
SBS Punjabi - ਐਸ ਬੀ ਐਸ ਪੰਜਾਬੀ
1,684 episodes — Page 20 of 34

ਕਲਾ ਅਤੇ ਕਹਾਣੀਆਂ: ਸੁਣੋ ਪਾਕਿਸਤਾਨੀ ਕਲਾਕਾਰ ਨਾਸਰਾ ਬੇਗਮ ਦੀ ਮਸ਼ਹੂਰ ਅਦਾਕਾਰਾ 'ਰਾਨੀ' ਬਣਨ ਦੀ ਦਾਸਤਾਨ
ਨਾਸਰਾ ਬੇਗਮ, ਬਾਲ ਕਲਾਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਛੋਟੀ ਹੀ ਉਮਰ ਵਿੱਚ ਹੀ ਇੱਕ ਮਸ਼ਹੂਰ ਅਦਾਕਾਰਾ ਬਣ ਗਈ। 'ਰਾਨੀ' ਦੇ ਨਾਮ ਨਾਲ ਜਾਣੀ ਜਾਣ ਵਾਲੀ ਨਾਸਰਾ, ਆਪਣੇ ਨਿਰਾਲੇ ਅਦਾਕਾਰੀ ਅੰਦਾਜ਼, ਡਾਂਸ ਪ੍ਰਦਰਸ਼ਨ ਅਤੇ ਚਿਹਰੇ ਦੇ ਹਾਵ-ਭਾਵਾਂ ਨੂੰ ਸੂਚਾਰੂ ਢੰਗ ਨਾਲ ਪੇਸ਼ ਕਰਨ ਲਈ ਪ੍ਰਸਿੱਧ ਹੋਈ। ਉਹ ਉਦੂ ਦੇ ਨਾਲ-ਨਾਲ ਕਈ ਪੰਜਾਬੀ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਵੀ ਆਪਣੀ ਛਾਪ ਛੱਡ ਚੁੱਕੀ ਹੈ। ਇਸ ਪੌਡਕਾਸਟ ਵਿੱਚ ਸੁਣੋ ਨਾਸਰਾ ਬੇਗਮ ਦੇ ਸਫਲਤਾ ਭਰੇ ਕੈਰੀਅਰ ਅਤੇ ਉਸ ਦੇ ਕਲਾਤਮਕ ਯੋਗਦਾਨ ਦੀ ਦਿਲਚਸਪ ਕਹਾਣੀ।

ਖ਼ਬਰਾਂ ਫਟਾਫੱਟ: 'Bondi-beach' 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ, ਭਾਰਤ 'ਚ ਮੈਸੀ ਦੀ ਯਾਤਰਾ 'ਤੇ ਹੰਗਾਮੇ ਤੇ ਹੋਰ ਵੱਡੀਆਂ ਖ਼ਬਰਾਂ
'Bondi-ਬੀਚ' 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਹੀਰੋ ਅਹਿਮਦ-ਅਲ-ਅਹਿਮਦ ਨੂੰ 2.5 ਮਿਲੀਅਨ ਡਾਲਰ ਦੀ ਸਹਾਇਤਾ, ਭਾਰਤ 'ਚ ਮੈਸੀ ਦੀ ਸਾਫ ਝਲਕ ਨਾ ਮਿਲਣ 'ਤੇ ਸਟੇਡੀਅਮ 'ਚ ਭੰਨ ਤੋੜ ਤੇ ਹੋਰ ਵਿਵਾਦ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…

ਖ਼ਬਰਨਾਮਾ: ਪ੍ਰਧਾਨ ਮੰਤਰੀ ਅਲਬਨੀਜ਼ੀ ਸਥਾਪਤ ਕਰਨਗੇ ਬੰਦੂਕ ਵਾਪਸ ਖਰੀਦਣ ਦੀ ਯੋਜਨਾ, 'ਕਦਰਾਂ-ਕੀਮਤਾਂ' ਦੇ ਆਧਾਰ 'ਤੇ ਪ੍ਰਵਾਸ ਨੂੰ ਸੀਮਤ ਕਰਨ ਦਾ ਪ੍ਰਸਤਾਵ
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੋਂਡਾਈ (Bondi) ਬੀਚ ਉੱਤੇ ਹੋਏ ਹਮਲੇ ਵਿੱਚ 15 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਨਵੀਂ ਰਾਸ਼ਟਰੀ ਬੰਦੂਕ ਵਾਪਸੀ ਯੋਜਨਾ ਸਥਾਪਤ ਕਰੇਗੀ। ਇਸ ਹਮਲੇ ਤੋਂ ਬਾਅਦ, ਗੱਠਜੋੜ ਹੁਣ ਨਵੇਂ ਪ੍ਰਵਾਸੀਆਂ ਲਈ 'ਮੁੱਲ ਟੈਸਟ' ਪੇਸ਼ ਕਰਨ ਦਾ ਵਿਚਾਰ ਪੇਸ਼ ਕਰ ਰਿਹਾ ਹੈ। ਜਦੋਂ ਕਿ ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਹੁਨਰ, ਉਮਰ, ਅਤੇ ਸਿਹਤ ਸਥਿਤੀ ਉੱਤੇ ਅਧਾਰਿਤ ਹੈ। ਦੇਸ਼ ਵਿੱਚ 1970 ਦੇ ਦਹਾਕੇ ਤੋਂ ਨਸਲ, ਧਰਮ ਜਾਂ ਕੌਮੀਅਤ ਦੇ ਮਾਮਲੇ ਵਿੱਚ ਵਿਤਕਰਾ ਕਰਨ ਵਾਲੀ ਪ੍ਰਵਾਸ ਨੀਤੀ ਲਾਗੂ ਨਹੀਂ ਕੀਤੀ ਗਈ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ....

ਪੰਜਾਬੀ ਡਾਇਸਪੋਰਾ: ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਡਿੱਗਿਆ ਭਾਰਤੀ ਰੁਪੱਈਆ
ਭਾਰਤੀ ਰੁਪਏ ਦੀ ਕੀਮਤ ਪਿੱਛਲੇ ਕੁੱਝ ਦਿਨਾਂ ਵਿੱਚ ਕਾਫੀ ਘੱਟ ਨਜ਼ਰ ਆਈ। ਹਾਲ ਹੀ ਵਿੱਚ ਇਹ ਕੀਮਤ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਯਾਨੀ ਇੱਕ ਅਮਰੀਕੀ ਡਾਲਰ ਦੇ ਬਰਾਬਰ 90.74 ਰੁਪਏ ਦੇਖੀ ਗਈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

ਖ਼ਬਰਨਾਮਾ: ਪਾਕਿਸਤਾਨ ਨੇ ਆਸਟ੍ਰੇਲੀਅਨ ਮੀਡੀਆ ਨੂੰ ਮੁਆਫੀ ਮੰਗਣ ਲਈ ਕਿਹਾ
'Bondi-ਬੀਚ ਗੋਲੀਬਾਰੀ' ਦੇ ਹਮਲਾਵਰਾਂ ਨੂੰ ਪਾਕਿਸਤਾਨ ਨਾਲ ਜੋੜਨ ਲਈ ਪਾਕਿਸਤਾਨ ਦੇ ਸੂਚਨਾ ਵਿਭਾਗ ਦੇ ਮੰਤਰੀ ਨੇ ਆਸਟ੍ਰੇਲੀਅਨ ਮੀਡੀਆ ਤੋਂ ਮੁਆਫੀ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

ਬਾਲੀਵੁੱਡ ਗੱਪਸ਼ੱਪ: ਆਸਟ੍ਰੇਲੀਆ ਦੀ ਤਰਜ਼ 'ਤੇ ਭਾਰਤ ਵਿੱਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਦੀ ਮੰਗ ਕੀਤੀ ਅਦਾਕਾਰ ਸੋਨੂ ਸੂਦ ਨੇ
ਪੰਜਾਬੀ ਮੂਲ ਦੇ ਹਿੰਦੀ ਫਿਲਮ ਅਦਾਕਾਰ ਸੋਨੂ ਸੂਦ ਨੇ ਬੱਚਿਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਵਿੱਚ ਆਸਟ੍ਰੇਲੀਆ ਵਰਗੀ ਸੋਸ਼ਲ ਮੀਡੀਆ ਬੈਨ ਨੀਤੀ ਲਾਗੂ ਕਰਨ ਦੀ ਮੰਗ ਕੀਤੀ ਹੈ। ਐਕਸ (X) ‘ਤੇ ਸਾਂਝੀ ਕੀਤੀ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਬੱਚੇ ਅਸਲੀ ਬਚਪਨ, ਮਜ਼ਬੂਤ ਪਰਿਵਾਰਕ ਰਿਸ਼ਤਿਆਂ ਅਤੇ ਸਕਰੀਨ ਦੀ ਲਤ ਤੋਂ ਮੁਕਤੀ ਦੇ ਹੱਕਦਾਰ ਹਨ। ਇਸ ਮਾਮਲੇ ਨਾਲ ਜੁੜੀ ਪੂਰੀ ਜਾਣਕਾਰੀ ਅਤੇ ਹੋਰ ਬਾਲੀਵੁੱਡ ਅੱਪਡੇਟਸ ਲਈ ਸੁਣੋ ਇਹ ਆਡੀਓ....

Bondi Beach Shooting : ਪੀੜਿਤ ਪਰਿਵਾਰਾਂ ਲਈ ‘ਲਿਟਲ ਇੰਡੀਆ’ ਵਿੱਚ ਇਕਜੁੱਟ ਹੋਇਆ ਭਾਈਚਾਰਾ
ਸਿਡਨੀ ਦੇ ਬੌਂਡਾਈ ਬੀਚ ਗੋਲੀਕਾਂਡ ਦੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਲਿਟਲ ਇੰਡੀਆ ਵਜੋਂ ਜਾਣੇ ਜਾਂਦੇ ਸਿਡਨੀ ਦੇ ਹੈਰਿਸ ਪਾਰਕ ਵਿਖੇ ਬੀਤੇ ਦਿਨ ਇੱਕ ਵਿਸ਼ੇਸ਼ ਸਮਾਗਮ ਹੋਇਆ। ਜਿਸ ਵਿੱਚ ਭਾਰਤ ਸਮੇਤ ਕਈ ਹੋਰ ਭਾਈਚਾਰਿਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ-ਨਾਲ ਜ਼ਖਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਇਸ ਸੰਕਟ ਦੀ ਘੜੀ ਵਿੱਚ ਸਮੂਹ ਆਸਟ੍ਰੇਲੀਆ ਨੂੰ ਇਕ ਮੰਚ ’ਤੇ ਆੳੇੁਣ ਦਾ ਸੱਦਾ ਦਿੱਤਾ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ,,,,

ਖ਼ਬਰਨਾਮਾ: Bondi shooting ਵਿੱਚ ਮਾਰੇ ਗਏ ਲੋਕਾਂ ਦੀਆਂ ਅੰਤਿਮ ਰਸਮਾਂ ਸ਼ੁਰੂ, ਭਾਈਚਾਰੇ ਵਿੱਚ ਸੋਗ
ਬੀਤੇ ਐਤਵਾਰ ਰਾਤ ਨੂੰ Bondi Beach ਕਤਲਿਆਮ ਵਿੱਚ ਮਾਰੇ ਗਏ ਯਹੂਦੀ ਧਾਰਮਿਕ ਆਗੂ ਏਲੀ ਸ਼ਲੈਂਗਰ ਨੂੰ Chabad of Bondi ਸਿਨਾਗੋਗ ਵਿੱਚ ਉਲੀਕੇ ਗਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਜਿੰਦਾ ਬਚਣ ਵਾਲੇ ਕਥਿਤ ਬੰਦੂਕਧਾਰੀ ਉੱਪਰ ਪੁਲਿਸ ਰਸਮੀ ਦੋਸ਼ ਲਗਾਉਣ ਦੀ ਤਿਆਰੀ ਕਰ ਰਹੀ ਹੈ। ਅੱਜ ਦੀਆਂ ਹੋਰ ਚੋਣਵੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਆਡੀਉ...

ਪਾਕਿਸਤਾਨ ਡਾਇਰੀ: Bondi ਹਮਲੇ ਦੀ ਪਾਕਿਸਤਾਨ ਵੱਲੋਂ ਨਿੰਦਾ ਅਤੇ ਹਮਦਰਦੀ ਦਾ ਪ੍ਰਗਟਾਵਾ
ਪਾਕਿਸਤਾਨ ਨੇ ਸਿਡਨੀ ਦੇ ਬੌਂਡਾਈ ਬੀਚ 'ਤੇ ਹੋਏ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਆਸਟ੍ਰੇਲੀਆਈ ਸਰਕਾਰ ਅਤੇ ਆਸਟ੍ਰੇਲੀਆਈ ਵਾਸੀਆਂ ਦੇ ਨਾਲ ਖੜ੍ਹੇ ਹਾਂ। ਓਧਰ, ਕੇਂਦਰੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵੀ ਆਪਣੇ ਬਿਆਨ 'ਚ ਕਿਹਾ ਕਿ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਇਹ ਇਨਸਾਨੀਅਤ ਦੇ ਖਿਲਾਫ ਹੈ, ਜਿਸਦੀ ਕੋਈ ਮੁਆਫ਼ੀ ਨਹੀਂ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Khalsa Aid’s initiative for First Nations: Essential Aid delivered to households in Coober Pedy - ਫਸਟ ਨੇਸ਼ਨਜ਼ ਲਈ ਖਾਲਸਾ ਏਡ ਦੀ ਪਹਿਲ: ਕੂਬਰ ਪੈਡੀ 'ਚ ਜ਼ਰੂਰਤਮੰਦਾਂ ਦੇ ਘਰ ਪਹੁੰਚਾਈ ਮਦਦ
Khalsa Aid, a non-profit humanitarian organisation predominantly operated by migrants of the Sikh faith, has reached out to the First Nations People in the regional town of Coober Pedy in South Australia to supply essential goods to those in need. Harpreet Singh, the organisation’s operational lead, told SBS Punjabi that the organisation felt a need to reach out to First Nations people as they want to give back to their adopted country. Listen to this podcast to know more... - ਖਾਲਸਾ ਏਡ ਆਸਟ੍ਰੇਲੀਆ ਦੀ ਟੀਮ ਨੇ ਹਾਲ ਵਿੱਚ ਸਾਊਥ ਆਸਟ੍ਰੇਲੀਆ ਦੇ ਖੇਤਰੀ ਇਲਾਕੇ ਕੂਬਰ ਪੈਡੀ ਦਾ ਦੌਰਾ ਕੀਤਾ ਅਤੇ ਜ਼ਰੂਰਤਮੰਦ ਫਸਟ ਨੇਸ਼ਨਜ਼ ਭਾਈਚਾਰਿਆਂ ਦੀ ਮਦਦ ਲਈ ਜ਼ਰੂਰੀ ਸਮਾਨ ਅਤੇ ਵਸਤਾਂ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ ਹਨ। ਇਸ ਬਾਰੇ ਸਾਡੇ ਨਾਲ ਗੱਲ ਕਰਦੇ ਹੋਏ ਸੰਸਥਾ ਦੇ ਓਪਰੇਸ਼ਨਲ ਲੀਡ ਸਰਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਾਲਾਂ ਤੋਂ ਉਹਨਾਂ ਦੀ ਟੀਮ ਖੇਤਰੀ ਇਲਾਕਿਆਂ ਅਤੇ ਫਸਟ ਨੇਸ਼ਨਜ਼ ਲੋਕਾਂ ਦੀ ਸੇਵਾ ਕਰ ਰਹੀ ਹੈ। ਉਹਨਾਂ ਨੇ ਭਾਈਚਾਰੇ ਨੂੰ ਇਹ ਵੀ ਅਪੀਲ ਕੀਤੀ ਕਿ ਖਾਲਸਾ ਏਡ ਆਸਟ੍ਰੇਲੀਆ ਨੂੰ ਮੈਲਬਰਨ ਦੇ ਉੱਤਰੀ ਇਲਾਕਿਆਂ ਵਿੱਚ ਸੇਵਾਦਾਰਾਂ ਦੀ ਲੋੜ ਹੈ ਤਾਂ ਜੋ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਾਲਾ ਗ੍ਰੋਸਰੀ ਪ੍ਰੋਗਰਾਮ ਨਿਰੰਤਰ ਚੱਲਦਾ ਰਹਿ ਸਕੇ। ਇਸ ਪੌਡਕਾਸਟ ਰਾਹੀਂ ਜਾਣੋ ਕਿ ਤੁਸੀਂ ਇਸ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹੋ ਅਤੇ ਇਹ ਸੰਸਥਾ ਹੋਰ ਕਿਹੜੇ ਪ੍ਰੋਗਰਾਮ ਚਲਾ ਰਹੀ ਹੈ...

ਖ਼ਬਰਨਾਮਾ: Bondi ਹਮਲੇ ਮਗਰੋਂ ਐਂਟੀਸੈਮੀਟਿਜ਼ਮ 'ਤੇ ਇਜ਼ਰਾਇਲੀ ਰਾਜਦੂਤ ਦੇ ਸਵਾਲ, ਮੋਦੀ ਨੇ ਜਤਾਇਆ ਦੁੱਖ ਤੇ ਹੋਰ ਖ਼ਬਰਾਂ
ਆਸਟ੍ਰੇਲੀਆ ਵਿੱਚ ਇਜ਼ਰਾਈਲੀ ਰਾਜਦੂਤ ਆਮਿਰ ਮੈਮਨ ਨੇ ਬੌਂਡਾਈ ਵਿੱਚ ਹੋਏ ਭਿਆਨਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਭਾਵਨਾ ਨੂੰ ਲੈ ਕੇ ਕਾਰਵਾਈ ਦੀ ਕਮੀ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਵਿੱਚ ਹੋਏ ਹਮਾਸ ਹਮਲਿਆਂ ਤੋਂ ਬਾਅਦ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਪੱਖਪਾਤ ਵਧਣ ਦੇ ਕਾਫ਼ੀ ਸਬੂਤ ਸਾਹਮਣੇ ਆ ਚੁੱਕੇ ਹਨ। ਓਧਰ, ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਅੱਤਵਾਦੀ ਕਰਾਰ ਦਿੱਤੀ ਗਈ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ, ਸ਼੍ਰੀ ਮੋਦੀ ਨੇ ਓਹਨਾਂ ਪਰਿਵਾਰਾਂ ਪ੍ਰਤੀ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਜਿਨ੍ਹਾਂ ਨੇ ਆਪਣੇ ਕਰੀਬੀਆਂ ਨੂੰ ਗੁਆ ਦਿੱਤਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ
This SBS Punjabi radio program brings news from Australia and around the world, updates on the Bondi Beach shooting, growing Punjabi participation in Australian sports, and coverage of Punjab’s Zila Parishad and Panchayat Samiti elections in the weekly ‘Punjabi Diary’. Listen to the full program via this podcast. - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਅਤੇ ਜਾਣਕਾਰੀ ਭਰਪੂਰ ਹੋਰ ਪੇਸ਼ਕਾਰੀਆਂ ਸ਼ਾਮਿਲ ਹਨ। ਜਿਨ੍ਹਾਂ ਵਿੱਚ ਸਿਡਨੀ ਦੇ ਬੌਂਡਈ ਬੀਚ ’ਤੇ ਹੋਈ ਫਾਇਰਿੰਗ ਦੀ ਘਟਨਾ ਨਾਲ ਜੁੜੀਆਂ ਜਾਣਕਾਰੀਆਂ ਅਤੇ ਅਪਡੇਟ ਹਨ। ਇਸ ਤੋਂ ਇਲਾਵਾ ਆਸਟ੍ਰੇਲੀਅਨ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਦੀ ਵੱਧ ਰਹੀ ਸ਼ਾਮੂਲੀਅਤ ਨਾਲ ਜੁੜੀਆਂ ਪੇਸ਼ਕਾਰੀਆਂ ਵੀ ਹਨ। ਹਫਤਾਵਰੀ ਪੇਸ਼ਕਾਰੀ ‘ਪੰਜਾਬੀ ਡਾਇਰੀ’ ਰਾਹੀਂ ਪੰਜਾਬ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦਾ ਵੇਰਵਾ ਵੀ ਸੁਣ ਸਕਦੇ ਹੋ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ ...

Bondi Beach ਹਮਲਾ: ਕੀ ਹਨ ਆਸਟ੍ਰੇਲੀਆ ਦੇ ਮੌਜੂਦਾ ਬੰਦੂਕ ਕਾਨੂੰਨ? ਕਿਉਂ ਕੀਤੀ ਜਾ ਰਹੀ ਹੈ ਇਨ੍ਹਾਂ ਵਿੱਚ ਬਦਲਾਅ ਦੀ ਗੱਲ?
1996 ਵਿੱਚ ਹੋਬਾਰਟ ਵਿੱਚ ਵਾਪਰੇ ਪੋਰਟ ਆਰਥੁਰ ਹਾਦਸੇ ਜਿਸ ਵਿੱਚ ਇੱਕ ਹਮਲਾਵਰ ਵੱਲੋਂ 35 ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ, ਨੇ ਆਸਟ੍ਰੇਲੀਆ ਦੇ ਬੰਦੂਕ ਕਾਨੂੰਨਾਂ ਨੂੰ ਬਦਲ ਦਿੱਤਾ ਸੀ। ਪਰ Bondi ਬੀਚ ਹਮਲੇ ਤੋਂ ਬਾਅਦ ਹੁਣ ਮੁੜ ਤੋਂ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਆਖਰ ਕੀ ਇਹ ਕਾਨੂੰਨ ਕਾਫ਼ੀ ਹਨ? ਹਾਲ ਹੀ ਦੇ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਬੰਦੂਕ ਧਾਰਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਸੁਣੋ ਕਿ ਆਸਟ੍ਰੇਲੀਆ ਦੇ ਮੌਜੂਦਾ ਬੰਦੂਕ ਕਾਨੂੰਨ ਕੀ ਹਨ ਅਤੇ ਇਸ ਵਿੱਚ ਕਿਹੜੇ ਬਦਲਾਵਾਂ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬੀ ਡਾਇਰੀ : ਪੰਜਾਬ ਨੇ ਹਾਸਿਲ ਕੀਤਾ ਕੌਮੀ ਊਰਜਾ ਸੰਭਾਲ ਪੁਰਸਕਾਰ 2025
ਊਰਜਾ ਸਮਰੱਥਾ ਵਾਧੇ ਅਤੇ ਸੰਭਾਲ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੇ ਮਿਸਾਲੀ ਯਤਨ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ ਹੈ। ਪੰਜਾਬ ਨੇ ਕੌਮੀ ਊਰਜਾ ਸੰਭਾਲ ਪੁਰਸਕਾਰ-2025 ਸਮਾਰੋਹ ਵਿੱਚ ਸੂਬਿਆਂ ਦੀ ਕਾਰਗੁਜ਼ਾਰੀ ਵਰਗ ਵਿੱਚ ਦੇਸ਼ ਭਰ ’ਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਕੋਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਇਹ ਅਤੇ ਪੰਜਾਬ/ਭਾਰਤ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

ਖ਼ਬਰਨਾਮਾ: Bondi Beach ਫਾਇਰਿੰਗ ਮਾਮਲੇ ’ਚ ਪੁਲਿਸ ਵੱਲੋਂ ਅਹਿਮ ਜਾਣਕਾਰੀਆਂ ਜਨਤਕ
ਸਿਡਨੀ ਦੇ Bondi Beach 'ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਨਿਊ ਸਾਊਥ ਵੇਲਜ਼ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਅੱਤਵਾਦ ਵਿਰੋਧੀ ਜਾਂਚ ਦੇ ਹਿੱਸੇ ਵਜੋਂ ਹੁਣ ਤੀਜੇ ਅਪਰਾਧੀ ਦੀ ਭਾਲ ਨਹੀਂ ਕਰ ਰਹੀ। ਇਸ ਘਟਨਾ ਵਿੱਚ 16 ਲੋਕਾਂ ਦੀ ਜਾਨ ਗਈ ਹੈ ਜਿਨ੍ਹਾਂ ਵਿੱਚ ਇੱਕ ਕਥਿਤ ਬੰਦੂਕਧਾਰੀ ਵੀ ਸ਼ਾਮਲ ਹੈ। ਪੁਲਿਸ ਨੇ ਕਥਿਤ ਬੰਦੂਕਧਾਰੀਆਂ ਦੀ ਸ਼ਿਨਾਖਤ ਪਿਤਾ ਅਤੇ ਪੁੱਤਰ ਵਜੋਂ ਕੀਤੀ ਹੈ। ਪਿਤਾ ਦੀ ਮੌਤ ਹੋ ਗਈ ਹੈ ਅਤੇ ਪੁੱਤਰ ਹਸਪਤਾਲ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਹੈ। ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨਰ ਮਾਲ ਲੈਨਿਯੋਨ ਦਾ ਕਹਿਣਾ ਹੈ ਕਿ ਪਿਤਾ ਦੇ ਕੋਲ ਲਾਇਸੰਸਸ਼ੁਦਾ ਛੇ ਹਥਿਆਰ ਸਨ ਜਿਨ੍ਹਾਂ ਨੂੰ ਹੁਣ ਪੁਲਿਸ ਨੇ ਜ਼ਬਤ ਕਰ ਲਿਆ ਹੈ। ਇਹ ਅਤੇ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Punjabi pride shines bright in this season's Big Bash League - 'ਲੁਧਿਆਣਾ ਤੋਂ ਆਸਟ੍ਰੇਲੀਆ ਦੇ ਬਿਗ ਬੈਸ਼ ਲੀਗ ਤੱਕ': ਬੀ ਬੀ ਐਲ ਦੇ ਇਸ ਸੀਜ਼ਨ 'ਚ ਪੰਜਾਬੀਆਂ ਦੀ ਮਜ਼ਬੂਤ ਹਾਜ਼ਰੀ
A growing Punjabi presence is becoming visible in Australia’s sporting landscape this Big Bash League season, as Hobart Hurricanes cricketer Nikhil Chaudhary receives backing from a Punjabi-Australian entrepreneur, marking a powerful collaboration between community, sport and business. - ਹੋਬਾਰਟ ਹਰਿਕੇਨਜ਼ ਦੇ ਆਲਰਾਊਂਡਰ ਨਿਖਿਲ ਚੌਧਰੀ ਇਸ ਸਾਲ ਬਿਗ ਬੈਸ਼ ਲੀਗ ਵਿੱਚ ਖੇਡ ਰਹੇ ਗਿਣਤੀ ਦੇ ਭਾਰਤੀ ਮੂਲ ਦੇ ਖਿਡਾਰੀਆਂ ਵਿੱਚੋਂ ਇੱਕ ਹਨ। ਲੁਧਿਆਣਾ ਦੇ ਕੋਹਾੜਾ ਪਿੰਡ ਤੋਂ 2000 'ਚ ਆਸਟ੍ਰੇਲੀਆ ਆਏ ਨਿਖਿਲ, BBL ਵਿੱਚ ਆਪਣੀ ਮਿਹਨਤ ਨਾਲ ਇੱਕ ਵੱਖਰੀ ਪਹਿਚਾਣ ਬਣਾ ਰਹੇ ਹਨ। ਇਸ BBL 'ਚ ਨਿਖਿਲ ਦੇ ਬੈਟ ‘ਤੇ ਲੁਧਿਆਣੇ ਦੇ ਹੀ ਇੱਕ ਪੰਜਾਬੀ-ਆਸਟ੍ਰੇਲੀਆਈ ਉਦਯੋਗਪਤੀ ਰਮਨੀਕ ਵੇਨ ਦੀ ਮਸਾਲਾ ਕੰਪਨੀ ਦਾ ਸਟਿੱਕਰ ਵੀ ਦਿਖਾਈ ਦੇਵੇਗਾ। ਜ਼ਿਕਰਯੋਗ ਹੈ ਕਿ ਬਿਗ ਬੈਸ਼ ਲੀਗ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਅਤੇ ਲੋਕਪ੍ਰਿਯ ਟੀ–20 ਕ੍ਰਿਕਟ ਲੀਗ ਹੈ, ਜਿਸਨੂੰ ਕ੍ਰਿਕਟ ਆਸਟ੍ਰੇਲੀਆ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਨਿਖਿਲ ਅਤੇ ਰਮਨੀਕ ਨਾਲ ਪੂਰੀ ਗੱਲਬਾਤ ਇਸ ਪੌਡਕਸਟ ਰਾਹੀਂ ਸੁਣੋ...

Bondi Beach ਹਮਲੇ ਤੋਂ ਬਾਅਦ ਏਕਤਾ ਦੀ ਅਪੀਲ: ‘ਇੱਕ ਉੱਤੇ ਹਮਲਾ, ਸਾਰਿਆਂ ਉੱਤੇ ਹਮਲਾ’
ਸਿਡਨੀ ਦੇ Bondi ਬੀਚ ‘ਤੇ ਹੋਏ ਬੰਦੂਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਭਰ ਦੇ ਭਾਈਚਾਰੇ ਸੋਗ ਅਤੇ ਏਕਤਾ ਵਿੱਚ ਇਕੱਠੇ ਹੋ ਗਏ ਹਨ। ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਆਤੰਕੀ ਕਰਾਰ ਦਿੱਤੀ ਗਈ ਇਸ ਘਟਨਾ ਵਿੱਚ ਇੱਕ ਬੱਚੇ ਸਮੇਤ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ ਘੱਟੋ-ਘੱਟ 38 ਲੋਕ ਜ਼ਖ਼ਮੀ ਹੋਏ ਹਨ। ਐਤਵਾਰ ਸ਼ਾਮ 6:47 ਵਜੇ 'ਚੈਨੁਕਾ ਬਾਇ ਦ ਸੀਅ' ਸਮਾਗਮ ਦੌਰਾਨ ਗੋਲਾਬਾਰੀ ਕਰਨ ਵਾਲੇ ਹਮਲਾਵਰਾਂ ਵਿੱਚੋਂ ਇੱਕ ਮਾਰਿਆ ਗਿਆ ਹੈ, ਜਦਕਿ ਦੂਜਾ ਪੁਲਿਸ ਦੀ ਹਿਰਾਸਤ ਵਿੱਚ ਹੈ। ਇਸ ਘਟਨਾ ਦੇ ਵਿਸਥਾਰ ਅਤੇ ਭਾਈਚਾਰਕ ਆਗੂਆਂ ਵੱਲੋਂ ਏਕਤਾ ਕੀਤੀ ਜਾ ਰਹੀ ਅਪੀਲ ਲਈ ਸੁਣੋ ਇਹ ਪੌਡਕਾਸਟ...

ਬਾਲ ਕਹਾਣੀਆਂ: ਦਿਆਲਤਾ ਦੇ ਇਕ ਕੰਮ ਨੇ ਇੱਕ ਜ਼ਿਮੀਦਾਰ ਦੀ ਜ਼ਿੰਦਗੀ ਬਦਲ ਦਿੱਤੀ
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ਕਹਾਣੀ ‘ਨਰਮੀ ਦਾ ਇਨਾਮ’। ਇਹ ਮਸ਼ਹੂਰ ਅੰਗਰੇਜ਼ੀ ਲੇਖਿਕਾ 'ਐਂਡ ਬਲੀਟਨ' ਦੀ ਕਹਾਣੀ ਦਾ ਪੰਜਾਬੀ ਅਨੁਵਾਦ ਹੈ। ਕਹਾਣੀ ਵਿੱਚ ਵੇਖੋ ਕਿ ਕਿਸ ਤਰ੍ਹਾਂ ਇੱਕ ਛੋਟੀ ਚਿੜੀ ਵੱਲ ਦਿਖਾਈ ਨਰਮਦਿਲੀ ਇੱਕ ਖੁਸ਼ਕ ਮਿਜ਼ਾਜ਼ ਜ਼ਿਮੀਦਾਰ ਦੀ ਜ਼ਿੰਦਗੀ ਸੌਖੀ ਬਣਾ ਦਿੰਦੀ ਹੈ।

Sea Lion ਰੋਨਨ ਨੇ ਸੰਗੀਤ ‘ਤੇ ਤਾਲ ਮਿਲਾ ਕੇ ਵਿਗਿਆਨੀਆਂ ਨੂੰ ਕੀਤਾ ਹੈਰਾਨ
ਕੈਲੀਫ਼ੋਰਨੀਆ ਵਿੱਚ ਇੱਕ ਸਮੁੰਦਰੀ ਸ਼ੇਰਣੀ ਰੋਨਨ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਰੋਨਨ ਰੌਕ, ਟੈਕਨੋ ਅਤੇ ਡਿਸਕੋ ਸੰਗੀਤ ‘ਤੇ ਬਿਲਕੁਲ ਬੀਟ ਦੇ ਨਾਲ ਸਿਰ ਹਿਲਾਉਂਦੀ ਹੈ ਤੇ ਕਈ ਮਨੁੱਖਾਂ ਨਾਲੋਂ ਵੀ ਵਧੀਆ ਤਰੀਕੇ ਨਾਲ। ਯੂਨੀਵਰਸਿਟੀ ਆਫ ਕੈਲੀਫ਼ੋਰਨੀਆ ਦੀ ਇੱਕ ਨਵੀਂ ਸਟਡੀ ਦੱਸਦੀ ਹੈ ਕਿ ਰੋਨਨ ਦੀ ਟਾਇਮਿੰਗ ਬਹੁਤ ਸੱਟਿਕ ਤੇ ਲਗਾਤਾਰ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਸਮਰੱਥਾ ਜਾਨਵਰਾਂ ਵਿੱਚ ਪੈਟਰਨਾਂ ਨੂੰ ਪਛਾਣਣ ਦੀ ਕੁਦਰਤੀ ਯੋਗਤਾ ਵੱਲ ਸੰਕੇਤ ਕਰਦੀ ਹੈ। ਹੁਣ ਇਹੀ ਟੈਸਟ ਹੋਰ ਸਮੁੰਦਰੀ ਸ਼ੇਰਾਂ ‘ਤੇ ਕੀਤੇ ਜਾ ਰਹੇ ਹਨ।

ਖ਼ਬਰਾਂ ਫਟਾਫੱਟ: ਨੇਮੋ ਵੱਲੋਂ ਟ੍ਰਾਫੀ ਵਾਪਸ ਦਾ ਐਲਾਨ, ਸੋਸ਼ਲ ਮੀਡੀਆ ਬੈਨ ਦੀ ਸਫ਼ਲਤਾ, ਇੰਡੀਗੋ ਏਅਰਲਾਈਨਜ਼ ਤੋਂ ਸਵਾਲ
2024 ਯੂਰੋਵਿਜ਼ਨ ਜੇਤੂ ਨੇਮੋ ਵੱਲੋਂ ਇਜ਼ਰਾਈਲ ਦੀ ਭਾਗੀਦਾਰੀ ਕਾਰਨ ਟ੍ਰਾਫੀ ਵਾਪਸ ਕਰਨ ਦਾ ਐਲਾਨ ਕੀਤਾ ਗਿਆ। ਆਸਟ੍ਰੇਲੀਆ 'ਚ ਸੋਸ਼ਲ ਮੀਡੀਆ ਬੈਨ ਨੂੰ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇੰਡੀਗੋ ਏਅਰਲਾਈਨਜ਼ ਤੋਂ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਵੱਲੋਂ ਜਵਾਬ ਮੰਗਿਆ ਗਿਆ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…

ਖ਼ਬਰਨਾਮਾ: Reddit ਨੇ ਹਾਈ ਕੋਰਟ ਵਿੱਚ ਆਸਟ੍ਰੇਲੀਅਨ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਖਿਲਾਫ ਦਾਇਰ ਕੀਤੀ ਪਟੀਸ਼ਨ
ਸੋਸ਼ਲ ਮੀਡੀਆ ਪਲੇਟਫਾਰਮ ਰੈੱਡਿਟ ਨੇ ਆਸਟ੍ਰੇਲੀਆ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਗਾਈ ਸੋਸ਼ਲ ਮੀਡੀਆ ਪਾਬੰਦੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਰੈੱਡਿਟ ਦਾ ਤਰਕ ਹੈ ਕਿ ਇਹ ਕਾਨੂੰਨ ਉਸ ’ਤੇ ਗਲਤ ਤਰੀਕੇ ਨਾਲ ਲਾਗੂ ਹੁੰਦਾ ਹੈ, ਕਿਉਂਕਿ ਉਸਦੇ ਪਲੇਟਫਾਰਮ ਵਿੱਚ ਉਹ ਰਵਾਇਤੀ ਸੋਸ਼ਲ ਮੀਡੀਆ ਫੀਚਰ ਹੀ ਨਹੀਂ ਹਨ ਜਿਨ੍ਹਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਪਾਬੰਦੀ ਲਗਾਈ ਗਈ। ਹੋਰ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ…

Plaque unveiled in Western Australia honours the 135 years of Sikh settler legacy - ਆਸਟ੍ਰੇਲੀਆ ਵਿੱਚ ਸਿੱਖਾਂ ਦੇ 135 ਸਾਲਾਂ ਦੇ ਇਤਿਹਾਸ ਨੂੰ ਸਨਮਾਨਿਤ ਕਰਦੀ ਹੈ ਵੈਸਟਰਨ ਆਸਟ੍ਰੇਲੀਆ ਵਿੱਚ ਸਥਾਪਤ ਇਹ ਯਾਦਗਾਰੀ ਤਖ਼ਤੀ
A plaque has been unveiled in Coolgardie, a remote town of Western Australia, to acknowledge the contributions of early Sikh settlers in the region. The plaque is part of a trail being created across the state to formally recognise Sikh history. Designed in the shape of a half-worn turban and featuring traditional Punjabi Phulkari art, the plaque commemorates the stories of nearly 150 Sikh residents who lived in the area during the 1890s. - ਪੱਛਮੀ ਆਸਟ੍ਰੇਲੀਆ ਦੇ ਕੂਲਗਾਰਡੀ ਪਿੰਡ ਵਿੱਚ ਇੱਕ ਖਾਸ ਤਖਤੀ ਲਗਾਈ ਗਈ ਹੈ, ਜੋ ਲੱਗਭਗ 135 ਸਾਲ ਪੁਰਾਣੇ ਸਿੱਖ ਇਤਿਹਾਸ ਨੂੰ ਸਨਮਾਨਿਤ ਕਰਦੀ ਹੈ। ਇਸ ਵਿੱਚ 1890 ਦੇ ਦਹਾਕੇ ਵਿੱਚ ਊਠ ਚਾਲਕਾਂ ਵਜੋਂ ਕਾਰਗੂਰਲੀ ਦੀ ਸੋਨੇ ਦੀ ਖਾਣ ਵਿੱਚ ਕੰਮ ਕਰਨ ਵਾਲੇ ਸਿੱਖਾਂ ਦਾ ਯੋਗਦਾਨ ਦਰਜ ਹੈ। ਖ਼ਾਸ ਤੌਰ ‘ਤੇ ਸਰਦਾਰ ਮੱਸਾ ਸਿੰਘ ਦੀ ਉਹ ਇਤਿਹਾਸਕ ਲੜਾਈ ਵੀ ਸ਼ਾਮਲ ਹੈ, ਜਿਸ ਨੇ ਆਸਟ੍ਰੇਲੀਆ ਦੇ ਅੰਤਿਮ ਸੰਸਕਾਰ ਕਾਨੂੰਨਾਂ ਵਿੱਚ ਬਦਲਾਅ ਲਿਆਂਦਾ।

ਪੰਜਾਬੀ ਡਾਇਸਪੋਰਾ: ਅਮਰੀਕਾ ਦੇ ਲੱਖ ਤੋਂ ਵੀ ਵੱਧ ਪੰਜਾਬੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਕਰਨਾ ਪੈ ਰਿਹਾ ਸਖ਼ਤ ਹਾਲਾਤਾਂ ਦਾ ਸਾਹਮਣਾ
ਹਾਲ ਹੀ ਵਿੱਚ ਅਮਰੀਕਾ 'ਚ ਕੁੱਝ ਸਿੱਖ ਡਰਾਈਵਰਾਂ ਵੱਲੋਂ ਹੋਏ ਹਾਦਸਿਆਂ ਕਾਰਨ ਸਰਕਾਰ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਬਹੁਤ ਸਾਰੇ ਪੰਜਾਬੀ ਮੂਲ ਦੇ ਡਰਾਈਵਰਾਂ ਨੂੰ ਅਮਰੀਕਾ 'ਚ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
'ਸਿਡਨੀ ‘ਚ ਪਾਬੰਦੀ, ਪਰ ਪਰਥ ‘ਚ ਛੋਟ': ਕੰਸਰਟਾਂ ‘ਚ ਅੰਮ੍ਰਿਤਧਾਰੀ ਸਿੱਖਾਂ ਦੀ ਕਿਰਪਾਨ ਲਈ ਕੀ ਹਨ ਨਿਯਮ?
ਦਿਲਜੀਤ ਦੋਸਾਂਝ ਦੇ ਅਕਤੂਬਰ-2025 ਵਿੱਚ ਹੋਏ ਸਿਡਨੀ ਕੰਸਰਟ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਲਈ ਕਿਰਪਾਨ ‘ਤੇ ਪਾਬੰਦੀ ਲਗਾਈ ਗਈ ਸੀ, ਜਦਕਿ ਪਰਥ ਦੇ RAC Arena ਵਿੱਚ ਕਰਵਾਏ ਨਵੰਬਰ ਵਾਲੇ AURA 2025 ਸ਼ੋਅ ਦੌਰਾਨ ਕ੍ਰਿਪਾਨ ਪਾ ਕੇ ਜਾਣ ਪ੍ਰਤੀ ਛੋਟ ਦਿੱਤੀ ਗਈ ਸੀ। ਆਸਟ੍ਰੇਲੀਅਨ ਕਾਨੂੰਨ ਜਨਤਕ ਥਾਵਾਂ ਵਿੱਚ ਹਥਿਆਰਾਂ ਨੂੰ ਵਰਜਿਤ ਕਰਦਾ ਹੈ, ਪਰ ਧਾਰਮਿਕ ਪ੍ਰਤੀਕ ਵਜੋਂ ਕੁਝ ਨਿਰਧਾਰਤ ਸਥਿਤੀਆਂ ਵਿੱਚ ਰਾਹਤ ਦੀ ਇਜਾਜ਼ਤ ਹੈ। ਇਸ ਆਡੀਓ ਵਿੱਚ ਸਮਝੋ ਕਿ ਪਰਥ ਵਿੱਚ ਇਹ ਛੋਟ ਕਿਵੇਂ ਮਿਲੀ ਅਤੇ ਅਮ੍ਰਿਤਧਾਰੀ ਸਿੱਖ ਕਿਰਪਾਨ ਸਬੰਧੀ ਕਾਨੂੰਨੀ ਨਿਯਮਾਂ ਨੂੰ ਕਿਵੇਂ ਸੁਚੱਜੇ ਤਰੀਕੇ ਨਾਲ ਸਮਝ ਸਕਦੇ ਹਨ।
ਖ਼ਬਰਨਾਮਾ: ਆਸਟ੍ਰੇਲੀਆ 'ਚ ਪ੍ਰਵਾਸ ਨੂੰ ਘਟਾਉਣ ਵਾਲੀ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਵਿਵਾਦਾਂ 'ਚ
ਵੀਜ਼ਾ ਤੋਂ ਵੱਧ ਸਮੇਂ ਲਈ ਰਹਿਣ ਵਾਲੇ ਲੋਕਾਂ ਦੇ ਦੇਸ਼ ਨਿਕਾਲੇ ਨੂੰ ਵਧਾ ਕੇ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾ ਕੇ ਅਤੇ ਵੀਜ਼ਾ ਅਤੇ ਨਾਗਰਿਕਤਾ ਟੈਸਟਾਂ ਵਿੱਚ ਮਜ਼ਬੂਤ ਮੁੱਲ-ਅਧਾਰਤ ਪ੍ਰਬੰਧਾਂ ਨੂੰ ਜੋੜ ਕੇ ਪ੍ਰਵਾਸ ਸੰਖਿਆ ਨੂੰ ਘਟਾਉਣ ਦੀ ਕੋਸ਼ਿਸ਼ ਵਾਲੀ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਦਾ ਰਸਮੀ ਤੌਰ 'ਤੇ ਅਜੇ ਐਲਾਨ ਹੋਣਾ ਬਾਕੀ ਹੈ। ਇਸ ਬਾਰੇ ਨੈਸ਼ਨਲ ਸੈਨੇਟ ਲੀਡਰ ਬ੍ਰਿਜੇਟ ਮਕੈਂਜ਼ੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
Your first steps to engaging with Indigenous Australians - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਦੇ ਸਵਦੇਸ਼ੀ ਲੋਕਾਂ ਨਾਲ ਜੁੜਨ ਲਈ ਸ਼ੁਰੂਆਤ ਕਿੱਥੋਂ ਕੀਤੀ ਜਾ ਸਕਦੀ ਹੈ?
Connecting with Indigenous Australia can be daunting for a newcomer to the country. So, where do you start? We asked Yawuru woman Shannan Dodson, CEO of the Healing Foundation, about simple ways to engage with First Nations issues and people within your local community. - ਦੇਸ਼ ਵਿੱਚ ਨਵੇਂ ਆਉਣ ਵਾਲੇ ਲੋਕਾਂ ਲਈ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨਾਲ ਜੁੜਨਾ ਔਖਾ ਹੋ ਸਕਦਾ ਹੈ। ਤਾਂ, ਤੁਸੀਂ ਸ਼ੁਰੂਆਤ ਕਿੱਥੋਂ ਕਰ ਸਕਦੇ ਹੋ? ਇਸ ਐਪੀਸੋਡ ਵਿੱਚ, ਅਸੀਂ 'ਹੀਲਿੰਗ ਫਾਊਂਡੇਸ਼ਨ' ਦੀ ਸੀਈਓ, ਯਾਵੁਰੂ ਔਰਤ ਸ਼ੈਨਨ ਡੌਡਸਨ ਨੂੰ ਫਸਟ ਨੇਸ਼ਨਜ਼ ਦੇ ਮੁੱਦਿਆਂ ਅਤੇ ਤੁਹਾਡੇ ਸਥਾਨਕ ਭਾਈਚਾਰੇ ਦੇ ਲੋਕਾਂ ਨਾਲ ਜੁੜਨ ਦੇ ਸਰਲ ਤਰੀਕਿਆਂ ਬਾਰੇ ਪੁੱਛਿਆ।

Repatriation hurdles leave Indian families struggling to say final goodbyes to loved ones lost in Australia - ਸਿਡਨੀ ਰਹਿੰਦੇ ਹਰਿਆਣਾ ਮੂਲ ਦੇ ਇਸ ਨੌਜਵਾਨ ਦਾ ਸੰਸਕਾਰ ਮੌਤ ਤੋਂ ਛੇ ਮਹੀਨੇ ਬਾਅਦ ਕਿਉਂ ਹੋਇਆ? ਸਮਾਜ ਸੇਵੀ ਜਸਬੀਰ ਸਿੰਘ ਦੀ ਜ਼ੁਬਾਨੀ
For many migrant families, the loss of a loved one brings not only grief, but also the daunting challenge of arranging final rites across borders. In a recent case of the sudden demise of a Haryana-based youth in New South Wales, the family had to wait over six months to receive their beloved son's body. SBS Punjabi spoke to Sydney-based social worker Jasbir Singh to know more about the challenges in transporting Indian-Australians' last remains back home. - ਨਿਊ ਸਾਊਥ ਵੇਲਜ਼ ਵਿੱਚ ਹਾਲ ਹੀ ਵਿੱਚ ਹੋਈਆਂ ਕੁੱਝ ਮੌਤਾਂ ਦੀ ਸਥਿਤੀ ਇੰਨੀ ਗੰਭੀਰ ਸੀ ਕਿ ਇਨ੍ਹਾਂ ਵਿੱਚੋਂ ਇੱਕ ਦਾ ਸੰਸਕਾਰ ਤਕਰੀਬਨ ਛੇ ਮਹੀਨੇ ਬਾਅਦ ਕੀਤਾ ਗਿਆ। ਇੱਕ ਕੇਸ ਵਿੱਚ ਮਾਪੇ ਆਪਣੇ ਪੁੱਤ ਦੀ ਲਾਸ਼ ਨੂੰ ਭਾਰਤ ਵਿੱਚ ਪ੍ਰਾਪਤ ਕਰਨ ਲਈ ਜੱਦੋ-ਜਹਿਦ ਕਰਦੇ ਰਹੇ, ਜਦਕਿ ਇੱਕ ਬੀਬੀ ਦੀ ਲਾਸ਼ ਨੂੰ ਭਾਰਤ ਭੇਜਣ ਲਈ ਹਜ਼ਾਰਾਂ ਡਾਲਰਾਂ ਦੇ ਖਰਚ ਨੂੰ ਪੂਰਾ ਕਰਨ ਲਈ ਪਾਈ ਪਟੀਸ਼ਨ ਦੇ ਜਵਾਬ ਵਿੱਚ ਸਿਰਫ ਕੁੱਝ ਸੌ ਕੁ ਡਾਲਰ ਹੀ ਜੁੜ ਪਾਏ। ਲਾਸ਼ਾਂ ਨੂੰ ਸਾਂਭਣ ਲਈ ਕਿਉਂ ਆ ਰਹੀਆਂ ਨੇ ਇਹ ਮੁਸ਼ਕਲਾਂ? ਇਹਨਾਂ ਘਟਨਾਵਾਂ ਦੇ ਵਿਸਥਾਰ ਬਾਰੇ ਸਿਡਨੀ ਦੇ ਸਮਾਜਸੇਵੀ ਜਸਬੀਰ ਸਿੰਘ ਨਾਲ ਕੀਤੀ ਇਹ ਗੱਲਬਾਤ ਸੁਣੋ...
ਬਾਲੀਵੁੱਡ ਗੱਪਸ਼ੱਪ: 'ਬਹੁਤ ਸਾਰੇ ਕਲਾਕਾਰਾਂ ਨੂੰ ਮਰਣ ਉਪਰੰਤ ਹੀ ਬਣਦੀ ਸ਼ੁਹਰਤ ਮਿਲਦੀ ਹੈ': ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਨੂੰ '2025 International Emmy Awards' ਵਿੱਚ ਕਈ ਕੈਟੇਗਰੀਆਂ ਵਾਸਤੇ ਨਾਮੀਨੇਟ ਕੀਤਾ ਗਿਆ ਸੀ, ਪਰ ਇਹ ਫਿਲਮ ਕੋਈ ਵੀ ਇਨਾਮ ਨਹੀਂ ਜਿੱਤ ਪਾਈ। ਇਸ ਉਪਰੰਤ ਦਿਲਜੀਤ ਦੋਸਾਂਝ ਵੱਲੋਂ ਇੱਕ ਅਜਿਹਾ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...

ਮਲੇਸ਼ੀਅਨ ਅਤੇ ਪੰਜਾਬੀ ਸੱਭਿਆਚਾਰ ਦਾ ਸੁਰੀਲਾ ਸੁਮੇਲ ਬਣਿਆ ਚਰਚਾ ਦਾ ਵਿਸ਼ਾ
ਮਲੇਸ਼ੀਆ ਦੀ ਰੌਣਕ, ਪੰਜਾਬੀ ਸੰਗੀਤ ਅਤੇ ਭੰਗੜੇ ਦੀ ਧਮਕ - ਇਸ ਸੁਮੇਲ ਨਾਲ ਸਿਰਜਿਆ ਗਿਆ ਇੱਕ ਗੀਤ, ਪੰਜਾਬੀ ਅਤੇ ਮਲੇਸ਼ੀਅਨ ਸੱਭਿਆਚਾਰਾਂ ਨੂੰ ਸੁਰੀਲੇ ਤਰੀਕੇ ਨਾਲ ਜੋੜਦਾ ਨਜ਼ਰ ਆਉਂਦਾ ਹੈ। ਇਸ ਗੀਤ ਨੂੰ ਲਿਖਿਆ ਅਤੇ ਗਾਇਆ ਹੈ ਮਲੇਸ਼ੀਆ ਵਿੱਚ ਪਿਛਲੇ ਲੰਮੇ ਸਮੇਂ ਤੋਂ ਵੱਸੇ ਅਤੇ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਜੰਮ-ਪਲ ਪੰਜਾਬੀ ਕਲਾਕਾਰ ਪੌਲ ਢੋਲੀ ਨੇ।
ਖ਼ਬਰਨਾਮਾ: ਟੋਆਹ ਕੋਰਡਿੰਗਲੀ ਹੱਤਿਆ ਮਾਮਲੇ ਵਿੱਚ ਰਾਜਵਿੰਦਰ ਸਿੰਘ ਨੂੰ ਉਮਰ ਕੈਦ
2018 ਵਿੱਚ ਉੱਤਰੀ ਕਵੀਨਜ਼ਲੈਂਡ ਦੇ ਵਾਂਗੇਟੀ ਬੀਚ ‘ਤੇ ਟੋਆਹ ਕੋਰਡਿੰਗਲੀ ਦੀ ਹੱਤਿਆ ਦੇ ਆਰੋਪੀ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚਾਰ ਹਫ਼ਤਿਆਂ ਦੇ ਮੁਕੱਦਮੇ ਤੋਂ ਬਾਅਦ ਜਿਊਰੀ ਨੇ ਉਸਨੂੰ ਦੋਸ਼ੀ ਕਰਾਰ ਦਿੱਤਾ। ਅੱਜ ਦੇ ਖਬਰਨਾਮੇਂ ਵਿੱਚ ਇਸ ਘਟਨਾ ਦੀ ਜਾਂਚ, ਲੰਬੀ ਕਾਨੂੰਨੀ ਪ੍ਰਕਿਰਿਆ ਦਾ ਸੰਖੇਪ ਅਤੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਚੋਣਵੀਆਂ ਖਬਰਾਂ ਸ਼ਾਮਲ ਹਨ।
'ਭਾਰਤ ਵਿੱਚ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਮਾਮਲੇ ਪੰਜਾਬ ਤੋਂ': ਵਿਦੇਸ਼ ਮੰਤਰੀ ਜੈਸ਼ੰਕਰ
ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦ ਵਿੱਚ ਆਪਣੇ ਬਿਆਨ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਭਾਰਤ ਵਿੱਚ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਇੱਕ ਵਿਸ਼ੇਸ਼ ਜਾਂਚ ਟੀਮ ਵੀ ਤਿਆਰ ਕੀਤੀ ਗਈ ਹੈ ਜੋ ਕਿ ਪੰਜਾਬ ਵਿੱਚ ਚੱਲ ਰਹੇ ਗੈਰ-ਕਾਨੂੰਨੀ ਪ੍ਰਵਾਸ ਰਸਤਿਆਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਭਾਰਤ ਦੀ ਕੇਂਦਰ ਸਰਕਾਰ ਇਸ 'ਤੇ ਨਕੇਲ ਕੱਸਣ ਲਈ ਨਵੇਂ ਕਾਨੂੰਨ ਵੀ ਲਾਗੂ ਕਰ ਰਹੀ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...
'ਆਸਟ੍ਰੇਲੀਅਨ ਸਕੂਲ ਸਪੋਰਟਸ ਨੈਸ਼ਨਲ' ਮੁਕਾਬਲੇ 'ਚ ਪੰਜਾਬੀ ਬੱਚਿਆਂ ਦਾ ਭਰਵਾਂ ਯੋਗਦਾਨ
ਹਾਲ ਹੀ ਵਿੱਚ ਕੈਨਬਰਾ 'ਚ ਹੋਈਆਂ 'ਆਸਟ੍ਰੇਲੀਅਨ ਨੈਸ਼ਨਲ ਸਕੂਲ ਖੇਡਾਂ' ਵਿੱਚ ਪੰਜਾਬੀ ਬੱਚਿਆਂ ਦੀ ਭਾਗੀਦਾਰੀ ਚਰਚਾ ਦਾ ਵਿਸ਼ਾ ਰਹੀ। 'ਡਾਇਮੰਡ ਕਲੱਬ ਮੈਲਬਰਨ' ਤੋਂ ਕੁਲਦੀਪ ਸਿੰਘ ਔਲਖ ਦਾ ਮੰਨਣਾ ਹੈ ਕਿ ਪੰਜਾਬੀ ਬੱਚਿਆਂ ਦੀ ਭਾਗੀਦਾਰੀ ਖੇਡਾਂ ਵਿੱਚ ਲਗਾਤਾਰ ਵੱਧ ਰਹੀ ਹੈ ਅਤੇ ਬੱਚੇ ਇਨਾਮ ਜਿੱਤ ਕੇ ਭਾਈਚਾਰੇ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ। ਬੱਚਿਆਂ ਨੂੰ ਸਿਖਲਾਈ ਕਿਵੇਂ ਦਿੱਤੀ ਜਾਂਦੀ ਹੈ ਜਾਣੋ ਇਸ ਪੋਡਕਾਸਟ ਰਾਹੀਂ...
ਪਾਕਿਸਤਾਨ ਡਾਇਰੀ: ਆਸਿਮ ਮੁਨੀਰ ਹੋਏ ਹੋਰ ਤਾਕਤਵਰ, ਬਣੇ ਪਾਕਿਸਤਾਨ ਦੇ ਪਹਿਲੇ 'ਚੀਫ਼ ਆਫ ਡਿਫੈਂਸ ਫੋਰਸਜ਼'
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੂੰ ਦੇਸ਼ ਦੇ ਪਹਿਲੇ ਚੀਫ਼ ਆਫ ਡਿਫੈਂਸ ਫੋਰਸਜ਼ (CDF) ਵਜੋਂ ਪੰਜ ਸਾਲਾਂ ਦੀ ਮਿਆਦ ਲਈ ਨਿਯੁਕਤ ਕਰਨ ਵਾਲੀ ਸੰਖੇਪ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਫ਼ ਆਫ ਡਿਫੈਂਸ ਫੋਰਸਜ਼ ਦਾ ਅਹੁਦਾ ਪਿਛਲੇ ਮਹੀਨੇ ਸੰਵਿਧਾਨ ਵਿੱਚ ਕੀਤੀ ਗਈ 27ਵੀਂ ਸੋਧ ਦੇ ਤਹਿਤ ਤਿਆਰ ਕੀਤਾ ਗਿਆ ਸੀ, ਜਿਸਦਾ ਉਦੇਸ਼ ਫੌਜੀ ਕਮਾਂਡ ਦਾ ਕੇਂਦਰੀਕਰਨ ਕਰਨਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਕੀ ਨੌਕਰੀਆਂ 'ਚ ਭਰਤੀ ਕਰਨ ਸਮੇਂ AI ਦੀ ਵਰਤੋਂ ਹੋਣੀ ਚਾਹੀਦੀ ਹੈ?
ਕਿਸੇ ਵੀ ਨੌਕਰੀ ਦੀ ਭਰਤੀ ਵਿੱਚ AI ਦੀ ਵਰਤੋਂ ਵੱਧ ਰਹੀ ਹੈ। ਲਗਭਗ ਦੋ ਤਿਹਾਈ ਆਸਟ੍ਰੇਲੀਅਨ ਸੰਗਠਨਾਂ ਨੂੰ ਵਿਸ਼ਵਾਸ ਹੈ ਕਿ ਉਹਨਾਂ ਦੀ ਨੌਕਰੀ ਦੀ ਭਰਤੀ ਪ੍ਰਕਿਰਿਆ ਵਿੱਚ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਵਿਤਕਰੇ ਦੇ ਜੋਖਮਾਂ ਬਾਰੇ ਚਿੰਤਾਵਾਂ ਵੱਧ ਰਹੀਆਂ ਹਨ। ਇਸ ਬਾਰੇ ਹੋਣ ਜਾਣਕਾਰੀ ਪੇਸ਼ ਹੈ ਇਸ ਪੌਡਕਾਸਟ ਵਿੱਚ...
ਊਬਰ ਡਰਾਈਵਰਾਂ ਦੇ ਹੱਕਾਂ ਲਈ ਆਸਟ੍ਰੇਲੀਅਨ ਔਰਤ ਵੱਲੋਂ ਸ਼ੁਰੂ ਕੀਤੀ ਪਟੀਸ਼ਨ ਨੂੰ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ
ਮਹਿੰਗਾਈ ਨਾਲ ਨਜਿੱਠਣ ਲਈ ਪਾਰਟ-ਟਾਈਮ ਊਬਰ ਚਲਾਉਣ ਵਾਲੀ ਸਿਡਨੀ ਨਿਵਾਸੀ ਮਰਸੇਲਾ ਲਈ ਹੁਣ ਸੁਰੱਖਿਆ ਅਤੇ ਉਚਿਤ ਕਮਾਈ ਵਿਚੋਂ ਇੱਕ ਦੀ ਚੋਣ ਕਰਨੀ ਮਜਬੂਰੀ ਬਣ ਗਈ ਹੈ। ਉਸਦਾ ਕਹਿਣਾ ਹੈ ਕਿ ਰਾਤ ਨੂੰ ਡਰਾਈਵ ਕਰਦੇ ਸਮੇਂ ਕਈ ਵਾਰ ਉਸਨੂੰ ਅਜਿਹੀਆਂ ਥਾਵਾਂ 'ਤੇ ਜਾਣਾ ਪੈਂਦਾ ਹੈ ਜਿੱਥੇ ਉਹ ਅਸਹਿਜ ਮਹਿਸੂਸ ਕਰਦੀ ਹੈ, ਪਰ ਊਬਰ ਆਪਣੇ ਡਰਾਈਵਰਾਂ ਨੂੰ ਮੰਜ਼ਿਲ ਦੀ ਚੋਣ ਕਰਨ ਦਾ ਕੋਈ ਵਿਕਲਪ ਨਹੀਂ ਦਿੰਦਾ। ਇਸ ਬਦਲਾਅ ਦੀ ਮੰਗ ਲਈ ਮਰਸੇਲਾ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ, ਜਿਸ 'ਤੇ ਹੁਣ ਤੱਕ 2000 ਤੋਂ ਵੱਧ ਲੋਕ ਦਸਤਖਤ ਕਰ ਚੁੱਕੇ ਹਨ। ਇਹ ਮੁਹਿੰਮ ਆਸਟ੍ਰੇਲੀਆ ਦੇ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਦੇ ਸੈਂਕੜੇ ਲੋਕਾਂ, ਖਾਸ ਕਰਕੇ ਪੰਜਾਬੀਆਂ ਨੂੰ ਇੱਕਜੁੱਟ ਕਰ ਰਹੀ ਹੈ।
ਖ਼ਬਰਨਾਮਾ: ਮੈਲਬੌਰਨ ਦੇ ਉੱਤਰ-ਪੂਰਬ 'ਚ 14 ਸਾਲਾ ਈ-ਬਾਈਕ ਸਵਾਰ ਦੀ 4WD ਨਾਲ ਟੱਕਰ ਤੋਂ ਬਾਅਦ ਮੌਤ
ਮੈਲਬਰਨ ਦੇ ਉੱਤਰ-ਪੂਰਬ ਵਿੱਚ ਸਥਿਤ ਡਾਇਮੰਡ ਕ੍ਰੀਕ ਵਿੱਚ ਇੱਕ 14 ਸਾਲਾ ਈ-ਬਾਈਕ ਸਵਾਰ ਦੀ ਫੋਰ-ਵ੍ਹੀਲ ਡਰਾਈਵ ਨਾਲ ਟੱਕਰ ਹੋਣ ਕਾਰਨ ਦਰਦਨਾਕ ਮੌਤ ਹੋ ਗਈ। ਐਮਰਜੈਂਸੀ ਟੀਮਾਂ ਨੂੰ ਕੱਲ੍ਹ ਰਾਤ ਕਰੀਬ 10 ਵਜੇ ਬੁਲਾਇਆ ਗਿਆ, ਪਰ ਉਹ ਲੜਕੇ ਦੀ ਜਾਨ ਨਹੀਂ ਬਚਾ ਸਕੀਆਂ। ਇਹ ਘਟਨਾ ਦੇਸ਼ ਭਰ ਵਿੱਚ ਈ-ਬਾਈਕ ਹਾਦਸਿਆਂ ਦੀ ਵਧ ਰਹੀ ਲੜੀ ਦਾ ਇਕ ਹੋਰ ਮਾਮਲਾ ਹੈ। ਇਸ ਤੋਂ ਪਹਿਲਾਂ, ਸਿਡਨੀ ਵਿੱਚ ਵੀ ਪਿਛਲੇ ਹਫ਼ਤੇ ਇੱਕ ਸਵਾਰ ਦੀ ਕੂੜੇ ਦੇ ਟਰੱਕ ਨਾਲ ਟੱਕਰ ਤੋਂ ਬਾਅਦ ਮੌਤ ਹੋਈ ਸੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
This SBS Punjabi radio program features key national and international news, including the Australia-US bilateral meeting and the world's first social media ban for under-16s in Australia. It also presents a report on the need for professional interpreters in the multicultural healthcare system. Do not miss our weekly segment, 'Punjabi Diary', which offers updates on the upcoming Zila Parishad and Block Samiti elections in Punjab, along with other major updates from the homeland. To listen to all this and more, listen to the full program in this podcast… - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਅਤੇ ਜਾਣਕਾਰੀ ਭਰਪੂਰ ਹੋਰ ਪੇਸ਼ਕਾਰੀਆਂ ਸ਼ਾਮਿਲ ਹਨ। ਜਿਨ੍ਹਾਂ ਵਿੱਚ ਆਸਟ੍ਰੇਲੀਆ-ਅਮਰੀਕਾ ਵਿਚਕਾਰ ਹੋਈ ਦੁਵੱਲੀ ਬੈਠਕ ਦੀ ਖਬਰ ਦੇ ਨਾਲ-ਨਾਲ ਆਸਟ੍ਰੇਲੀਆ ਵਿੱਚ ਲਾਗੂ ਹੋਣ ਵਾਲੀ ਸੋਸ਼ਲ ਮੀਡੀਆ ਪਾਬੰਦੀ ਬਾਰੇ ਇੱਕ ਰਿਪੋਰਟ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਸਿਹਤ ਜਾਂਚ ਅਤੇ ਇਲਾਜ ਲਈ ਪੇਸ਼ੇਵਰ ਅਨੁਵਾਦਕ ਦੀ ਅਹਿਮੀਅਤ ਨੂੰ ਬਿਆਨ ਕਰਦੀ ਇੱਕ ਵਿਸ਼ੇਸ਼ ਇੰਟਰਵਿਊ ਵੀ ਹੈ। ਇੱਥੇ ਹੀ ਬੱਸ ਨਹੀਂ, ‘ਪੰਜਾਬੀ ਡਾਇਰੀ’ ਰਾਹੀਂ ਪੰਜਾਬ ਵਿੱਚ ਹੋਣ ਜਾ ਰਹੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਵੇਰਵਾ ਵੀ ਹਾਸਿਲ ਕਰ ਸਕਦੇ ਹੋ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ ....
ਪੰਜਾਬੀ ਡਾਇਰੀ : 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਭਖਿਆ ਮਾਹੌਲ
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਆਉਂਦੀ 14 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਸਿਰਫ਼ 15 ਮਹੀਨੇ ਪਹਿਲਾਂ ਹੋ ਰਹੀਆਂ ਇਨ੍ਹਾਂ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਹੈ। ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਮਤੀ ਮੈਂਬਰ ਬਣਨ ਲਈ ਉਮੀਦਵਾਰਾਂ ਵੱਲੋਂ ਗੱਡੀਆਂ ਤੇ ਕਾਫ਼ਲਿਆਂ ਨਾਲ ਵੋਟਾਂ ਮੰਗਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਜਿੱਥੇ ਸਿਆਸੀ ਧਿਰਾਂ ਆਪਣਾ ਪੇਂਡੂ ਵੋਟ ਅਧਾਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾ ਰਹੀਆਂ ਹਨ, ਉੱਥੇ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਲਈ ਇਹ ਚੋਣ ਨਤੀਜੇ ਭਵਿੱਖ ਤੈਅ ਕਰਨਗੇ ਕਿ ਉਨ੍ਹਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਮਿਲਦੀ ਹੈ ਜਾਂ ਨਹੀਂ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ

ਖ਼ਬਰਨਾਮਾ : ਸੋਸ਼ਲ ਮੀਡੀਆ ਪਾਬੰਦੀ ਨੂੰ ਦੋ ਸੂਬਿਆਂ ਦੀ ਅਦਾਲਤ ਵਿੱਚ ਚੁਣੌਤੀ
ਆਸਟ੍ਰੇਲੀਆ ਵਿੱਚ 10 ਦਿਸੰਬਰ ਬੁੱਧਵਾਰ ਤੋਂ 16 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਲਾਗੂ ਹੋਣ ਜਾ ਰਹੀ ਹੈ ਪਰ ਇਸ ਅਮਲ ਤੋਂ ਠੀਕ ਪਹਿਲਾਂ ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ ਦੀਆਂ ਰਾਜ ਸਰਕਾਰਾਂ ਇਸ ਪਾਬੰਦੀ ਬਾਰੇ ਹਾਈਕੋਰਟ ਵਿੱਚ ਦਿੱਤੀ ਗਈ ਚੁਣੌਤੀ ਦਾ ਸਾਹਮਣਾ ਕਰ ਰਹੀਆਂ ਹਨ। ਇਹ ਚੁਣੌਤੀ ਦੋ ਕਿਸ਼ੋਰਾਂ ਵੱਲੋਂ ਦਿੱਤੀ ਗਈ ਹੈ, ਜਿਸਨੂੰ ਡਿਜ਼ਿਟਲ ਫ੍ਰੀਡਮ ਪ੍ਰੋਜੈਕਟ ਦੀ ਹਮਾਇਤ ਪ੍ਰਾਪਤ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਖਬਰਨਾਮਾਂ...

How a Punjabi migrant turned a mental health crisis into a thriving ready-to-eat Indian curry business - ਮਾਨਸਿਕ ਸਿਹਤ ਦੀਆਂ ਚੁਣੌਤੀਆਂ ਨੂੰ ਹੱਟ ਪਿੱਛੇ ਕਹਿੰਦਿਆਂ ਕਿਵੇਂ ਇਸ ਪੰਜਾਬੀ ਪ੍ਰਵਾਸੀ ਨੇ ਆਸਟ੍ਰੇਲੀਆ ਵਿੱਚ ਭਾਰਤੀ ਸੌਸਾਂ ਨੂੰ ਇੱਕ ਖਾਸ ਮੁਕਾਮ ਤੇ ਪਹੁੰਚਾਇਆ?
After surviving profound personal loss and a severe mental health crisis, Atul Chanana rebuilt his life through food. Migrating from Amritsar to Australia in 2003 as an international student, he now runs Melbourne-based Tullyz Kitchen, bringing authentic ready-to-eat Indian sauces to supermarket shelves across the country. - ਛੋਟੀ ਉਮਰ ਵਿੱਚ ਪਿਤਾ ਦੀ ਮੌਤ ਅਤੇ ਵਿਆਹ ਤੋਂ ਕੁਝ ਹੀ ਸਮੇਂ ਬਾਅਦ ਜੀਵਨਸਾਥੀ ਨੂੰ ਸਦਾ ਲਈ ਗੁਆਉਣ ਤੋਂ ਬਾਅਦ, ਮੈਲਬਰਨ ਵੱਸਦੇ ਅਤੁਲ ਚਨਾਨਾ ਨੂੰ ਗੰਭੀਰ ਮਾਨਸਿਕ ਸੰਘਰਸ਼ਾਂ ਵਿੱਚੋਂ ਗੁਜ਼ਰਨਾ ਪਿਆ। ਦੋ ਖੁਦਕੁਸ਼ੀ ਦੇ ਯਤਨਾਂ ਤੋਂ ਬਚਣ ਉਪਰੰਤ, ਮਾਂ ਦੇ ਘਰੇਲੂ ਖਾਣੇ ਨੇ ਉਹਨਾਂ ਨੂੰ ਮੁੜ ਜੀਣ ਦੀ ਤਾਕਤ ਦਿੱਤੀ। ਇੱਕ ਛੋਟੀ ਜਿਹੀ ਕੋਸ਼ਿਸ਼ ਤੋਂ ਸ਼ੁਰੂ ਕਰਦੇ ਹੋਏ, ਅਤੁਲ ਨੇ ‘ਟੁਲੀਜ਼ ਕਿਚਨ’ ਦੀ ਸਥਾਪਨਾ ਕੀਤੀ ਅਤੇ ਅੱਜ ਇੰਨ੍ਹਾ ਦੀਆਂ ਸਾਸਾਂ (sauces) ਵੂਲਵਰਥਸ ਅਤੇ ਕੋਲਸ ਦੀਆਂ ਸ਼ੈਲਫਾਂ ਦਾ ਸ਼ਿੰਗਾਰ ਹਨ, ਇਸ ਪੌਡਕਾਸਟ ਰਾਹੀਂ ਅਤੁਲ ਦੀ ਪ੍ਰੇਰਨਾਦਾਇਕ ਕਹਾਣੀ ਜਾਣੋ...

ਜਾਣੋ, ਸਰੀਰਕ ਜਾਂਚ ਅਤੇ ਇਲਾਜ ਲਈ ਕਿੰਨਾ ਮਹੱਤਵਪੂਰਨ ਹੈ ਸਹੀ ਤਰਜ਼ਮਾ
ਇੱਕ ਪ੍ਰੋਫੈਸ਼ਨਲ ਨਾਟੀ ਇੰਟਰਪ੍ਰੇਟਰ ਭਾਵ ਕਿ ਪੇਸ਼ੇਵਰ ਅਨੁਵਾਦਕ ਜਾਂ ਤਰਜ਼ਮਾਨ ਦੀ ਸਹੀ ਚੋਣ ਤੁਹਾਡੀ ਸਰੀਰਕ ਜਾਂਚ ਅਤੇ ਇਲਾਜ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ ਜਦਕਿ ਅੰਗਰੇਜ਼ੀ ਭਾਸ਼ਾ ਤੋਂ ਪੰਜਾਬੀ ਜਾਂ ਕਿਸੇ ਹੋਰ ਜ਼ੁਬਾਨ ਵਿੱਚ ਕੀਤਾ ਗਿਆ ਅਧੂਰਾ ਜਾਂ ਗਲਤ ਤਰਜ਼ਮਾ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਇਹ ਕਹਿਣਾ ਹੈ ਸਿਡਨੀ ਤੋਂ ਪ੍ਰੋਫੈਸ਼ਨਲ ਨਾਟੀ ਇੰਟਰਪ੍ਰੇਟਰ ਸ਼ਿਵਾਲੀ ਵਰਮਾ ਦਾ।

ਕਲਾ ਅਤੇ ਕਹਾਣੀਆਂ: ਸੁਣੋ ਪੰਜਾਬੀ ਗਾਇਕ ਮਸੂਦ ਰਾਣਾ ਦੀ ਕਹਾਣੀ
ਉਰਦੂ ਅਤੇ ਪੰਜਾਬੀ ਦੇ ਕਮਾਲ ਦੇ ਗਾਇਕ ਮਸੂਦ ਰਾਣਾ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਸਨ ਜੋ ਆਪਣੇ ਪਹਿਲੇ ਹੀ ਗੀਤ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 500 ਤੋਂ ਵੱਧ ਫ਼ਿਲਮਾਂ ਲਈ 2000 ਤੋਂ ਜ਼ਿਆਦਾ ਗੀਤ ਗਾਏ। ‘ਯਾਰਾਂ ਨਾਲ ਬਹਾਰਾਂ’, ‘ਟਾਂਗੇ ਵਾਲਾ ਖੈਰ ਮੰਗਦਾ’ ਵਰਗੇ ਕਈ ਗਾਣੇ ਅੱਜ ਵੀ ਸੁਣਨ ਵਾਲਿਆਂ ਦੇ ਮਨਪਸੰਦ ਹਨ। ਉਨ੍ਹਾਂ ਦੇ ਸਫਰ ਬਾਰੇ ਹੋਰ ਜਾਣੋ ਇਸ ਪੌਡਕਾਸਟ ਵਿੱਚ…

ਖ਼ਬਰਾਂ ਫਟਾਫੱਟ: ਸੋਸ਼ਲ ਮੀਡੀਆ ਬੈਨ ਜੁਰਮਾਨੇ, ਏਸ਼ੀਆ ਵਿੱਚ ਆਏ ਹੜ੍ਹਾਂ ਅਤੇ ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਸਮੇਤ ਇਸ ਹਫ਼ਤੇ ਦੀਆਂ ਹੋਰ ਪ੍ਰਮੁੱਖ ਖ਼ਬਰਾਂ
ਉਮਰ ਸੀਮਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਅਮਰੀਕੀ ਡਿਟੈਂਸ਼ਨ ਅਧਿਕਾਰੀਆਂ ਨੇ ਆਸਟ੍ਰੇਲੀਆ ਦੀਆਂ ਜੇਲ੍ਹਾਂ ਦਾ ਦੌਰਾ ਕੀਤਾ ਹੈ, ਅਤੇ ਮਸ਼ਹੂਰ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਦਾ ਅੰਤਿਮ ਸਸਕਾਰ ਵੀ ਹੋਇਆ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…

‘Art can say so much so quickly, sneaking behind people’s defences,’ says Aussie poster artist Peter Drew - ‘ਆਰਟ ਥੋੜੇ ਸਮੇਂ ਵਿੱਚ ਬਹੁਤ ਕੁਝ ਕਹਿਣ ਦੀ ਸ਼ਕਤੀ ਰੱਖਦਾ ਹੈ’: ‘Aussie' Poster Series' ਦੇ ਆਰਟਿਸਟ ਪੀਟਰ ਡਰਿਊ
Adelaide-based street artist Peter Drew challenges divisive attitudes through his work, sparking conversations about what it truly means to be 'Aussie.' His posters have been praised by some and critiqued by others, yet Peter continues to use his thought-provoking art to question national identity. - 2016 ਤੋਂ ਐਡੀਲੇਡ-ਅਧਾਰਿਤ ਆਰਟਿਸਟ ਪੀਟਰ ਡਰਿਊ ਆਪਣੇ ਪੋਸਟਰਾਂ ਰਾਹੀਂ ਆਸਟ੍ਰੇਲੀਆ ਦੀਆਂ ਗਲੀਆਂ ਵਿੱਚ ਸਮਾਜਿਕ ਸਵਾਲ ਉਠਾਉਂਦੇ ਆਏ ਹਨ। ਨਸਲਵਾਦ ਅਤੇ ਵੱਖਵਾਦ ਬਾਰੇ ਚਰਚਾ ਛੇੜਣ ਵਾਲੀ ਉਹਨਾਂ ਦੀ Aussie Poster Series ਦੀ ਪ੍ਰਸ਼ੰਸਾ ਵੀ ਹੋਈ ਅਤੇ ਆਲੋਚਨਾ ਵੀ। ਇਸ ਸੀਰੀਜ਼ ਵਿੱਚ ਭਾਰਤੀ ਮੂਲ ਦੇ ਕਈ ਚਿਹਰੇ ਨਜ਼ਰ ਆਏ ਹਨ ਜਿਵੇਂਕਿ ਮੌਂਗਾ ਖਾਨ, ਭਗਵਾਨ ਸਿੰਘ ਅਤੇ ਹੁਣ ਬੇਲਾ ਸਿੰਘ। ਇਹ ਪੌਡਕਾਸਟ ਪੀਟਰ ਦੇ ਵਿਚਾਰਾਂ, ਰੁਝਾਨਾਂ ਅਤੇ ਹਰ ਭਾਵ ਨੂੰ ਕਲਾ ਵਿੱਚ ਬਦਲਣ ਦੇ ਉਹਨਾਂ ਦੇ ਨਿਵੇਕਲੇ ਅੰਦਾਜ਼ ਨੂੰ ਸੰਖੇਪ ਵਿੱਚ ਰੌਸ਼ਨ ਕਰਦਾ ਹੈ।

ਖ਼ਬਰਨਾਮਾ: ਸਿਡਨੀ ਵਿੱਚ ਹੀਟ ਵੇਵ, ਤਸਮਾਨੀਆ ਵਿੱਚ ਲੱਗੀ ਅੱਗ: ਗਰਮੀਆਂ ਦੀ ਸ਼ੁਰੂਆਤ ਨਾਲ ਆਸਟ੍ਰੇਲੀਆ ਵਿੱਚ ਤੀਬਰ ਮੌਸਮੀ ਚੇਤਾਵਨੀਆਂ
ਨਿਊ ਸਾਊਥ ਵੇਲਜ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤੀਬਰ ਗਰਮੀ ਦੀ ਚੇਤਾਵਨੀ ਜਾਰੀ ਹੈ, ਜਦੋਂਕਿ ਤਸਮਾਨੀਆ ਵਿੱਚ ਅਧਿਕਾਰੀ ਕਾਬੂ ਤੋਂ ਬਾਹਰ ਅੱਗ ਨਾਲ ਜੂਝ ਰਹੇ ਹਨ। ਗਰਮੀਆਂ ਦੀ ਸ਼ੁਰੂਆਤ ਆਸਟ੍ਰੇਲੀਆ ਵਿੱਚ ਕਈ ਜਨਤਕ ਚੇਤਾਵਨੀਆਂ ਨਾਲ ਹੋਈ ਹੈ, ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ…

Travelling to India for first time? Don't miss these essential vaccines - ਕੀ ਤੁਹਾਡਾ ਬੱਚਾ ਪਹਿਲੀ ਵਾਰ ਭਾਰਤ ਜਾ ਰਿਹਾ ਹੈ? ਇਹ ਮਹੱਤਵਪੂਰਣ ਟੀਕੇ ਲਗਵਾਉਣੇ ਨਾ ਭੁੱਲੋ
India’s vaccination schedule differs from Australia’s, and several infections that are common in India aren’t covered under Australia’s routine immunisations. If you’re travelling to India with your child for the first time, it’s important to understand the recommended overseas vaccinations. Tune in to this podcast to hear expert guidance from a senior paediatrician in Punjabi. - ਭਾਰਤ ਵਿੱਚ ਮਲੇਰੀਆ, ਟਾਈਫਾਈਡ, ਟੀ-ਬੀ, ਅਤੇ ਹੈਪਾਟਾਈਟਸ-ਏ ਤੇ ਬੀ ਵਰਗੀਆਂ ਬਿਮਾਰੀਆਂ ਆਮ ਹਨ, ਪਰ ਆਸਟ੍ਰੇਲੀਆ ਵਿੱਚ ਇਹਨਾਂ ਲਈ ਰੁਟੀਨ ਟੀਕਾਕਰਨ ਨਹੀਂ ਹੁੰਦਾ। ਬੱਚਿਆਂ ਦੇ ਮਾਹਰ ਡਾਕਟਰ ਰਾਜ ਖਿੱਲਣ ਨੇ ਦੱਸਿਆ ਹੈ ਕਿ ਭਾਰਤ ਯਾਤਰਾ ਤੋਂ ਪਹਿਲਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਕਿਹੜੇ ਟੀਕੇ ਲਾਜ਼ਮੀ ਹਨ ਅਤੇ ਕਿਹੜੀਆਂ ਸਾਵਧਾਨੀਆਂ ਨਾਲ ਬੱਚਿਆਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀਆਂ ਸਿੱਖ ਖੇਡਾਂ ‘ਚ ਪਹਿਲੀ ਵਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਭਰੀ ਹਾਜ਼ਰੀ
ਹਾਲ ਹੀ ਵਿੱਚ ਹੋਈਆਂ ਨਿਊਜ਼ੀਲੈਂਡ ਦੀਆਂ ਸੱਤਵੀਆਂ ਸਾਲਾਨਾ ਸਿੱਖ ਖੇਡਾਂ ਦੀ ਰਸਮੀ ਸ਼ੁਰੂਆਤ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਹਾਜ਼ਰੀ ਭਰੀ। ਪਿਛਲੇ ਹਫ਼ਤੇ ਦੇ ਅੰਤ ਵਿੱਚ ਇਹ ਖੇਡਾਂ ਮੁਕੰਮਲ ਹੋਈਆਂ ਸਨ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

ਖ਼ਬਰਨਾਮਾ: ਮਹਿੰਗਾਈ ਦੇ ਮੁੱਦੇ 'ਤੇ ਵਿਰੋਧੀ ਧਿਰ ਅਤੇ ਸਰਕਾਰ ਆਹਮੋ-ਸਾਹਮਣੇ
ਵਿਰੋਧੀ ਧਿਰ ਦੀ ਨੇਤਾ ਸੁਜ਼ੈਨ ਲੀ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਸਰਕਾਰ 'ਤੇ ਵੱਧਦੇ ਰਹਿਣ-ਸਹਿਣ ਦੇ ਦਬਾਅ, ਊਰਜਾ ਨੀਤੀ, ਮੰਤਰੀਆਂ ਦੀ ਯਾਤਰਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਾਏ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

From serenity to settlement: Inside Hobart's growing Punjabi community - 'ਸਕੂਨ ਭਰੀ ਜ਼ਿੰਦਗੀ': ਆਸਟ੍ਰੇਲੀਆ ਦੇ ਟਾਪੂ ਰਾਜ ਤਸਮਾਨੀਆ ਦੀ ਰਾਜਧਾਨੀ ਹੋਬਾਰਟ ਦਾ ਪੰਜਾਬੀ ਭਾਈਚਾਰਾ
Tasmania — Australia’s island state — is quietly emerging as a home for a small but steadily growing Punjabi community. According to the 2021 Census, 6,137 Tasmanian residents were born in India, and 2,556 people reported Punjabi as the language spoken at home. Tasmania is also officially classified as a regional area, which has made it attractive for many migrants, yet local Punjabi community members insist the real draw is the lifestyle. - ਆਸਟ੍ਰੇਲੀਆ ਦੇ ਸਭ ਤੋਂ ਛੋਟੇ ਅਤੇ ਘੱਟ ਆਬਾਦੀ ਵਾਲੇ ਰਾਜ ਤਸਮਾਨੀਆ 'ਚ ਪੰਜਾਬੀ ਭਾਈਚਾਰਾ ਮਜ਼ਬੂਤੀ ਨਾਲ ਵਧ-ਫੁੱਲ ਰਿਹਾ ਹੈ। ਰਾਜਧਾਨੀ ਹੋਬਾਰਟ 'ਚ ਵੱਸਦੇ ਪੰਜਾਬੀਆਂ ਦਾ ਕਹਿਣਾ ਹੈ ਟੂਰਿਸਟ ਇਲਾਕੇ ਹੋਣ ਕਾਰਨ ਇੱਥੇ ਕੁਦਰਤੀ ਸੁੰਦਰਤਾ ਅਤੇ ਸਾਫ਼-ਸੁਥਰੀ, ਸੁਕੂਨ ਭਰੀ ਜ਼ਿੰਦਗੀ ਦਾ ਮਾਹੌਲ ਹੈ। ਹੋਬਾਰਟ 'ਚ ਵੱਸਦੇ ਪੰਜਾਬੀਆਂ ਦੇ ਰਹਿਣ ਸਹਿਣ, ਪ੍ਰਮੁੱਖ ਕਿੱਤਿਆਂ ਤੇ ਹੋਰ ਗੱਲਾਬਾਤਾਂ ਬਾਰੇ ਉਨ੍ਹਾਂ ਦੀ ਜ਼ੁਬਾਨੀ ਇਸ ਪੌਡਕਾਸਟ ਰਾਹੀਂ ਸੁਣੋ।

ਬਾਲੀਵੁੱਡ ਗੱਪਸ਼ੱਪ: ਮਰਹੂਮ ਅਦਾਕਾਰ ਧਰਮਿੰਦਰ ਦੀ ਆਖਰੀ ਫਿਲਮ 'ਇੱਕੀਸ' 25 ਦਸੰਬਰ ਨੂੰ ਪਵੇਗੀ ਦਰਸ਼ਕਾਂ ਦੀ ਝੋਲੀ
89 ਸਾਲਾਂ ਦੀ ਉਮਰ ਵਿੱਚ ਇਸ ਦੁਨਿਆ ਨੂੰ ਅਲਵਿਦਾ ਆਖਣ ਵਾਲੇ ਪੰਜਾਬੀ ਮੂਲ ਦੇ ਮਸ਼ਹੂਰ ਪੰਜਾਬੀ ਅਦਾਕਾਰ ਧਰਮਿੰਦਰ ਦੀ ਆਖਰੀ ਫਿਲਮ 'ਇੱਕੀਸ' ਇੱਕ ਸੱਚੀ ਘੱਟਨਾ 'ਤੇ ਅਧਾਰਤ ਹੈ ਜਿਸ ਵਿੱਚ ਧਰਮਿੰਦਰ ਨੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਸੈਕਿੰਡ ਲੈਫਟਿਨੈਂਟ ਅਰੁਨ ਖੇਤਰਪਾਲ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਇਸ ਖਬਰ ਦਾ ਵਿਸਥਾਰ ਅਤੇ ਫਿਲਮੀ ਦੁਨੀਆ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...