
SBS Punjabi - ਐਸ ਬੀ ਐਸ ਪੰਜਾਬੀ
1,684 episodes — Page 13 of 34

ਮੈਲਬਰਨ ਵਿੱਚ ਪੰਜਾਬੀ ਸਕੂਲਜ਼ ਫੋਰਮ: ਮਾਂ-ਬੋਲੀ ਪੰਜਾਬੀ ਲਈ ਇਕਸਾਰ ਢਾਂਚਾ ਤਿਆਰ ਕਰਨ ਦੀ ਕੋਸ਼ਿਸ਼
ਵੈਸਟਰਨ ਸਿਡਨੀ ਵਿੱਚ ਪਿਛਲੇ 22 ਸਾਲਾਂ ਤੋਂ ਖਾਲਸਾ ਪੰਜਾਬੀ ਸਕੂਲ ਚਲਾ ਰਹੇ ਨਰਿੰਦਰ ਪਾਲ ਸਿੰਘ ਅਤੇ ਮੋਨਾ ਸਿੱਧੂ ਮੈਲਬਰਨ ਵਿੱਚ ਉਲੀਕੇ ਗਏ ਪੰਜਾਬੀ ਸਕੂਲਜ਼ ਫੋਰਮ ਵਿੱਚ ਪੰਜਾਬੀ ਪੜਾਉਣ ਦੇ ਤਕਨੀਕੀ ਤਰੀਕਿਆਂ, ਪਾਠਕ੍ਰਮ ਅਤੇ ਸਮੱਗਰੀ ਦੀ ਸਾਂਝ ਪਾ ਰਹੇ ਹਨ। ਆਸਟ੍ਰੇਲੀਆ ਭਰ ਤੋਂ ਇਕੱਠੇ ਹੋ ਰਹੇ ਅਧਿਆਪਕਾਂ, ਮਾਪਿਆਂ ਅਤੇ ਸੰਸਥਾਪਕਾਂ ਲਈ ਇਹ ਫੋਰਮ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ ਹੋਰ ਸੁਚੱਜੇ ਅਤੇ ਇਕਸਾਰ ਢਾਂਚੇ ਵਿੱਚ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿ ਇਹ ਉਪਰਾਲਾ ਮਾਂ-ਬੋਲੀ ਦੇ ਭਵਿੱਖ ਲਈ ਕਿਵੇਂ ਮਦਦਗਾਰ ਸਾਬਤ ਹੋ ਸਕਦਾ ਹੈ।

‘In those days, nobody knew about Australia’: Surinder Kaur Sodhi’s unique migration story - ‘ਉਹਨਾਂ ਦਿਨਾਂ 'ਚ ਆਸਟ੍ਰੇਲੀਆ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ ‘:1967 ਵਿੱਚ ਆਈ ਸੁਰਿੰਦਰ ਕੌਰ ਸੋਢੀ ਦੀ ਅਨੋਖੀ ਮਾਈਗ੍ਰੇਸ਼ਨ ਕਹਾਣੀ
n 1967, Surinder Kaur Sodhi migrated from Hoshiarpur, Punjab, to Far North Queensland, at a time when the White Australia Policy was still in place. In this interview, she reflects on her unique one of a kind grand wedding in regional Queensland, her early experiences of arriving in Australia, her husband’s family’s Punjabi roots dating back to 1888, their transition from hawking to sugarcane farming in North Queensland, and the ways she held on to her identity in a new land. - ਸੁਰਿੰਦਰ ਕੌਰ ਸੋਢੀ 1967 ਵਿੱਚ ਜੱਦ ਹੁਸ਼ਿਆਰਪੁਰ ਤੋਂ Far North Queensland ਆਏ ਤਾਂ ਉਸ ਸਮੇਂ ਵਾਈਟ ਆਸਟ੍ਰੇਲੀਆ ਪਾਲਿਸੀ ਹਾਲੇ ਲਾਗੂ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਿਤਾਬਾਂ ਲਈ ਉਨ੍ਹਾਂ ਨੂੰ ਲਾਇਬ੍ਰੇਰੀ ਜਾਣਾ ਪੈਂਦਾ ਸੀ, ਪਰ ਆਸਟ੍ਰੇਲੀਆ ਵਿੱਚ ‘ਪ੍ਰੀਤਲੜੀ’ ਉਨ੍ਹਾਂ ਦੇ ਘਰ ਹੀ ਆ ਜਾਂਦੀ ਸੀ, ਇਹ ਗੱਲ ਉਨ੍ਹਾਂ ਲਈ ਬਹੁਤ ਹੈਰਾਨੀਜਨਕ ਸੀ। ਇਸ ਗੱਲਬਾਤ ਵਿੱਚ ਉਨ੍ਹਾਂ ਆਪਣੇ ਆਲੀਸ਼ਾਨ ਅਤੇ ਵਿਲੱਖਣ ਵਿਆਹ ਬਾਰੇ ਗੱਲ ਕੀਤੀ ਹੈ, ਜਦੋਂ 1967 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਵਾਂ ਪੜਨ ਲਈ ਵੂਲਵੁਲਗਾ ਤੋਂ ਕੈਰਨਜ਼ ਲਿਜਾਇਆ ਗਿਆ, Townsville ਅਤੇ Cairns ਦੀਆਂ ਮੁੱਢਲੀਆਂ ਯਾਦਾਂ, Atherton Tableland ਦੇ ਇਤਿਹਾਸਕ ਬਦਲਾਅ ਅਤੇ ਹੋਰ ਬਹੁਤ ਕੁਝ ਸਾਂਝਾ ਕੀਤਾ ਹੈ।

ਬਾਲੀਵੁੱਡ ਗੱਪਸ਼ੱਪ: ਧੁਰੰਦਰ-2 'ਚ ਸਿਗਰਟ ਪੀਂਦੇ ਹੋਏ ਗੁਰਬਾਣੀ ਉਚਾਰਨ ਕਰਨ ਵਾਲੇ ਇਲਜ਼ਾਮ ਦਾ 'ਆਰ ਮਾਧਵਨ' ਵੱਲੋਂ ਖੰਡਨ
ਬਹੁ-ਚਰਚਿਤ ਫਿਲਮ ਧੁਰੰਦਰ-2 ਦੇ ਇੱਕ ਸੀਨ ਵਿੱਚ ਅਦਾਕਾਰ ਆਰ ਮਾਧਵਨ 'ਤੇ ਸਿਗਰਟ ਪੀਦੇ ਹੋਏ ਗੁਰਬਾਣੀ ਦੀ ਇੱਕ ਤੁੱਕ ਦਾ ਉਚਾਰਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਦਾ ਖੰਡਨ ਕਰਦੇ ਹੋਏ ਮਾਧਵਨ ਨੇ ਕਿਹਾ ਕਿ ਉਕਤ ਸੀਨ ਵਿੱਚ ਨਾ ਤਾਂ ਉਨ੍ਹਾਂ ਦੇ ਹੱਥ ਵਿੱਚ ਸਿਗਰਟ ਫੜੀ ਹੋਈ ਹੈ, ਅਤੇ ਨਾ ਹੀ ਕੋਈ ਧੂੰਆਂ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ, ਅਤੇ ਹਰ ਫਿਲਮ ਤੋਂ ਪਹਿਲਾਂ ਅਸ਼ੀਰਵਾਦ ਲੈਣ ਲਈ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਹਨ। ਇਸ ਖਬਰ ਦੇ ਵਿਸਥਾਰ ਅਤੇ ਫਿਲਮੀ ਦੁਨੀਆਂ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...

ਤੇਲ ‘ਤੇ ਐਕਸਾਈਜ਼ ਡਿਊਟੀ 'ਚ ਕਟੌਤੀ: ਰਾਹਤ ਜਾਂ ਮਹਿੰਗਾਈ ਦਾ ਨਵਾਂ ਖਤਰਾ?
ਸਰਕਾਰ ਤੇਲ ਉੱਤੇ ਲੱਗਣ ਵਾਲੀ ਐਕਸਾਈਜ਼ ਡਿਊਟੀ (fuel excise) ਵਿੱਚ ਵੱਡੀ ਕਟੌਤੀ ਕਰ ਰਹੀ ਹੈ ਜਿਸ ਦਾ ਮਕਸਦ ਆਸਟ੍ਰੇਲੀਆਈ ਲੋਕਾਂ ਨੂੰ ਰਾਹਤ ਦੇਣਾ ਹੈ, ਹਾਲਾਂਕਿ ਇਸ ਕਦਮ ਨਾਲ ਮਹਿੰਗਾਈ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਅਰਥਸ਼ਾਸਤਰੀਆਂ ਵਿੱਚ ਇਹ ਚਿੰਤਾ ਵੀ ਹੈ ਕਿ ਇਸ ਨਾਲ ਮਹਿੰਗਾਈ ਵਿੱਚ ਵਾਧਾ ਅਤੇ ਵਿਆਜ ਦਰਾਂ ‘ਤੇ ਵੀ ਦਬਾਅ ਪੈ ਸਕਦਾ ਹੈ। ਸਰਕਾਰ ਇਸ ਨੂੰ ਜ਼ਰੂਰੀ ਕਦਮ ਮੰਨਦੀ ਹੈ, ਜਦਕਿ ਵਿਰੋਧੀ ਧਿਰ ਇਸ ਦੇ ਆਰਥਿਕ ਪ੍ਰਭਾਵਾਂ ‘ਤੇ ਸਵਾਲ ਉਠਾ ਰਹੀ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਰਿਪੋਰਟ...

ਪ੍ਰਿੰਸ ਕੰਵਲਜੀਤ ਨਾਲ ਖਾਸ ਇੰਟਰਵਿਊ: ਕਲਾ, ਜਜ਼ਬੇ ਅਤੇ ਨਵੇਂ ਪ੍ਰੋਜੈਕਟਾਂ ‘ਤੇ ਖੁੱਲ੍ਹੀ ਗੱਲਬਾਤ
ਮਸ਼ਹੂਰ ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਨੇ ਐਸਬੀਐਸ ਪੰਜਾਬੀ ਨਾਲ ਕੀਤੀ ਆਪਣੀ ਤਾਜ਼ਾ ਗੱਲਬਾਤ ਵਿੱਚ ਅਦਾਕਾਰੀ ਪ੍ਰਤੀ ਆਪਣੇ ਜਜ਼ਬੇ, ਫ਼ਿਲਮੀ ਯਾਤਰਾ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਦਰਸ਼ਕਾਂ ਨਾਲ ਜੁੜੇ ਕਿਰਦਾਰ ਚੁਣਨਾ ਉਨ੍ਹਾਂ ਦੀ ਪਹਿਲ ਰਹੀ ਹੈ ਅਤੇ 'ਫੈਨਜ਼' ਦਾ ਸਮਰਥਨ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਨਾਲ ਹੀ, ਉਨ੍ਹਾਂ ਨੇ ਨਵੇਂ ਕਲਾਕਾਰਾਂ ਨੂੰ ਮਿਹਨਤ ਅਤੇ ਸਬਰ ਨਾਲ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੱਤੀ ਹੈ।

Punjabi Pioneers: Tracing Punjabi journeys in Far North Queensland - ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪਰਵਾਸ: ਫਾਰ ਨਾਰਥ ਕੁਈਨਜ਼ਲੈਂਡ ਦੀਆਂ ਅਣਸੁਣੀਆਂ ਕਹਾਣੀਆਂ
Punjabi Pioneers is an SBS Punjabi podcast series uncovering the untold stories of Australia’s earliest Punjabi settlers. The first season of the podcast series brings to light the voices of Punjabi women from early Sikh families in Far North Queensland, whose courage and contributions helped shape Punjabi life in Australia. - SBS Punjabi ਦੀ ਇਸ ਪੌਡਕਾਸਟ ਸੀਰੀਜ਼ ਰਾਹੀਂ ਅਸੀਂ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੀੜੀ ਦਰ ਪੀੜੀ ਵੱਸਦੀਆਂ ਪੰਜਾਬੀ ਔਰਤਾਂ ਦੀ ਜ਼ੁਬਾਨੀ ਉਹਨਾਂ ਦੇ ਵਸੇਬੇ ਨਾਲ ਜੁੜੀਆਂ ਦਿਲਚਸਪ ਆਪਬੀਤੀਆਂ ਨੂੰ ਸੰਜੋਇਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਸ਼ੁਰੂਆਤੀ ਦੌਰ ਦੇ ਕਈ ਅਹਿਮ ਪੱਖਾਂ ‘ਤੇ ਵੀ ਚਾਨਣ ਪਾਇਆ ਹੈ।

ਖ਼ਬਰਨਾਮਾ: ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸੰਬੋਧਨ, ਮੱਧ-ਪੂਰਬੀ ਤਣਾਅ ਦੇ ਪ੍ਰਭਾਵਾਂ ‘ਤੇ ਸਰਕਾਰ ਦੇ ਕਦਮਾਂ ਦਾ ਐਲਾਨ
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਅੱਜ ਸ਼ਾਮ ਰਾਸ਼ਟਰ ਨੂੰ ਸੰਬੋਧਨ ਕੀਤਾ, ਜਿਸ ਵਿੱਚ ਮੱਧ-ਪੂਰਬੀ ਸੰਘਰਸ਼ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਸਰਕਾਰ ਦੀ ਰਣਨੀਤੀ ਸਾਂਝੀ ਕੀਤੀ। ਇਸ ਦੇ ਨਾਲ ਹੀ ਪੈਟਰੋਲ ਕੀਮਤਾਂ, ਛੋਟੇ ਕਾਰੋਬਾਰਾਂ ਲਈ ਰਾਹਤ ਅਤੇ ਮਾਨਸਿਕ ਸਿਹਤ ਸੇਵਾਵਾਂ ਬਾਰੇ ਵੀ ਮਹੱਤਵਪੂਰਨ ਐਲਾਨ ਕੀਤੇ ਗਏ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ, ਇਹ ਪੌਡਕਾਸਟ…

ਪੰਜ ਦਹਾਕਿਆਂ ਬਾਅਦ ਚੰਦਰਮਾ ਵੱਲ ਮਨੁੱਖੀ ਉਡਾਣ, ਆਸਟ੍ਰੇਲੀਆ ਵੀ ਅਹਿਮ ਭੂਮਿਕਾ ਵਿੱਚ
ਨਾਸਾ ਦੇ ਆਰਟੇਮਿਸ-2 ਮਿਸ਼ਨ ਤਹਿਤ 1 ਅਪ੍ਰੈਲ ਨੂੰ ਚਾਰ ਅੰਤਰਿਕਸ਼ ਯਾਤਰੀਆਂ ਦੀ ਟੀਮ ਚੰਦਰਮਾ ਵੱਲ ਰਵਾਨਾ ਹੋ ਰਹੀ ਹੈ, ਜੋ ਲਗਭਗ 10 ਦਿਨਾਂ ਦੇ ਮਿਸ਼ਨ ਦੌਰਾਨ ਚੰਦਰਮਾ ਦੇ ਚੱਕਰ ਲਗਾ ਕੇ ਧਰਤੀ ‘ਤੇ ਵਾਪਸੀ ਕਰੇਗੀ। 1970 ਦੇ ਦਹਾਕੇ ਤੋਂ ਬਾਅਦ ਇਹ ਪਹਿਲੀ ਮਨੁੱਖੀ ਚੰਦਰ ਯਾਤਰਾ ਹੋਵੇਗੀ। ਇਸ ਮਿਸ਼ਨ ਵਿੱਚ ਆਸਟ੍ਰੇਲੀਆ ਦੀਆਂ ਵਿਗਿਆਨਕ ਸੰਸਥਾਵਾਂ ਵੀ ਅਹਿਮ ਯੋਗਦਾਨ ਪਾ ਰਹੀਆਂ ਹਨ, ਜੋ ਟਰੈਕਿੰਗ ਅਤੇ ਸੰਚਾਰ ਸਹਾਇਤਾ ਪ੍ਰਦਾਨ ਕਰਨਗੀਆਂ।

ਪਾਕਿਸਤਾਨ ਡਾਇਰੀ: ਸਮਾਰਟ ਲੌਕਡਾਊਨ ‘ਤੇ ਸਹਿਮਤੀ ਨਾ ਬਣੀ, ਸੰਘੀ ਸਰਕਾਰ ਨੇ ਫੈਸਲਾ ਟਾਲਿਆ
ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਅਤੇ ਸੰਭਾਵਿਤ ਤੇਲ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਪਾਕਿਸਤਾਨ ਦੀ ਸੰਘੀ ਸਰਕਾਰ ਨੇ ‘ਸਮਾਰਟ ਲੌਕਡਾਊਨ’ ਦੀ ਪੇਸ਼ਕਸ਼ ਕੀਤੀ ਸੀ, ਪਰ ਇਸ ਮਾਮਲੇ ‘ਤੇ ਸੂਬਿਆਂ ਨਾਲ ਸਹਿਮਤੀ ਨਹੀਂ ਬਣ ਸਕੀ। ਸੂਬਾਈ ਸਰਕਾਰਾਂ ਨੇ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜਤਾਈ ਅਤੇ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਫੈਡਰਲ ਸਰਕਾਰ ਨੇ ਫਿਲਹਾਲ ਇਹ ਕਦਮ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Middle East or West Asia: What is the right term and why? - ‘ਮਿਡਲ ਈਸਟ’ ਜਾਂ ‘ਵੈਸਟ ਏਸ਼ੀਆ’: ਕੀ ਹੈ ਅਸਲ ਮਤਲਬ? ਅਰਥਸ਼ਾਸਤਰੀ ਤੋਂ ਜਾਣੋ ਵਿਸਥਾਰ ਨਾਲ
Rising tensions between Iran, Israel, and the United States in the Middle East have not only heightened security concerns but are also beginning to impact the global economy. Amid this, a debate has also emerged, should this region be called the ‘Middle East’ or ‘West Asia’? We spoke with an Indian economist Anil Sharma, who explained, in simple terms, the meanings behind both terms ‘Middle East’ and ‘West Asia’. Listen to the full conversation in this podcast. - ਮੱਧ-ਪੂਰਬ ਵਿੱਚ ਵੱਧ ਰਹੇ ਈਰਾਨ-ਇਜ਼ਰਾਈਲ-ਅਮਰੀਕਾ ਤਣਾਅ ਨੇ ਵਿਸ਼ਵ ਪੱਧਰ ‘ਤੇ ਸੁਰੱਖਿਆ ਦੇ ਨਾਲ ਨਾਲ ਆਰਥਿਕ ਚਿੰਤਾਵਾਂ ਨੂੰ ਵੀ ਗਹਿਰਾ ਕਰ ਦਿੱਤਾ ਹੈ। ਇਸ ਪ੍ਰਸੰਗ ਵਿੱਚ ਖੇਤਰ ਦੀ ਪਹਿਚਾਣ ਨੂੰ ਲੈ ਕੇ ‘ਮਿਡਲ ਈਸਟ’ ਅਤੇ ‘ਵੈਸਟ ਏਸ਼ੀਆ’ ਜਿਹੇ ਸ਼ਬਦਾਂ ਦੀ ਵਰਤੋਂ ਵੀ ਚਰਚਾ ਵਿੱਚ ਹੈ। ਭਾਰਤੀ ਅਰਥ-ਸ਼ਾਸਤਰੀ ਅਨਿਲ ਸ਼ਰਮਾ ਨਾਲ ਗੱਲਬਾਤ ਦੌਰਾਨ ਇਹਨਾਂ ਦੋਨਾਂ ਨਾਵਾਂ ਦੇ ਅਰਥ ਅਤੇ ਇਤਿਹਾਸਕ ਪਿਛੋਕੜ ਨੂੰ ਸੌਖੇ ਢੰਗ ਨਾਲ ਸਮਝਾਇਆ ਗਿਆ ਹੈ। ਨਾਲ ਹੀ, ਉਹ ਚੇਤਾਵਨੀ ਦਿੰਦੇ ਹਨ ਕਿ ਵਧਦੀ ਮਹਿੰਗਾਈ ਅਤੇ ਤੇਲ-ਗੈਸ ਸਪਲਾਈ ‘ਚ ਅਸਥਿਰਤਾ ਕਾਰਨ ਭਾਰਤ ਵਰਗੇ ਦੇਸ਼ਾਂ ਵਿੱਚ ਆਮ ਲੋਕਾਂ ਨੂੰ ਆਰਥਿਕ ਤੌਰ ‘ਤੇ ਸਾਵਧਾਨ ਰਹਿਣ ਦੀ ਲੋੜ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

ਖ਼ਬਰਨਾਮਾ: ਮੱਧ-ਪੂਰਬ ਤੋਂ 10,000 ਤੋਂ ਵੱਧ ਆਸਟ੍ਰੇਲੀਆਈ ਵਤਨ ਵਾਪਸ ਪਹੁੰਚੇ, ਕਾਰਡ ਸਰਚਾਰਜ ਹੋਣਗੇ ਖਤਮ
ਮੱਧ ਪੂਰਬ ਤੋਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਹੋਰ ਜਹਾਜ਼ ਮੰਗਲਵਾਰ ਨੂੰ ਆਸਟ੍ਰੇਲੀਆ ਪਹੁੰਚ ਗਏ ਹਨ। ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਇਸ ਖੇਤਰ ਵਿੱਚੋਂ 10,000 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਓਧਰ, ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਲੈਣ-ਦੇਣ 'ਤੇ ਲੱਗਣ ਵਾਲੀਆਂ ਵਾਧੂ ਚਾਰਜ ਫੀਸਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਹ ਦੇਸ਼ ਵਿਆਪੀ ਫੈਸਲਾ ਅਕਤੂਬਰ 2026 ਤੋਂ ਲਾਗੂ ਹੋਵੇਗਾ। ਇਹਨਾਂ ਖ਼ਬਰਾਂ ਦਾ ਵਿਸਥਾਰ ਅਤੇ ਹੋਰ ਖ਼ਬਰਾਂ ਸੁਣੋ ਇਸ ਪੌਡਕਾਸਟ ਰਾਹੀਂ...

ਪੰਜਾਬੀ ਡਾਇਰੀ : ਪੰਜਾਬ ਵਿੱਚ ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’, ਔਰਤਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ
ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲ ਗਈ ਹੈ, ਜਿਸ ਦੀ ਸ਼ੁਰੂਆਤ ਪਹਿਲੀ ਅਪ੍ਰੈਲ ਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮਹੀਨਾਵਾਰ ਆਰਥਿਕ ਮਦਦ ਦਿੱਤੀ ਜਾਵੇਗੀ ਜੋ ਕਿ ਜਨਰਲ ਵਰਗ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਲਈ 1500 ਰੁਪਏ ਹੋਵੇਗੀ। ਇਹ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਲਗਭਗ 97 ਫੀਸਦੀ ਔਰਤਾਂ ਨੂੰ ਇਸ ਦਾ ਲਾਭ ਮਿਲਣ ਦੀ ਸੰਭਾਵਨਾ ਹੈ। ਸਰਕਾਰ ਨੇ ਇਸ ਯੋਜਨਾ ਲਈ 2026-27 ਦੇ ਬਜਟ ਵਿੱਚ 9,300 ਕਰੋੜ ਰੁਪਏ ਮੁਹੱਈਆ ਕਰਵਾਏ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ

ਗੈਰ-ਮਨਜ਼ੂਰਸ਼ੁਦਾ ਪੇਪਟਾਇਡਸ ਦੀ ਵਰਤੋਂ ਵਿੱਚ ਵਾਧਾ: ਜਦੋਂ ਸੋਸ਼ਲ ਮੀਡੀਆ ਡਾਕਟਰ ਦੀ ਥਾਂ ਲੈ ਲੈਂਦਾ ਹੈ, ਤਾਂ ਇਸਦਾ ਕੀ ਪ੍ਰਭਾਵ ਪੈਂਦਾ ਹੈ?
ਪਹਿਲਾਂ ਬਾਡੀਬਿਲਡਿੰਗ ਅਤੇ ਖੇਡਾਂ ਦੇ ਘੁਟਾਲਿਆਂ ਤੱਕ ਸੀਮਿਤ ਰਹੀ ਪੇਪਟਾਈਡਸ ਦੀ ਵਰਤੋਂ ਹੁਣ ਆਮ ਲੋਕਾਂ ਵਿੱਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਚਮੜੀ ਨੂੰ ਕੱਸਣ, ਬੁਢਾਪੇ ਦੇ ਅਸਰ ਘਟਾਉਣ ਅਤੇ ਹੋਰ ਸਿਹਤ ਸੰਬੰਧੀ ਲਾਭਾਂ ਲਈ ਲੋਕ ਇਨ੍ਹਾਂ ਮਿਸ਼ਰਣਾਂ ਅਤੇ ਟੀਕਿਆਂ ਵੱਲ ਵੱਧ ਰਹੇ ਹਨ। ਔਨਲਾਈਨ ਗਰੁੱਪਾਂ, ਸੋਸ਼ਲ ਮੀਡੀਆ ਇੰਫਲੂਐਂਸਰਾਂ ਅਤੇ AI ਪਲੇਟਫਾਰਮਾਂ ਰਾਹੀਂ ਜਾਣਕਾਰੀ ਪ੍ਰਾਪਤ ਕਰਨਾ ਇਸ ਰੁਝਾਨ ਨੂੰ ਹੋਰ ਤੇਜ਼ ਕਰ ਰਿਹਾ ਹੈ। ਇਸ ਸੰਦਰਭ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਇਹ ਪ੍ਰਵਿਰਤੀ ਸੁਰੱਖਿਅਤ ਹੈ ਅਤੇ ਕੀ ਇਹ ਰਵਾਇਤੀ ਡਾਕਟਰੀ ਪ੍ਰਣਾਲੀ ‘ਤੇ ਲੋਕਾਂ ਦੇ ਘਟਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ।

ਖ਼ਬਰਨਾਮਾ : ਵਿਕਟੋਰੀਆ ਵਿੱਚ ਪੁਲਿਸ ਗੋਲੀਬਾਰੀ ਦੌਰਾਨ ਭਗੌੜੇ 'ਡੇਜ਼ੀ ਫਰੀਮੈਨ' ਦੀ ਮੌਤ
ਵਿਕਟੋਰੀਆ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਕਥਿਤ ਦੋਸ਼ੀ ਅਤੇ ਲੰਮੇ ਸਮੇਂ ਤੋਂ ਭਗੌੜੇ ਡੇਜ਼ੀ ਫਰੀਮੈਨ ਨਾਲ ਜੁੜਿਆ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਸਵੇਰੇ ਰਾਜ ਦੇ ਨੌਰਥਈਸਟ ਖੇਤਰ ਵਿੱਚ ਇੱਕ ਪ੍ਰਾਪਰਟੀ ਉੱਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਦੀ ਪੁਸ਼ਟੀ ਅਟਾਰਨੀ ਜਨਰਲ ਸੋਨਯਾ ਕਿਲਕੇਨੀ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਫਰੀਮੈਨ ਉੱਤੇ ਛੇ ਮਹੀਨੇ ਪਹਿਲਾਂ ਪੋਰੇਪੁੰਕਾਹ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹਨ, ਜਿਸ ਤੋਂ ਬਾਅਦ ਉਹ ਲਾਪਤਾ ਸੀ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ...

Meet popular Pakistani television artist and comedian Wajid Khan - ਪਾਕਿਸਤਾਨੀ ਟੈਲੀਵਿਜ਼ਨ ਕਲਾਕਾਰ ਅਤੇ ਕਾਮੇਡੀਅਨ ਵਾਜਿਦ ਖਾਨ ਨਾਲ ਖ਼ਾਸ ਗੱਲਬਾਤ
Pakistani Punjabi television artist and comedian Wajid Khan talks about his personal life and his passion for acting in a candid interview with our Lahore-based correspondent Masood Mallhi. - ਪਾਕਿਸਤਾਨੀ ਪੰਜਾਬੀ ਕਲਾਕਾਰ ਵਾਜਿਦ ਖਾਨ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਆਪਣੇ ਸ਼ੁਰੂਆਤੀ ਦਿਨਾਂ, ਸੰਘਰਸ਼ਾਂ ਅਤੇ ਅਦਾਕਾਰੀ ਪ੍ਰਤੀ ਆਪਣੇ ਜਨੂੰਨ ਬਾਰੇ ਖੁਲ੍ਹ ਕੇ ਚਰਚਾ ਕੀਤੀ। ਲਾਹੌਰ-ਅਧਾਰਤ ਪੱਤਰਕਾਰ ਮਸੂਦ ਮੱਲ੍ਹੀ ਨਾਲ ਕੀਤੇ ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਆਪਣੇ ਕਲਾ-ਸਫਰ ਦੇ ਅਹਿਮ ਪਲਾਂ ਅਤੇ ਤਜਰਬਿਆਂ ਨੂੰ ਦਰਸਾਇਆ ਹੈ।

ਬੱਚਿਆਂ ਦੀ ਮਾਨਸਿਕ ਸਿਹਤ ਨੁਕਸਾਨ ਮਾਮਲੇ ‘ਚ Meta ਅਤੇ YouTube ਦੋਸ਼ੀ ਕਰਾਰ
ਅਮਰੀਕਾ ਵਿੱਚ ਇੱਕ Jury ਨੇ Meta ਅਤੇ YouTube ਨੂੰ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਵਿੱਚ ਜ਼ਿੰਮੇਵਾਰ ਕਰਾਰ ਦਿੱਤਾ ਹੈ। ਨਿਊ ਮੈਕਸਿਕੋ ਅਤੇ ਕੈਲਿਫੋਰਨੀਆ ਨਾਲ ਸੰਬੰਧਿਤ ਮਾਮਲਿਆਂ ਵਿੱਚ ਹਜ਼ਾਰਾਂ ਉਲੰਘਣਾਂ ਸਾਹਮਣੇ ਆਈਆਂ ਹਨ। ਹਾਲਾਂਕਿ ਨੁਕਸਾਨ ਦੀ ਭਰਪਾਈ ਦੀ ਰਕਮ ਵੱਡੀ ਮੰਨੀ ਜਾ ਰਹੀ ਹੈ, ਪਰ ਇਹ ਵਿਸ਼ਵ ਦੀਆਂ ਸਭ ਤੋਂ ਕੀਮਤੀ ਟੈਕ ਕੰਪਨੀਆਂ ਲਈ ਅਜੇ ਵੀ ਅਜੇ ਵੀ ਛੋਟੀ ਮੰਨੀ ਜਾ ਰਹੀ ਹੈ। ਕੰਪਨੀਆਂ ਵੱਲੋਂ ਇਸ ਫੈਸਲੇ ਖ਼ਿਲਾਫ਼ ਅਪੀਲ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਗਈ ਹੈ। ਇਹ ਫੈਸਲਾ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਨੌਜਵਾਨਾਂ ਦੀ ਮਾਨਸਿਕ ਸਿਹਤ ‘ਤੇ ਪੈ ਰਹੇ ਅਸਰਾਂ ਵਿਰੁੱਧ ਗਲੋਬਲ ਪੱਧਰ ‘ਤੇ ਚੱਲ ਰਹੀ ਚਰਚਾ ਵਿੱਚ ਇੱਕ ਅਹਿਮ ਮੋੜ ਸਾਬਤ ਹੋ ਸਕਦਾ ਹੈ।

ਖ਼ਬਰਾਂ ਫਟਾਫੱਟ: ਆਸਟ੍ਰੇਲੀਆ, ਦੁਨੀਆ ਅਤੇ ਭਾਰਤ ਤੋਂ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ, ਜਾਣੋ ਕੁਝ ਹੀ ਮਿੰਟਾਂ 'ਚ
ਫੈਡਰਲ ਪਾਰਲੀਮੈਂਟ ਨੇ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਗਾਹਕਾਂ ਤੋਂ ਪੈਟਰੋਲ ਦੀਆਂ ਨਾਜਾਇਜ਼ ਕੀਮਤਾਂ ਵਸੂਲਣ ਵਾਲੇ ਪੈਟਰੋਲ ਸਟੇਸ਼ਨਾਂ ਅਤੇ ਸਪਲਾਇਰਾਂ 'ਤੇ ਹੁਣ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ। ਮੱਧ ਪੂਰਬ ਵਿੱਚ ਜੰਗ ਛਿੜਨ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਪਰ ਹੁਣ ਜਿਹੜੇ ਸਟੇਸ਼ਨ ਬਿਨ੍ਹਾ ਵਜ੍ਹਾ ਤੇਲ ਦੀਆਂ ਕੀਮਤਾਂ ਵਧਾਉਣਗੇ, ਉਨ੍ਹਾਂ ਨੂੰ 100 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਅਤੇ ਇਸ ਹਫ਼ਤੇ ਦੀਆਂ ਹੋਰ ਆਸਟ੍ਰੇਲੀਅਨ, ਕੌਮਾਂਤਰੀ ਅਤੇ ਭਾਰਤੀ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਾਕਸਟ...

ਖ਼ਬਰਨਾਮਾ: ਈਂਧਨ ਦੀ ਕਮੀ ਦੇ ਚਲਦੇ ਆਸਟ੍ਰੇਲੀਆਈ ਸਰਕਾਰ ਨੇ ਕੀਤੇ ਨਵੇਂ ਸਪਲਾਈ ਸੌਦੇ
ਆਸਟ੍ਰੇਲੀਆ ਵਿੱਚ ਈਂਧਨ ਦੀ ਕਮੀ ਦੇ ਆਰਥਿਕ ਪ੍ਰਭਾਵਾਂ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਵੱਲੋਂ ਸਪਲਾਈ ਨੂੰ ਸਥਿਰ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਚੀਨ ਸਮੇਤ ਹੋਰ ਦੇਸ਼ਾਂ ਤੋਂ ਈਂਧਨ ਦੇ ਟੈਂਕਰ ਮੰਗਵਾਏ ਗਏ ਹਨ। ਨਾਲ ਹੀ, ਰਾਸ਼ਟਰੀ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਨਵੇਂ ਨਿਯੁਕਤ ਕੋਆਰਡੀਨੇਟਰ ਨਾਲ ਮਿਲਕੇ ਸੰਕਟ ਨਾਲ ਨਜਿੱਠਣ ਲਈ ਹੋਰ ਰਣਨੀਤੀਆਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ

ਵਿਕਟੋਰੀਆ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਸਿੱਖਿਆ ਦਾ ਵਿਸਤਾਰ ਕੀਤਾ ਜਾ ਰਿਹਾ ਹੈ
ਵਿਕਟੋਰੀਆ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਪੜਾਈ ਜਾ ਰਹੀ ਪੰਜਾਬੀ ਅਤੇ ਹਿੰਦੀ ਭਾਸ਼ਾ ਨੂੰ ਹੁਣ ਹੋਰ ਜਿਆਦਾ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ 18 ਨਵੇਂ ਅਧਿਆਪਕ ਨਿਯੁਕਤ ਕੀਤੇ ਜਾਣਗੇ ਜੋ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਨ ਵਿੱਚ ਮਦਦ ਕਰਨਗੇ। ਚਾਰ ਸਾਲਾ ਸਕਾਲਰਸ਼ਿਪ ਪ੍ਰੋਗਰਾਮ ਰਾਹੀਂ ਹੋਰ ਅਧਿਆਪਕਾਂ ਨੂੰ ਵੀ ਭਾਸ਼ਾ ਸਿੱਖਿਆ ਵੱਲ ਪ੍ਰੇਰਤ ਕਰ ਕੇ ਕਾਰਜਬਲ ਮਜ਼ਬੂਤ ਕੀਤਾ ਜਾ ਰਿਹਾ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਟਾਕਾਨੀਨੀ ਵਿੱਚ ਦਿਲਚਸਪ ਚੋਣ ਮੁਕਾਬਲਾ, ਲੇਬਰ ਪਾਰਟੀ ਵੱਲੋਂ ਖੜਕ ਸਿੰਘ ਮੈਦਾਨ ਵਿੱਚ
ਨਿਊਜ਼ੀਲੈਂਡ ਦੇ ਟਾਕਾਨੀਨੀ ਚੋਣ ਹਲਕੇ ਵਿੱਚ ਇਸ ਵਾਰ ਚੋਣਾਂ ਦਾ ਦੰਗਲ ਰੋਚਕ ਬਣਦਾ ਦਿਖਾਈ ਦੇ ਰਿਹਾ ਹੈ, ਜਿੱਥੇ ਲੇਬਰ ਪਾਰਟੀ ਨੇ ਦੱਖਣੀ ਆਕਲੈਂਡ ਦੇ ਕਾਰੋਬਾਰੀ ਅਤੇ ਭਾਈਚਾਰਕ ਆਗੂ ਖੜਕ ਸਿੰਘ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਚੰਡੀਗੜ੍ਹ ਨਾਲ ਸੰਬੰਧਤ ਖੜਕ ਸਿੰਘ ਮੌਜੂਦਾ ਸੰਸਦ ਮੈਂਬਰ ਲਈ ਸਖ਼ਤ ਚੁਣੌਤੀ ਪੈਦਾ ਕਰ ਸਕਦੇ ਹਨ। ਜੇ ਉਹ ਜਿੱਤ ਦਰਜ ਕਰਦੇ ਹਨ, ਤਾਂ ਉਹ ਕੰਵਲਜੀਤ ਬਖਸ਼ੀ ਤੋਂ ਬਾਅਦ ਨਿਊਜ਼ੀਲੈਂਡ ਸੰਸਦ ਵਿੱਚ ਦੂਜੇ ਪੂਰਨ ਸਿੱਖ ਸਰੂਪ ਵਾਲੇ ਮੈਂਬਰ ਬਣ ਸਕਦੇ ਹਨ। ਇਸ ਦੇ ਸਮੇਤ ਹੋਰ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ। ..

Singh takes Queensland Police to court over alleged misconduct - ਆਪਣੇ ਨਾਲ ਹੋਏ ਕਥਿਤ ਧੱਕੇ ਖ਼ਿਲਾਫ਼ 'ਸਿੰਘ' ਨੇ ਕੁਈਨਜ਼ਲੈਂਡ ਪੁਲਿਸ ਲਿਆਂਦੀ ਕਟਿਹਰੇ 'ਚ, ਸਨਮਾਨ ਦੀ ਲੜ੍ਹਾਈ ਅਜੇ ਵੀ ਜਾਰੀ
An Indian-origin Uber driver won a case against Queensland Police in Magistrates Court, after claims of indecent behaviour against him were found baseless. He is now suing the police department in the Federal Court for allegedly racially attacking him and his community. - ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ Uber ਡਰਾਈਵਰ ਨੇ ਪੁਲਿਸ ਖ਼ਿਲਾਫ਼ ਕਥਿਤ ਨਸਲੀ ਭੇਦਭਾਵ ਅਤੇ ਗੈਰ-ਉਚਿਤ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਤਿੰਨ ਸਾਲ ਲੰਬੀ ਕਾਨੂੰਨੀ ਲੜਾਈ ਲੜੀ ਹੈ। ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਪ੍ਰਯਾਪਤ ਸਬੂਤਾਂ ਤੋਂ ਬਿਨਾਂ ਗੰਭੀਰ ਦੋਸ਼ ਲਗਾਏ ਗਏ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਮਾਨਸਿਕ ਸਿਹਤ ‘ਤੇ ਡੂੰਘਾ ਅਸਰ ਪਿਆ। ਮਾਮਲੇ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਭਾਰਤੀ ਭਾਈਚਾਰੇ ਬਾਰੇ ਨਸਲੀ ਟਿੱਪਣੀਆਂ ਕੀਤੇ ਜਾਣ ਦਾ ਵੀ ਦਾਅਵਾ ਸਾਹਮਣੇ ਆਇਆ ਹੈ।

ਖ਼ਬਰਨਾਮਾ: ਵਿਆਜ ਦਰਾਂ ‘ਚ ਹੋਰ ਵਾਧੇ ਦੀ ਸੰਭਾਵਨਾ, ਮੱਧ ਪੂਰਬੀ ਤਣਾਅ ਕਾਰਨ ਮਹਿੰਗਾਈ ‘ਤੇ ਦਬਾਅ
ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਫਿਊਲ ਅਤੇ ਹੋਰ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਵੱਧ ਸਕਦੀਆਂ ਹਨ, ਜਿਸ ਨਾਲ ਵਿਆਜ ਦਰਾਂ ਵਿੱਚ ਹੋਰ ਵਾਧੇ ਦੀ ਸੰਭਾਵਨਾ ਬਣਦੀ ਹੈ। ਬੈਂਕ ਦੇ ਅਧਿਕਾਰੀ ਕ੍ਰਿਸਟੋਫਰ ਕੇਂਟ ਨੇ ਕਿਹਾ ਕਿ ਮਹਿੰਗਾਈ ਦੀਆਂ ਉਮੀਦਾਂ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਦੇਸ਼ ਦੀ ਆਰਥਿਕ ਸਥਿਤੀ ਪਹਿਲਾਂ ਹੀ ਦਬਾਅ ਹੇਠ ਸੀ। ਇਸਦੇ ਨਾਲ ਹੀ, ਤਾਜ਼ਾ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਅਜੇ ਵੀ ਆਰਬੀਏ ਦੇ ਨਿਰਧਾਰਤ ਟਾਰਗਟ ਤੋਂ ਉੱਪਰ ਬਣੀ ਹੋਈ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

ਵਿਕਟੋਰੀਆ ਅਤੇ ਤਸਮਾਨੀਆ ਵਿੱਚ ਅਧਿਆਪਕਾਂ ਨੇ ਕੀਤੀ ਹੜਤਾਲ, ਤਨਖਾਹ ਅਤੇ ਹਾਲਾਤਾਂ ਨੂੰ ਲੈ ਕੇ ਤਣਾਅ ਵਧਿਆ
ਵਿਕਟੋਰੀਆ ਵਿੱਚ 13 ਸਾਲਾਂ ਬਾਅਦ ਪਹਿਲੀ ਵਾਰ ਹਜ਼ਾਰਾਂ ਅਧਿਆਪਕਾਂ ਅਤੇ ਸਿੱਖਿਆ ਕਰਮਚਾਰੀਆਂ ਨੇ ਤਨਖਾਹ ਵਾਧੇ ਅਤੇ ਕੰਮਕਾਜੀ ਹਾਲਾਤਾਂ ਵਿੱਚ ਸੁਧਾਰ ਦੀ ਮੰਗ ਕਰਦੇ ਹੋਏ 24 ਘੰਟਿਆਂ ਦੀ ਹੜਤਾਲ ਕੀਤੀ, ਜਿਸ ਨਾਲ ਸੈਂਕੜੇ ਸਕੂਲ ਪ੍ਰਭਾਵਿਤ ਹੋਏ। ਇਸਦੇ ਨਾਲ ਹੀ ਤਸਮਾਨੀਆ ਵਿੱਚ ਵੀ ਅਧਿਆਪਕਾਂ ਨੇ ਸਰਕਾਰੀ ਪੇਸ਼ਕਸ਼ ਨੂੰ ਰੱਦ ਕਰਦਿਆਂ ਹੜਤਾਲਾਂ ਦੀ ਲੜੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਭਰ ਵਿੱਚ ਸਿੱਖਿਆ ਖੇਤਰ ਵਿੱਚ ਤਣਾਅ ਵਧਦਾ ਨਜ਼ਰ ਆ ਰਿਹਾ ਹੈ।

ਬਾਲੀਵੁੱਡ ਗੱਪਸ਼ੱਪ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਵੀ ਮਿਲੀ ਗੈਂਗਸਟਰਾਂ ਵੱਲੋਂ ਧਮਕੀ
ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ 'ਤੇ ਇੱਕ ਕਲਿੱਪ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਗੈਂਗਸਟਰ, ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਸੁਣਿਆ ਜਾ ਸਕਦਾ ਹੈ। ਧਮਕੀ ਵਿੱਚ ਕਿਹਾ ਗਿਆ ਹੈ ਕਿ ਜੇ ਕਰ ਗਿੱਪੀ ਨੇ ਗੈਂਗਸਟਰਾਂ ਦੀ ਗੱਲ ਨਾ ਮੰਨੀ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਤਾਜ਼ਾ ਖਬਰਾਂ ਲਈ ਸੁਣੋ, ਬਾਲੀਵੁੱਡ ਗੱਪਸ਼ੱਪ.........

ਮੈਲਬਰਨ ਵਿੱਚ ਪੰਜਾਬੀ ਮੂਲ ਦੇ ਪ੍ਰੀਤ ਸਿੰਘ ਨੇ ਮੇਅਰ ਬਣ ਕੇ ਵਧਾਇਆ ਭਾਈਚਾਰੇ ਦਾ ਮਾਣ
ਪੰਜਾਬ ਦੇ ਪਿੰਡ ਬਡਰੁੱਖਾਂ (ਸੰਗਰੂਰ) ਦੇ ਜੰਮਪਲ ਅਤੇ ਪਿਛਲ਼ੇ ਕਰੀਬ 20 ਸਾਲਾਂ ਤੋਂ ਮੈਲਬਰਨ ਰਹਿੰਦੇ ਪ੍ਰੀਤ ਸਿੰਘ ਨੂੰ ਵਿੰਧਮ ਸਿਟੀ ਕੌਂਸਿਲ ਦਾ ਮੇਅਰ ਚੁਣਿਆ ਗਿਆ ਹੈ। ਪ੍ਰੀਤ ਸਿੰਘ, ਮੈਲਬਰਨ ਸ਼ਹਿਰ ਤੋਂ ਕਰੀਬ 22 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਟਰਗਨੀਨਾ ਇਲਾਕੇ ਦੇ ਵਸਨੀਕ ਹਨ ਉਹ ਵਿੰਧਮ ਵੇਲ ਸਿਟੀ ਕੌਂਸਿਲ ਅਧੀਨ ਪੈਂਦੇ ਬੇਮਿਨ ਵਾਰਡ ਤੋਂ ਸਾਲ 2024 ਦੀਆਂ ਕੌਂਸਿਲ ਚੋਣਾਂ ਜਿੱਤੇ ਸਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਨਾਲ-ਨਾਲ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਨਵੰਬਰ 2025 ਵਿੱਚ ਪ੍ਰੀਤ ਸਿੰਘ ਨੂੰ ਬਤੌਰ ਡਿਪਟੀ ਮੇਅਰ ਦੀ ਜਿੰਮੇਵਾਰੀ ਸੌਂਪੀ ਗਈ ਸੀ।

ਵ੍ਹੀਲਚੇਅਰ ‘ਤੇ ਬੈਠਾ ਹੌਂਸਲੇ ਦਾ ਚੈਂਪੀਅਨ ਹਰਕੀਰਤ ਸਿੰਘ: ਸਟੇਟ ਖੇਡਾਂ ਵਿੱਚ ਸੋਨੇ ਦੇ ਮੈਡਲ ਜਿੱਤ ਕੇ ਹੁਣ ਨੈਸ਼ਨਲ ਖੇਡਾਂ ਵੱਲ
ਸਿਡਨੀ ਵਿੱਚ ਰਹਿੰਦੇ 15 ਸਾਲਾ ਪੈਰਾ ਖਿਡਾਰੀ ਹਰਕੀਰਤ ਸਿੰਘ ਨੇ ਨਿਊ ਸਾਊਥ ਵੇਲਜ਼ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਹੁਣ ਉਹ ਅਪ੍ਰੈਲ ਵਿੱਚ ਬ੍ਰਿਸਬੇਨ ਵਿੱਚ ਹੋਣ ਵਾਲੀ ਜੂਨੀਅਰ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕਾ ਹੈ। ਉਸਦੀ ਪ੍ਰੇਰਣਾਦਾਇਕ ਯਾਤਰਾ ਮਿਹਨਤ, ਹਿੰਮਤ ਅਤੇ ਪਰਿਵਾਰਕ ਸਹਿਯੋਗ ਦੀ ਮਿਸਾਲ ਹੈ, ਜੋ ਕਿ ਇਸ ਪੌਡਕਾਸਟ ਵਿੱਚ ਸੁਣੀ ਜਾ ਸਕਦੀ ਹੈ…

ਖ਼ਬਰਨਾਮਾਂ: ਮੱਧ-ਪੂਰਬ ਜੰਗ ਦਾ ਵਿਸ਼ਵ ਭਰ ‘ਚ ਅਸਰ, ਆਸਟ੍ਰੇਲੀਆ ‘ਚ ਇੰਧਨ ਸੰਕਟ ਤੇ ਸੁਰੱਖਿਆ ਚਿੰਤਾਵਾਂ ਵਧੀਆਂ
ਮੱਧ-ਪੂਰਬ ਵਿੱਚ ਚੱਲ ਰਹੀ ਜੰਗ ਦੇ ਪ੍ਰਭਾਵ ਹੁਣ ਆਸਟ੍ਰੇਲੀਆ ਤੱਕ ਸਪਸ਼ਟ ਦਿਖਾਈ ਦੇ ਰਹੇ ਹਨ, ਜਿੱਥੇ ਇੰਧਨ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਕਈ ਪੈਟਰੋਲ ਸਟੇਸ਼ਨਾਂ ‘ਤੇ ਸਪਲਾਈ ਘੱਟ ਪੈ ਰਹੀ ਹੈ। ਇਸਦੇ ਨਾਲ ਹੀ, ਅੰਤਰਰਾਸ਼ਟਰੀ ਪੱਧਰ ‘ਤੇ ਤਣਾਅ ਵਧਦਾ ਜਾ ਰਿਹਾ ਹੈ, ਜਦਕਿ ਆਸਟ੍ਰੇਲੀਆ ਸਰਕਾਰ ਸੁਰੱਖਿਆ ਅਤੇ ਆਰਥਿਕ ਪ੍ਰਭਾਵਾਂ ਨਾਲ ਨਿਪਟਣ ਲਈ ਕਦਮ ਚੁੱਕ ਰਹੀ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

ਪਾਕਿਸਤਾਨ ਡਾਇਰੀ: ਪਾਕਿਸਤਾਨ ਵਿੱਚ ਹਾਈ-ਆਕਟੇਨ ਤੇਲ ਮਹਿੰਗਾ, ਸਰਕਾਰ ਵੱਲੋਂ ਲੈਵੀ ਵਿੱਚ ਵੱਡਾ ਵਾਧਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹਾਈ-ਆਕਟੇਨ (High-Octane) ਤੇਲ ‘ਤੇ ਲਾਗੂ ਲੈਵੀ ਵਿੱਚ ਪ੍ਰਤੀ ਲੀਟਰ 200 ਰੁਪਏ ਦਾ ਵਾਧਾ ਕੀਤਾ ਹੈ। ਹਾਈ-ਆਕਟੇਨ ਤੇਲ ਇੱਕ ਪ੍ਰੀਮੀਅਮ ਗ੍ਰੇਡ ਪੈਟਰੋਲ ਹੁੰਦਾ ਹੈ ਅਤੇ ਇਹ ਮੁੱਖ ਤੌਰ ‘ਤੇ ਲਗਜ਼ਰੀ ਅਤੇ ਉੱਚ-ਕਾਰਗੁਜ਼ਾਰੀ ਵਾਲੀਆਂ ਗੱਡੀਆਂ ਵਿੱਚ ਵਰਤਿਆ ਜਾਂਦਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿੱਚਕਾਰ ਜੰਗ ਤੋਂ ਬਾਅਦ ਵੱਧ ਰਹੀਆਂ ਗਲੋਬਲ ਤੇਲ ਕੀਮਤਾਂ ਦੇ ਆਰਥਿਕ ਪ੍ਰਭਾਵ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

National Indian Film Festival of Australia to screen Indian cinema across Aussie cities - ਆਸਟ੍ਰੇਲੀਆ ਕਰੇਗਾ ਪਹਿਲੇ ਰਾਸ਼ਟਰੀ ਭਾਰਤੀ ਫਿਲਮ ਉਤਸਵ ਦੀ ਮੇਜ਼ਬਾਨੀ, 18 ਭਾਰਤੀ ਭਾਸ਼ਾਵਾਂ ਵਿੱਚ ਪ੍ਰਦਰਸ਼ਿਤ ਹੋਣਗੀਆਂ ਫਿਲਮਾਂ
In a landmark cultural exchange, the National Indian Film Festival of Australia (NIFFA) is being held across 14 Australian cities. Over 32 films in 18 different languages will be screened as part of this celebration of Indian cinema. Speaking to SBS Punjabi, Indian-origin Member of the Legislative Council of Western Australia, Dr Parvinder Kaur, said the festival is a great opportunity to connect Australian audiences with the Indian film industry, its artists, and its rich linguistic diversity. She also noted that the festival could highlight Australia as an attractive destination for filming. Listen to the podcast for more. - ਭਾਰਤ ਤੋਂ ਬਾਹਰ ਭਾਰਤੀ ਸਿਨੇਮਾ ਦਾ ਇੱਕ ਰਾਸ਼ਟਰੀ ਜਸ਼ਨ ਆਸਟ੍ਰੇਲੀਆ ਵਿੱਚ ਹੋਣ ਜਾ ਰਿਹਾ ਹੈ। ਨੈਸ਼ਨਲ ਇੰਡੀਅਨ ਫਿਲਮ ਫੈਸਟੀਵਲ ਆਫ਼ ਆਸਟ੍ਰੇਲੀਆ (NIFFA) ਰਾਹੀਂ ਭਾਰਤੀ ਸਿਨੇਮਾ ਦਾ ਰੰਗੀਨ ਜਸ਼ਨ 14 ਆਸਟ੍ਰੇਲੀਆਈ ਸ਼ਹਿਰਾਂ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਵਿੱਚ 18 ਭਾਸ਼ਾਵਾਂ ਦੀਆਂ 32 ਤੋਂ ਵੱਧ ਫਿਲਮਾਂ ਦਿਖਾਈਆਂ ਜਾਣਗੀਆਂ। ਐਸਬੀਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਪਰਵਾਸੀ ਅਤੇ ਵਿਧਾਨ ਪ੍ਰੀਸ਼ਦ ਦੀ ਮੈਂਬਰ ਡਾ ਪਰਵਿੰਦਰ ਕੌਰ ਨੇ ਕਿਹਾ ਕਿ ਇਹ ਮੇਲਾ ਆਸਟ੍ਰੇਲੀਆਈ ਦਰਸ਼ਕਾਂ ਨੂੰ ਭਾਰਤੀ ਫਿਲਮ ਉਦਯੋਗ, ਕਲਾਕਾਰਾਂ ਅਤੇ ਭਾਸ਼ਾਈ ਵਿਭਿੰਨਤਾ ਨਾਲ ਜੋੜਨ ਦਾ ਵਧੀਆ ਮੌਕਾ ਹੈ। ਨਾਲ ਹੀ ਇਹ ਆਸਟ੍ਰੇਲੀਆ ਨੂੰ ਭਵਿੱਖ ਵਿੱਚ ਫਿਲਮ ਸ਼ੂਟਿੰਗ ਲਈ ਇੱਕ ਆਕਰਸ਼ਕ ਮੰਜ਼ਿਲ ਵਜੋਂ ਵੀ ਉਭਾਰ ਸਕਦਾ ਹੈ। ਹੋਰ ਜਾਣਕਾਰੀ ਲਈ ਪੌਡਕਾਸਟ ਸੁਣੋ।

Solo female traveller choosing connection over Instagrammable locations across 50 countries: Sanpreet Sunner - 'ਪੂਰੀ ਦੁਨੀਆਂ ‘ਚ ਮੇਰੇ ਦੋਸਤ ਬਣ ਗਏ ਹਨ': ਤਕਰੀਬਨ 50 ਮੁਲਕ ਇਕੱਲੀ ਘੁੰਮ ਚੁੱਕੀ ਸਨਪ੍ਰੀਤ ਸੁੰਨੜ
In 2018, Sydney-based Sanpreet Kaur Sunner quit her 9-5 job to embark on her first solo trip across 15 European countries. But for her, travel was never about chasing Instagrammable locations, but was about forming local connections. Since then, she has travelled to more than 50 countries, including Pakistan, Afghanistan, Iraq, among many others. Often without booked accommodations or a confirmed return flight. For Sanpreet, the solo-travel journey is about challenging her own biases and discovering shared humanity across borders. Listen to her challenges, surreal experiences and powerful travel stories in this podcast. - 2018 ਵਿੱਚ ਆਪਣੀ 9 ਤੋਂ 5 ਵਾਲੀ ਨੌਕਰੀ ਛੱਡ ਕੇ ਪਹਿਲੀ ਵਾਰ ਯੂਰਪ ਦੀ ਯਾਤਰਾ ‘ਤੇ ਇਕੱਲਿਆਂ ਨਿਕਲੀ ਸਿਡਨੀ ਵਸਨੀਕ ਸਨਪ੍ਰੀਤ ਕੌਰ ਸੁੰਨੜ ਲਈ ਯਾਤਰਾ ਸਿਰਫ਼ ਸੈਰ ਨਹੀਂ, ਬਲਕਿ ਸੱਭਿਆਚਾਰਾਂ ਅਤੇ ਲੋਕਾਂ ਨੂੰ ਸਮਝਣ ਦਾ ਜਰੀਆ ਬਣ ਚੁੱਕੀ ਹੈ। ਪਾਕਿਸਤਾਨ, ਅਫ਼ਗ਼ਾਨਿਸਤਾਨ, ਸੀਰੀਆ ਅਤੇ ਇਰਾਕ ਸਮੇਤ ਕਈ ਦੇਸ਼ਾਂ ਵਿੱਚ ਬਿਨਾਂ ਵੱਡੀ ਯੋਜਨਾ ਅਤੇ ਕਈ ਵਾਰ ਵਾਪਸੀ ਟਿਕਟ ਤੋਂ ਬਿਨਾਂ ਵੀ ਉਹ ਨਿਡਰ ਹੋ ਕੇ ਘੁੰਮਦੀ ਰਹੀ ਹੈ। ਉਨ੍ਹਾਂ ਦੀ ਦਿਲਚਸਪ ਯਾਤਰਾ ਅਤੇ ਤਜਰਬਿਆਂ ਬਾਰੇ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ: ਆਸਟ੍ਰੇਲੀਆ-ਯੂਰੋਪੀ ਸੰਘ ਫ੍ਰੀ ਟ੍ਰੇਡ ਡੀਲ ‘ਤੇ ਅੱਠ ਸਾਲ ਬਾਅਦ ਸੌਦਾ ਮੁਕੰਮਲ
ਆਸਟ੍ਰੇਲੀਆ ਅਤੇ ਯੂਰੋਪੀ ਸੰਘ ਦਰਮਿਆਨ ਮੁਫ਼ਤ ਵਪਾਰ ਸਮਝੌਤੇ ਯਾਨੀ ਫ੍ਰੀ ਟ੍ਰੇਡ ਡੀਲ ‘ਤੇ ਗੱਲਬਾਤ ਅੱਠ ਸਾਲਾਂ ਬਾਅਦ ਮੁਕੰਮਲ ਹੋ ਗਈ ਹੈ। ਇਹ ਸਮਝੌਤਾ ਆਸਟ੍ਰੇਲੀਆ ਦੀ ਅਰਥਵਿਵਸਥਾ ਲਈ ਹਰ ਸਾਲ ਕਰੀਬ 10 ਬਿਲੀਅਨ ਡਾਲਰ ਦਾ ਲਾਭ ਲੈ ਕੇ ਆਵੇਗਾ ਅਤੇ ਇਸ ਦੇ ਤਹਿਤ ਵਾਈਨ, ਸਮੁੰਦਰੀ ਭੋਜਨ ਅਤੇ ਬਾਗਬਾਨੀ ਉਤਪਾਦਾਂ ਸਮੇਤ ਆਸਟ੍ਰੇਲੀਆਈ ਨਿਰਯਾਤ ‘ਤੇ ਲਾਗੂ ਟੈਰਿਫ਼ ਖਤਮ ਕੀਤੇ ਜਾਣਗੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇਸਨੂੰ ਇੱਕ ਮਹੱਤਵਪੂਰਨ ਮੌਕਾ ਕਰਾਰ ਦਿੱਤਾ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ...

ਪੰਜਾਬੀ ਡਾਇਰੀ: ਬੇਅਦਬੀ ਮਾਮਲਿਆਂ ‘ਤੇ ਕਾਨੂੰਨ ਲਿਆਉਣ ਦੀ ਤਿਆਰੀ, 29 ਮਾਰਚ ਨੂੰ ਪੰਜਾਬ ਮੰਤਰੀ ਮੰਡਲ ਦੀ ਬੈਠਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 29 ਮਾਰਚ ਨੂੰ ਮੰਤਰੀ ਮੰਡਲ ਦੀ ਮਹੱਤਵਪੂਰਨ ਬੈਠਕ ਸੱਦੀ ਹੈ, ਜਿਸਦਾ ਏਜੇਂਡਾ ਹਾਲੇ ਜਾਰੀ ਨਹੀਂ ਕੀਤਾ ਗਿਆ। ਖਬਰਾਂ ਮੁਤਾਬਕ, ਸਰਕਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਵਾਂ ਕਾਨੂੰਨ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਸੰਦਰਭ ਵਿੱਚ 13 ਅਪ੍ਰੈਲ, ਵੈਸਾਖੀ ਦੇ ਦਿਨ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਸੱਦਿਆ ਗਿਆ ਹੈ। ਬੈਠਕ ਵਿੱਚ ਹੋਰ ਅਹਿਮ ਮੁੱਦਿਆਂ ‘ਤੇ ਵੀ ਫੈਸਲੇ ਹੋਣ ਦੀ ਸੰਭਾਵਨਾ ਹੈ। ਇਸ ਨਾਲ ਜੁੜੀਆਂ ਹੋਰ ਖ਼ਬਰਾਂ ਇਸ ਪੌਡਕਾਸਟ ਵਿੱਚ ਸੁਣੋ।

ਦੱਖਣੀ ਆਸਟ੍ਰੇਲੀਆ ਚੋਣਾਂ: ਲੇਬਰ ਦੀ ਵੱਡੀ ਜਿੱਤ, ਵਨ ਨੇਸ਼ਨ ਨੇ ਕੂਈਨਜ਼ਲੈਂਡ ਤੋਂ ਬਾਹਰ ਜਿੱਤੀ ਪਹਿਲੀ ਸੀਟ
ਦੱਖਣੀ ਆਸਟ੍ਰੇਲੀਆ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਦੇ ਹੋਏ ਪ੍ਰੀਮੀਅਰ ਪੀਟਰ ਮੈਲੀਨਸਕਸ ਨੂੰ ਦੂਜਾ ਕਾਰਜਕਾਲ ਦਿੱਤਾ। ਇਸਦੇ ਨਾਲ ਹੀ ਵਨ ਨੇਸ਼ਨ ਨੇ 21 ਫ਼ੀਸਦੀ ਤੋਂ ਵੱਧ ਪ੍ਰਾਇਮਰੀ ਵੋਟਾਂ ਹਾਸਿਲ ਕਰਕੇ ਲਿਬਰਲ ਪਾਰਟੀ ਨੂੰ ਪਿੱਛੇ ਛੱਡ ਦਿੱਤਾ, ਜੋ ਕਿ ਕਰੀਬ 30 ਸਾਲਾਂ ਵਿੱਚ ਇਸਦੀ ਸਭ ਤੋਂ ਵੱਡੀ ਸਫਲਤਾ ਹੈ। ਨਤੀਜਿਆਂ ਨੇ ਰਾਜ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਦਰਸਾਇਆ ਹੈ ਅਤੇ ਮੁੱਖ ਪਾਰਟੀਆਂ ਨੂੰ ਆਪਣੀ ਰਣਨੀਤੀ ‘ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ।

ਖ਼ਬਰਨਾਮਾ: ਮੱਧ ਪੂਰਬ ਤਣਾਅ ਦਰਮਿਆਨ ਆਸਟ੍ਰੇਲੀਆ ਦੀ ਇੰਧਨ ਸਪਲਾਈ ਸੁਰੱਖਿਅਤ, ਸਰਕਾਰ ਦਾ ਭਰੋਸਾ
ਮੱਧ ਪੂਰਬ ਵਿੱਚ ਜੰਗੀ ਹਾਲਾਤਾਂ ਦੇ ਬਾਵਜੂਦ ਆਸਟ੍ਰੇਲੀਆ ਵਿੱਚ ਇੰਧਨ ਸੁਰੱਖਿਅਤ ਬਣਾਈ ਰੱਖਣ ਲਈ ਸਰਕਾਰ ਵੱਲੋਂ ਕਈ ਵਿਕਲਪਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਸਹਾਇਕ ਮੰਤਰੀ ਪੈਟ੍ਰਿਕ ਗੋਰਮਨ ਦੇ ਅਨੁਸਾਰ ਸਪਲਾਈ ਚੇਨ ਨੂੰ ਮਜ਼ਬੂਤ ਰੱਖਣ ਲਈ ਢੁੱਕਵੀਆਂ ਯੋਜਨਾਵਾਂ ਤਿਆਰ ਹਨ, ਜਦਕਿ ਊਰਜਾ ਮੰਤਰੀ ਕ੍ਰਿਸ ਬੋਵਨ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਕੋਲ ਮੌਜੂਦਾ ਸਟਾਕ ਕਾਫ਼ੀ ਹੈ। ਪੈਟਰੋਲ ਲਗਭਗ 38 ਦਿਨਾਂ ਲਈ ਅਤੇ ਡੀਜ਼ਲ ਤੇ ਜੈੱਟ ਫਿਊਲ ਕਰੀਬ 30 ਦਿਨਾਂ ਲਈ ਉਪਲਬਧ ਹੈ। ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ......

ਘਰੇਲੂ ਹਿੰਸਾ ਮਾਮਲਿਆਂ ਵਿੱਚ ਪੁਲਿਸ ਕਾਰਵਾਈ ਦੇ ਟੁੱਟੇ ਰਿਕਾਰਡ: ਵਧਦੇ ਮਾਮਲੇ ਜਾਂ ਵਧੇਰੇ ਪੀੜਤਾਂ ਨੂੰ ਮਿਲ ਰਹੀ ਅਵਾਜ਼?
ਆਸਟ੍ਰੇਲੀਆ ਵਿੱਚ ਪਰਿਵਾਰਕ ਅਤੇ ਘਰੇਲੂ ਹਿੰਸਾ ਨਾਲ ਜੁੜੇ ਅਪਰਾਧਾਂ ਵਿੱਚ ਪੁਲਿਸ ਦੀ ਕਾਰਵਾਈ ਨੇ ਰਿਕਾਰਡ ਪੱਧਰ ਛੂਹ ਲਿਆ ਹੈ। ਮਾਹਿਰਾਂ ਦੇ ਅਨੁਸਾਰ ਇਹ ਵਾਧਾ ਹਿੰਸਾ ਦੇ ਮਾਮਲਿਆਂ ਦੇ ਨਾਲ ਨਾਲ ਲੋਕਾਂ ਵੱਲੋਂ ਅੱਗੇ ਆ ਕੇ ਸ਼ਿਕਾਇਤ ਕਰਨ ਦੀ ਵਧਦੀ ਹਿੰਮਤ ਦਾ ਸੰਕੇਤ ਵੀ ਹੋ ਸਕਦਾ ਹੈ। ਘਰੇਲੂ ਹਿੰਸਾ ਸਿਰਫ਼ ਸਰੀਰਕ ਨਹੀਂ, ਸਗੋਂ ਕਈ ਹੋਰ ਰੂਪਾਂ ਵਿੱਚ ਵੀ ਹੁੰਦੀ ਹੈ ਅਤੇ ਇਹ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਖ਼ਾਸ ਕਰਕੇ ਪਰਵਾਸੀਆਂ ਅਤੇ ਮੂਲ ਵਾਸੀਆਂ ਨੂੰ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...

ਆਂਟੀ ਰੋਡਾ ਰਾਬਰਟਸ ਨੂੰ ਸ਼ਰਧਾਂਜਲੀ, ਸੰਸਕ੍ਰਿਤਿਕ ਵਿਰਾਸਤ ਦੀ ਮਜ਼ਬੂਤ ਆਵਾਜ਼ ਹੋਈ ਖਾਮੋਸ਼
SBS ਦੀ Elder-in-residence ਅਤੇ ਪ੍ਰਸਿੱਧ ਐਬੋਰੀਜਨਲ ਕਲਾਕਾਰ ਆਂਟੀ ਰੋਡਾ ਰਾਬਰਟਸ ਦਾ 66 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਲੇਖਨ, ਅਦਾਕਾਰੀ ਅਤੇ ਸੰਸਕ੍ਰਿਤਿਕ ਨੇਤ੍ਰਿਤਵ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੇ ਆਸਟ੍ਰੇਲੀਆ ਦੀ ਕਲਾ ਅਤੇ ਮੀਡੀਆ ਦੀ ਦੁਨੀਆ 'ਤੇ ਡੂੰਘਾ ਅਸਰ ਛੱਡਿਆ। 'Welcome to Country' ਵਰਗੀਆਂ ਪਰੰਪਰਾਵਾਂ ਨੂੰ ਮਸ਼ਹੂਰ ਕਰਨ ਵਾਲੀ ਰੋਡਾ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੀ ਰਹੇਗੀ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: 'ਈਦ ਵਿਸ਼ੇਸ਼'
ਐਸ ਬੀ ਐਸ ਪੰਜਾਬੀ ਦੇ ਇਸ ਈਦ ਵਿਸ਼ੇਸ਼ ਰੇਡੀਓ ਪ੍ਰੋਗਰਾਮ ਵਿੱਚ ਇੱਕ ਪਾਕਿਸਤਾਨੀ ਪੰਜਾਬੀ ਪਰਿਵਾਰ ਦੀ ਕਹਾਣੀ ਸੁਣੋ ਅਤੇ ਜਾਣੋ ਕਿ ਆਸਟ੍ਰੇਲੀਆ ਪਰਵਾਸ ਕਰਨ ਤੋਂ ਬਾਅਦ ਉਨ੍ਹਾਂ ਦੇ ਈਦ ਮਨਾਉਣ ਦੇ ਤਰੀਕੇ ਕਿਵੇਂ ਬਦਲੇ ਹਨ। ਉਨ੍ਹਾਂ ਦੀ ਅਗਲੀ ਪੀੜ੍ਹੀ ਦੀਆਂ ਕਹਾਣੀਆਂ ਵੀ ਸੁਣੋ, ਜੋ ਇਸ ਤਿਉਹਾਰ ਨੂੰ ਦੋਵਾਂ ਸਭਿਆਚਾਰਾਂ ਦੇ ਪ੍ਰਤੀਕ ਵਜੋਂ ਮਨਾ ਰਹੀ ਹੈ। ਇਸ ਦੇ ਨਾਲ ਹੀ ਜੰਗ-ਪ੍ਰਭਾਵਿਤ ਮੱਧ ਪੂਰਬ ਵਿੱਚ ਰਹਿੰਦੇ ਲੋਕਾਂ ਬਾਰੇ ਇੱਕ ਰਿਪੋਰਟ ਵਿੱਚ ਸੁਣੋ ਕਿ ਭੂ-ਰਾਜਨੀਤਿਕ ਹਾਲਾਤਾਂ ਨੇ ਉਨ੍ਹਾਂ ਦੀਆਂ ਈਦ ਮਨਾਉਣ ਦੀਆਂ ਰਿਵਾਇਤਾਂ ‘ਤੇ ਕਿਵੇਂ ਅਸਰ ਪਾਇਆ ਹੈ। ਇੱਕ ਹੋਰ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਮਾਮਲਿਆਂ ‘ਚ ਪੁਲਿਸ ਕਾਰਵਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿਸ ਨਾਲ ਇਹ ਚਰਚਾ ਛਿੜੀ ਹੈ ਕਿ ਕੀ ਇਹ ਅੰਕੜੇ ਵਧਦੇ ਮਾਮਲਿਆਂ ਦਾ ਸੰਕੇਤ ਹਨ, ਜਾਂ ਪੀੜਤਾਂ ਦੀ ਵੱਧ ਹੋ ਰਹੀ ਸੁਣਵਾਈ ਦਾ? ਇਹ ਸਭ ਅਤੇ ਹੋਰ ਬਹੁਤ ਕੁੱਝ ਸੁਣੋ ਇਸ ਪੌਡਕਾਸਟ ਰਾਹੀਂ।

ਖ਼ਬਰਾਂ ਫਟਾਫੱਟ: ਜੰਗ ਦੀ ਗਰਮੀ, ਤੂਫ਼ਾਨ ਦੀ ਤਿਆਰੀ, ਈਦ ਦਾ ਐਲਾਨ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਨਾਲ ਸੰਭਾਵਿਤ ਜੰਗ ਲਈ ਵਧੇਰੇ ਫੰਡ ਦੀ ਲੋੜ ਜਤਾਈ ਹੈ, ਜਦਕਿ ਜੰਗ ਦੇ ਜਲਦੀ ਖਤਮ ਹੋਣ ਦਾ ਦਾਅਵਾ ਵੀ ਕੀਤਾ ਹੈ। ਇਸੇ ਦੌਰਾਨ, ਤਾਕਤਵਰ ਸਮੁੰਦਰੀ ਤੂਫ਼ਾਨ ‘ਨਰੇਲ’ ਉੱਤਰੀ ਕੁਈਨਜ਼ਲੈਂਡ ਦੇ ਤੱਟ ਵੱਲ ਵਧ ਰਿਹਾ ਹੈ, ਜਿਸ ਨਾਲ ਤੇਜ਼ ਹਵਾਵਾਂ ਅਤੇ ਨੁਕਸਾਨ ਦਾ ਖ਼ਤਰਾ ਹੈ। ਉੱਧਰ, ਭਾਰਤ ਵਿੱਚ ਰਮਜ਼ਾਨ ਦਾ ਚੰਦ ਨਾ ਦਿਖਣ ਕਾਰਨ ਈਦ-ਉਲ-ਫਿਤਰ 21 ਮਾਰਚ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ।

ਖ਼ਬਰਨਾਮਾ: ਅਗਲੇ ਬਜਟ ‘ਚ ਵੱਡੇ ਟੈਕਸ ਸੁਧਾਰਾਂ ਦੀ ਸੰਭਾਵਨਾ: ਜਿਮ ਚਾਲਮਰਸ
ਖਜ਼ਾਨਚੀ ਜਿਮ ਚਾਲਮਰਸ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਫੈਡਰਲ ਬਜਟ ਵਿੱਚ ਆਸਟ੍ਰੇਲੀਆਈਆਂ ਲਈ ਮਹੱਤਵਪੂਰਨ ਟੈਕਸ ਸੁਧਾਰ ਲਿਆਂਦੇ ਜਾ ਸਕਦੇ ਹਨ। ਬਜਟ ਤੋਂ ਪਹਿਲਾਂ ਦੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਪੰਜਵਾਂ ਬਜਟ, ਬੱਚਤ ਪੈਕੇਜ, ਉਤਪਾਦਕਤਾ ਅਤੇ ਨਿਵੇਸ਼ ਵਧਾਉਣ ਵਾਲੇ ਉਪਾਵਾਂ ਦੇ ਨਾਲ ਇੱਕ ਨਵਾਂ ਟੈਕਸ ਪੈਕੇਜ ਵੀ ਸ਼ਾਮਲ ਕਰੇਗਾ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕੈਪਿਟਲ ਗੇਨਜ਼ ਟੈਕਸ ਛੋਟ, ਨੈਗੇਟਿਵ ਗੇਅਰਿੰਗ, ਟਰੱਸਟ ਅਤੇ ਇਲੈਕਟ੍ਰਿਕ ਵਾਹਨਾਂ ਲਈ ਟੈਕਸ ਛੋਟਾਂ ਵਿੱਚ ਸੰਭਾਵਿਤ ਬਦਲਾਵਾਂ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਹੋਰ ਵਿਸਥਾਰ ਲਈ ਪੂਰਾ ਪੌਡਕਾਸਟ ਸੁਣੋ।

ਪੰਜਾਬੀ ਡਾਇਸਪੋਰਾ: ਹੋਲੀ ਮੇਲੇ ਤੋਂ ਬਾਅਦ 11 ਭਾਰਤੀ ਕਲਾਕਾਰ ਲਾਪਤਾ, ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਤਲਾਸ਼ ਤੇਜ਼
ਆਕਲੈਂਡ ਵਿੱਚ ਹੋਲੀ ਸਮਾਗਮ ਲਈ ਖਾਸ ਵੀਜ਼ਿਆਂ ‘ਤੇ ਆਏ 11 ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਨਿਊਜ਼ੀਲੈਂਡ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ। ਇਹ ਕਲਾਕਾਰ ਬਾਲੀਵੁੱਡ ਗਾਇਕਾ ਸ਼ਿਬਾਨੀ ਕਸ਼ਿਅਪ ਨਾਲ ਪਰਫੌਰਮ ਕਰਨ ਆਏ ਸਨ। ਇਸ ਦਰਮਿਆਨ, ਗਾਇਕਾ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਲਾਪਤਾ ਵਿਅਕਤੀਆਂ ਜਾਂ ਉਨ੍ਹਾਂ ਦੇ ਵੀਜ਼ਿਆਂ ਨਾਲ ਕੋਈ ਸੰਬੰਧ ਨਹੀਂ ਹੈ।

Have you considered a career in translating and interpreting? - ਆਸਟ੍ਰੇਲੀਆ ਐਕਸਲਪੇਨਡ: ਕੀ ਤੁਸੀਂ ਅਨੁਵਾਦ ਅਤੇ ਦੁਭਾਸ਼ੀਏ ਦੇ ਖੇਤਰ ਵਿੱਚ ਭਵਿੱਖ ਬਣਾਉਣ ਬਾਰੇ ਸੋਚਿਆ ਹੈ?
Have you ever considered using your bilingual skills to assist others? A career in translating and interpreting might be for you. In Australia you can train for a TAFE certificate all the way to Master’s degree prior to getting certified. In this episode we help you navigate the pathway to becoming a qualified practitioner. - ਜੇ ਤੁਸੀਂ ਆਪਣੀਆਂ ਭਾਸ਼ਾਈ ਕਾਬਲੀਅਤਾਂ ਰਾਹੀਂ ਹੋਰਨਾਂ ਦੀ ਮਦਦ ਕਰਨਾ ਚਾਹੁੰਦੇ ਹੋ, ਤਾਂ ਅਨੁਵਾਦਕ ਅਤੇ ਵਿਆਖਿਆਕਾਰ ਦਾ ਪੇਸ਼ਾ ਤੁਹਾਡੇ ਲਈ ਵਧੀਆ ਚੋਣ ਹੋ ਸਕਦਾ ਹੈ। ਆਸਟ੍ਰੇਲੀਆ ਵਿੱਚ ਟੇਫ ਸਰਟੀਫਿਕੇਟ ਤੋਂ ਮਾਸਟਰ ਪੱਧਰ ਤੱਕ ਦੀ ਸਿਖਲਾਈ ਉਪਲਬਧ ਹੈ, ਜਿਸ ਨਾਲ ਤੁਸੀਂ ਇੱਕ ਪ੍ਰਮਾਣਿਤ ਪੇਸ਼ੇਵਰ ਬਣ ਸਕਦੇ ਹੋ। ਇਸ ਐਪੀਸੋਡ ਵਿੱਚ ਮਾਹਿਰਾਂ ਨਾਲ ਗੱਲਬਾਤ ਰਾਹੀਂ ਜਾਣੋ ਕਿ ਇਸ ਖੇਤਰ ਵਿੱਚ ਕਿਵੇਂ ਕਦਮ ਰੱਖਿਆ ਜਾ ਸਕਦਾ ਹੈ।

ਖ਼ਬਰਨਾਮਾ: ਤੇਲ ਸਪਲਾਈ ਦੀ ਨਿਗਰਾਨੀ ਲਈ ਨਵਾਂ ਕੋਆਰਡੀਨੇਟਰ ਨਿਯੁਕਤ ਅਤੇ PM ਨੇ ਦਿੱਤੀ ਕੰਪਨੀਆਂ ਨੂੰ ਚੇਤਾਵਨੀ
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਤੇਲ ਦੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਗੂਆਂ ਨੇ ਇੱਕ ਰਾਸ਼ਟਰੀ ਕੈਬਨਿਟ ਮੀਟਿੰਗ ਦੌਰਾਨ ਇਸ ਕੋਆਰਡੀਨੇਟਰ ਦੀ ਨਿਯੁਕਤੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਕਾਰਪੋਰੇਸ਼ਨ ਜਾਂ ਕੰਪਨੀ ਲਈ ਇਸ ਸੰਘਰਸ਼ ਤੋਂ ਮੁਨਾਫਾ ਕਮਾਉਣਾ ਗਲਤ ਹੈ। ਉਨ੍ਹਾਂ ਨੇ ਦੱਸਿਆ ਕਿ ਖਪਤਕਾਰਾਂ ਦੀ ਸੁਰੱਖਿਆ ਕਰਨ ਵਾਲੀ ਸੰਸਥਾ 'ਵਾਚਡੋਗ' ਕਿਸੇ ਵੀ ਦੁਰਉਪਯੋਗ ਦੀ ਜਾਂਚ ਕਰ ਰਹੀ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ...

ਸਰਵ-ਧਰਮ ਸਾਂਝ ਦਾ ਪ੍ਰਤੀਕ ਬਣਿਆ 'Fasting in My Religion & Iftar Dinner 2026' ਸਮਾਗਮ
Ahmadiyya Muslim Community Australia ਵੱਲੋਂ ਆਯੋਜਿਤ “Fasting in My Religion & Iftar Dinner 2026” ਪ੍ਰੋਗਰਾਮ ਵਿੱਚ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਰੋਜ਼ੇ ਜਾਂ ਵਰਤ ਦੀ ਆਤਮਿਕ ਮਹੱਤਤਾ ’ਤੇ ਵਿਚਾਰ ਸਾਂਝੇ ਕੀਤੇ ਗਏ ਅਤੇ ਅੰਤਰਧਾਰਮਿਕ ਸੰਵਾਦ ਰਾਹੀਂ ਏਕਤਾ, ਸਹਿਣਸ਼ੀਲਤਾ ਅਤੇ ਸਮਾਜਿਕ ਸੁਮੇਲ ਨੂੰ ਉਤਸ਼ਾਹਿਤ ਕੀਤਾ ਗਿਆ। ਰਾਜਨੀਤਿਕ ਆਗੂਆਂ ਅਤੇ ਕਮਿਊਨਿਟੀ ਲੀਡਰਾਂ ਦੀ ਹਾਜ਼ਰੀ ਨੇ ਇਸ ਮੰਚ ਨੂੰ ਹੋਰ ਵੀ ਮਹੱਤਵਪੂਰਨ ਬਣਾਇਆ, ਜਦਕਿ ਅੰਤ ਵਿੱਚ ਇਫਤਾਰ ਡਿਨਰ ਨੇ ਸਾਂਝ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ.....

ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਦੀ ਫਿਲਮ ‘ਮੈਂ ਵਾਪਸ ਆਊਂਗਾ’ ਨਾਲ ਵੰਡ ਦੀ ਲਵ ਸਟੋਰੀ ਪਰਦੇ ‘ਤੇ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ ‘ਮੈਂ ਵਾਪਸ ਆਊਂਗਾ’ ਰਾਹੀਂ ਭਾਰਤ-ਪਾਕਿਸਤਾਨ ਵੰਡ ਦੇ ਦੌਰ ਦੀ ਇੱਕ ਭਾਵੁਕ ਪ੍ਰੇਮ ਕਹਾਣੀ ਦਰਸਾਉਣ ਜਾ ਰਹੇ ਹਨ। ਹਾਲ ਹੀ ਵਿੱਚ ਜਾਰੀ ਕੀਤੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਵਿੱਚ ਦਿਲਜੀਤ ਦੀ ਅਦਾਕਾਰੀ ਦਾ ਨਵਾਂ ਰੂਪ ਵੇਖਣ ਨੂੰ ਮਿਲੇਗਾ। ਇਹ ਅਤੇ ਫਿਲਮੀ ਦੁਨੀਆ ਦੀਆਂ ਹੋਰ ਖਬਰਾਂ ਲਈ ਸੁਣੋ, ਬਾਲੀਵੁੱਡ ਗੱਪਸ਼ੱਪ....

ਹੌਰਮੁਜ਼ ਤਣਾਅ ‘ਤੇ ਟਰੰਪ ਦੀ ਤਿੱਖੀ ਪ੍ਰਤੀਕ੍ਰਿਆ, ਆਸਟ੍ਰੇਲੀਆ ਤੇ ਸਾਥੀ ਦੇਸ਼ਾਂ ਦੀ ਮਦਦ ਦੀ 'ਨਾ ਲੋੜ, ਨਾ ਇੱਛਾ'
ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਟ੍ਰੇਟ ਆਫ਼ ਹੌਰਮੁਜ਼ ਮਾਮਲੇ ‘ਚ ਅਮਰੀਕਾ ਦੀ ਮਦਦ ਨਾ ਕਰਨ ਲਈ NATO ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ 'ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਹੁਣ ਕਿਸੇ ਦੀ ਮਦਦ ਦੀ ਲੋੜ ਜਾਂ ਇੱਛਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਬਹੁਤ ਵੱਡੀ ਫੌਜੀ ਸਫਲਤਾ ਮਿਲ ਚੁੱਕੀ ਹੈ। ਇਰਾਨ ਵੱਲੋਂ ਸਟ੍ਰੇਟ 'ਤੇ ਨਾਕਾਬੰਦੀ ਕਾਰਨ ਵਿਸ਼ਵ ਭਰ 'ਚ ਤੇਲ ਕੀਮਤਾਂ 40-50% ਵੱਧ ਗਈਆਂ ਹਨ ਅਤੇ ਟਰੰਪ ਨੇ ਸਹਿਯੋਗੀ ਦੇਸ਼ਾਂ ਨੂੰ ਪਹਿਲਾਂ ਜੰਗੀ ਜਹਾਜ਼ ਭੇਜਣ ਦੀ ਅਪੀਲ ਕੀਤੀ ਸੀ। ਆਸਟ੍ਰੇਲੀਆਈ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਅਜੇ ਤੱਕ ਕੋਈ ਰਸਮੀ ਬੇਨਤੀ ਨਹੀਂ ਮਿਲੀ ਅਤੇ ਜਹਾਜ਼ ਭੇਜਣਾ ਵਿਚਾਰ ਅਧੀਨ ਵੀ ਨਹੀਂ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਰਿਪੋਰਟ...

ਖਬਰਨਾਮਾ: ਮੱਧ ਪੂਰਬ ਯੁੱਧ ਦਾ ਅਸਰ, ਇੰਧਣ ਸੰਕਟ, ਅੰਤਰਰਾਸ਼ਟਰੀ ਤਣਾਅ ਅਤੇ ਨਿਆਂ ਪ੍ਰਣਾਲੀ ‘ਤੇ ਦਬਾਅ
ਮੱਧ ਪੂਰਬ ਵਿੱਚ ਚੱਲ ਰਹੇ ਯੁੱਧ ਦੇ ਕਾਰਨ ਆਸਟ੍ਰੇਲੀਆ ਵਿੱਚ ਇੰਧਣ ਦੀ ਕਮੀ ਅਤੇ ਕੀਮਤਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਅਮਰੀਕਾ ਅਤੇ ਉਸਦੇ ਸਾਥੀਆਂ ਵਿੱਚ ਤਣਾਅ ਵਧ ਰਿਹਾ ਹੈ। ਦੂਜੇ ਪਾਸੇ, ਨਿਊ ਸਾਊਥ ਵੇਲਜ਼ ਵਿੱਚ ਘਰੇਲੂ ਹਿੰਸਾ ਦੇ ਕੇਸਾਂ ਕਾਰਨ ਅਦਾਲਤੀ ਪ੍ਰਣਾਲੀ ‘ਤੇ ਦਬਾਅ ਵੀ ਵਧ ਰਿਹਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ........

Ramadan across generations: Passing down faith and traditions in an Australian-Pakistani home - ਇਫ਼ਤਾਰ ‘ਤੇ ਚਰਚਾ: ਪਾਕਿਸਤਾਨੀ ਪਰਵਾਸੀ ਪਰਿਵਾਰ ਲਈ ਬਦਲਦੀਆਂ ਪੀੜ੍ਹੀਆਂ ਨਾਲ ਕਿਵੇਂ ਬਦਲਿਆ ਰਮਜ਼ਾਨ ਦਾ ਰੂਪ
Almost three decades ago, Western Sydney’s Tanvir Ishaq and Arshia Malik left their home in Pakistan to build a new life in Australia. Since then, the couple has continued to observe Ramadan, the holiest month in Islam. They are now passing on their faith and traditions to their children, Minal and Rayaan Tanvir. In this podcast, the family reflects on how celebrating Ramadan and Eid has evolved across generations in Australia and how they continue to stay connected to their faith in a diverse cultural environment. - ਵੈਸਟਰਨ ਸਿਡਨੀ ਵਿੱਚ ਵਸਦਾ ਇਹ ਪਾਕਿਸਤਾਨੀ ਪੰਜਾਬੀ ਪਰਿਵਾਰ ਹਰ ਸਾਲ ਇਸਲਾਮ ਦੇ ਸਭ ਤੋਂ ਪਵਿੱਤਰ ਮਹੀਨੇ, ਰਮਜ਼ਾਨ, ਨੂੰ ਮਨਾਉਂਦਾ ਹੈ। ਸਮਾਂ ਬੀਤਣ ਨਾਲ, ਅਤੇ ਪਾਕਿਸਤਾਨ ਤੋਂ ਆਸਟ੍ਰੇਲੀਆ ਪਰਵਾਸ ਕਰਨ ਤੋਂ ਬਾਅਦ ਰਮਜ਼ਾਨ ਦੀਆਂ ਪਰੰਪਰਾਵਾਂ ਅਤੇ ਰੂਪਾਂ ਵਿੱਚ ਵੀ ਬਦਲਾਅ ਆਇਆ ਹੈ। ਤਨਵੀਰ ਇਸਾਕ ਅਤੇ ਅਰਸ਼ਿਆ ਮਲਿਕ, ਤਿਨ ਦਹਾਕੇ ਪਹਿਲਾਂ ਆਸਟ੍ਰੇਲੀਆ ਆਏ ਸਨ ਅਤੇ ਇੱਥੇ ਆਪਣੇ ਬੱਚਿਆਂ ਮਿਨਾਲ ਤਨਵੀਰ ਅਤੇ ਰਿਆਨ ਤਨਵੀਰ ਨੂੰ ਆਪਣੇ ਮਜ਼ਹਬ ਅਤੇ ਉਸ ਦੀਆਂ ਰਸਮਾਂ ਨਾਲ ਜੋੜ ਕਿ ਰੱਖਿਆ ਹੋਇਆ ਹੈ। ਇਸ ਪੌਡਕਾਸਟ ਵਿੱਚ ਸੁਣੋ ਕਿ ਆਸਟ੍ਰੇਲੀਆ ਵਿੱਚ ਰਮਜ਼ਾਨ ਅਤੇ ਈਦ ਮਨਾਉਣ ਦੇ ਤਰੀਕਿਆਂ ਵਿੱਚ ਕਿਹੋ ਜਿਹੇ ਬਦਲਾਅ ਆ ਰਹੇ ਹਨ।

ਪਾਕਿਸਤਾਨ ਡਾਇਰੀ : ਈਰਾਨ ਵੱਲੋਂ ਸਾਊਦੀ ਅਰਬ ਉੱਤੇ ਹੋਣ ਵਾਲੇ ਸੰਭਾਵਿਤ ਹਮਲਿਆਂ ਨੂੰ ਰੋਕਣ ਲਈ ਅੱਗੇ ਆਏਗਾ ਪਾਕਿਸਤਾਨ
ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਸਾਊਦੀ ਅਰਬ ਉੱਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਅੱਗੇ ਆਏਗਾ। ਦਰਅਸਲ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਉਪ ਪ੍ਰਧਾਨ ਪ੍ਰਧਾਨ ਮੰਤਰੀ ਇਸਹਾਕ ਡਾਰ ਅਤੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨੇ ਪਿਛਲੇ ਦਿਨੀਂ ਸਾਊਦੀ ਅਰਬ ਦੇ ਦੌਰੇ ਦੌਰਾਨ ਉਥੋਂ ਦੇ ਹੁਕਮਰਾਨਾਂ ਨਾਲ ਮੀਟਿੰਗਾਂ ਕੀਤੀਆਂ ਹਨ। ਇਸ ਤੋਂ ਬਾਅਦ ਸਾਊਦੀ ਅਰਬ ਵੱਲੋਂ ਵੀ ਈਰਾਨ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਹੁਣ ਹਮਲਾ ਹੋਇਆ ਤਾਂ ੳੇੁਸ ਦਾ ਮੋੜਵਾਂ ਜਵਾਬ ਦਿੱਤਾ ਜਾਵੇਗਾ। ਅੰਤਰਰਾਸ਼ਟਰੀ ਸਿਆਸਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਲਈ ਮੌਜੂਦਾ ਹਾਲਾਤ ਨਾਲ ਨਜਿੱਠਣਾ ਆਸਾਨ ਨਹੀਂ ਹੈ ਕਿਉਂਕਿ ਇੱਕ ਪਾਸੇ ਪਾਕਿਸਤਾਨ ਦਾ ਸਾਊਦੀ ਅਰਬ ਨਾਲ ਜੰਗ ਨਾ ਲੜਨ ਦਾ ਸਮਝੌਤਾ ਹੈ ਅਤੇ ਦੂਜੇ ਪਾਸੇ ਗੁਆਂਢੀ ਮੁਲਕ ਹੋਣ ਨਾਤੇ ਈਰਾਨ ਨਾਲ ਸਬੰਧ ਖਰਾਬ ਕਰਨਾ ਵੀ ਸਮਝਦਾਰੀ ਨਹੀਂ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ

Bringing Punjab to Melbourne: 38th Australian Sikh Games to display Punjab's fading traditions through 'Apna Pind' - 38ਵੀਆਂ ਸਿੱਖ ਖੇਡਾਂ ਵਿੱਚ 'ਆਪਣਾ ਪਿੰਡ' ਰਾਹੀਂ ਪੁਰਾਤਨ ਪੰਜਾਬੀ ਵਿਰਾਸਤ ਨੂੰ ਸੁਰਜੀਤ ਕਰਨ ਜਾ ਰਹੀ ਹਰਪਾਲ ਕੌਰ ਨਾਲ ਮੁਲਾਕਾਤ
Melbourne will soon be home to an ancient Punjabi 'pind' (village), showcasing the traditional artefacts, arts, and cultural practices of the northern Indian state of Punjab. From 'trinjan' and 'sath' to 'uri' — traditional women’s gatherings, village social spaces and household customs, many traditions that are slowly being forgotten will be revived at the 38th Australian Sikh Games, scheduled to be held from April 3 to 5, 2026, over the Easter weekend. Listen to this podcast to learn more from volunteer Harpal Kaur. - 3 ਤੋਂ 5 ਅਪ੍ਰੈਲ 2026 ਨੂੰ ਹੋਣ ਵਾਲੀਆਂ ਸਿੱਖ ਖੇਡਾਂ ਦੌਰਾਨ ਮੈਲਬਰਨ ਵਿੱਚ ਇੱਕ ਵਿਲੱਖਣ ਵਿਰਾਸਤੀ ਪਿੰਡ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਉਸ ਪਰੰਪਰਾਗਤ ਜੀਵਨ ਦੀ ਝਲਕ ਦਿਖਾਈ ਜਾਵੇਗੀ ਜੋ ਹੁਣ ਹੌਲੀ-ਹੌਲੀੇ ਅਲੋਪ ਹੁੰਦਾ ਜਾ ਰਿਹਾ ਹੈ। ਇਸ ਪਿੰਡ ਵਿੱਚ ਤ੍ਰਿੰਝਣਾਂ, ਹਕੀਮ, ਸੱਥ, ਮਾਂ ਦੀ ਰਸੋਈ ਅਤੇ ਹੋਰ ਕਈ ਸੱਭਿਆਚਾਰਕ ਪਹਿਲੂਆਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਇਸ ਪਹਿਲ ਦੇ ਪਿੱਛੇ ਹਰਪਾਲ ਕੌਰ ਸੰਧੂ ਅਤੇ ਹੋਰ ਵਲੰਟੀਅਰਾਂ ਦੀ ਸਾਲਾਂ ਦੀ ਮਿਹਨਤ ਹੈ। ਐਸਬੀਐਸ ਪੰਜਾਬੀ ਨਾਲ ਕੀਤੀ ਗੱਲਬਾਤ ਵਿੱਚ ਹਰਪਾਲ ਕੌਰ ਇਸ ਯਤਨ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਸਾਨੂੰ ਆਪਣੇ ਪਿੰਡ ਦੀਆਂ ਯਾਦਾਂ ਤਾਜ਼ੀਆਂ ਕਰਨ ਦਾ ਸੱਦਾ ਦੇ ਰਹੇ ਹਨ।

ਖ਼ਬਰਨਾਮਾ: ਵਿਆਜ ਦਰਾਂ 'ਤੇ ਜੰਗ ਦਾ ਅਸਰ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਕੀਤਾ ਦਰਾਂ ਵਿੱਚ ਵਾਧਾ
17 ਮਾਰਚ ਨੂੰ ਹੋਈ ਬੈਠਕ ਵਿੱਚ ਆਰਬੀਏ ਨੇ ਨਕਦ ਵਿਆਜ ਦਰ ਵਿੱਚ 0.25 ਫੀਸਦੀ ਵਾਧਾ ਕਰਕੇ ਇਸਨੂੰ 4.10 ਫੀਸਦ ਕਰ ਦਿੱਤਾ ਹੈ। ਇਹ ਫੈਸਲਾ ਬਹੁਮਤ ਨਾਲ ਲਿਆ ਗਿਆ, ਜਿੱਥੇ ਪੰਜ ਮੈਂਬਰਾਂ ਨੇ ਵਾਧੇ ਦਾ ਸਮਰਥਨ ਕੀਤਾ, ਜਦਕਿ ਚਾਰ ਮੈਂਬਰਾਂ ਨੇ ਦਰ ਨੂੰ ਜਿਵੇਂ ਦਾ ਤਿਵੇਂ ਰੱਖਣ ਦੀ ਪੱਖਦਾਰੀ ਕੀਤੀ। ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਮਹਿੰਗਾਈ 4 ਫੀਸਦ ਤੋਂ ਉੱਪਰ ਜਾਣ ਦਾ ਖਤਰਾ ਹੈ ਅਤੇ ਆਸਟ੍ਰੇਲੀਆ ਵਿੱਚ ਜੀਵਨ ਲਾਗਤ ‘ਤੇ ਹੋਰ ਦਬਾਅ ਪੈ ਸਕਦਾ ਹੈ। ਇਹ ਅਤੇ ਹੋਰ ਅਹਿਮ ਖਬਰਾਂ ਲਈ ਸੁਣੋ ਅੱਜ ਦਾ ਖ਼ਬਰਨਾਮਾ