰਾਂ ਦੀ ਬਿਜਲੀ ਕੱਟ ਗਈ ਹੈ। 'ਗ੍ਰੇਟ ਓਸ਼ੀਅਨ ਰੋਡ' ਨੂੰ ਦੋਵਾਂ ਦਿਸ਼ਾਵਾਂ ਤੋਂ ਬੰਦ ਕਰਨਾ ਪਿਆ ਹੈ। ਇਹ ਅਤੇ ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ.....

Jan 16, 20265 min

ਜਾਣੋ, AI ਡੀਪਫੇਕ ਧੋਖਾਧੜੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

ਇੱਕ ਨਵੀਂ ਖੋਜ ਤੋਂ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆਈ ਲੋਕ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਨਾਲ ਬਣੀਆਂ ਡੀਪਫੇਕ ਧੋਖਾਧੜੀਆਂ ਨੂੰ ਪਹਿਚਾਨਣ ਬਾਰੇ ਹੱਦ ਤੋਂ ਵੱਧ ਆਤਮਵਿਸ਼ਵਾਸੀ ਹਨ, ਜਦਕਿ ਇਹ ਤਕਨੀਕ ਹੁਣ ਹੋਰ ਵੀ ਜ਼ਿਆਦਾ ਸੂਖਮ ਅਤੇ ਪਛਾਨਣ ਵਿੱਚ ਔਖੀ ਹੁੰਦੀ ਜਾ ਰਹੀ ਹੈ। ਮਾਹਿਰ ਆਮ ਲੋਕਾਂ ਨੂੰ ਆਧੁਨਿਕ ਠੱਗੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਬਚਾਅ ਲਈ ਮਹੱਤਵਪੂਰਨ ਸੁਝਾਅ ਵੀ ਸਾਂਝੇ ਕਰਦੇ ਹਨ। ਹੋਰ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ।

Jan 16, 20269 min

ਵਿਕਟੋਰੀਆ ਵਿੱਚ ਬੁਸ਼ ਫਾਇਰਜ਼ ਤੋਂ ਅਜੇ ਵੀ ਸਾਵਧਾਨ ਰਹਿਣ ਦੀ ਜ਼ਰੂਰਤ - ਮੁੱਖ ਅਧਿਕਾਰੀ, ਕੰਟਰੀ ਫਾਇਰ ਅਥਾਰਟੀ

2026 ਦੀ ਸ਼ੁਰੂਆਤ ਵਿੱਚ ਵਿਕਟੋਰੀਆ ਵਿੱਚ ਭਿਆਨਕ ਬੁਸ਼ ਫਾਇਰਜ਼ ਕਾਰਨ 400,000 ਹੈਕਟੇਅਰ ਤੋਂ ਵੱਧ ਰਕਬਾ ਪ੍ਰਭਾਵਿਤ ਹੋਇਆ ਹੈ। ਕੰਟਰੀ ਫਾਇਰ ਅਥਾਰਟੀ ਦੇ ਮੁੱਖ ਅਧਿਕਾਰੀ ਜੇਸਨ ਹੇਫਨਨ ਨੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਗੰਭੀਰ ਰਹਿਣ ਦੀ ਸੰਭਾਵਨਾ ਦੱਸਦਿਆਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। 2009 ਵਿੱਚ ਅਜਿਹੀ ਅੱਗ ਕਾਰਣ ਆਪਣਾ ਘਰ ਗਵਾ ਚੁੱਕੇ ਚਰਨਾਮਤ ਸਿੰਘ ਨੇ ਜਿਥੇ ਅਜਿਹੇ ਸਮੇਂ ਵਿੱਚ ਸਾਵਧਾਨੀ ਵਰਤਣ 'ਤੇ ਜ਼ੋਰ ਦਿੱਤਾ, ਉਥੇ ਹੀ ਅੱਗ ਦੇ ਕਾਰਣਾਂ ਸਬੰਧੀ ਆਪਣਾ ਅਨੁਭਵ ਵੀ ਸਾਂਝਾ ਕੀਤਾ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਪੌਡਕਾਸਟ ਵਿੱਚ ਦਿੱਤੀ ਗਈ ਹੈ।

Jan 16, 20265 min

ਪੰਜਾਬੀ ਡਾਇਸਪੋਰਾ: ਆਸਟ੍ਰੇਲੀਆ ਦੇ ਵਿਕਟੋਰੀਆ 'ਚ ਲੱਗੀ ਅੱਗ ਦਾ ਸੇਕ ਪਹੁੰਚਿਆ ਨਿਊਜ਼ੀਲੈਂਡ ਤੱਕ

ਵਿਕਟੋਰੀਆ 'ਚ ਲੱਗੀ ਅੱਗ ਕਾਰਨ ਨਿਊਜ਼ੀਲੈਂਡ ਦੇ ਦੱਖਣੀ ਆਈਲੈਂਡ ਦੇ ਕੁੱਝ ਹਿੱਸਿਆਂ ਵਿੱਚ ਸੇਕ ਮਹਿਸੂਸ ਕੀਤਾ ਜਾ ਸਕਦਾ ਹੈ। ਗਰਮੀ 'ਚ ਹੋਣ ਵਾਲੇ ਵਾਧੇ ਕਾਰਨ ਨਿਊਜ਼ੀਲੈਂਡ ਦੇ ਉੱਤਰੀ ਹਿੱਸੇ ਦੇ ਕੁੱਝ ਸ਼ਹਿਰਾਂ 'ਚ ਤਾਪਮਾਨ 36 ਡਿਗਰੀ ਤੱਕ ਪਹੁੰਚ ਗਿਆ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

Jan 16, 20267 min

ਨਫ਼ਰਤ ਕਾਨੂੰਨਾਂ ਤਹਿਤ ਕਿਸੇ ਨਫ਼ਰਤ ਗਰੁੱਪ ਦਾ ਮੈਂਬਰ ਹੋਣ 'ਤੇ ਹੋ ਸਕਦੀ ਹੈ 15 ਸਾਲ ਦੀ ਕੈਦ

ਬੋਂਡਾਈ ਅੱਤਵਾਦੀ ਹਮਲੇ ਦੇ ਬਾਅਦ ਨਵੇਂ ਕਾਨੂੰਨਾਂ ਅਧੀਨ, ਸਰਕਾਰ ਵੱਲੋਂ ਨਾਮਜ਼ਦ ਨਫ਼ਰਤ ਸਮੂਹਾਂ ਨਾਲ ਜੁੜਨ ਜਾਂ ਉਨ੍ਹਾਂ ਦਾ ਸਮਰਥਨ ਕਰਨ ‘ਤੇ 15 ਸਾਲ ਤੱਕ ਕੈਦ ਦੀ ਸਜ਼ਾ ਦਾ ਪ੍ਰਾਵਧਾਨ ਹੈ। ਹਾਲਾਂਕਿ, ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਨਾਗਰਿਕ ਅਜ਼ਾਦੀਆਂ ਅਤੇ ਦੁਰਵਰਤੋਂ ਦੇ ਸੰਭਾਵਿਤ ਖ਼ਤਰੇ ਬਾਰੇ ਸਵਾਲ ਵੀ ਉੱਠ ਰਹੇ ਹਨ।

Jan 15, 20267 min

‘My artworks brought out my true character’: British-Punjabi artist on 15 years of being Inkquisitive - ‘ਮੇਰੀ ਕਲਾਕਾਰੀ ਨੇ ਮੇਰੀ ਅਸਲ ਸ਼ਖ਼ਸੀਅਤ ਬਣਾਈ’: ਬ੍ਰਿਟਿਸ਼-ਪੰਜਾਬੀ ਕਲਾਕਾਰ Inkquisitive ਨਾਲ ਵਿਸ਼ੇਸ਼ ਗੱਲਬਾਤ

British-Punjabi illustrator and artist Amandeep Singh, also known as Inkquisitive, reflects on his 15-year creative journey in this conversation with SBS Punjabi. He speaks about his beginnings, defining moments in his career, and how he responds to criticism and occasional controversy surrounding his work. As an inquisitive storyteller, Amandeep also reflects on how his purpose and perspective have evolved, and the way his art has changed him over the past 15 years. - ਬ੍ਰਿਟਿਸ਼-ਪੰਜਾਬੀ ਕਲਾਕਾਰ ਅਮਨਦੀਪ ਸਿੰਘ ‘Inkquisitive’ ਨੇ ਸਿਡਨੀ ਫੇਰੀ ਦੌਰਾਨ SBS ਪੰਜਾਬੀ ਨਾਲ ਆਪਣੀ 15 ਸਾਲਾਂ ਦੀ ਕਲਾਤਮਕ ਯਾਤਰਾ ਸਾਂਝੀ ਕੀਤੀ। ਇਸ ਗੱਲਬਾਤ ਵਿੱਚ ਉਨ੍ਹਾਂ ਨੇ ਆਪਣੀ ਸ਼ੁਰੂਆਤ, ਯਾਦਗਾਰ ਪਲਾਂ, ਆਸਟ੍ਰੇਲੀਆ ਵਿੱਚ ਲਾਈਆਂ ਜਾਣ ਵਾਲੀਆਂ ਪ੍ਰਦਰਸ਼ਨੀਆਂ ਅਤੇ ਕਲਾ ਨਾਲ ਜੁੜੀ ਸੋਚ ‘ਤੇ ਖੁੱਲ੍ਹ ਕੇ ਚਰਚਾ ਕੀਤੀ।

Jan 15, 202620 min

ਖ਼ਬਰਨਾਮਾ: ਏ-ਸੀ-ਟੀ ਵਿੱਚ ਫੁੱਟਪਾਥਾਂ 'ਤੇ ਲਗਭਗ ਇੱਕ ਦਰਜਨ ਵਿਸਫੋਟਕ ਯੰਤਰ ਮਿਲੇ

ਪਿਛਲੇ 48 ਘੰਟਿਆਂ ਦੌਰਾਨ ਕੈਨਬਰਾ ਵਿੱਚ ਫੁੱਟਪਾਥਾਂ ‘ਤੇ ਕੁੱਲ 11 ਵਿਸਫੋਟਕ ਯੰਤਰ, ਜਿਨ੍ਹਾਂ ਵਿੱਚ ਪਾਈਪ ਬੰਬ ਵੀ ਸ਼ਾਮਲ ਹਨ, ਮਿਲਣ ਨਾਲ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ। ਏ-ਸੀ-ਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਦੀਆਂ ਹੋਰ ਮਹੱਤਵਪੂਰਨ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

Jan 15, 20263 min

ਬਾਲੀਵੁੱਡ ਗੱਪਸ਼ੱਪ: ਜਾਣੋ ਫਿਲਮੀ ਦੁਨੀਆ ਦੀ ਹਰ ਧੜਕਣ ਦਾ ਹਾਲ

ਨਵੇਂ ਸਾਲ ਵਿੱਚ ਫਿਲਮੀ ਜਗਤ ਦੀ ਤਾਜ਼ਾ ਹਲਚਲ, ਰਿਲੀਜ਼ ਹੋਈਆਂ ਫਿਲਮਾਂ ਦੀ ਕਾਮਯਾਬੀ ਅਤੇ ਆਉਣ ਵਾਲੇ ਪ੍ਰੋਜੈਕਟਾਂ ਦੀ ਤਰੱਕੀ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ।

Jan 15, 20265 min

ਪਾਕਿਸਤਾਨ ਡਾਇਰੀ: ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਆਰਥਿਕ ਜ਼ੋਨ ਆਰਡੀਨੈਂਸ 2026 ਲਿਆ ਵਾਪਸ

ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੈਸ਼ਨਲ ਅਸੈਂਬਲੀ ਵਿੱਚੋਂ ਵਾਕਆਊਟ ਕਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅੱਧੀ ਰਾਤ ਨੂੰ ਵਿਸ਼ੇਸ਼ ਆਰਥਿਕ ਜ਼ੋਨ ਆਰਡੀਨੈਂਸ 2026 ਵਾਪਸ ਲੈ ਲਿਆ ਹੈ। ਇਸ ਖਬਰ ਨੂੰ ਪੂਰਾ ਜਾਨਣ ਲਈ ਅਤੇ ਪਾਕਿਸਤਾਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Jan 15, 20267 min

ਆਸਟ੍ਰੇਲੀਆ ਵਿੱਚ ਡਾਕਟਰ ਨਾਲ ਸਲਾਹ ਮਸ਼ਵਰਾ ਕਰਨ ਲਈ ਕਿਸ ਰਾਜ ਵਿੱਚ ਵੱਧ ਭੁਗਤਾਨ ਕਰਨਾ ਪੈਂਦਾ ਹੈ?

ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਇੱਕ ਸਾਲ ਪਹਿਲਾਂ ਨਾਲੋਂ ਜ਼ਿਆਦਾ ਮੈਡੀਕਲ ਕਲੀਨਿਕ ਪੂਰੀ ਤਰ੍ਹਾਂ ਬਲਕ-ਬਿਲਿੰਗ ਕਰ ਰਹੇ ਹਨ, ਪਰ ਫੇਰ ਵੀ ਕਈ ਕੇਸਾਂ ਵਿੱਚ ਮਰੀਜ਼ਾਂ ਨੂੰ ਆਪਣੀ ਜੇਬ ਤੋਂ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਇਸ ਰਿਪੋਰਟ ਰਾਹੀਂ ਜਾਣੋ ਕਿ ਆਸਟ੍ਰੇਲੀਆਈ ਲੋਕ ਡਾਕਟਰ ਨੂੰ ਮਿਲਣ ਲਈ ਸਭ ਤੋਂ ਵੱਧ ਅਤੇ ਘੱਟ ਤੋਂ ਘੱਟ ਕਿੱਥੇ ਭੁਗਤਾਨ ਕਰ ਰਹੇ ਹਨ?

Jan 14, 20266 min

From Vision to Victory: Australian Punjabi entrepreneurs share their success mantras - ਛੋਟੀ ਸ਼ੁਰੂਆਤ ਤੋਂ ਵੱਡੀ ਕਾਮਯਾਬੀ ਤੱਕ: ਭਾਰਤੀ ਮੂਲ ਦੇ ਆਸਟ੍ਰੇਲੀਆਈ ਪ੍ਰਵਾਸੀਆਂ ਦੀ ਸਫਲਤਾ ਕਹਾਣੀ

Many Punjabis arrived in Australia with limited resources, but with hearts full of dreams, resilience, and hope. Today, they stand among some of the country’s most successful entrepreneurs and professionals. From Jaspal Sarai, owner of a satellite manufacturing firm, to medical technology leader Mannu Kala, and the celebrated “curry king” Atul Chanana, these individuals have carved remarkable paths across diverse industries. In this SBS Punjabi podcast, they share their personal journeys, challenges, and the mantras that shaped their success in Australia. - ਬਹੁਤ ਸਾਰੇ ਪੰਜਾਬੀ ਵੱਡੇ ਟੀਚਿਆਂ ਨਾਲ ਆਸਟ੍ਰੇਲੀਆ ਪਰਵਾਸ ਕਰਦੇ ਹਨ, ਪਰ ਸਫਲਤਾ ਦਾ ਰਸਤਾ ਇੰਨਾ ਸੌਖਾ ਨਹੀਂ ਹੁੰਦਾ। ਐਸ ਬੀ ਐਸ ਪੰਜਾਬੀ ਨੇ ਅਜਿਹੇ ਪੰਜਾਬੀ ਪ੍ਰਵਾਸੀਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਛੋਟੀ ਸ਼ੁਰੂਆਤ ਕੀਤੀ, ਪਰ ਅੱਜ ਉਹ ਆਸਟ੍ਰੇਲੀਆ ਦੇ ਸਫਲ ਕਾਰੋਬਾਰੀਆਂ ਵਿੱਚ ਸ਼ੁਮਾਰ ਹੁੰਦੇ ਹਨ। ਕੀ ਹਨ ਉਹਨਾਂ ਦੀ ਕਾਮਯਾਬੀ ਦੇ ਗੁਰ? ਸੈਟੇਲਾਈਟ ਨਿਰਮਾਤਾ ਕੰਪਨੀ ਦੇ ਮਾਲਕ ਜਸਪਾਲ ਸਰਾਏ ਤੋਂ ਲੈ ਕੇ ਮੈਡੀਕਲ ਜਗਤ ਦੇ ਧੁਰੰਧਰ ਮਨੂ ਕਲਾ ਅਤੇ ਰਸੋਈ ਦੇ ਰਾਜਾ ਅਤੁਲ ਚਾਨਨ ਤੱਕ-ਸੁਣੋ ਪੰਜਾਬੀ ਪ੍ਰਵਾਸੀਆਂ ਦੀ ਸਫਲਤਾ ਦੇ ਰਾਜ਼, ਉਹਨਾਂ ਦੀ ਹੀ ਜ਼ੁਬਾਨੀ, ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ।

Jan 14, 202623 min

ਖ਼ਬਰਨਾਮਾ: ਈਰਾਨ ਵਿੱਚ ਪ੍ਰਦਰਸ਼ਨਕਾਰੀ ਨੂੰ ਮੌਤ ਦੀ ਸਜ਼ਾ, ਬੋਂਡਾਈ ਹਮਲੇ ਬਾਅਦ ਸਹਾਇਤਾ ਅਤੇ ਪੰਜਾਬ–ਆਸਟ੍ਰੇਲੀਆ ਤੋਂ ਅਹਿਮ ਖਬਰਾਂ

ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਨੂੰ ਮੌਤ ਦੀ ਸਜ਼ਾ ‘ਤੇ ਮਨੁੱਖੀ ਅਧਿਕਾਰ ਗਰੁੱਪਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ। ਉੱਧਰ ਆਸਟ੍ਰੇਲੀਆ ਵਿੱਚ ਬੋਂਡਾਈ ਹਮਲੇ ਬਾਅਦ ਪੀੜਤਾਂ ਲਈ ਸਹਾਇਤਾ, ਫੁੱਟਬ੍ਰਿਜ਼ ਨੂੰ ਲੈ ਕੇ ਚਰਚਾ ਅਤੇ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਤੋਂ ਲੇਖਕ ਦੀਆਂ ਕਿਤਾਬਾਂ ਹਟਾਉਣ ਦਾ ਫੈਸਲਾ ਸੁਰਖੀਆਂ ‘ਚ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਅਤੇ ਅਕਾਲ ਤਖ਼ਤ–ਮੁੱਖ ਮੰਤਰੀ ਮੁਲਾਕਾਤ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼ ਹੋਈ ਹੈ।

Jan 14, 20264 min

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

This SBS Punjabi program brings you the latest updates on the devastating bushfires in the state of Victoria and the extensive support offered by the Australian Punjabi community to the relief and recovery efforts. The program also includes a report on the formation of a Royal Commission to investigate the Sydney Bondi Beach terrorist attack. It also features our weekly segment 'Punjabi Diary', which brings you the latest updates from the homeland, Punjab. To listen to all this and more, listen to the full program for more details. - ਐਸਬੀਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਵਿਕਟੋਰੀਆ ਸੂਬੇ ਵਿੱਚ ਲੱਗੀ ਭਿਆਨਕ ਬੁਸ਼ਫਾਇਰ ਨਾਲ ਜੁੜੇ ਅਪਡੇਟ ਅਤੇ ਰਾਹਤ ਕਾਰਜਾਂ ਵਿੱਚ ਜੁਟੇ ਪ੍ਰਵਾਸੀ ਪੰਜਾਬੀਆਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਵੇਰਵਾ ਵੀ ਸ਼ਾਮਿਲ ਹੈ। ਸਿਡਨੀ ਬੋਂਡਾਈ ਬੀਚ ਅੱਤਵਾਦੀ ਹਮਲੇ ਦੀ ਜਾਂਚ ਸਬੰਧੀ ਰਾਇਲ ਕਮਿਸ਼ਨ ਦੇ ਗਠਨ ਸਬੰਧੀ ਰਿਪੋਰਟ ਦੇ ਨਾਲ-ਨਾਲ ਚੋਣਵੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਬਰਾਂ ਤੋਂ ਇਲਾਵਾ ‘ਪੰਜਾਬੀ ਡਾਇਰੀ’ ਰਾਹੀਂ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਹੋਰ ਵੇਰਵੇ ਲਈ ਸੁਣੋ ਇਹ ਪੂਰਾ ਪ੍ਰੋਗਰਾਮ...

Jan 14, 202643 min

Bondi Beach Shooting: ਕੀ ਰਾਇਲ ਕਮਿਸ਼ਨ ਰਾਹੀਂ ਫੈਡਰਲ ਸਰਕਾਰ ਸਮਾਜਿਕ ਏਕਤਾ ਅਤੇ ਕੱਟੜਤਾ ਦੀ ਸਮੱਸਿਆ ਨੂੰ ਹੱਲ ਕਰ ਪਾਏਗੀ?

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬੌਂਡਾਈ ਅੱਤਵਾਦੀ ਹਮਲੇ ਅਤੇ ਵਧ ਰਹੇ ਯਹੂਦੀ ਵਿਰੋਧੀ ਰਵਈਏ ਦੀ ਜਾਂਚ ਲਈ ਇੱਕ ਫੈਡਰਲ ਰਾਇਲ ਕਮਿਸ਼ਨ ਦਾ ਐਲਾਨ ਕੀਤਾ ਹੈ। ਇਸ ਦੀ ਅਗਵਾਈ ਹਾਈ ਕੋਰਟ ਦੀ ਸਾਬਕਾ ਜਸਟਿਸ ਵਰਜੀਨੀਆ ਬੈੱਲ ਕਰਨਗੇ ਅਤੇ ਇਸ ਵਿੱਚ ਡੈਨਿਸ ਰਿਚਰਡਸਨ ਦੁਆਰਾ ਇੱਕ ਰਾਸ਼ਟਰੀ ਸੁਰੱਖਿਆ ਸਮੀਖਿਆ ਵੀ ਸ਼ਾਮਲ ਕੀਤੀ ਜਾਵੇਗੀ। ਹਾਲਾਂਕਿ ਜਾਂਚ ਦਾ ਉਦੇਸ਼ ਦਸੰਬਰ 2026 ਤੱਕ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਕੱਟੜਤਾ ਦਾ ਹੱਲ ਕਰਨਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਮਿਸ਼ਨ ਦੀ ਸਫਲਤਾ ਬੋਲਣ ਦੀ ਆਜ਼ਾਦੀ ਅਤੇ ਨਫ਼ਰਤ ਭਰੇ ਭਾਸ਼ਣ ਵਿਚਕਾਰ ਨਾਜ਼ੁਕ ਸੰਤੁਲਨ ਬਣਾਈ ਰੱਖਣ ’ਤੇ ਨਿਰਭਰ ਕਰੇਗੀ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

Jan 13, 20267 min

ਪਰਥ ਤੋਂ ਪੰਜਾਬ ਤੱਕ: ਛੋਟੀ ਧੀ ਦੀ ਲੋਹੜੀ ਲਈ ਪਰਿਵਾਰ ਦੀ ਖਾਸ ਯਾਤਰਾ

ਦੇ ਧੀਆਂ ਦੀ ਮਾਂ, ਪ੍ਰਦੀਪ ਕੌਰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਰਹਿੰਦੇ ਹਨ। ਇਸ ਸਾਲ ਉਹ ਆਪਣੀ ਛੋਟੀ ਬੇਟੀ ਅੰਨਦ ਕੌਰ ਦੀ ਲੋਹੜੀ ਮਨਾਉਣ ਲਈ ਪੂਰੇ ਪਰਿਵਾਰ ਨਾਲ ਪੰਜਾਬ ਦੇ ਸ਼ਹਿਰ ਫਰੀਦਕੋਟ ਪਹੁੰਚੇ ਹੋਏ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਵੱਡੀ ਬੇਟੀ ਸਹਿਜ ਕੌਰ ਦੀ ਲੋਹੜੀ ਪਰਥ ਦੀਆਂ ਗਰਮੀਆਂ ਵਿੱਚ ਮਨਾਈ ਸੀ, ਪਰ ਇਸ ਵਾਰ ਛੋਟੀ ਬੇਟੀ ਦੀ ਲੋਹੜੀ ਪੰਜਾਬ ਦੇ ਸਿਆਲ ਵਿੱਚ ਦਾਦੀਆਂ-ਨਾਨੀਆਂ ਦੇ ਪਿਆਰ, ਪਰਿਵਾਰ ਦੀ ਰੌਣਕ ਅਤੇ ਮਾਹੌਲ ਦੀ ਗਰਮੀ ਨਾਲ ਮਨਾਈ ਜਾ ਰਹੀ ਹੈ। ਆਓ ਸੁਣਦੇ ਹਾਂ ਉਨ੍ਹਾਂ ਨਾਲ ਕੀਤੀ ਪੂਰੀ ਗੱਲਬਾਤ।

Jan 13, 202610 min

ਖ਼ਬਰਨਾਮਾ: ਆਸਟ੍ਰੇਲੀਆ ਸਰਕਾਰ ਦੀ ਈਰਾਨ ਨੂੰ ਸਖ਼ਤ ਚੇਤਾਵਨੀ

ਆਸਟ੍ਰੇਲੀਆ ਦੀ ਸਰਕਾਰ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਇਰਾਨ ਵਿੱਚ ਸ਼ਾਸਨ ਵਿਰੋਧੀ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 500 ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਈਰਾਨੀ ਸਰਕਾਰ ਨੂੰ ਇੱਕ 'ਦਮਨਕਾਰੀ ਸ਼ਾਸਨ' ਦੱਸਿਆ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Jan 13, 20265 min

ਲੋਹੜੀ ਦੀਆਂ ਰਵਾਇਤਾਂ ਆਸਟ੍ਰੇਲੀਆ ਵਿੱਚ

ਲੋਹੜੀ ਪੰਜਾਬੀ ਤਿਉਹਾਰ ਹੈ ਜੋ ਫਸਲ ਦੀ ਕਟਾਈ, ਮੌਸਮ ਦੇ ਬਦਲਾਅ, ਨਵੇਂ ਬੱਚੇ ਜਾਂ ਨਵ-ਵਿਆਹੇ ਜੋੜਿਆਂ ਦੀ ਖੁਸ਼ੀ ਮਨਾਉਂਦਾ ਹੈ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੇ ਦੱਸਿਆ ਕਿ ਉਹ ਕਿਵੇਂ ਕਾਨੂੰਨ ਦਾ ਪਾਲਣ ਕਰਦਿਆਂ ਇਸ ਤਿਉਹਾਰ ਦੀ ਖੁਸ਼ੀ ਮਨਾਉਂਦੇ ਹਨ। ਗਰਮ ਆਸਟ੍ਰੇਲੀਆਈ ਗਰਮੀ ਅਤੇ ਅੱਗ-ਪਾਬੰਦੀਆਂ ਦੇ ਬਾਵਜੂਦ, ਤਿਲ, ਗੁਰ, ਮੂੰਗਫਲੀ ਵਰਗੀਆਂ ਰਵਾਇਤੀ ਚੀਜ਼ਾਂ ਖਾ ਕੇ ਲੋਹੜੀ ਮਨਾਉਣਾ ਪੰਜਾਬੀ ਭਾਈਚਾਰੇ ਵਿੱਚ ਗੱਲ-ਬਾਤ ਦਾ ਵਿਸ਼ਾ ਬਣ ਜਾਂਦਾ ਹੈ।

Jan 13, 202611 min

ਪੰਜਾਬੀ ਡਾਇਰੀ: ਸਿਆਸਤ, ਕੂਟਨੀਤੀ ਅਤੇ ਖੇਡਾਂ ’ਚ ਉਥਲ-ਪੁਥਲ: ਮਗਨਰੇਗਾ ਵਿਰੋਧ ਤੋਂ ਵਿਦੇਸ਼ ਨੀਤੀ ਦੇ ਸੰਕਟ ਤੱਕ

ਭਾਰਤ ਦੀ ਸਿਆਸਤ ਵਿੱਚ ਮਗਨਰੇਗਾ ਨੂੰ ਲੈ ਕੇ ਕਾਂਗਰਸ ਦਾ ਵਿਆਪਕ ਵਿਰੋਧ, ਪੰਜਾਬ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ’ਤੇ ਸਰਕਾਰ ਦੀ ਸਖ਼ਤ ਚੇਤਾਵਨੀ ਅਤੇ ਮਮਤਾ ਬੈਨਰਜੀ ਵਿਰੁੱਧ ਈਡੀ ਦੀ ਸੁਪਰੀਮ ਕੋਰਟ ਵਿੱਚ ਅਰਜ਼ੀ, ਇਹ ਸਭ ਘਟਨਾਵਾਂ ਇੱਕ ਗੰਭੀਰ ਸਿਆਸੀ ਮਾਹੌਲ ਵੱਲ ਇਸ਼ਾਰਾ ਕਰਦੀਆਂ ਹਨ। ਇਸਦੇ ਨਾਲ ਹੀ ਅਮਰੀਕਾ ਨਾਲ ਭਾਰਤ ਦੇ ਸਬੰਧਾਂ ਵਿੱਚ ਆ ਰਹੀ ਤਣਾਅਪੂਰਨ ਸਥਿਤੀ ਨੇ ਵਿਦੇਸ਼ ਨੀਤੀ ਨੂੰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ। ਦੂਜੇ ਪਾਸੇ, ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ ਅਤੇ ਕ੍ਰਿਕਟ ਵਿੱਚ ਸ਼ੁਭਮਨ ਗਿੱਲ ਦੇ ਬਿਆਨ ਨੇ ਖੇਡ ਮੈਦਾਨ ਤੋਂ ਹੌਸਲਾ ਅਫ਼ਜ਼ਾਈ ਦੀ ਖ਼ਬਰ ਵੀ ਦਿੱਤੀ ਹੈ।

Jan 13, 20265 min

ਅੱਗ ਜਾਂ ਕੱਟਣ ਕਾਰਨ ਨਹੀਂ, ਆਸਟ੍ਰੇਲੀਆ ਦੇ ਰੁੱਖ ਕੁਦਰਤੀ ਤੋਰ ਉੱਤੇ ਤੇਜ਼ੀ ਨਾਲ ਮਰ ਰਹੇ ਹਨ। ਜਾਣੋ ਕਿਉਂ

ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਭਰ ਵਿੱਚ ਰੁੱਖ ਤੇਜ਼ੀ ਨਾਲ ਮਰ ਰਹੇ ਹਨ। ਇਹ ਅੰਕੜਾ ਨਵੇਂ ਵਧਣ ਵਾਲੇ ਰੁੱਖਾਂ ਤੋਂ ਕੀਤੇ ਜ਼ਿਆਦਾ ਹੈ। ਇਸ ਖੋਜ ਮੁਤਾਬਕ ਗਰਮ ਖੰਡੀ ਮੀਂਹ ਦੇ ਜੰਗਲਾਂ ਤੋਂ ਲੈ ਕੇ ਯੂਕੇਲਿਪਟ ਜੰਗਲਾਂ ਤੱਕ, ਆਸਟ੍ਰੇਲੀਆ ਭਰ ਦੇ ਦਰੱਖਤ ਕਿਸੇ ਅੱਗ ਜਾਂ ਲੱਕੜ ਦੀ ਕਟਾਈ ਤੋਂ ਨਹੀਂ, ਸਗੋਂ ਕੁਦਰਤੀ ਤੌਰ 'ਤੇ ਹੀ ਖ਼ਤਮ ਹੁੰਦੇ ਜਾ ਰਹੇ ਹਨ। ਪੂਰਾ ਮਾਮਲਾ ਸਮਝਣ ਲਈ ਇਹ ਪੌਡਕਾਸਟ ਸੁਣੋ....

Jan 13, 20266 min

Victoria Bushfire 2026: Migrant community-led organisations run relief operations - ਵਿਕਟੋਰੀਆ ਬੁਸ਼ਫਾਇਰ 2026: ਪੰਜਾਬੀ ਪਰਵਾਸੀ ਭਾਈਚਾਰੇ ਦੇ ਲੋਕਾਂ ਵੱਲੋਂ ਰਾਹਤ ਲਈ ਸਹਾਇਤਾ

Regional Victoria has been severely impacted by bushfires, driven by heatwaves and high-speed winds. Amid the crisis, some members of migrant communities, including those from Punjabi backgrounds, are extending help. From delivering meals to opening their spaces as shelters, Punjabi migrants are leading relief and rescue efforts. SBS Punjabi spoke with Manpreet Singh from Sikh Volunteers Australia and Gurjeet Singh from Australian Sikh Support, both of whom are at the forefront of these community-driven operations. - ਵਿਕਟੋਰੀਆ ਦੇ ਕਈ ਖੇਤਰੀ ਇਲਾਕੇ 2019-2020 ਦੀ ਬਲੈਕ ਸਮਰ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਭਿਆਨਕ ਬੁਸ਼ਫਾਇਰ ਵਿੱਚ ਝੁਲਸ ਰਹੇ ਹਨ। ਐਮਰਜੈਂਸੀ ਅਧਿਕਾਰੀਆਂ ਦੇ ਮੁਤਾਬਿਕ, ਵਿਕਟੋਰੀਆ ਵਿੱਚ 1,500 ਤੋਂ ਵੱਧ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ 17 'ਵਾਚ ਐਂਡ ਐਕਟ' ਨੋਟਿਸ ਪੂਰੇ ਰਾਜ ਵਿੱਚ ਲਾਗੂ ਹਨ। 20 ਸਥਾਨਕ ਸਰਕਾਰੀ ਖੇਤਰਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਹੈ। ਇਸ ਭਿਆਨਕ ਘੜੀ ਵਿੱਚ ਵਿਕਟੋਰੀਆ ਦੇ ਪੰਜਾਬੀ ਪਰਵਾਸੀ ਭਾਈਚਾਰੇ ਦੇ ਲੋਕ ਬਚਾਅ ਕਾਰਜਾਂ ਵਿੱਚ ਆਪਣਾ ਸਹਿਯੋਗ ਦੇਣ ਵਾਲਿਆਂ ਵਿੱਚ ਮੋਹਰੀ ਬਣੇ ਹੋਏ ਹਨ। ਇਸ ਪੌਡਕਾਸਟ ਰਾਹੀਂ ਸੁਣੋ, ਵਿਕਟੋਰੀਆ ਦੇ ਖੇਤਰੀ ਇਲਾਕਿਆਂ ਵਿੱਚ ਮੌਜੂਦ ਪੰਜਾਬੀ ਵਲੰਟੀਅਰਾਂ ਨਾਲ ਐਸਬੀਐਸ ਪੰਜਾਬੀ ਦੀ ਗੱਲਬਾਤ।

Jan 12, 202613 min

ਖ਼ਬਰਨਾਮਾ : ਵਿਕਟੋਰੀਆ ਵਿੱਚ ਬੁਸ਼ ਫਾਇਰ ਕਾਰਨ ਇੱਕ ਵਿਅਕਤੀ ਦੀ ਮੌਤ, ਸੈਂਕੜੇ ਇਮਾਰਤਾਂ ਤੇ ਜਾਨਵਰ ਵੀ ਪ੍ਰਭਾਵਿਤ

ਵਿਕਟੋਰੀਆ ਵਿੱਚ ਲੱਗੀਆਂ ਦੋ ਵੱਡੀਆਂ ਬੁਸ਼ ਫਾਇਰਜ਼ ਨੇ ਘੱਟੋ-ਘੱਟ 390,000 ਹੈਕਟੇਅਰ ਰਕਬਾ ਸਾੜ ਦਿੱਤਾ ਹੈ ਅਤੇ 300 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਹੋਰ ਮੁਲਾਂਕਣਾਂ ਦੇ ਨਾਲ ਜਾਇਦਾਦ ਅਤੇ ਪਸ਼ੂਆਂ ਨੂੰ ਹੋਏ ਨੁਕਸਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਲੌਂਗਵੁੱਡ ਖੇਤਰ ਵਿੱਚ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਲਾਸ਼ ਇੱਕ ਕਾਰ ਤੋਂ 100 ਮੀਟਰ ਦੀ ਦੂਰੀ 'ਤੇ ਮਿਲੀ, ਪਰ ਅਜੇ ਤੱਕ ਇਸ ਦੀ ਅਧਿਕਾਰਿਕ ਪਛਾਣ ਨਹੀਂ ਹੋ ਸਕੀ। ਜੰਗਲੀ ਜੀਵ ਸੰਸਥਾਵਾਂ ਅਨੁਸਾਰ, ਜੰਗਲੀ ਜਾਨਵਰਾਂ ਦੀ ਵੀ ਵੱਡੀ ਗਿਣਤੀ ਇਸ ਅੱਗ ਕਾਰਨ ਪ੍ਰਭਾਵਿਤ ਹੋਈ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ...

Jan 12, 20264 min

ਕੀ ਭਾਵਨਾਤਮਕ ਨਿਯੰਤਰਣ ਨਾਲ ਘਟਾਇਆ ਜਾ ਸਕਦਾ ਲਗਾਤਾਰ ਹੋਣ ਵਾਲਾ ਦਰਦ?

ਇੱਕ ਆਸਟ੍ਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ Dialectical Behaviour Therapy (DBT) ਲਗਾਤਾਰ ਦਰਦ ਸਹਿਣ ਵਾਲਿਆਂ ਦੀ ਤਕਲੀਫ਼ ਨੂੰ ਘੱਟ ਕਰ ਸਕਦੀ ਹੈ। ਖੋਜਕਾਰਾਂ ਨੇ ਸਮਝਿਆ ਹੈ ਕਿ ਭਾਵਨਾ ਅਤੇ ਸਰੀਰਕ ਤਕਲੀਫ ਦਾ ਇੱਕ ਦੂਜੇ ਉੱਤੇ ਗੂੜ੍ਹਾ ਪ੍ਰਭਾਵ ਪੈਂਦਾ ਹੈ ਅਤੇ ਇਸ ਥੈਰੇਪੀ ਦਾ ਤਜਰਬਾ ਕਰਨ ਵਾਲੇ ਲੋਕਾਂ ਵਿੱਚ ਡਿਪ੍ਰੈਸ਼ਨ, ਚਿੰਤਾ, ਨੀਂਦ ਦੀਆਂ ਸਮੱਸਿਆਵਾਂ ਅਤੇ ਸਮੁੱਚੀ ਭਲਾਈ ਦੇ ਪੱਖੋਂ ਵੀ ਵੱਡੇ ਲਾਭ ਦੇਖਣ ਨੂੰ ਮਿਲੇ ਹਨ । ਕੀ ਇਹ ਹੋ ਸਕਦਾ ਹੈ ਨਿਰੰਤਰ ਦਰਦ ਸਹਿਣ ਵਾਲੇ ਲੋਕਾਂ ਲਈ ਲੋੜੀਂਦਾ ਇਲਾਜ? ਜਾਣੋ ਇਸ ਪੌਡਕਾਸਟ ਵਿੱਚ…

Jan 12, 20268 min

ਬਾਲ ਕਹਾਣੀਆਂ: ਸੁਣੋ ਕਿਵੇਂ ਰਜ਼ਾ ਨਾਮ ਦੇ ਬੱਚੇ ਨੇ ਮਿੱਠੇ ਬੋਲਾਂ ਨਾਲ ਔਖੇ ਹਾਲਾਤਾਂ 'ਤੇ ਜਿੱਤ ਪ੍ਰਾਪਤ ਕੀਤੀ

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ‘ਮਿੱਠੇ ਬੋਲ’ ਨਾਮਕ ਕਹਾਣੀ। ਲੇਖਕ ਅਮਰ ਗੋਸਵਾਮੀ ਦੀ ਇਹ ਕਹਾਣੀ ਸਭ ਤੋਂ ਪਹਿਲਾਂ ਬੰਗਾਲੀ ਵਿੱਚ ਲਿਖੀ ਗਈ ਸੀ, ਜਿਸਦਾ ਪੰਜਾਬੀ ਅਨੁਵਾਦ ਬਲਜਿੰਦਰ ਮਾਨ ਵੱਲੋਂ ਕੀਤਾ ਗਿਆ ਹੈ। ਇਸ ਕਹਾਣੀ ਵਿੱਚ ਸੁਣੋ ਕਿ ਰਜ਼ਾ ਨਾਮਕ ਬੱਚੇ ਨੇ ਕਿਵੇਂ ਆਪਣੀ ਮਿੱਠੀ ਜ਼ੁਬਾਨ ਨਾਲ ਇੱਕ ਅਣਜਾਣ ਆਦਮੀ ਦਾ ਦਿਲ ਅਤੇ ਸਵਾਦਿਸ਼ਟ ਅੰਬ ਜਿੱਤ ਲਏ। ਸੁਣੋ ਇਹ ਕਹਾਣੀ ਐਸਬੀਐਸ ਪੰਜਾਬੀ ਦੇ ‘ਬਾਲ ਕਹਾਣੀ’ ਪੌਡਕਾਸਟ ਵਿੱਚ।

Jan 12, 20266 min

‘ਕਿਸਾਨ’ ਨੂੰ ਦੁੱਧ ਦਹੀਂ ਨੇ ਜਿਤਾਏ ਸੋਨੇ-ਚਾਂਦੀ ਦੇ ਐਵਾਰਡ

ਡੇਅਰੀ ਇੰਡਸਟਰੀ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਵੱਲੋਂ ਡੇਅਰੀ ਉਤਪਾਦਾਂ ਦੀ ਗੁਣਵੱਤਾ ਦੇ ਆਧਾਰ ਉੱਤੇ ਡੇਅਰੀ ਪ੍ਰੋਸੈਸਰਜ਼ ਲਈ ਕੀਤੇ ਸਨਮਾਨ ਸਮਾਰੋਹ ਵਿੱਚ 'ਕਿਸਾਨ' ਉਤਪਾਦਾਂ ਨੇ 6 ਗੋਲਡ, 9 ਸਿਲਵਰ ਮੈਡਲਾਂ ਦੇ ਨਾਲ-ਨਾਲ ਸਭ ਤੋਂ ਸਿਖਰਲੇ ਮੁਕਾਮ ਵਾਲਾ ਸਨਮਾਨ ਵੀ ਹਾਸਿਲ ਕੀਤਾ ਹੈ। ਇਹ ਉਤਪਾਦ ਵਿਕਟੋਰੀਆ ਦੇ ਸ਼ੈਪਰਟਨ ਤੋਂ ਸੁਰਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕੀਤੇ ਜਾਂਦੇ ਹਨ।

Jan 11, 202613 min

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ’ਚ ਪੈ ਰਹੀ ਭਿਆਨਕ ਗਰਮੀ, ਅੰਤਰਾਰਸ਼ਟਰੀ ਹਲਚਲ ਸਮੇਤ ਪੰਜਾਬ ਤੋਂ ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬੌਂਡਈ ਅੱਤਵਾਦੀ ਹਮਲੇ ਵਿੱਚ ਇੱਕ ਸਾਲ ਲੰਬੀ ਰਾਇਲ ਜਾਂਚ ਕਮਿਸ਼ਨ ਦਾ ਐਲਾਨ ਕਰ ਦਿੱਤਾ ਹੈ। ਇਸ ਜਾਂਚ ਦੀ ਅਗਵਾਈ ਹਾਈ ਕੋਰਟ ਦੀ ਸਾਬਕਾ ਜੱਜ ਵਰਜੀਨੀਆ ਬੈੱਲ ਵਲੋਂ ਕੀਤੀ ਜਾਵੇਗੀ। ਦੂਜੇ ਪਾਸੇ, ਭਿਆਨਕ ਗਰਮੀ ਦੀ ਲਹਿਰ ਦੇ ਚਲਦਿਆਂ ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ ਦੇ ਵੱਡੇ ਹਿੱਸਿਆਂ ਵਿੱਚ ਸ਼ੁੱਕਰਵਾਰ 9 ਜਨਵਰੀ ਤੋਂ ਅੱਗ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਹੋਰ ਰਾਜਾਂ ਦੇ ਅਧਿਕਾਰੀਆਂ ਵੱਲੋਂ ਵੀ ਅਜਿਹੀ ਪਾਬੰਦੀ ਦੀ ਸੰਭਾਵਨਾ ਜਾਹਿਰ ਕੀਤੀ ਗਈ ਹੈ। ਕੌਮਾਂਤਰੀ ਪੱਧਰ ’ਤੇ ਇਜ਼ਰਾਈਲ ਅਤੇ ਅਮਰੀਕਾ ਦੁਆਰਾ ਈਰਾਨ ਵਿਰੁੱਧ ਫੌਜੀ ਹਮਲਿਆਂ ਦੀਆਂ ਚਿੰਤਾਵਾਂ ਦਾ ਮਾਹੌਲ ਬਣਿਆ ਹੋਇਆ ਹੈ। ਓਧਰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਜਾਣ ਦਾ ਮਾਮਲਾ ਵੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ।

Jan 9, 20264 min

ਸ੍ਰੀ ਗੁਰੂ ਰਵੀਦਾਸ ਸਭਾ ਮੈਲਬਰਨ ਵਿਖੇ ਲਗਾਤਾਰ ਦੂਜੀ ਵਾਰ ਗੋਲਕ ਚੋਰੀ, ਇਸ ਵਾਰ 1500 ਡਾਲਰ ਲੈ ਉਡੇ ਚੋਰ

ਮੈਲਬਰਨ ਦੇ ਉੱਤਰੀ ਹਿੱਸੇ ਵਿੱਚ ਪੈਂਦੇ ਇਲਾਕੇ ਕੈਂਪਬੈਲਫੀਲਡ ਦੇ ਮੈਲਕਮ ਪਲੇਸ ਵਿਖੇ ਸ੍ਰੀ ਗੁਰੂ ਰਵੀਦਾਸ ਸਭਾ ਵਿੱਚ ਗੋਲਕ ਚੋਰੀ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਸਭਾ ਦੇ ਅਹੁਦੇਦਾਰ ਰਜਿੰਦਰ ਕਲੇਰ ਨੇ ਦੱਸਿਆ ਕਿ ਇਹ ਘਟਨਾ ਬੀਤੀ 29 ਦਿਸੰਬਰ ਦੀ ਰਾਤ ਨੂੰ ਕਰੀਬ 10:30 ਵਜੇ ਵਾਪਰੀ। ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

Jan 9, 202611 min

ਖ਼ਬਰਨਾਮਾ: ਆਸਟ੍ਰੇਲੀਆਈ ਮੱਕੜੀਆਂ ਦੇ ਜ਼ਹਿਰ ਤੋਂ ਬਣੀ ਦਵਾਈ ਜੋ ਬਚਾ ਸਕਦੀ ਹੈ ਦਿਲ ਦੇ ਦੌਰੇ ਜਾਂ ਸਟ੍ਰੋਕ ਤੋਂ ਪੀੜਤ ਲੋਕਾਂ ਦੀ ਜਾਨ

ਆਸਟ੍ਰੇਲੀਆ ਵਿੱਚ ਪਾਈ ਜਾਣ ਵਾਲੀ ‘ਫਨਲਵੈੱਬ’ ਮੱਕੜੀ ਦੇ ਜ਼ਹਿਰ ਦੀ ਵਰਤੋਂ ਕਰਕੇ ਇੱਕ ਅਜਿਹੀ ਦਵਾਈ ਵਿਕਸਤ ਕੀਤੀ ਜਾ ਰਹੀ ਹੈ ਜੋ ਹਜ਼ਾਰਾਂ ਲੋਕਾਂ ਦੀ ਜਾਨ ਬਚਾ ਸਕਦੀ ਹੈ। I-B-4-0-9 ਜ਼ਹਿਰ ਦੇ ਇੱਕ ਅਣੂ (molecule) ਤੋਂ ਬਣੀ ਇਹ ਦਵਾਈ ਦਿਲ ਦੇ ਦੌਰੇ ਜਾਂ ਸਟ੍ਰੋਕ ਵਾਲੇ ਲੋਕਾਂ ਦੇ ਦਿਲ ਅਤੇ ਦਿਮਾਗ ਦੀ ਰੱਖਿਆ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਕੁਈਨਜ਼ਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਦਵਾਈ ‘ਤੇ ਕਲੀਨਿਕਲ ਅਜ਼ਮਾਇਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

Jan 9, 20265 min

ਪੰਜਾਬੀ ਭਾਸ਼ਾ ਅਤੇ ਸਾਹਿਤ: ਮੌਜੂਦਾ ਸਥਿਤੀ ਤੋਂ ਭਵਿੱਖ ਦੀ ਦਿਸ਼ਾ ਤੱਕ ਵਿਚਾਰ ਚਰਚਾ

ਡਾ. ਅਮਰੀਕ ਸਿੰਘ ਪੂਨੀ ਨੇ ਪੰਜਾਬੀ ਕਵੀ ਪ੍ਰੋ ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਉੱਤੇ ਪੀਐੱਚਡੀ ਕੀਤੀ ਹੈ। ਉਹ ਸਾਲ 2004 ਵਿੱਚ ਦਿੱਲੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋਏ ਹਨ। ਪੰਜਾਬੀ ਕਵਿਤਾ ਬਾਰੇ ਖੂਬ ਗਿਆਨ ਰੱਖਣ ਵਾਲੇ ਡਾ. ਅਮਰੀਕ ਸਿੰਘ ਪੂਨੀ ਨੇ ਆਸਟ੍ਰੇਲੀਆ ਦੌਰੇ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ ਹਨ। ਹੋਰ ਜਾਣਕਾਰੀ ਲਈ ਸੁਣੋ ਇਹ ਪੂਰੀ ਗੱਲਬਾਤ...

Jan 9, 202617 min

ਬੌਂਡਾਈ ਆਤੰਕੀ ਹਮਲਾ: ਐਲਬਨੀਜ਼ੀ ਨੇ ਫੈਡਰਲ ਰੌਇਲ ਕਮਿਸ਼ਨ ਦਾ ਆਖਿਰ ਕਰ ਹੀ ਦਿੱਤਾ ਐਲਾਨ

ਬੌਂਡਾਈ ਬੀਚ ਆਤੰਕੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਐਂਟੀਸੈਮਿਟਿਜ਼ਮ ਅਤੇ ਸਮਾਜਿਕ ਏਕਤਾ ‘ਤੇ ਕੇਂਦਰਿਤ ਇੱਕ ਫੈਡਰਲ ਰੌਇਲ ਕਮਿਸ਼ਨ ਦਾ ਐਲਾਨ ਕਰ ਦਿੱਤਾ ਹੈ। ਵਧਦੇ ਰਾਜਨੀਤਿਕ ਅਤੇ ਭਾਈਚਾਰਕ ਦਬਾਅ ਵਿਚ ਆਇਆ ਇਹ ਫੈਸਲਾ ਹਮਲੇ ਦੇ ਹਾਲਾਤਾਂ ਦੀ ਜਾਂਚ, ਸਰਕਾਰੀ ਪ੍ਰਤੀਕ੍ਰਿਆ ਦੀ ਸਮੀਖਿਆ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਸੁਝਾਉਣ ‘ਤੇ ਕੇਂਦਰਿਤ ਰਹੇਗਾ।

Jan 9, 20267 min

ਪੰਜਾਬੀ ਡਾਇਸਪੋਰਾ: 2025 ਵਿੱਚ ਸਾਊਦੀ ਅਰਬ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਭੇਜਿਆ ਵਤਨ ਵਾਪਸ

ਸਾਲ 2025 ਦੌਰਾਨ ਅਮਰੀਕਾ ਸਣੇ ਹੋਰ ਦੇਸ਼ਾਂ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਭਾਰਤੀਆਂ 'ਚ ਵੱਡੀ ਗਿਣਤੀ 'ਚ ਪੰਜਾਬੀ ਸ਼ਾਮਲ ਸਨ। ਲਗਭਗ 11 ਹਜ਼ਾਰ ਦੇ ਅੰਕੜੇ ਦੇ ਨਾਲ ਸਭ ਤੋਂ ਜ਼ਿਆਦਾ ਸਾਊਦੀ ਅਰਬ 'ਚੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

Jan 9, 20267 min

ਬਾਥਰੂਮ 'ਚ ਬੈਠ ਕੇ ਮੋਬਾਈਲ ਵੇਖਦੇ ਹੋ, ਤਾਂ ਹੋ ਜਾਓ ਸਾਵਧਾਨ !

ਬਾਥਰੂਮ (ਟਾਇਲਟ) ਵਿੱਚ ਬੈਠ ਕੇ ਮੋਬਾਈਲ ਫ਼ੋਨ ਵੇਖਣ ਦੇ ਆਦੀ ਲੋਕਾਂ ਨੂੰ ਸਾਵਧਾਨ ਕਰਦੀ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਪਾਈਲਜ਼ ਭਾਵ ਕਿ ਬਵਾਸੀਰ ਹੋਣ ਦਾ ਖਤਰਾ ਵੱਧ ਹੁੰਦਾ ਹੈ। ਅਮਰੀਕਾ ਵਿੱਚ ਹੋਈ ਇਸ ਖੋਜ ਦੇ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬਾਥਰੂਮ ਵਿੱਚ ਫ਼ੋਨ ਦੀ ਵਰਤੋਂ ਕਰਨ ਨਾਲ਼ ਜਿੱਥੇ ਅੰਤੜੀਆਂ ਅਤੇ ਦਿਮਾਗ ਦੇ ਸੰਕੇਤਾਂ ਉੱਤੇ ਬੁਰਾ ਅਸਰ ਪੈਂਦਾ ਹੈ ਤੇ ਉੱਥੇ ਹੀ ਖਾਣਾ ਹਜ਼ਮ ਕਰਨ ਦੀ ਪ੍ਰਕ੍ਰਿਆ ਵੀ ਪ੍ਰਭਾਵਿਤ ਹੁੰਦੀ ਹੈੈ। ਬਾਥਰੂਮ 'ਚ ਮੋਬਾਈਲ ਵਰਤਣ ਦੇ ਪ੍ਰਭਾਵਾਂ ਬਾਰੇ ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Jan 8, 20267 min

ਅੰਤਰਾਸ਼ਟਰੀ ਵਿਦਿਆਰਥੀਆਂ ਦੀਆਂ ਚੁਣੌਤੀਆਂ: ਕੀ ਸੱਚ-ਮੁੱਚ ਮੁਸ਼ਕਿਲ ਹੈ ਆਸਟ੍ਰੇਲੀਆ ਆਏ ਨੌਜਵਾਨਾਂ ਦੀ ਜ਼ਿੰਦਗੀ?

ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਪਰਵਾਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਆਉਣ ਵਾਲੀਆਂ ਚੁਣੌਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਰਹਿਣ ਦੀਆਂ ਮੁਸ਼ਕਿਲਾਂ ਨੇ ਵਿਦੇਸ਼ ਆਉਣ ਦੇ ਸੁਪਨੇ ਦੀ ਚਮਕ ਫਿੱਕੀ ਕਰ ਦਿੱਤੀ ਹੈ। ਭਾਰਤ ਵਿੱਚ ਪੜ੍ਹਦੇ ਹੋਏ ਵਿਦਿਆਰਥੀ ਆਖਰ ਵਿਦੇਸ਼ ਜਾਣ ਲਈ ਦਬਾਅ ਕਿਉਂ ਮਹਿਸੂਸ ਕਰਦੇ ਹਨ? ਇਹ ਸਭ ਜਾਣਨ ਲਈ ਸੁਣੋ ਇਹ ਆਡੀਓ।

Jan 8, 202614 min

ਖ਼ਬਰਨਾਮਾ: ਵੈਨੇਜ਼ੁਏਲਾ 'ਚ ਕਾਰਵਾਈ ਤੋਂ ਬਾਅਦ ਹੁਣ ਗ੍ਰੀਨਲੈਂਡ ਤੇ ਕਬਜ਼ੇ ਦੀ ਤਿਆਰੀ 'ਚ ਅਮਰੀਕਾ

ਅਮਰੀਕਾ ਦਾ ਕਹਿਣਾ ਹੈ ਕਿ ਉਹ ਗ੍ਰੀਨਲੈਂਡ ‘ਤੇ ਆਪਣਾ ਕੰਟਰੋਲ ਕਾਇਮ ਕਰਨ ਦੇ ਵਿਕਲਪ ’ਤੇ ਵਿਚਾਰ ਕਰ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਦੇ ਦਿਨਾਂ ਵਿੱਚ ਅਮਰੀਕਾ ਦੇ ਟਾਪੂ 'ਤੇ ਕੰਟਰੋਲ ਕਰਨ ਦੀ ਸੰਭਾਵਨਾ ਨੂੰ ਫਿਰ ਤੋਂ ਉਭਾਰਿਆ ਹੈ। ਇਸ ਤੋਂ ਇਲਾਵਾ, ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

Jan 8, 20262 min

ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਨੇ ਆਸਟ੍ਰੇਲੀਆ ਵਿੱਚ ਬਣਾਈ ਪ੍ਰਵਾਸੀਆਂ ਦੀਆਂ ਚੁਣੋਤੀਆਂ ਨੂੰ ਉਜਾਗਰ ਕਰਦੀ ਇਹ ਫਿਲਮ

ਪੰਜਬੀ ਸਭਿਆਚਾਰ ਲਈ ਕਾਰਜਸ਼ੀਲ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵੱਲੋਂ ਇੱਕ ਹੋਰ ਉਪਰਾਲਾ ਕਰਦੇ ਹੋਏ, 'ਸੀਡਸ' ਨਾਮੀ ਪੰਜਾਬੀ ਫਿਲਮ ਭਾਈਚਾਰੇ ਦੀ ਝੋਲੀ ਵਿੱਚ ਪਾਈ ਜਾ ਰਹੀ ਹੈ। ਕਾਬਿਲੇਗੋਰ ਹੈ ਕਿ ਪ੍ਰਵਾਸ ਦੀਆਂ ਚੋਣੌਤੀਆਂ ਅਤੇ ਪੀੜ੍ਹੀਆਂ ਵਿੱਚ ਪਾਏ ਜਾਣ ਵਾਲੇ ਪਾੜੇ ਨੂੰ ਉਜਾਗਰ ਕਰਨ ਵਾਲੀ ਇਸ ਫਿਲਮ ਨੂੰ ਪੂਰਨ ਰੂਪ ਵਿੱਚ ਆਸਟ੍ਰੇਲੀਆ ਵਿੱਚ ਵਸਦੇ ਭਾਈਚਾਰੇ ਵੱਲੋਂ ਆਸਟ੍ਰੇਲੀਆ ਵਿੱਚ ਹੀ ਬਣਾਇਆ ਗਿਆ ਹੈ। ਇਸ ਫਿਲਮ ਨੂੰ ਬਨਾਉਣ ਲਈ ਮਿੱਥੇ ਟੀਚੇ, ਸਾਹਮਣੇ ਆਈਆਂ ਚੁਣੌਤੀਆਂ ਨੂੰ ਕਿਵੇਂ ਸਰ ਕੀਤਾ ਗਿਆ ਅਤੇ ਭਾੲਚਿਾਰੇ ਵੱਲੋਂ ਕਿਹੋ ਜਿਹੇ ਸਹਿਯੋਗ ਦੀ ਆਸ ਰੱਖੀ ਜਾ ਰਹੀ ਹੈ, ਇਸ ਬਾਰੇ ਵਿਸਥਾਰ ਨਾਲ ਦੱਸ ਰਹੇ ਹਨ ਇਸ ਅਕੈਡਮੀ ਨੂੰ ਸ਼ੁਰੂ ਕਰਨ ਵਾਲੇ ਅਮਰਦੀਪ ਕੌਰ.....

Jan 8, 202620 min

ਬਾਲੀਵੁੱਡ ਗੱਪਸ਼ੱਪ: ਸ਼ਾਹ ਬਾਨੋ ਕੇਸ 'ਤੇ ਅਧਾਰਿਤ ਫਿਲਮ 'ਹੱਕ' ਸਿਨੇਮਾ ਘਰਾਂ ਤੋਂ ਬਾਅਦ ਹੁਣ ਓਟੀਟੀ ਤੇ ਵੀ ਜਾਰੀ

ਓਟੀਟੀ ਪਲੇਟਫਾਰਮ ਨੈਟਫਲਿਕਸ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਹੈ ਕਿ ਘਰ ਦੀਆਂ ਚਾਰ ਦੀਵਾਰੀਆਂ ਤੋਂ ਅਦਾਲਤ ਤੱਕ ਹੱਕ ਦੀ ਲੜਾਈ ਸਿਰਫ ਮਜ਼ਬੁਤੀ ਹੀ ਨਹੀਂ ਬਲਕਿ, ਹਿੰਮਤ ਦਾ ਹੈ। ਬਿਗ ਬੌਸ-17 ਵਿੱਚ ਮਸ਼ਹੂਰੀ ਖੱਟ ਚੁੱਕੀ ਈਸ਼ਾ ਮਾਲਵੀਆਂ ਨੇ ਹੁਣ ਪੰਜਾਬੀ ਫਿਲਮਾਂ ਦਾ ਰੁੱਖ ਕਰ ਲਿਆ ਹੈ। ਇਸ ਤੋਂ ਅਲਾਵਾ ਹੋਰ ਕਿਹੜੀਆਂ ਫਿਲਮਾਂ ਤੇ ਗਾਣਿਆਂ ਨੇ ਦਰਸ਼ਕਾਂ ਦਾ ਮਨ ਮੋਹਿਆ ਹੋਇਆ ਹੈ, ਜਾਣੋ ਬਾਲੀਵੁੱਡ ਗੱਪਸ਼ੱਪ ਦੇ ਇਸ ਪੌਡਕਾਸਟ ਵਿੱਚ....

Jan 8, 20266 min

ਤਿੰਨ ਦਿਨਾਂ ਦੀ ਚਾਈਲਡਕੇਅਰ ਸਬਸਿਡੀ ਹੋਈ ਲਾਗੂ, ਪਰ ਕੀ ਇਹ ਪਰਿਵਾਰਾਂ ਲਈ ਲਾਹੇਵੰਦ ਸਾਬਤ ਹੋਵੇਗੀ?

ਚਾਈਲਡਕੇਅਰ ਵਿੱਚ ਬੱਚੇ ਭੇਜਣ ਵਾਲੇ ਮਾਪਿਆਂ ਲਈ ਹੁਣ ਹਫ਼ਤੇ ਦੇ ਤਿੰਨ ਦਿਨਾਂ ਲਈ 90 ਫ਼ੀਸਦੀ ਸਬਸਿਡੀ ਦੀ ਗਾਰੰਟੀ ਦਿੱਤੀ ਜਾ ਰਹੀ ਹੈ, ਅਤੇ ਇਸ ਲਈ ਕਿਸੇ ਵੀ ਯੋਗਤਾ ਟੈਸਟ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੋਵੇਗੀ। ਇਹ ਸਬਸਿਡੀ ਅਗਲੇ ਚਾਰ ਸਾਲਾਂ ਵਿੱਚ ਲਗਭਗ $430 ਮਿਲੀਅਨ ਦੀ ਲਾਗਤ ਪਾਵੇਗੀ, ਪਰ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਲੱਖਾਂ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ। ਪਰ ਕਈ ਪਰਿਵਾਰਾਂ ਦਾ ਦਾਅਵਾ ਹੈ ਕਿ ਆਪਣੀ ਪਸੰਦ ਦੀ ਚਾਈਲਡਕੇਅਰ ਸੇਵਾ ਵਿੱਚ ਬੱਚੇ ਦਾ ਦਾਖਲਾ ਮਿਲਣਾ ਇੱਕ ਚੁਣੌਤੀ ਹੈ ਜਿਸ ਵਿੱਚ ਇਸ ਨਵੀਂ ਸਬਸਿਡੀ ਰਾਹੀਂ ਵੀ ਰਾਹਤ ਨਹੀਂ ਮਿਲੇਗੀ।

Jan 7, 20265 min