
SBS Punjabi - ਐਸ ਬੀ ਐਸ ਪੰਜਾਬੀ
1,684 episodes — Page 12 of 34
'Will you ban doctors or teachers?' Anne Aly questions Liberal's migration policy - ਸੰਘੀ ਮੰਤਰੀ ਐਨ ਅਲੀ ਨਾਲ ਲਿਬਰਲ ਦੀ ਮਾਈਗ੍ਰੇਸ਼ਨ ਨੀਤੀ, ਈਂਧਨ ਸੰਕਟ ਨਾਲ ਜੂਝਦੇ ਛੋਟੇ ਕਾਰੋਬਾਰਾਂ ਲਈ ਰਾਹਤ ਬਾਰੇ ਚਰਚਾ
ਖ਼ਬਰਨਾਮਾ: ਜੀਲੋਂਗ ਤੇਲ ਰਿਫਾਈਨਰੀ ‘ਚ ਭਿਆਨਕ ਅੱਗ, ਪੈਟਰੋਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ
ਬਾਲੀਵੁੱਡ ਗੱਪਸ਼ੱਪ: ਜਾਣੋ, ਕੀ ਨਵਾਂ ਤੇ ਵੱਖਰਾ ਦਿਖਾਇਆ ਜਾ ਰਿਹਾ ਹੈ ਫਿਲਮ 'ਦਾਦੀ ਕੀ ਸ਼ਾਦੀ' ਵਿੱਚ
Rani Rampal backs cross-country team, calls on migrant girls to 'dream big' - ਆਸਟ੍ਰੇਲੀਅਨ ਸਿੱਖ ਖੇਡਾਂ ‘ਚ ਪਹੁੰਚੀ ਰਾਣੀ ਰਾਮਪਾਲ, ਪ੍ਰਵਾਸੀ ਕੁੜੀਆਂ ਨੂੰ ਦਿੱਤਾ ਵੱਡਾ ਸੁਨੇਹਾ
Australia's Niue Island Community Honours ANZAC Pioneers - SBS Examines: ਆਸਟ੍ਰੇਲੀਆ ਵਿੱਚ ਨਿਊਏ ਟਾਪੂ ਦਾ ਭਾਈਚਾਰਾ ਐਨਜ਼ੈਕ ਸੈਨਿਕਾਂ ਨੂੰ ਸਨਮਾਨ ਦਿੰਦਾ ਹੈ
ਪੰਜਾਬ ਵਿੱਚ ਬੇਅਦਬੀ ਨੂੰ ਰੋਕਣ ਲਈ ਪਾਸ ਹੋਇਆ ਸਖਤ ਸਜ਼ਾਵਾਂ ਵਾਲਾ ਬਿੱਲ
ਭਾਰਤ ਵਿੱਚ ਸ਼ੁਰੂ ਹੋ ਰਹੀ ਹੈ ਜਨਗਣਨਾ, ਜਾਤੀ ਨੂੰ ਵੀ ਕੀਤਾ ਜਾਵੇਗਾ ਸ਼ਾਮਿਲ
ਖ਼ਬਰਨਾਮਾ: ਗਲੋਬਲ ਅਰਥਵਿਵਸਥਾ ‘ਤੇ ਜੰਗ ਦਾ ਅਸਰ, ਆਸਟ੍ਰੇਲੀਆ ਵਿੱਚ ਵੱਧ ਰਹੀਆਂ ਚੁਣੌਤੀਆਂ
ਗੱਠਜੋੜ ਦੀ 'ਆਸਟ੍ਰੇਲੀਆਈ ਕਦਰਾਂ-ਕੀਮਤਾਂ' ਦਾ ਪ੍ਰਦਰਸ਼ਨ ਨਾ ਕਰਨ ਵਾਲੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਦੀ ਆਲੋਚਨਾ
ਅੰਤੜੀਆਂ ਦੇ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ: 45 ਤੋਂ 74 ਸਾਲ ਦੇ ਪੰਜਾਬੀ ਭਾਈਚਾਰੇ ਲਈ ਖਾਸ ਅਪੀਲ
ਪਾਕਿਸਤਾਨ ਡਾਇਰੀ: ਮਰਹੂਮ ਆਸ਼ਾ ਭੋਸਲੇ ਬਾਰੇ ਖ਼ਬਰ ਅਤੇ ਸਮੱਗਰੀ ਚਲਾਉਣ 'ਤੇ ਨਿਊਜ਼ ਚੈਨਲ ਨੂੰ ਨੋਟਿਸ
ਖ਼ਬਰਨਾਮਾ: ਐਂਗਸ ਟੇਲਰ ਵੱਲੋਂ 'ਸਖ਼ਤ ਜਾਂਚ ਅਤੇ ਡਿਪੋਰਟੇਸ਼ਨ' ਅਧਿਕਾਰਾਂ ਨਾਲ ਇਮੀਗ੍ਰੇਸ਼ਨ 'ਤੇ ਸ਼ਿਕੰਜਾ ਕੱਸਣ ਦਾ ਸੰਕੇਤ
38th Australian Sikh Games: Community raised $23,525 for the Royal Children's Hospital - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਭਾਈਚਾਰੇ ਨੇ ਰੌਇਲ ਚਿਲਡਰਨ ਹਸਪਤਾਲ ਲਈ ਇਕੱਠੀ ਕੀਤੀ $23,525 ਦੀ ਸਹਾਇਤਾ ਰਾਸ਼ੀ
ਪੰਜਾਬੀ ਡਾਇਰੀ : ਬੇਅਦਬੀਆਂ ਵਿਰੁੱਧ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ
ਖ਼ਬਰਨਾਮਾ: ਹੋਰਮੁਜ਼ ਜਲਮਾਰਗ ਤਣਾਅ ਵਧਿਆ, ਆਸਟ੍ਰੇਲੀਆ ਨੇ ਅਮਰੀਕੀ ਨਾਕਾਬੰਦੀ ਤੋਂ ਦੂਰੀ ਬਣਾਈ
ਮਹਾਨ ਗਾਇਕਾ ਆਸ਼ਾ ਭੋਸਲੇ ਨੂੰ ਸ਼ਰਧਾਂਜਲੀ: ਇੱਕ ਅਮਰ ਸੁਰ, ਜੋ ਪੰਜਾਬੀ ਦਿਲਾਂ ਵਿੱਚ ਵੱਸ ਗਈ
Interview with Pakistani Punjabi poet and writer Safia Hayat - ਸਰਹੱਦਾਂ ਪਾਰ ਗੂੰਜਦੀ ਆਵਾਜ਼: ਪਾਕਿਸਤਾਨੀ ਕਵਿਤਰੀ ਸਫੀਆ ਹਯਾਤ ਦੀ ਜ਼ਿੰਦਗੀ ਅਤੇ ਸਾਹਿਤਕ ਯਾਤਰਾ

'ਕੇਟਾਮਾਈਨ ਕੁਈਨ' ਜਸਵੀਨ ਸੰਘਾ ਨੂੰ ਫਰੈਂਡਸ ਪ੍ਰੋਗਰਮ ਦੇ ਅਦਾਕਾਰ ਪੈਰੀ ਮੌਤ ਮਾਮਲੇ ‘ਚ ਹੋਈ 15 ਸਾਲ ਦੀ ਜੇਲ੍ਹ
ਟੀਵੀ ਸ਼ੋਅ ਫ੍ਰੈਂਡਜ਼ ਦੇ ਸਿਤਾਰੇ ਮੈਥਿਊ ਪੈਰੀ ਦੀ 2023 ਵਿੱਚ ਕੇਟਾਮਾਈਨ ਓਵਰਡੋਜ਼ ਨਾਲ ਮੌਤ ਦੇ ਮਾਮਲੇ ਵਿੱਚ ਉਸ ਦੇ ਦਵਾਈ ਸਪਲਾਇਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। “ਕੇਟਾਮਾਈਨ ਕੁਈਨ” ਵਜੋਂ ਜਾਣੀ ਜਾਣ ਵਾਲੀ ਜਸਵੀਨ ਸੰਘਾ ਨੂੰ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸੇ ਦੌਰਾਨ, ਪੈਰੀ ਦੇ ਨਿੱਜੀ ਸਹਾਇਕ ਕੇਨੇਥ ਇਵਾਮਾਸਾ ਅਤੇ ਜਾਣ-ਪਛਾਣ ਵਾਲੇ ਏਰਿਕ ਫਲੈਮਿੰਗ ਨੇ ਸਾਜ਼ਿਸ਼ ਦੇ ਦੋਸ਼ ਮੰਨ ਲਏ ਹਨ, ਜਦਕਿ ਮੁੱਖ ਡਾਕਟਰ ਸਾਲਵਾਡੋਰ ਪਲਾਸੇਂਸ਼ੀਆ ਨੂੰ 30 ਮਹੀਨੇ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ।

ਪ੍ਰਵਾਸੀਆਂ ਨੂੰ ਆਪਣੇ ਭਾਈਚਾਰਿਆਂ ਨਾਲ ਜੋੜ ਰਿਹਾ ‘ਦਿ ਮਲਟੀਕਲਚਰਲ ਵਾਕਿੰਗ ਗਰੁੱਪ’
ਡਾਰਵਿਨ ਵਿੱਚ ਸਰਗਰਮ ‘ਦਿ ਮਲਟੀਕਲਚਰਲ ਵਾਕਿੰਗ ਗਰੁੱਪ’ ਸ਼ਰਨਾਰਥੀਆਂ ਅਤੇ ਨਵੇਂ ਪ੍ਰਵਾਸੀਆਂ ਨੂੰ ਆਪਣੇ ਭਾਈਚਾਰੇ ਨਾਲ ਜੁੜਨ ਤੇ ਜਿੰਦਗੀ ਭਰ ਦੀ ਦੋਸਤੀ ਸਥਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ। ਪੈਦਲ ਚੱਲਣ ਵਾਲੇ ਇਸ ਸਮੂਹ ਨਾਲ ਜੁੜੇ ਲੋਕ ਜਦੋਂ ਇਕੱਠੇ ਹੁੰਦੇ ਹਨ ਤਾਂ ਸੱਭਿਆਚਾਰਕ ਰੀਤੀ ਰਿਵਾਜਾਂ, ਛੁੱਟੀਆਂ ਅਤੇ ਡਾਰਵਿਨ ਵਿੱਚ ਜਿੰਦਗੀ ਵਰਗੇ ਵਿਸ਼ਿਆਂ ਉੱਤੇ ਸਾਮੂਹਿਕ ਚਰਚਾਵਾਂ ਕਰਦੇ ਹਨ। ਇਸ ਸਮੂਹ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਜਦੋਂ ਜ਼ਿਆਦਾਤਰ ਲੋਕ ਸੰਘਰਸ਼ ਅਤੇ ਵਿਸਥਾਪਨ ਦਾ ਸਾਹਮਣਾ ਕਰ ਰਹੇ ਹਨ, ਇਹ ਪਹਿਲਕਦਮੀ ਰਾਹਤ ਦਾ ਸਬੱਬ ਬਣਦੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

ਖ਼ਬਰਾਂ ਫਟਾਫੱਟ: ਫਿਊਲ ਸਪਲਾਈ ਯਕੀਨੀ, ਇਤਿਹਾਸਕ ਨਿਯੁਕਤੀ ਅਤੇ ਗਲੋਬਲ ਤਣਾਅ, ਜਾਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਾਲੇ ਸਬੰਧ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਗਏ ਹਨ। ਦੋਵੇਂ ਦੇਸ਼ ਤੇਲ ਬਾਰੇ ਨਵੇਂ ਸਮਝੌਤੇ 'ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਦੁਆਰਾ ਆਸਟ੍ਰੇਲੀਆ ਦੀ ਤੇਲ ਸਪਲਾਈ ਨੂੰ ਲੱਗਭਗ ਜੂਨ ਮਹੀਨੇ ਤੱਕ ਯਕੀਨੀ ਬਣਾ ਲਿਆ ਗਿਆ ਹੈ। ਓਧਰ, ਕੈਨਬਰਾ ਵਿੱਚ ਜਸਟਿਸ ਲੂਈ ਟੇਲਰ ਨੇ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਉਹ ਆਸਟ੍ਰੇਲੀਆ ਦੀ ਉੱਚ ਕੋਰਟ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਬਣ ਗਈ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ, ਹਿਜ਼ਬੁੱਲ੍ਹਾ ਨੇ ਇਜ਼ਰਾਈਲ ਨਾਲ ਸਿੱਧੀ ਗੱਲਬਾਤ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ। ਇਹ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਾਕਸਟ...

ਖ਼ਬਰਨਾਮਾ: ਆਸਟ੍ਰੇਲੀਆ-ਸਿੰਗਾਪੁਰ ਈਂਧਨ ਸਮਝੌਤਾ ਤਿਆਰ, ਸਪਲਾਈ ਸੁਰੱਖਿਆ ‘ਤੇ ਜ਼ੋਰ
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਕਾਰ ਰਿਸ਼ਤੇ ਹੋਰ ਵੀ ਅਹਿਮ ਹੋ ਗਏ ਹਨ, ਕਿਉਂਕਿ ਦੋਵੇਂ ਦੇਸ਼ ਇੱਕ ਨਵੇਂ ਈਂਧਨ ਸਮਝੌਤੇ ‘ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ। ਸਿੰਗਾਪੁਰ, ਜੋ ਆਸਟ੍ਰੇਲੀਆ ਲਈ ਰਿਫਾਇੰਡ ਪੈਟਰੋਲ ਦਾ ਸਭ ਤੋਂ ਵੱਡਾ ਸਪਲਾਇਰ ਹੈ, ਨਾਲ ਇਹ ਸੌਦਾ ਮੱਧ ਪੂਰਬ ਵਿੱਚ ਟਕਰਾਅ ਅਤੇ ਹੋਰਮੁਜ਼ ਜਲਮਾਰਗ ਦੇ ਸੰਭਾਵਿਤ ਬੰਦ ਹੁੰਦੇ ਹੋਏ ਵੀ ਸਪਲਾਈ ਜਾਰੀ ਰੱਖਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਹ ਅਤੇ ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ।

ਪੰਜਾਬੀ ਡਾਈਸਪੋਰਾ: ਭਾਰਤ-ਨਿਊਜ਼ੀਲੈਂਡ ਫ੍ਰੀ ਟ੍ਰੇਡ ਐਗਰੀਮੈਂਟ ਜਲਦ, ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਦੌਰੇ ਦੀ ਪੁਸ਼ਟੀ
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁੱਕਤ ਵਪਾਰ ਸਮਝੌਤਾ (Free Trade Agreement) ਇਸੇ ਮਹੀਨੇ ਦੇ ਅੰਤ ਤੱਕ ਰਸਮੀ ਰੂਪ ਵਿੱਚ ਹੋਣ ਦੀ ਸੰਭਾਵਨਾ ਹੈ। ਭਾਰਤੀ ਵਣਿਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਅਪ੍ਰੈਲ ਦੇ ਚੌਥੇ ਹਫਤੇ ਭਾਰਤ ਦੌਰੇ ‘ਤੇ ਆਉਣਗੇ, ਜਿੱਥੇ ਇਸ ਸਮਝੌਤੇ ਨੂੰ ਅੱਗੇ ਵਧਾਉਣ ਲਈ ਕਦਮ ਚੁੱਕੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵਪਾਰ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਰਾਹ ਖੁੱਲਣਗੇ ਅਤੇ ਨਿਊਜ਼ੀਲੈਂਡ ਭਾਰਤ ਵਿੱਚ ਕਈ ਬਿਲੀਅਨ ਡਾਲਰ ਦਾ ਨਿਵੇਸ਼ ਵੀ ਕਰੇਗਾ। ਭਾਰਤ ਦੇ ਪ੍ਰਧਾਨ ਮੰਤਰੀ ਦੇ ਨਿਊਜ਼ੀਲੈਂਡ ਦੌਰੇ ਦੌਰਾਨ ਹੋਰ ਮਹੱਤਵਪੂਰਨ ਮਸਲਿਆਂ ‘ਤੇ ਵੀ ਗੱਲਬਾਤ ਹੋਵੇਗੀ। ਇਹ ਅਤੇ ਹੋਰ ਖਬਰਾਂ ਲਈ ਇਸ ਪੌਡਕਾਸਟ ਨੂੰ ਸੁਣੋ।

NSW Corrective Services ਦੇ ਪੰਜਾਬੀ ਅਧਿਕਾਰੀ ਦੀ ਪ੍ਰੇਰਕ ਯਾਤਰਾ: ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਵੀਂ ਪਛਾਣ
ਹਰ ਸਾਲ ਮਈ ਵਿੱਚ ਮਨਾਏ ਜਾਣ ਵਾਲੇ National Corrections Day ਮੌਕੇ ‘ਤੇ, ਐਸਬੀਐਸ ਪੰਜਾਬੀ ਵੱਲੋਂ ਨਿਊ ਸਾਊਥ ਵੇਲਜ਼ Corrective Services ਨਾਲ ਜੁੜੇ ਇੱਕ ਸਿੱਖ ਅਧਿਕਾਰੀ ਮਹਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਿਯੁਕਤ ਇਸ ਅਧਿਕਾਰੀ ਨੇ ਆਪਣੀ ਨਿੱਜੀ ਯਾਤਰਾ, ਪੇਸ਼ੇਵਰ ਤਜਰਬੇ ਅਤੇ ਮਲਟੀਕਲਚਰਲ ਨੁਮਾਇੰਦਗੀ ਦੀ ਮਹੱਤਤਾ ‘ਤੇ ਰੌਸ਼ਨੀ ਪਾਈ, ਨਾਲ ਹੀ ਨਵੇਂ ਪਰਵਾਸੀਆਂ ਲਈ ਕਰੀਅਰ ਮੌਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਵਿਕਟੋਰੀਆ ਵਿੱਚ ਮੁਫ਼ਤ Meningococcal–B ਅਤੇ ਨੱਕ ਰਾਹੀਂ ਲਈ ਜਾਣ ਵਾਲੀ ਫਲੂ ਵੈਕਸੀਨ ਦੀ ਮੰਗ ਤੇਜ਼, ਡਾਕਟਰਾਂ ਨੇ ਸਰਕਾਰ ਨੂੰ ਕੀਤੀ ਅਪੀਲ
ਵਿਕਟੋਰੀਆ ਵਿੱਚ ਬੱਚਿਆਂ ਲਈ Meningococcal–B ਅਤੇ ਫਲੂ ਦੇ ਟੀਕਿਆਂ ਨੂੰ ਮੁਫ਼ਤ ਕਰਨ ਦੀ ਮੰਗ ਹੁਣ ਤੇਜ਼ ਹੋ ਰਹੀ ਹੈ। ਇੱਕ ਮਾਂ ਦੀ ਦਰਦਨਾਕ ਕਹਾਣੀ ਨਾਲ ਸ਼ੁਰੂ ਹੋਈ ਇਹ ਚਰਚਾ ਹੁਣ ਸਿਹਤ ਮਾਹਿਰਾਂ ਅਤੇ ਨੀਤੀ ਨਿਰਧਾਰਕਾਂ ਦੇ ਕੇਂਦਰ ਵਿੱਚ ਆ ਗਈ ਹੈ। ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ RACGP ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਟੀਕੇ ਰਾਜ ਦੇ ਮੁਫ਼ਤ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ। ਹੋਰ ਵੇਰਵਾ ਇਸ ਵਿਸਥਾਰਪੂਰਕ ਰਿਪੋਰਟ ਵਿੱਚ।

ਖ਼ਬਰਨਾਮਾ: ਹੋਰਮੁਜ਼ ਖਾੜੀ ਖੁਲ੍ਹਣ ਨਾਲ ਇੰਧਨ ਸੰਕਟ ‘ਤੇ ਤੁਰੰਤ ਰਾਹਤ ਨਹੀਂ, ਸਰਕਾਰ ਦੀ ਚੇਤਾਵਨੀ
ਸਰਕਾਰ ਨੇ ਖਪਤਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰਮੁਜ਼ ਦੀ ਖਾੜੀ (Strait of Hormuz) ਦੁਬਾਰਾ ਖੁਲ੍ਹਣ ਤੋਂ ਬਾਅਦ ਵੀ ਇੰਧਨ ਸੰਕਟ ਤੋਂ ਤੁਰੰਤ ਆਰਥਿਕ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਇਸ ਦੌਰਾਨ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ 9 ਅਪ੍ਰੈਲ ਨੂੰ ਸਿੰਗਾਪੁਰ ਦਾ ਦੌਰਾ ਕਰ ਰਹੇ ਹਨ, ਜਿਸਦਾ ਮਕਸਦ ਆਸਟ੍ਰੇਲੀਆ ਦੀ ਇੰਧਨ ਸਪਲਾਈ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਰੋਧੀ ਪੱਖ ਦੇਸ਼ ਦੇ ਭੰਡਾਰਾਂ ਵਿੱਚ ਮੌਜੂਦ ਪੈਟਰੋਲ ਅਤੇ ਡੀਜ਼ਲ ਦੀ ਮਾਤਰਾ ਬਾਰੇ ਜਨਤਕ ਡਾਟਾਬੇਸ ਬਣਾਉਣ ਦੀ ਮੰਗ ਕਰ ਰਿਹਾ ਹੈ। ਇਹ ਅਤੇ ਹੋਰ ਖਬਰਾਂ ਲਈ ਇਸ ਪੌਡਕਾਸਟ ਨੂੰ ਸੁਣਿਆ ਜਾ ਸਕਦਾ ਹੈ।

ਬਾਲੀਵੁੱਡ ਗੱਪਸ਼ੱਪ: ਏਆਈ ਨਾਲ ਬਣੀ ਭਾਰਤੀ ਫਿਲਮ ਨੇ ਵਿਸ਼ਵ ਪੱਧਰ ‘ਤੇ ਰਚਿਆ ਇਤਿਹਾਸ
‘ਕਲਯੁਗ ਰਾਈਜ਼ਿੰਗ: ਦ ਬਿਗਿਨਿੰਗ’ ਇੱਕ ਨਵੀਂ ਸੋਚ ਵਾਲੀ ਭਾਰਤੀ ਏਆਈ ਸ਼ੋਰਟ ਫਿਲਮ ਹੈ, ਜਿਸਨੇ ਗਲੋਬਲ Higgsfield ‘Make Your Action’ ਮੁਕਾਬਲੇ ਵਿੱਚ ਟੌਪ 10 ਵਿੱਚ ਜਗ੍ਹਾ ਬਣਾਕੇ ਇਤਿਹਾਸ ਰਚ ਦਿੱਤਾ ਹੈ। ਪ੍ਰਤਯਾ ਸਾਹਾ ਦੇ ਨਿਰਦੇਸ਼ਨ ਹੇਠ ਅਤੇ ਏਆਈ ਆਰਟਿਸਟ ਅੰਕੁਸ਼ ਦੇਵਾ ਦੇ ਸਹਿਯੋਗ ਨਾਲ ਬਣੀ ਇਸ ਫਿਲਮ ਵਿੱਚ Higgsfield AI ਵਰਗੇ ਟੂਲਜ਼ ਦੀ ਮਦਦ ਨਾਲ ਉੱਚ-ਗੁਣਵੱਤਾ ਵਾਲੇ ਸਿਨੇਮੈਟਿਕ ਵਿਜ਼ੁਅਲ ਤਿਆਰ ਕੀਤੇ ਗਏ ਹਨ, ਜੋ ਏਆਈ-ਚਲਿਤ ਕਹਾਣੀਬੰਦੀ ਦੇ ਨਵੇਂ ਮਿਆਰ ਸੈੱਟ ਕਰਦੇ ਹਨ। ਫ਼ਿਲਮੀ ਦੁਨੀਆ ਨਾਲ ਜੁੜੀਆਂ ਹੋਰ ਖ਼ਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਪੇਸ਼ਕਾਰੀ...

ਆਸਟ੍ਰੇਲੀਅਨ ਸਿੱਖ ਖੇਡਾਂ 2026: ਨਿਊਜ਼ੀਲੈਂਡ ਦੀ ਪਹਿਲੀ ਪੰਜਾਬੀ ਸਿੱਖ ਮਹਿਲਾ ਹਾਕੀ ਟੀਮ ਨੇ ਦਿੱਤਾ ਪ੍ਰੇਰਣਾਦਾਇਕ ਸੁਨੇਹਾ
38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਨਿਊਜ਼ੀਲੈਂਡ ਦੀ ਪਹਿਲੀ ਪੰਜਾਬੀ ਸਿੱਖ ਮਹਿਲਾ ਹਾਕੀ ਟੀਮ ‘ਅਕਾਲ ਸਟਿਕਸ’ ਨਾਲ ਐਸ ਬੀ ਐਸ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ। ਟੀਮ ਦੀ ਆਗੂ ਜੈਸਮੀਨ ਸਹੋਤਾ ਨੇ ਕਿਹਾ ਕਿ ਸਾਡੀਆਂ ਕੁੜੀਆਂ ਵਿੱਚ ਕਾਬਲਿਅਤ ਦੀ ਕੋਈ ਘਾਟ ਨਹੀਂ ਹੈ, ਲੋੜ ਹੈ ਇਸਨੂੰ ਖੇਡਾਂ ਵਿੱਚ ਸਹੀ ਦਿਸ਼ਾ ਦੇਣ ਦੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਹਨਾਂ ਔਰਤਾਂ ਨੂੰ ਮੁੜ ਮੈਦਾਨ ਵਿੱਚ ਲਿਆਉਣਾ ਚਾਹੁੰਦੇ ਹਨ ਜਿਨ੍ਹਾਂ ਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਕੀ ਖੇਡੀ ਹੈ। ਟੀਮ ਦੇ ਖਿਡਾਰੀਆਂ ਮੁਤਾਬਕ, ਹਾਕੀ ਸਿਰਫ ਖੇਡ ਨਹੀਂ, ਸਗੋਂ ਅਨੁਸ਼ਾਸਨ ਅਤੇ ਜੀਵਨ ਦੇ ਮਹੱਤਵਪੂਰਨ ਸਬਕ ਸਿਖਾਉਂਦੀ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ...

ਤੇਲ ਸੰਕਟ ਦੇ ਦਰਮਿਆਨ ਸਰਕਾਰ ਦੇ ਫੈਸਲੇ: ਕਿਸੇ ਲਈ ਸਹੂਲਤ, ਕਿਸੇ ਲਈ ਸਮੱਸਿਆ
ਮਿਡਲ ਈਸਟ ਸੰਕਟ ਕਾਰਨ ਵਿਸ਼ਵ ਪੱਧਰ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਦਰਮਿਆਨ ਵਿਕਟੋਰੀਆ ਸਰਕਾਰ ਦੀ ਮੁਫ਼ਤ ਪਬਲਿਕ ਟਰਾਂਸਪੋਰਟ ਸਕੀਮ ਰਾਈਡਸ਼ੇਅਰ ਡਰਾਈਵਰਾਂ ਲਈ ਨਵੀਂ ਚੁਣੌਤੀ ਬਣ ਰਹੀ ਹੈ। ਭਾਵੇਂ ਫੈਡਰਲ ਸਰਕਾਰ ਨੇ ਆਬਕਾਰੀ ਕਰ ਅੱਧਾ ਕਰਕੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਖੇਤਰ ਨਾਲ ਜੁੜੇ ਡਰਾਈਵਰ ਇਸਨੂੰ ਨਾਕਾਫੀ ਮੰਨ ਰਹੇ ਹਨ ਅਤੇ ਆਪਣੇ ਰੁਜ਼ਗਾਰ ’ਤੇ ਪੈ ਰਹੇ ਅਸਰ ਨੂੰ ਲੈ ਕੇ ਚਿੰਤਿਤ ਹਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

38th Australian Sikh Games in Melbourne draw record crowds amid calls for improved planning - ਮੈਲਬਰਨ ਵਿੱਚ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ: ਖੇਡਾਂ ਤੋਂ ਬਾਅਦ ਦਾ ਵਿਸ਼ਲੇਸ਼ਣ
The 38th Australian Sikh Games in Melbourne drew more than 9,000 athletes across over 550 teams, showcasing the event’s growing scale. While the volunteer-run, three-day event was praised for its community spirit, cultural pride, and new inclusive initiatives, concerns over scattered venue layouts, limited food access and parking issues highlighted some logistical challenges. The games are set to move to Perth next year, continuing the tradition of connecting communities through sport and culture. - ਮੈਲਬਰਨ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ, ਖੇਡ ਮੁਕਾਬਲਿਆਂ ਦੇ ਨਾਲ ਨਾਲ ਸੱਭਿਆਚਾਰ ਅਤੇ ਕਲਾ ਦਾ ਵਿਸ਼ਾਲ ਤਿਉਹਾਰ ਬਣ ਕੇ ਸਾਹਮਣੇ ਆਈਆਂ। 9000 ਤੋਂ ਵੱਧ ਖਿਡਾਰੀਆਂ, 550 ਟੀਮਾਂ, ਅਤੇ ਖੋ-ਖੋ, ਆਲ ਐਬਿਲਿਟੀ ਗੇਮਜ਼, ਵੂਮੈਨ ਇੰਗੇਜਮੈਂਟ ਫੋਰਮ ਵਰਗੀਆਂ ਨਵੀਆਂ ਪਹਿਲਕਦਮੀਆਂ ਨੇ ਖੇਡਾਂ ਦੇ ਵੱਧਦੇ ਪੈਮਾਨੇ ਨੂੰ ਦਰਸਾਇਆ। ਇਸ ਖ਼ਾਸ ਪੌਡਕਾਸਟ ਵਿੱਚ ਅਸੀਂ ਖੇਡਾਂ ਤੋਂ ਬਾਅਦ ਦੇ ਵਿਸ਼ਲੇਸ਼ਣ ਰਾਹੀਂ ਖੇਡਾਂ ਦੀ ਕਾਮਯਾਬੀ ਦੇ ਨਾਲ ਨਾਲ ਮੈਦਾਨਾਂ ਦੀ ਦੂਰੀ, ਲੰਗਰ ਤੱਕ ਪਹੁੰਚ, ਲੋੜੀਂਦੇ ਪ੍ਰਬੰਧਾਂ ਅਤੇ ਪਾਰਕਿੰਗ ਫਾਈਨਾਂ ਵਰਗੇ ਮੁੱਦਿਆਂ ‘ਤੇ ਵੀ ਗੱਲਬਾਤ ਕੀਤੀ ਹੈ।

ਖ਼ਬਰਨਾਮਾ: ਅਮਰੀਕਾ-ਇਰਾਨ ਤਣਾਅ ਵਿਚਕਾਰ ਦੋ ਹਫ਼ਤਿਆਂ ਦਾ ਜੰਗ-ਵਿਰਾਮ, ਟਰੰਪ ਦੀ ਚੇਤਾਵਨੀ ‘ਤੇ ਵੈਟੀਕਨ ਦੀ ਤਿੱਖੀ ਪ੍ਰਤੀਕਿਰਿਆ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਰਾਨ ‘ਤੇ ਹਮਲੇ ਰੋਕਣ ਲਈ ਦੋ ਹਫ਼ਤਿਆਂ ਦੇ ਜੰਗ-ਵਿਰਾਮ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਗੱਲਬਾਤ ਤੋਂ ਬਾਅਦ ਆਇਆ ਹੈ। ਇਸ ਦੌਰਾਨ ਇਰਾਨ ਵੀ ਵਾਰਤਾਂ ਲਈ ਤਿਆਰ ਹੋ ਗਿਆ ਹੈ, ਜਦਕਿ ਟਰੰਪ ਦੀਆਂ ਧਮਕੀਆਂ ‘ਤੇ ਪੋਪ ਲਿਓ 14 ਨੇ ਸਖਤ ਆਲੋਚਨਾ ਕੀਤੀ ਹੈ। ਉੱਥੇ ਹੀ ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਸੇਵਾਵਾਂ ਅਤੇ ਇਲੈਕਟ੍ਰਿਕ ਕਾਰਾਂ ਦੀ ਮੰਗ ਨਾਲ ਜੁੜੀਆਂ ਮਹੱਤਵਪੂਰਨ ਖਬਰਾਂ ਵੀ ਸਾਹਮਣੇ ਆਈਆਂ ਹਨ। ਖਬਰਾਂ ਦਾ ਵਿਸਥਾਰ ਜਾਨਣ ਲਈ ਸੁਣੋ ਇਹ ਪੌਡਕਾਸਟ..

ਪਾਕਿਸਤਾਨ ਡਾਇਰੀ: ਮਿਡਲ ਈਸਟ ਸੰਕਟ ਕਾਰਨ 378 ਰੁਪਏ ਪ੍ਰਤੀ ਲੀਟਰ ਹੋਇਆ ਪੈਟਰੋਲ
ਈਰਾਨ ਜੰਗ ਦੇ ਚੱਲਦਿਆਂ ਤੇਲ ਦੇ ਵਿਗੜੇ ਮਾਮਲਿਆਂ ਕਾਰਨ ਪਾਕਿਸਤਾਨ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਚੌਥੀ ਵਾਰ ਵੱਡਾ ਵਾਧਾ ਕਰ ਦਿੱਤਾ ਹੈ। ਪੈਟਰੋਲ ਦੀ ਕੀਮਤ ਵਿੱਚ ਪ੍ਰਤੀ ਲੀਟਰ 138 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕੀਮਤ ਵੱਧ ਕੇ 458 ਰੁਪਏ ਪ੍ਰਤੀ ਲੀਟਰ ਹੋ ਗਈ ਪਰ ਇਸ ਵਾਧੇ ਮਗਰੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪੈਟਰੋਲ ਵਿੱਚ ਅਗਲੇ ਇੱਕ ਮਹੀਨੇ ਲਈ ਪ੍ਰਤੀ ਲੀਟਰ 80 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਇਹ ਕੀਮਤ ਹੁਣ 378 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਮੰਤਰੀਆਂ ਸਮੇਤ ਅਗਲੇ 6 ਮਹੀਨਿਆਂ ਤੱਕ ਆਪਣੀਆਂ ਤਨਖਾਹਾਂ ਨਾ ਲੈਣ ਦਾ ਐਲਾਨ ਵੀ ਕੀਤਾ ਹੈ। ਓਧਰ ਪੰਜਾਬ ਸਰਕਾਰ ਨੇ ਰਾਜ ਅੰਦਰ ਪਬਲਿਕ ਟਰਾਂਸਪੋਰਟ ਇੱਕ ਮਹੀਨੇ ਲਈ ਬਿਲਕੁਲ ਮੁਫਤ ਕਰ ਦਿੱਤੀ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਰਿਪੋਰਟ

ਆਸਟ੍ਰੇਲੀਅਨ ਸਿੱਖ ਖੇਡਾਂ 'ਚ ਛਾਇਆ ਪਰਿਵਾਰ: ਮਾਤਾ-ਪਿਤਾ, ਪੁੱਤ ਅਤੇ ਧੀ ਨੇ ਕੀਤਾ ਹਾਕੀ 'ਚ ਕਮਾਲ
ਮੈਲਬਰਨ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਐਸ ਬੀ ਐਸ ਪੰਜਾਬੀ ਨੇ ਇੱਕ ਅਜਿਹੇ ਪਰਿਵਾਰ ਨਾਲ ਗੱਲਬਾਤ ਕੀਤੀ, ਜਿਸਦੇ ਸਾਰੇ ਮੈਂਬਰ ਹਾਕੀ ਨਾਲ ਜੁੜੇ ਹੋਏ ਹਨ ਅਤੇ ਇਸ ਵਾਰ ਉਨ੍ਹਾਂ ਨੇ ਕਈ ਮੈਡਲ ਆਪਣੇ ਨਾਮ ਕੀਤੇ ਹਨ। ਗੁਰਸ਼ਰਨ ਸਿੰਘ ਦਾ ਪਰਿਵਾਰ ਕ੍ਰੇਗੀਬਰਨ ਫਾਲਕਨ ਕਲੱਬ ਲਈ ਵੱਖ-ਵੱਖ ਡਿਵੀਜ਼ਨਾਂ ਵਿੱਚ ਖੇਡਦਾ ਹੈ। ਪਤਨੀ ਅਮਨ ਕੌਰ ਦੀ ਟੀਮ ਨੇ ਬ੍ਰਾਂਜ਼, ਬੇਟੀ ਸੁਖਮਨ ਦੀ ਟੀਮ ਨੇ ਸਿਲਵਰ ਅਤੇ ਬੇਟੇ ਅਬੈ ਦੀ ਟੀਮ ਨੇ ਗੋਲਡ ਮੈਡਲ ਜਿੱਤੇ ਹਨ। ਗੁਰਸ਼ਰਨ ਸਿੰਘ ਦੱਸਦੇ ਹਨ ਕਿ ਖੇਡਾਂ ਉਨ੍ਹਾਂ ਦੇ ਪਰਿਵਾਰ ਦਾ ਅਹਿਮ ਹਿੱਸਾ ਹਨ। ਪਰਿਵਾਰ ਮੁਤਾਬਕ, ਇਕੱਠੇ ਖੇਡਾਂ ਵਿੱਚ ਹਿੱਸਾ ਲੈਣਾ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦਾ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਾਕਸਟ ਰਾਹੀਂ..

ATO ਕੋਲ ਹੈ $19 ਬਿਲੀਅਨ ਦਾ ਲਾਵਾਰਿਸ ਸੁਪਰ: ਕੀ ਇਸ ਵਿੱਚ ਤੁਹਾਡਾ ਵੀ ਹਿੱਸਾ ਹੈ?
ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ATO) ਦੇ ਤਾਜ਼ਾ ਅੰਕੜਿਆਂ ਮੁਤਾਬਕ, 7 ਮਿਲੀਅਨ ਤੋਂ ਵੱਧ ਲੋਕਾਂ ਦੇ ਸੁਪਰਐਨੂਏਸ਼ਨ ਖਾਤਿਆਂ ਵਿੱਚ ਕਰੀਬ 19 ਬਿਲੀਅਨ ਡਾਲਰ ਲਾਵਾਰਿਸ ਪਏ ਹਨ। 2022 ਤੋਂ ਹੁਣ ਤੱਕ, ATO ਲਗਭਗ 3.1 ਮਿਲੀਅਨ ਲਾਵਾਰਿਸ ਸੁਪਰ ਖਾਤਿਆਂ ਨੂੰ ਉਨ੍ਹਾਂ ਦੇ ਮਾਲਕਾਂ ਨਾਲ ਮੁੜ ਜੋੜ ਚੁੱਕਾ ਹੈ, ਪਰ ਫਿਰ ਵੀ ਵੱਡੀ ਰਕਮ ਅਜੇ ਲਾਵਾਰਿਸ ਹੈ। ATO ਵੱਲੋਂ ਲੋਕਾਂ ਨੂੰ ਆਪਣੇ ਸੁਪਰ ਖਾਤਿਆਂ ਦੀ ਜਾਂਚ ਕਰਨ ਅਤੇ ਇਹ ਰਕਮ ਕਲੇਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਲਾਵਾਰਿਸ ਸੁਪਰ ਕੀ ਹੁੰਦਾ ਹੈ ਅਤੇ ਆਪਣਾ ਗੁਆਚਿਆ ਹੋਇਆ ਸੁਪਰ ਕਿਵੇਂ ਵਾਪਸ ਲਿਆ ਜਾ ਸਕਦਾ ਹੈ, ਇਸ ਬਾਰੇ ਜਾਨਣ ਲਈ ਸੁਣੋ ਐਸਬੀਐਸ ਪੰਜਾਬੀ ਦੀ ਗੱਲਬਾਤ, ਫਾਇਨਾਂਸ ਮਾਹਿਰ ਦੀਪਿਕਾ ਸ਼ਰਮਾ ਨਾਲ।

'I am happy to be included': 38th Sikh Games hit big on inclusivity with the introduction of 'All Ability Sports' - 'ਮੈਨੂੰ ਖੁਸ਼ੀ ਹੈ ਕਿ ਮੈਨੂੰ ਵੀ ਸ਼ਾਮਿਲ ਕੀਤਾ ਗਿਆ': 38ਵੀਆਂ ਸਿੱਖ ਖੇਡਾਂ ਵਿੱਚ ‘All Ability Sports’ ਦੀ ਸ਼ੁਰੂਆਤ, ਅਪੰਗ ਬੱਚਿਆਂ ਦੀ ਭਾਗੀਦਾਰੀ ਵੱਲ ਵੱਡਾ ਕਦਮ
The 38th Australian Sikh Games scored big with the introduction of an ‘All Ability Sports’ category. The newly introduced game at one of the biggest sporting events in the Southern Hemisphere brought together children of different age groups with physical or mental disabilities to play soccer. Despite limited participation, the organisers believe that this step would break many barriers for differently-abled children. - 38ਵੀਆਂ ਸਿੱਖ ਖੇਡਾਂ ਦੌਰਾਨ ‘ਆਲ ਅਬਿਲਿਟੀ ਸਪੋਰਟਸ’ ਸ਼੍ਰੇਣੀ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਪਹਿਲ ਵਜੋਂ ਕੀਤੀ ਗਈ, ਜਿਸ ਨਾਲ ਖਾਸ ਲੋੜਾਂ ਵਾਲੇ ਵੱਖ-ਵੱਖ ਉਮਰ ਦੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਭਾਵੇਂ ਭਾਗੀਦਾਰੀ ਘੱਟ ਰਹੀ, ਪਰ ਪ੍ਰਬੰਧਕਾਂ ਅਨੁਸਾਰ ਇਸ ਨਾਲ ਭਾਈਚਾਰੇ ਵਿੱਚ ਸਮਾਜਿਕ ਸ਼ਮੂਲੀਅਤ ਅਤੇ ਖੇਡਾਂ ਵੱਲ ਰੁਝਾਨ ਵਧੇਗਾ। ਪਹਿਲੀ ਵਾਰ ਹਿੱਸਾ ਲੈਣ ਵਾਲੇ ਮਨਵੀਰ ਸਿੰਘ ਨੇ ਕਿਹਾ ਕਿ ਜਿੱਤ ਨਾਲੋਂ ਸ਼ਾਮਿਲ ਹੋਣਾ ਅਤੇ ਨਵੇਂ ਦੋਸਤ ਬਣਾਉਣਾ ਉਸ ਲਈ ਵੱਡੀ ਖੁਸ਼ੀ ਹੈ। ਪੂਰੀ ਕਹਾਣੀ ਲਈ ਪੌਡਕਾਸਟ ਸੁਣੋ।

ਖ਼ਬਰਨਾਮਾ: ਡੌਨਲਡ ਟਰੰਪ ਦੀ ਆਲੋਚਨਾ ਤੋਂ ਬਾਅਦ ਆਸਟ੍ਰੇਲੀਆ ਦਾ ਸਪੱਸ਼ਟ ਸਟੈਂਡ, ਫੌਜੀ ਕਾਰਵਾਈ ਤੋਂ ਇਨਕਾਰ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸਹਿਯੋਗੀ ਦੇਸ਼ਾਂ ‘ਤੇ ਦਬਾਅ ਵਧਾਉਂਦੇ ਹੋਏ ਆਸਟ੍ਰੇਲੀਆ ਦੀ ਆਲੋਚਨਾ ਕਰਨ ਤੋਂ ਬਾਅਦ, ਅਟਾਰਨੀ ਜਨਰਲ ਮਿਸ਼ੇਲ ਰੋਲੈਂਡ ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆ ਆਪਣਾ ਅਮਰੀਕਾ ਨਾਲ ਗੱਠਜੋੜ ਕਾਇਮ ਰੱਖੇਗਾ ਪਰ ਸਟਰੇਟ ਆਫ ਹੋਰਮੁਜ਼ ਵਿੱਚ ਕਿਸੇ ਵੀ ਹਮਲਾਵਰ ਫੌਜੀ ਕਾਰਵਾਈ ਵਿੱਚ ਹਿੱਸਾ ਨਹੀਂ ਲਵੇਗਾ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਅਮਰੀਕਾ ਵੱਲੋਂ ਸਟਰੇਟ ਆਫ ਹੋਰਮੁਜ਼ ‘ਚ ਗਲੋਬਲ ਸ਼ਿਪਿੰਗ ਰੂਟ ਨੂੰ ਖੋਲ੍ਹਣ ਲਈ ਈਰਾਨ ‘ਤੇ ਦਬਾਅ ਵਧਾਇਆ ਜਾ ਰਿਹਾ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ

ਪੰਜਾਬੀ ਡਾਇਰੀ: ਰਾਜ ਸਭਾ ‘ਚੋਂ ਰਾਘਵ ਚੱਢਾ ਨੂੰ ਹਟਾਉਣ ਮਗਰੋਂ ‘ਆਪ’ ਵਿਚਲੀ ਤਕਰਾਰ ਹੋਰ ਵਧੀ
ਪੰਜਾਬ ਵਿੱਚ 2022 ਦੀਆਂ ਚੋਣਾਂ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਸਿਆਸੀ ਤਣਾਅ ਵੱਧ ਗਿਆ ਹੈ। ‘ਆਪ’ ਆਗੂਆਂ ਵੱਲੋਂ ਉਨ੍ਹਾਂ ‘ਤੇ ਪੰਜਾਬ ਦੇ ਮੁੱਦੇ ਨਜ਼ਰਅੰਦਾਜ਼ ਕਰਨ ਦੇ ਦੋਸ਼ ਲੱਗੇ ਹਨ, ਜਦਕਿ ਰਾਘਵ ਚੱਢਾ ਨੇ ਵੀ ਇਸ ‘ਤੇ ਤਿੱਖਾ ਜਵਾਬ ਦਿੱਤਾ ਹੈ। ਇਸ ਖ਼ਬਰ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ..

ਆਸਟ੍ਰੇਲੀਆ ਵਿੱਚ ‘ਸੁਪਰ-K ਫਲੂ’ ਦਾ ਖਤਰਾ ਵਧਿਆ, ਮਾਹਰਾਂ ਵੱਲੋਂ ਅਪ੍ਰੈਲ-ਮਈ ਵਿੱਚ ਟੀਕਾਕਰਨ ਦੀ ਅਪੀਲ
ਆਸਟ੍ਰੇਲੀਆ ਵਿੱਚ ਇਸ ਸਾਲ ਫਲੂ ਦਾ ਮੌਸਮ ਆਮ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ, ਜਿਸਨੂੰ ‘ਸੁਪਰ-K ਫਲੂ’ ਦੇ ਨਾਮ ਨਾਲ ਵੀ ਜੋੜਿਆ ਜਾ ਰਿਹਾ ਹੈ। ਪਿਛਲੇ ਸਾਲ ਰਿਕਾਰਡ ਪੱਧਰ ‘ਤੇ ਮੌਤਾਂ ਅਤੇ ਕੇਸ ਸਾਹਮਣੇ ਆਉਣ ਤੋਂ ਬਾਅਦ ਮਾਹਰ ਘੱਟ ਟੀਕਾਕਰਨ ਦਰ ‘ਤੇ ਚਿੰਤਾ ਜਤਾ ਰਹੇ ਹਨ। ਸਿਹਤ ਮਾਹਰਾਂ ਨੇ ਖ਼ਾਸ ਕਰਕੇ ਵੱਡੀ ਉਮਰ ਦੇ ਲੋਕਾਂ ਸਮੇਤ, ਸਭ ਨੂੰ ਅਪ੍ਰੈਲ ਅਤੇ ਮਈ ਦੌਰਾਨ ਫਲੂ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਹੈ।

Kaur vs KPG: ਪੰਜਾਬੀ ਵਿਦਿਆਰਥਣ ਦੀ ਰੁਜ਼ਗਾਰਦਾਤਾ ਖ਼ਿਲਾਫ਼ ਕਾਨੂੰਨੀ ਲੜਾਈ ਤੋਂ ਬਾਅਦ ਟੈਕਸ ਦਿੱਗਜ ‘ਤੇ ਲੱਗੀ ਚਾਰ ਸਾਲ ਦੀ ਪਾਬੰਦੀ
ਵਿਕਟੋਰੀਆ ਵਿੱਚ ਇੱਕ ਲੰਬੀ ਕਾਨੂੰਨੀ ਲੜਾਈ ਦੇ ਨਤੀਜੇ ਵਜੋਂ ਟੈਕਸ ਸੈਕਟਰ ਨਾਲ ਜੁੜੇ ਇੱਕ ਦਿੱਗਜ ‘ਤੇ ਚਾਰ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਪੀੜਤ ਗਗਨਦੀਪ ਕੌਰ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਗਿਆ ਅਤੇ ਉਸਦੇ ਰੁਜ਼ਗਾਰਦਾਤਾ ਵੱਲੋਂ ਰੁਜ਼ਗਾਰ ਦੇ ਬਦਲੇ ਗੈਰ-ਕਾਨੂੰਨੀ ‘ਕਿਕਬੈਕ’ ਭੁਗਤਾਨ ਦੀ ਮੰਗ ਕੀਤੀ ਗਈ। ਪੂਰੀ ਜਾਣਕਾਰੀ ਲਈ ਸੁਣੋ ਇਹ ਪੋਡਕਾਸਟ।

ਖ਼ਬਰਨਾਮਾ: ਜੀਐੱਸਟੀ ਲਾਭ ਸਾਂਝੇ ਕਰਨ ‘ਤੇ ਸਹਿਮਤੀ ਨਾਲ ਇੰਧਨ ਖਰਚ ਵਿੱਚ ਰਾਹਤ, ਸਟਾਕ ਮਈ ਤੱਕ ਵਧੇ
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਇੰਧਨ ਸਟਾਕ ਦੀ ਮਿਆਦ ਹੁਣ ਮੱਧ ਅਪ੍ਰੈਲ ਤੋਂ ਵਧਾ ਕੇ ਮਈ ਤੱਕ ਕਰ ਦਿੱਤੀ ਗਈ ਹੈ। ਪੈਟਰੋਲ ਅਤੇ ਡੀਜ਼ਲ ‘ਤੇ ਅਸਥਾਈ ਤੌਰ ‘ਤੇ ਟੈਕਸ ਅੱਧਾ ਕਰਨ ਅਤੇ ਰਾਜਾਂ ਵੱਲੋਂ ਵਧੀ ਹੋਈ ਵਿਕਰੀ ਤੋਂ ਮਿਲਣ ਵਾਲੇ ਜੀਐੱਸਟੀ ਲਾਭ ਨੂੰ ਲੋਕਾਂ ਤੱਕ ਪਹੁੰਚਾਉਣ ‘ਤੇ ਸਹਿਮਤੀ ਤੋਂ ਬਾਅਦ, ਮਹਿੰਗੇ ਇੰਧਨ ਖਰਚ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਊਰਜਾ ਮੰਤਰੀ ਕ੍ਰਿਸ ਬੋਵਨ ਮੁਤਾਬਕ ਹੋਰ ਸਪਲਾਈ ਲਈ ਨਵੇਂ ਕਰਾਰ ਕੀਤੇ ਗਏ ਹਨ ਅਤੇ ਇਸ ਮਹੀਨੇ ਲਗਭਗ 3.7 ਬਿਲੀਅਨ ਲੀਟਰ ਵੱਖ-ਵੱਖ ਕਿਸਮਾਂ ਦਾ ਇੰਧਨ ਆਸਟ੍ਰੇਲੀਆ ਪਹੁੰਚ ਰਿਹਾ ਹੈ। ਇਹ ਅਤੇ ਹੋਰ ਖ਼ਬਰਾਂ ਸੁਣੋ ਇਸ ਪੌਡਕਾਸਟ ਰਾਹੀਂ। ..

ਚਿਕਨ ਕਰੀ ਤੋਂ ਮੰਚ ਤੱਕ: ਅਦਾਕਾਰ ਜੋਸ਼ੁਆ ਜਮੀਲ ਹਿੰਟਨ ਦੀ ਸਭਿਆਚਾਰ ਤੇ ਪਛਾਣ ਦੀ ਕਹਾਣੀ
ਅਦਾਕਾਰ ਜੋਸ਼ੁਆ ਜਮੀਲ ਹਿੰਟਨ ਆਪਣੇ ਨਾਟਕ A Place in the Sultan's Kitchen ਰਾਹੀਂ ਆਪਣੀ ਪਰਿਵਾਰਕ ਵਿਰਾਸਤ ਅਤੇ ਪਛਾਣ ਦੀ ਕਹਾਣੀ ਦਰਸਾਉਂਦੇ ਹਨ। ਨਾਟਕ ਵਿੱਚ ਫਾਰਸੀ, ਸ੍ਰੀਲੰਕਨ, ਅੰਗਰੇਜ਼ੀ, ਭਾਰਤੀ ਅਤੇ ਦੱਖਣੀ ਅਫ਼ਰੀਕੀ ਸਭਿਆਚਾਰਾਂ ਨਾਲ ਜੁੜੀਆਂ ਯਾਦਾਂ, ਖਾਸ ਕਰਕੇ ਉਸਦੀ ਦਾਦੀ ਦੀ ਚਿਕਨ ਕਰੀ, ਸਾਹਮਣੇ ਆਉਂਦੀਆਂ ਹਨ। ਨਿਊ ਸਾਊਥ ਵੇਲਜ਼ ਵਿੱਚ ਵੱਡੇ ਹੋਣ ਦੌਰਾਨ ਉਹ ਕਈ ਵਾਰ ਆਪਣੀ ਪਛਾਣ ਨਾਲ ਸੰਘਰਸ਼ ਕਰਦੇ ਰਹੇ, ਪਰ ਹੁਣ ਆਪਣੀ ਵਿਰਾਸਤ ‘ਤੇ ਮਾਣ ਕਰਦੇ ਹਨ।

Masood Mallhi interviews Pakistani Punjabi Poet Masood Ahmed 'Okarvi' - ਲਹਿੰਦੇ ਪੰਜਾਬ ਵਿੱਚ ਪੰਜਾਬੀ ਸਾਹਿਤ ਦੀ ਧੜਕਣ: ਕਵੀ ਮਸੂਦ ਅਹਿਮਦ ‘ਓਕਾਰਵੀ’ ਨਾਲ ਖਾਸ ਗੱਲਬਾਤ
Here we present an interview with Masood Ahmed 'Okarvi', a Pakistani Punjabi poet who discusses about punjabi literarture in 'Lehnda Punjab'. - ਐਸ ਬੀ ਐਸ ਪੰਜਾਬੀ ਦੇ ਇਸ ਖਾਸ ਪੌਡਕਾਸਟ ਵਿੱਚ ਪਾਕਿਸਤਾਨੀ ਪੰਜਾਬੀ ਕਵੀ ਮਸੂਦ ਅਹਿਮਦ ‘ਓਕਾਰਵੀ’ ਨਾਲ ਗੱਲਬਾਤ ਪੇਸ਼ ਕੀਤੀ ਗਈ ਹੈ। ਲਾਹੌਰ ਤੋਂ ਸਹਿਯੋਗੀ ਮਸੂਦ ਮਲ੍ਹੀ ਦੇ ਨਾਲ ਚਰਚਾ ਦੌਰਾਨ ਉਹ ਲਹਿੰਦੇ ਪੰਜਾਬ ਵਿੱਚ ਪੰਜਾਬੀ ਸਾਹਿਤ ਦੀ ਸਥਿਤੀ, ਚੁਣੌਤੀਆਂ ਅਤੇ ਵਿਕਾਸ ਦੇ ਪੱਖਾਂ ‘ਤੇ ਰੌਸ਼ਨੀ ਪਾਉਂਦੇ ਹਨ।

ਜਾਣੋ, ਆਸਟ੍ਰੇਲੀਆ ਦਾ ਪੰਜਾਬੀ-ਈਸਾਈ ਭਾਈਚਾਰਾ ਕਿੰਝ ਮਨਾਉਂਦਾ ਹੈ ਗੁੱਡ ਫਰਾਈਡੇਅ ਅਤੇ ਈਸਟਰ
ਦੁਨੀਆ ਭਰ ਵਿੱਚ ਵੱਸਦੇ ਈਸਾਈ ਭਾਈਚਾਰੇ ਵਲੋਂ ਇੱਕ ਸਾਲ ਵਿੱਚ ਪ੍ਰਮੁੱਖ ਤੌਰ ’ਤੇ ਤਿੰਨ ਅਹਿਮ ਤਿਓਹਾਰ/ਦਿਵਸ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚ ਕ੍ਰਿਸਮਸ, ਗੁੱਡ ਫ੍ਰਾਈਡੇ ਅਤੇ ਈਸਟਰ ਸੰਡੇ ਸ਼ਾਮਿਲ ਹਨ। ਇਸ ਸਾਲ ਗੁੱਡ ਫ੍ਰਾਈਡੇ 3 ਅਪ੍ਰੈਲ ਅਤੇ ਈਸਟਰ ਸੰਡੇ 5 ਅਪੈ੍ਰਲ ਨੂੰ ਹੋਵੇਗਾ। ਬਹੁ-ਸੱਭਿਆਚਾਰਕ ਦੇਸ਼ ਆਸਟ੍ਰੇਲੀਆ ਵਿੱਚ ਵੱਸਦਾ ਭਾਰਤੀ ਖਾਸ ਕਰ ਪੰਜਾਬੀ ਈਸਾਈ ਭਾਈਚਾਰਾ ਗੁੱਡ ਫ੍ਰਾਈਡੇ ਅਤੇ ਈਸਟਰ ਨੂੰ ਕਿਸ ਤਰ੍ਹਾਂ ਮਨਾਉਂਦਾ ਹੈ, ਇਸ ਸਬੰਧੀ ਐਸ ਬੀ ਐਸ ਪੰਜਾਬੀ ਨੇ ਮੈਲਬਰਨ ਅਤੇ ਐਡੀਲੇਡ ਵੱਸਦੇ ਵੱਖ-ਵੱਖ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ....

ਖ਼ਬਰਨਾਮਾ: ਖਾੜੀ ਸਹਿਯੋਗ ਪ੍ਰੀਸ਼ਦ ਵੱਲੋਂ ਹੋਰਮੁਜ਼ ਜਲਮਾਰਗ ਖੋਲ੍ਹਣ ਦੀ ਅਪੀਲ ਤੇ ਅਮਰੀਕਾ ਨੇ ਆਸਟ੍ਰੇਲੀਆ 'ਤੇ ਲਗਾਇਆ 100% ਟੈਰਿਫ
ਇੰਧਨ ਦੀ ਤੰਗੀ ਅਤੇ ਵਿਸ਼ਵ ਅਰਥਚਾਰੇ ‘ਤੇ ਪੈ ਰਹੇ ਪ੍ਰਭਾਵ ਨੂੰ ਘਟਾਉਣ ਲਈ ਖਾੜੀ ਸਹਿਯੋਗ ਪ੍ਰੀਸ਼ਦ ਵੱਲੋਂ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਸਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੂੰ ਪੇਸ਼ ਕੀਤੇ ਗਏ ਮਤੇ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ, ਅਮਰੀਕਾ ਵੱਲੋਂ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ‘ਤੇ ਨਵੇਂ ਟੈਰਿਫ ਲਗਾਏ ਗਏ ਹਨ, ਜਿਸ ਨਾਲ ਦਵਾਈ ਉਦਯੋਗ ਪ੍ਰਭਾਵਿਤ ਹੋ ਸਕਦਾ ਹੈ। ਇਹਨਾਂ ਅਤੇ ਹੋਰ ਅਹਿਮ ਖਬਰਾਂ ਲਈ ਸੁਣੋ ਅੱਜ ਦਾ ਪੌਡਕਾਸਟ।

38th Australian Sikh Games kicks off in Melbourne, SBS Punjabi reports live from the ground - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬੌਰਨ ਵਿੱਚ ਸ਼ੁਰੂ, ਐਸਬੀਐਸ ਪੰਜਾਬੀ ਦੀ ਮੈਦਾਨ ਤੋਂ ਲਾਈਵ ਰਿਪੋਰਟਿੰਗ
The 38th Australian Sikh Games have begun in Melbourne, with more than 100,000 people expected to attend the event in the course of three days. This year, more than 8,000 athletes and artists are expected to participate across 15 sports and cultural activities. Nearly 120 non-profit clubs are also collecting funds at the event for the underpreviledged communities. To catch the thrilling sporting action, and spirit of te Australian Punjabi community, listen to the live coverage from the show ground by SBS Punjabi journalists Sumit Kaur and Puneet Dhingra. - ਮੈਲਬਰਨ ਵਿੱਚ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿੱਥੇ ਤਿੰਨ ਦਿਨਾਂ ਦੌਰਾਨ 100,000 ਤੋਂ ਵੱਧ ਲੋਕਾਂ ਦੀ ਹਾਜ਼ਰੀ ਦੀ ਉਮੀਦ ਹੈ। ਇਸ ਸਾਲ, 15 ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ 8,000 ਤੋਂ ਵੱਧ ਐਥਲੀਟ ਅਤੇ ਕਲਾਕਾਰ ਹਿੱਸਾ ਲੈ ਰਹੇ ਹਨ। ਮੈਦਾਨ ਤੋਂ ਤਾਜ਼ਾ ਅਪਡੇਟ ਲਈ ਸੁਣੋ ਐਸਬੀਐਸ ਪੰਜਾਬੀ ਦੇ ਪੱਤਰਕਾਰਾਂ ਸੁਮੀਤ ਕੌਰ ਅਤੇ ਪੁਨੀਤ ਢੀਂਗਰਾ ਨਾਲ ਖਾਸ ਗੱਲਬਾਤ।

38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ
The 38th Australian Sikh Games have begun in Melbourne, with over 100,000 people expected to attend the event over the course of three days. This year, more than 8,000 athletes and artists are participating across 15 sports and cultural activities, and around 120 non-profit clubs will be collecting funds to contribute to underprivileged communities. Know all about the thrilling sports and vibrant cultural performances as well as the warmth of langar and community spirit from SBS Punjabi journalists Sumit Kaur and Puneet Dhingra as they report live from the ground. - ਮੈਲਬਰਨ ਵਿੱਚ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿੱਥੇ ਤਿੰਨ ਦਿਨਾਂ ਦੌਰਾਨ 100,000 ਤੋਂ ਵੱਧ ਲੋਕਾਂ ਦੀ ਹਾਜ਼ਰੀ ਦੀ ਉਮੀਦ ਹੈ। ਇਸ ਸਾਲ 8,000 ਤੋਂ ਵੱਧ ਖਿਡਾਰੀ ਅਤੇ ਕਲਾਕਾਰ 15 ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ, ਨਾਲ ਹੀ ਲਗਭਗ 120 ਗੈਰ-ਮੁਨਾਫ਼ਾ ਕਲੱਬ ਵੀ ਸ਼ਾਮਲ ਹਨ। ਮੈਦਾਨ ਤੋਂ ਤਾਜ਼ਾ ਅਪਡੇਟ ਲਈ ਸੁਣੋ ਐਸਬੀਐਸ ਪੰਜਾਬੀ ਦੇ ਪੱਤਰਕਾਰਾਂ ਸੁਮੀਤ ਕੌਰ ਅਤੇ ਪੁਨੀਤ ਢੀਂਗਰਾ ਨਾਲ ਖਾਸ ਗੱਲਬਾਤ।

ਪੰਜਾਬੀ ਡਾਈਸਪੋਰਾ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਜੱਥਾ ਲਹਿੰਦੇ ਪੰਜਾਬ ਹੋਏਗਾ ਰਵਾਨਾ, ਸੁਰੱਖਿਆ ਜਾਂਚ ਸਖਤ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਮੌਕੇ ਪੰਜਾਬ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਲਹਿੰਦੇ ਪੰਜਾਬ ਜਾਏਗਾ। ਇਸ ਜੱਥੇ ਦੀ ਰਵਾਨਗੀ ਦੀ ਤਰੀਕ 20 ਜੂਨ 2026 ਦੱਸੀ ਜਾ ਰਹੀ ਹੈ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਸੰਗਤਾਂ ਦੀ ਜਾਂਚ ਪੜਤਾਲ ਹੋਰ ਸਖਤੀ ਨਾਲ ਕੀਤੀ ਜਾ ਰਹੀ ਹੈ। ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ.....

ਪ੍ਰਧਾਨ ਮੰਤਰੀ ਦਾ ਪਹਿਲਾ ਕੌਮੀ ਸੰਬੋਧਨ: ਇੰਧਨ ਸੰਕਟ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਐਂਥਨੀ ਐਲਬਨੀਜ਼ੀ ਨੇ ਆਪਣੇ ਪਹਿਲੇ ਕੌਮੀ ਸੰਬੋਧਨ ਵਿੱਚ ਇੰਧਨ ਸੰਕਟ ਦੌਰਾਨ ਆਸਟ੍ਰੇਲੀਆਈ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸਮਝਦਾਰੀ ਨਾਲ ਵਰਤੋਂ ਕਰਦਿਆਂ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਮੱਧ-ਪੂਰਬ ਦੀ ਜੰਗ ਕਾਰਨ ਆਰਥਿਕ ਪ੍ਰਭਾਵ ਕਈ ਮਹੀਨਿਆਂ ਤੱਕ ਰਹਿ ਸਕਦੇ ਹਨ, ਹਾਲਾਂਕਿ ਸਰਕਾਰ ਸਥਿਤੀ ਨੂੰ ਸੰਭਾਲਣ ਲਈ ਕਦਮ ਚੁੱਕ ਰਹੀ ਹੈ।

Jagindro recalls arriving in Australia as a two-year-old in 1957, when many Punjabi women were often recorded as ‘Singh’ instead of ‘Kaur’ - 1957 ਵਿੱਚ ਜਦੋਂ 2 ਸਾਲ ਦੀ ਉਮਰ ‘ਚ ਜਗਿੰਦਰੋ ਆਸਟ੍ਰੇਲੀਆ ਪਹੁੰਚੀ, ਤਾਂ ਪੰਜਾਬੀ ਔਰਤਾਂ ‘ਕੌਰ’ ਨਹੀਂ, ‘ਸਿੰਘ’ ਵਜੋਂ ਦਰਜ ਹੁੰਦੀਆਂ ਸਨ
Jagindro Kalkat’s family’s connection to Australia goes back generations when her father’s nana ji, Mangal Singh, arrived in Australia by ship in 1878 and worked for years cutting trees and clearing land for vegetation and cultivation in Gordonvale and the Tablelands in Far North Queensland. In this episode, she reflects on her own migration journey, arriving in Australia as a two-year-old with her mother to join her father in regional Queensland. She shares hardships women faced on remote farms, hard work of the Sikh families and why many Punjabi women like her and her mum were recorded as 'Singh' instead of 'Kaur' in official records. - ਜਗਿੰਦਰੋ ਦੇ ਪਰਿਵਾਰ ਦਾ ਆਸਟ੍ਰੇਲੀਆ ਨਾਲ ਕਈ ਪੀੜੀਆਂ ਪੁਰਾਣਾ ਨਾਤਾ ਹੈ। ਉਹਨਾਂ ਦੇ ਪਿਤਾ ਦੇ ਨਾਨਾ ਜੀ ਮੰਗਲ ਸਿੰਘ 1878 ਵਿੱਚ ਆਸਟ੍ਰੇਲੀਆ ਪਹੁੰਚੇ ਸਨ ਅਤੇ ਫਾਰ ਨਾਰਥ ਕੁਈਨਜ਼ਲੈਂਡ ਦੇ ਗੋਰਡਨਵੇਲ ਅਤੇ ਟੇਬਲਲੈਂਡਜ਼ ਇਲਾਕਿਆਂ ਵਿੱਚ ਸਾਲਾਂ ਤੱਕ ਦਰੱਖਤ ਕੱਟਣ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਦਾ ਕੰਮ ਕੀਤਾ। ਇਸ ਐਪੀਸੋਡ ਵਿੱਚ ਜਗਿੰਦਰੋ ਆਪਣੇ ਪਰਵਾਸ ਸਫ਼ਰ ਬਾਰੇ ਗੱਲ ਕਰਦੇ ਹਨ ਕਿ ਜਦੋਂ ਔਰਤਾਂ ਤੇ ਪਰਿਵਾਰਾਂ ਲਈ ਆਸਟ੍ਰੇਲੀਆ ਆਉਣ ਦੇ ਰਾਹ ਖੁੱਲ੍ਹੇ ਤਾਂ ਉਹ 1957 ਵਿੱਚ ਮਹਿਜ਼ ਦੋ ਸਾਲ ਦੀ ਉਮਰ ਵਿੱਚ ਆਪਣੀ ਮਾਂ ਨਾਲ ਪੰਜਾਬ ਤੋਂ ਆਸਟ੍ਰੇਲੀਆ ਆਏ। ਉਨ੍ਹਾਂ ਕੁਈਨਜ਼ਲੈਂਡ ਦੇ ਦੂਰ-ਦੁਰਾਡੇ ਖੇਤਾਂ ਵਿੱਚ ਰਹਿੰਦੀਆਂ ਪੰਜਾਬੀ ਮਹਿਲਾਵਾਂ ਦੀ ਰਹਿਣੀ ਬਹਿਣੀ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਕਿਉਂ ਪਹਿਲਾਂ ਆਈਆਂ ਔਰਤਾਂ ਦੇ ਨਾਮਾਂ ਪਿੱਛੇ ਸਰਕਾਰੀ ਰਿਕਾਰਡਾਂ ਵਿੱਚ 'ਕੌਰ' ਦੀ ਥਾਂ 'ਸਿੰਘ' ਦਰਜ ਕੀਤਾ ਜਾਂਦਾ ਸੀ।

ਖ਼ਬਰਨਾਮਾ: ਆਸਟ੍ਰੇਲੀਆ ਹੋਰਮੁਜ਼ ਸੰਕਟ ‘ਤੇ ਐਮਰਜੈਂਸੀ ਗਲੋਬਲ ਸਮਿੱਟ ਵਿੱਚ ਹੋਵੇਗਾ ਸ਼ਾਮਲ, ਅਮਰੀਕਾ ਬਾਹਰ
ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਸਟ੍ਰੇਟ ਆਫ਼ ਹੋਰਮੁਜ਼ ਨੂੰ ਮੁੜ ਖੋਲ੍ਹਣ ਲਈ ਬੁਲਾਈ ਗਈ ਐਮਰਜੈਂਸੀ ਸਮਿੱਟ ਵਿੱਚ ਸ਼ਾਮਲ ਹੋਵੇਗਾ। ਵਿਦੇਸ਼ ਮੰਤਰੀ ਪੈਨੀ ਵੋਂਗ 35 ਦੇਸ਼ਾਂ ਦੇ ਆਪਣੇ ਸਮਕਾਲੀ ਮੰਤਰੀਆਂ ਨਾਲ ਵਰਚੁਅਲ ਬੈਠਕ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਇਟਲੀ, ਫਰਾਂਸ, ਜਰਮਨੀ ਅਤੇ ਜਪਾਨ ਵੀ ਸ਼ਾਮਲ ਹਨ, ਹਾਲਾਂਕਿ ਅਮਰੀਕਾ ਨੂੰ ਇਸ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਗਿਆ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

‘When I saw the sugarcane farms in Cairns, it felt like Punjab’: Devo Singh recalls arriving in Australia in 1964 - ‘ਗੰਨੇ ਦੇ ਖੇਤ ਵੇਖ ਕੇ ਲੱਗਿਆ ਜਿਵੇਂ ਪੰਜਾਬ ਹੀ ਹਾਂ': 1964 'ਚ ਆਸਟ੍ਰੇਲੀਆ ਆਈ ਦੇਵੋ ਸਿੰਘ ਦੀ ਦਿਲ ਟੁੰਬਵੀ ਕਹਾਣੀ
In this episode of Punjabi Pioneers, we hear Devo Singh’s journey from a small village in Nawanshahr, in India’s northern state of Punjab, to Australia in 1964. Devo recalls seeing a plane and telephones for the first time, navigating strict household expectations, and making sure her three daughters received the education she never had. Arriving in Cairns, the sugarcane farmland reminded her of Punjab, grounding her memories as she built a new life. In this interview, she shares her story, reflecting the courage and resilience of Punjabi women who helped shape early Punjabi life in Australia. - 23 ਸਾਲ ਦੀ ਉਮਰ ਵਿੱਚ 1964 'ਚ ਨਵਾਂਸ਼ਹਿਰ ਤੋਂ ਆਸਟ੍ਰੇਲੀਆ ਆਉਣ ਵਾਲੀ ਦੇਵੋ ਸਿੰਘ ਦੀ ਪਰਵਾਸ ਕਹਾਣੀ 'ਚ ਕਈ ਕਿੱਸੇ ਉਭਰਕੇ ਸਾਹਮਣੇ ਆਉਂਦੇ ਹਨ। ਦੇਵੋ ਦੱਸਦੇ ਹਨ ਕਿ ਕਿਵੇਂ 6 ਮਹੀਨੇ ਤੱਕ ਉਹਨਾਂ ਦੇ ਪਤੀ ਦੇ ਟੱਬਰ ਨੇ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਧੀ ਵਾਂਗ ਰੱਖਿਆ, ਉਨ੍ਹਾਂ ਦਿਨਾਂ 'ਚ ਇੱਕਲਿਆਂ ਆਉਣ ਦੇ ਅਤੇ ਇੱਥੇ ਮੁੱਢਲੀ ਜ਼ਿੰਦਗੀ ਦੇ ਅੰਸ਼ ਸਾਂਝੇ ਕੀਤੇ। ਉਨ੍ਹਾਂ ਅਨੁਸਾਰ ਮਾਲੀ ਤੰਗੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਕਦੇ ਕੋਈ ਤੰਗੀ ਮਹਿਸੂਸ ਨਹੀਂ ਕੀਤੀ ਕਿਉਂਕਿ ਚੰਗੇ ਸਾਥ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਨਵੇਂ ਮੁਲਕ ਵਿੱਚ ਸੁਖਾਲਾ ਬਣਾਇਆ। ਉਨ੍ਹਾਂ ਔਖੇ ਸਮਿਆਂ 'ਚ ਬਿਨਾਂ ਅੰਗਰੇਜ਼ੀ ਜਾਣਦੇ ਹੋਏ ਤਿੰਨਾਂ ਧੀਆਂ ਦੀ ਪੜਾਈ ‘ਤੇ ਖ਼ਾਸ ਧਿਆਨ ਦਿੱਤਾ ਅਤੇ ਅਗਲੀਆਂ ਪੀੜੀਆਂ ਨੂੰ ਪੰਜਾਬੀ ਨਾਲ ਜੋੜੀ ਰੱਖਿਆ। ਇਸ ਪੌਡਕਾਸਟ ਰਾਹੀਂ ਸੁਣੋ ਦੇਵੋ ਸਿੰਘ ਦੀ ਪ੍ਰੇਰਣਾਦਾਇਕ ਕਹਾਣੀ...