
SBS Punjabi - ਐਸ ਬੀ ਐਸ ਪੰਜਾਬੀ
1,684 episodes — Page 16 of 34

ਕਲਾ ਅਤੇ ਕਹਾਣੀਆਂ: ਪਾਕਿਸਤਾਨੀ ਗਾਇਕਾ ਨਹੀਦ ਅਖ਼ਤਰ ਦੀ ਸੁਰਾਂ ਨਾਲ ਸਜੀ ਖੂਬਸੂਰਤ ਯਾਤਰਾ
ਲਹਿੰਦੇ ਪੰਜਾਬ ਦੀ ਹਰਮਨ ਪਿਆਰੀ ਗਾਇਕਾ, ਨਹੀਦ ਅਖ਼ਤਰ ਨੇ ਘੱਟ ਸਮੇਂ ਵਿੱਚ ਹੀ ਪਾਕਿਸਤਾਨ ਫਿਲਮ ਇੰਡਸਟਰੀ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਲਈ। ਵੱਡੇ ਨਾਵਾਂ ਦੀ ਮੌਜੂਦਗੀ ਦੇ ਬਾਵਜੂਦ, ਆਪਣੀ ਮਿਹਨਤ ਅਤੇ ਕਲਾ ਦੇ ਬਲਬੂਤੇ ਉਨ੍ਹਾਂ ਨੇ ਲੋਕਾਂ ਦੇ ਦਿਲ ਜਿੱਤ ਲਏ। ਆਮ ਤੋਂ ਖ਼ਾਸ ਬਣਨ ਦੀ ਇਹ ਦਿਲਚਸਪ ਕਹਾਣੀ ਸੁਣੋ ਇਸ ਪੌਡਕਾਸਟ ਵਿੱਚ।

ਸਿਡਨੀ ਦੇ ਭਾਰਤੀ ਬਹੁਤਾਤ ਵਾਲੇ ਗਲੈਨਵੁਡ ਵਿੱਚ ਕਈ ਦੁਕਾਨਾਂ ਦੀ ਤੋੜ-ਭੰਨ ਤੇ ਚੋਰੀ, ਪੁਲਿਸ ਤਫਤੀਸ਼ ਜਾਰੀ: ਜਾਣੋ ਪੂਰਾ ਮਾਮਲਾ
ਵੈਸਟਰਨ ਸਿਡਨੀ ਦੇ ਗਲੈਨਵੁਡ ਵਿੱਚ ਸਥਿਤ ਦੀਪ ਫੂਡ ਹੱਬ ’ਚ 8 ਫਰਵਰੀ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੋੜ-ਭੰਨ ਕਰਕੇ ਗੱਲੇ ਵਿੱਚੋਂ ਨਕਦੀ ਚੋਰੀ ਕੀਤੀ ਗਈ। ਨਿਊ ਸਾਊਥ ਵੇਲਜ਼ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਨੇੜਲੇ ਏਟੀਐਮ ਤੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਅਤੇ ਹੋਰ ਦੁਕਾਨਾਂ ਦੇ ਤਾਲੇ ਤੋੜਨ ਦੀਆਂ ਘਟਨਾਵਾਂ ਵੀ ਸ਼ਾਮਲ ਹਨ। ਮਾਲਿਕ ਹਰਜੀਤ ਸਿੰਘ ਅਨੁਸਾਰ ਲਗਭਗ 4000 ਡਾਲਰ ਦਾ ਨੁਕਸਾਨ ਹੋਇਆ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ।

Lunar New Year 2026: ਕਿਸ ਜਾਨਵਰ ਨਾਲ ਜੁੜਿਆ ਹੈ ਤੁਹਾਡਾ ਰਾਸ਼ੀ ਚਿੰਨ੍ਹ, ਤੇ ਕੀ ਹਨ ਇਸਦੇ ਮਾਇਨੇ?
ਚਾਈਨੀਜ਼ ਨਵਾਂ ਵਰ੍ਹਾ ਭਾਵ ਕਿ ਲੂਨਰ ਨਿਊ ਯੀਅਰ ਦੀ ਆਰੰਭਤਾ ਇਸ ਵਾਰ 17 ਫਰਵਰੀ 2026 ਨੂੰ ਹੋਣ ਜਾ ਰਹੀ ਹੈ ਤੇ ਕੈਲੰਡਰ ਮੁਤਾਬਿਕ ਇਸ ਸਾਲ ਦੀ ਸਮਾਪਤੀ 5 ਫਰਵਰੀ 2027 ਨੂੰ ਹੋਵੇਗੀ। ਲੂਨਰ ਰਾਸ਼ੀ ਚੱਕਰ ਦੇ ਮੁਤਾਬਿਕ ਇਸ ਸਾਲ ਦਾ ਰਾਸ਼ੀ ਚਿੰਨ੍ਹ ਫਾਇਰ ਹੌਰਸ ਭਾਵ ਕਿ ਰੈੱਡ ਹੌਰਸ ਹੈ। ਤੁਹਾਨੂੰ ਦੱਸ ਦਈਏ ਕਿ ਚੀਨੀ ਰਾਸ਼ੀ ਚੱਕਰ ਵਿੱਚ 12 ਚਿੰਨ੍ਹ ਹਨ ਅਤੇ ਹਰੇਕ ਦਾ ਨਾਮ ਇੱਕ ਜਾਨਵਰ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ ਇਨ੍ਹਾਂ 12 ਚਿੰਨ੍ਹਾਂ ਵਿੱਚ ਚੂਹਾ, ਬਲਦ, ਟਾਈਗਰ, ਖਰਗੋਸ਼, ਡਰੈਗਨ, ਸੱਪ,ਘੋੜਾ, ਬੱਕਰੀ, ਬਾਂਦਰ, ਮੁਰਗਾ, ਕੁੱਤਾ ਅਤੇ ਸੂਰ ਦੇ ਚਿੰਨ੍ਹ ਸ਼ਾਮਿਲ ਹਨ। ਜਨਮ ਸਾਲ ਦੇ ਮੁਤਾਬਿਕ ਤੁਹਾਡਾ ਚਿੰਨ੍ਹ ਕਿਹੜਾ ਹੈ, ਇਸ ਸਬੰਧੀ ਰੌਚਕ ਜਾਣਕਾਰੀ ਹਾਸਿਲ ਕਰਨ ਲਈ ਸੁਣੋ ਇਹ ਆਡੀਓ ਰਿਪੋਰਟ

ਖ਼ਬਰਾਂ ਫਟਾਫੱਟ: ਲਿਬਰਲ ਪਾਰਟੀ ਤੇ ਵਿਰੋਧੀ ਧਿਰ ਨੂੰ ਮਿਲਿਆ ਨਵਾਂ ਨੇਤਾ, ਰਾਸ਼ਟਰੀ ਮਾਫ਼ੀ ਦੀ 18ਵੀਂ ਵਰ੍ਹੇਗੰਢ ਅਤੇ ਆਰਥਿਕ ਦਬਾਅ
ਇਸ ਹਫ਼ਤੇ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਅੰਦਰ ਨੇਤ੍ਰਿਤਵ ਤਬਦੀਲੀ ਨੇ ਰਾਜਨੀਤਿਕ ਸਰਗਰਮੀਆਂ ਨੂੰ ਤੇਜ਼ ਕੀਤਾ, ਜਦਕਿ ਦੇਸ਼ ਨੇ ਸਟੋਲਨ ਜਨਰੇਸ਼ਨ ਲਈ ਰਾਸ਼ਟਰੀ ਮਾਫ਼ੀ ਦੀ 18ਵੀਂ ਵਰ੍ਹੇਗੰਢ ਮੌਕੇ ਪੀੜਤਾਂ ਲਈ 87 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ। ਇਸਦੇ ਨਾਲ ਹੀ ਵਿਆਜ ਦਰਾਂ ਵਿੱਚ ਵਾਧਾ, ਬੈਂਕਾਂ ਦੇ ਵੱਡੇ ਮੁਨਾਫ਼ੇ, ਸਿਡਨੀ ਰੈਲੀ ਦੌਰਾਨ ਪੁਲਿਸ ਕਾਰਵਾਈ ’ਤੇ ਉਠੇ ਸਵਾਲ, ਫਰਸਟ ਨੇਸ਼ਨਜ਼ ਭਾਈਚਾਰੇ ਵਿੱਚ ਸਿਹਤ ਅਸਮਾਨਤਾਵਾਂ ਅਤੇ ਪਰਥ ਵਿੱਚ ਸੁਰੱਖਿਆ ਸੰਬੰਧੀ ਮਾਮਲਾ ਵੀ ਚਰਚਾ ਵਿੱਚ ਰਹੇ। ਖੇਡ ਜਗਤ ਵਿੱਚ ਭਾਰਤ–ਪਾਕਿਸਤਾਨ ਟੀ-20 ਮੁਕਾਬਲੇ ਨੇ ਵਿਸ਼ਵ ਪੱਧਰੀ ਧਿਆਨ ਖਿੱਚਿਆ। ਸੁਣੋ ਇਹ ਸਭ ਇਸ ਪੌਡਕਾਸਟ ਵਿੱਚ..

World Radio Day: 'Radio is a therapy for migrants', radio presenter Amardeep Kaur - ਵਿਸ਼ਵ ਰੇਡੀਓ ਦਿਵਸ: 'ਪਰਵਾਸੀਆਂ ਦੇ ਲਈ ਇੱਕ ਥੈਰੇਪੀ ਹੈ ਰੇਡੀਓ', ਰੇਡੀਓ ਪੇਸ਼ਕਾਰ ਅਮਰਦੀਪ ਕੌਰ
"This is Jalandhar centre of All India Radio.” For many Punjabis, this familiar phrase was a staple of 1990s radio. This World Radio Day, SBS Punjabi connects with the voice behind that iconic introduction: Amardeep Kaur. Now a prominent figure in the Australian Punjabi community, Amardeep was seeking a sense of home when she joined Harman Radio, one of Australia’s first private 24/7 Punjabi-language stations. With over a decade on Australian airwaves and a radio career that began in 1997, Amardeep shares her inspiring story in this podcast with SBS Punjabi. - 1997 ਵਿੱਚ ਆਲ ਇੰਡੀਆ ਰੇਡੀਓ, ਜਲੰਧਰ ਤੋਂ ਆਪਣਾ ਪ੍ਰਸਾਰਣ ਸਫਰ ਸ਼ੁਰੂ ਕਰਨ ਵਾਲੇ ਅਮਰਦੀਪ ਕੌਰ ਪਿਛਲੇ ਦਸ ਤੋਂ ਵੀ ਜਿਆਦਾ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰੇਡੀਓ ਪੇਸ਼ਕਾਰੀ ਨਾਲ ਸਰਗਰਮ ਤੌਰ ‘ਤੇ ਜੁੜੇ ਹੋਏ ਹਨ। ਵਿਸ਼ਵ ਰੇਡੀਓ ਦਿਵਸ ਦੇ ਮੌਕੇ ‘ਤੇ ਐਸ ਬੀ ਐਸ ਪੰਜਾਬੀ ਨੇ ਅਮਰਦੀਪ ਨਾਲ ਉਨ੍ਹਾਂ ਦੇ ਇਸ ਰੋਮਾਂਚਕ ਸਫਰ, ਰੇਡੀਓ ਮਾਧਿਅਮ ਵਿੱਚ ਆਏ ਤਕਨੀਕੀ ਅਤੇ ਸਮਾਜਿਕ ਬਦਲਾਵਾਂ, ਅਤੇ ਆਸਟ੍ਰੇਲੀਆ ਵਿੱਚ ਇਸ ਖੇਤਰ ਦੀਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ, ਜੋ ਇਸ ਪੌਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ।

ਖ਼ਬਰਨਾਮਾ: ਐਂਗਸ ਟੇਲਰ ਬਣੇ ਫੈਡਰਲ ਵਿਰੋਧੀ ਧਿਰ ਦੇ ਨਵੇਂ ਨੇਤਾ, ਜੇਨ ਹਿਊਮ ਬਣੀ ਉਪ ਨੇਤਾ
ਲਿਬਰਲ ਪਾਰਟੀ ਰੂਮ ਵਿੱਚ ਹੋਏ ਫੇਰਬਦਲ ਤੋਂ ਬਾਅਦ ਐਂਗਸ ਟੇਲਰ ਨੇ 34 ਵੋਟਾਂ ਨਾਲ ਸੁਜ਼ਨ ਲੀ ਨੂੰ ਹਰਾ ਕੇ ਫੈਡਰਲ ਵਿਰੋਧੀ ਧਿਰ ਦੇ ਨੇਤਾ ਵਜੋਂ ਕਮਾਨ ਸੰਭਾਲ ਲਈ ਹੈ। ਸੈਨੇਟਰ ਜੇਨ ਹਿਊਮ ਹੁਣ ਵਿਰੋਧੀ ਧਿਰ ਦੀ ਨਵੀਂ ਉਪ ਨੇਤਾ ਬਣ ਗਈ ਹੈ, ਜਿਨ੍ਹਾਂ ਨੇ ਟੇਡ ਓ'ਬ੍ਰਾਇਨ ਨੂੰ ਮਾਤ ਦਿੱਤੀ ਹੈ। ਇਹ ਅਤੇ ਹੋਰ ਖਬਰਾਂ ਦੇ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

World Radio Day: History, significance and celebrations - ਵਿਸ਼ਵ ਰੇਡੀਓ ਦਿਵਸ: ਇਤਿਹਾਸ ਅਤੇ ਮਹੱਤਵ
February 13 is World Radio Day, which celebrates the radio as a way of educating people, providing information, and promoting freedom of expression across cultures. - 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। 1946 ਇਸ ਤਰੀਖ਼ ਨੂੰ ਹੀ ਸੰਯੁਕਤ ਰਾਸ਼ਟਰ (United Nations) ਦੀ ਅੰਤਰਰਾਸ਼ਟਰੀ ਪ੍ਰਸਾਰਣ ਸੇਵਾ ਸਥਾਪਿਤ ਹੋਈ ਸੀ। ਹਰ ਸਾਲ ਇਸ ਦਿਨ ਨੂੰ ਰੇਡੀਓ ਜ਼ਰੀਏ ਲੋਕਾਂ ਨੂੰ ਸਿੱਖਿਅਤ ਕਰਨ, ਜਾਣਕਾਰੀ ਪ੍ਰਦਾਨ ਕਰਨ ਅਤੇ ਸਭਿਆਚਾਰਾਂ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਦੇ ਇੱਕ ਤਰੀਕੇ ਵਜੋਂ ਮਨਾਉਂਦਾ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਸੁਣੋ, ਰੇਡੀਓ ਦਿਵਸ ਦਾ ਇਤਿਹਾਸ, ਮਹੱਤ ਅਤੇ ਇਸਨੂੰ ਮਨਾਏ ਜਾਣ ਦੇ ਤਰੀਕਿਆਂ ਬਾਰੇ

ਵਿਸ਼ਵ ਰੇਡੀਓ ਦਿਵਸ: ਐਸਬੀਐਸ ਪੰਜਾਬੀ ਰੇਡੀਓ ਨਾਲ ਤਿੰਨ ਦਹਾਕਿਆਂ ਤੋਂ ਵੀ ਲੰਬੀ ਸਾਂਝ ਦੇ ਹਾਣੀ ਸ਼ਾਮ ਕੁਮਾਰ
1992 ਵਿੱਚ ਆਸਟ੍ਰੇਲੀਆ ਆਏ ਸ਼ਾਮ ਕੁਮਾਰ ਨੇ ਐਸਬੀਐਸ ਪੰਜਾਬੀ ਰੇਡੀਓ ਰਾਹੀਂ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਮੁੜ ਤੋਂ ਨਾਤਾ ਜੋੜਿਆ ਅਤੇ ਇਸ ਪ੍ਰੋਗਰਾਮ ਪ੍ਰਤੀ ਆਪਣੀ ਲਗਨ ਨਾਲ ਇੱਕ ਪ੍ਰੇਰਣਾਦਾਇਕ ਮਿਸਾਲ ਵੀ ਕਾਇਮ ਕੀਤੀ। ਸੁਣੋ ਸ਼ਾਮ ਕੁਮਾਰ ਨਾਲ ਕੀਤੀ ਇਹ ਗੱਲਬਾਤ ਜਿਸ ਵਿੱਚ ਉਹ ਪੰਜਾਬੀ ਪ੍ਰੋਗਰਾਮ ਨਾਲ ਨਿਭਾਈ ਆਪਣੀ ਤਿੰਨ ਦਹਾਕਿਆਂ ਤੋਂ ਵੱਧ ਲੰਬੀ ਸਾਂਝ ਅਤੇ ਤਜਰਬਿਆਂ ਬਾਰੇ ਗੱਲਬਾਤ ਕਰਦੇ ਹਨ।

ਪੰਜਾਬੀ ਡਾਇਸਪੋਰਾ: ਅਮਰੀਕਾ ਵਿੱਚ ਮਾਰੇ ਤਾਜ਼ਾ ਇਮੀਗ੍ਰੇਸ਼ਨ ਛਾਪਿਆਂ ਦੌਰਾਨ 90 ਭਾਰਤੀ ਗ੍ਰਿਫ਼ਤਾਰ, 30 ਪੰਜਾਬੀ ਵੀ ਸ਼ਾਮਿਲ
ਅਮਰੀਕਾ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਮਾਰੇ ਤਾਜ਼ਾ ਛਾਪਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ 90 ਭਾਰਤੀਆਂ ਵਿੱਚੋਂ 30 ਪੰਜਾਬੀ ਹਨ ਅਤੇ ਜਾਣਕਾਰੀ ਮੁਤਾਬਕ ਬਹੁਤਿਆਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਇਸ ਖ਼ਬਰ ਸਮੇਤ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀਆਂ ਨਾਲ ਸਬੰਧਤ ਹੋਰ ਅਹਿਮ ਅਪਡੇਟਸ ਸੁਣੋ ਸਾਡੇ ਪੋਡਕਾਸਟ ਵਿੱਚ।

World Radio Day 2024: Celebrating the journey from Radio to Digital - ਵਿਸ਼ਵ ਰੇਡੀਓ ਦਿਵਸ: ਖਬਰਾਂ, ਜਾਣਕਾਰੀ ਤੇ ਮਨੋਰੰਜਨ ਦਾ ਬਦਲਦਾ ਚਿਹਰਾ
Every year on February 13, World Radio Day celebrates this powerful medium that has stood the test of time for over a century. From radio to the multi-media platform of podcasts, let's explore the journey of this ever-evolving form of audio storytelling, news and entertainment. - ਅੱਜ ਜਿਸ ਤਰ੍ਹਾਂ ਹਰ ਹੱਥ 'ਚ ਮੋਬਾਈਲ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਇੱਕ ਸਮੇਂ ਹਰ ਘਰ 'ਚ ਇੱਕ ਰੇਡੀਓ ਹੁੰਦਾ ਸੀ। ਰੇਡੀਓ ਦੀ ਬਹੁਤੀ ਥਾਂ ਹੁਣ ਡਿਜਿਟਲ ਆਡੀਓ ਨੇ ਲੈ ਲਈ ਹੈ ਅਤੇ ਪਿਛਲੇ ਕੁੱਝ ਸਾਲਾਂ ਵਿੱਚ ਪੌਡਕਾਸਟਾਂ ਜ਼ਰੀਏ ਆਡੀਓ ਸਮਗਰੀ ਤੱਕ ਸਾਡੀ ਪਹੁੰਚ ਵਧੀ ਹੈ। ਖਾਸ ਕਰਕੇ ਪ੍ਰਵਾਸੀਆਂ ਲਈ ਜਾਂ ਘੱਟਗਿਣਤੀ ਸਮੂਹਾਂ ਲਈ ਆਪਸ 'ਚ ਜੁੜਨ ਲਈ ਇਸ ਮਾਧਿਅਮ ਦਾ ਖਾਸ ਰੋਲ ਰਿਹਾ ਹੈ। ਆਓ ਵਿਸ਼ਵ ਰੇਡੀਓ ਦਿਵਸ ਮੌਕੇ ਇਸਦੀ ਪੜਚੋਲ ਕਰੀਏ....

ਖ਼ਬਰਨਾਮਾ: ਐਂਗਸ ਟੇਲਰ ਨੇ ਸੁਜ਼ਨ ਲੀ ਵਿਰੁੱਧ ਲਿਬਰਲ ਲੀਡਰਸ਼ਿਪ ਚੁਣੌਤੀ ਕੀਤੀ ਪੇਸ਼
ਲਿਬਰਲ ਸੰਸਦ ਮੈਂਬਰ ਐਂਗਸ ਟੇਲਰ ਨੇ ਅਧਿਕਾਰਤ ਤੌਰ ‘ਤੇ ਲਿਬਰਲ ਲੀਡਰਸ਼ਿਪ ਲਈ ਆਪਣੀ ਚੁਣੌਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਸੁਜ਼ਨ ਲੀ ਦੇ ਅਹੁਦੇ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਮਿਲ ਗਿਆ ਹੈ। ਇਸ ਵਿਕਾਸ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਸੁਣੋ ਸਾਡੇ ਪੌਡਕਾਸਟ ਵਿੱਚ।

ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ‘ਪ੍ਰਾਈਮਰੀ ਐਥਿਕਸ' ਰਾਹੀਂ ਨੈਤਿਕ ਸੋਚ ਦਾ ਵਿਕਾਸ
'ਪ੍ਰਾਈਮਰੀ ਐਥਿਕਸ' ਨਿਊ ਸਾਊਥ ਵੇਲਜ਼ ਦੇ ਸਰਕਾਰੀ ਸਕੂਲਾਂ ਵਿੱਚ ਚੱਲਣ ਵਾਲਾ ਇੱਕ ਸੁਤੰਤਰ ਗੈਰ-ਮੁਨਾਫ਼ਾ ਪ੍ਰੋਗਰਾਮ ਹੈ, ਜੋ ਵਿਦਿਆਰਥੀਆਂ ਨੂੰ ਨੈਤਿਕਤਾ ਅਤੇ ਆਲੋਚਨਾਤਮਕ ਸੋਚ ਸਿਖਾਉਂਦਾ ਹੈ। ਕਹਾਣੀਆਂ, ਸਵਾਲ-ਜਵਾਬ ਅਤੇ ਗੱਲਬਾਤ ਦੇ ਮਾਧਿਅਮ ਨਾਲ ਇਹ ਬੱਚਿਆਂ ਵਿੱਚ ਤਰਕਸ਼ੀਲ ਵਿਚਾਰਧਾਰਾ, ਆਪਣੇ ਵਿਚਾਰ ਸਾਂਝੇ ਕਰਨ ਅਤੇ ਉਨ੍ਹਾਂ ਦਾ ਸਪਸ਼ਟ ਸਮਰਥਨ ਕਰਨ ਦੀ ਯੋਗਤਾ ਪੈਦਾ ਕਰਦਾ ਹੈ। ਫੈਜ਼ਾ ਤੁਨਕੈ ਵਰਗੇ ਸਮਰਪਿਤ ਵੋਲੰਟੀਅਰ ਅਧਿਆਪਕ ਇਸ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜੋ ਬੱਚਿਆਂ ਨੂੰ ਵੱਖ-ਵੱਖ ਵਿਚਾਰਾਂ ਦਾ ਆਦਰ ਕਰਨ ਅਤੇ ਦਲੀਲ ਦੇ ਆਧਾਰ ‘ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਦੇ ਹਨ।

ਬਾਲੀਵੁੱਡ ਗਪਸ਼ਪ: ਪੰਜਾਬੀ ਫਿਲਮ 'ਡੀਐਸਪੀ ਦੇਵ 2' ਦੇ ਮੁੱਖ ਕਿਰਦਾਰ ਦੇਵ ਖਰੌੜ ਨੇ ਫਿਲਮ ਪ੍ਰਤੀ ਦਿਖਾਇਆ ਜੋਸ਼, ਟ੍ਰੇਲਰ ਰਿਲੀਜ਼
ਪੰਜਾਬੀ ਫਿਲਮ 'ਡੀਐਸਪੀ ਡੇਵ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਇਸ ਦੇ ਮੁੱਖ ਅਦਾਕਾਰ ਦੇਵ ਖਰੌੜ ਨੇ ਫਿਲਮ ਪ੍ਰਤੀ ਆਪਣੇ ਉਤਸ਼ਾਹ ਦਾ ਇਜ਼ਹਾਰ ਕੀਤਾ ਹੈ। ਇਸਦੇ ਨਾਲ ਹੀ ਪੰਜਾਬੀ ਗਾਇਕ ਏ ਪੀ ਢਿੱਲੋਂ ਓਟੀਟੀ ਦੇ ਇੱਕ ਪ੍ਰਸਿੱਧ ਪ੍ਰੋਗ੍ਰਾਮ ਵਿੱਚ ਨਜ਼ਰ ਆਏ ਅਤੇ ਆਪਣੇ ਜੀਵਨ ਸਫ਼ਰ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ। ਇਹ ਅਤੇ ਹੋਰ ਮਨੋਰੰਜਨ ਨਾਲ ਭਰੀਆਂ ਖਬਰਾਂ ਲਈ ਸੁਣੋ ਬਾਲੀਵੁੱਡ ਗੁਪਸ਼ਪ।

ਵਿਆਜ ਦਰ ਵਿੱਚ ਹੋਏ ਵਾਧੇ ਤੋਂ ਬਾਅਦ ਹੁਣ ‘ਕੈਪੀਟਲ ਗੇਨ ਟੈਕਸ’ ਮੁੜ ਸੁਰਖੀਆਂ ਵਿੱਚ
ਵਿਆਜ ਦਰਾਂ ਵਿੱਚ ਵਾਧੇ ਦੇ ਮੱਦੇਨਜ਼ਰ ਸਰਕਾਰ ਤੋਂ ਕੈਪਿਟਲ ਗੇਨ ਟੈਕਸ ਛੋਟ ‘ਤੇ ਮੁੜ ਵਿਚਾਰ ਕੀਤੇ ਜਾਣ ਦੀ ਮੰਗ ਉੱਭਰ ਰਹੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਛੋਟ ਅਮੀਰ ਆਸਟ੍ਰੇਲੀਆਈਆਂ ਨੂੰ ਵੱਧ ਫਾਇਦਾ ਪਹੁੰਚਾਉਂਦੀ ਹੈ। ਆਖ਼ਿਰ ਕੈਪਿਟਲ ਗੇਨ ਟੈਕਸ ਹੈ ਕੀ, ਅਤੇ ਜੇ ਇਸ ਵਿੱਚ ਤਬਦੀਲੀ ਆਉਂਦੀ ਹੈ, ਤਾਂ ਕਿਸ ਵਰਗ ‘ਤੇ ਇਸਦਾ ਕਿਹੋ ਜਿਹਾ ਅਸਰ ਪਵੇਗਾ? ਇਹ ਅਤੇ ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

How to recover from bushfires - ਆਸਟ੍ਰੇਲੀਆ ਐਕਸਪਲੇਨਡ: ਜੰਗਲਾਂ ਦੀ ਅੱਗ ਦੇ ਨੁਕਸਾਨ ਤੋਂ ਕਿਵੇਂ ਉਭਰਨਾ ਹੈ?
Australia’s hot, dry climate and unique landscapes make it one of the most bushfire-prone countries in the world. As climate change drives higher temperatures and drier conditions, we can expect more frequent and more intense bushfires in the future. But once the fire is out, how do you return home safely, find support, and look after yourself? - ਆਸਟ੍ਰੇਲੀਆ ਦਾ ਗਰਮ ਅਤੇ ਖੁਸ਼ਕ ਜਲਵਾਯੂ ਇਸ ਨੂੰ ਜੰਗਲੀ ਅੱਗ ਲਈ ਸੰਵੇਦਨਸ਼ੀਲ ਬਣਾਉਂਦਾ ਹੈ, ਅਤੇ ਜਲਵਾਯੂ ਪਰਿਵਰਤਨ ਕਾਰਨ ਅੱਗ ਦੀਆਂ ਘਟਨਾਵਾਂ ਹੋਰ ਵੱਧਣ ਦੀ ਸੰਭਾਵਨਾ ਹੈ। ਅੱਗ ਬੁਝਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਕਿ ਘਰ ਕਿਵੇਂ ਅਤੇ ਕਦੋਂ ਵਾਪਸ ਜਾਣਾ ਹੈ, ਕਿਹੜੀ ਸਹਾਇਤਾ ਉਪਲਬਧ ਹੈ, ਅਤੇ ਆਪਣੀ ਸਿਹਤ ਤੇ ਮਾਨਸਿਕ ਹਾਲਤ ਦੀ ਦੇਖਭਾਲ ਕਿਵੇਂ ਕਰਨੀ ਹੈ। ਇਹ ਜਾਣਕਾਰੀ ਤੁਹਾਨੂੰ ਮੁੜ ਸੰਭਲਣ ਵਿੱਚ ਮਦਦ ਕਰ ਸਕਦੀ ਹੈ।

'How many more lives before we act?' Melbourne mum lost son to meningococcal B, now calls for free vaccines - ‘ਹੋਰ ਕਿੰਨੀਆਂ ਜਾਨਾਂ?’ Meningococcal–B ਕਾਰਨ ਪੁੱਤਰ ਨੂੰ ਗਵਾਉਣ ਵਾਲੀ ਮਾਂ ਦੀ ਸਰਕਾਰ ਨੂੰ ਅਪੀਲ
A Melbourne-based mother of four lost her 16-year-old son after to Meningococcal B, a life-threatening disease which is preventable by vaccine. Following her loss, the grieving mother, Norliah, has launched a petition calling on the Victorian Government to make the Meningococcal B vaccine free for all. - 24 ਸਤੰਬਰ 2025 ਨੂੰ ਮੈਲਬਰਨ ਰਹਿੰਦੀ ਚਾਰ ਬੱਚਿਆਂ ਦੀ ਇੱਕ ਮਾਂ ਨੇ ਆਪਣੇ 16 ਸਾਲਾ ਪੁੱਤਰ ਨੂੰ ਗਵਾ ਦਿੱਤਾ। ਉਸਨੂੰ Meningococcal–B ਦੀ ਲਾਗ ਲੱਗੀ ਸੀ ਜਿਸਦੀ ਵੈਕਸੀਨ ਉਪਲੱਬਧ ਹੈ ਪਰ ਕੁੱਝ ਖਾਸ ਵਰਗਾਂ ਨੂੰ ਛੱਡ ਕੇ ਵਿਕਟੋਰੀਆ ‘ਚ ਇਹ ਕੀਮਤ ਅਦਾ ਕਰ ਕੇ ਲਗਵਾਈ ਜਾ ਸਕਦੀ ਹੈ। ਇਸ ਮਾਂ ‘ਨੋਰਲਿਆਹ’ ਨੇ ਵੈਕਸੀਨ ਨੂੰ ਆਸਟ੍ਰੇਲੀਆ ਦੇ ਕੁੱਝ ਹੋਰ ਰਾਜਾਂ ਵਾਂਗ ਵਿਕਟੋਰੀਆ ਵਿੱਚ ਵੀ ਮੁਫਤ ਅਤੇ ਨੈਸ਼ਨਲ ਵੈਕਸੀਨ ਦੀ ਸੂਚੀ ‘ਚ ਸ਼ਾਮਲ ਕੀਤੇ ਜਾਣ ਲਈ ਪਟੀਸ਼ਨ ਦੀ ਸ਼ੁਰੂਆਤ ਕੀਤੀ ਹੈ।

ਖ਼ਬਰਨਾਮਾ: ਸਿਡਨੀ ਰੈਲੀ ਦੌਰਾਨ ਪੁਲਿਸ ਦੀ ਸਖਤ ਕਾਰਵਾਈ ‘ਤੇ ਗ੍ਰੈਂਡ ਮੁਫ਼ਤੀ ਨੇ ਕੀਤੀ ਪਾਰਦਰਸ਼ੀ ਜਾਂਚ ਦੀ ਮੰਗ
ਆਸਟ੍ਰੇਲੀਆ ਦੇ ਗ੍ਰੈਂਡ ਮੁਫ਼ਤੀ ਨੇ ਸਿਡਨੀ ਵਿੱਚ ਇਜ਼ਰਾਈਲੀ ਰਾਸ਼ਟਰਪਤੀ ਆਇਜ਼ਕ ਹੜ੍ਹਟਜ਼ੋਗ ਦੇ ਦੌਰੇ ਖਿਲਾਫ ਹੋਈ ਰੈਲੀ ਦੌਰਾਨ ਨਿਊ ਸਾਊਥ ਵੇਲਜ਼ ਪੁਲਿਸ ਦੇ ਵਿਵਹਾਰ ਦੀ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਮੁਸਲਿਮ ਵਿਅਕਤੀਆਂ, ਜੋ ਪੰਜ ਮਿੰਟ ਦੀ ਨਮਾਜ਼ ਅਦਾ ਕਰ ਰਹੇ ਸਨ, ਨੂੰ ਜ਼ੋਰ-ਜਬਰਦਸਤੀ ਨਾਲ ਹਟਾਇਆ ਗਿਆ ਸੀ। ਰੈਲੀ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੋਏ, 27 ਵਿੱਚੋਂ 9 ਗ੍ਰਿਫ਼ਤਾਰੀਆਂ ‘ਤੇ ਚਾਰਜ ਲਗਾਏ ਗਏ, ਅਤੇ ਪੁਲਿਸ ਦੀ ਭਾਰੀ-ਹਥਿਆਰ ਵਰਤੋਂ ਵਿਆਪਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਖਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..

ਪਾਕਿਸਤਾਨ ਡਾਇਰੀ: ਲਾਹੌਰ ‘ਚ ਦੋ ਦਹਾਕਿਆਂ ਬਾਅਦ ਬਸੰਤ ਦੀ ਵਾਪਸੀ, ਪਰ ਪਾਬੰਦੀਆਂ ‘ਤੇ ਵਿਵਾਦ ਜਾਰੀ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦਸੰਬਰ 2025 ਵਿੱਚ ਪਾਬੰਦੀ ਹਟਾਉਣ ਤੋਂ ਬਾਅਦ 6 ਫਰਵਰੀ 2026 ਨੂੰ ਬਸੰਤ ਤਿਉਹਾਰ ਮਨਾਇਆ ਗਿਆ ਅਤੇ ਲਾਹੌਰ ਵਿੱਚ ਲਗਭਗ ਦੋ ਦਹਾਕਿਆਂ ਬਾਅਦ ਪਤੰਗਬਾਜ਼ੀ ਨੂੰ ਕਾਨੂੰਨੀ ਇਜਾਜ਼ਤ ਮਿਲੀ। ਹਾਲਾਂਕਿ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਛੋਟ ਸਿਰਫ਼ ਲਾਹੌਰ ਤੱਕ ਸੀਮਿਤ ਰਹੀ ਜਦਕਿ ਹੋਰ ਇਲਾਕਿਆਂ ਵਿੱਚ ਪਾਬੰਦੀ ਜਾਰੀ ਰਹੀ। ਇਸਦੇ ਨਾਲ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਆਸਟ੍ਰੇਲੀਆ ਵਿੱਚ ਕੈਦੀਆਂ ਦੀ ਗਿਣਤੀ ਅੱਠ ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ, ਸਰਕਾਰ ਖਰਚ ਰਹੀ ਅਰਬਾਂ ਡਾਲਰ
ਆਸਟ੍ਰੇਲੀਆ ਦੀਆਂ ਜੇਲ੍ਹਾਂ ਵਿੱਚ ਕੈਦ ਲੋਕਾਂ ਦੀ ਗਿਣਤੀ ਅੱਠ ਸਾਲਾਂ ਵਿੱਚ ਸਭ ਤੋਂ ਵੱਧ ਹੋ ਗਈ ਹੈ। ਨਵੇਂ ਅੰਕੜਿਆਂ ਮੁਤਾਬਕ 2024-2025 ਵਿੱਤੀ ਸਾਲ ਦੌਰਾਨ ਹਰ ਰੋਜ਼ ਔਸਤਨ 45,000 ਲੋਕ ਜੇਲ੍ਹਾਂ ਵਿੱਚ ਕੈਦ ਸਨ। ਵੱਧ ਰਹੀ ਕੈਦੀ ਸੰਖਿਆ ਨਾਲ ਸਰਕਾਰ ਨੂੰ ਹਰ ਸਾਲ ਅਰਬਾਂ ਡਾਲਰ ਖਰਚ ਕਰਨੇ ਪੈ ਰਹੇ ਹਨ। ਇਸ ਦੇ ਚਲਦੇ, ਮਾਹਿਰਾਂ ਵੱਲੋਂ ਕਾਨੂੰਨੀ ਅਤੇ ਸੁਧਾਰਕ ਪ੍ਰਣਾਲੀ ਵਿੱਚ ਬਦਲਾਅ ਦੀ ਮੰਗ ਜ਼ੋਰ ਪਕੜ ਰਹੀ ਹੈ। ਹੋਰ ਜਾਣਕਾਰੀ ਲਈ ਪੂਰਾ ਪੌਡਕਸਟ ਸੁਣੋ।

Rising cricket star Harjas Singh: From U-19 World Cup to triple century in grade cricket to national dreams - ਹਰਜੱਸ ਸਿੰਘ: 'ਟ੍ਰਿਪਲ ਸੈਂਚਰੀ' ਤੋਂ ਅੰਤਰਰਾਸ਼ਟਰੀ ਸੁਪਨਿਆਂ ਤੱਕ ਦਾ ਸਫ਼ਰ
Second-generation Indian-Punjabi migrant Harjas Singh has emerged as a rising star in Australian cricket after scoring a record-breaking 314 runs off 141 balls in the 2025 New South Wales Premier First Grade. In a conversation with SBS Punjabi, Harjas shares his dream of representing Australia on the international stage. Listen to this podcast to follow his journey through Youth Test cricket, the Under-19 World Cup, and the challenges he has faced as a player of Indian heritage in Australia’s cricket landscape - ਉਭਰਦੇ ਕ੍ਰਿਕੇਟਰ ਹਰਜੱਸ ਸਿੰਘ ਨੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਫਸਟ-ਗਰੇਡ ਇਤਿਹਾਸ ਵਿੱਚ 141 ਗੇਂਦਾਂ ‘ਤੇ 314 ਰਨ ਬਣਾਕੇ ਟ੍ਰਿਪਲ ਸੈਂਚਰੀ ਦਾ ਰਿਕਾਰਡ ਬਣਾਇਆ ਹੈ, ਜਿਸ ਨਾਲ ਉਹ ਖੇਡ ਪ੍ਰੇਮੀਆਂ ਲਈ ਨਵਾਂ ਪ੍ਰੇਰਣਾਸ੍ਰੋਤ ਬਣ ਗਿਆ ਹੈ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਨੇ ਹਰਜੱਸ ਦੀ ਯੂਥ ਟੈਸਟ ਅਤੇ ਅੰਡਰ-19 ਵਿਸ਼ਵ ਕੱਪ ਦੀ ਯਾਤਰਾ, ਭਾਰਤੀ ਵਿਰਾਸਤ ਵਾਲੇ ਖਿਡਾਰੀ ਵਜੋਂ ਆਸਟ੍ਰੇਲੀਆ ਦੇ ਕ੍ਰਿਕੇਟ ਜਗਤ ਵਿੱਚ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ, ਅਤੇ ਭਵਿੱਖ ਵਿੱਚ ਅੰਤਰਰਾਸ਼ਟਰੀ ਮੰਚ ‘ਤੇ ਖੇਡਣ ਦੇ ਸੁਪਨਿਆਂ ਬਾਰੇ ਉਸ ਨਾਲ ਗੱਲਬਾਤ ਕੀਤੀ ਹੈ।

ਖ਼ਬਰਨਾਮਾ: ਇਜ਼ਰਾਈਲੀ ਰਾਸ਼ਟਰਪਤੀ ਦੇ ਦੌਰੇ ਦੌਰਾਨ ਪ੍ਰਦਰਸ਼ਨ, NSW ਪ੍ਰੀਮੀਅਰ ਮਿੰਸ ਵੱਲੋਂ ਪੁਲਿਸ ਕਾਰਵਾਈ ਦਾ ਬਚਾਅ
ਸਿਡਨੀ ਵਿੱਚ ਇਜ਼ਰਾਈਲੀ ਰਾਸ਼ਟਰਪਤੀ ਦੀ ਫੇਰੀ ਦੇ ਵਿਰੋਧ ਦੌਰਾਨ ਹੋਏ ਪ੍ਰਦਰਸ਼ਨ ‘ਚ 27 ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰੀਮੀਅਰ ਕ੍ਰਿਸ ਮਿੰਸ ਨੇ ਪੁਲਿਸ ਦੀ ਕਾਰਵਾਈ ਦਾ ਸਮਰਥਨ ਕੀਤਾ ਹੈ। ਨਿਊ ਸਾਊਥ ਵੇਲਜ਼ ਪੁਲਿਸ ਮੁਤਾਬਕ 10 ਪ੍ਰਦਰਸ਼ਨਕਾਰੀਆਂ ਉੱਤੇ ਅਧਿਕਾਰੀਆਂ ‘ਤੇ ਹਮਲਾ ਕਰਨ ਦੇ ਦੋਸ਼ ਲਗੇ ਹਨ। ਇਸਦੇ ਨਾਲ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਜਾਣੋ, ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਕੀ ਹੈ ਤਾਜ਼ਾ ਸਥਿਤੀ?
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਵਿੱਚ 0.1 ਫੀਸਦ ਗਿਰਾਵਟ ਆਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਨਵੰਬਰ ਅਤੇ ਦਿਸੰਬਰ 2025 ਦੇ ਵਿਚਕਾਰ ਬੇਰੁਜ਼ਗਾਰੀ ਦਰ ਦਾ ਗਰਾਫ਼ ਹੇਠਾਂ ਵੱਲ ਨੂੰ ਆਉਣ ਤੋਂ ਬਾਅਦ ਅਤੇ ਹੁਣ ਬੇਰੁਜ਼ਗਾਰੀ ਦਰ 4.2 ਫੀਸਦ ਹੈ। ਮਾਹਿਰਾਂ ਮੁਤਾਬਿਕ ਬੇਰੁਜ਼ਗਾਰੀ ਦੇ ਅੰਕੜੇ ਮਹਿੰਗਾਈ ਦਰ ਦੀ ਤਰਜ਼ਮਾਨੀ ਕਰ ਰਹੇ ਹਨ। ਖਜ਼ਾਨਚੀ ਚਾਲਮਰਸ ਕਹਿੰਦੇ ਹਨ, ਸਭ ਤੋਂ ਤਾਜ਼ਾ ਅੰਕੜਿਆਂ ਵਿੱਚ, ਮਹਿੰਗਾਈ ਘੱਟ ਗਈ ਹੈ ਜਦਕਿ ਆਰਬੀਏ ਗਵਰਨਰ ਦਾ ਕਹਿਣਾ ਹੈ ਕਿ ਮਹਿੰਗਾਈ ਦਰ ਨੂੰ 2 ਤੋਂ 3 ਫੀਸਦ ਦੇ ਟੀਚੇ ਅੰਦਰ ਵਾਪਿਸ ਆਉਣ ਵਿੱਚ 2028 ਤੱਕ ਦਾ ਸਮਾਂ ਲੱਗੇਗਾ। ਹੋਰ ਵੇਰਵੇ ਲਈ ਸੁੁਣੋ ਇਹ ਰਿਪੋਰਟ

ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਬਾਰੇ ਚਿੰਤਾ ਪ੍ਰਗਟਾਈ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੀ ਮੌਜੂਦਾ ਕਾਨੂੰਨ-ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੇ ਮਨਾਂ ਵਿਚੋਂ ਕਾਨੂੰਨ ਦਾ ਡਰ ਘੱਟਦਾ ਜਾ ਰਿਹਾ ਹੈ ਅਤੇ ਬਦਲਾਖੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਬਾਬਤ ਪੰਜਾਬ ਸਰਕਾਰ ਵੱਲੋਂ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ, ਜਦਕਿ ਕੇਂਦਰ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਨਾਲ ਹੀ ਰਾਜਪਾਲ ਨੇ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰ ਦੱਸਦਿਆਂ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਅਪੀਲ ਕੀਤੀ।

ਐਪਸਟਿਨ ਫਾਈਲਾਂ: ਅਦਾਲਤੀ ਦਸਤਾਵੇਜ਼ਾਂ ਦੇ ਜਨਤਕ ਹੋਣ ਨਾਲ ਮਾਮਲੇ ‘ਤੇ ਨਵੀਂ ਚਰਚਾ
ਅਮਰੀਕੀ ਫਾਇਨੈਂਸਰ ਜੈਫਰੀ ਐਪਸਟਿਨ ਨਾਲ ਸੰਬੰਧਿਤ ਕੁਝ ਅਦਾਲਤੀ ਦਸਤਾਵੇਜ਼ ਜਨਤਕ ਹੋਣ ਤੋਂ ਬਾਅਦ ਇਹ ਮਾਮਲਾ ਮੁੜ ਖ਼ਬਰਾਂ ਵਿੱਚ ਹੈ। ‘ਐਪਸਟਿਨ ਫਾਈਲਾਂ’ ਦੇ ਤਹਿਤ ਸਾਹਮਣੇ ਆਏ ਰਿਕਾਰਡ ਵੱਖ-ਵੱਖ ਸਿਵਲ ਕੇਸਾਂ ਅਤੇ ਗਵਾਹੀਆਂ ਨਾਲ ਜੁੜੇ ਹਨ। ਇਨ੍ਹਾਂ ਦਸਤਾਵੇਜ਼ਾਂ ਨੇ ਮਾਮਲੇ ਦੇ ਇਤਿਹਾਸ, ਕਾਨੂੰਨੀ ਕਾਰਵਾਈ ਅਤੇ ਸੰਬੰਧਿਤ ਵਿਅਕਤੀਆਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਹੈ।

‘ਮੈਂ ਹਾਰ ਚੁਕਿਆ ਸੀ’: ਫਿਰੋਜ਼ਪੁਰ ਦੇ ਮਾਨਵ ਵਿਜ ਦੀ ਵਾਪਸੀ ਅਤੇ ਅਦਾਕਾਰੀ ਵਿੱਚ ਦੁਬਾਰਾ ਚਮਕਣ ਦੀ ਕਹਾਣੀ
ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਮਾਨਵ ਵਿਜ ਨੇ 2004 ਵਿੱਚ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਨਾਲ ਪੰਜਾਬੀ ਫ਼ਿਲਮਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਪਰ ਡਾਕਟਰੀ ਪੇਸ਼ੇ ਤੋਂ ਅਦਾਕਾਰੀ ਵੱਲ ਮੁੜਨਾ ਉਨ੍ਹਾਂ ਲਈ ਆਸਾਨ ਨਹੀਂ ਸੀ। ਇਸ ਵਿਸ਼ੇਸ਼ ਗੱਲਬਾਤ ਵਿੱਚ ਉਹ ਦੱਸਦੇ ਹਨ ਕਿ ਕਿਵੇਂ ‘ਪੰਜਾਬ 1984’ ਨੇ ਉਨ੍ਹਾਂ ਦੇ ਕਰੀਅਰ ਨੂੰ ਨਵਾਂ ਰੁਖ ਦਿੱਤਾ ਅਤੇ ‘ਉਡਤਾ ਪੰਜਾਬ’, ‘ਖਿਦੋ ਖੂੰਡੀ’ ਤੋਂ ਲੈ ਕੇ ਹਾਲ ਹੀ ਦੀ ਰਿਲੀਜ਼ ‘ਮਾਂ ਜਾਏ’ ਤੱਕ ਉਹਨਾਂ ਦਾ ਸਫ਼ਰ ਸੰਘਰਸ਼, ਲਗਨ ਅਤੇ ਮਿਹਨਤ ਨਾਲ ਕਿਵੇਂ ਅੱਗੇ ਵਧਿਆ।

ਖ਼ਬਰਨਾਮਾ: ਗਠਜੋੜ ਦੇ ਤਣਾਅ ਦੇ ਚਲਦਿਆਂ ਅਗਾਊਂ ਚੋਣਾਂ ਦੀਆਂ ਅਟਕਲਾਂ ਹੋਈਆਂ ਤੇਜ਼
ਲਿਬਰਲ ਸੈਨੇਟਰ ਜੇਨ ਹਿਊਮ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਗਠਜੋੜ ਦੇ ਅੰਦਰੂਨੀ ਤਣਾਅ ਦਾ ਫ਼ਾਇਦਾ ਚੁੱਕਦਿਆਂ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਲਿਬਰਲ–ਨੈਸ਼ਨਲ ਗਠਜੋੜ 2025 ਦੀ ਚੋਣ ਤੋਂ ਬਾਅਦ ਦੂਜੀ ਵਾਰ ਟੁੱਟ ਕੇ ਫੇਰ ਤੋਂ ਇਕਜੁੱਟ ਹੋਇਆ ਹੈ। ਇਸ ਖਬਰ ਦੇ ਵੇਰਵੇ ਸਮੇਤ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਬਾਲ ਕਹਾਣੀਆਂ: ਅਸਮਾਨ ਵਿੱਚ ਲੁੱਕਾ ਛੁਪੀ ਕਰਦੇ ਚੰਨ ਦੀ ਕਹਾਣੀ 'ਚੰਨ ਕਿੱਥੇ ਗਿਆ ਸੀ', ਬੱਚੇ ਦੀ ਕਲਪਨਾ ਦੀ ਮਿੱਠੀ ਉਡਾਣ
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ਦਿਲ ਨੂੰ ਛੂਹਣ ਵਾਲੀ ਕਹਾਣੀ ‘ਚੰਨ ਕਿੱਥੇ ਗਿਆ ਸੀ’, ਜੋ ਅਸਮਾਨ ਵਿੱਚ ਚਮਕਦੇ ਚੰਨ ਬਾਰੇ ਇੱਕ ਨਿੱਕੇ ਬੱਚੇ ਦੀ ਮਾਸੂਮ ਸੋਚ ਅਤੇ ਕਲਪਨਾ ਨੂੰ ਬੜੀ ਸੁੰਦਰਤਾ ਨਾਲ ਦਰਸਾਉਂਦੀ ਹੈ। ਇਸ ਕਹਾਣੀ ਦੇ ਲੇਖਕ ਕਰਨੈਲ ਸਿੰਘ ਸੋਮੈਲ ਅਤੇ ਅਸ਼ਰਫ ਸੋਹੈਲ ਹਨ। ਇਸ ਮਨਮੋਹਕ ਕਹਾਣੀ ਦਾ ਆਨੰਦ ਮਾਣੋ ਇਸ ਪੌਡਕਾਸਟ ਰਾਹੀਂ।

ਸਰਕਾਰੀ ਇਲਾਜ ਦੇ ਬਾਵਜੂਦ ਕੈਂਸਰ ਮਰੀਜ਼ਾਂ ‘ਤੇ ਵਿੱਤੀ ਬੋਝ, ਆਦਿਵਾਸੀ ਤੇ ਪੇਂਡੂ ਭਾਈਚਾਰੇ ਸਭ ਤੋਂ ਵੱਧ ਪ੍ਰਭਾਵਿਤ
ਆਸਟ੍ਰੇਲੀਆ ਵਿੱਚ ਕੈਂਸਰ ਮਰੀਜ਼ਾਂ ਨੂੰ ਸਰਕਾਰੀ ਇਲਾਜ ਉਪਲਬਧ ਹੋਣ ਦੇ ਬਾਵਜੂਦ ਵੱਡੇ ਵਿੱਤੀ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਆਦਿਵਾਸੀ ਅਤੇ ਪੇਂਡੂ ਖੇਤਰਾਂ ਵਿੱਚ ਰਹਿੰਦੇ ਲੋਕ ਇਲਾਜ, ਯਾਤਰਾ ਅਤੇ ਰੋਜ਼ਗਾਰ ਨਾਲ ਜੁੜੀਆਂ ਵਾਧੂ ਮੁਸ਼ਕਲਾਂ ਕਾਰਨ ਹੋਰ ਵੀ ਪ੍ਰਭਾਵਿਤ ਹੁੰਦੇ ਹਨ। ਮਾਹਿਰ ਦੱਸਦੇ ਹਨ ਕਿ ਬਿਮਾਰੀ ਦੇ ਨਾਲ-ਨਾਲ ਵਿੱਤੀ ਦਬਾਅ ਅਤੇ ਸਹਾਇਤਾ ਦੀ ਘਾਟ ਮਰੀਜ਼ਾਂ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਇਨ੍ਹਾਂ ਮਸਲਿਆਂ ‘ਤੇ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

ਖ਼ਬਰਾਂ ਫਟਾਫੱਟ: ਐਲਬਨੀਜ਼ੀ ਦੀ ਇੰਡੋਨੇਸ਼ੀਆ ਯਾਤਰਾ ਤੋਂ ਬਿੱਟੂ ਨਾਲ ਰਾਹੁਲ ਗਾਂਧੀ ਦੀ ਬਹਿਸ ਤੱਕ, ਸੁਣੋ ਇਸ ਹਫਤੇ ਦੀਆਂ ਅਹਿਮ ਖ਼ਬਰਾਂ
ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ ਵਿੱਚ ਸੁਣੋ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਦਰਮਿਆਨ ਹੋਈ ਇੱਕ ਇਤਿਹਾਸਕ ਸੰਧੀ ਬਾਰੇ, ਨਾਲ ਹੀ ਨਿਊ ਸਾਊਥ ਵੇਲਸ ਦੀ ਪਹਿਲੀ ਮਹਿਲਾ ਗਵਰਨਰ ਨੂੰ ਦਿੱਤੀ ਗਈ ਸਰਕਾਰੀ ਅੰਤਿਮ ਵਿਦਾਇਗੀ। ਇਸ ਤੋਂ ਇਲਾਵਾ ਜਾਣੋ ਜਪਾਨ ਵਿੱਚ ਆਸਟ੍ਰੇਲੀਆਈ ਸੈਲਾਨੀ ਦੀ ਮੌਤ ਦੀ ਘਟਨਾ ਅਤੇ ਭਾਰਤ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਛਿੜੀ ਤਿੱਖੀ ਸਿਆਸੀ ਬਹਿਸ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

ਖ਼ਬਰਨਾਮਾ: ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਸਮਾਂ ਲੱਗੇਗਾ
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦੀ ਗਵਰਨਰ ਮਿਸ਼ੇਲ ਬੁਲੌਕ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਨੂੰ 2 ਤੋਂ 3 ਫੀਸਦੀ ਦੇ ਨਿਰਧਾਰਤ ਟੀਚਾ ਦਾਇਰੇ ਵਿੱਚ ਮੁੜ ਵਾਪਸ ਲਿਆਉਣ ਲਈ 2028 ਤੱਕ ਦਾ ਸਮਾਂ ਲੱਗ ਸਕਦਾ ਹੈ। ਸੈਨੇਟ ਐਸਟਿਮੇਟਸ ਸਾਹਮਣੇ ਦਿੱਤੇ ਗਏ ਇਸ ਬਿਆਨ ਨਾਲ ਅਗਲੇ ਕੁਝ ਮਹੀਨਿਆਂ ਵਿੱਚ ਵਿਆਜ ਦਰਾਂ ‘ਚ ਕਟੌਤੀ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਇਹ ਟਿੱਪਣੀਆਂ ਉਸ ਤੋਂ ਬਾਅਦ ਆਈਆਂ ਹਨ ਜਦੋਂ ਰਿਜ਼ਰਵ ਬੈਂਕ ਨੇ ਇਸ ਹਫ਼ਤੇ, ਦੋ ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਵਿਆਜ ਦਰਾਂ ‘ਚ ਵਾਧਾ ਕੀਤਾ ਹੈ।

ਨਸਲਵਾਦ ‘ਤੇ ਖੁੱਲ੍ਹੀ ਗੱਲਬਾਤ ਦੀ ਲੋੜ: 'ਸਮਾਜਿਕ ਏਕਤਾ' ਵਰਗੇ ਲਫਜ਼ਾਂ ਤੋਂ ਅੱਗੇ ਸੋਚਣ ਦੀ ਕਮਿਸ਼ਨਰ ਗਿਰੀਧਰਨ ਸ਼ਿਵਰਾਮਨ ਦੀ ਅਪੀਲ
ਨਸਲੀ ਭੇਦਭਾਵ ਕਮਿਸ਼ਨਰ ਗਿਰੀਧਰਨ ਸ਼ਿਵਰਾਮਨ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਸਿਆਸਤਦਾਨ “ਸਮਾਜਿਕ ਏਕਤਾ” (social cohesion) ਵਰਗੇ ਲਫਜ਼ਾਂ ਦੀ ਵਰਤੋਂ ਕਰਕੇ ਨਸਲਵਾਦ ਜਿਹੀ ਗੰਭੀਰ ਸਮੱਸਿਆ ‘ਤੇ ਸਿੱਧੀ ਗੱਲ ਕਰਨ ਤੋਂ ਬਚ ਰਹੇ ਹਨ। ਉਨ੍ਹਾਂ ਦੇ ਮੁਤਾਬਕ ਆਸਟ੍ਰੇਲੀਆਈ ਸਮਾਜ ਵਿੱਚ ਨਸਲਵਾਦ ਬਾਰੇ ਖੁੱਲ੍ਹ ਕੇ ਗੱਲ ਕਰਨਾ ਅਜੇ ਵੀ ਮੁਸ਼ਕਲ ਮੰਨਿਆ ਜਾਂਦਾ ਹੈ, ਅਤੇ ਨਸਲਵਾਦ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਅਕਸਰ ਵਧੇਰੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੰਜਾਬੀ ਡਾਇਸਪੋਰਾ: ਪੰਜਾਬੀ ਨੌਜਵਾਨ ਦਿਲਪ੍ਰੀਤ ਬਾਜਵਾ ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਕਨੇਡਾ ਟੀਮ ਦਾ ਕਪਤਾਨ
ਇਸ ਮਹੀਨੇ ਸ਼ੁਰੂ ਹੋਣ ਜਾ ਰਹੇ ਟੀ20 ਕ੍ਰਿਕਟ ਵਿਸ਼ਵ ਕੱਪ ਲਈ ਕਨੇਡਾ ਦੀ ਟੀਮ ਵਿੱਚ ਕਈ ਭਾਰਤੀ ਮੂਲ ਦੇ ਖਿਡਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਟੀਮ ਦੀ ਕਪਤਾਨੀ ਦਿਲਪ੍ਰੀਤ ਸਿੰਘ ਬਾਜਵਾ ਨੂੰ ਸੌਂਪੀ ਗਈ ਹੈ। ਇਸ ਖ਼ਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।

‘ਅਪਮਾਨਜਨਕ ਹਰਕਤ’: ਆਸਟ੍ਰੇਲੀਅਨ ਕਲਾਕਾਰ ਦੇ ਆਰਟ ਨਾਲ ਛੇੜਛਾੜ, ਕਥਿਤ Bondi ਹਮਲਾਵਰ ਦੀਆਂ ਤਸਵੀਰਾਂ ਮੈਲਬਰਨ ਵਿੱਚ ਲੱਗੀਆਂ
ਵਿਕਟੋਰੀਆ ਪੁਲਿਸ ਮੈਲਬਰਨ ਵਿੱਚ ਲਗੇ ਕਰੀਬ 40 ਅਜਿਹੇ ਪੋਸਟਰਾਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਵਿੱਚ ਆਰਟਿਸਟ ਪੀਟਰ ਡ੍ਰਿਊ ਦੇ ਅੰਦਾਜ਼ ਦੀ ਨਕਲ ਕਰਦਿਆਂ Bondi ਹਮਲੇ ਦੇ ਕਥਿਤ ਦੋਸ਼ੀ ਨਵੀਦ ਅਕਰਮ ਦੀ ਤਸਵੀਰ ਵਰਤੀ ਗਈ ਹੈ। ਮੈਲਬਰਨ ਦੇ Lord Mayor Nicholas Reece ਨੇ ਇਨ੍ਹਾਂ ਪੋਸਟਰਾਂ ਨੂੰ ‘ਬੇਹੱਦ ਅਪਮਾਨਜਨਕ’ ਕਰਾਰ ਦਿੱਤਾ ਹੈ, ਜਦਕਿ ਸਥਾਨਕ ਕੌਂਸਲ ਵੱਲੋਂ ਤਸਵੀਰਾਂ ਹਟਾਈਆਂ ਜਾ ਚੁੱਕੀਆਂ ਹਨ। ਕੀ ਪੋਸਟਰ ਬਣਾਉਣ ਵਾਲਿਆਂ ਨੂੰ ਸਜ਼ਾ ਮਿਲੇਗੀ? ਇਸ ਮਾਮਲੇ ਦਾ ਪੂਰਾ ਵੇਰਵਾ ਸੁਣੋ ਇਸ ਆਡੀਓ ਵਿੱਚ।

ਵੱਡੀ ਉਮਰ ਦੇ ਲੋਕਾਂ ਵਿੱਚ ਵਧਦੀ ਫ਼ੋਨ ਵਰਤੋਂ: ਠੱਗੀਆਂ, ਗਲਤ ਜਾਣਕਾਰੀ ਅਤੇ ਦਿਮਾਗੀ ਸਿਹਤ ‘ਤੇ ਪੈ ਸਕਦਾ ਹੈ ਅਸਰ
ਜਿੱਥੇ ਹੁਣ ਤੱਕ ਫ਼ੋਨ ਅਤੇ ਸੋਸ਼ਲ ਮੀਡੀਆ ਦੀ ਬੇਹੱਦ ਵਰਤੋਂ ਨੂੰ ਨੌਜਵਾਨਾਂ ਦੀ ਸਮੱਸਿਆ ਮੰਨਿਆ ਜਾਂਦਾ ਰਿਹਾ ਹੈ, ਉੱਥੇ ਹੁਣ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਵੱਡੀ ਉਮਰ ਦੇ ਲੋਕ ਵੀ ਤੇਜ਼ੀ ਨਾਲ ਡਿਜ਼ਿਟਲ ਦੁਨੀਆ ਵਿੱਚ ਧਸਦੇ ਜਾ ਰਹੇ ਹਨ ਅਤੇ ਕਈ ਵਾਰ ਇਹ ਵਧਦੀ ਹੋਈ ਵਰਤੋਂ ਸਮੱਸਿਆ ਦਾ ਰੂਪ ਧਾਰ ਲੈਂਦੀ ਹੈ। ਅਕਸਰ ਫ਼ੋਨ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਸਮਾਜਕ ਸੰਪਰਕਾਂ ਅਤੇ ਮਨੋਰੰਜਨ ਲਈ ਕੀਤਾ ਜਾਂਦਾ ਹੈ, ਪਰ ਇਸ ਨਾਲ ਬਜ਼ੁਰਗਾਂ ਨੂੰ ਹੋ ਸਕਣ ਵਾਲੇ ਨੁਕਸਾਨਾਂ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਸੁਣੋ ਮਾਹਰਾਂ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ…

ਮੈਲਬਰਨ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਹੋਈ 'ਚੋਰੀ'
ਮੈਲਬਰਨ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਕਥਿਤ ਚੋਰੀ ਹੋਣ ਨਾਲ ਭਾਰਤੀ ਭਾਈਚਾਰੇ ਸਮੇਤ ਸੰਸਾਰ ਭਰ ਦੇ ਗਾਂਧੀਵਾਦੀ ਸੋਚ ਰੱਖਣ ਵਾਲਿਆਂ ਨੂੰ ਸਖਤ ਹੈਰਾਨੀ ਅਤੇ ਦੁੱਖ ਹੋਇਆ ਹੈ। ਵਿਕਟੋਰੀਆ ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਸਕਰੈਪ ਮੈਟਲ ਡੀਲਰਾਂ ਨੂੰ ਸਤਰਕ ਰਹਿਣ ਲਈ ਕਿਹਾ ਹੈ। ਇਹ ਮੂਰਤੀ 2021 ਵਿੱਚ ਭਾਰਤ ਦੀ ਸਰਕਾਰ ਵੱਲੋਂ ਤੋਹਫੇ ਵਿੱਚ ਦਿੱਤੀ ਗਈ ਸੀ, ਜੋ ਸ਼ਾਂਤੀ, ਗੈਰ-ਹਿੰਸਾ ਅਤੇ ਸਾਂਝੀਆਂ ਕਦਰਾਂ ਦਾ ਇੱਕ ਪ੍ਰਤੀਕ ਸੀ।

ਖ਼ਬਰਨਾਮਾ: 'ਟਰੰਪ ਦੇ ਨਵੇਂ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣ ਬਾਰੇ ਆਸਟ੍ਰੇਲੀਆ ਕਰ ਰਿਹਾ ਹੈ ਵਿਚਾਰ', ਵਿਦੇਸ਼ ਮੰਤਰੀ ਪੈਨੀ ਵੋਂਗ
ਆਸਟ੍ਰੇਲੀਆਈ ਸਰਕਾਰ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਤੌਰ ’ਤੇ ਬਣਾਏ ਗਏ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣ ਦੇ ਮਸਲੇ ’ਤੇ ਵਿਚਾਰ ਕਰ ਰਹੀ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਟਰੰਪ ਪ੍ਰਸ਼ਾਸਨ ਤੋਂ ਇਸ ਬੋਰਡ ਦੇ ਉਦੇਸ਼ਾਂ ਅਤੇ ਸੰਚਾਲਨ ਸਬੰਧੀ ਹੋਰ ਸਪੱਸ਼ਟੀਕਰਨ ਮੰਗਿਆ ਹੈ। ਇਸ ਸਮੇਤ, ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਪੌਡਕਾਸਟ ਵਿੱਚ ਸੁਣੋ।

How does IVF work in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ IVF ਕਿਵੇਂ ਕੰਮ ਕਰਦਾ ਹੈ?
Did you know that IVF is not the first, but in fact the last step in a sequence of fertility treatments? In Vitro Fertilisation is regulated by state and territory laws. It can also be expensive and emotionally challenging. Here’s what to expect when aiming to start a pregnancy with IVF in Australia. - ਜਣਨ ਉਪਚਾਰਾਂ ਵਿੱਚ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਆਖਰੀ ਕਦਮ ਹੈ, ਨਾ ਕਿ ਪਹਿਲਾ। ਇਸਨੂੰ ਰਾਜ ਅਤੇ ਪ੍ਰਦੇਸ਼ ਦੇ ਕਾਨੂੰਨਾਂ ਅਧੀਨ ਨਿਯੰਤਰਿਤ ਕੀਤਾ ਜਾਂਦਾ ਹੈ। IVF ਮਹਿੰਗਾ ਹੋ ਸਕਦਾ ਹੈ ਅਤੇ ਭਾਵਨਾਤਮਕ ਤੌਰ 'ਤੇ ਵੀ ਚੁਣੌਤੀਪੂਰਨ ਹੁੰਦਾ ਹੈ। ਆਸਟ੍ਰੇਲੀਆ ਵਿੱਚ IVF ਰਾਹੀਂ ਗਰਭ ਅਵਸਥਾ ਸ਼ੁਰੂ ਕਰਨ ਵਾਲੇ ਜੋੜਿਆਂ ਲਈ ਕੀ ਉਮੀਦਾਂ ਹੋ ਸਕਦੀਆਂ ਹਨ, ਇਹ ਜਾਣਨ ਲਈ ਅੱਗੇ ਪੜ੍ਹੋ।

ਬਾਲੀਵੁੱਡ ਗੱਪਸ਼ੱਪ: ਇਮਤਿਆਜ਼ ਅਲੀ ਦੀ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ
ਫ਼ਿਲਮ ‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਇਮਤਿਆਜ਼ ਅਲੀ ਦੇ ਨਿਰਦੇਸ਼ਨ ਹੇਠ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸ ਉਤਸਾਹ ਹੈ। ਉੱਥੇ ਹੀ 2025 ਪੰਜਾਬੀ ਸਿਨੇਮਾ ਲਈ ਰਿਕਾਰਡ ਤੋੜ ਸਾਲ ਸਾਬਤ ਹੋਇਆ, ਜਿੱਥੇ ‘ਸੌਂਕਣ ਸੌਂਕਣੇ-2’ ਸਭ ਤੋਂ ਵੱਧ ਕਮਾਈ ਕਰਕੇ ਟਾਪ ‘ਤੇ ਰਹੀ, ਜਦਕਿ ‘ਸਰਬਾਲਾ ਜੀ’ ਅਤੇ ‘ਅਕਾਰ: ਦਾ ਅਨਕੋਂਕਰਡ’ ਵਰਗੀਆਂ ਫ਼ਿਲਮਾਂ ਨੇ ਵੀ ਵੱਡੀ ਕਾਮਯਾਬੀ ਹਾਸਲ ਕੀਤੀ। ਇਹ ਅਤੇ ਹੋਰ ਮਨੋਰੰਜਨ ਖਬਰਾਂ ਸੁਣੋ ਬਾਲੀਵੁੱਡ ਗੁਪਸ਼ਪ ਵਿੱਚ।

ਮਿਲਡੂਰਾ ਵਿੱਚ ਰਿਕਾਰਡ ਤੋੜ ਗਰਮੀ: 48.6 ਡਿਗਰੀ ਤੱਕ ਪਹੁੰਚਿਆ ਪਾਰਾ, ਸਥਾਨਕ ਪੰਜਾਬੀ ਕਿਸਾਨਾਂ ਦੀ ਜ਼ਿੰਦਗੀ ਪ੍ਰਭਾਵਿਤ
ਆਸਟ੍ਰੇਲੀਆ ਦਿਵਸ ਤੋਂ ਬਾਅਦ ਵਿਕਟੋਰੀਆ ਦੇ ਮਿਲਡੂਰਾ ਸ਼ਹਿਰ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ, ਜਿੱਥੇ ਪਾਰਾ 48.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਖੇਤਰੀ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਖੇਤੀਬਾੜੀ ਨਾਲ ਜੁੜੇ ਹੋਏ ਹਨ, ਜੋ ਤੇਜ਼ ਗਰਮੀ ਦੇ ਸਿੱਧੇ ਪ੍ਰਭਾਵ ਹੇਠ ਆ ਰਹੇ ਹਨ। ਐਸਬੀਐਸ ਪੰਜਾਬੀ ਦੀ ਟੀਮ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਲੋਕ ਇਸ ਅੱਤ ਦੀ ਗਰਮੀ ਨੂੰ ਕਿਵੇਂ ਝੱਲ ਰਹੇ ਹਨ ਅਤੇ ਸਥਾਨਕ ਪੱਧਰ ‘ਤੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਵਿੱਚ ਸੁਣੋ।

ਤੂਫ਼ਾਨੀ ਸਮੁੰਦਰ ਵਿੱਚ 13 ਸਾਲਾ ਮੁੰਡੇ ਦੀ ਬਹਾਦਰੀ: ਚਾਰ ਘੰਟਿਆਂ ਦੀ ਤੈਰਾਕੀ ਨਾਲ ਪਰਿਵਾਰ ਦੀ ਜਾਨ ਬਚੀ
ਪੱਛਮੀ ਆਸਟ੍ਰੇਲੀਆ ਦੇ ਕਿਨਾਰੇ ਛੁੱਟੀਆਂ ਮਨਾਉਂਦਾ ਇੱਕ ਪਰਿਵਾਰ ਉਸ ਸਮੇਂ ਮੌਤ ਦੇ ਮੂੰਹ ਵਿੱਚ ਫਸ ਗਿਆ, ਜਦੋਂ ਤੂਫ਼ਾਨੀ ਸਮੁੰਦਰ ਦੀਆਂ ਤੇਜ਼ ਲਹਿਰਾਂ ਉਨ੍ਹਾਂ ਨੂੰ ਅੰਦਰ ਵੱਲ ਖਿੱਚਣ ਲੱਗ ਪਈਆਂ। ਇਸ ਸੰਕਟ ਦੀ ਘੜੀ ਵਿੱਚ ਸਿਰਫ਼ 13 ਸਾਲਾ ਦੇ ਆਸਟਿਨ ਐਪਲਬੀ ਨੇ ਅਸਧਾਰਣ ਹਿੰਮਤ ਦਿਖਾਈ ਅਤੇ ਚਾਰ ਘੰਟਿਆਂ ਤੱਕ ਉੱਚੀਆਂ ਲਹਿਰਾਂ ਨਾਲ ਜੂਝਦਾ ਹੋਇਆ ਕਿਨਾਰੇ ਤੱਕ ਤੈਰ ਕੇ ਪਹੁੰਚਿਆ, ਤਾਂ ਜੋ ਮਦਦ ਲਿਆ ਕੇ ਆਪਣੀ ਮਾਂ ਅਤੇ ਛੋਟੇ ਦੋ ਭੈਣ-ਭਰਾਵਾਂ ਦੀ ਜਾਨ ਬਚਾਈ ਜਾ ਸਕੇ। ਇਹ ਕਹਾਣੀ ਡਰ ਅਤੇ ਉਮੀਦ ਦੇ ਦਰਮਿਆਨ ਇੱਕ ਮਾਂ ਦੇ ਭਰੋਸੇ ਅਤੇ ਉਸ ਪੁੱਤਰ ਦੀ ਹੈ, ਜੋ ਮੁਸੀਬਤ ਦੀ ਘੜੀ ਵਿੱਚ ਸੱਚਾ ਹੀਰੋ ਬਣ ਕੇ ਸਾਹਮਣੇ ਆਇਆ।

ਖ਼ਬਰਨਾਮਾ: ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ਕ ਹੜ੍ਹਟਜ਼ੋਗ ਦਾ ਸਿਡਨੀ ਦੌਰਾ, ਸੁਰੱਖਿਆ ਪਾਬੰਦੀਆਂ ਦੇ ਬਾਵਜੂਦ ਪ੍ਰਦਰਸ਼ਨਾਂ ਦੀ ਤਿਆਰੀ
ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ਕ ਹੜ੍ਹਟਜ਼ੋਗ 9 ਫਰਵਰੀ ਨੂੰ ਸਿਡਨੀ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੀ ਯਾਤਰਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਦਕਿ ਨਿਊ ਸਾਊਥ ਵੇਲਜ਼ ਪੁਲਿਸ ਨੇ ਸਿਡਨੀ ਦੇ ਕੁਝ ਹਿੱਸਿਆਂ ਵਿੱਚ ਪ੍ਰਦਰਸ਼ਨਾਂ ‘ਤੇ ਲੱਗੀਆਂ ਪਾਬੰਦੀਆਂ ਨੂੰ ਹੋਰ ਵਧਾ ਦਿੱਤਾ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਪਾਕਿਸਤਾਨ ਡਾਇਰੀ: ਵਿਸ਼ਵ ਬੈਂਕ ਪ੍ਰਧਾਨ ਅਜੇ ਬੰਗਾ ਦੀ ਪਾਕਿਸਤਾਨ ਦੌਰੇ ਦੌਰਾਨ ਕਰਜ਼ਾ ਯੋਜਨਾਵਾਂ ‘ਤੇ ਚਰਚਾ
ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਸਿੰਘ ਬੰਗਾ ਨੇ ਪਾਕਿਸਤਾਨ ਦੇ ਸਰਕਾਰੀ ਦੌਰੇ ਦੌਰਾਨ ਸਰਕਾਰ ਨਾਲ ਅਗਲੇ ਦਸ ਸਾਲਾਂ ਲਈ ਕਰਜ਼ਾ ਯੋਜਨਾਵਾਂ ਅਤੇ ਮੌਜੂਦਾ ਕਰਜ਼ਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰੂਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਵੀ ਕੀਤੇ। ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਸਕੂਲਾਂ ਵਿੱਚ ਬੱਚਿਆਂ ਲਈ ‘ਸਨਸਕ੍ਰੀਨ ਬ੍ਰੇਕ’: ਚਮੜੀ ਦੇ ਕੈਂਸਰ ਤੋਂ ਬਚਾਅ ਵੱਲ ਇੱਕ ਨਵਾਂ ਕਦਮ?
ਆਸਟ੍ਰੇਲੀਆ ਭਰ ਦੇ ਸੈਂਕੜੇ ਡਾਕਟਰਾਂ ਅਤੇ ਸਿਹਤ ਮਾਹਿਰਾਂ ਨੇ ਸੰਘੀ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਸਕੂਲਾਂ ਵਿੱਚ ਬੱਚਿਆਂ ਲਈ ‘ਸਨਸਕ੍ਰੀਨ’ ਲਗਾਉਣ ਦਾ ਇੱਕ ਲਾਜ਼ਮੀ ਸਮਾਂ ਨਿਰਧਾਰਤ ਕੀਤਾ ਜਾਵੇ। ਮਾਹਿਰਾਂ ਦਾ ਕਹਿਣਾ ਹੈ ਕਿ ‘ਸਨਸਕ੍ਰੀਨ ਬ੍ਰੇਕ’ ਨਾਲ ਮੇਲਾਨੋਮਾ ਸਮੇਤ ਚਮੜੀ ਦੇ ਕੈਂਸਰ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਅੰਕੜਿਆਂ ਅਨੁਸਾਰ, ਚਮੜੀ ਦਾ ਕੈਂਸਰ ਆਸਟ੍ਰੇਲੀਆ ਵਿੱਚ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਆਮ ਕੈਂਸਰ ਹੈ ਅਤੇ ਸਨਸਮਾਰਟ (SunSmart) ਮੁਤਾਬਕ ਹਰ ਸਾਲ ਲਗਭਗ 2000 ਲੋਕ ਇਸ ਕਾਰਨ ਜਾਨ ਗੁਆ ਬੈਠਦੇ ਹਨ। ਕੀ ਸਕੂਲਾਂ ਵਿੱਚ ਸਨਸਕ੍ਰੀਨ ਬ੍ਰੇਕ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋ ਸਕੇਗਾ? ਸੁਣੋ ਪੂਰਾ ਮਾਮਲਾ ਇਸ ਪੌਡਕਾਸਟ ਵਿੱਚ…

ਭਾਰਤ ਦੇ ਬਜਟ ਭਾਸ਼ਣ ਵਿੱਚ NRIs ਲਈ ਕੀ ਹਨ ਖਾਸ ਐਲਾਨ ? ਕਿਸਦਾ ਕਿੰਨਾ ਫਾਇਦਾ?
ਇਸ ਸਾਲ ਦੇ ਕੇਂਦਰੀ ਬਜਟ ਵਿੱਚ ਭਾਰਤੀ ਸਰਕਾਰ ਨੇ ਪਰਦੇਸ ਵਿੱਚ ਰਹਿੰਦੇ ਭਾਰਤੀਆਂ (NRIs) ਲਈ ਕਈ ਨਵੇਂ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਭਾਰਤੀ ਸਟਾਕ ਮਾਰਕਿਟ ਵਿੱਚ ਨਿਵੇਸ਼ ਦੀ ਹੱਦ ਵਧਾਉਣਾ, ਭਾਰਤ ਵਿੱਚ ਜਾਇਦਾਦ ਵੇਚਣ ਦੀ ਕਾਰਵਾਈ ਨੂੰ ਆਸਾਨ ਬਣਾਉਣਾ, ਤੇ ਹੋਰ ਕੁਝ ਮਹੱਤਵਪੂਰਨ ਫ਼ੈਸਲੇ ਸ਼ਾਮਲ ਹਨ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ: ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਦਾ ਐਲਾਨ, ਮਹਿੰਗੀ ਹੋਵੇਗੀ ਘਰ ਦੀ ਕਿਸ਼ਤ
ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕੀਤੇ ਵਾਧੇ ਨਾਲ ਨਕਦੀ ਦਰ 3.6 ਫੀਸਦੀ ਤੋਂ ਵੱਧ ਕੇ 3.85 ਫੀਸਦੀ ਹੋ ਗਈ ਹੈ। ਇਹ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਹੈ ਜਦੋਂ ਕੇਂਦਰੀ ਬੈਂਕ ਨੇ ਵਿਆਜ ਦਰ ਵਧਾਈ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਆਸਟ੍ਰੇਲੀਆ ਓਪਨ 2026: ਭਾਰਤ ਦੇ ਛੋਟੇ ਕਸਬੇ ਤੋਂ ਆਈ 13 ਸਾਲਾਂ ਟੈਨਿਸ ਖਿਡਾਰਨ ਨੇ ਰਚਿਆ ਇਤਿਹਾਸ
ਮੈਲਬਰਨ ਵਿੱਚ 1 ਫਰਵਰੀ ਨੂੰ ਸੰਪੰਨ ਹੋਏ Australia Open 2026 ਦੌਰਾਨ ਜਿੱਥੇ ਦੁਨੀਆ ਭਰ ਦੇ ਚੋਟੀ ਦੇ ਟੈਨਿਸ ਖਿਡਾਰੀਆਂ ਨੇ ਆਪਣੇ ਖਿਤਾਬ ਆਪਣੇ ਨਾਮ ਕੀਤੇ, ਉੱਥੇ ਭਾਰਤ ਦੇ ਗੁਜਰਾਤ ਸੂਬੇ ਤੋਂ ਆਈ 13 ਸਾਲਾ ਟੈਨਿਸ ਖਿਡਾਰਨ ਜੇਨਸੀ ਕਾਨਾਬਰ ਨੇ ਇੱਕ ਇਤਿਹਾਸਕ ਕਾਮਯਾਬੀ ਦਰਜ ਕੀਤੀ। ਜੂਨਾਗੜ੍ਹ ਦੀ ਰਹਿਣ ਵਾਲੀ ਜੇਨਸੀ ਨੇ ਏਸ਼ੀਆ-ਪੈਸਿਫਿਕ ਇਲੀਟ ਅੰਡਰ-14 ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਸਟ੍ਰੇਲੀਆ ਦੀ ਮੁਸੇਮਾ ਸਿਲੇਕ ਨੂੰ 3-6, 6-4 ਅਤੇ 6-1 ਨਾਲ ਹਰਾਕੇ ਖਿਤਾਬ ਆਪਣੇ ਨਾਮ ਕੀਤਾ। ਪਹਿਲਾ ਸੈੱਟ ਹਾਰਨ ਤੋਂ ਬਾਅਦ ਕੀਤੀ ਗਈ ਇਹ ਸ਼ਾਨਦਾਰ ਵਾਪਸੀ ਜੇਨਸੀ ਦੀ ਮਿਹਨਤ ਅਤੇ ਹੌਸਲੇ ਦੀ ਮਿਸਾਲ ਬਣੀ। ਹੋਰ ਵੇਰਵਿਆਂ ਲਈ ਸੁਣੋ ਇਹ ਰਿਪੋਰਟ…

Tracing Roots: 140-year-old Punjabi migration story preserved in a children’s story book - ਮਨਮੀਤ ਬੇਦੀ ਦੀ ਅਨੋਖੀ ਕੋਸ਼ਿਸ਼: ਏਆਈ ਦੀ ਮਦਦ ਨਾਲ 140 ਸਾਲ ਪੁਰਾਣੀ ਪਰਿਵਾਰਕ ਵਿਰਾਸਤ ਦੀ ਕੀਤੀ ਸਫਲ ਖੋਜ
Fifth-generation Australian-Punjabi Manmeet Bedi traced his family’s migration journey from Punjab to Queensland, uncovering a history spanning more than a century. What began as a personal search for records evolved into a deeper understanding of his roots and identity. This inspired him to pen a children’s book titled 'Where the Mustard Fields Meet the Southern Cross', which he says will preserve this legacy for future generations. - ਮੈਲਬਰਨ ਨਿਵਾਸੀ ਮਨਮੀਤ ਬੇਦੀ ਆਪਣੇ ਨਾਨਾ ਜੀ ਤੇਜਾ ਸਿੰਘ ਦੀ ਉਸ ਯਾਤਰਾ ਨਾਲ ਜਾਣੂ ਸਨ, ਜੋ 79 ਸਾਲ ਪਹਿਲਾਂ ਪੰਜਾਬ ਤੋਂ ਆਸਟ੍ਰੇਲੀਆ ਆਏ ਸਨ। ਪਰ ਨਾਨਾ ਜੀ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੇ ਆਪਣੇ ਪੁਰਖਿਆਂ ਦਾ ਇਤਿਹਾਸ ਉਨ੍ਹਾਂ ਲਈ ਇੱਕ ਅਣਛੁਹਿਆ ਪੰਨਾ ਸੀ। ਪੁਰਾਣੀਆਂ ਯਾਦਾਂ, ਕੁਝ ਚਿੱਠੀਆਂ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਮਨਮੀਤ ਨੇ ਲਗਭਗ 140 ਸਾਲ ਪਹਿਲਾਂ ਆਸਟ੍ਰੇਲੀਆ ਆਏ ਆਪਣੇ ਪੁਰਖਿਆਂ ਦੀ ਕਹਾਣੀ ਨੂੰ ਦੁਬਾਰਾ ਸੁਰਜੀਤ ਕੀਤਾ ਹੈ। ਇਸ ਇਤਿਹਾਸ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਆਸਾਨ ਢੰਗ ਨਾਲ ਪਹੁੰਚਾਉਣ ਲਈ ਉਨ੍ਹਾਂ ਨੇ ਬੱਚਿਆਂ ਲਈ ਇੱਕ ਕਹਾਣੀ ਪੁਸਤਕ ਵੀ ਤਿਆਰ ਕੀਤੀ ਹੈ।

ਖ਼ਬਰਨਾਮਾ: 2025 ਫੈਡਰਲ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਖਰਚੇ ਕਈ ਮਿਲੀਅਨ ਡਾਲਰ, ਚੋਣ ਕਮਿਸ਼ਨ ਦੀ ਰਿਪੋਰਟ
ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 3 ਮਈ 2025 ਦੀਆਂ ਫੈਡਰਲ ਚੋਣਾਂ ਲਈ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਕਰੋੜਾਂ ਡਾਲਰ ਖਰਚੇ। ਲੇਬਰ ਪਾਰਟੀ ਨੇ ਚੋਣ ਸਮੇਤ 71 ਮਿਲੀਅਨ ਡਾਲਰ ਤੋਂ ਵੱਧ, ਲਿਬਰਲ ਪਾਰਟੀ ਨੇ ਕਰੀਬ 53 ਮਿਲੀਅਨ, ਨੈਸ਼ਨਲਜ਼ ਨੇ ਲਗਭਗ 5 ਮਿਲੀਅਨ ਅਤੇ ਗ੍ਰੀਨਜ਼ ਨੇ 9 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ।

ਕਲਾ ਅਤੇ ਕਹਾਣੀਆਂ: ਭਾਰਤ ਵਿੱਚ ਜਨਮੇ ਤੇ ਪਾਕਿਸਤਾਨ ਵਿੱਚ ਮਸ਼ਹੂਰ ਹੋਏ ਗਾਇਕ ਇਨਾਇਤ ਹੁਸੈਨ ਭੱਟੀ ਦੀ ਪ੍ਰੇਰਣਾਦਾਇਕ ਯਾਤਰਾ
ਭਾਰਤੀ ਪੰਜਾਬ ਵਿੱਚ ਜਨਮੇ ਅਤੇ ਪਾਕਿਸਤਾਨ ਵਿੱਚ ਮਸ਼ਹੂਰੀ ਹਾਸਲ ਕਰਨ ਵਾਲੇ ਲੋਕ ਗਾਇਕ ਅਤੇ ਥੀਏਟਰ ਕਲਾਕਾਰ ਇਨਾਇਤ ਹੁਸੈਨ ਭੱਟੀ ਦੀ ਕਲਾ ਯਾਤਰਾ ਰੇਡੀਓ ਤੋਂ ਸ਼ੁਰੂ ਹੋ ਕੇ ਫ਼ਿਲਮੀ ਸੰਗੀਤ ਦੀ ਦੁਨੀਆ ਤੱਕ ਪਹੁੰਚੀ। ਇਸ ਦੌਰਾਨ, ਇਨ੍ਹਾਂ ਨੇ ਆਪਣੀ ਕਲਾ ਰਾਹੀਂ ਅਮਨ ਅਤੇ ਸੂਫ਼ੀਆਨਾ ਸੋਚ ਦਾ ਸੁਨੇਹਾ ਦਿੱਤਾ। ਆਮ ਤੋਂ ਖ਼ਾਸ ਬਣਨ ਦੀ ਇਹ ਦਿਲਚਸਪ ਦਾਸਤਾਨ ਇਸ ਪੌਡਕਾਸਟ ਵਿੱਚ ਸੁਣੋ।

'ਮਦਰ ਆਫ਼ ਆਲ ਡੀਲਸ': ਦੋ ਦਹਾਕਿਆਂ ਦੀ ਗੱਲਬਾਤ ਤੋਂ ਬਾਅਦ ਯੂਰਪੀ ਯੂਨੀਅਨ ਅਤੇ ਭਾਰਤ ਵਿੱਚਕਾਰ ਵਪਾਰਕ ਸਮਝੌਤਾ ਤੈਅ
ਭਾਰਤ ਅਤੇ ਯੂਰਪੀ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਵਪਾਰਕ ਸਮਝੌਤਾ ਤੈਅ ਕਰ ਲਿਆ ਹੈ, ਜਿਸਨੂੰ ਲਗਭਗ ਦੋ ਦਹਾਕਿਆਂ ਤੋਂ ਚੱਲ ਰਹੀ ਗੱਲਬਾਤ ਤੋਂ ਬਾਅਦ 'ਮਦਰ ਆਫ਼ ਆਲ ਡੀਲਸ' ਕਰਾਰ ਦਿੱਤਾ ਜਾ ਰਿਹਾ ਹੈ। ਯੂ ਐਸ ਵੱਲੋਂ ਲਾਏ ਹਾਲਈਆ ਭਾਰੀ ਟੈਰਿਫਾਂ ਦੇ ਦਬਾਅ ਅਤੇ ਹੋਰ ਵਾਧਿਆਂ ਦੀਆਂ ਧਮਕੀਆਂ ਦਾ ਸਾਹਮਣਾ ਕਰਦੇ ਹੋਏ, ਦੋਵੇਂ ਵੱਡੀਆਂ ਅਰਥਵਿਵਸਥਾਵਾਂ ਹੁਣ ਆਪਣੇ ਵਪਾਰਕ ਸਾਥੀਆਂ ਦਾ ਵਿਸਤਾਰ ਕਰਨ ਵੱਲ ਕੰਮ ਕਰ ਰਹੀਆਂ ਹਨ।