PLAY PODCASTS
ਪੰਜਾਬੀ ਵਿਆਹਾਂ ਦੇ ਰੀਤੀ-ਰਿਵਾਜ ਅਤੇ ਸੰਭਾਵੀ ਬਦਲਾਅ - Preetinder Grewal - Ranjodh Singh - Radio Haanji
Season 1 · Episode 2828

ਪੰਜਾਬੀ ਵਿਆਹਾਂ ਦੇ ਰੀਤੀ-ਰਿਵਾਜ ਅਤੇ ਸੰਭਾਵੀ ਬਦਲਾਅ - Preetinder Grewal - Ranjodh Singh - Radio Haanji

Radio Haanji Podcast

January 30, 20262h 6m

Audio is streamed directly from the publisher (mcdn.podbean.com) as published in their RSS feed. Play Podcasts does not host this file. Rights-holders can request removal through the copyright & takedown page.

Show Notes

ਸਾਡੇ ਭਾਈਚਾਰੇ ਵਿੱਚ ਸਮੇਂ ਦੇ ਨਾਲ-ਨਾਲ ਵਿਆਹਾਂ ਦੇ ਰੰਗ-ਢੰਗ ਵਿੱਚ ਬਦਲਾਅ ਵੀ ਆ ਰਹੇ ਹਨ - ਬਹੁਤ ਸਾਰੇ ਲੋਕ ਜਿਥੇ ਅੱਜਕੱਲ ਦੀ ਕੰਮਕਾਜੀ ਜਿੰਦਗੀ ਵਿੱਚ ਇਸ ਨੂੰ ਘੱਟ ਸਮੇਂ ਵਿੱਚ ਸਮੇਟਣ ਦਾ ਯਤਨ ਕਰਦੇ ਹਨ ਓਥੇ ਕਈ ਵਿਆਹਾਂ ਵਿੱਚ ਬੇਲੋੜੀ ਸ਼ਾਨੋ-ਸ਼ੋਕਤ ਇਸਦੇ ਖਿਲਾਰੇ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ। 

ਜਿਥੇ ਵਿਆਹ ਚਾਅ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹਨ ਓਥੇ ਹੁਣ ਰੀਤ-ਰਿਵਾਜਾਂ ਨੂੰ ਸੰਭਾਲਦੇ ਹੋਏ ਸਮੇਂ ਦੇ ਨਾਲ ਖੁਦ ਨੂੰ ਢਾਲਣ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੌਰਾਨ ਆਧੁਨਿਕ ਸੋਚ ਅਤੇ ਨਵੀਂ ਪੀੜ੍ਹੀ ਦੀਆਂ ਉਮੀਦਾਂ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ। 

ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਸੇ ਵਿਸ਼ੇ 'ਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ ਜਿਸ ਵਿੱਚ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ....